Sri Guru Granth Sahib Ji

Ang: / 1430

Your last visited Ang:

बेद पुरान साध मग सुनि करि निमख न हरि गुन गावै ॥१॥ रहाउ ॥
Beḏ purān sāḏẖ mag sun kar nimakẖ na har gun gāvai. ||1|| rahā▫o.
This mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
ਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ।
ਸਾਧ ਮਗ = ਸੰਤ ਜਨਾਂ ਦੇ ਰਸਤੇ, ਸੰਤ ਜਨਾਂ ਦੇ ਦੱਸੇ ਹੋਏ ਜੀਵਨ-ਰਸਤੇ। ਸੁਨਿ ਕਰਿ = ਸੁਣ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾਂ ॥੧॥(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ॥੧॥ ਰਹਾਉ॥
 
दुरलभ देह पाइ मानस की बिरथा जनमु सिरावै ॥
Ḏurlabẖ ḏeh pā▫e mānas kī birthā janam sirāvai.
Having obtained this human body, so very difficult to obtain, it is now being uselessly wasted.
ਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ।
ਦੇਹ = ਸਰੀਰ। ਪਾਇ = ਪ੍ਰਾਪਤ ਕਰ ਕੇ, ਪਾ ਕੇ। ਬਿਰਥਾ = ਵਿਅਰਥ। ਸਿਰਾਵੈ = ਗੁਜ਼ਾਰਦਾ ਹੈ।(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ।
 
माइआ मोह महा संकट बन ता सिउ रुच उपजावै ॥१॥
Mā▫i▫ā moh mahā sankat ban ṯā si▫o rucẖ upjāvai. ||1||
Emotional attachment to Maya is such a treacherous wilderness, and yet, people are in love with it. ||1||
ਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ।
ਸੰਕਟ = {संकट (a) full of, crowded with} ਭਰਪੂਰ, ਨਕਾ-ਨਕ ਭਰੇ ਹੋਏ। ਬਨ = ਜੰਗਲ। ਤਾ ਸਿਉ = ਉਸ ਨਾਲ। ਰੁਚ = ਪਿਆਰ। ਉਪਜਾਵੈ = ਪੈਦਾ ਕਰਦਾ ਹੈ ॥੧॥(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ॥੧॥
 
अंतरि बाहरि सदा संगि प्रभु ता सिउ नेहु न लावै ॥
Anṯar bāhar saḏā sang parabẖ ṯā si▫o nehu na lāvai.
Inwardly and outwardly, God is always with them, and yet, they do not enshrine Love for Him.
ਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ।
xxx(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।
 
नानक मुकति ताहि तुम मानहु जिह घटि रामु समावै ॥२॥६॥
Nānak mukaṯ ṯāhi ṯum mānhu jih gẖat rām samāvai. ||2||6||
O Nanak, know that those whose hearts are filled with the Lord are liberated. ||2||6||
ਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ।
ਨਾਨਕ = ਹੇ ਨਾਨਕ! ਤਾਹਿ = ਉਸ ਨੂੰ ਹੀ। ਮੁਕਤਿ = ਵਿਚਾਰਾਂ ਤੋਂ ਖ਼ਲਾਸੀ। ਮਾਨਹੁ = ਸਮਝੋ। ਜਿਹ ਘਟਿ = ਜਿਸ ਦੇ ਹਿਰਦੇ ਵਿਚ ॥੨॥ਹੇ ਨਾਨਕ! (ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀਂ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ॥੨॥੬॥
 
गउड़ी महला ९ ॥
Ga▫oṛī mėhlā 9.
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
xxxxxx
 
साधो राम सरनि बिसरामा ॥
Sāḏẖo rām saran bisrāmā.
Holy Saadhus: rest and peace are in the Sanctuary of the Lord.
ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ।
ਸਾਧੋ = ਹੇ ਸੰਤ ਜਨੋ! ਬਿਸਰਾਮਾ = ਸ਼ਾਂਤੀ, ਸੁਖ।ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ।
 
बेद पुरान पड़े को इह गुन सिमरे हरि को नामा ॥१॥ रहाउ ॥
Beḏ purān paṛe ko ih gun simre har ko nāmā. ||1|| rahā▫o.
This is the blessing of studying the Vedas and the Puraanas, that you may meditate on the Name of the Lord. ||1||Pause||
ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ।
ਕੋ = ਦਾ। ਗੁਨ = ਲਾਭ ॥੧॥ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ॥੧॥ ਰਹਾਉ॥
 
लोभ मोह माइआ ममता फुनि अउ बिखिअन की सेवा ॥
Lobẖ moh mā▫i▫ā mamṯā fun a▫o bikẖi▫an kī sevā.
Greed, emotional attachment to Maya, possessiveness, the service of evil,
ਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ,
ਮਮਤਾ = ਅਪਣੱਤ। ਫੁਨਿ = ਭੀ, ਅਤੇ। ਅਉ = ਅਉਰ, ਅਤੇ। ਬਿਖਿਅਨ ਕੀ ਸੇਵਾ = ਵਿਸ਼ਿਆਂ ਦਾ ਸੇਵਨ।(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ,
 
हरख सोग परसै जिह नाहनि सो मूरति है देवा ॥१॥
Harakẖ sog parsai jih nāhan so mūraṯ hai ḏevā. ||1||
pleasure and pain - those who are not touched by these, are the very embodiment of the Divine Lord. ||1||
ਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ।
ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਜਿਹ = ਜਿਸ ਨੂੰ। ਨਾਹਨਿ = ਨਹੀਂ। ਦੇਵ = ਭਗਵਾਨ ॥੧॥ਖ਼ੁਸ਼ੀ, ਗ਼ਮੀ-(ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੧॥
 
सुरग नरक अम्रित बिखु ए सभ तिउ कंचन अरु पैसा ॥
Surag narak amriṯ bikẖ e sabẖ ṯi▫o kancẖan ar paisā.
Heaven and hell, ambrosial nectar and poison, gold and copper - these are all alike to them.
ਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ।
ਬਿਖੁ = ਜ਼ਹਰ। ਸਮ = ਇਕੋ ਜਿਹਾ। ਤਿਉ = ਉਸੇ ਤਰ੍ਹਾਂ। ਅਰੁ = ਅਤੇ। ਪੈਸਾ = ਤਾਂਬਾ।(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ,
 
उसतति निंदा ए सम जा कै लोभु मोहु फुनि तैसा ॥२॥
Usṯaṯ ninḏā e sam jā kai lobẖ moh fun ṯaisā. ||2||
Praise and slander are all the same to them, as are greed and attachment. ||2||
ਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ,
ਕੰਚਨ = ਸੋਨਾ। ਜਾ ਕੈ = ਜਿਸ ਦੇ ਹਿਰਦੇ ਵਿਚ ॥੨॥ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ-ਉਸ ਨੂੰ ਇਕ ਸਮਾਨ ਹਨ), ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ ॥੨॥
 
दुखु सुखु ए बाधे जिह नाहनि तिह तुम जानउ गिआनी ॥
Ḏukẖ sukẖ e bāḏẖe jih nāhan ṯih ṯum jān▫o gi▫ānī.
They are not bound by pleasure and pain - know that they are truly wise.
ਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ।
ਏ = ਇਹ (ਦੁਖ ਤੇ ਸੁਖ)। ਬਾਧੇ = ਬੰਨ੍ਹਦੇ। ਤਿਹ = ਉਸ ਨੂੰ। ਗਿਆਨੀ = ਪਰਮਾਤਮਾ ਨਾਲ ਜਾਣ-ਪਛਾਣ ਪਾ ਰੱਖਣ ਵਾਲਾ।(ਹੇ ਸੰਤ ਜਨੋ!) ਤੁਸੀਂ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ।
 
नानक मुकति ताहि तुम मानउ इह बिधि को जो प्रानी ॥३॥७॥
Nānak mukaṯ ṯāhi ṯum mān▫o ih biḏẖ ko jo parānī. ||3||7||
O Nanak, recognize those mortal beings as liberated, who live this way of life. ||3||7||
ਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ।
ਮਾਨਹੁ = ਸਮਝੋ। ਇਹ ਬਿਧਿ ਕੋ = ਇਸ ਕਿਸਮ ਦਾ, ਇਸ ਕਿਸਮ ਦੇ ਜੀਵਨ ਵਾਲਾ। ਜੋ = ਜੇਹੜਾ ॥੩॥ਹੇ ਨਾਨਕ! (ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ ॥੩॥੭॥
 
गउड़ी महला ९ ॥
Ga▫oṛī mėhlā 9.
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
xxxxxx
 
मन रे कहा भइओ तै बउरा ॥
Man re kahā bẖa▫i▫o ṯai ba▫urā.
O mind, why have you gone crazy?
ਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ?
ਕਹਾ = ਕਿਥੇ? ਬਉਰਾ = ਪਾਗਲ, ਕਮਲਾ, ਝੱਲਾ।ਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ?
 
अहिनिसि अउध घटै नही जानै भइओ लोभ संगि हउरा ॥१॥ रहाउ ॥
Ahinis a▫oḏẖ gẖatai nahī jānai bẖa▫i▫o lobẖ sang ha▫urā. ||1|| rahā▫o.
Don't you know that your life is decreasing, day and night? Your life is made worthless with greed. ||1||Pause||
ਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ।
ਅਹਿ = ਦਿਨ {अहर्}। ਨਿਸਿ = ਰਾਤ {निश्}। ਅਉਧ = ਉਮਰ। ਜਾਨੈ = ਜਾਣਦਾ। ਲੋਭ ਸੰਗਿ = ਲੋਭ ਨਾਲ, ਲੋਭ ਵਿਚ ਫਸ ਕੇ। ਹਉਰਾ = ਹੌਲਾ, ਹੌਲੇ ਜੀਵਨ ਵਾਲਾ, ਕਮਜ਼ੋਰ ਆਤਮਕ ਜੀਵਨ ਵਾਲਾ ॥੧॥ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ ॥੧॥ ਰਹਾਉ॥
 
जो तनु तै अपनो करि मानिओ अरु सुंदर ग्रिह नारी ॥
Jo ṯan ṯai apno kar māni▫o ar sunḏar garih nārī.
That body, which you believe to be your own, and your beautiful home and spouse -
ਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ,
ਤੈ = ਤੂੰ। ਅਪਨੋ ਕਰਿ = ਆਪਣਾ ਕਰ ਕੇ। ਗ੍ਰਿਹ ਨਾਰੀ = ਘਰ ਦੀ ਇਸਤ੍ਰੀ।ਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ,
 
इन मैं कछु तेरो रे नाहनि देखो सोच बिचारी ॥१॥
In maiʼn kacẖẖ ṯero re nāhan ḏekẖo socẖ bicẖārī. ||1||
none of these is yours to keep. See this, reflect upon it and understand. ||1||
ਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ।
ਇਨ ਮੈਂ = ਇਹਨਾਂ ਵਿਚ। ਰੇ = ਹੇ (ਮਨ)! ਸੋਚਿ = ਸੋਚ ਕੇ। ਬਿਚਾਰੀ = ਬਿਚਾਰਿ, ਵਿਚਾਰ ਕੇ ॥੧॥ਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ ॥੧॥
 
रतन जनमु अपनो तै हारिओ गोबिंद गति नही जानी ॥
Raṯan janam apno ṯai hāri▫o gobinḏ gaṯ nahī jānī.
You have wasted the precious jewel of this human life; you do not know the Way of the Lord of the Universe.
ਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ।
ਹਾਰਿਓ = (ਜੂਏ ਵਿਚ) ਹਾਰ ਲਿਆ ਹੈ। ਗਤਿ = ਹਾਲਤ, ਅਵਸਥਾ।ਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ।
 
निमख न लीन भइओ चरनन सिंउ बिरथा अउध सिरानी ॥२॥
Nimakẖ na līn bẖa▫i▫o cẖarnan siʼn▫o birthā a▫oḏẖ sirānī. ||2||
You have not been absorbed in the Lord's Feet, even for an instant. Your life has passed away in vain! ||2||
ਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ।
ਸਿਉ = ਨਾਲ। ਸਿਰਾਨੀ = ਗੁਜ਼ਾਰ ਦਿੱਤੀ ॥੨॥ਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ ॥੨॥
 
कहु नानक सोई नरु सुखीआ राम नाम गुन गावै ॥
Kaho Nānak so▫ī nar sukẖī▫ā rām nām gun gāvai.
Says Nanak, that man is happy, who sings the Glorious Praises of the Lord's Name.
ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।
xxxਹੇ ਨਾਨਕ! ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ।
 
अउर सगल जगु माइआ मोहिआ निरभै पदु नही पावै ॥३॥८॥
A▫or sagal jag mā▫i▫ā mohi▫ā nirbẖai paḏ nahī pāvai. ||3||8||
All the rest of the world is enticed by Maya; they do not obtain the state of fearless dignity. ||3||8||
ਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ।
ਅਉਰ = ਹੋਰ। ਸਗਲ = ਸਾਰਾ। ਨਿਰਭੈ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਡਰ ਨਹੀਂ ਪੋਹ ਸਕਦਾ ॥੩॥ਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੩॥੮॥
 
गउड़ी महला ९ ॥
Ga▫oṛī mėhlā 9.
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
xxxxxx
 
नर अचेत पाप ते डरु रे ॥
Nar acẖeṯ pāp ṯe dar re.
You people are unconscious; you should be afraid of sin.
ਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ।
ਨਰ = ਹੇ ਨਰ! ਅਚੇਤ = ਗ਼ਾਫ਼ਿਲ, ਵੇ-ਪਰਵਾਹ। ਨਰ ਅਚੇਤ = ਹੇ ਗ਼ਾਫ਼ਲ ਮਨੁੱਖ {ਨੋਟ: ਲਫ਼ਜ਼ 'ਅਚੇਤ' ਕਿਸੇ ਮਨੁੱਖ ਲਈ ਵਰਤਿਆ ਜਾ ਸਕਦਾ ਹੈ, ਕਿਸੇ ਪਾਪ ਨੂੰ 'ਅਚੇਤ' ਨਹੀਂ ਕਿਹਾ ਜਾ ਸਕਦਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਲਫ਼ਜ਼ 'ਅਚੇਤ' ਦੇਖੋ ਹੇਠ ਲਿਖੇ ਪੰਨਿਆਂ ਉਤੇ: ੩੦, ੭੫, ੮੫, ੨੨੪, ੩੬੪, ੩੭੪, ੪੩੯, ੪੯੧, ੪੯੯, ੬੦੯, ੬੩੩, ੭੪੦, ੮੪੨, ੯੦੯, ੯੫੫}। ਤੇ = ਤੋਂ। ਰੇ = ਹੇ! ਰੇ ਅਚੇਤ ਨਰ! ਹੇ ਗ਼ਾਫ਼ਿਲ ਮਨੁੱਖ!ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ,
 
दीन दइआल सगल भै भंजन सरनि ताहि तुम परु रे ॥१॥ रहाउ ॥
Ḏīn ḏa▫i▫āl sagal bẖai bẖanjan saran ṯāhi ṯum par re. ||1|| rahā▫o.
Seek the Sanctuary of the Lord, Merciful to the meek, Destroyer of all fear. ||1||Pause||
ਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ।
ਸਗਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਭੈ ਭੰਜਨ = ਡਰਾਂ ਦੇ ਨਾਸ ਕਰਨ ਵਾਲਾ। ਪਰੁ = ਪਉ। ਤਾਹਿ = ਉਸ ਦੀ ॥੧॥(ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ॥੧॥ ਰਹਾਉ॥
 
बेद पुरान जास गुन गावत ता को नामु हीऐ मो धरु रे ॥
Beḏ purān jās gun gāvaṯ ṯā ko nām hī▫ai mo ḏẖar re.
The Vedas and the Puraanas sing His Praises; enshrine His Name within your heart.
ਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ।
ਜਾਸ = ਜਿਸ ਦੇ। ਤਾ ਕੋ = ਉਸ ਦਾ। ਹੀਐ ਮੋ = ਹੀਐ ਮਹਿ, ਹਿਰਦੇ ਵਿਚ।(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ।
 
पावन नामु जगति मै हरि को सिमरि सिमरि कसमल सभ हरु रे ॥१॥
Pāvan nām jagaṯ mai har ko simar simar kasmal sabẖ har re. ||1||
Pure and sublime is the Name of the Lord in the world. Remembering it in meditation, all sinful mistakes shall be washed away. ||1||
ਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ।
ਪਾਵਨ = ਪਵਿੱਤ੍ਰ ਕਰਨ ਵਾਲਾ। ਕਸਮਲ = ਪਾਪ। ਸਭਿ = ਸਾਰੇ। ਹਰੁ = ਦੂਰ ਕਰ ॥੧॥(ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ ॥੧॥
 
मानस देह बहुरि नह पावै कछू उपाउ मुकति का करु रे ॥
Mānas ḏeh bahur nah pāvai kacẖẖū upā▫o mukaṯ kā kar re.
You shall not obtain this human body again; make the effort - try to achieve liberation!
ਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ।
ਬਹੁਰਿ = ਮੁੜ, ਫਿਰ ਕਦੇ। ਨਹਿ ਪਾਵੈ = ਤੂੰ ਪਰਾਪਤ ਨਹੀਂ ਕਰੇਂਗਾ। ਉਪਾਉ = ਇਲਾਜ। ਮੁਕਤਿ = (ਕਸਮਲਾਂ ਤੋਂ) ਖ਼ਲਾਸੀ।(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ।
 
नानक कहत गाइ करुना मै भव सागर कै पारि उतरु रे ॥२॥९॥२५१॥
Nānak kahaṯ gā▫e karunā mai bẖav sāgar kai pār uṯar re. ||2||9||251||
Says Nanak, sing of the Lord of compassion, and cross over the terrifying world-ocean. ||2||9||251||
ਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ।
ਨਾਨਕੁ ਕਹਤ = ਨਾਨਕ ਆਖਦਾ ਹੈ। ਕਰੁਨਾਮੈ = {करुणामय, ਕਰੁਨਾ = ਤਰਸ, ਮਯ-ਭਰਪੂਰ}, ਤਰਸ-ਭਰਪੂਰ, ਤਰਸ-ਰੂਪ। ਭਵ ਸਾਗਰ = ਸੰਸਾਰ-ਸਮੁੰਦਰ। ਕੈ ਪਾਰਿ = ਤੋਂ ਪਾਰ। ਉਤਰੁ = ਲੰਘ। ਰੇ = ਹੇ (ਅਚੇਤ ਨਰ)! ॥੨॥ਤੈਨੂੰ ਨਾਨਕ ਆਖਦਾ ਹੈ-ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੨॥੯॥੨੫੧॥
 
रागु गउड़ी असटपदीआ महला १ गउड़ी गुआरेरी
Rāg ga▫oṛī asatpaḏī▫ā mėhlā 1 ga▫oṛī gu▫ārerī
Raag Gauree, Ashtapadees, First Mehl: Gauree Gwaarayree:
ਰਾਗ ਗਊੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिनामु करता पुरखु गुर प्रसादि ॥
Ik▫oaʼnkār saṯnām karṯā purakẖ gur parsāḏ.
One Universal Creator God. Truth Is The Name. Creative Being Personified. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
निधि सिधि निरमल नामु बीचारु ॥
Niḏẖ siḏẖ nirmal nām bīcẖār.
The nine treasures and the miraculous spiritual powers come by contemplating the Immaculate Naam, the Name of the Lord.
(ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ।
ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ।ਪਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।
 
पूरन पूरि रहिआ बिखु मारि ॥
Pūran pūr rahi▫ā bikẖ mār.
The Perfect Lord is All-pervading everywhere; He destroys the poison of Maya.
ਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ।
ਬਿਖੁ = ਮਾਇਆ, ਜ਼ਹਰ।ਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ।
 
त्रिकुटी छूटी बिमल मझारि ॥
Ŧarikutī cẖẖūtī bimal majẖār.
I am rid of the three-phased Maya, dwelling in the Pure Lord.
ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ।
ਤ੍ਰਿਕੁਟੀ = ਤ੍ਰਿਊੜੀ (त्रि-कुटी, ਤਿੰਨ ਵਿੰਗੀਆਂ ਲਕੀਰਾਂ) {ਨੋਟ: ਮੱਥੇ ਤੇ ਤ੍ਰਿਊੜੀ ਤਦੋਂ ਪੈਂਦੀ ਹੈ, ਜਦੋਂ ਮਨ ਵਿਚ ਖਿੱਝ ਹੋਵੇ। ਸੋ, ਤ੍ਰਿਕੁਟੀ ਦਾ ਅਰਥ ਹੈ 'ਮਨ ਦੀ ਖਿੱਝ'}। ਬਿਮਲ = ਸਾਫ਼, ਪਵਿਤ੍ਰ। ਮਝਾਰਿ = ਵਿਚ।(ਉਸ ਮੱਤ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ।