Sri Guru Granth Sahib Ji

Ang: / 1430

Your last visited Ang:

मानु अभिमानु दोऊ समाने मसतकु डारि गुर पागिओ ॥
Mān abẖimān ḏo▫ū samāne masṯak dār gur pāgi▫o.
Honor and dishonor are the same to me; I have placed my forehead upon the Guru's Feet.
ਮੇਰੇ ਲਈ ਇੱਜਤ ਤੇ ਬੇ-ਇਜ਼ਤੀ ਦੋਨੋਂ ਇਕ ਸਮਾਨ ਹਨ। ਆਪਣਾ ਮੱਥਾ ਮੈਂ ਗੁਰਾਂ ਦੇ ਚਰਨਾਂ ਉਤੇ ਟੇਕ ਦਿਤਾ ਹੈ।
ਮਾਨੁ = ਆਦਰ। ਅਹੰਕਾਰੁ = ਆਕੜ। ਸਮਾਨੇ = ਇਕੋ ਜਿਹੇ। ਮਸਤਕੁ = ਮੱਥਾ। ਪਾਗਿਓ = ਪੈਰਾਂ ਉਤੇ।ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ।
 
स्मपत हरखु न आपत दूखा रंगु ठाकुरै लागिओ ॥१॥
Sampaṯ harakẖ na āpaṯ ḏūkẖā rang ṯẖākurai lāgi▫o. ||1||
Wealth does not excite me, and misfortune does not disturb me; I have embraced love for my Lord and Master. ||1||
ਮੈਨੂੰ ਦੌਲਤ ਖੁਸ਼ੀ ਅਤੇ ਅਪਦਾ ਦੁਖੀ ਨਹੀਂ ਕਰਦੀ ਕਿਉਂ ਜੋ ਮੇਰੀ ਪ੍ਰੀਤ ਪ੍ਰਭੂ ਨਾਲ ਪੈ ਗਈ ਹੈ।
ਸੰਪਤ ਹਰਖੁ = (ਆਏ) ਧਨ ਦੀ ਖ਼ੁਸ਼ੀ। ਆਪਤ ਦੂਖਾ = (ਆਈ) ਬਿਪਤਾ ਦਾ ਦੁੱਖ। ਰੰਗੁ = ਪ੍ਰੇਮ ॥੧॥(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ॥੧॥
 
बास बासरी एकै सुआमी उदिआन द्रिसटागिओ ॥
Bās bāsrī ekai su▫āmī uḏi▫ān ḏaristāgi▫o.
The One Lord and Master dwells in the home; He is seen in the wilderness as well.
ਇਕ ਸੁਆਮੀ ਘਰ ਵਿੱਚ ਵਸਦਾ ਹੈ ਅਤੇ ਬੀਆਬਾਨ ਵਿੱਚ ਭੀ ਵੇਖਿਆ ਜਾਂਦਾ ਹੈ।
ਬਾਸ ਬਾਸ = ਸਭ ਘਰਾਂ ਵਿਚ। ਰੀ = ਹੇ ਸਖੀ! ਉਦਿਆਨ = ਜੰਗਲਾਂ ਵਿਚ।ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।
 
निरभउ भए संत भ्रमु डारिओ पूरन सरबागिओ ॥२॥
Nirbẖa▫o bẖa▫e sanṯ bẖaram ḏāri▫o pūran sarbāgi▫o. ||2||
I have become fearless; the Saint has removed my doubts. The All-knowing Lord is pervading everywhere. ||2||
ਸਾਧੂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ, ਤੇ ਮੈਂ ਨਿੱਡਰ ਹੋ ਗਿਆ ਹਾਂ। ਸ੍ਰਬੱਗ ਸੁਆਮੀ ਸਮੂਹ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
ਭ੍ਰਮੁ = ਭਟਕਣਾ। ਪੂਰਨ = ਵਿਆਪਕ। ਸਰਬਾਗਿਓ = ਸਰਬੱਗ, ਸਭ ਦੇ ਦਿਲ ਦੀ ਜਾਣਨ ਵਾਲਾ ॥੨॥ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ॥੨॥
 
जो किछु करतै कारणु कीनो मनि बुरो न लागिओ ॥
Jo kicẖẖ karṯai kāraṇ kīno man buro na lāgi▫o.
Whatever the Creator does, my mind is not troubled.
ਜਿਹੜਾ ਕੰਮ ਭੀ ਸਿਰਜਦਹਾਰ ਕਰਦਾ ਹੈ, ਮੇਰੇ ਚਿੱਤ ਨੂੰ ਨਾਂ-ਖੁਸ਼ਗਵਾਰ ਨਹੀਂ ਲਗਦਾ।
ਕਰਤੈ = ਕਰਤਾਰ ਨੇ। ਕਾਰਣੁ = ਸਬੱਬ। ਮਨਿ = ਮਨ ਵਿਚ। ਬੁਰੋ = ਭੈੜਾ।(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ।
 
साधसंगति परसादि संतन कै सोइओ मनु जागिओ ॥३॥
Sāḏẖsangaṯ parsāḏ sanṯan kai so▫i▫o man jāgi▫o. ||3||
By the Grace of the Saints and the Company of the Holy, my sleeping mind has been awakened. ||3||
ਸਚਿਆਰਾ ਦੀ ਸੰਗਤ ਅਤੇ ਸਾਧਾਂ ਦੀ ਦਇਆ ਦੁਆਰਾ ਮੇਰੀ ਸੁੱਤੀ ਹੋਈ ਆਤਮਾ ਜਾਗ ਉਠੀ ਹੈ।
ਪ੍ਰਸਾਦਿ = ਕਿਰਪਾ ਨਾਲ। ਸੋਇਓ = ਸੁੱਤਾ ਹੋਇਆ ॥੩॥ਸਾਧ ਸੰਗਤ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ॥੩॥
 
जन नानक ओड़ि तुहारी परिओ आइओ सरणागिओ ॥
Jan Nānak oṛ ṯuhārī pari▫o ā▫i▫o sarṇāgi▫o.
Servant Nanak seeks Your Support; he has come to Your Sanctuary.
ਨਫ਼ਰ ਨਾਨਕ ਨੇ ਤੇਰਾ ਆਸਰਾ ਲਿਆ ਅਤੇ ਤੇਰੀ ਸ਼ਰਣਾਗਤ ਸੰਭਾਲੀ ਹੈ।
ਓੜਿ = ਸਰਨ ਵਿਚ।ਦਾਸ ਨਾਨਕ ਆਖਦਾ ਹੈ ਕਿ (ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ।
 
नाम रंग सहज रस माणे फिरि दूखु न लागिओ ॥४॥२॥१६०॥
Nām rang sahj ras māṇe fir ḏūkẖ na lāgi▫o. ||4||2||160||
In the Love of the Naam, the Name of the Lord, he enjoys intuitive peace; pain no longer touches him. ||4||2||160||
ਨਾਮ ਦੀ ਪ੍ਰੀਤ ਅੰਦਰ ਨਾਨਕ ਪਰਮ-ਅਨੰਦ ਭੋਗਦਾ ਹੈ, ਅਤੇ ਪੀੜ, ਮੁੜਕੇ ਉਸ ਨੂੰ ਛੂੰਹਦੀ ਤਕ ਨਹੀਂ।
ਰੰਗ = ਆਨੰਦ। ਸਹਜ = ਆਤਮਕ ਅਡੋਲਤਾ ॥੪॥ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ॥੪॥੨॥੧੬੦॥
 
गउड़ी माला महला ५ ॥
Ga▫oṛī mālā mėhlā 5.
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀ।
xxxxxx
 
पाइआ लालु रतनु मनि पाइआ ॥
Pā▫i▫ā lāl raṯan man pā▫i▫ā.
I have found the jewel of my Beloved within my mind.
ਮੈਂ ਆਪਣੇ ਹਿਰਦੇ ਅੰਦਰ ਹੀ ਆਪਣਾ ਮਾਣਕ ਵਰਗਾ ਪ੍ਰੀਤਮ ਲਭ, ਲਿਆ ਹੈ!
ਪਾਇਆ = ਲੱਭ ਲਿਆ ਹੈ। ਮਨਿ = ਮਨ ਵਿਚ।(ਮੈਂ ਆਪਣੇ) ਮਨ ਵਿਚ ਇਕ ਲਾਲ ਲੱਭ ਲਿਆ ਹੈ।
 
तनु सीतलु मनु सीतलु थीआ सतगुर सबदि समाइआ ॥१॥ रहाउ ॥
Ŧan sīṯal man sīṯal thī▫ā saṯgur sabaḏ samā▫i▫ā. ||1|| rahā▫o.
My body is cooled, my mind is cooled and soothed, and I am absorbed into the Shabad, the Word of the True Guru. ||1||Pause||
ਮੇਰੀ ਦੇਹਿ ਠਰ ਗਈ ਹੈ, ਮੇਰੀ ਆਤਮਾ ਠਰ ਗਈ ਹੈ ਅਤੇ ਮੈਂ ਸੱਚੇ ਗੁਰਾਂ ਦੇ ਸ਼ਬਦ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
ਥੀਆ = ਹੋ ਗਿਆ ਹੈ। ਸਤਗੁਰ ਸਬਦਿ = ਗੁਰੂ ਦੇ ਸ਼ਬਦ ਵਿਚ। ਸਮਾਇਆ = ਲੀਨ ਹੋ ਗਿਆ ਹਾਂ ॥੧॥ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ ॥੧॥ ਰਹਾਉ॥
 
लाथी भूख त्रिसन सभ लाथी चिंता सगल बिसारी ॥
Lāthī bẖūkẖ ṯarisan sabẖ lāthī cẖinṯā sagal bisārī.
My hunger has departed, my thirst has totally departed, and all my anxiety is forgotten.
ਮੇਰੀ ਭੁਖ ਦੂਰ ਹੋ ਗਈ ਹੈ। ਮੇਰੀਆਂ ਖ਼ਾਹਿਸ਼ਾਂ ਤਮਾਮ ਮੁਕ ਗਈਆਂ ਹਨ, ਤੇ ਮੇਰਾ ਸਾਰਾ ਫ਼ਿਕਰ ਮਿਟ ਗਿਆ ਹੈ।
ਤ੍ਰਿਸਨਾ = ਤ੍ਰੇਹ। ਸਗਲ = ਸਾਰੀ।(ਕਿਉਂਕਿ ਮੇਰੀ ਮਾਇਆ ਦੀ) ਭੁੱਖ ਲਹਿ ਗਈ ਹੈ, ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ,
 
करु मसतकि गुरि पूरै धरिओ मनु जीतो जगु सारी ॥१॥
Kar masṯak gur pūrai ḏẖari▫o man jīṯo jag sārī. ||1||
The Perfect Guru has placed His Hand upon my forehead; conquering my mind, I have conquered the whole world. ||1||
ਪੂਰਨ ਗੁਰਾਂ ਨੇ ਆਪਣਾ ਹੱਥ ਮੇਰੇ ਮੱਥੇ ਉਤੇ ਰਖਿਆ ਹੈ ਅਤੇ ਆਪਣੇ ਮਨੂਏ ਨੂੰ ਜਿਤਣ ਨਾਲ ਮੈਂ ਸਾਰਾ ਸੰਸਾਰ ਜਿੱਤ ਲਿਆ ਹੈ।
ਕਰੁ = ਹੱਥ। ਮਸਤਕਿ = ਮੱਥੇ ਉਤੇ। ਗੁਰਿ = ਗੁਰੂ ਨੇ। ਸਾਰੀ = ਸਾਰਾ ॥੧॥ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ ਕਾਬੂ ਵਿਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ ॥੧॥
 
त्रिपति अघाइ रहे रिद अंतरि डोलन ते अब चूके ॥
Ŧaripaṯ agẖā▫e rahe riḏ anṯar dolan ṯe ab cẖūke.
Satisfied and satiated, I remain steady within my heart, and now, I do not waver at all.
ਆਪਣੇ ਚਿੱਤ ਅੰਦਰ ਮੈਂ ਰੱਜਿਆ ਅਤੇ ਧ੍ਰਾਪਿਆ ਰਹਿੰਦਾ ਹਾਂ ਅਤੇ ਹੁਣ ਮੈਂ ਡਿੱਕਡੋਲੇ ਨਹੀਂ ਖਾਂਦਾ।
ਅਘਾਇ ਰਹੇ = ਰੱਜ ਗਏ। ਰਿਦ = ਹਿਰਦਾ। ਤੇ = ਤੋਂ। ਚੂਕੇ = ਹਟ ਗਏ।(ਮਾਇਆ ਵਲੋਂ ਮੇਰੇ ਅੰਦਰ) ਤ੍ਰਿਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿਚ ਰੱਜ ਗਿਆ ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ।
 
अखुटु खजाना सतिगुरि दीआ तोटि नही रे मूके ॥२॥
Akẖut kẖajānā saṯgur ḏī▫ā ṯot nahī re mūke. ||2||
The True Guru has given me the inexhaustible treasure; it never decreases, and never runs out. ||2||
ਅਮੁੱਕ ਨਿਧਾਨ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ, ਨਾਂ ਇਹ ਘਟ ਹੁੰਦਾ ਹੈ ਅਤੇ ਨਾਂ ਹੀ ਮੁਕਦਾ ਹੈ।
ਸਤਿਗੁਰਿ = ਸਤਿਗੁਰੂ ਨੇ। ਰੇ = ਹੇ ਭਾਈ! ਮੂਕੇ = ਮੁੱਕਦਾ ॥੨॥ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ॥੨॥
 
अचरजु एकु सुनहु रे भाई गुरि ऐसी बूझ बुझाई ॥
Acẖraj ek sunhu re bẖā▫ī gur aisī būjẖ bujẖā▫ī.
Listen to this wonder, O Siblings of Destiny: the Guru has given me this understanding.
ਇਕ ਹੈਰਾਨੀ ਦੀ ਗੱਲ ਸੁਣ ਹੈ ਵੀਰ! ਗੁਰਾਂ ਨੇ ਮੈਨੂੰ ਇਹੋ ਜਿਹੀ ਗਿਆਤ ਦਰਸਾਈ ਹੈ,
ਗੁਰਿ = ਗੁਰੂ ਨੇ। ਬੂਝ = ਸਮਝ। ਬੁਝਾਈ = ਸਮਝਾ ਦਿੱਤੀ।ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ)
 
लाहि परदा ठाकुरु जउ भेटिओ तउ बिसरी ताति पराई ॥३॥
Lāhi parḏā ṯẖākur ja▫o bẖeti▫o ṯa▫o bisrī ṯāṯ parā▫ī. ||3||
I threw off the veil of illusion, when I met my Lord and Master; then, I forgot my jealousy of others. ||3||
ਕਿ ਜਦ ਪੜਦਾ ਪਰੇ ਹਟਾ ਕੇ ਮੈਂ ਆਪਣੇ ਸਾਹਿਬ ਨੂੰ ਮਿਲਿਆ, ਤਦ ਮੈਨੂੰ ਹੋਰਨਾ ਨਾਲ ਈਰਖਾ ਕਰਨੀ ਭੁੱਲ ਗਈ।
ਲਾਹਿ = ਲਾਹ ਕੇ। ਭੇਟਿਓ = ਮਿਲਿਆ। ਤਾਤਿ = ਈਰਖਾ ॥੩॥ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ ॥੩॥
 
कहिओ न जाई एहु अच्मभउ सो जानै जिनि चाखिआ ॥
Kahi▫o na jā▫ī ehu acẖambẖa▫o so jānai jin cẖākẖi▫ā.
This is a wonder which cannot be described. They alone know it, who have tasted it.
ਇਹ ਇਕ ਅਸਚਰਜ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦਾ। ਕੇਵਲ ਉਹੀ ਅਨੁਭਵ ਕਰਦਾ ਹੈ ਜਿਹੜਾ ਇਸ ਨੂੰ ਪਾਨ ਕਰਦਾ ਹੈ।
ਅਚੰਭਉ = ਅਸਚਰਜ ਕੌਤਕ। ਜਿਨਿ = ਜਿਸ ਨੇ।ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ।
 
कहु नानक सच भए बिगासा गुरि निधानु रिदै लै राखिआ ॥४॥३॥१६१॥
Kaho Nānak sacẖ bẖa▫e bigāsā gur niḏẖān riḏai lai rākẖi▫ā. ||4||3||161||
Says Nanak, the Truth has been revealed to me. The Guru has given me the treasure; I have taken it and enshrined it within my heart. ||4||3||161||
ਗੁਰੂ ਜੀ ਆਖਦੇ ਹਨ, ਸੱਚ ਮੇਰੇ ਤੇ ਪਰਗਟ ਹੋ ਗਿਆ ਹੈ। ਨਾਮ ਦੀ ਦੌਲਤ ਗੁਰਾਂ ਪਾਸੋਂ ਪ੍ਰਾਪਤ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਕਾ ਲਿਆ ਹੈ।
ਨਾਨਕ = ਹੇ ਨਾਨਕ! ਸਚ ਬਿਗਾਸਾ = ਸੱਚ ਦਾ ਪਰਕਾਸ਼, ਸਦਾ-ਥਿਰ ਪ੍ਰਭੂ ਦਾ ਪਰਕਾਸ਼। ਰਿਦੈ = ਹਿਰਦੇ ਵਿਚ ॥੪॥ਹੇ ਨਾਨਕ! ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ ॥੪॥੩॥੧੬੧॥
 
गउड़ी माला महला ५ ॥
Ga▫oṛī mālā mėhlā 5.
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀ।
xxxxxx
 
उबरत राजा राम की सरणी ॥
Ubraṯ rājā rām kī sarṇī.
Those who take to the Sanctuary of the Lord, the King, are saved.
ਬੰਦਾ, ਪ੍ਰਭੂ, ਪਾਤਿਸ਼ਾਹ ਦੀ ਸ਼ਰਣਾਗਤ ਅੰਦਰ ਬਚ ਜਾਂਦਾ ਹੈ।
ਉਬਰਤ = ਬਚਦਾ ਹੈ। ਰਾਜਾ ਰਾਮ = ਪ੍ਰਭੂ ਪਾਤਿਸ਼ਾਹ।ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।
 
सरब लोक माइआ के मंडल गिरि गिरि परते धरणी ॥१॥ रहाउ ॥
Sarab lok mā▫i▫ā ke mandal gir gir parṯe ḏẖarṇī. ||1|| rahā▫o.
All other people, in the mansion of Maya, fall flat on their faces on the ground. ||1||Pause||
ਸੰਸਾਰੀ ਅਦਾਲਤਾ ਕਰਨ ਵਾਲੇ ਹੋਰ ਸਾਰੇ ਬੰਦੇ ਧਰਤੀ ਤੇ ਛਪਾਲ ਡਿਗ ਪੈਂਦੇ ਹਨ। ਠਹਿਰਾਉ।
ਸਰਬ ਲੋਕ = ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਇਹ ਸਾਰੇ ਹੀ। ਮੰਡਲ = ਚੱਕਰ। ਗਿਰਿ = ਡਿੱਗ ਕੇ। ਧਰਣੀ = ਧਰਤੀ ਉਤੇ (ਨੀਵੀਂ ਆਤਮਕ ਦਸ਼ਾ ਵਿਚ) ॥੧॥ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ-ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ॥੧॥ ਰਹਾਉ॥
 
सासत सिम्रिति बेद बीचारे महा पुरखन इउ कहिआ ॥
Sāsaṯ simriṯ beḏ bīcẖāre mahā purkẖan i▫o kahi▫ā.
The great men have studied the Shaastras, the Simritees and the Vedas, and they have said this:
ਵਡੇ ਆਦਮੀਆਂ ਨੇ ਸ਼ਾਸਤਰਾਂ, ਸਿੰਮ੍ਰਤੀਆਂ ਅਤੇ ਵੇਦਾਂ ਨੂੰ ਘੋਖ ਕੇ ਇਸ ਤਰ੍ਹਾਂ ਆਖਿਆ ਹੈ,
xxx(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,
 
बिनु हरि भजन नाही निसतारा सूखु न किनहूं लहिआ ॥१॥
Bin har bẖajan nāhī nisṯārā sūkẖ na kinhūʼn lahi▫ā. ||1||
Without the Lord's meditation, there is no emancipation, and no one has ever found peace. ||1||
ਕਿ ਰੱਬ ਦੀ ਬੰਦਗੀ ਦੇ ਬਾਝੋਂ ਕੋਈ ਕਲਿਆਨ ਨਹੀਂ, ਨਾਂ ਹੀ ਕਿਸੇ ਜਣੇ ਨੂੰ ਆਰਾਮ ਪ੍ਰਾਪਤ ਹੋਇਆ ਹੈ।
ਕਿਨ ਹੂੰ ਨ = ਕਿਸੇ ਨੇ ਭੀ ਨਹੀਂ ॥੧॥ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ॥੧॥
 
तीनि भवन की लखमी जोरी बूझत नाही लहरे ॥
Ŧīn bẖavan kī lakẖmī jorī būjẖaṯ nāhī lahre.
People may accumulate the wealth of the three worlds, but the waves of greed are still not subdued.
ਭਾਵੇਂ ਬੰਦਾ ਤਿਨਾਂ ਜਹਾਨਾ ਦੀ ਦੌਲਤ ਇਕਤ੍ਰ ਕਰ ਲਵੇ ਪਰ ਉਸ ਤਮ੍ਹਾਂ ਦੇ ਤਰੰਗ ਮਾਤ ਨਹੀਂ ਹੁੰਦੇ।
ਤੀਨਿ ਭਵਨ = ਮਾਤ, ਪਾਤਾਲ ਤੇ ਆਕਾਸ਼। ਲਖਮੀ = ਮਾਇਆ। ਜੋਰੀ = ਜੋੜ ਲਈ। ਲਹਰੇ = ਲੋਭ ਦੀਆਂ ਲਹਰਾਂ।ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ।
 
बिनु हरि भगति कहा थिति पावै फिरतो पहरे पहरे ॥२॥
Bin har bẖagaṯ kahā thiṯ pāvai firṯo pahre pahre. ||2||
Without devotional worship of the Lord, where can anyone find stability? People wander around endlessly. ||2||
ਵਾਹਿਗੁਰੂ ਦੇ ਭਜਨ ਬਗੈਰ, ਅਸਥਿਰਤਾ ਕਿੰਥੇ ਪ੍ਰਾਪਤ ਹੋ ਸਕਦੀ ਹੈ, ਅਤੇ ਜੀਵ, ਹਮੇਸ਼ਾਂ ਭਟਕਦਾ ਫਿਰਦਾ ਹੇ?
ਬੂਝਤ ਨਾਹੀ = ਮਿਟਦੀਆਂ ਨਹੀਂ। ਕਹਾ = ਕਿਥੇ? ਥਿਤਿ = {स्थिति} ਟਿਕਾਓ। ਪਹਰੇ ਪਹਰੇ = ਹਰੇਕ ਪਹਰ, ਹਰ ਵੇਲੇ। ਫਿਰਤੋ = ਭਟਕਦਾ ਫਿਰਦਾ ਹੈ ॥੨॥(ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੨॥
 
अनिक बिलास करत मन मोहन पूरन होत न कामा ॥
Anik bilās karaṯ man mohan pūran hoṯ na kāmā.
People engage in all sorts of mind-enticing pastimes, but their passions are not fulfilled.
ਇਨਸਾਨ ਅਨੇਕਾਂ ਦਿਲ ਖਿਚਣ ਵਾਲਿਆਂ ਪਰਚਾਵਿਆਂ ਅੰਦਰ ਲਪਟਾਇਮਾਨ ਹੁੰਦਾ ਹੈ, ਪਰ ਉਸ ਦੀਆਂ ਖ਼ਾਹਿਸ਼ਾਂ ਤ੍ਰਿਪਤ ਨਹੀਂ ਹੁੰਦੀਆਂ।
ਬਿਲਾਸ = ਮੌਜਾਂ। ਮਨ ਮੋਹਨ = ਮਨ ਨੂੰ ਮੋਹਣ ਵਾਲੀਆਂ। ਕਾਮਾ = ਕਾਮਨਾ, ਵਾਸ਼ਨਾ।ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।
 
जलतो जलतो कबहू न बूझत सगल ब्रिथे बिनु नामा ॥३॥
Jalṯo jalṯo kabhū na būjẖaṯ sagal barithe bin nāmā. ||3||
They burn and burn, and are never satisfied; without the Lord's Name, it is all useless. ||3||
ਉਹ ਹਮੇਸ਼ਾਂ ਸੜਦਾ ਰਹਿੰਦਾ ਹੈ ਅਤੇ ਕਦੇ ਭੀ ਸ਼ਾਂਤ ਨਹੀਂ ਹੁੰਦਾ। ਸਾਹਿਬ ਦੇ ਨਾਮ ਦੇ ਬਗੈਰ ਸਾਰੀਆਂ ਸ਼ੈਆਂ ਵਿਆਰਥ ਹਨ।
ਜਲਤੋ = ਸੜਦਾ। ਨ ਬੂਝਤ = (ਅੱਗ) ਨਹੀਂ ਬੁੱਝਦੀ। ਬ੍ਰਿਥੇ = ਵਿਅਰਥ ॥੩॥ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ॥੩॥
 
हरि का नामु जपहु मेरे मीता इहै सार सुखु पूरा ॥
Har kā nām japahu mere mīṯā ihai sār sukẖ pūrā.
Chant the Name of the Lord, my friend; this is the essence of perfect peace.
ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੈ ਮੇਰੇ ਦੋਸਤ! ਇਹ ਪੂਰਨ ਖੁਸ਼ੀ ਦਾ ਨਿਚੋੜ ਹੈ।
ਸਾਰ = ਸ੍ਰੇਸ਼ਟ। ਧੂਰਾ = ਚਰਨ-ਧੂੜ।ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ।
 
साधसंगति जनम मरणु निवारै नानक जन की धूरा ॥४॥४॥१६२॥
Sāḏẖsangaṯ janam maraṇ nivārai Nānak jan kī ḏẖūrā. ||4||4||162||
In the Saadh Sangat, the Company of the Holy, birth and death are ended. Nanak is the dust of the feet of the humble. ||4||4||162||
ਪਵਿੱਤਰ ਪੁਰਸ਼ਾ ਦੀ ਸੰਗਤ ਅੰਦਰ ਜੰਮਣਾ ਤੇ ਮਰਣਾ ਮੁਕ ਜਾਂਦਾ ਹੈ ਅਤੇ ਨਾਨਕ ਵਾਹਿਗੁਰੂ ਦੇ ਗੋਲਿਆਂ ਦੀ ਖ਼ਾਕ ਹੋ ਜਾਂਦਾ ਹੈ।
xxx॥੪॥ਜੇਹੜਾ ਮਨੁੱਖ ਸਾਧ ਸੰਗਤ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ ॥੪॥੪॥੧੬੨॥
 
गउड़ी माला महला ५ ॥
Ga▫oṛī mālā mėhlā 5.
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀ।
xxxxxx
 
मो कउ इह बिधि को समझावै ॥
Mo ka▫o ih biḏẖ ko samjẖāvai.
Who can help me understand my condition?
ਮੈਨੂੰ ਇਸ ਦਸ਼ਾ ਨੂੰ ਕੌਣ ਸਮਝਾ ਸਕਦਾ ਹੈ?
ਮੋ ਕਉ = ਮੈਨੂੰ। ਕੋ = ਕੌਣ?ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝ ਸਕਦਾ ਹੈ?
 
करता होइ जनावै ॥१॥ रहाउ ॥
Karṯā ho▫e janāvai. ||1|| rahā▫o.
Only the Creator knows it. ||1||Pause||
ਜੇਕਰ ਬੰਦਾ ਕਰਨ ਵਾਲਾ ਹੋਵੇ, ਕੇਵਲ ਤਾ ਹੀ ਉਹ ਦਰਸਾ ਸਕਦਾ ਹੈ। ਠਹਿਰਾਉ।
ਕਰਤਾ ਹੋਇ = ਕਰਤਾਰ ਦਾ ਰੂਪ ਹੋ ਕੇ। ਜਨਾਵੈ = ਸਮਝਾ ਸਕਦਾ ਹੈ ॥੧॥(ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ॥੧॥ ਰਹਾਉ॥
 
अनजानत किछु इनहि कमानो जप तप कछू न साधा ॥
Anjānaṯ kicẖẖ inėh kamāno jap ṯap kacẖẖū na sāḏẖā.
This person does things in ignorance; he does not chant in meditation, and does not perform any deep, self-disciplined meditation.
ਬੇਸਮਝੀ ਅੰਦਰ ਇਹ ਇਨਸਾਨ ਸਾਰਾ ਕੁਝ ਕਰਦਾ ਹੈ। ਪਰ ਉਹ ਸਿਮਰਨ ਅਤੇ ਕਰੜੀ ਘਾਲ ਕੁਝ ਭੀ ਨਹੀਂ ਕਰਦਾ।
ਇਨਹਿ = ਇਸ ਜੀਵ ਨੇ। ਜਪ ਤਪ = ਪਰਮਾਤਮਾ ਦਾ ਸਿਮਰਨ ਤੇ ਵਿਕਾਰਾਂ ਵਲੋਂ ਰੋਕ ਦੇ ਉੱਦਮ।(ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ।
 
दह दिसि लै इहु मनु दउराइओ कवन करम करि बाधा ॥१॥
Ḏah ḏis lai ih man ḏa▫urā▫i▫o kavan karam kar bāḏẖā. ||1||
This mind wanders around in the ten directions - how can it be restrained? ||1||
ਖ਼ਾਹਿਸ਼ ਅੰਦਰ ਉਹ ਆਪਣੇ ਇਸ ਮਨੂਏ ਨੂੰ ਦਸੀਂ ਪਾਸੀਂ ਭਜਾਉਂਦਾ ਹੈ! ਕਿਹੜਿਆਂ ਕੰਮਾਂ ਦੁਆਰਾ ਮਨੂਆਂ ਰੋਕਿਆ ਜਾਂਦਾ ਹੈ?
ਦਹ ਦਿਸਿ = ਦਸੀਂ ਪਾਸੀਂ। ਦਉਰਾਇਓ = ਭਜਾਇਆ, ਦੌੜਾਇਆ। ਕਰਿ = ਕਰ ਕੇ। ਬਾਧਾ = ਬੱਝਾ ਪਿਆ ਹੈ ॥੧॥ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ॥੧॥
 
मन तन धन भूमि का ठाकुरु हउ इस का इहु मेरा ॥
Man ṯan ḏẖan bẖūm kā ṯẖākur ha▫o is kā ih merā.
I am the lord, the master of my mind, body, wealth and lands. These are mine.
ਬੰਦਾ ਆਖਦਾ ਹੈ, "ਮੈਂ ਆਪਣੇ ਮਨੂਏ, ਦੇਹਿ, ਦੌਲਤ ਅਤੇ ਜ਼ਮੀਨ ਦਾ ਮਾਲਕ ਹਾਂ। ਮੈਂ ਇਨ੍ਹਾਂ ਦਾ ਹਾਂ ਤੇ ਇਹ ਮੇਰੇ ਹਨ"।
ਭੂਮਿ = ਧਰਤੀ। ਠਾਕੁਰੁ = ਮਾਲਕ। ਹਉ = ਮੈਂ। ਇਹੁ = ਇਹ ਧਨ।(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ-) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।