Sri Guru Granth Sahib Ji

Ang: / 1430

Your last visited Ang:

भरम मोह कछु सूझसि नाही इह पैखर पए पैरा ॥२॥
Bẖaram moh kacẖẖ sūjẖas nāhī ih paikẖar pa▫e pairā. ||2||
In doubt and emotional attachment, this person understands nothing; with this leash, these feet are tied up. ||2||
ਸੰਦੇਹ ਅਤੇ ਸੰਸਾਰੀ ਲਗਨ ਅੰਦਰ ਉਸ ਨੂੰ ਕੁਛ ਭੀ ਨਹੀਂ ਦਿਸਦਾ। ਇਹ ਜੂੜ ਉਸ ਦੇ ਪੈਰਾ ਨੂੰ ਪਏ ਹੋਏ ਹਨ।
ਪੈਖਰ = ਢੰਗੇ ॥੨॥(ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) ॥੨॥
 
तब इहु कहा कमावन परिआ जब इहु कछू न होता ॥
Ŧab ih kahā kamāvan pari▫ā jab ih kacẖẖū na hoṯā.
What did this person do, when he did not exist?
ਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?
ਕਹਾ = ਕਿਥੇ? ਕਮਾਵਨ ਪਰਿਆ = ਕਮਾਣ ਜੋਗਾ ਸੀ।ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
 
जब एक निरंजन निरंकार प्रभ सभु किछु आपहि करता ॥३॥
Jab ek niranjan nirankār parabẖ sabẖ kicẖẖ āpėh karṯā. ||3||
When the Immaculate and Formless Lord God was all alone, He did everything by Himself. ||3||
ਜਦ ਪਵਿੱਤ੍ਰ ਤੇ ਸਰੂਪ-ਰਹਿਤ ਸੁਆਮੀ ਕਲਮਕੱਲਾ ਹੀ ਸੀ, ਉਦੋਂ ਉਹ ਸਾਰਾ ਕੁਝ ਆਪੇ ਹੀ ਕਰਦਾ ਸੀ।
ਆਪਹਿ = ਆਪ ਹੀ ॥੩॥(ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥
 
अपने करतब आपे जानै जिनि इहु रचनु रचाइआ ॥
Apne karṯab āpe jānai jin ih racẖan racẖā▫i▫ā.
He alone knows His actions; He created this creation.
ਜਿਸ ਨੇ ਇਹ ਸੰਸਾਰ ਸਾਜਿਆ ਹੈ, ਆਪਣੇ ਕੰਮਾਂ ਨੂੰ ਉਹ ਆਪ ਹੀ ਜਾਣਦਾ ਹੈ।
ਆਪੇ = (ਪ੍ਰਭੂ) ਆਪ ਹੀ। ਜਿਨਿ = ਜਿਸ (ਪ੍ਰਭੂ) ਨੇ।ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।
 
कहु नानक करणहारु है आपे सतिगुरि भरमु चुकाइआ ॥४॥५॥१६३॥
Kaho Nānak karanhār hai āpe saṯgur bẖaram cẖukā▫i▫ā. ||4||5||163||
Says Nanak, the Lord Himself is the Doer. The True Guru has dispelled my doubts. ||4||5||163||
ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਆਪ ਹੀ ਸਭ ਕੁਛ ਕਰਣ ਵਾਲਾ ਹੈ। ਸੱਚੇ ਗੁਰਾਂ ਨੇ ਮੇਰਾ ਸ਼ੰਕਾ ਨਵਿਰਤ ਕਰ ਦਿਤਾ ਹੈ।
ਸਤਿਗੁਰਿ = ਗੁਰੂ ਨੇ ॥੪॥ਹੇ ਨਾਨਕ! ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ॥੪॥੫॥੧੬੩॥
 
गउड़ी माला महला ५ ॥
Ga▫oṛī mālā mėhlā 5.
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀਂ।
xxxxxx
 
हरि बिनु अवर क्रिआ बिरथे ॥
Har bin avar kir▫ā birthe.
Without the Lord, other actions are useless.
ਵਾਹਿਗੁਰੂ ਦੀ ਯਾਦ ਦੇ ਬਗੈਰ ਹੋਰ ਸਾਰੇ ਕੰਮ ਨਿਸਫਲ ਹਨ।
ਅਵਰ = ਹੋਰ। ਕ੍ਰਿਆ = ਕਰਮ।ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ।
 
जप तप संजम करम कमाणे इहि ओरै मूसे ॥१॥ रहाउ ॥
Jap ṯap sanjam karam kamāṇe ihi orai mūse. ||1|| rahā▫o.
Meditative chants, intense deep meditation, austere self-discipline and rituals - these are plundered in this world. ||1||Pause||
ਦਿਖਾਵੇ ਦਾ ਪਾਠ, ਤਪੱਸਿਆ, ਸਵੈ-ਰਿਆਜ਼ਤ, ਅਤੇ ਹੋਰ ਸੰਸਕਾਰਾਂ ਦਾ ਕਰਣਾ, ਇਹ ਸਭ ਨੇੜੇ ਹੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।
ਸੰਜਮ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਇਹਿ = {'ਇਹ' ਤੋਂ ਬਹੁ-ਵਚਨ}। ਓਰੈ = ਉਰੇ ਉਰੇ ਹੀ। ਮੂਸੇ = ਠੱਗੇ ਜਾਂਦੇ ਹਨ, ਲੁੱਟੇ ਜਾਂਦੇ ਹਨ ॥੧॥(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ॥
 
बरत नेम संजम महि रहता तिन का आढु न पाइआ ॥
Baraṯ nem sanjam mėh rahṯā ṯin kā ādẖ na pā▫i▫ā.
Fasting, daily rituals, and austere self-discipline - those who keep the practice of these, are rewarded with less than a shell.
ਜੋ ਉਪਹਾਸ, ਨਿਤ ਦੇ ਕਰਮਾਂ ਅਤੇ ਕਸ਼ਟ ਅੰਦਰ ਵਸਦਾ ਹੈ, ਉਸ ਨੂੰ ਉਨ੍ਹਾਂ ਦੀ ਇਕ ਕਾਣੀ ਕੌਡੀ ਭੀ ਨਹੀਂ ਮਿਲਦੀ।
ਆਢੁ = ਅੱਧੀ ਕੌਡੀ।ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ।
 
आगै चलणु अउरु है भाई ऊंहा कामि न आइआ ॥१॥
Āgai cẖalaṇ a▫or hai bẖā▫ī ūʼnhā kām na ā▫i▫ā. ||1||
Hereafter, the way is different, O Siblings of Destiny. There, these things are of no use at all. ||1||
ਅਗੇ ਤਰੀਕਾ ਵੱਖਰਾ ਹੈ, ਹੈ ਵੀਰ! ਉਥੇ ਇਹ ਕੰਮ ਨਹੀਂ ਆਉਂਦੇ।
ਆਗੈ = ਅਗਾਂਹ ਪਰ ਲੋਕ ਵਿਚ। ਚਲਣੁ = ਨਾਲ ਜਾਣ ਵਾਲਾ ਪਦਾਰਥ। ਕਾਮਿ = ਕੰਮ ਵਿਚ। ਊਂਹਾ = ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ ॥੧॥ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ ॥੧॥
 
तीरथि नाइ अरु धरनी भ्रमता आगै ठउर न पावै ॥
Ŧirath nā▫e ar ḏẖarnī bẖarmaṯā āgai ṯẖa▫ur na pāvai.
Those who bathe at sacred shrines of pilgrimage, and wander over the earth, find no place of rest hereafter.
ਜੋ ਧਰਮ ਅਸਥਾਨਾਂ ਤੇ ਮੱਜਨ ਕਰਦਾ ਹੈ ਅਤੇ ਜ਼ਮੀਨ ਤੇ ਭਾਉਂਦਾ ਫਿਰਦਾ ਹੈ, ਉਸ ਨੂੰ ਅਗੇ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
ਤੀਰਥਿ = ਤੀਰਥ ਉਤੇ! ਨਾਇ = ਨ੍ਹਾਉਂਦਾ ਹੈ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰਹੇ}। ਧਰਨੀ = ਧਰਤੀ। ਠਉਰ = ਥਾਂ।ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ।
 
ऊहा कामि न आवै इह बिधि ओहु लोगन ही पतीआवै ॥२॥
Ūhā kām na āvai ih biḏẖ oh logan hī paṯī▫āvai. ||2||
There, these are of no use at all. By these things, they only please other people. ||2||
ਉਥੇ ਇਹ ਤਰੀਕਾ ਕੰਮ ਨਹੀਂ ਆਉਂਦਾ। ਇਸ ਨਾਲ ਉਹ ਕੇਵਲ ਲੋਕਾਂ ਨੂੰ ਹੀ ਖੁਸ਼ ਕਰਦਾ ਹੈ।
ਬਿਧਿ = ਤਰੀਕਾ। ਲੋਗਨ ਹੀ = ਲੋਕਾਂ ਨੂੰ ਹੀ। ਪਤੀਆਵੈ = ਤਸੱਲੀ ਦੇਂਦਾ ਹੈ, ਨਿਸ਼ਚਾ ਕਰਾਂਦਾ ਹੈ ॥੨॥ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ ॥੨॥
 
चतुर बेद मुख बचनी उचरै आगै महलु न पाईऐ ॥
Cẖaṯur beḏ mukẖ bacẖnī ucẖrai āgai mahal na pā▫ī▫ai.
Reciting the four Vedas from memory, they do not obtain the Mansion of the Lord's Presence hereafter.
ਚਾਰੇ ਹੀ ਵੇਦਾਂ ਦਾ ਮੂੰਹ-ਜਬਾਨੀ ਪਾਠ ਕਰਨ ਦੁਆਰਾ ਇਨਸਾਨ, ਅਗੇ ਸਾਹਿਬ ਦੀ ਹਜੂਰੀ ਨੂੰ ਪ੍ਰਾਪਤ ਨਹੀਂ ਹੁੰਦਾ।
ਚਤੁਰ = ਚਾਰ। ਮੁਖ ਬਚਨੀ = ਮੂੰਹ ਦੇ ਬਚਨਾਂ ਨਾਲ, ਜ਼ਬਾਨੀ। ਮਹਲੁ = ਟਿਕਾਣਾ।(ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ।
 
बूझै नाही एकु सुधाखरु ओहु सगली झाख झखाईऐ ॥३॥
Būjẖai nāhī ek suḏẖākẖar oh saglī jẖākẖ jẖakẖā▫ī▫ai. ||3||
Those who do not understand the One Pure Word, utter total nonsense. ||3||
ਜੋ ਇਕ ਪਵਿੱਤਰ ਨਾਮ ਨੂੰ ਨਹੀਂ ਸਮਝਦਾ, ਉਹ ਸਾਰਾ ਬੇਹੁਦਾ ਬਕਵਾਸ ਕਰਦਾ ਹੈ।
ਸੁਧਾਖਰੁ = ਸੁੱਧ ਅੱਖਰ, ਪਵਿੱਤਰ ਲਫ਼ਜ਼, ਪਰਮਾਤਮਾ ਦਾ ਨਾਮ। ਓਹੁ = ਉਹ ਮਨੁੱਖ। ਝਾਖ ਝਖਾਈਐ = ਖ਼ੁਆਰੀ ਹੀ ਸਹੇੜਦਾ ਹੈ ॥੩॥ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥
 
नानकु कहतो इहु बीचारा जि कमावै सु पार गरामी ॥
Nānak kahṯo ih bīcẖārā jė kamāvai so pār garāmī.
Nanak voices this opinion: those who practice it, swim across.
ਨਾਨਕ ਇਹ ਰਾਇ ਜ਼ਾਹਰ ਕਰਦਾ ਹੈ। ਜੋ ਇਸ ਤੇ ਅਮਲ ਕਰਦਾ ਹੈ, ਉਹ ਜੀਵਨ ਦੇ ਸਮੁੰਦਰ ਤੋਂ ਤਰਣ ਵਾਲਾ ਬਣ ਜਾਂਦਾ ਹੈ।
ਨਾਨਕੁ ਕਹਤੋ = ਨਾਨਕ ਆਖਦਾ ਹੈ {ਲਫ਼ਜ਼ 'ਨਾਨਕੁ' ਅਤੇ 'ਨਾਨਕ' ਦਾ ਫ਼ਰਕ}। ਜਿ = ਜੇਹੜਾ ਮਨੁੱਖ। ਪਾਰ ਗਰਾਮੀ = ਤਾਰੂ, ਪਾਰ ਲੰਘਣ ਜੋਗਾ।ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ,
 
गुरु सेवहु अरु नामु धिआवहु तिआगहु मनहु गुमानी ॥४॥६॥१६४॥
Gur sevhu ar nām ḏẖi▫āvahu ṯi▫āgahu manhu gumānī. ||4||6||164||
Serve the Guru, and meditate on the Naam; renounce the egotistical pride from your mind. ||4||6||164||
ਗੁਰਾਂ ਦੀ ਟਹਿਲ ਕਮਾ, ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਆਪਣੇ ਮਨ ਦੀ ਹੰਗਤਾ ਨੂੰ ਛੱਡ ਦੇ।
ਮਨਹੁ = ਮਨ ਤੋਂ। ਗੁਮਾਨੀ = ਗੁਮਾਨ, ਹੰਕਾਰ ॥੪॥(ਉਹ ਵਿਚਾਰ ਇਹ ਹੈ-) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥
 
गउड़ी माला ५ ॥
Ga▫oṛī mālā 5.
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀ।
xxxxxx
 
माधउ हरि हरि हरि मुखि कहीऐ ॥
Māḏẖa▫o har har har mukẖ kahī▫ai.
O Lord, I chant Your Name, Har, Har, Har.
ਹੈ ਮਾਇਆ ਦੇ ਪਤੀ! ਮੇਰੇ ਵਾਹਿਗੁਰੁ ਸੁਆਮੀ, ਆਪਣੇ ਮੂੰਹ ਨਾਲ ਮੈਂ ਤੇਰਾ ਨਾਮ ਉਚਾਰਨ ਕਰਦਾ ਹਾਂ।
ਮਾਧਉ = {ਮਾ-ਧਵ। ਮਾ = ਮਾਇਆ। ਧਵ = ਪਤੀ} ਹੇ ਮਾਇਆ ਦੇ ਪਤੀ ਪਰਮਾਤਮਾ! ਮੁਖਿ = ਮੂੰਹ ਨਾਲ। ਕਹੀਐ = ਆਖ ਸਕੀਏ।ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।
 
हम ते कछू न होवै सुआमी जिउ राखहु तिउ रहीऐ ॥१॥ रहाउ ॥
Ham ṯe kacẖẖū na hovai su▫āmī ji▫o rākẖo ṯi▫o rahī▫ai. ||1|| rahā▫o.
I cannot do anything by myself, O Lord and Master. As You keep me, so I remain. ||1||Pause||
ਆਪਣੇ ਆਪ ਮੇਰੇ ਕੋਲੋਂ ਕੁਝ ਭੀ ਨਹੀਂ ਹੋ ਸਕਦਾ, ਹੇ ਸਾਈਂ! ਜਿਸ ਤਰ੍ਹਾਂ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਠਹਿਰਾਉ।
ਹਮ ਤੇ = ਸਾਥੋਂ। ਸੁਆਮੀ = ਹੇ ਸੁਆਮੀ! ॥੧॥ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ॥
 
किआ किछु करै कि करणैहारा किआ इसु हाथि बिचारे ॥
Ki▫ā kicẖẖ karai kė karnaihārā ki▫ā is hāth bicẖāre.
What can the mere mortal do? What is in the hands of this poor creature?
ਬੰਦਾ ਕੀ ਕਰ ਸਕਦਾ ਹੈ, ਉਹ ਕੀ ਕਰਣ ਜੋਗ ਹੈ ਅਤੇ ਇਸ ਗਰੀਬ ਜੀਵ ਦੇ ਹੱਕ ਵਿੱਚ ਕੀ ਹੈ?
ਕਿ = ਕੀਹ? ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ।ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।
 
जितु तुम लावहु तित ही लागा पूरन खसम हमारे ॥१॥
Jiṯ ṯum lāvhu ṯiṯ hī lāgā pūran kẖasam hamāre. ||1||
As You attach us, so we are attached, O my Perfect Lord and Master. ||1||
ਹੇ ਮੇਰੇ ਸਰਬ ਸਮਰਥ ਮਾਲਕ, ਉਹ ਉਸੇ ਨਾਲ ਜੁੜਦਾ ਹੈ, ਜਿਸ ਨਾਲ ਤੂੰ ਉਸ ਨੂੰ ਜੋੜਦਾ ਹੈ।
ਜਿਤੁ = ਜਿਸ ਪਾਸੇ। ਤਿਤ ਹੀ = ਉਸ ਪਾਸੇ ਹੀ {ਨੋਟ: ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ ੁ ਸੀ, ਜੋ 'ਕ੍ਰਿਆ ਵਿਸ਼ੇਸ਼ਣ' 'ਹੀ' ਦੇ ਕਾਰਨ ਡਿੱਗ ਪਿਆ ਹੈ}। ਖਸਮ = ਹੇ ਖਸਮ! ॥੧॥ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥
 
करहु क्रिपा सरब के दाते एक रूप लिव लावहु ॥
Karahu kirpā sarab ke ḏāṯe ek rūp liv lāvhu.
Take pity on me, O Great Giver of all, that I may enshrine love for Your Form alone.
ਮੇਰੇ ਉਤੇ ਤਰਸ ਕਰ ਹੈ ਸਾਰਿਆਂ ਦੇ ਦਾਤਾਰ ਅਤੇ ਕੇਵਲ ਆਪਣੇ ਸਰੂਪ ਨਾਲ ਹੀ ਮੇਰੀ ਪਿਰਹੜੀ ਗੰਢ।
ਦਾਤੇ = ਹੇ ਦਾਤਾਰ! ਏਕ ਰੂਪ ਲਿਵ = ਆਪਣੇ ਇਕ ਸਰੂਪ ਦੀ ਲਗਨ। ਲਾਵਹੁ = ਪੈਦਾ ਕਰੋ।ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।
 
नानक की बेनंती हरि पहि अपुना नामु जपावहु ॥२॥७॥१६५॥
Nānak kī benanṯī har pėh apunā nām japāvhu. ||2||7||165||
Nanak offers this prayer to the Lord, that he may chant the Naam, the Name of the Lord. ||2||7||165||
ਨਾਨਕ ਵਾਹਿਗੁਰੂ ਪਾਸ ਪ੍ਰਾਰਥਨਾ ਕਰਦਾ ਹੈ ਕਿ ਉਹ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਏ।
ਪਹਿ = ਪਾਸ, ਕੋਲ ॥੨॥ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥
 
रागु गउड़ी माझ महला ५
Rāg ga▫oṛī mājẖ mėhlā 5
Raag Gauree Maajh, Fifth Mehl:
ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀ।
xxxਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
दीन दइआल दमोदर राइआ जीउ ॥
Ḏīn ḏa▫i▫āl ḏamoḏar rā▫i▫ā jī▫o.
O Merciful to the meek, O Dear Lord King,
ਹੈ ਪੂਜਯ ਪਾਤਸ਼ਾਹ! ਪ੍ਰਭੂ, ਮਸਕੀਨਾ ਤੇ ਮਿਹਰਬਾਨ ਅਤੇ ਪੇਟ ਉਦਾਲੇ-ਰੱਸੀ ਧਾਰਨ ਕਰਨ ਵਾਲੇ,
ਦੀਨ ਦਇਆਲ = ਹੇ ਗਰੀਬਾਂ ਉਤੇ ਤਰਸ ਕਰਨ ਵਾਲੇ! ਦਮੋਦਰ = {दामन् = ਰੱਸੀ, ਤੜਾਗੀ। उदर = ਪੇਟ, ਲੱਕ। दामोदर = ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ}। ਹੇ ਪ੍ਰਭੂ! ਰਾਇਆ = ਹੇ ਪਾਤਿਸ਼ਾਹ!ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!
 
कोटि जना करि सेव लगाइआ जीउ ॥
Kot janā kar sev lagā▫i▫ā jī▫o.
You have engaged millions of people in Your Service.
ਕ੍ਰੋੜਾਂ ਹੀ ਪੁਰਸ਼ਾਂ ਨੂੰ ਤੂੰ ਆਪਣੀ ਟਹਿਲ ਕਮਾਉਣ ਅੰਦਰ ਜੋੜਿਆ ਹੋਇਆ ਹੈ।
ਜਨ = ਸੇਵਕ।ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।
 
भगत वछलु तेरा बिरदु रखाइआ जीउ ॥
Bẖagaṯ vacẖẖal ṯerā biraḏ rakẖā▫i▫ā jī▫o.
You are the Lover of Your devotees; this is Your Nature.
ਤੂੰ ਆਪਣੇ ਅਨੁਰਾਗੀਆਂ ਦਾ ਪਿਆਰਾ ਹੈਂ। ਇਹ ਨਿਤਕ੍ਰਮ ਤੂੰ ਧਾਰਨ ਕੀਤਾ ਹੋਇਆ ਹੈ।
ਵਛਲੁ = {वत्सल} ਪਿਆਰਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ।ਭਗਤਾਂ ਦਾ ਪਿਆਰਾ ਹੋਣਾ-ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ।
 
पूरन सभनी जाई जीउ ॥१॥
Pūran sabẖnī jā▫ī jī▫o. ||1||
You are totally pervading all places. ||1||
ਤੂੰ ਹੇ ਸਾਈਂ! ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈਂ।
ਜਾਈ = ਜਾਈਂ, ਥਾਵਾਂ ਵਿਚ ॥੧॥ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥
 
किउ पेखा प्रीतमु कवण सुकरणी जीउ ॥
Ki▫o pekẖā parīṯam kavaṇ sukarṇī jī▫o.
How can I behold my Beloved? What is that way of life?
ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਰਾਂ ਵੇਖਾਂਗੀ? ਉਹ ਕਿਹੜੀ ਜੀਵਨੀ ਰਹੁ ਰੀਤੀ ਹੈ?
ਕਿਉ = ਕਿਵੇਂ? ਪੇਖਾ = ਪੇਖਾਂ, ਮੈਂ ਵੇਖਾਂ। ਸੁਕਰਣੀ = ਸ੍ਰੇਸ਼ਟ ਕਰਨੀ।ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?
 
संता दासी सेवा चरणी जीउ ॥
Sanṯā ḏāsī sevā cẖarṇī jī▫o.
Become the slave of the Saints, and serve at their feet.
ਸਾਹਿਬ ਦੇ ਸਾਧੂਆਂ ਦੀ ਟਹਿਲਣ ਹੋ ਜਾ, ਅਤੇ ਉਨ੍ਹਾਂ ਦੇ ਚਰਨਾਂ ਦੀ ਟਹਿਲ ਕਮਾ।
ਚਰਣੀ = ਚਰਨਾਂ ਦੀ।(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
 
इहु जीउ वताई बलि बलि जाई जीउ ॥
Ih jī▫o vaṯā▫ī bal bal jā▫ī jī▫o.
I dedicate this soul; I am a sacrifice, a sacrifice to them.
ਉਨ੍ਹਾਂ ਉਤੋਂ, ਇਹ ਆਤਮਾ ਮੈਂ ਸਦਕੇ ਕਰਦੀ, ਅਤੇ ਕੁਰਬਾਨ, ਕੁਰਬਾਨ ਜਾਂਦੀ ਹਾਂ।
ਜੀਉ = ਜਿੰਦ। ਵਤਾਈ = ਵਤਾਈਂ, ਮੈਂ ਸਦਕੇ ਕਰਾਂ। ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਵਾਂ।ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।
 
तिसु निवि निवि लागउ पाई जीउ ॥२॥
Ŧis niv niv lāga▫o pā▫ī jī▫o. ||2||
Bowing low, I fall at the Feet of the Lord. ||2||
ਬਹੁਤ ਹੀ ਝੁਕ ਕੇ, ਮੈਂ ਉਸ ਪ੍ਰਭੂ ਦੇ ਪੈਰੀ ਪੈਂਦੀ ਹਾਂ।
ਨਿਵਿ ਨਿਵਿ = ਲਿਫ਼ ਲਿਫ਼ ਕੇ। ਲਾਗਉ = ਲਾਗਉਂ, ਮੈਂ ਲੱਗਾਂ। ਪਾਈ = ਪਾਈਂ, ਪੈਰੀਂ ॥੨॥ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥
 
पोथी पंडित बेद खोजंता जीउ ॥
Pothī pandiṯ beḏ kẖojanṯā jī▫o.
The Pandits, the religious scholars, study the books of the Vedas.
ਪੰਡਤ ਪੁਸਤਕਾਂ ਤੇ ਵੇਦਾਂ ਨੂੰ ਵਾਚਦਾ ਹੈ।
xxxਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ,
 
होइ बैरागी तीरथि नावंता जीउ ॥
Ho▫e bairāgī ṯirath nāvanṯā jī▫o.
Some become renunciates, and bathe at sacred shrines of pilgrimage.
ਤਿਆਗੀ ਹੋ ਕੇ ਕੋਈ ਪਰਮ ਅਸਥਾਨਾਂ ਤੇ ਨ੍ਹਾਉਂਦਾ ਹੈ।
ਤੀਰਥਿ = ਤੀਰਥ ਉਤੇ।ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,
 
गीत नाद कीरतनु गावंता जीउ ॥
Gīṯ nāḏ kīrṯan gāvanṯā jī▫o.
Some sing tunes and melodies and songs.
ਕੋਈ ਜਣਾ ਗਾਉਣਾ ਤੇ ਸੁਰੀਲੀਆਂ ਸੁਰਾਂ ਅਲਾਪਦਾ ਹੈ।
xxxਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
 
हरि निरभउ नामु धिआई जीउ ॥३॥
Har nirbẖa▫o nām ḏẖi▫ā▫ī jī▫o. ||3||
But I meditate on the Naam, the Name of the Fearless Lord. ||3||
ਪਰ ਮੈਂ ਭੈ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕਰਦੀ ਹਾਂ।
ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੩॥ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥
 
भए क्रिपाल सुआमी मेरे जीउ ॥
Bẖa▫e kirpāl su▫āmī mere jī▫o.
My Lord and Master has become merciful to me.
ਮੇਰੇ ਉਤੇ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੈ।
xxxਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
 
पतित पवित लगि गुर के पैरे जीउ ॥
Paṯiṯ paviṯ lag gur ke paire jī▫o.
I was a sinner, and I have been sanctified, taking to the Guru's Feet.
ਗੁਰਾਂ ਦੇ ਪੇਰੀ ਪੈ ਕੇ, ਮੈਂ ਪਾਪੀ, ਪਵਿੱਤ ਹੋ ਗਈ ਹਾਂ।
ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਲਗਿ = ਲੱਗ ਕੇ।ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।