Sri Guru Granth Sahib Ji

Ang: / 1430

Your last visited Ang:

गुरु पुछि देखिआ नाही दरु होरु ॥
Gur pucẖẖ ḏekẖi▫ā nāhī ḏar hor.
I have consulted the Guru, and I have seen that there is no other door than His.
ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ!
ਪੁਛਿ = ਪੁੱਛ ਕੇ।ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ (ਉਸ ਪ੍ਰਭੂ ਤੋਂ ਬਿਨਾ ਸੁਖ ਦਾ) ਹੋਰ ਕੋਈ ਟਿਕਾਣਾ ਨਹੀਂ ਹੈ।
 
दुखु सुखु भाणै तिसै रजाइ ॥
Ḏukẖ sukẖ bẖāṇai ṯisai rajā▫e.
Pain and pleasure reside in the Pleasure of His Will and His Command.
ਪੀੜ ਅਤੇ ਪਰਸੰਨਤਾ, ਉਸ ਦੇ ਹੁਕਮ ਤੇ ਮਰਜ਼ੀ ਵਿੱਚ ਹਨ।
ਤਿਸੈ ਰਜਾਇ = ਉਸ ਪਰਮਾਤਮਾ ਦੇ ਹੁਕਮ ਅਨੁਸਾਰ।ਜੀਵਾਂ ਨੂੰ ਦੁਖ ਤੇ ਸੁਖ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਉਸ ਪ੍ਰਭੂ ਦੇ ਭਾਣੇ ਵਿਚ ਹੀ ਮਿਲਦਾ ਹੈ।
 
नानकु नीचु कहै लिव लाइ ॥८॥४॥
Nānak nīcẖ kahai liv lā▫e. ||8||4||
Nanak, the lowly, says embrace love for the Lord. ||8||4||
ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ।
ਨੀਚੁ = ਅੰਞਾਣ-ਮਤ ॥੮॥ਅੰਞਾਣ-ਮਤ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ॥੮॥੪॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
दूजी माइआ जगत चित वासु ॥
Ḏūjī mā▫i▫ā jagaṯ cẖiṯ vās.
The duality of Maya dwells in the consciousness of the people of the world.
ਹੋਰਸ ਦੀ ਪ੍ਰੀਤ ਅਤੇ ਦੋਲਤ ਸੰਸਾਰ ਦੇ ਮਨੁੱਖਾਂ ਦੇ ਮਨ ਵਿੱਚ ਵਸਦੇ ਹਨ।
ਦੂਜੀ = ਦੂਜਾ-ਪਨ ਪੈਦਾ ਕਰਨ ਵਾਲੀ, ਮੇਰ-ਤੇਰ ਪੈਦਾ ਕਰਨ ਵਾਲੀ, ਪਰਮਾਤਮਾ ਤੋਂ ਵਿੱਥ ਬਣਾਣ ਵਾਲੀ। ਜਗਤ ਚਿਤ = ਜਗਤ ਦੇ ਜੀਵਾਂ ਦੇ ਮਨਾਂ ਵਿਚ।ਪਰਮਾਤਮਾ ਤੋਂ ਵਿੱਥ ਪਾਉਣ ਵਾਲੀ (ਪਰਮਾਤਮਾ ਦੀ) ਮਾਇਆ (ਹੀ ਹੈ ਜਿਸ ਨੇ) ਜਗਤ ਦੇ ਜੀਵਾਂ ਦੇ ਮਨਾਂ ਵਿਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ।
 
काम क्रोध अहंकार बिनासु ॥१॥
Kām kroḏẖ ahaʼnkār binās. ||1||
They are destroyed by sexual desire, anger and egotism. ||1||
ਭੋਗ ਬਿਲਾਸ, ਗੁੱਸੇ ਅਤੇ ਹੰਕਾਰ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ।
ਬਿਨਾਸੁ = ਆਤਮਕ ਜੀਵਨ ਦੀ ਤਬਾਹੀ ॥੧॥(ਇਸ ਮਾਇਆ ਤੋਂ ਪੈਦਾ ਹੋਏ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਜੀਵਾਂ ਦੇ ਆਤਮਕ ਜੀਵਨ ਦਾ) ਨਾਸ ਕਰ ਦੇਂਦੇ ਹਨ ॥੧॥
 
दूजा कउणु कहा नही कोई ॥
Ḏūjā ka▫uṇ kahā nahī ko▫ī.
Whom should I call the second, when there is only the One?
ਮੈਂ ਦੂਸਰਾ ਕਿਸ ਨੂੰ ਆਖਾ, ਜਦ ਹੋਰ ਕੋਈ ਹੈ ਹੀ ਨਹੀਂ?
ਦੂਜਾ = ਪਰਮਾਤਮਾ ਤੋਂ ਬਿਨਾ ਕੋਈ ਹੋਰ। ਕਹਾ = ਕਹਾਂ, ਮੈਂ ਆਖਾਂ।ਕਿਤੇ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰਾ (ਵੱਖਰੀ ਹੋਂਦ ਵਾਲਾ) ਮੈਂ ਕੋਈ ਭੀ ਦੱਸ ਨਹੀਂ ਸਕਦਾ।
 
सभ महि एकु निरंजनु सोई ॥१॥ रहाउ ॥
Sabẖ mėh ek niranjan so▫ī. ||1|| rahā▫o.
The One Immaculate Lord is pervading among all. ||1||Pause||
ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ।
ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ॥੧॥ਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧॥ ਰਹਾਉ॥
 
दूजी दुरमति आखै दोइ ॥
Ḏūjī ḏurmaṯ ākẖai ḏo▫e.
The dual-minded evil intellect speaks of a second.
ਦੁਸਰੀ ਖੋਟੀ ਬੁਧੀ ਹੈ, ਜੋ ਹੋਰਸ ਦਾ ਜ਼ਿਕਰ ਕਰਦੀ ਹੈ।
ਦੋਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਹੋਂਦ।ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ (ਮਾਇਆ ਦੇ ਕਾਰਨ ਹੀ ਮਨੁੱਖ ਦੀ) ਭੈੜੀ ਮੱਤ (ਮਨੁੱਖ ਨੂੰ) ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ।
 
आवै जाइ मरि दूजा होइ ॥२॥
Āvai jā▫e mar ḏūjā ho▫e. ||2||
One who harbors duality comes and goes and dies. ||2||
ਆਉਂਦਾ ਜਾਂਦਾ ਅਤੇ ਮਰਦਾ ਹੈ, ਉਹ, ਜੋ ਹੋਰਸ ਦੀ ਪ੍ਰੀਤ ਧਾਰਨ ਕਰਦਾ ਹੈ।
ਮਰਿ = ਆਤਮਕ ਮੌਤ ਮਰ ਕੇ। ਦੂਜਾ = ਪ੍ਰਭੂ ਤੋਂ ਵੱਖਰਾ ॥੨॥(ਇਸ ਦੁਰਮਤ ਦੇ ਅਸਰ ਹੇਠ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, (ਇਸ ਤਰ੍ਹਾਂ) ਆਤਮਕ ਮੌਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ ॥੨॥
 
धरणि गगन नह देखउ दोइ ॥
Ḏẖaraṇ gagan nah ḏekẖ▫a▫u ḏo▫e.
In the earth and in the sky, I do not see any second.
ਧਰਤੀ ਤੇ ਅਸਮਾਨ ਉਤੇ ਮੈਨੂੰ ਹੋਰਸੁ ਕੋਈ ਦਿੱਸ ਨਹੀਂ ਆਉਂਦਾ।
ਧਰਣਿ = ਧਰਤੀ। ਗਗਨਿ = ਆਕਾਸ਼ ਵਿਚ। ਦੇਖਉ = ਮੈਂ ਵੇਖਦਾ ਹਾਂ। ਦੋਇ = ਕੋਈ ਦੂਜੀ ਹਸਤੀ।ਪਰ ਮੈਂ ਤਾਂ ਧਰਤੀ ਆਕਾਸ਼ ਵਿਚ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕੋਈ ਹੋਰ ਹਸਤੀ ਨਹੀਂ ਵੇਖਦਾ।
 
नारी पुरख सबाई लोइ ॥३॥
Nārī purakẖ sabā▫ī lo▫e. ||3||
Among all the women and the men, His Light is shining. ||3||
ਸਾਰੀਆਂ ਇਸਤ੍ਰੀਆਂ ਤੇ ਮਰਦਾ ਅੰਦਰ, ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ।
ਲੋਇ = ਸ੍ਰਿਸ਼ਟੀ ॥੩॥ਇਸਤ੍ਰੀ ਪੁਰਖ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੩॥
 
रवि ससि देखउ दीपक उजिआला ॥
Rav sas ḏekẖ▫a▫u ḏīpak uji▫ālā.
In the lamps of the sun and the moon, I see His Light.
ਸੂਰਜ ਚੰਦ ਅਤੇ ਦੀਵਿਆਂ ਅੰਦਰ ਮੈਂ ਪ੍ਰਭੂ ਦਾ ਪ੍ਰਕਾਸ਼ ਤੱਕਦਾ ਹਾਂ।
ਰਵਿ = ਸੂਰਜ। ਸਸਿ = ਚੰਦ੍ਰਮਾ। ਉਜਿਆਲਾ = ਚਾਨਣ।ਮੈਂ ਸੂਰਜ ਚੰਦ੍ਰਮਾ (ਇਹਨਾਂ ਸ੍ਰਿਸ਼ਟੀ ਦੇ) ਦੀਵਿਆਂ ਦਾ ਚਾਨਣ ਤੱਕਦਾ ਹਾਂ।
 
सरब निरंतरि प्रीतमु बाला ॥४॥
Sarab niranṯar parīṯam bālā. ||4||
Dwelling among all is my ever-youthful Beloved. ||4||
ਸਾਰਿਆਂ ਅੰਦਰ ਮੇਰਾ ਸਦਾ-ਜੁਆਨ ਦਿਲਜਾਨੀ ਹੈ।
ਸਰਬ ਨਿਰੰਤਰਿ = ਸਭ ਦੇ ਅੰਦਰ ਇਕ-ਰਸ। ਬਾਲਾ = ਜਵਾਨ ॥੪॥ਸਾਰਿਆਂ ਦੇ ਅੰਦਰ ਇਕ-ਰਸ ਮੈਨੂੰ ਸਦਾ-ਜਵਾਨ ਪ੍ਰੀਤਮ ਪ੍ਰਭੂ ਹੀ ਦਿੱਸ ਰਿਹਾ ਹੈ ॥੪॥
 
करि किरपा मेरा चितु लाइआ ॥
Kar kirpā merā cẖiṯ lā▫i▫ā.
In His Mercy, He attuned my consciousness to the Lord.
ਆਪਣੀ ਰਹਿਮਤ ਧਾਰ ਕੇ ਗੁਰਾਂ ਨੇ ਮੇਰਾ ਮਨ ਸੁਆਮੀ ਨਾਲ ਸੁਰਤਾਲ ਵਿੱਚ ਕਰ ਦਿਤਾ ਹੈ।
ਕਰਿ = ਕਰ ਕੇ।ਸਤਿਗੁਰੂ ਨੇ ਮਿਹਰ ਕਰ ਕੇ ਮੇਰਾ ਚਿੱਤ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ,
 
सतिगुरि मो कउ एकु बुझाइआ ॥५॥
Saṯgur mo ka▫o ek bujẖā▫i▫ā. ||5||
The True Guru has led me to understand the One Lord. ||5||
ਸੱਚੇ ਗੁਰਾਂ ਨੇ ਮੈਨੂੰ ਇਕ ਮਾਲਕ ਦਰਸਾ ਦਿਤਾ ਹੈ।
ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ ॥੫॥ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇਕ ਪਰਮਾਤਮਾ ਹੀ ਵੱਸ ਰਿਹਾ ਹੈ ॥੫॥
 
एकु निरंजनु गुरमुखि जाता ॥
Ėk niranjan gurmukẖ jāṯā.
The Gurmukh knows the One Immaculate Lord.
ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ,
 
दूजा मारि सबदि पछाता ॥६॥
Ḏūjā mār sabaḏ pacẖẖāṯā. ||6||
Subduing duality, one comes to realize the Word of the Shabad. ||6||
ਸੰਸਾਰੀ, ਲਗਨ ਨੂੰ ਮੇਸ ਕੇ, ਉਹ ਸਾਹਿਬ ਨੂੰ ਅਨੁਭਵ ਕਰਦਾ ਹੈ।
ਸਬਦਿ = (ਗੁਰੂ) ਦੇ ਸ਼ਬਦ ਦੀ ਰਾਹੀਂ ॥੬॥ਅਤੇ ਉਹ ਗੁਰ-ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਪਰਮਾਤਮਾ ਨਾਲੋਂ ਵਖੇਵਾਂ ਮੁਕਾ ਕੇ ਪਰਮਾਤਮਾ (ਦੀ ਹੋਂਦ) ਨੂੰ ਪਛਾਣ ਲੈਂਦਾ ਹੈ ॥੬॥
 
एको हुकमु वरतै सभ लोई ॥
Ėko hukam varṯai sabẖ lo▫ī.
The Command of the One Lord prevails throughout all the worlds.
ਸੁਆਮੀ ਦਾ ਹੁਕਮ ਹੀ ਕੇਵਲ, ਸਾਰਿਆਂ ਜਹਾਨਾ ਅੰਦਰ ਪਰਚਲਤ ਹੈ!
ਲੋਈ = ਸ੍ਰਿਸ਼ਟੀ (ਵਿਚ)।ਸਾਰੀ ਸ੍ਰਿਸ਼ਟੀ ਵਿਚ ਸਿਰਫ਼ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ।
 
एकसु ते सभ ओपति होई ॥७॥
Ėkas ṯe sabẖ opaṯ ho▫ī. ||7||
From the One, all have arisen. ||7||
ਇਕ ਪ੍ਰਭੂ ਤੋਂ ਹੀ ਸਾਰੇ ਉਤਪੰਨ ਹੋਏ ਹਨ।
ਓਪਤਿ = ਉਤਪੱਤੀ ॥੭॥ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ ॥੭॥
 
राह दोवै खसमु एको जाणु ॥
Rāh ḏovai kẖasam eko jāṇ.
There are two routes, but remember that their Lord and Master is only One.
ਰਸਤੇ ਦੋ ਹਨ, ਪਰ ਸਮਝ ਲੈ ਕਿ ਉਨ੍ਹਾਂ ਦਾ ਮਾਲਕ ਇਕੋ ਹੀ ਹੈ।
ਰਾਹ ਦੋਵੈ = ਦੋ ਰਸਤੇ (ਗੁਰਮੁਖਤਾ ਤੇ ਦੁਰਮਤ)।(ਇਕ ਪ੍ਰਭੂ ਤੋਂ ਹੀ ਸਾਰੀ ਉਤਪੱਤੀ ਹੋਣ ਤੇ ਭੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿਚ) ਦੋਵੇਂ ਰਸਤੇ ਚੱਲ ਪੈਂਦੇ ਹਨ (-ਗੁਰਮੁਖਤਾ ਅਤੇ ਦੁਰਮਤ)। (ਪਰ ਸਭ ਵਿਚ) ਇਕ ਪਰਮਾਤਮਾ ਨੂੰ ਹੀ (ਵਰਤਦਾ) ਜਾਣ।
 
गुर कै सबदि हुकमु पछाणु ॥८॥
Gur kai sabaḏ hukam pacẖẖāṇ. ||8||
Through the Word of the Guru's Shabad, recognize the Hukam of the Lord's Command. ||8||
ਗੁਰਾਂ ਦੇ ਉਪਦੇਸ਼ ਤਾਬੇ ਉਸ ਦੇ ਫੁਰਮਾਨ ਨੂੰ ਸਿੰਞਾਣ।
xxx॥੮॥ਗੁਰੂ ਦੇ ਸ਼ਬਦ ਵਿਚ ਜੁੜ ਕੇ (ਸਾਰੇ ਜਗਤ ਵਿਚ ਪਰਮਾਤਮਾ ਦਾ ਹੀ) ਹੁਕਮ ਚੱਲਦਾ ਪਛਾਣ ॥੮॥
 
सगल रूप वरन मन माही ॥
Sagal rūp varan man māhī.
He is contained in all forms, colors and minds.
ਜੋ ਸਮੂਹ ਸ਼ਕਲਾਂ ਰੰਗ ਅਤੇ ਦਿਲਾਂ ਅੰਦਰ ਵਿਆਪਕ ਹੈ,
xxxਜੋ ਸਾਰੇ ਰੂਪਾਂ ਵਿਚ ਸਾਰੇ ਵਰਨਾਂ ਵਿੱਚ ਤੇ ਸਾਰੇ (ਜੀਵਾਂ ਦੇ) ਮਨਾਂ ਵਿਚ ਵਿਆਪਕ ਹੈ,
 
कहु नानक एको सालाही ॥९॥५॥
Kaho Nānak eko sālāhī. ||9||5||
Says Nanak, praise the One Lord. ||9||5||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਇਕ ਸੁਆਮੀ ਦੀ ਸਿਫ਼ਤ ਕਰਦਾ ਹਾਂ।
ਸਰਾਹੀ = ਸਲਾਹੀਂ, ਮੈਂ ਸਲਾਹੁੰਦਾ ਹਾਂ ॥੯॥ਹੇ ਨਾਨਕ! ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੯॥੫॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
अधिआतम करम करे ता साचा ॥
Aḏẖi▫āṯam karam kare ṯā sācẖā.
Those who live a spiritual lifestyle - they alone are true.
ਜੇਕਰ ਬੰਦਾ ਰੂਹਾਨੀ ਅਮਲ ਕਮਾਵੇ, ਕੇਵਲ ਤਦ ਹੀ ਉਹ ਸੱਚਾ ਹੈ।
ਅਧਿਆਤਮ = ਆਤਮਾ ਸੰਬੰਧੀ, ਆਤਮਕ ਜੀਵਨ ਸੰਬੰਧੀ। ਅਧਿਆਤਮ ਕਰਮ = ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ। ਸਾਚਾ = ਸਦਾ-ਥਿਰ, ਅਡੋਲ, ਅਹਿੱਲ।ਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ, ਤਦੋਂ ਹੀ ਸੱਚਾ (ਜੋਗੀ) ਹੈ।
 
मुकति भेदु किआ जाणै काचा ॥१॥
Mukaṯ bẖeḏ ki▫ā jāṇai kācẖā. ||1||
What can the false know about the secrets of liberation? ||1||
ਕੁੜਾ ਆਦਮੀ ਮੋਖ਼ਸ਼ ਦੇ ਭੇਤ ਨੂੰ ਕੀ ਜਾਣ ਸਕਦਾ ਹੈ?
ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਗੂਝ ਗੱਲ। ਕਾਚਾ = ਕੱਚੇ ਮਨ ਵਾਲਾ, ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ ॥੧॥ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਦੇ ਭੇਤ ਨੂੰ ਕੀਹ ਜਾਣ ਸਕਦਾ ਹੈ? ॥੧॥
 
ऐसा जोगी जुगति बीचारै ॥
Aisā jogī jugaṯ bīcẖārai.
Those who contemplate the Way are Yogis.
ਇਹੋ ਜਿਹਾ ਇਨਸਾਨ ਯੋਗੀ ਹੈ, ਜੋ ਰੱਬ ਦੇ ਮਿਲਾਪ ਦੇ ਰਸਤੇ ਦਾ ਖਿਆਲ ਕਰਦਾ ਹੈ।
ਐਸਾ = ਅਜੇਹਾ ਬੰਦਾ। ਜੁਗਤਿ = ਸਹੀ ਜੀਵਨ ਦੀ ਜਾਚ।ਅਜੇਹਾ (ਬੰਦਾ) ਜੋਗੀ (ਅਖਵਾਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ) ਜੁਗਤਿ ਸਮਝਦਾ ਹੈ।
 
पंच मारि साचु उरि धारै ॥१॥ रहाउ ॥
Pancẖ mār sācẖ ur ḏẖārai. ||1|| rahā▫o.
They conquer the five thieves, and enshrine the True Lord in the heart. ||1||Pause||
ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ।
ਪੰਚ = ਕਾਮਾਦਿਕ ਪੰਜੇ ਵਿਕਾਰ। ਉਰਿ = ਹਿਰਦੇ ਵਿਚ ॥੧॥(ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ ॥੧॥ ਰਹਾਉ॥
 
जिस कै अंतरि साचु वसावै ॥
Jis kai anṯar sācẖ vasāvai.
Those who enshrine the True Lord deep within,
ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ,
xxxਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ,
 
जोग जुगति की कीमति पावै ॥२॥
Jog jugaṯ kī kīmaṯ pāvai. ||2||
realize the value of the Way of Yoga. ||2||
ਉਹ ਉਸ ਦੇ ਨਾਲ ਮਿਲਾਪ ਦੇ ਮਾਰਗ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ।
ਜੋਗਿ = ਪ੍ਰਭੂ-ਮਿਲਾਪ। ਕੀਮਤਿ = ਕਦਰ ॥੨॥ਉਹ ਮਨੁੱਖ ਪ੍ਰਭੂ-ਮਿਲਾਪ ਦੀ ਜੁਗਤਿ ਦੀ ਕਦਰ ਸਮਝਦਾ ਹੈ ॥੨॥
 
रवि ससि एको ग्रिह उदिआनै ॥
Rav sas eko garih uḏi▫ānai.
The sun and the moon are one and the same for them, as are household and wilderness.
ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ।
ਰਵਿ = ਸੂਰਜ, ਤਪਸ਼। ਸਸਿ = ਚੰਦ੍ਰਮਾ, ਠੰਢ। ਉਦਿਆਨੈ = ਜੰਗਲ ਵਿਚ।ਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ।
 
करणी कीरति करम समानै ॥३॥
Karṇī kīraṯ karam samānai. ||3||
The karma of their daily practice is to praise the Lord. ||3||
ਉਸ ਦੇ ਕਰਮਕਾਂਡ, ਵਾਹਿਗੁਰੂ ਦਾ ਜੱਸ ਆਲਾਪਣ ਦੇ ਨਿਤ ਦੀ ਰਹੁ-ਰੀਤੀ ਅੰਦਰ ਲੈ ਹੋ ਜਾਂਦੇ ਹਨ।
ਸਮਾਨੈ = ਸਮਾਨ, ਸਾਧਾਰਨ। ਕਰਮ ਸਮਾਨੈ = (ਉਸ ਦੇ) ਸਾਧਾਰਨ ਕਰਮ (ਹਨ), ਸੁਤੇ ਹੀ ਇਸ ਆਹਰੇ ਲੱਗਾ ਰਹਿੰਦਾ ਹੈ ॥੩॥ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ ਕਰਣੀ ਉਸ ਦਾ ਸਾਮਾਨ (ਸਾਧਾਰਨ) ਕਰਮ ਹਨ (ਭਾਵ, ਸੁਤੇ ਹੀ ਉਹ ਸਿਫ਼ਤ-ਸਾਲਾਹ ਵਿਚ ਜੁੜਿਆ ਰਹਿੰਦਾ ਹੈ) ॥੩॥
 
एक सबद इक भिखिआ मागै ॥
Ėk sabaḏ ik bẖikẖi▫ā māgai.
They beg for the alms of the one and only Shabad.
ਉਹ ਕੇਵਲ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਕ ਹੀ ਰੱਬ ਦੇ ਨਾਮ ਦੀ ਖ਼ੈਰ ਮੰਗਦਾ ਹੈ।
xxx(ਦਰ ਦਰ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਖ਼ੈਰ ਮੰਗਦਾ ਹੈ,
 
गिआनु धिआनु जुगति सचु जागै ॥४॥
Gi▫ān ḏẖi▫ān jugaṯ sacẖ jāgai. ||4||
They remain awake and aware in spiritual wisdom and meditation, and the true way of life. ||4||
ਬ੍ਰਹਿਮ ਵੀਚਾਰ, ਸਿਮਰਨ ਅਤੇ ਸੱਚੀ ਜੀਵਨ ਰਹੁ-ਰੀਤੀ ਅੰਦਰ ਉਹ ਜਾਗਦਾ ਰਹਿੰਦਾ ਹੈ!
ਭਿਖਿਆ = ਖ਼ੈਰ, ਦਾਨ ॥੪॥ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸ ਦੀ ਉੱਚੀ ਸੁਰਤ ਜਾਗ ਪੈਂਦੀ ਹੈ, ਉਸ ਦੇ ਅੰਦਰ ਸਿਮਰਨ-ਰੂਪ ਜੁਗਤਿ ਜਾਗ ਪੈਂਦੀ ਹੈ ॥੪॥
 
भै रचि रहै न बाहरि जाइ ॥
Bẖai racẖ rahai na bāhar jā▫e.
They remain absorbed in the fear of God; they never leave it.
ਹਰੀ ਦੇ ਡਰ ਅੰਦਰ ਉਹ ਲੀਨ ਰਹਿੰਦਾ ਅਤੇ ਕਦੇ ਭੀ ਉਸ ਡਰ ਤੋਂ ਬਾਹਰ ਨਹੀਂ ਹੁੰਦਾ।
xxxਉਹ ਜੋਗੀ ਸਦਾ ਪ੍ਰਭੂ ਦੇ ਡਰ-ਅਦਬ ਵਿਚ ਲੀਨ ਰਹਿੰਦਾ ਹੈ, (ਇਸ ਡਰ ਤੋਂ) ਬਾਹਰ ਨਹੀਂ ਜਾਂਦਾ।
 
कीमति कउण रहै लिव लाइ ॥५॥
Kīmaṯ ka▫uṇ rahai liv lā▫e. ||5||
Who can estimate their value? They remain lovingly absorbed in the Lord. ||5||
ਉਹ ਪ੍ਰਭੂ ਦੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ। ਉਸ ਦਾ ਮੁੱਲ ਕੌਣ ਪਾ ਸਕਦਾ ਹੈ।
ਭੈ = ਪ੍ਰਭੂ ਦੇ ਡਰ-ਅਦਬ ਵਿਚ ॥੫॥ਅਜੇਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ? ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੫॥
 
आपे मेले भरमु चुकाए ॥
Āpe mele bẖaram cẖukā▫e.
The Lord unites them with Himself, dispelling their doubts.
ਸਾਈਂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਭਰਮੁ = ਭਟਕਣਾ। ਚੁਕਾਏ = ਮੁਕਾ ਦੇਂਦਾ ਹੈ।(ਇਹ ਜੋਗ-ਸਾਧਨਾਂ ਦੇ ਹਠ ਕੁਝ ਨਹੀਂ ਸਵਾਰ ਸਕਦੇ) ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਂਦਾ ਹੈ।
 
गुर परसादि परम पदु पाए ॥६॥
Gur parsāḏ param paḏ pā▫e. ||6||
By Guru's Grace, the supreme status is obtained. ||6||
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬਾ ਪ੍ਰਾਪਤ ਕਰ ਲੈਂਦਾ ਹੈ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੬॥ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰਦਾ ਹੈ ॥੬॥
 
गुर की सेवा सबदु वीचारु ॥
Gur kī sevā sabaḏ vīcẖār.
In the Guru's service is reflection upon the Shabad.
ਗੁਰਾਂ ਦੀ ਘਾਲ ਕਮਾਈ ਸ਼ਬਦ ਦੇ ਅਭਿਆਸ ਵਿੱਚ ਹੈ।
xxx(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ।
 
हउमै मारे करणी सारु ॥७॥
Ha▫umai māre karṇī sār. ||7||
Subduing ego, practice pure actions. ||7||
ਆਪਣੀ ਹੰਗਤਾ ਨੂੰ ਦੂਰ ਕਰਨ ਅਤੇ ਸ੍ਰੇਸ਼ਟ ਕਰਮ ਕਮਾਉਣ ਵਿੱਚ ਹੈ।
ਸਾਰੁ = ਸ੍ਰੇਸ਼ਟ ॥੭॥ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ ॥੭॥
 
जप तप संजम पाठ पुराणु ॥
Jap ṯap sanjam pāṯẖ purāṇ.
Chanting, meditation, austere self-discipline and the reading of the Puraanas,
ਪੂਜਾ, ਤਪੱਸਿਆ, ਸਵੈ-ਰਿਆਜ਼ਤ ਅਤੇ ਪੁਰਾਣਾ ਦਾ ਪੜ੍ਹਨਾ,
ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਉੱਦਮ।ਉਸ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਪੁਰਾਣ ਆਦਿਕ ਧਰਮ-ਪੁਸਤਕ ਇਹੀ ਹੈ,
 
कहु नानक अपर्मपर मानु ॥८॥६॥
Kaho Nānak aprampar mān. ||8||6||
says Nanak, are contained in surrender to the Unlimited Lord. ||8||6||
ਪਰੇ ਤੋਂ ਪਰੇ ਸਾਹਿਬ ਵਿੱਚ ਭਰੋਸਾ ਧਾਰਨ ਅੰਦਰ ਆ ਜਾਂਦੇ ਹਨ, ਗੁਰੂ ਜੀ ਆਖਦੇ ਹਨ।
ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ। ਮਾਨੁ = ਮੰਨਣਾ, ਮਨ ਨੂੰ ਗਿਝਾਣਾ ॥੮॥ਹੇ ਨਾਨਕ! ਉਸ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ ॥੮॥੬॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
खिमा गही ब्रतु सील संतोखं ॥
Kẖimā gahī baraṯ sīl sanṯokẖaʼn.
To practice forgiveness is the true fast, good conduct and contentment.
ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ।
ਖਿਮਾ = ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਗਹੀ = ਫੜੀ, ਗ੍ਰਹਣ ਕੀਤੀ। ਬ੍ਰਤੁ = ਨਿੱਤ ਦਾ ਨਿਯਮ। ਸੀਲ = ਮਿੱਠਾ ਸੁਭਾਉ।ਉਹ ਜੋਗੀ (ਗ੍ਰਿਹਸਤ ਵਿਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ। ਮਿੱਠਾ ਸੁਭਾਉ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ।
 
रोगु न बिआपै ना जम दोखं ॥
Rog na bi▫āpai nā jam ḏokẖaʼn.
Disease does not afflict me, nor does the pain of death.
ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਜਮ ਦੋਖੰ = ਜਮ ਦਾ ਡਰ।(ਅਜੇਹੇ ਅਸਲ ਜੋਗੀ ਉਤੇ ਕਾਮਾਦਿਕ ਕੋਈ) ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।
 
मुकत भए प्रभ रूप न रेखं ॥१॥
Mukaṯ bẖa▫e parabẖ rūp na rekẖaʼn. ||1||
I am liberated, and absorbed into God, who has no form or feature. ||1||
ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ।
ਮੁਕਤ = ਵਿਕਾਰਾਂ ਤੋਂ ਆਜ਼ਾਦ ॥੧॥ਅਜੇਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ-ਰੇਖ-ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੧॥
 
जोगी कउ कैसा डरु होइ ॥
Jogī ka▫o kaisā dar ho▫e.
What fear does the Yogi have?
ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ,
xxxਅਸਲ ਜੋਗੀ ਨੂੰ (ਮਾਇਆ ਦੇ ਸੂਰਮੇ ਕਾਮਾਦਿਕਾਂ ਦੇ ਹੱਲਿਆਂ ਵਲੋਂ) ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ (ਜਿਸ ਤੋਂ ਘਬਰਾ ਕੇ ਉਹ ਗ੍ਰਿਹਸਤ ਛੱਡ ਕੇ ਨੱਸ ਜਾਏ)
 
रूखि बिरखि ग्रिहि बाहरि सोइ ॥१॥ रहाउ ॥
Rūkẖ birakẖ garihi bāhar so▫e. ||1|| rahā▫o.
The Lord is among the trees and the plants, within the household and outside as well. ||1||Pause||
ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ।
ਰੂਖਿ = ਰੁੱਖ ਹੇਠ। ਬਿਰਖਿ = ਰੁੱਖ ਹੇਠ। ਗ੍ਰਿਹਿ = ਘਰ ਵਿਚ। ਬਾਹਰਿ = ਘਰੋਂ ਬਾਹਰ ਜੰਗਲ ਵਿਚ। ਸੋਇ = ਉਹ ਪ੍ਰਭੂ ਹੀ ॥੧॥ਉਸ ਨੂੰ ਰੁੱਖ ਬਿਰਖ ਵਿਚ, ਘਰ ਵਿਚ, ਬਾਹਰ ਜੰਗਲ (ਆਦਿਕ) ਵਿਚ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ॥
 
निरभउ जोगी निरंजनु धिआवै ॥
Nirbẖa▫o jogī niranjan ḏẖi▫āvai.
The Yogis meditate on the Fearless, Immaculate Lord.
ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।
xxxਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ। ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗ੍ਰਿਹਸਤ ਤੋਂ ਭੱਜਣ ਦੀ?)
 
अनदिनु जागै सचि लिव लावै ॥
An▫ḏin jāgai sacẖ liv lāvai.
Night and day, they remain awake and aware, embracing love for the True Lord.
ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
ਅਨਦਿਨੁ = ਹਰ ਰੋਜ਼। ਜਾਗੈ = ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।ਉਹ ਤਾਂ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ।
 
सो जोगी मेरै मनि भावै ॥२॥
So jogī merai man bẖāvai. ||2||
Those Yogis are pleasing to my mind. ||2||
ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
xxx॥੨॥ਮੇਰੇ ਮਨ ਵਿਚ ਉਹ ਜੋਗੀ ਪਿਆਰਾ ਲੱਗਦਾ ਹੈ (ਉਹੀ ਹੈ ਅਸਲ ਜੋਗੀ) ॥੨॥
 
कालु जालु ब्रहम अगनी जारे ॥
Kāl jāl barahm agnī jāre.
The trap of death is burnt by the Fire of God.
ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ।
ਕਾਲੁ = ਮੌਤ ਦਾ ਡਰ। ਜਾਰੇ = ਸਾੜ ਦੇਂਦਾ ਹੈ। ਬ੍ਰਹਮ ਅਗਨੀ = ਅੰਦਰ ਪ੍ਰਗਟ ਹੋਵੇ ਪਰਮਾਤਮਾ ਦੇ ਤੇਜ-ਰੂਪ ਅੱਗ ਨਾਲ।(ਉਹ ਜੋਗੀ ਆਪਣੇ-ਅੰਦਰ-ਪਰਗਟ-ਹੋਏ) ਬ੍ਰਹਮ (ਦੇ ਤੇਜ) ਦੀ ਅੱਗ ਨਾਲ ਮੌਤ (ਦੇ ਡਰ ਨੂੰ) ਜਾਲ ਨੂੰ (ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ) ਸਾੜ ਦੇਂਦਾ ਹੈ।
 
जरा मरण गतु गरबु निवारे ॥
Jarā maraṇ gaṯ garab nivāre.
Old age, death and pride are conquered.
ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ।
ਜਰਾ = ਬੁਢੇਪਾ। ਮਰਣ = ਮੌਤ। ਗਤੁ = ਦੂਰ ਹੋ ਜਾਂਦਾ ਹੈ। ਗਰਬੁ = ਅਹੰਕਾਰ।ਉਸ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ, ਉਹ ਜੋਗੀ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਲੈਂਦਾ ਹੈ।
 
आपि तरै पितरी निसतारे ॥३॥
Āp ṯarai piṯrī nisṯāre. ||3||
They swim across, and save their ancestors as well. ||3||
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ।
ਪਿਤਰੀ = ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ ॥੩॥ਉਹ ਆਪ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥
 
सतिगुरु सेवे सो जोगी होइ ॥
Saṯgur seve so jogī ho▫e.
Those who serve the True Guru are the Yogis.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ।
xxxਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਅਸਲ) ਜੋਗੀ ਬਣਦਾ ਹੈ।
 
भै रचि रहै सु निरभउ होइ ॥
Bẖai racẖ rahai so nirbẖa▫o ho▫e.
Those who remain immersed in the Fear of God become fearless.
ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ।
ਭੈ = (ਪਰਮਾਤਮਾ ਦੇ) ਡਰ-ਅਦਬ ਵਿਚ।ਉਹ ਪਰਮਾਤਮਾ ਦੇ ਡਰ-ਅਦਬ ਵਿਚ (ਜੀਵਨ-ਪੰਧ ਤੇ) ਤੁਰਦਾ ਹੈ, ਉਹ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ,
 
जैसा सेवै तैसो होइ ॥४॥
Jaisā sevai ṯaiso ho▫e. ||4||
They become just like the One they serve. ||4||
ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ।
ਸੇਵੇ = ਸਿਮਰਦਾ ਹੈ, ਸੇਵਾ ਕਰਦਾ ਹੈ ॥੪॥(ਕਿਉਂਕਿ ਇਹ ਇਕ ਅਸੂਲ ਦੀ ਗੱਲ ਹੈ ਕਿ) ਮਨੁੱਖ ਜਿਹੋ ਜਿਹੇ ਦੀ ਸੇਵਾ (ਭਗਤੀ) ਕਰਦਾ ਹੈ ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ) ॥੪॥