Sri Guru Granth Sahib Ji

Ang: / 1430

Your last visited Ang:

प्रभ के चाकर से भले ॥
Parabẖ ke cẖākar se bẖale.
The slaves of God are good.
ਜਿਹੜੇ ਸੁਆਮੀ ਦੇ ਨਫ਼ਰ ਹਨ, ਉਹ ਚੰਗੇ ਹਨ।
ਸੇ = {ਬਹੁ-ਵਚਨ} ਉਹ ਬੰਦੇ।(ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ,
 
नानक तिन मुख ऊजले ॥४॥३॥१४१॥
Nānak ṯin mukẖ ūjle. ||4||3||141||
O Nanak, their faces are radiant. ||4||3||141||
ਨਾਨਕ ਰੋਸ਼ਨ (ਸੂਰਖ਼ਰੂ) ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ।
ਊਜਲੇ = ਰੋਸ਼ਨ, ਚਮਕਦੇ ॥੪॥ਹੇ ਨਾਨਕ! ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ॥੪॥੩॥੧੪੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
जीअरे ओल्हा नाम का ॥
Jī▫are olĥā nām kā.
Hey, soul: your only Support is the Naam, the Name of the Lord.
ਹੈ ਬੰਦੇ! ਤੇਰਾ ਆਸਰਾ ਕੇਵਲ ਮਾਲਕ ਦਾ ਨਾਮ ਹੀ ਹੈ।
ਜੀਅ ਰੇ = ਹੇ ਜੀਵ! ਹੇ ਜਿੰਦੇ! ਓਲ੍ਹ੍ਹਾ = ਆਸਰਾ।ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ)।
 
अवरु जि करन करावनो तिन महि भउ है जाम का ॥१॥ रहाउ ॥
Avar jė karan karāvano ṯin mėh bẖa▫o hai jām kā. ||1|| rahā▫o.
Whatever else you do or make happen, the fear of death still hangs over you. ||1||Pause||
ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ।
ਅਵਰੁ = ਹੋਰ। ਜਿ = ਜੇਹੜਾ। ਕਰਨ ਕਰਾਵਨੋ = ਦੌੜ-ਭੱਜ, ਕੰਮ-ਕਾਜ। ਜਾਮ ਕਾ ਭਉ = ਜਮ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੧॥(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ॥
 
अवर जतनि नही पाईऐ ॥
Avar jaṯan nahī pā▫ī▫ai.
He is not obtained by any other efforts.
ਹੋਰਸੁ ਉਪਰਾਲੇ ਦੁਆਰਾ ਸਾਹਿਬ ਪ੍ਰਾਪਤ ਨਹੀਂ ਹੁੰਦਾ।
ਜਤਨਿ = ਜਤਨ ਨਾਲ।(ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।
 
वडै भागि हरि धिआईऐ ॥१॥
vadai bẖāg har ḏẖi▫ā▫ī▫ai. ||1||
By great good fortune, meditate on the Lord. ||1||
ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਸਿਮਰਿਆ ਜਾਂਦਾ ਹੈ।
ਭਾਗਿ = ਕਿਸਮਤ ਨਾਲ। ਧਿਆਈਐ = ਸਿਮਰਿਆ ਜਾ ਸਕਦਾ ਹੈ ॥੧॥(ਪਰ) ਵੱਡੀ ਕਿਸਮਤ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥
 
लाख हिकमती जानीऐ ॥
Lākẖ hikmaṯī jānī▫ai.
You may know hundreds of thousands of clever tricks,
ਆਦਮੀ ਲਖਾਂ ਅਟਕਲਾਂ ਜਾਣਦਾ ਹੋਵੇ,
ਹਿਕਮਤੀ = ਹਿਕਮਤਾਂ ਦੇ ਕਾਰਨ। ਜਾਨੀਐ = (ਜਗਤ ਵਿਚ) ਪ੍ਰਸਿੱਧ ਹੋ ਜਾਈਏ।(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,
 
आगै तिलु नही मानीऐ ॥२॥
Āgai ṯil nahī mānī▫ai. ||2||
but not even one will be of any use at all hereafter. ||2||
ਪਰ ਭੋਰਾ ਭਰ ਭੀ ਅਗੇ ਕੋਈ ਕਾਰਗਰ ਨਹੀਂ ਹੁੰਦੀ।
ਆਗੈ = ਪਰਲੋਕ ਵਿਚ। ਮਾਨੀਐ = ਆਦਰ ਮਿਲਦਾ ਹੈ ॥੨॥ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ॥੨॥
 
अह्मबुधि करम कमावने ॥
Ahaʼn▫buḏẖ karam kamāvane.
Good deeds done in the pride of ego,
ਹੰਕਾਰੀ ਮਤ ਨਾਲ ਕੀਤੇ ਹੋਏ ਚੰਗੇ ਕੰਮ ਇੰਜ ਰੁੜ੍ਹ ਜਾਂਦੇ ਹਨ,
ਅਹੰਬੁਧਿ = ਅਹੰਕਾਰ ਪੈਦਾ ਕਰਨ ਵਾਲੀ ਅਕਲ।(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ,
 
ग्रिह बालू नीरि बहावने ॥३॥
Garih bālū nīr bahāvane. ||3||
are swept away, like the house of sand by water. ||3||
ਜਿਸ ਤਰ੍ਹਾਂ ਰੇਤ ਦਾ ਘਰ ਪਾਣੀ ਨਾਲ।
ਬਾਲੂ = ਰੇਤ। ਨੀਰਿ = ਨੀਰ ਨੇ, ਪਾਣੀ ਨੇ। ਬਹਾਵਨੇ = ਰੋੜ੍ਹ ਦਿੱਤੇ ॥੩॥ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ॥੩॥
 
प्रभु क्रिपालु किरपा करै ॥
Parabẖ kirpāl kirpā karai.
When God the Merciful shows His Mercy,
ਜਦ ਮਿਹਰਬਾਨ ਮਾਲਕ ਮਇਆ ਧਰਦਾ ਹੈ,
xxxਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
 
नामु नानक साधू संगि मिलै ॥४॥४॥१४२॥
Nām Nānak sāḏẖū sang milai. ||4||4||142||
Nanak receives the Naam in the Saadh Sangat, the Company of the Holy. ||4||4||142||
ਸਤਿਸੰਗਤ ਅੰਦਰ ਨਾਨਕ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ।
ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੪॥ਹੇ ਨਾਨਕ! ਉਸ ਨੂੰ ਗੁਰੂ ਦੀ ਸੰਗਤ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ॥੪॥੪॥੧੪੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪਜੰਵੀਂ।
xxxxxx
 
बारनै बलिहारनै लख बरीआ ॥
Bārnai balihārnai lakẖ barī▫ā.
I am a sacrifice, dedicated hundreds of thousands of times, to my Lord and Master.
ਮੈਂ ਆਪਣੇ ਸੁਆਮੀ ਉਤੋਂ ਲਖੂਖਾਂ ਵਾਰੀ ਸਦਕੇ ਤੇ ਕੁਰਬਾਨ ਜਾਂਦਾ ਹਾਂ,
ਬਾਰਨੈ = ਵਾਰਨੇ, ਸਦਕੇ। ਬਰੀਆ = ਵਾਰੀ।ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
 
नामो हो नामु साहिब को प्रान अधरीआ ॥१॥ रहाउ ॥
Nāmo ho nām sāhib ko parān aḏẖrī▫ā. ||1|| rahā▫o.
His Name, and His Name alone, is the Support of the breath of life. ||1||Pause||
ਜਿਸ ਦਾ ਨਾਮ, ਕੇਵਲ ਨਾਮ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ।
ਹੋ = ਹੇ ਭਾਈ! ਨਾਮੋ = ਨਾਮ ਹੀ। ਕੋ = ਦਾ। ਪ੍ਰਾਨ ਅਧਰੀਆ = ਜਿੰਦ ਦਾ ਆਸਰਾ ॥੧॥ਹੇ ਭਾਈ! ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ॥੧॥ ਰਹਾਉ॥
 
करन करावन तुही एक ॥
Karan karāvan ṯuhī ek.
You alone are the Doer, the Cause of causes.
ਕੇਵਲ ਤੂੰ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
ਤੁਹੀ = ਹੇ ਪ੍ਰਭੂ! ਤੂੰ ਹੀ।ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ।
 
जीअ जंत की तुही टेक ॥१॥
Jī▫a janṯ kī ṯuhī tek. ||1||
You are the Support of all beings and creatures. ||1||
ਪ੍ਰਾਣੀਆਂ ਅਤੇ ਹੋਰ ਜੰਤੂਆਂ ਦਾ ਤੂੰ ਹੀ ਆਸਰਾ ਹੈ।
ਜੀਅ ਟੇਕ = ਜੀਵਾਂ ਦਾ ਆਸਰਾ ॥੧॥ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ॥੧॥
 
राज जोबन प्रभ तूं धनी ॥
Rāj joban parabẖ ṯūʼn ḏẖanī.
O God, You are my power, authority and youth.
ਮੇਰੇ ਸੁਆਮੀ ਮਾਲਕ ਤੂੰ ਮੇਰੀ ਪਾਤਸ਼ਾਹੀ ਤੇ ਜੁਆਨੀ ਹੈ।
ਧਨੀ = ਮਾਲਕ।ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ)।
 
तूं निरगुन तूं सरगुनी ॥२॥
Ŧūʼn nirgun ṯūʼn sargunī. ||2||
You are absolute, without attributes, and also related, with the most sublime attributes. ||2||
ਤੂੰ ਨਿਰਾਕਾਰ ਸੁਆਮੀ ਹੈ ਅਤੇ ਤੂੰ ਹੀ ਅਨੇਕਾਂ ਆਕਾਰਾ ਵਾਲਾ।
ਨਿਰਗੁਨੁ = ਮਾਇਆ ਦੇ ਗੁਣਾਂ ਤੋਂ ਰਹਿਤ, ਅਦ੍ਰਿਸ਼ਟ-ਰੂਪ। ਸਰਗੁਨੀ = ਇਹ ਸਾਰਾ ਜਗਤ ਜਿਸ ਦਾ ਸਰੂਪ ਹੈ ॥੨॥(ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ-ਇਹ ਭੀ ਤੂੰ ਆਪ ਹੀ ਹੈਂ ॥੨॥
 
ईहा ऊहा तुम रखे ॥
Īhā ūhā ṯum rakẖe.
Here and hereafter, You are my Savior and Protector.
ਏਥੇ ਅਤੇ ਉਥੇ ਤੂੰ ਮੇਰਾ ਰਾਖਾ ਹੈ।
ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ।(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ,
 
गुर किरपा ते को लखे ॥३॥
Gur kirpā ṯe ko lakẖe. ||3||
By Guru's Grace, some understand You. ||3||
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਤੈਨੂੰ ਸਮਝਦਾ ਹੈ।
ਤੇ = ਤੋਂ, ਨਾਲ। ਕੋ = ਕੋਈ ਵਿਰਲਾ। ਲਖੇ = ਸਮਝਦਾ ਹੈ ॥੩॥(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ॥੩॥
 
अंतरजामी प्रभ सुजानु ॥
Anṯarjāmī parabẖ sujān.
God is All-knowing, the Inner-knower, the Searcher of hearts.
ਸਰਬੱਗ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ।
ਪ੍ਰਭ = ਹੇ ਪ੍ਰਭੂ! ਸੁਜਾਨੁ = ਸਿਆਣਾ।ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ।
 
नानक तकीआ तुही ताणु ॥४॥५॥१४३॥
Nānak ṯakī▫ā ṯuhī ṯāṇ. ||4||5||143||
You are Nanak's strength and support. ||4||5||143||
ਤੂੰ ਹੀ ਨਾਨਕ ਦਾ ਆਸਰਾ ਅਤੇ ਤਾਕਤ ਹੈ।
ਤਕੀਆ = ਸਹਾਰਾ। ਤਾਣੁ = ਬਲ, ਤਾਕਤ ॥੪॥ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ॥੪॥੫॥੧੪੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हरि हरि हरि आराधीऐ ॥
Har har har ārāḏẖī▫ai.
Worship and adore the Lord, Har, Har, Har.
ਤੂੰ ਵਾਹਿਗੁਰੂ ਸੁਆਮੀ ਮਾਲਕ ਦਾ ਸਿਰਮਣ ਕਰ।
ਆਰਾਧੀਐ = ਸਿਮਰਨਾ ਚਾਹੀਦਾ ਹੈ।ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
 
संतसंगि हरि मनि वसै भरमु मोहु भउ साधीऐ ॥१॥ रहाउ ॥
Saṯsang har man vasai bẖaram moh bẖa▫o sāḏẖī▫ai. ||1|| rahā▫o.
In the Society of the Saints, He dwells in the mind; doubt, emotional attachment and fear are vanquished. ||1||Pause||
ਸਾਧ ਸੰਗਤ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਸਹਿਸਾ, ਸੰਸਾਰੀ ਲਗਨ ਅਤੇ ਡਰ ਸਰ ਹੋ ਜਾਂਦੇ ਹਨ। ਠਹਿਰਾਉ।
ਸੰਤਿ ਸੰਗਿ = ਸੰਤਾਂ ਦੀ ਸੰਗਤ ਵਿਚ। ਮਨਿ = ਮਨ ਵਿਚ। ਸਾਧੀਐ = ਸਾਧਿਆ ਜਾ ਸਕਦਾ ਹੈ, ਕਾਬੂ ਕੀਤਾ ਜਾ ਸਕਦਾ ਹੈ ॥੧॥ਸੰਤਾਂ ਦੀ ਸੰਗਤ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ॥
 
बेद पुराण सिम्रिति भने ॥
Beḏ purāṇ simriṯ bẖane.
The Vedas, the Puraanas and the Simritees are heard to proclaim
ਵੇਦ, ਪੁਰਾਣ ਅਤੇ ਸਿਮਰਤੀਆਂ ਪੁਕਾਰਦੇ ਹਨ,
ਭਨੇ = ਆਖਦੇ ਹਨ।(ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ,
 
सभ ऊच बिराजित जन सुने ॥१॥
Sabẖ ūcẖ birājiṯ jan sune. ||1||
that the Lord's servant dwells as the highest of all. ||1||
ਕਿ ਰਬ ਦੇ ਗੋਲੇ ਸਾਰਿਆਂ ਤੋਂ ਉਚੇ ਵਸਦੇ ਸੁਣੇ ਜਾਂਦੇ ਹਨ।
ਸਭ ਊਚ = ਸਭਨਾਂ ਤੋਂ ਉੱਚੇ। ਬਿਰਾਜਿਤ = ਟਿਕੇ ਹੋਏ। ਸੁਨੇ = ਸੁਣੇ ਜਾਂਦੇ ਹਨ ॥੧॥ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ॥੧॥
 
सगल असथान भै भीत चीन ॥
Sagal asthān bẖai bẖīṯ cẖīn.
All places are filled with fear - know this well.
ਜਾਣ ਲੈ ਕਿ ਸਾਰੇ ਟਿਕਾਣੇ ਡਰ ਨਾਲ ਸਹਿਮੇ ਹੋਏ ਹਨ।
ਅਸਥਾਨ = {स्थान} (ਹਿਰਦੇ)-ਥਾਂ। ਭੈ ਭੀਤ = ਡਰਾਂ ਨਾਲ ਸਹਮੇ ਹੋਏ।ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ,
 
राम सेवक भै रहत कीन ॥२॥
Rām sevak bẖai rahaṯ kīn. ||2||
Only the Lord's servants are free of fear. ||2||
ਸਾਈਂ ਦੇ ਗੁਮਾਸ਼ਤੇ ਡਰ ਤੋਂ ਮੁਕਤ ਕੀਤੇ ਹੋਏ ਹਨ।
ਚੀਨ = ਵੇਖੀਦੇ ਹਨ ॥੨॥(ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ॥੨॥
 
लख चउरासीह जोनि फिरहि ॥
Lakẖ cẖa▫orāsīh jon firėh.
People wander through 8.4 million incarnations.
ਚੁਰਾਸੀ ਲੱਖ ਜੂਨੀਆਂ ਅੰਦਰ ਪ੍ਰਾਣੀ ਭਟਕਦੇ ਹਨ।
ਫਿਰਹਿ = ਭਟਕਦੇ ਫਿਰਦੇ ਹਨ।(ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ,
 
गोबिंद लोक नही जनमि मरहि ॥३॥
Gobinḏ lok nahī janam marėh. ||3||
God's people are not subject to birth and death. ||3||
ਸਾਹਿਬ ਦੇ ਗੋਲੇ ਆਉਂਦੇ ਤੇ ਜਾਂਦੇ ਨਹੀਂ।
ਜਨਮਿ = ਜਨਮ ਕੇ। ਮਰਹਿ = ਮਰਦੇ ਹਨ ॥੩॥ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੩॥
 
बल बुधि सिआनप हउमै रही ॥
Bal buḏẖ si▫ānap ha▫umai rahī.
Power, wisdom, cleverness and egotism are given up,
ਜ਼ੋਰ-ਬੰਦੀ, ਅਕਲਮੰਦੀ, ਚਤੁਰਾਈ ਅਤੇ ਹੰਕਾਰ ਝੜ ਪਏ ਹਨ,
ਰਹੀ = ਮੁੱਕ ਜਾਂਦੀ ਹੈ।(ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
 
हरि साध सरणि नानक गही ॥४॥६॥१४४॥
Har sāḏẖ saraṇ Nānak gahī. ||4||6||144||
by Nanak as he has taken to the Sanctuary of the Lord's Holy Saints. ||4||6||144||
ਨਾਨਕ ਦੇ ਜਦ ਉਸ ਨੇ ਰੱਬ ਦੇ ਸੰਤਾ ਦੀ ਪਨਾਹ ਪਕੜੀ ਹੈ।
ਗਹੀ = ਫੜੀ ॥੪॥ਹੇ ਨਾਨਕ! ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ॥੪॥੬॥੧੪੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
मन राम नाम गुन गाईऐ ॥
Man rām nām gun gā▫ī▫ai.
O my mind, sing the Glorious Praises of the Lord's Name.
ਮੇਰੀ ਜਿੰਦੇ, ਵਿਆਪਕ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰ।
ਮਨ = ਹੇ ਮਨ! ਗੁਨ = ਗੁਣ।ਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ।
 
नीत नीत हरि सेवीऐ सासि सासि हरि धिआईऐ ॥१॥ रहाउ ॥
Nīṯ nīṯ har sevī▫ai sās sās har ḏẖi▫ā▫ī▫ai. ||1|| rahā▫o.
Serve the Lord continually and continuously; with each and every breath, meditate on the Lord. ||1||Pause||
ਸਦਾ ਅਤੇ ਸਦਾ ਹੀ ਵਾਹਿਗੁਰੂ ਦੀ ਟਹਿਲ ਕਮਾ ਅਤੇ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰ। ਠਹਿਰਾਉ।
ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ॥੧॥ ਰਹਾਉ॥
 
संतसंगि हरि मनि वसै ॥
Saṯsang har man vasai.
In the Society of the Saints, the Lord dwells in the mind,
ਸਾਧੂਆਂ ਦੀ ਸੰਗਤ ਦੁਆਰਾ ਭਗਵਾਨ ਰਿਦੇ ਵਿੱਚ ਟਿਕ ਜਾਂਦਾ ਹੈ,
ਮਨਿ = ਮਨ ਵਿਚ {ਲਫ਼ਜ਼ 'ਮਨ' ਅਤੇ 'ਮਨਿ' ਦਾ ਫ਼ਰਕ ਚੇਤੇ ਰਹੇ}।ਗੁਰੂ-ਸੰਤ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
 
दुखु दरदु अनेरा भ्रमु नसै ॥१॥
Ḏukẖ ḏaraḏ anerā bẖaram nasai. ||1||
and pain, suffering, darkness and doubt depart. ||1||
ਅਤੇ ਸੰਕਟ, ਪੀੜ ਅੰਧੇਰਾ ਤੇ ਸ਼ੰਕਾ ਦੌੜ ਜਾਂਦੇ ਹਨ।
ਭ੍ਰਮੁ = ਭਟਕਣਾ ॥੧॥(ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ ॥੧॥
 
संत प्रसादि हरि जापीऐ ॥
Sanṯ parsāḏ har jāpī▫ai.
One who meditates on the Lord, by the Grace of the Saints,
ਜੋ ਸਾਧੂ ਦੀ ਕਿਰਪਾ ਰਾਹੀਂ ਵਾਹਿਗੁਰੂ ਨੂੰ ਅਰਾਧਦਾ ਹੈ,
ਪ੍ਰਸਾਦਿ = ਕਿਰਪਾ ਨਾਲ। ਜਾਪੀਐ = ਜਪਿਆ ਜਾ ਸਕਦਾ ਹੈ।ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
 
सो जनु दूखि न विआपीऐ ॥२॥
So jan ḏūkẖ na vi▫āpī▫ai. ||2||
that humble being is not afflicted with pain. ||2||
ਉਹ ਪੁਰਸ਼ ਮਹਾਂਕਸ਼ਟ ਨਾਲ ਦੁਖਾਂਤ੍ਰ ਨਹੀਂ ਹੁੰਦਾ।
ਦੂਖਿ = ਦੁੱਖ ਵਿਚ। ਵਿਆਪੀਐ = ਦਬ ਜਾਂਦਾ ਹੈ, ਕਾਬੂ ਵਿਚ ਆਉਂਦਾ ਹੈ ॥੨॥(ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ ॥੨॥
 
जा कउ गुरु हरि मंत्रु दे ॥
Jā ka▫o gur har manṯar ḏe.
Those unto whom the Guru gives the Mantra of the Lord's Name,
ਜਿਸ ਨੂੰ ਗੁਰੂ ਜੀ ਵਾਹਿਗੁਰੂ ਦਾ ਨਾਮ ਦਿੰਦੇ ਹਨ,
ਕਉ = ਨੂੰ। ਮੰਤ੍ਰ = ਉਪਦੇਸ਼। ਦੇ = ਦੇਂਦਾ ਹੈ।ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ,
 
सो उबरिआ माइआ अगनि ते ॥३॥
So ubri▫ā mā▫i▫ā agan ṯe. ||3||
are saved from the fire of Maya. ||3||
ਉਹ ਮੋਹਣੀ ਦੀ ਅੱਗ ਤੋਂ ਬਚ ਜਾਂਦਾ ਹੈ।
ਤੇ = ਤੋਂ ॥੩॥ਉਹ ਮਨੁੱਖ ਮਾਇਆ ਦੀ (ਤ੍ਰਿਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ ॥੩॥
 
नानक कउ प्रभ मइआ करि ॥
Nānak ka▫o parabẖ ma▫i▫ā kar.
Be kind to Nanak, O God;
ਹੈ ਠਾਕੁਰ, ਨਾਨਕ ਉਤੇ ਰਹਿਮਤ ਧਾਰ,
ਮਇਆ = ਦਇਆ।(ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ,
 
मेरै मनि तनि वासै नामु हरि ॥४॥७॥१४५॥
Merai man ṯan vāsai nām har. ||4||7||145||
let the Lord's Name dwell within my mind and body. ||4||7||145||
ਤਾਂ ਜੋ ਵਾਹਿਗੁਰੂ ਦਾ ਨਾਮ ਉਸ ਦੀ ਆਤਮਾ ਅਤੇ ਦੇਹਿ ਅੰਦਰ ਨਿਵਾਸ ਕਰ ਲਵੇ।
ਤਨਿ = ਹਿਰਦੇ ਵਿਚ। ਵਸੈ = ਵੱਸ ਪਏ ॥੪॥(ਤਾਂ ਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ ॥੪॥੭॥੧੪੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਵੂੜੀ ਪਾਤਸ਼ਾਹੀ ਪੰਜਵੀਂ।
xxxxxx
 
रसना जपीऐ एकु नाम ॥
Rasnā japī▫ai ek nām.
With your tongue, chant the Name of the One Lord.
ਆਪਣੀ ਜੀਭ ਨਾਲ ਤੂੰ ਇਕ ਨਾਮ ਦਾ ਉਚਾਰਨ ਕਰ,
ਰਸਨਾ = ਜੀਭ (ਨਾਲ)। ਏਕੁ ਨਾਮੁ = ਸਿਰਫ਼ ਹਰਿ ਨਾਮ।ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ।
 
ईहा सुखु आनंदु घना आगै जीअ कै संगि काम ॥१॥ रहाउ ॥
Īhā sukẖ ānanḏ gẖanā āgai jī▫a kai sang kām. ||1|| rahā▫o.
In this world, it shall bring you peace, comfort and great joy; hereafter, it shall go with your soul, and shall be of use to you. ||1||Pause||
ਏਥੇ ਇਹ ਤੈਨੂੰ ਆਰਾਮ ਅਤੇ ਬਹੁ ਖ਼ੁਸ਼ੀ ਬਖ਼ਸ਼ੇਗਾ ਅਤੇ ਅਗੇ ਤੇਰੀ ਆਤਮਾ ਦੇ ਲਾਭਦਾਇਕ ਹੋਵੇਗਾ ਅਤੇ ਇਸ ਦੇ ਸਾਥ ਰਹੇਗਾ। ਠਹਿਰਾਉ।
ਈਹਾ = ਇਸ ਲੋਕ ਵਿਚ। ਘਨਾ = ਬਹੁਤ। ਆਗੈ = ਪਰਲੋਕ ਵਿਚ। ਜੀਅ ਕੈ ਸੰਗਿ = ਜਿੰਦ ਦੇ ਨਾਲ। ਜੀਅ ਕੈ ਕਾਮ = ਜਿੰਦ ਦੇ ਕੰਮ ॥੧॥(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ॥੧॥ ਰਹਾਉ॥
 
कटीऐ तेरा अहं रोगु ॥
Katī▫ai ṯerā ahaʼn rog.
The disease of your ego shall be eradicated.
ਤੇਰੀ ਹੰਕਾਰ ਦੀ ਬੀਮਾਰੀ ਨਵਿਰਤਾ ਹੋ ਜਾਏਗੀ।
ਕਟੀਐ = ਕੱਟਿਆ ਜਾ ਸਕਦਾ ਹੈ। ਅਹੰ = ਹਉਮੈ {अहं = ਮੈਂ ਮੈਂ}।(ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ।
 
तूं गुर प्रसादि करि राज जोगु ॥१॥
Ŧūʼn gur parsāḏ kar rāj jog. ||1||
By Guru's Grace, practice Raja Yoga, the Yoga of meditation and success. ||1||
ਗੁਰਾਂ ਦੀ ਰਹਿਮਤ ਸਦਕਾ ਤੂੰ ਸੰਸਾਰੀ ਅਤੇ ਰੂਹਾਨੀ ਪਾਤਸ਼ਾਹੀ ਮਾਣੇਗਾ।
ਪ੍ਰਸਾਦਿ = ਕਿਰਪਾ ਨਾਲ। ਜੋਗੁ = (ਪ੍ਰਭੂ ਨਾਲ) ਮਿਲਾਪ। ਰਾਜ ਜੋਗੁ = ਗ੍ਰਿਹਸਤ ਭੀ ਤੇ ਫ਼ਕੀਰੀ ਭੀ ॥੧॥(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ॥੧॥
 
हरि रसु जिनि जनि चाखिआ ॥
Har ras jin jan cẖākẖi▫ā.
Those who taste the sublime essence of the Lord
ਜਿਹੜੇ ਪੁਰਸ਼ ਨੇ ਵਾਹਿਗੁਰੂ ਅੰਮ੍ਰਿਤ ਦਾ ਸੁਆਦ ਮਾਣਿਆ ਹੈ,
ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ।ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ,
 
ता की त्रिसना लाथीआ ॥२॥
Ŧā kī ṯarisnā lāthī▫ā. ||2||
have their thirst quenched. ||2||
ਉਸ ਦੀ ਖਾਹਿਸ਼ ਮਿਟ ਜਾਂਦੀ ਹੈ।
xxx॥੨॥ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ॥੨॥
 
हरि बिस्राम निधि पाइआ ॥
Har bisrām niḏẖ pā▫i▫ā.
Those who have found the Lord, the Treasure of peace,
ਜਿਸ ਨੇ ਆਰਾਮ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ,
ਬਿਸ੍ਰਾਮ = ਸ਼ਾਂਤੀ, ਟਿਕਾਉ। ਨਿਧਿ = ਖ਼ਜ਼ਾਨਾ। ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ।(ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ,
 
सो बहुरि न कत ही धाइआ ॥३॥
So bahur na kaṯ hī ḏẖā▫i▫ā. ||3||
shall not go anywhere else again. ||3||
ਉਹ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
ਬਹੁਰਿ = ਮੁੜ। ਕਤ ਹੀ = ਕਿਸੇ ਹੋਰ ਪਾਸੇ। ਧਾਇਆ = ਭਟਕਦਾ ਹੈ ॥੩॥ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੩॥
 
हरि हरि नामु जा कउ गुरि दीआ ॥
Har har nām jā ka▫o gur ḏī▫ā.
Those, unto whom the Guru has given the Lord's Name, Har, Har -
ਜਿਸ ਨੂੰ ਗੁਰੂ ਜੀ ਵਾਹਿਗੁਰੂ ਸੁਆਮੀ ਦਾ ਨਾਮ ਦਿੰਦੇ ਹਨ,
ਕਉ = ਨੂੰ। ਜਾ ਕਉ = ਜਿਸ ਨੂੰ। ਗੁਰਿ = ਗੁਰੂ ਨੇ।ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ,
 
नानक ता का भउ गइआ ॥४॥८॥१४६॥
Nānak ṯā kā bẖa▫o ga▫i▫ā. ||4||8||146||
O Nanak, their fears are removed. ||4||8||146||
ਹੇ ਨਾਨਕ! ਉਸ ਦਾ ਡਰ ਦੂਰ ਹੋ ਜਾਂਦਾ ਹੈ।
ਕਾ = ਦੀ। {ਲਫ਼ਜ਼ 'ਕਉ' ਅਤੇ 'ਕਾ' ਦਾ ਫ਼ਰਕ ਚੇਤੇ ਰਹੇ} ॥੪॥(ਹੇ ਨਾਨਕ) ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ॥੪॥੮॥੧੪੬॥