Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जा कउ बिसरै राम नाम ताहू कउ पीर ॥
Jā ka▫o bisrai rām nām ṯāhū ka▫o pīr.
One who forgets the Lord's Name, suffers in pain.
ਪੀੜ ਉਸ ਨੂੰ ਵਿਆਪਦੀ ਹੈ, ਜੋ ਸਾਹਿਬ ਦੇ ਨਾਮ ਨੂੰ ਭੁਲਾਉਂਦਾ ਹੈ।
ਜਾ ਕਉ = ਜਿਸ ਮਨੁੱਖ ਨੂੰ। ਤਾਹੂ ਕਉ = ਉਸੇ ਨੂੰ ਹੀ। ਪੀਰ = ਪੀੜ, ਦੁੱਖ।ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ।
 
साधसंगति मिलि हरि रवहि से गुणी गहीर ॥१॥ रहाउ ॥
Sāḏẖsangaṯ mil har ravėh se guṇī gahīr. ||1|| rahā▫o.
Those who join the Saadh Sangat, the Company of the Holy, and dwell upon the Lord, find the Ocean of virtue. ||1||Pause||
ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਚੰਗਿਆਈਆਂ ਦੇ ਸਮੁੰਦਰ ਹਨ। ਠਹਿਰਾਉ।
ਰਵਹਿ = (ਜੋ) ਸਿਮਰਦੇ ਹਨ। ਗੁਣੀ = ਗੁਣਾਂ ਦੇ ਮਾਲਕ। ਗਹੀਰ = ਡੂੰਘੇ ਜਿਗਰੇ ਵਾਲੇ ॥੧॥ਜੇਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੧॥ ਰਹਾਉ॥
 
जा कउ गुरमुखि रिदै बुधि ॥
Jā ka▫o gurmukẖ riḏai buḏẖ.
Those Gurmukhs whose hearts are filled with wisdom,
ਗੁਰਾਂ ਦੀ ਮਿਹਰ ਸਦਕਾ ਜਿਸ ਦੇ ਹਿਰਦੇ ਅੰਦਰ ਬ੍ਰਹਿਮ-ਗਿਆਤ ਹੈ,
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਿਦੈ = ਹਿਰਦੇ ਵਿਚ। ਬੁਧਿ = (ਸਿਮਰਨ ਦੀ) ਅਕਲ।ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ,
 
ता कै कर तल नव निधि सिधि ॥१॥
Ŧā kai kar ṯal nav niḏẖ siḏẖ. ||1||
hold the nine treasures, and the miraculous spiritual powers of the Siddhas in the palms of their hands. ||1||
ਉਸ ਦੇ ਹੱਥ ਦੀ ਹਥੇਲੀ ਉਤੇ ਨੌ ਖ਼ਜ਼ਾਨੇ ਅਤੇ ਕਰਾਮਾਤੀ ਸ਼ਕਤੀਆਂ ਹਨ।
ਕਰ = ਹੱਥ। ਤਲ = ਤਲੀ। ਤਾ ਕੈ ਕਰ ਤਲ = ਉਸ ਦੇ ਹੱਥ ਦੀਆਂ ਤਲੀਆਂ ਉਤੇ। ਨਵ ਨਿਧਿ = ਨੌ ਖ਼ਜ਼ਾਨੇ। ਸਿਧਿ = ਸਿੱਧੀਆਂ ॥੧॥ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ॥੧॥
 
जो जानहि हरि प्रभ धनी ॥
Jo jānėh har parabẖ ḏẖanī.
Those who know the Lord God as their Master,
ਜੋ ਵਾਹਿਗੁਰੂ ਨੂੰ ਆਪਣਾ ਮਾਲਕ ਕਰਕੇ ਜਾਣਦਾ ਹੈ,
ਜਾਨਹਿ = ਜਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਧਨੀ = ਮਾਲਕ।ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ,
 
किछु नाही ता कै कमी ॥२॥
Kicẖẖ nāhī ṯā kai kamī. ||2||
do not lack anything. ||2||
ਉਸ ਨੂੰ ਕਿਸੇ ਭੀ ਚੀਜ਼ ਦਾ ਘਾਟਾ ਨਹੀਂ।
ਤਾ ਕੈ = ਉਹਨਾਂ ਦੇ ਘਰ ਵਿਚ। ਕਮੀ = ਘਾਟ ॥੨॥ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ ॥੨॥
 
करणैहारु पछानिआ ॥
Karṇaihār pacẖẖāni▫ā.
Those who realize the Creator Lord,
ਜੋ ਸਿਰਜਣਹਾਰ ਨੂੰ ਅਨੁਭਵ ਕਰ ਲੈਂਦਾ ਹੈ,
ਕਰਣੈਹਾਰੁ = ਸਿਰਜਣਹਾਰ ਕਰਤਾਰ।ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ,
 
सरब सूख रंग माणिआ ॥३॥
Sarab sūkẖ rang māṇi▫ā. ||3||
enjoy all peace and pleasure. ||3||
ਉਹ ਸਾਰੇ ਆਰਾਮ ਤੇ ਖੁਸ਼ੀਆਂ ਭੋਗਦਾ ਹੈ।
xxx॥੩॥ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ॥੩॥
 
हरि धनु जा कै ग्रिहि वसै ॥
Har ḏẖan jā kai garihi vasai.
Those whose inner homes are filled with the Lord's wealth -
ਗੁਰੂ ਜੀ ਆਖਦੇ ਹਨ, ਉਸ ਦੀ ਸੰਗਤ ਵਿੱਚ ਤਕਲੀਫ ਦੂਰ ਹੋ ਜਾਂਦੀ ਹੈ,
ਜਾ ਕੈ ਗ੍ਰਿਹਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ।ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ,
 
कहु नानक तिन संगि दुखु नसै ॥४॥९॥१४७॥
Kaho Nānak ṯin sang ḏukẖ nasai. ||4||9||147||
says Nanak, in their company, pain departs. ||4||9||147||
ਜਿਸ ਦੇ ਦਿਲ-ਘਰ ਅੰਦਰ ਵਾਹਿਗੁਰੂ ਦਾ ਪਦਾਰਥ ਪਰੀਪੂਰਨ ਹੈ।
ਤਿਨ ਸੰਗਿ = ਉਹਨਾਂ ਦੀ ਸੰਗਤ ਵਿਚ ਰਿਹਾਂ ॥੪॥ਹੇ ਨਾਨਕ! ਉਹਨਾਂ ਦੀ ਸੰਗਤ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ॥੪॥੯॥੧੪੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
गरबु बडो मूलु इतनो ॥
Garab bado mūl iṯno.
Your pride is so great, but what about your origins?
ਹੈ ਪ੍ਰਾਣੀ! ਬੜਾ ਹੈ ਤੇਰਾ ਹੰਕਾਰ, ਇਤਨੇ ਤੁੱਛ ਅਮਲੇ ਤੋ।
ਗਰਬੁ = {गर्व} ਅਹੰਕਾਰ। ਮੂਲੁ = ਪਾਂਇਆਂ, ਵਿਤ। ਇਤਨੋ = ਥੋੜਾ ਜਿਹਾ ਹੀ।ਹੇ ਜੀਵ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ।
 
रहनु नही गहु कितनो ॥१॥ रहाउ ॥
Rahan nahī gahu kiṯno. ||1|| rahā▫o.
You cannot remain, no matter how much you try to hold on. ||1||Pause||
ਤੂੰ ਠਹਿਰਣਾ ਨਹੀਂ ਜਿੰਨਾ ਮਰਜ਼ੀ ਹੀ ਤੂੰ ਸੰਸਾਰ ਨੂੰ ਪਕੜ ਲੈ। ਠਹਿਰਾਉ।
ਗਹੁ = ਪਕੜ, ਮਾਇਆ ਵਲ ਖਿੱਚ। ਕਿਤਨੋ = (ਭਾਵ) ਬਹੁਤ ॥੧॥(ਇਸ ਸੰਸਾਰ ਵਿਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ॥੧॥ ਰਹਾਉ॥
 
बेबरजत बेद संतना उआहू सिउ रे हितनो ॥
Bebarjaṯ beḏ sanṯnā u▫āhū si▫o re hiṯno.
That which is forbidden by the Vedas and the Saints - with that, you are in love.
ਜਿਹੜਾ ਕੁਛ ਵੇਦਾਂ ਤੇ ਸਾਧੂਆਂ ਨੇ ਮਨ੍ਹਾਂ ਕੀਤਾ ਹੈ, ਉਸ ਨਾਲ, ਹੇ ਪ੍ਰਾਣੀ, ਤੂੰ ਮੁਹੁੱਬਤ ਪਾਈ ਹੋਈ ਹੈ।
ਬੇਬਰਜਤ = ਵਰਜਦੇ, ਰੋਕਦੇ। ਉਆ ਹੂ ਸਿਉ = ਉਸੇ ਨਾਲ। ਰੇ = ਹੇ ਭਾਈ!ਹੇ ਜੀਵ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ,
 
हार जूआर जूआ बिधे इंद्री वसि लै जितनो ॥१॥
Hār jū▫ār jū▫ā biḏẖe inḏrī vas lai jiṯno. ||1||
Like the gambler losing the game of chance, you are held in the power of sensory desires. ||1||
ਜਿਸ ਤਰ੍ਹਾਂ ਜੂਏ ਦੀ ਖੇਡ, ਹਾਰਣ ਵਾਲੇ ਜੁਆਰੀਰੇ ਨੂੰ ਭੀ ਆਪਣੇ ਨਾਲ ਜੋੜੀ ਰਖਦੀ ਹੈ, ਏਸੇ ਤਰ੍ਹਾਂ ਭੋਗ-ਅੰਗ ਤੈਨੂੰ ਜਿਤ ਕੇ ਆਪਣੇ ਕਾਬੂ ਕਰੀ ਰਖਦੇ ਹਨ।
ਬਿਧੇ = ਵਾਂਗ। ਵਸਿ ਲੈ = ਵੱਸ ਵਿਚ ਕਰ ਕੇ। ਜਿਤਨੋ = ਜਿੱਤ ਲਿਆ ਹੈ ॥੧॥ਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿਚ ਜੁਆਰੀਆ ਹਾਰਦਾ ਹੈ। ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ ॥੧॥
 
हरन भरन स्मपूरना चरन कमल रंगि रितनो ॥
Haran bẖaran sampūrnā cẖaran kamal rang riṯno.
The One who is All-powerful to empty out and fill up - you have no love for His Lotus Feet.
ਜੋ ਖ਼ਾਲੀ ਤੇ ਪਰੀਪੂਰਨ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ, ਤੂੰ ਉਸਦੇ ਕੰਵਲ ਰੂਪੀ ਚਰਨ ਦੀ ਪ੍ਰੀਤ ਤੋਂ ਸੱਖਣਾ ਹੈ।
ਹਰਨ ਭਰਨ ਸੰਪੂਰਨਾ = ਸਭ ਜੀਵਾਂ ਦਾ ਨਾਸ ਕਰਨ ਵਾਲਾ ਤੇ ਪਾਲਣ ਵਾਲਾ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਰਿਤਨੋ = ਖ਼ਾਲੀ।ਹੇ ਜੀਵ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿਚ (ਟਿਕਣ) ਤੋਂ ਤੂੰ ਸੱਖਣਾ ਹੈਂ।
 
नानक उधरे साधसंगि किरपा निधि मै दितनो ॥२॥१०॥१४८॥
Nānak uḏẖre sāḏẖsang kirpā niḏẖ mai ḏiṯno. ||2||10||148||
O Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||
ਰਹਿਮਤ ਦੇ ਖਜ਼ਾਨੇ ਨੇ ਮੈਂ ਨਾਨਕ ਨੂੰ ਸਤਿਸੰਗਤ ਬਖਸ਼ੀ ਹੈ, ਜਿਸ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
ਉਧਰੋ = ਬਚ ਗਏ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ ॥੨॥ਹੇ ਨਾਨਕ! (ਜੇਹੜੇ ਮਨੁੱਖ) ਸਾਧ ਸੰਗਤ ਵਿਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ। ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ ॥੨॥੧੦॥੧੪੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
मोहि दासरो ठाकुर को ॥
Mohi ḏāsro ṯẖākur ko.
I am the slave of my Lord and Master.
ਮੈਂ ਆਪਣੇ ਮਾਲਕ ਦਾ ਸੇਵਕ ਹਾਂ।
ਮੋਹਿ = ਮੈਂ। ਦਾਸਰੋ = ਗਰੀਬ ਜਿਹਾ ਦਾਸ। ਕੋ = ਦਾ।ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ,
 
धानु प्रभ का खाना ॥१॥ रहाउ ॥
Ḏẖān parabẖ kā kẖānā. ||1|| rahā▫o.
I eat whatever God gives me. ||1||Pause||
ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।
ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ ॥੧॥ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ॥
 
ऐसो है रे खसमु हमारा ॥
Aiso hai re kẖasam hamārā.
Such is my Lord and Master.
ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।
ਰੇ = ਹੇ ਭਾਈ! ਐਸੋ = ਇਹੋ ਜਿਹਾ।ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ,
 
खिन महि साजि सवारणहारा ॥१॥
Kẖin mėh sāj savāraṇhārā. ||1||
In an instant, He creates and embellishes. ||1||
ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ॥੧॥ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥
 
कामु करी जे ठाकुर भावा ॥
Kām karī je ṯẖākur bẖāvā.
I do that work which pleases my Lord and Master.
ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।
ਕਰੀ = ਕਰੀਂ, ਮੈਂ ਕਰਾਂ। ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ।(ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ,
 
गीत चरित प्रभ के गुन गावा ॥२॥
Gīṯ cẖariṯ parabẖ ke gun gāvā. ||2||
I sing the songs of God's glory, and His wondrous play. ||2||
ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।
ਚਰਿਤ = ਸਿਫ਼ਤ-ਸਾਲਾਹ ਦੀਆਂ ਗੱਲਾਂ ॥੨॥ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥
 
सरणि परिओ ठाकुर वजीरा ॥
Saraṇ pari▫o ṯẖākur vajīrā.
I seek the Sanctuary of the Lord's Prime Minister;
ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।
ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ।ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ,
 
तिना देखि मेरा मनु धीरा ॥३॥
Ŧinā ḏekẖ merā man ḏẖīrā. ||3||
beholding Him, my mind is comforted and consoled. ||3||
ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
ਦੇਖਿ = ਵੇਖ ਕੇ। ਧੀਰਾ = ਧੀਰਜ ਵਾਲਾ ॥੩॥ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥
 
एक टेक एको आधारा ॥
Ėk tek eko āḏẖārā.
The One Lord is my support, the One is my steady anchor.
ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,
ਟੇਕ = ਆਸਰਾ। ਆਧਾਰਾ = ਆਸਰਾ।(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ,
 
जन नानक हरि की लागा कारा ॥४॥११॥१४९॥
Jan Nānak har kī lāgā kārā. ||4||11||149||
Servant Nanak is engaged in the Lord's work. ||4||11||149||
ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!
ਲਾਗਾ = ਲੱਗ ਪਿਆ ਹਾਂ। ਕਾਰਾ = ਕਾਰ ਵਿਚ, ਕੰਮ ਵਿਚ ॥੪॥ਤੇ, ਹੇ ਦਾਸ ਨਾਨਕ! (ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
है कोई ऐसा हउमै तोरै ॥
Hai ko▫ī aisā ha▫umai ṯorai.
Is there anyone, who can shatter his ego,
ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,
ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ? ਤੋਰੈ = ਤੋੜ ਦੇਵੇ।ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਹਉਮੈ ਤੋੜ ਦੇਵੇ,
 
इसु मीठी ते इहु मनु होरै ॥१॥ रहाउ ॥
Is mīṯẖī ṯe ih man horai. ||1|| rahā▫o.
and turn his mind away from this sweet Maya? ||1||Pause||
ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।
ਤੇ = ਤੋਂ। ਹੋਰੈ = ਰੋਕ ਦੇਵੇ ॥੧॥ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ॥
 
अगिआनी मानुखु भइआ जो नाही सो लोरै ॥
Agi▫ānī mānukẖ bẖa▫i▫ā jo nāhī so lorai.
Humanity is in spiritual ignorance; people see things that do not exist.
ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।
ਅਗਿਆਨੀ = ਬੇ-ਸਮਝ। ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ। ਲੋਰੈ = ਲੋੜਦਾ ਹੈ, ਢੂੰਢਦਾ ਹੈ।(ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ।
 
रैणि अंधारी कारीआ कवन जुगति जितु भोरै ॥१॥
Raiṇ anḏẖārī kārī▫ā kavan jugaṯ jiṯ bẖorai. ||1||
The night is dark and gloomy; how will the morning dawn? ||1||
ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?
ਰੈਣਿ = ਰਾਤ। ਅੰਧਾਰੀ = ਹਨੇਰੀ। ਕਾਰੀਆ = ਕਾਲੀ। ਜੁਗਤਿ = ਤਰੀਕਾ। ਜਿਤੁ = ਜਿਸ (ਤਰੀਕੇ) ਨਾਲ। ਭੋਰੈ = ਦਿਨ (ਚੜ੍ਹ ਪਏ) ॥੧॥(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥
 
भ्रमतो भ्रमतो हारिआ अनिक बिधी करि टोरै ॥
Bẖarmaṯo bẖarmaṯo hāri▫ā anik biḏẖī kar torai.
Wandering, wandering all around, I have grown weary; trying all sorts of things, I have been searching.
ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।
ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ। ਹਾਰਿਆ = ਥੱਕ ਗਿਆ। ਟੋਰੈ = ਟੋਲ, ਭਾਲ।(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ,
 
कहु नानक किरपा भई साधसंगति निधि मोरै ॥२॥१२॥१५०॥
Kaho Nānak kirpā bẖa▫ī sāḏẖsangaṯ niḏẖ morai. ||2||12||150||
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ ॥੨॥ਹੇ ਨਾਨਕ! (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
चिंतामणि करुणा मए ॥१॥ रहाउ ॥
Cẖinṯāmaṇ karuṇā ma▫e. ||1|| rahā▫o.
He is the Wish-fulfilling Jewel, the Embodiment of Mercy. ||1||Pause||
ਪ੍ਰਭੂ ਕਾਮਨਾ ਪੁਰਕ ਰਤਨ ਅਤੇ ਰਹਿਮਤ ਦਾ ਪੁੰਜ ਹੈ। ਠਹਿਰਾਉ।
ਚਿੰਤਾਮਣਿ = {ਚਿੰਤਾ-ਮਣਿ = ਹਰੇਕ ਚਿਤਵਨੀ ਪੂਰੀ ਕਰਨ ਵਾਲੀ ਮਣੀ = ਰਤਨ} ਪਰਮਾਤਮਾ ਜੋ ਜੀਵ ਦੀ ਹਰੇਕ ਚਿਤਵਨੀ ਪੂਰੀ ਕਰਨ ਵਾਲਾ ਹੈ। ਕਰੁਣਾ = ਤਰਸੁ, ਦਇਆ। ਕਰੁਣਾ ਮੈ = ਤਰਸ-ਰੂਪ, ਤਰਸ-ਭਰਪੂਰ। ਕਰੁਣਾ ਮਏ = ਹੇ ਤਰਸ-ਰੂਪ ਪ੍ਰਭੂ! ॥੧॥ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ॥੧॥ ਰਹਾਉ॥
 
दीन दइआला पारब्रहम ॥
Ḏīn ḏa▫i▫ālā pārbarahm.
The Supreme Lord God is Merciful to the meek;
ਬੁਲੰਦ ਸੁਆਮੀ ਮਸਕੀਨ ਉਤੇ ਮਿਹਰਬਾਨ ਹੈ,
ਜਾ ਕੈ ਸਿਮਰਿਣ = ਜਿਸ ਦੇ ਸਿਮਰਨ ਦੀ ਰਾਹੀਂ।ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ)
 
जा कै सिमरणि सुख भए ॥१॥
Jā kai simraṇ sukẖ bẖa▫e. ||1||
meditating in remembrance on Him, peace is obtained. ||1||
ਜਿਸ ਦੀ ਬੰਦਗੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
xxx॥੧॥ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
 
अकाल पुरख अगाधि बोध ॥
Akāl purakẖ agāḏẖ boḏẖ.
The Wisdom of the Undying Primal Being is beyond comprehension.
ਅਬਿਨਾਸੀ ਸਾਹਿਬ ਦੀ ਗਿਆਤ ਸਮਝ ਸੋਚ ਤੋਂ ਪਰੇ ਹੈ।
ਅਗਾਧਿ = ਅਥਾਹ। ਬੋਧ = ਗਿਆਨ, ਸਮਝ। ਅਗਾਧਿ ਬੋਧ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਮਝ ਜੀਵਾਂ ਵਾਸਤੇ ਅਥਾਹ ਹੈ।ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ,
 
सुनत जसो कोटि अघ खए ॥२॥
Sunaṯ jaso kot agẖ kẖa▫e. ||2||
Hearing His Praises, millions of sins are erased. ||2||
ਉਸ ਦੀ ਕੀਰਤੀ ਸ੍ਰਵਣ ਕਰਨ ਦੁਆਰਾ ਕ੍ਰੋੜਾ ਹੀ ਪਾਪ ਮਿਟ ਜਾਂਦੇ ਹਨ।
ਜਸੋ = ਜਸੁ, ਸਿਫ਼ਤ-ਸਾਲਾਹ। ਕੋਟਿ = ਕ੍ਰੋੜਾਂ। ਅਘ = ਪਾਪ। ਖਏ = ਨਾਸ ਹੋ ਗਏ ॥੨॥ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੨॥
 
किरपा निधि प्रभ मइआ धारि ॥
Kirpā niḏẖ parabẖ ma▫i▫ā ḏẖār.
O God, Treasure of Mercy, please bless Your kindness,
ਹੇ ਰਹਿਮਤ ਦੇ ਖ਼ਜ਼ਾਨੇ ਮਾਲਕ! ਮਿਹਰ ਕਰ,
ਨਿਧਿ = ਖ਼ਜ਼ਾਨਾ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰਿ = ਧਾਰੀ, ਕੀਤੀ।ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ,
 
नानक हरि हरि नाम लए ॥३॥१३॥१५१॥
Nānak har har nām la▫e. ||3||13||151||
on Nanak, that he may repeat the Name of the Lord, Har, Har. ||3||13||151||
ਨਾਨਕ ਉਤੇ, ਤਾਂ ਜੋ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰੇ।
xxx॥੩॥ਨਾਨਕ ਤੇਰਾ (ਪ੍ਰਭੂ ਦਾ) ਹਰਿ-ਨਾਮ ਸਿਮਰਦਾ ਹੈ ॥੩॥੧੩॥੧੫੧॥
 
गउड़ी पूरबी महला ५ ॥
Ga▫oṛī pūrbī mėhlā 5.
Gauree Poorbee, Fifth Mehl:
ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
xxxxxx
 
मेरे मन सरणि प्रभू सुख पाए ॥
Mere man saraṇ parabẖū sukẖ pā▫e.
O my mind, in the Sanctuary of God, peace is found.
ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।
ਮਨ = ਹੇ ਮਨ! ਪਾਏ = ਪਾਂਦਾ ਹੈ, ਮਾਣਦਾ ਹੈ।ਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
 
जा दिनि बिसरै प्रान सुखदाता सो दिनु जात अजाए ॥१॥ रहाउ ॥
Jā ḏin bisrai parān sukẖ▫ḏāṯa so ḏin jāṯ ajā▫e. ||1|| rahā▫o.
That day, when the Giver of life and peace is forgotten - that day passes uselessly. ||1||Pause||
ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।
ਦਿਨਿ = ਦਿਨ ਵਿਚ। ਜਾ ਦਿਨ = ਜਿਸ ਦਿਨ ਵਿਚ। ਅਜਾਏ = ਵਿਅਰਥ ॥੧॥ਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ॥
 
एक रैण के पाहुन तुम आए बहु जुग आस बधाए ॥
Ėk raiṇ ke pāhun ṯum ā▫e baho jug ās baḏẖā▫e.
You have come as a guest for one short night, and yet you hope to live for many ages.
ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।
ਰੈਣ = ਰਾਤ। ਪਾਹੁਨ = ਪ੍ਰਾਹੁਣੇ। ਬਧਾਏ = ਬੰਨ੍ਹਦੇ ਹੋ।ਤੁਸੀਂ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ।
 
ग्रिह मंदर स्मपै जो दीसै जिउ तरवर की छाए ॥१॥
Garih manḏar sampai jo ḏīsai ji▫o ṯarvar kī cẖẖā▫e. ||1||
Households, mansions and wealth - whatever is seen, is like the shade of a tree. ||1||
ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।
ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਸੰਪੈ = ਧਨ। ਤਰਵਰ = ਰੁੱਖ। ਛਾਏ = ਛਾਂ ॥੧॥ਇਹ ਘਰ ਮਹਲ ਧਨ-ਪਦਾਰਥ-ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ॥੧॥
 
तनु मेरा स्मपै सभ मेरी बाग मिलख सभ जाए ॥
Ŧan merā sampai sabẖ merī bāg milakẖ sabẖ jā▫e.
My body, wealth, and all my gardens and property shall all pass away.
ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।
ਮਿਲਖ = ਜ਼ਮੀਨ। ਜਾਏ = ਥਾਂਵਾਂ।ਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ-
 
देवनहारा बिसरिओ ठाकुरु खिन महि होत पराए ॥२॥
Ḏevanhārā bisri▫o ṯẖākur kẖin mėh hoṯ parā▫e. ||2||
You have forgotten your Lord and Master, the Great Giver. In an instant, these shall belong to somebody else. ||2||
ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
ਠਾਕੁਰੁ = ਪਾਲਣਹਾਰ ਪ੍ਰਭੂ। ਪਰਾਏ = ਓਪਰੇ ॥੨॥(ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥