Sri Guru Granth Sahib Ji

Ang: / 1430

Your last visited Ang:

रागु गउड़ी पूरबी महला ५
Rāg ga▫oṛī pūrbī mėhlā 5
Raag Gauree Poorbee, Fifth Mehl:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि हरि कबहू न मनहु बिसारे ॥
Har har kabhū na manhu bisāre.
Never forget the Lord, Har, Har, from your mind.
ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ।
ਮਨਹੁ = ਮਨ ਤੋਂ। ਵਿਸਾਰੇ = ਬਿਸਾਰਿ, ਭੁਲਾਓ।ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ।
 
ईहा ऊहा सरब सुखदाता सगल घटा प्रतिपारे ॥१॥ रहाउ ॥
Īhā ūhā sarab sukẖ▫ḏāṯa sagal gẖatā parṯipāre. ||1|| rahā▫o.
Here and hereafter, He is the Giver of all peace. He is the Cherisher of all hearts. ||1||Pause||
ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ।
ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਪ੍ਰਤਿਪਾਰੇ = ਪਾਲਣਾ ਕਰਦਾ ਹੈ ॥੧॥ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ॥੧॥ ਰਹਾਉ॥
 
महा कसट काटै खिन भीतरि रसना नामु चितारे ॥
Mahā kasat kātai kẖin bẖīṯar rasnā nām cẖiṯāre.
He removes the most terrible pains in an instant, if the tongue repeats His Name.
ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।
ਮਹਾ ਕਸਟ = ਵੱਡੇ ਵੱਡੇ ਕਸ਼ਟ। ਰਸਨਾ = ਜੀਭ (ਨਾਲ)।(ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।
 
सीतल सांति सूख हरि सरणी जलती अगनि निवारे ॥१॥
Sīṯal sāʼnṯ sūkẖ har sarṇī jalṯī agan nivāre. ||1||
In the Lord's Sanctuary there is soothing coolness, peace and tranquility. He has extinguished the burning fire. ||1||
ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ।
ਸੀਤਲ = ਠੰਢਾ। ਜਲਤੀ = ਬਲਦੀ। ਨਿਵਾਰੇ = ਦੂਰ ਕਰਦਾ ਹੈ, ਬੁਝਾ ਦੇਂਦਾ ਹੈ ॥੧॥ਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ ॥੧॥
 
गरभ कुंड नरक ते राखै भवजलु पारि उतारे ॥
Garabẖ kund narak ṯe rākẖai bẖavjal pār uṯāre.
He saves us from the hellish pit of the womb, and carries us across the terrifying world-ocean.
ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਗਰਭ = ਮਾਂ ਦਾ ਪੇਟ। ਤੇ = ਤੋਂ। ਰਾਖੈ = ਰੱਖਿਆ ਕਰਦਾ ਹੈ।(ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
 
चरन कमल आराधत मन महि जम की त्रास बिदारे ॥२॥
Cẖaran kamal ārāḏẖaṯ man mėh jam kī ṯarās biḏāre. ||2||
Adoring His Lotus Feet in the mind, the fear of death is banished. ||2||
ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ।
ਆਰਾਧਤ = ਸਿਮਰਦਿਆਂ। ਤ੍ਰਾਸ = ਡਰ। ਬਿਦਾਰੇ = ਦੂਰ ਕਰਦਾ ਹੈ, ਪਾੜ ਦੇਂਦਾ ਹੈ ॥੨॥ਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਉਹ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ ॥੨॥
 
पूरन पारब्रहम परमेसुर ऊचा अगम अपारे ॥
Pūran pārbarahm parmesur ūcẖā agam apāre.
He is the Perfect, Supreme Lord God, the Transcendent Lord, lofty, unfathomable and infinite.
ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ।
ਅਗਮ = ਅਪਹੁੰਚ। ਅਪਾਰ = ਬੇਅੰਤ।ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ।
 
गुण गावत धिआवत सुख सागर जूए जनमु न हारे ॥३॥
Guṇ gāvaṯ ḏẖi▫āvaṯ sukẖ sāgar jū▫e janam na hāre. ||3||
Singing His Glorious Praises, and meditating on the Ocean of peace, one's life is not lost in the gamble. ||3||
ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ।
ਸੁਖ ਸਾਗਰ = ਸੁਖਾਂ ਦਾ ਸਮੁੰਦਰ। ਜੂਏ ਨ ਹਾਰੇ = ਜੂਏ ਵਿਚ ਨਹੀਂ ਹਾਰਦਾ, ਵਿਅਰਥ ਨਹੀਂ ਗਵਾਂਦਾ ॥੩॥ਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ ॥੩॥
 
कामि क्रोधि लोभि मोहि मनु लीनो निरगुण के दातारे ॥
Kām kroḏẖ lobẖ mohi man līno nirguṇ ke ḏāṯāre.
My mind is engrossed in sexual desire, anger, greed and attachment, O Giver to the unworthy.
ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
ਕਾਮਿ = ਕਾਮ ਵਿਚ। ਮੋਹਿ = ਮੋਹ ਵਿਚ। ਲੀਨੋ = ਲੀਨ, ਗ਼ਰਕ। ਨਿਰਗੁਣ = ਗੁਣ-ਹੀਣ। ਦਾਤਾਰੇ = ਹੇ ਦਾਤੇ!ਹੇ (ਮੈਂ) ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ।
 
करि किरपा अपुनो नामु दीजै नानक सद बलिहारे ॥४॥१॥१३८॥
Kar kirpā apuno nām ḏījai Nānak saḏ balihāre. ||4||1||138||
Please grant Your Grace, and bless me with Your Name; Nanak is forever a sacrifice to You. ||4||1||138||
ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
ਸਦ = ਸਦਾ। ਬਲਿਹਾਰੇ = ਕੁਰਬਾਨ ॥੪॥ਹੇ ਨਾਨਕ! (ਅਰਦਾਸ ਕਰ ਤੇ ਆਖ)-ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੪॥੧॥੧੩੮॥
 
रागु गउड़ी चेती महला ५
Rāg ga▫oṛī cẖeṯī 1 mėhlā 5
Raag Gauree Chaytee, Fifth Mehl:
ਰਾਗ ਗਊੜੀ ਚੋੇਤੀ ਪਾਤਸ਼ਾਹੀ ਪੰਜਵੀ।
xxxਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सुखु नाही रे हरि भगति बिना ॥
Sukẖ nāhī re har bẖagaṯ binā.
There is no peace without devotional worship of the Lord.
ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ।
ਰੇ = ਹੇ ਭਾਈ!ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ।
 
जीति जनमु इहु रतनु अमोलकु साधसंगति जपि इक खिना ॥१॥ रहाउ ॥
Jīṯ janam ih raṯan amolak sāḏẖsangaṯ jap ik kẖinā. ||1|| rahā▫o.
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ।
ਜੀਤਿ = ਜਿੱਤ ਲੈ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ ॥੧॥(ਇਸ ਵਾਸਤੇ) ਸਾਧ ਸੰਗਤ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ॥੧॥ ਰਹਾਉ॥
 
सुत स्मपति बनिता बिनोद ॥
Suṯ sampaṯ baniṯā binoḏ.
Cildren, wealth, spouses, joyful games and pleasures,
ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ
ਸੁਤ = ਪੁੱਤਰ। ਸੰਪਤਿ = ਧਨ-ਪਦਾਰਥ। ਬਿਨੋਦ = ਲਾਡ-ਪਿਆਰ। ਬਨਿਤਾ = ਇਸਤ੍ਰੀ।ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ-ਅਨੇਕਾਂ ਲੋਕ-
 
छोडि गए बहु लोग भोग ॥१॥
Cẖẖod ga▫e baho log bẖog. ||1||
have been renounced by many. ||1||
ਅਨੇਕਾਂ ਇਨਸਾਨ ਛੱਡ ਗਏ ਹਨ।
xxx॥੧॥ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ॥੧॥
 
हैवर गैवर राज रंग ॥
Haivar gaivar rāj rang.
Horses, elephants and the pleasures of power -
ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ,
ਹੈਵਰ = {हय-वर} ਵਧੀਆ ਘੋੜੇ। ਗੈਵਰ {गज-वर} ਵਧੀਆ ਹਾਥੀ।ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ-
 
तिआगि चलिओ है मूड़ नंग ॥२॥
Ŧi▫āg cẖali▫o hai mūṛ nang. ||2||
leaving these behind, the fool must depart naked. ||2||
ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।
ਮੂੜ = ਮੂਰਖ ॥੨॥ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥
 
चोआ चंदन देह फूलिआ ॥
Cẖo▫ā cẖanḏan ḏeh fūli▫ā.
The body, scented with musk and sandalwood -
ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ,
ਚੋਆ = ਅਤਰ। ਦੇਹ = ਸਰੀਰ। ਫੂਲਿਆ = ਹੰਕਾਰੀ ਹੋਇਆ।(ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ,
 
सो तनु धर संगि रूलिआ ॥३॥
So ṯan ḏẖar sang rūli▫ā. ||3||
that body shall come to roll in the dust. ||3||
ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ।
ਧਰ ਸੰਗਿ = ਧਰਤੀ ਨਾਲ ॥੩॥(ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ ॥੩॥
 
मोहि मोहिआ जानै दूरि है ॥
Mohi mohi▫ā jānai ḏūr hai.
Infatuated with emotional attachment, they think that God is far away.
ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ।
ਮੋਹਿ = ਮੋਹ ਵਿਚ।(ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ।
 
कहु नानक सदा हदूरि है ॥४॥१॥१३९॥
Kaho Nānak saḏā haḏūr hai. ||4||1||139||
Says Nanak, he is Ever-present! ||4||1||139||
ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ ॥੪॥(ਪਰ) ਹੇ ਨਾਨਕ! ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
मन धर तरबे हरि नाम नो ॥
Man ḏẖar ṯarbe har nām no.
O mind, cross over with the Support of the Lord's Name.
ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ।
ਮਨ = ਹੇ ਮਨ! ਧਰ = ਆਸਰਾ। ਤਰਬੇ = ਤਰਨ ਵਾਸਤੇ। ਨਾਮਨੋ = {नामन्} ਨਾਮ।ਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ।
 
सागर लहरि संसा संसारु गुरु बोहिथु पार गरामनो ॥१॥ रहाउ ॥
Sāgar lahar sansā sansār gur bohith pār garāmano. ||1|| rahā▫o.
The Guru is the boat to carry you across the world-ocean, through the waves of cynicism and doubt. ||1||Pause||
ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ।
ਸਾਗਰ = ਸਮੁੰਦਰ। ਸੰਸਾ = ਸਹਮ, ਫ਼ਿਕਰ। ਬੋਹਿਥੁ = ਜਹਾਜ਼। ਪਾਰ ਗਰਾਮਨੋ = ਪਾਰ ਲੰਘਣ ਲਈ ॥੧॥ਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ॥੧॥ ਰਹਾਉ॥
 
कलि कालख अंधिआरीआ ॥
Kal kālakẖ anḏẖi▫ārī▫ā.
In this Dark Age of Kali Yuga, there is only pitch darkness.
ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ।
ਕਲਿ = {कलि} (ਮਾਇਆ ਦੀ ਖ਼ਾਤਰ) ਝਗੜਾ ਬਖੇੜਾ। ਅੰਧਿਆਰੀਆ = ਹਨੇਰਾ ਪੈਦਾ ਕਰਨ ਵਾਲੀ।(ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ।
 
गुर गिआन दीपक उजिआरीआ ॥१॥
Gur gi▫ān ḏīpak uji▫ārī▫ā. ||1||
The lamp of the Guru's spiritual wisdom illuminates and enlightens. ||1||
ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ।
ਦੀਪਕ = ਦੀਵਾ। ਉਜਿਆਰੀਆ = ਚਾਨਣ ਪੈਦਾ ਕਰਨ ਵਾਲਾ ॥੧॥ਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ॥੧॥
 
बिखु बिखिआ पसरी अति घनी ॥
Bikẖ bikẖi▫ā pasrī aṯ gẖanī.
The poison of corruption is spread out far and wide.
ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ।
ਬਿਖੁ = ਜ਼ਹਰ। ਬਿਖਿਆ = ਮਾਇਆ। ਪਸਰੀ = ਖਿਲਰੀ ਹੋਈ। ਘਨੀ = ਸੰਘਣੀ।ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ।
 
उबरे जपि जपि हरि गुनी ॥२॥
Ubre jap jap har gunī. ||2||
Only the virtuous are saved, chanting and meditating on the Lord. ||2||
ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
ਉਬਰੇ = ਬਚ ਗਏ। ਹਰਿ ਗੁਨੀ = ਹਰੀ ਦੇ ਗੁਣਾਂ ਨੂੰ ॥੨॥ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ॥੨॥
 
मतवारो माइआ सोइआ ॥
Maṯvāro mā▫i▫ā so▫i▫ā.
Intoxicated with Maya, the people are asleep.
ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ।
ਮਤਵਾਰੋ = ਮਸਤ, ਮਤਵਾਲਾ।ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ,
 
गुर भेटत भ्रमु भउ खोइआ ॥३॥
Gur bẖetaṯ bẖaram bẖa▫o kẖo▫i▫ā. ||3||
Meeting the Guru, doubt and fear are dispelled. ||3||
ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ।
ਭੇਟਤ = ਮਿਲਦਿਆਂ। ਭ੍ਰਮੁ = ਭਟਕਣਾ। ਖੋਇਆ = ਦੂਰ ਕਰ ਲਿਆ ॥੩॥ਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ॥੩॥
 
कहु नानक एकु धिआइआ ॥
Kaho Nānak ek ḏẖi▫ā▫i▫ā.
Says Nanak, meditate on the One Lord;
ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ।
xxxਹੇ ਨਾਨਕ! ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ,
 
घटि घटि नदरी आइआ ॥४॥२॥१४०॥
Gẖat gẖat naḏrī ā▫i▫ā. ||4||2||140||
behold Him in each and every heart. ||4||2||140||
ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ।
ਘਟਿ ਘਟਿ = ਹਰੇਕ ਘਟ ਵਿਚ, ਘਟ ਵਿਚ ਘਟ ਵਿਚ ॥੪॥ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ॥੪॥੨॥੧੪੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
दीबानु हमारो तुही एक ॥
Ḏībān hamāro ṯuhī ek.
You alone are my Chief Advisor.
ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।
ਦੀਬਾਨੁ = ਹਾਕਮ, ਆਸਰਾ।ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ।
 
सेवा थारी गुरहि टेक ॥१॥ रहाउ ॥
Sevā thārī gurėh tek. ||1|| rahā▫o.
I serve You with the Support of the Guru. ||1||Pause||
ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।
ਥਾਰੀ = ਤੇਰੀ। ਗੁਰਹਿ = ਗੁਰੂ ਦੀ। ਟੇਕ = ਓਟ ॥੧॥ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ॥
 
अनिक जुगति नही पाइआ ॥
Anik jugaṯ nahī pā▫i▫ā.
By various devices, I could not find You.
ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।
ਜੁਗਤਿ = ਢੰਗ, ਤਰੀਕੇ।ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ।
 
गुरि चाकर लै लाइआ ॥१॥
Gur cẖākar lai lā▫i▫ā. ||1||
Taking hold of me, the Guru has made me Your slave. ||1||
ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।
ਗੁਰਿ = ਗੁਰੂ ਨੇ। ਚਾਕਰ = ਨੌਕਰ, ਸੇਵਕ ॥੧॥(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥
 
मारे पंच बिखादीआ ॥
Māre pancẖ bikẖāḏī▫ā.
I have conquered the five tyrants.
ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।
ਬਿਖਾਦੀ = ਝਗੜਾਲੂ।(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ,
 
गुर किरपा ते दलु साधिआ ॥२॥
Gur kirpā ṯe ḏal sāḏẖi▫ā. ||2||
By Guru's Grace, I have vanquished the army of evil. ||2||
ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।
ਦਲੁ = ਫ਼ੌਜ। ਸਾਧਿਆ = ਕਾਬੂ ਕਰ ਲਿਆ ॥੨॥ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥
 
बखसीस वजहु मिलि एकु नाम ॥
Bakẖsīs vajahu mil ek nām.
I have received the One Name as His bounty and blessing.
ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।
ਬਖਸੀਸ = ਦਾਨ। ਵਜਹੁ = ਦੇ ਤੌਰ ਤੇ। ਮਿਲਿ = ਮਿਲੈ, ਮਿਲ ਜਾਏ।(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ,
 
सूख सहज आनंद बिस्राम ॥३॥
Sūkẖ sahj ānanḏ bisrām. ||3||
Now, I dwell in peace, poise and bliss. ||3||
ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।
ਸਹਜ = ਆਤਮਕ ਅਡੋਲਤਾ ॥੩॥ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥