Sri Guru Granth Sahib Ji

Ang: / 1430

Your last visited Ang:

कोई जि मूरखु लोभीआ मूलि न सुणी कहिआ ॥२॥
Ko▫ī jė mūrakẖ lobẖī▫ā mūl na suṇī kahi▫ā. ||2||
But he is foolish and greedy, and he never listens to what he is told. ||2||
ਕੋਈ ਜੋ ਬੇਵਕੂਫ ਤੇ ਲਾਲਚੀ ਹੈ, ਉਹ ਆਖੇ ਹੋਏ ਨੂੰ ਕਦਾਚਿੱਤ ਸ੍ਰਵਣ ਹੀ ਨਹੀਂ ਕਰਦਾ।
ਮੂਲਿ ਨ = ਬਿਲਕੁਲ ਨਹੀਂ। ਕਹਿਆ = ਆਖਿਆ ਹੋਇਆ ॥੨॥ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥
 
इकसु दुहु चहु किआ गणी सभ इकतु सादि मुठी ॥
Ikas ḏuhu cẖahu ki▫ā gaṇī sabẖ ikaṯ sāḏ muṯẖī.
Why bother to count one, two, three, four? The whole world is defrauded by the same enticements.
ਇਕ, ਦੋ ਜਾਂ ਚਾਰ ਦਾ ਕੀ ਗਿਣਨ ਹੋਇਆ ਸਾਰੇ ਜਹਾਨ ਨੂੰ ਐਨ ਉਨ੍ਹ੍ਰਾਂ ਹੀ ਸੰਸਾਰੀ ਸੁਆਦਾ ਨੇ ਠਗਿਆ ਹੋਇਆ ਹੈ।
ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਇਕਤੁ = ਇਕ ਵਿਚ। ਸਾਦਿ = ਸੁਆਦ ਵਿਚ। ਇਕਤੁ ਸਾਦਿ = ਇਕੋ ਸੁਆਦ ਵਿਚ। ਮੁਠੀ = ਠੱਗੀ ਜਾ ਰਹੀ ਹੈ।ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ।
 
इकु अधु नाइ रसीअड़ा का विरली जाइ वुठी ॥३॥
Ik aḏẖ nā▫e rasī▫aṛā kā virlī jā▫e vuṯẖī. ||3||
Hardly anyone loves the Lord's Name; how rare is that place which is in bloom. ||3||
ਕੋਈ ਵਿਰਲਾ ਹੀ ਰਬ ਦੇ ਨਾਮ ਦਾ ਆਸ਼ਕ ਹੈ, ਅਤੇ ਕੋਈ ਟਾਂਵੀ ਜਗ੍ਹਾ ਹੀ ਪ੍ਰਫੁਲਤ ਰਹਿ ਗਈ ਹੈ।
ਇਕੁ ਅਧੁ = ਕੋਈ ਵਿਰਲਾ ਵਿਰਲਾ। ਨਾਇ = ਨਾਮ ਵਿਚ। ਰਸੀਅੜਾ = ਰਸ ਲੈਣ ਵਾਲਾ। ਜਾਇ = ਥਾਂ। ਵੁਠੀ = ਵਰੋਸਾਈ ਹੋਈ ॥੩॥ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥
 
भगत सचे दरि सोहदे अनद करहि दिन राति ॥
Bẖagaṯ sacẖe ḏar sohḏe anaḏ karahi ḏin rāṯ.
The devotees look beautiful in the True Court; night and day, they are happy.
ਪ੍ਰਭੂ ਦੇ ਜਾਂ-ਨਿਸਾਰ ਗੋਲੇ ਸੱਚੇ ਦਰਬਾਰ ਵਿੱਚ ਸੁੰਦਰ ਲਗਦੇ ਹਨ। ਦਿਨ ਰੈਣ ਉਹ ਮੌਜ ਮਾਣਦੇ ਹਨ।
ਸਚੇ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ।ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ।
 
रंगि रते परमेसरै जन नानक तिन बलि जात ॥४॥१॥१६९॥
Rang raṯe parmesrai jan Nānak ṯin bal jāṯ. ||4||1||169||
They are imbued with the Love of the Transcendent Lord; servant Nanak is a sacrifice to them. ||4||1||169||
ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਗੋਲਾ ਨਾਨਕ, ਉਨ੍ਹਾਂ ਉਤੋਂ ਘੋਲੀ ਜਾਂਦਾ ਹੈ।
ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਤਿਨ = ਉਹਨਾਂ ਤੋਂ ॥੪॥ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜੋ ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੪॥੧॥੧੬੯॥
 
गउड़ी महला ५ मांझ ॥
Ga▫oṛī mėhlā 5 māʼnjẖ.
Gauree, Fifth Mehl, Maajh:
ਗਊੜੀ ਪਾਤਸ਼ਾਹੀ ਪੰਜਵੀਂ ਮਾਝ।
xxxxxx
 
दुख भंजनु तेरा नामु जी दुख भंजनु तेरा नामु ॥
Ḏukẖ bẖanjan ṯerā nām jī ḏukẖ bẖanjan ṯerā nām.
The Destroyer of sorrow is Your Name, Lord; the Destroyer of sorrow is Your Name.
ਕਲੇਸ਼-ਹਰਤਾ ਹੈ ਤੇਰਾ ਨਾਮ, ਹੈ ਪ੍ਰਭੂ! ਕਲੇਸ਼-ਹਰਤਾ ਹੈ ਤੇਰਾ ਨਾਮ।
ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਜੀ = ਹੇ ਜੀ!ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
आठ पहर आराधीऐ पूरन सतिगुर गिआनु ॥१॥ रहाउ ॥
Āṯẖ pahar ārāḏẖī▫ai pūran saṯgur gi▫ān. ||1|| rahā▫o.
Twenty-four hours a day, dwell upon the wisdom of the Perfect True Guru. ||1||Pause||
ਦਿਨ ਦੇ ਅਠੇ ਪਹਿਰ ਹੀ ਮੁਕੰਮਲ ਸੱਚੇ ਗੁਰਾਂ ਦੀ ਦਿਤੀ ਹੋਈ ਬ੍ਰਹਿਮ ਗਿਆਤ ਦਾ ਧਿਆਨ ਧਾਰ। ਠਹਿਰਾਉ।
ਗਿਆਨੁ = ਪ੍ਰਭੂ ਨਾਲ ਸਾਂਝ ਪਾਣ ਵਾਲਾ ਉਪਦੇਸ਼ ॥੧॥ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ-ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਰਹਾਉ॥
 
जितु घटि वसै पारब्रहमु सोई सुहावा थाउ ॥
Jiṯ gẖat vasai pārbarahm so▫ī suhāvā thā▫o.
That heart, in which the Supreme Lord God abides, is the most beautiful place.
ਦਿਲ, ਜਿਸ ਅੰਦਰ ਸ਼੍ਰੋਮਣੀ ਸਾਹਿਬ ਨਿਵਾਸ ਰਖਦਾ ਹੈ, ਉਹ ਸੋਹਣੀ ਜਗ੍ਹਾ ਹੈ।
ਜਿਤੁ = ਜਿਸ ਵਿਚ। ਘਟਿ = ਹਿਰਦੇ ਵਿਚ। ਜਿਤੁ ਘਟਿ = ਜਿਸ ਹਿਰਦੇ ਵਿਚ, {ਜਿਸੁ ਘਟਿ = ਜਿਸ ਮਨੁੱਖ ਦੇ ਹਿਰਦੇ ਵਿਚ}।ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
 
जम कंकरु नेड़ि न आवई रसना हरि गुण गाउ ॥१॥
Jam kankar neṛ na āvī rasnā har guṇ gā▫o. ||1||
The Messenger of Death does not even approach those who chant the Glorious Praises of the Lord with the tongue. ||1||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ ਜੋ ਆਪਣੀ ਜੀਭਾਂ ਨਾਲ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
ਜਮ ਕੰਕਰੁ = ਜਮ ਦਾ ਦਾਸ, ਜਮਦੂਤ। ਨੇੜਿ = ਨੇੜੇ। ਰਸਨਾ = ਜੀਭ (ਨਾਲ) ॥੧॥ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥
 
सेवा सुरति न जाणीआ ना जापै आराधि ॥
Sevā suraṯ na jāṇī▫ā nā jāpai ārāḏẖ.
I have not understood the wisdom of serving Him, nor have I worshipped Him in meditation.
ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ।
ਸੁਰਤਿ = ਸੂਝ। ਨਾ ਜਾਪੈ ਆਰਾਧਿ = ਮੈਨੂੰ ਤੇਰਾ ਆਰਾਧਨ ਕਰਨਾ ਨਹੀਂ ਸੁੱਝਦਾ।ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,
 
ओट तेरी जगजीवना मेरे ठाकुर अगम अगाधि ॥२॥
Ot ṯerī jagjīvanā mere ṯẖākur agam agāḏẖ. ||2||
You are my Support, O Life of the World; O my Lord and Master, Inaccessible and Incomprehensible. ||2||
ਹੈ ਸ੍ਰਿਸ਼ਟੀ ਦੀ ਜਿੰਦ-ਜਾਨ! ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰੇ ਮੇਰੇ ਸਾਹਿਬ, ਤੂੰ ਹੀ ਮੇਰਾ ਆਸਰਾ ਹੈਂ।
ਜਗ ਜੀਵਨਾ = ਹੇ ਜਗਤ ਦੀ ਜ਼ਿੰਦਗੀ ਦੇ (ਆਸਰੇ)! ਅਗਮ = ਹੇ ਅਪਹੁੰਚ! ਅਗਾਧਿ = ਹੇ ਅਥਾਹ! ॥੨॥ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ॥੨॥
 
भए क्रिपाल गुसाईआ नठे सोग संताप ॥
Bẖa▫e kirpāl gusā▫ī▫ā naṯẖe sog sanṯāp.
When the Lord of the Universe became merciful, sorrow and suffering departed.
ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਅਫਸੋਸ ਤੇ ਕਲੇਸ਼ ਦੌੜ ਜਾਂਦੇ ਹਨ।
ਗੁਸਾਈਆ = ਸ੍ਰਿਸ਼ਟੀ ਦਾ ਮਾਲਕ।ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ।
 
तती वाउ न लगई सतिगुरि रखे आपि ॥३॥
Ŧaṯī vā▫o na lag▫ī saṯgur rakẖe āp. ||3||
The hot winds do not even touch those who are protected by the True Guru. ||3||
ਸੱਚੇ ਗੁਰੂ ਜੀ ਖੁਦ ਉਸ ਦੀ ਰੱਖਿਆ ਕਰਦੇ ਹਨ, ਬੱਚੇ ਨੂੰ ਗਰਮ ਹਵਾ ਤਕ ਭੀ ਨਹੀਂ ਛੂੰਹਦੀ।
ਸਤਿਗੁਰਿ = ਸਤਿਗੁਰੂ ਨੇ ॥੩॥ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ ॥੩॥
 
गुरु नाराइणु दयु गुरु गुरु सचा सिरजणहारु ॥
Gur nārā▫iṇ ḏa▫yu gur gur sacẖā sirjaṇhār.
The Guru is the All-pervading Lord, the Guru is the Merciful Master; the Guru is the True Creator Lord.
ਗੁਰੂ ਜੀ ਸਰਬ-ਵਿਆਪਕ ਸੁਆਮੀ ਹਨ, ਗੁਰੂ ਜੀ ਹੀ ਮਿਹਰਬਾਨ ਮਾਲਕ, ਅਤੇ ਗੁਰੂ ਜੀ ਹੀ ਸੱਚੇ ਕਰਤਾਰ।
ਦਯੁ = ਪਿਆਰ ਕਰਨ ਵਾਲਾ ਪ੍ਰਭੂ। ਸਚਾ = ਸਦਾ-ਥਿਰ ਰਹਿਣ ਵਾਲਾ।ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
 
गुरि तुठै सभ किछु पाइआ जन नानक सद बलिहार ॥४॥२॥१७०॥
Gur ṯuṯẖai sabẖ kicẖẖ pā▫i▫ā jan Nānak saḏ balihār. ||4||2||170||
When the Guru was totally satisfied, I obtained everything. Servant Nanak is forever a sacrifice to Him. ||4||2||170||
ਗੁਰਾਂ ਦੇ ਪਰਮ-ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਨੋਕਰ ਨਾਨਕ, ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ।
ਗੁਰਿ ਤੁਠੈ = ਜੇ ਗੁਰੂ ਤਰੁੱਠ ਪਏ। ਗੁਰਿ = ਗੁਰੂ ਦੀ ਰਾਹੀਂ। ਤੁਠੈ = ਤਰੁੱਠੇ ਹੋਏ ਦੀ ਰਾਹੀਂ ॥੪॥ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ! ਮੈਂ ਗੁਰੂ ਤੋਂ ਸਦਕੇ ਹਾਂ ॥੪॥੨॥੧੭੦॥
 
गउड़ी माझ महला ५ ॥
Ga▫oṛī mājẖ mėhlā 5.
Gauree Maajh, Fifth Mehl:
ਗਊੜੀ ਮਾਝ ਪਾਤਸ਼ਾਹੀ ਪੰਜਵੀਂ।
xxxxxx
 
हरि राम राम राम रामा ॥
Har rām rām rām rāmā.
The Lord, the Lord, Raam, Raam, Raam:
ਵਾਹਿਗੁਰੂ ਸੁਆਮੀ, ਸਾਰੇ ਵਿਆਪਕ ਹੈ, ਵਾਹਿਗੁਰੂ ਸੁਆਮੀ।
xxxਸਦਾ ਪਰਮਾਤਮਾ ਦਾ ਨਾਮ-
 
जपि पूरन होए कामा ॥१॥ रहाउ ॥
Jap pūran ho▫e kāmā. ||1|| rahā▫o.
meditating on Him, all affairs are resolved. ||1||Pause||
ਉਸ ਦੀ ਆਰਾਧਨ ਕਰਨ ਦੁਆਰਾ ਕਾਰਜ ਸੋਰ ਜਾਂਦੇ ਹਨ। ਠਹਿਰਾਉ।
ਜਪਿ = ਜਪ ਕੇ। ਕਾਮਾ = ਸਾਰੇ ਕੰਮ ॥੧॥ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ॥
 
राम गोबिंद जपेदिआ होआ मुखु पवित्रु ॥
Rām gobinḏ japeḏi▫ā ho▫ā mukẖ paviṯar.
Chanting the Name of the Lord of the Universe, one's mouth is sanctified.
ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੂੰਹ ਪਾਵਨ ਹੋ ਜਾਂਦਾ ਹੈ।
ਹਰਿ ਜਸੁ = ਹਰੀ ਦੀ ਸਿਫ਼ਤ-ਸਾਲਾਹ।ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।
 
हरि जसु सुणीऐ जिस ते सोई भाई मित्रु ॥१॥
Har jas suṇī▫ai jis ṯe so▫ī bẖā▫ī miṯar. ||1||
One who recites to me the Praises of the Lord is my friend and brother. ||1||
ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ।
ਜਿਸ ਤੇ = ਜਿਸ ਪਾਸੋਂ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ॥੧॥(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
 
सभि पदारथ सभि फला सरब गुणा जिसु माहि ॥
Sabẖ paḏārath sabẖ falā sarab guṇā jis māhi.
All treasures, all rewards and all virtues are in the Lord of the Universe.
ਜਿਸ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਦਾਤਾ ਅਤੇ ਸਾਰੀਆਂ ਨੇਕੀਆਂ ਹਨ,
ਸਭਿ = ਸਾਰੇ। ਜਿਸੁ ਮਾਹਿ = ਜਿਸ (ਪਰਮਾਤਮਾ ਦੇ ਵੱਸ) ਵਿਚ।ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,
 
किउ गोबिंदु मनहु विसारीऐ जिसु सिमरत दुख जाहि ॥२॥
Ki▫o gobinḏ manhu visārī▫ai jis simraṯ ḏukẖ jāhi. ||2||
Why forget Him from your mind? Remembering Him in meditation, pain departs. ||2||
ਅਸੀਂ ਜਗ ਦੇ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਈਏ, ਜਿਸ ਦੇ ਆਰਾਧਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।
ਮਨਹੁ = ਮਨ ਤੋਂ ॥੨॥ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
 
जिसु लड़ि लगिऐ जीवीऐ भवजलु पईऐ पारि ॥
Jis laṛ lagi▫ai jīvī▫ai bẖavjal pa▫ī▫ai pār.
Grasping the hem of His robe, we live, and cross over the terrifying world-ocean.
ਉਹ ਹਰੀ ਨੂੰ ਯਾਦ ਕਰ, ਜਿਸ ਦੇ ਪੱਲੇ ਨਾਲ ਲਗਣ ਦੁਆਰਾ ਆਦਮੀ ਜੀਉਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਜਿਸੁ ਲੜਿ = ਜਿਸ (ਪ੍ਰਭੂ) ਦੇ ਪੱਲੇ ਵਿਚ। ਲਗਿਐ = ਲੱਗਿਆਂ। ਜੀਵੀਐ = ਜੀਊ ਪਈਦਾ ਹੈ; ਆਤਮਕ ਜੀਵਨ ਮਿਲ ਪੈਂਦਾ ਹੈ। ਭਵਜਲੁ = ਸੰਸਾਰ-ਸਮੁੰਦਰ।(ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
 
मिलि साधू संगि उधारु होइ मुख ऊजल दरबारि ॥३॥
Mil sāḏẖū sang uḏẖār ho▫e mukẖ ūjal ḏarbār. ||3||
Joining the Saadh Sangat, the Company of the Holy, one is saved, and one's face becomes radiant in the Court of the Lord. ||3||
ਸਤਿ ਸੰਗਤ ਨਾਲ ਜੁੜਨ ਦੁਆਰਾ, ਪ੍ਰਾਣੀ ਬਚ ਜਾਂਦਾ ਹੈ, ਅਤੇ ਸਾਹਿਬ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੁ = (ਵਿਕਾਰਾਂ ਤੋਂ) ਬਚਾਉ। ਦਰਬਾਰਿ = (ਪ੍ਰਭੂ ਦੇ) ਦਰਬਾਰ ਵਿਚ ॥੩॥ਗੁਰੂ ਦੀ ਸੰਗਤ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥
 
जीवन रूप गोपाल जसु संत जना की रासि ॥
Jīvan rūp gopāl jas sanṯ janā kī rās.
The Praise of the Sustainer of the Universe is the essence of life, and the wealth of His Saints.
ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ।
ਜਸੁ = ਸਿਫ਼ਤ-ਸਾਲਾਹ। ਰਾਸਿ = ਸਰਮਾਇਆ।ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
 
नानक उबरे नामु जपि दरि सचै साबासि ॥४॥३॥१७१॥
Nānak ubre nām jap ḏar sacẖai sābās. ||4||3||171||
Nanak is saved, chanting the Naam, the Name of the Lord; in the True Court, he is cheered and applauded. ||4||3||171||
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਨਾਨਕ ਤਰ ਗਿਆ ਹੈ ਅਤੇ ਸੱਚੇ ਦਰਬਾਰ ਅੰਦਰ ਉਸ ਨੂੰ ਵਾਹ ਵਾਹ! ਮਿਲਦੀ ਹੈ।
ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੪॥ਹੇ ਨਾਨਕ! ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥
 
गउड़ी माझ महला ५ ॥
Ga▫oṛī mājẖ mėhlā 5.
Gauree Maajh, Fifth Mehl:
ਗਊੜੀ ਮਾਝ ਪਾਤਸ਼ਾਹੀ ਪੰਜਵੀ।
xxxxxx
 
मीठे हरि गुण गाउ जिंदू तूं मीठे हरि गुण गाउ ॥
Mīṯẖe har guṇ gā▫o jinḏū ṯūʼn mīṯẖe har guṇ gā▫o.
Sing the Sweet Praises of the Lord, O my soul, sing the Sweet Praises of the Lord.
ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ।
ਜਿੰਦੂ = ਹੇ ਜਿੰਦੇ! {ਲਫ਼ਜ਼ 'ਜਿੰਦੁ' ਉਕਰਾਂਤ ਹੈ ਤੇ ਇਸਤ੍ਰੀ ਲਿੰਗ ਹੈ। ਸੰਬੋਧਨ ਵਿਚ ਜਾਂ ਸੰਬੰਧਕ ਦੇ ਨਾਲ ਇਸ ਦਾ ੁ ਦੀਰਘ ਹੋ ਜਾਂਦਾ ਹੈ। ਇਸੇ ਤਰ੍ਹਾਂ ਲਫ਼ਜ਼ ਖ਼ਾਕੁ ਹੈ, 'ਖਾਕੁ' ਤੋਂ 'ਖਾਕੂ'। 'ਜਿੰਦੂ ਕੂੰ'}।ਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ, ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ।
 
सचे सेती रतिआ मिलिआ निथावे थाउ ॥१॥ रहाउ ॥
Sacẖe seṯī raṯi▫ā mili▫ā nithāve thā▫o. ||1|| rahā▫o.
Attuned to the True One, even the homeless find a home. ||1||Pause||
ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਬੇਟਿਕਾਣੇ ਨੂੰ ਟਿਕਾਣਾ ਮਿਲ ਜਾਂਦਾ ਹੈ। ਠਹਿਰਾਉ।
ਸੇਤੀ = ਨਾਲ ॥੧॥ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ॥੧॥ ਰਹਾਉ॥
 
होरि साद सभि फिकिआ तनु मनु फिका होइ ॥
Hor sāḏ sabẖ fiki▫ā ṯan man fikā ho▫e.
All other tastes are bland and insipid; through them, the body and mind are rendered insipid as well.
ਹੋਰ ਸਾਰੇ ਸੁਆਦ ਫਿਕਲੇ ਹਨ, ਉਨ੍ਹਾਂ ਨਾਲ ਦੇਹਿ ਤੇ ਆਤਮਾ ਬੇ-ਸੁਆਦ ਹੋ ਜਾਂਦੇ ਹਨ।
ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਾਦ = ਸੁਆਦ। ਸਭਿ = ਸਾਰੇ।(ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ।
 
विणु परमेसर जो करे फिटु सु जीवणु सोइ ॥१॥
viṇ parmesar jo kare fit so jīvaṇ so▫e. ||1||
Without the Transcendent Lord, what can anyone do? Cursed is his life, and cursed his reputation. ||1||
ਸੁਆਮੀ ਦੇ ਬਗੈਰ ਜਿਹੜਾ ਹੋਰ ਕੁਛ ਕਰਦਾ ਹੈ, ਲਾਹਨਤ ਹੈ ਉਸ ਦੀ ਜਿੰਦਗੀ ਅਤੇ ਸ਼ੁਹਰਤ ਨੂੰ।
ਫਿਟੁ = ਫਿਟਕਾਰ-ਯੋਗ ॥੧॥ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ॥੧॥
 
अंचलु गहि कै साध का तरणा इहु संसारु ॥
Ancẖal gėh kai sāḏẖ kā ṯarṇā ih sansār.
Grasping the hem of the robe of the Holy Saint, we cross over the world-ocean.
ਸੰਤ ਦਾ ਪੱਲਾ ਪਕੜ ਕੇ, ਇਸ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਅੰਚਲੁ = ਪੱਲਾ। ਗਹਿ ਕੈ = ਫੜ ਕੇ। ਸਾਧ = ਗੁਰੂ।(ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ।
 
पारब्रहमु आराधीऐ उधरै सभ परवारु ॥२॥
Pārbarahm ārāḏẖī▫ai uḏẖrai sabẖ parvār. ||2||
Worship and adore the Supreme Lord God, and all your family will be saved as well. ||2||
ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਸਾਰੀ ਆਲ-ਔਲਾਦ ਦਾ ਪਾਰ ਉਤਾਰਾ ਹੋ ਜਾਵੇਗਾ।
ਉਧਰੈ = ਬਚ ਜਾਂਦਾ ਹੈ ॥੨॥(ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ ॥੨॥
 
साजनु बंधु सुमित्रु सो हरि नामु हिरदै देइ ॥
Sājan banḏẖ sumiṯar so har nām hirḏai ḏe▫e.
He is a companion, a relative, and a good friend of mine, who implants the Lord's Name within my heart.
ਉਹ ਹੀ ਮੇਰਾ ਯਾਰ, ਸਾਕ-ਸੈਨ ਅਤੇ ਚੰਗਾ ਦੋਸਤ ਹੈ, ਜਿਹੜਾ ਮੇਰੇ ਅੰਤਹਕਰਣ ਅੰਦਰ ਰੱਬ ਦੇ ਨਾਮ ਨੂੰ ਅਸਥਾਪਨ ਕਰਦਾ ਹੈ।
ਹਿਰਦੈ = ਹਿਰਦੇ ਵਿਚ (ਵਸਾਣ ਲਈ)। ਦੇਇ = ਦੇਂਦਾ ਹੈ।(ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,
 
अउगण सभि मिटाइ कै परउपकारु करेइ ॥३॥
A▫ugaṇ sabẖ mitā▫e kai par▫upkār kare▫i. ||3||
He washes off all my demerits, and is so generous to me. ||3||
ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਮੇਰਾ ਨਿਸ਼ਕਾਮ ਭਲਾ ਕਰਦਾ ਹੈ।
xxx॥੩॥(ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ ॥੩॥
 
मालु खजाना थेहु घरु हरि के चरण निधान ॥
Māl kẖajānā thehu gẖar har ke cẖaraṇ niḏẖān.
Wealth, treasures, and household are all just ruins; the Lord's Feet are the only treasure.
ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ।
ਥੇਹੁ = ਪਿੰਡ, ਵੱਸੋਂ। ਨਿਧਾਨ = ਖ਼ਜ਼ਾਨੇ।(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ।
 
नानकु जाचकु दरि तेरै प्रभ तुधनो मंगै दानु ॥४॥४॥१७२॥
Nānak jācẖak ḏar ṯerai parabẖ ṯuḏẖno mangai ḏān. ||4||4||172||
Nanak is a beggar standing at Your Door, God; he begs for Your charity. ||4||4||172||
ਮੰਗਤ ਨਾਨਕ ਤੇਰੇ ਬੂਹੇ ਤੇ ਖੜਾ ਹੈ, ਹੈ ਸਾਹਿਬ! ਅਤੇ ਤੈਨੂੰ ਹੀ ਆਪਣੀ ਖ਼ੈਰ ਵਜੋ ਮੰਗਦਾ ਹੈ।
ਜਾਚਕੁ = ਮੰਗਤਾ। ਦਰਿ = ਦਰ ਤੇ। ਪ੍ਰਭ = ਹੇ ਪ੍ਰਭੂ! ਤੁਧ ਨੋ = ਤੈਨੂੰ, ਤੇਰੇ ਨਾਮ ਨੂੰ ॥੪॥ਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ॥੪॥੪॥੧੭੨॥