Sri Guru Granth Sahib Ji

Ang: / 1430

Your last visited Ang:

हउमै बंधन बंधि भवावै ॥
Ha▫umai banḏẖan banḏẖ bẖavāvai.
Egotism binds people in bondage, and causes them to wander around lost.
ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ।
ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।
 
नानक राम भगति सुखु पावै ॥८॥१३॥
Nānak rām bẖagaṯ sukẖ pāvai. ||8||13||
O Nanak, peace is obtained through devotional worship of the Lord. ||8||13||
ਸਾਹਿਬ ਦੀ ਬੰਦਗੀ ਰਾਹੀਂ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ।
xxx॥੮॥ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ॥੮॥੧੩॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
प्रथमे ब्रहमा कालै घरि आइआ ॥
Parathme barahmā kālai gẖar ā▫i▫ā.
First, Brahma entered the house of Death.
ਅੱਵਲ ਬ੍ਰਹਮਾ ਮੌਤ ਗ੍ਰਿਹ ਵਿੱਚ ਵੜਿਆ (ਦੇ ਵਸ ਪਿਆ)।
ਪ੍ਰਥਮੇ = ਸਭ ਤੋਂ ਪਹਿਲਾਂ। ਕਾਲੈ ਘਰਿ = ਕਾਲ ਦੇ ਘਰ ਵਿਚ, ਮੌਤ ਦੇ ਸਹਮ ਵਿਚ।(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ।
 
ब्रहम कमलु पइआलि न पाइआ ॥
Barahm kamal pa▫i▫āl na pā▫i▫ā.
Brahma entered the lotus, and searched the nether regions, but he did not find the end of it.
ਬ੍ਰਹਮਾ ਕੰਵਲ ਅੰਦਰ ਪ੍ਰਵੇਸ਼ ਕਰ ਗਿਆ ਅਤੇ ਪਾਤਾਲ ਨੂੰ ਖੋਜ ਕੇ ਭੀ ਉਸ ਨੂੰ ਸੁਆਮੀ ਦੇਅੰਤ ਦਾ ਪਤਾ ਨਾਂ ਲੱਗਾ।
ਪਇਆਲਿ = ਪਾਤਾਲ ਵਿਚ। ਬ੍ਰਹਮ ਕਮਲੁ = ਵਿਸ਼ਨੂੰ ਦਾ ਕਮਲ, ਵਿਸ਼ਨੂੰ ਦੀ ਨਾਭੀ ਵਿਚੋਂ ਉੱਗੇ ਹੋਏ ਕਮਲ ਦਾ ਅੰਤ।(ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ)
 
आगिआ नही लीनी भरमि भुलाइआ ॥१॥
Āgi▫ā nahī līnī bẖaram bẖulā▫i▫ā. ||1||
He did not accept the Lord's Order - he was deluded by doubt. ||1||
ਉਸ ਨੇ ਸਾਹਿਬ ਦਾ ਹੁਕਮ ਪਰਵਾਨ ਨਾਂ ਕੀਤਾ ਅਤੇ ਵਹਿਮ ਅੰਦਰ ਭਟਕਦਾ ਰਿਹਾ।
ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪੈ ਗਿਆ ॥੧॥ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ॥੧॥
 
जो उपजै सो कालि संघारिआ ॥
Jo upjai so kāl sangẖāri▫ā.
Whoever is created, shall be destroyed by Death.
ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ।
ਉਪਜੈ = ਪੈਦਾ ਹੁੰਦਾ ਹੈ। ਸੋ = ਉਸ ਨੂੰ। ਕਾਲਿ = ਕਾਲ ਨੇ, ਮੌਤ (ਦੇ ਸਹਮ) ਨੇ। ਸੰਘਾਰਿਆ = ਮਾਰਿਆ ਹੈ, ਆਤਮਕ ਜੀਵਨ ਵਲੋਂ ਮਾਰਿਆ ਹੈ, ਆਤਮਕ ਮੌਤੇ ਮਾਰਿਆ ਹੈ, ਆਤਮਕ ਜੀਵਨ ਪਲਰਨ ਨਹੀਂ ਦਿੱਤਾ।(ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ।
 
हम हरि राखे गुर सबदु बीचारिआ ॥१॥ रहाउ ॥
Ham har rākẖe gur sabaḏ bīcẖāri▫ā. ||1|| rahā▫o.
But I am protected by the Lord; I contemplate the Word of the Guru's Shabad. ||1||Pause||
ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ। ਠਹਿਰਾਉ।
ਹਮ = ਮੈਨੂੰ। ਰਾਖੇ = ਆਤਮਕ ਮੌਤ ਤੋਂ ਬਚਾ ਲਿਆ ਹੈ ॥੧॥ਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ॥੧॥ ਰਹਾਉ॥
 
माइआ मोहे देवी सभि देवा ॥
Mā▫i▫ā mohe ḏevī sabẖ ḏevā.
All the gods and goddesses are enticed by Maya.
ਮੌਹਨੀ ਲੇ ਸਾਰੇ ਦੇਵੀ ਦੇਵਤਿਆਂ ਨੂੰ ਫਲ ਲਿਆ ਹੈ।
ਸਭਿ = ਸਾਰੇ।ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ)
 
कालु न छोडै बिनु गुर की सेवा ॥
Kāl na cẖẖodai bin gur kī sevā.
Death cannot be avoided, without serving the Guru.
ਗੁਰਾਂ ਦੀ ਚਾਕਰੀ ਦੇ ਬਾਝੋਂ ਮੌਤ ਕਿਸੇ ਨੂੰ ਨਹੀਂ ਛਡਦੀ।
ਕਾਲੁ = ਮੌਤ ਦਾ ਸਹਮ।(ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ।
 
ओहु अबिनासी अलख अभेवा ॥२॥
Oh abẖināsī alakẖ abẖevā. ||2||
That Lord is Imperishable, Invisible and Inscrutable. ||2||
ਉਹ ਪ੍ਰਭੂ ਅਮਰ, ਅਦ੍ਰਿਸ਼ਟ ਅਤੇ ਅਭੇਦ-ਰਹਿਤ ਹੈ।
xxx॥੨॥(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ॥੨॥
 
सुलतान खान बादिसाह नही रहना ॥
Sulṯān kẖān bāḏisāh nahī rahnā.
The sultans, emperors and kings shall not remain.
ਮਹਾਰਾਜੇ, ਸਰਦਾਰ ਅਤੇ ਪਾਤਸ਼ਾਹ ਨਹੀਂ ਰਹਿਣਗੇ।
xxx(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ,
 
नामहु भूलै जम का दुखु सहना ॥
Nāmhu bẖūlai jam kā ḏukẖ sahnā.
Forgetting the Name, they shall endure the pain of death.
ਨਾਮ ਨੂੰ ਭੁਲਾ ਕੇ ਉਹ ਮੌਤ ਦਾ ਕਸ਼ਟ ਸਹਾਰਣਗੇ।
ਨਾਮਹੁ = ਨਾਮ ਤੋਂ। ਭੂਲੇ = ਖੁੰਝਦਾ ਹੈ।ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!)
 
मै धर नामु जिउ राखहु रहना ॥३॥
Mai ḏẖar nām ji▫o rākẖo rahnā. ||3||
My only Support is the Naam, the Name of the Lord; as He keeps me, I survive. ||3||
ਮੇਰਾ ਆਸਰਾ ਨਾਮ ਹੈ, ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਮੈਂ ਉਸੇ ਤਰ੍ਹਾਂ ਰਹਿੰਦਾ ਹਾਂ, ਹੇ ਸੁਆਮੀ!
ਮੈ = ਮੈਨੂੰ। ਧਰ = ਆਸਰਾ ॥੩॥ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ॥੩॥
 
चउधरी राजे नही किसै मुकामु ॥
Cẖa▫uḏẖrī rāje nahī kisai mukām.
The leaders and kings shall not remain.
ਮੁੱਖੀਆਂ ਤੇ ਪਾਤਿਸ਼ਾਹ ਕਿਸੇ ਦਾ ਭੀ ਰਰਹਿਣ ਦਾ ਟਿਕਾਣਾ ਨਹੀਂ।
ਮੁਕਾਮੁ = ਪੱਕਾ ਟਿਕਾਣਾ।ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ।
 
साह मरहि संचहि माइआ दाम ॥
Sāh marėh saʼncẖėh mā▫i▫ā ḏām.
The bankers shall die, after accumulating their wealth and money.
ਸ਼ਾਹੂਕਾਰ ਪਦਾਰਥ ਅਤੇ ਧਨ ਜਮ੍ਹਾਂ ਕਰਕੇ ਮਰ ਜਾਂਦੇ ਹਨ।
ਮਰਹਿ = ਮਰਦੇ ਹਨ। ਸੰਚਹਿ = ਇਕੱਠਾ ਕਰਦੇ ਹਨ। ਦਾਮ = ਪੈਸੇ, ਧਨ।ਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ।
 
मै धनु दीजै हरि अम्रित नामु ॥४॥
Mai ḏẖan ḏījai har amriṯ nām. ||4||
Grant me, O Lord, the wealth of Your Ambrosial Naam. ||4||
ਹੈ ਵਾਹਿਗੁਰੂ! ਮੈਨੂੰ ਆਪਦੇ ਅੰਮ੍ਰਿਤ-ਮਈ ਨਾਮ ਦੀ ਦੌਲਤ ਪ੍ਰਦਾਨ ਕਰ।
xxx॥੪॥ਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼ ॥੪॥
 
रयति महर मुकदम सिकदारै ॥
Ra▫yaṯ mahar mukḏam sikḏārai.
The people, rulers, leaders and chiefs -
ਰਿਆਇਆ ਸਰਦਾਰ, ਨੰਬਰਦਾਰ ਅਤੇ ਚਊਧਰੀ।
ਮਹਰ = ਮੁਖੀਏ। ਮੁਕਦਮ = ਮੁਕੱਦਮ, ਚੌਧਰੀ। ਸਿਕਦਾਰ = ਸਰਦਾਰ।ਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ-
 
निहचलु कोइ न दिसै संसारै ॥
Nihcẖal ko▫e na ḏisai sansārai.
none of them shall be able to remain in the world.
ਕੋਈ ਭੀ ਜਗਤ ਅੰਦਰ ਮੁਸਤਕਿਲ ਨਹੀਂ ਦਿਸਦਾ।
ਸੰਸਾਰੈ = ਸੰਸਾਰ ਵਿਚ।ਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ।
 
अफरिउ कालु कूड़ु सिरि मारै ॥५॥
Afri▫o kāl kūṛ sir mārai. ||5||
Death is inevitable; it strikes the heads of the false. ||5||
ਅਮੋੜ ਮੌਤ ਝੂਠੇ ਪ੍ਰਾਣੀਆਂ ਦੇ ਸਿਰ ਉਤੇ ਸੱਟ ਮਾਰਦੀ ਹੈ।
ਅਫਰਿਉ = ਅਮੋੜ, ਬਲੀ। ਕੂੜੁ = ਮਾਇਆ ਦਾ ਮੋਹ। ਸਿਰਿ = (ਉਸ ਦੇ) ਸਿਰ ਉਤੇ। ਮਾਰੈ = ਮਾਰਦਾ ਹੈ, ਆਤਮਕ ਮੌਤੇ ਮਾਰਦਾ ਹੈ, ਆਤਮਕ ਜੀਵਨ ਪਲਰਨ ਨਹੀਂ ਦੇਂਦਾ ॥੫॥ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ॥੫॥
 
निहचलु एकु सचा सचु सोई ॥
Nihcẖal ek sacẖā sacẖ so▫ī.
Only the One Lord, the Truest of the True, is permanent.
ਕੇਵਲ ਉਹ ਸੁਅਠਾਮੀ, ਸੱਚਿਆਰਾ ਦਾ ਪਰਮ ਸੱਚਿਆਰ ਹੀ ਸਦੀਵੀ ਸਥਿਰ ਹੈ।
ਨਿਹਚਲੁ = ਅਟੱਲ, ਸਦਾ-ਥਿਰ।ਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ,
 
जिनि करि साजी तिनहि सभ गोई ॥
Jin kar sājī ṯinėh sabẖ go▫ī.
He who created and fashioned everything, shall destroy it.
ਜਿਸ ਨੇ ਬਣਾਇਆ ਤੇ ਰਚਿਆ ਹੈ, ਓਹੀ ਸਾਰਿਆਂ ਨੂੰ ਨਾਸ ਕਰ ਦੇਵੇਗਾ।
ਜਿਨਿ = ਜਿਸ (ਪਰਮਾਤਮਾ) ਨੇ। ਤਿਨਹਿ = ਉਸੇ (ਪ੍ਰਭੂ) ਨੇ। ਗੋਈ = ਲੈ ਕਰ ਦਿੱਤੀ। ਸਭ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੀ ਸਰਨ ਪਿਆਂ।ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ।
 
ओहु गुरमुखि जापै तां पति होई ॥६॥
Oh gurmukẖ jāpai ṯāʼn paṯ ho▫ī. ||6||
One who becomes Gurmukh and meditates on the Lord is honored. ||6||
ਜਦ ਉਹ ਸਾਹਿਬ, ਗੁਰਾਂ ਦੇ ਰਾਹੀਂ ਜਾਣ ਲਿਆ ਜਾਂਦਾ ਹੈ ਕੇਵਲ ਤਦ ਹੀ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
ਓਹੁ = ਉਹ ਪਰਮਾਤਮਾ। ਪਤਿ = ਇੱਜ਼ਤ ॥੬॥ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ॥੬॥
 
काजी सेख भेख फकीरा ॥
Kājī sekẖ bẖekẖ fakīrā.
The Qazis, Shaykhs and Fakeers in religious robes
ਕਾਜ਼ੀ, ਸ਼ੇਖ ਅਤੇ ਧਾਰਮਕ ਲਿਬਾਸ ਅੰਦਰ ਫਕੀਰ,
xxxਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ,
 
वडे कहावहि हउमै तनि पीरा ॥
vade kahāvėh ha▫umai ṯan pīrā.
call themselves great; but through their egotism, their bodies are suffering in pain.
ਪਰ ਹੰਕਾਰ ਕਰਕੇ ਉਨ੍ਹਾਂ ਦੇ ਸਰੀਰ ਅੰਦਰ ਦਰਦ ਹੈ।
ਤਨਿ = ਤਨ ਵਿਚ। ਪੀਰਾ = ਪੀੜ।(ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ,
 
कालु न छोडै बिनु सतिगुर की धीरा ॥७॥
Kāl na cẖẖodai bin saṯgur kī ḏẖīrā. ||7||
Death does not spare them, without the Support of the True Guru. ||7||
ਸੱਚੇ ਗੁਰਾਂ ਦੇ ਆਸਰੇ ਬਗੈਰ ਮੌਤ ਉਨ੍ਹਾਂ ਨੂੰ ਨਹੀਂ ਛਡਦੀ।
ਧੀਰਾ = ਧੀਰਜ, ਸਹਾਰਾ ॥੭॥ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ)। ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ॥੭॥
 
कालु जालु जिहवा अरु नैणी ॥
Kāl jāl jihvā ar naiṇī.
The trap of Death is hanging over their tongues and eyes.
ਮੌਤ ਦੀ ਫਾਹੀ ਬੰਦੇ ਦੀ ਜੀਭ ਤੇ ਅੱਖਾਂੈਂ ਦੇ ਉਤੇ ਹੈ।
ਜਿਹਵਾ = ਜੀਭ ਦੀ ਰਾਹੀਂ। ਨੈਣੀ = ਅੱਖਾਂ ਦੀ ਰਾਹੀਂ।(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ,
 
कानी कालु सुणै बिखु बैणी ॥
Kānī kāl suṇai bikẖ baiṇī.
Death is over their ears, when they hear talk of evil.
ਮੌਤ ਉਸ ਦੇ ਕੰਨਾਂ ਤੇ ਹੈ ਜਦ ਉਹ ਵਿਸ਼ਈ ਗੱਲ ਬਾਤ ਸ੍ਰਵਣ ਕਰਦਾ ਹੈ।
ਕਾਨੀ = ਕੰਨਾਂ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੇ। ਬੈਣੀ = ਬਚਨ।ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)।
 
बिनु सबदै मूठे दिनु रैणी ॥८॥
Bin sabḏai mūṯẖe ḏin raiṇī. ||8||
Without the Shabad, they are plundered, day and night. ||8||
ਨਾਮ ਦੇ ਬਗੈਰ ਬੰਦਾ ਦਿਨ ਰਾਤ ਲੁੱਟਿਆ ਜਾ ਰਿਹਾ ਹੈ।
ਮੂਠੇ = ਲੁੱਟੇ ਜਾਂਦੇ ਹਨ ॥੮॥ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ ॥੮॥
 
हिरदै साचु वसै हरि नाइ ॥
Hirḏai sācẖ vasai har nā▫e.
To those whose hearts are filled with the True Name of the Lord,
ਜਿਸ ਦੇ ਦਿਲ ਵਿੱਚ ਰੱਬ ਦਾ ਸੱਚਾ ਨਾਮ ਰਹਿੰਦਾ ਹੈ,
ਨਾਇ = ਨਾਮ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ,
 
कालु न जोहि सकै गुण गाइ ॥
Kāl na johi sakai guṇ gā▫e.
and who sing the Glories of God, the death cannot touch.
ਅਤੇ ਜੋ ਰੱਬ ਦਾ ਜੱਸ ਗਾਉਂਦਾ ਹੈ, ਉਸ ਨੂੰ ਮੌਤ ਤਾੜ ਨਹੀਂ ਸਕਦੀ।
ਨ ਜੋਹਿ ਸਕੈ = ਤੱਕ ਨਹੀਂ ਸਕਦਾ, ਸਹਮ ਨਹੀਂ ਪਾ ਸਕਦਾ, ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ।ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।
 
नानक गुरमुखि सबदि समाइ ॥९॥१४॥
Nānak gurmukẖ sabaḏ samā▫e. ||9||14||
O Nanak, the Gurmukh is absorbed in the Word of the Shabad. ||9||14||
ਨਾਨਕ ਗੁਰੂ-ਅਨੁਸਾਰੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ ॥੯॥ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ ॥੯॥੧੪॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਿਸਾਹੀ ਪਹਿਲੀ।
xxxxxx
 
बोलहि साचु मिथिआ नही राई ॥
Bolėh sācẖ mithi▫ā nahī rā▫ī.
They speak the Truth - not an iota of falsehood.
ਜੋ ਸੱਚ ਬੋਲਦਾ ਹੈ, ਜਿਸ ਵਿੱਚ ਇਕ ਭੋਰਾ ਭਰ ਭੀ ਝੂਠ ਨਹੀਂ ਹੁੰਦਾ,
ਬੋਲਹਿ = ਬੋਲਦੇ ਹਨ। ਸਾਚੁ = ਸਦਾ ਅਟੱਲ ਰਹਿਣ ਵਾਲਾ ਬੋਲ। ਮਿਥਿਆ = ਝੂਠ। ਰਾਈ = ਰਤਾ ਭਰ।ਜੇਹੜੇ ਮਨੁੱਖ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ, ਰਤਾ ਭੀ ਝੂਠ ਨਹੀਂ ਬੋਲਦੇ,
 
चालहि गुरमुखि हुकमि रजाई ॥
Cẖālėh gurmukẖ hukam rajā▫ī.
The Gurmukhs walk in the Way of the Lord's Command.
ਅਤੇ, ਗੁਰੂ ਅਨੁਸਾਰੀ ਰਜਾ ਵਾਲੇ ਦੇ ਫੁਰਮਾਨ ਅਨੁਸਾਰ ਟੁਰਦਾ ਹੈ,
ਹੁਕਮਿ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ।ਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ,
 
रहहि अतीत सचे सरणाई ॥१॥
Rahėh aṯīṯ sacẖe sarṇā▫ī. ||1||
They remain unattached, in the Sanctuary of the True Lord. ||1||
ਉਹ ਸੱਚੇ ਸਾਈਂ ਦੀ ਪਨਾਹ ਵਿੱਚ ਅਟੰਕ ਵਿਚਰਦਾ ਹੈ।
ਅਤੀਤ = ਮਾਇਆ ਦੇ ਪ੍ਰਭਾਵ ਤੋਂ ਪਰੇ ॥੧॥ਉਹ ਸਦਾ-ਥਿਰ ਪ੍ਰਭੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ ॥੧॥
 
सच घरि बैसै कालु न जोहै ॥
Sacẖ gẖar baisai kāl na johai.
They dwell in their true home, and Death does not touch them.
ਉਹ ਸੱਚੇ ਗ੍ਰਹਿ ਅੰਦਰ ਵਸਦਾ ਹੈ ਅਤੇ ਮੌਤ ਉਸ ਨੂੰ ਨਹੀਂ ਛੂੰਹਦੀ।
ਸਚ ਘਰਿ = ਸੱਚ ਦੇ ਘਰ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ। ਬੈਸੇ = (ਜੋ) ਬੈਠਦਾ ਹੈ। ਕਾਲੁ = ਮੌਤ ਦਾ ਸਹਮ, ਆਤਮਕ ਮੌਤ। ਮੋਹੈ = ਮੋਹ ਦੇ ਕਾਰਨ।ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ (ਉਸ ਦੇ ਆਤਮਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ)।
 
मनमुख कउ आवत जावत दुखु मोहै ॥१॥ रहाउ ॥
Manmukẖ ka▫o āvaṯ jāvaṯ ḏukẖ mohai. ||1|| rahā▫o.
The self-willed manmukhs come and go, in the pain of emotional attachment. ||1||Pause||
ਅਧਰਮੀ ਆਉਂਦਾ ਤੇ ਜਾਂਦਾ ਹੈ ਅਤੇ ਸੰਸਾਰੀ ਮਮਤਾ ਦੀ ਪੀੜ ਸਹਾਰਦਾ ਹੈ। ਠਹਿਰਾਉ।
ਆਵਤ ਜਾਵਤ = ਜੰਮਣ ਮਰਨ ਦਾ ॥੧॥ਪਰ ਆਪਣੇ ਮਨ ਦੇ ਮੁਰੀਦ ਮਨੁੱਖ ਨੂੰ ਮੋਹ (ਵਿਚ ਫਸੇ ਹੋਣ) ਦੇ ਕਾਰਨ ਜਨਮ ਮਰਨ ਦਾ ਦੁੱਖ (ਦਬਾਈ ਰੱਖਦਾ) ਹੈ ॥੧॥ ਰਹਾਉ॥
 
अपिउ पीअउ अकथु कथि रहीऐ ॥
Api▫o pī▫a▫o akath kath rahī▫ai.
So, drink deeply of this Nectar, and speak the Unspoken Speech.
ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੁ।
ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਅਉ = ਬੇਸ਼ਕ ਕੋਈ ਧਿਰ ਪੀਏ। ਕਥਿ = ਕਥ ਕੇ, ਸਿਫ਼ਤਿ-ਸਾਲਾਹ ਕਰ ਕੇ। ਰਹੀਐ = ਰਹਿ ਸਕੀਦਾ ਹੈ, (ਨਿਜ ਘਰ ਵਿਚ ਟਿਕੇ) ਰਹਿ ਸਕੀਦਾ ਹੈ।ਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ), ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ,
 
निज घरि बैसि सहज घरु लहीऐ ॥
Nij gẖar bais sahj gẖar lahī▫ai.
Dwelling in the home of your own being within, you shall find the home of intuitive peace.
ਆਪਣੇ ਨਿੱਜ ਦੇ ਧਾਮ ਅੰਦਰ ਬੈਠ ਕੇ, ਪਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ।
ਬੈਸਿ = ਬੈਠ ਕੇ, ਟਿਕ ਕੇ। ਸਹਜ ਘਰੁ = ਆਤਮਕ ਅਡੋਲਤਾ ਦੇਣ ਵਾਲਾ ਘਰ। ਲਹੀਐ = ਪ੍ਰਾਪਤ ਕਰ ਸਕੀਦਾ ਹੈ।"ਨਿਜ ਘਰ ਵਿਚ" ਟਿਕੇ ਰਹਿ ਸਕੀਦਾ ਹੈ, ਤੇ ਉਸ ਸ੍ਵੈ-ਸਰੂਪ ਵਿਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ।
 
हरि रसि माते इहु सुखु कहीऐ ॥२॥
Har ras māṯe ih sukẖ kahī▫ai. ||2||
One who is imbued with the Lord's sublime essence, is said to experience this peace. ||2||
ਇਹ ਪਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ, ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ।
ਰਸਿ = ਰਸ ਵਿਚ। ਮਾਤੇ = ਮਸਤ ਹੋਇਆਂ। ਕਹੀਐ = ਕਹਿ ਸਕੀਦਾ ਹੈ ॥੨॥ਹਰਿ-ਨਾਮ-ਰਸ ਵਿਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਕ ਸੁਖ ॥੨॥
 
गुरमति चाल निहचल नही डोलै ॥
Gurmaṯ cẖāl nihcẖal nahī dolai.
Following the Guru's Teachings, one becomes perfectly stable, and never wavers.
ਜੀਵਨ ਰਹੁਰੀਤੀ ਨੂੰ ਗੁਰਾਂ ਦੀ ਸਿਖ-ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਿੱਲ ਹੋ ਜਾਂਦਾ ਹੈ ਅਤੇ ਡਿੱਕਡੋਲੇ ਨਹੀਂ ਖਾਂਦਾ।
ਚਾਲ = ਜੀਵਨ-ਚਾਲ, ਜ਼ਿੰਦਗੀ ਦੀ ਜੁਗਤਿ। ਨਿਹਚਲ = ਜਿਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ।ਗੁਰੂ ਦੀ ਮੱਤ ਤੇ ਤੁਰਨ ਵਾਲੀ ਜੀਵਨ-ਜੁਗਤਿ (ਐਸੀ ਹੈ ਕਿ ਇਸ) ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ, ਮਾਇਆ ਦੇ ਮੋਹ ਵਿਚ ਇਹ ਡੋਲ ਨਹੀਂ ਸਕਦੀ।
 
गुरमति साचि सहजि हरि बोलै ॥
Gurmaṯ sācẖ sahj har bolai.
Following the Guru's Teachings, one intuitively chants the Name of the True Lord.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।
ਸਾਚਿ = ਸਦਾ-ਥਿਰ ਪ੍ਰਭੂ ਵਿਚ (ਟਿਕ ਕੇ)। ਸਹਜਿ = ਸ਼ਾਂਤ ਅਵਸਥਾ ਵਿਚ (ਟਿਕ ਕੇ)।ਜੇਹੜਾ ਮਨੁੱਖ ਗੁਰੂ ਦੀ ਮੱਤ ਧਾਰਨ ਕਰ ਕੇ ਸਦਾ-ਥਿਰ ਪ੍ਰਭੂ ਵਿਚ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
 
पीवै अम्रितु ततु विरोलै ॥३॥
Pīvai amriṯ ṯaṯ virolai. ||3||
Drinking in this Ambrosial Nectar, and churning it, the essential reality is discerned. ||3||
ਉਹ ਆਬਿ-ਹਿਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ।
ਵਿਰੋਲੈ = ਰਿੜਕਦਾ ਹੈ, ਰਿੜਕ ਕੇ ਲੱਭ ਲੈਂਦਾ ਹੈ ॥੩॥ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਹ ਅਸਲੀਅਤ ਨੂੰ ਵਿਰੋਲ ਕੇ ਲੱਭ ਲੈਂਦਾ ਹੈ ॥੩॥
 
सतिगुरु देखिआ दीखिआ लीनी ॥
Saṯgur ḏekẖi▫ā ḏīkẖi▫ā līnī.
Beholding the True Guru, I have received His Teachings.
ਸੱਚੇ ਗੁਰਾਂ ਨੂੰ ਵੇਖ ਕੇ, ਮੈਂ ਉਨ੍ਹਾਂ ਪਾਸੋਂ ਸਿੱਖਿਆ ਲਈ ਹੈ।
ਦੀਖਿਆ = ਸਿੱਖਿਆ।ਜਿਸ ਮਨੁੱਖ ਨੇ (ਪੂਰੇ) ਗੁਰੂ ਦਾ ਦਰਸਨ ਕਰ ਲਿਆ ਤੇ ਗੁਰੂ ਦੀ ਸਿੱਖਿਆ ਗ੍ਰਹਣ ਕਰ ਲਈ,
 
मनु तनु अरपिओ अंतर गति कीनी ॥
Man ṯan arpi▫o anṯar gaṯ kīnī.
I have offered my mind and body, after searching deep within my own being.
ਮੈਂ ਆਪਣੀ ਆਤਮਾ ਤੇ ਦੇਹਿ ਗੁਰਾਂ ਨੂੰ ਅਰਪਨ ਕਰ ਕੇ, ਆਪਣੇ ਅੰਦਰਵਾਰ ਦੀ ਖੋਜ ਭਾਲ ਕਰ ਲਈ ਹੈ।
ਅਰਪਿਓ = ਹਵਾਲੇ ਕੀਤਾ। ਅੰਤਰ ਗਤਿ = ਅੰਦਰਲੀ ਆਤਮਕ ਹਾਲਤ।ਆਪਣੇ ਅੰਤਰ ਆਤਮੇ ਵਸਾ ਲਈ ਤੇ (ਉਸ ਸਿੱਖਿਆ ਦੀ ਖ਼ਾਤਰ) ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ,
 
गति मिति पाई आतमु चीनी ॥४॥
Gaṯ miṯ pā▫ī āṯam cẖīnī. ||4||
I have come to realize the value of understanding my own soul. ||4||
ਆਪਣੇ ਆਪ ਨੂੰ ਸਮਝਦ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।
ਗਤਿ = ਪਰਮਾਤਮਾ ਦੀ ਆਤਮਕ ਅਵਸਥਾ। ਮਿਤਿ = ਪਰਮਾਤਮਾ ਦਾ ਵਡੱਪਣ। ਆਤਮੁ = ਆਪਣਾ-ਆਪ ॥੪॥(ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸ਼ੁਰੂ ਕਰ ਦਿੱਤਾ) ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ ॥੪॥
 
भोजनु नामु निरंजन सारु ॥
Bẖojan nām niranjan sār.
The Naam, the Name of the Immaculate Lord, is the most excellent and sublime food.
ਪਵਿੱਤ੍ਰ ਪ੍ਰਭੂ ਦਾ ਨਾਮ ਪਰੇਮ ਸਰੇਸ਼ਟ ਖਾਣਾ ਹੈ।
ਸਾਰੁ = ਸ੍ਰੇਸ਼ਟ।ਜੇਹੜਾ ਮਨੁੱਖ (ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਕ ਖ਼ੁਰਾਕ ਬਣਾਂਦਾ ਹੈ,
 
परम हंसु सचु जोति अपार ॥
Param hans sacẖ joṯ apār.
The pure swan-souls see the True Light of the Infinite Lord.
ਪਵਿਤ੍ਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ।
ਪਰਮ = ਸਭ ਤੋਂ ਵੱਡਾ। ਸਚੁ = ਸਦਾ-ਥਿਰ।ਉਹ ਸਦਾ-ਥਿਰ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ, ਬੇਅੰਤ (ਪ੍ਰਭੂ) ਦੀ ਜੋਤਿ (ਉਸ ਦੇ ਅੰਦਰ ਚਮਕ ਪੈਂਦੀ ਹੈ)।
 
जह देखउ तह एकंकारु ॥५॥
Jah ḏekẖ▫a▫u ṯah ekankār. ||5||
Wherever I look, I see the One and Only Lord. ||5||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਇਕ ਸਾਈਂ ਨੂੰ ਪਾਉਂਦਾ ਹਾਂ।
ਦੇਖਉ = ਬੇਸ਼ਕ ਉਹ ਵੇਖ ਲਵੇ ॥੫॥ਬੇਸ਼ਕ ਕਿਸੇ ਭੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ ॥੫॥
 
रहै निरालमु एका सचु करणी ॥
Rahai nirālam ekā sacẖ karṇī.
One who remains pure and unblemished and practices only true deeds,
ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ ਹੈ,
ਨਿਰਾਲਮੁ = ਨਿਰਲੇਪ। ਕਰਣੀ = ਨਿੱਤ-ਆਚਰਨ।("ਸਚ ਘਰ" ਵਿਚ ਬੈਠਣ ਵਾਲਾ) ਉਹ ਮਨੁੱਖ ਮਾਇਆ (ਦੇ ਪ੍ਰਭਾਵ) ਤੋਂ ਨਿਰਲੇਪ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ।
 
परम पदु पाइआ सेवा गुर चरणी ॥
Param paḏ pā▫i▫ā sevā gur cẖarṇī.
obtains the supreme status, serving at the Guru's Feet.
ਉਹ ਮਹਾਨ ਮਰਤਬਾ ਪਾ ਲੈਂਦਾ ਹੈ, ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
 
मन ते मनु मानिआ चूकी अहं भ्रमणी ॥६॥
Man ṯe man māni▫ā cẖūkī ahaʼn bẖarmaṇī. ||6||
The mind is reconciliated with the mind, and the ego's wandering ways come to an end. ||6||
ਮਨ ਤੋਂ ਹੀ ਉਸ ਦੇ ਮਨੂਏ ਦੀ ਸੰਤੁਸ਼ਟਤਾ ਹੋ ਜਾਂਦੀ ਹੈ, ਅਤੇ ਉਸ ਦੀ ਹੰਕਾਰ ਅੰਦਰ ਭਟਕਣ ਮੁਕ ਜਾਂਦੀ ਹੈ।
ਮਨ ਤੇ = ਮਨ ਤੋਂ, ਅੰਦਰ ਹੀ। ਅਹੰ = ਹਉਮੈ। ਭ੍ਰਮਣੀ = ਭਟਕਣਾ ॥੬॥ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ ॥੬॥
 
इन बिधि कउणु कउणु नही तारिआ ॥
In biḏẖ ka▫uṇ ka▫uṇ nahī ṯāri▫ā.
In this way, who - who has not been saved?
ਇਸ ਰੀਤੀ ਨਾਲ ਕਿਸ ਤੇ ਕਿਹੜੇ ਨੂੰ ਵਾਹਿਗੁਰੂ ਨੇ ਪਾਰ ਨਹੀਂ ਕੀਤਾ?
xxx("ਸਚ ਘਰ" ਵਿਚ ਬੈਠੇ ਰਹਿਣ ਦੀ) ਇਸ ਵਿਧੀ ਨੇ ਕਿਸ ਕਿਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾਇਆ?
 
हरि जसि संत भगत निसतारिआ ॥
Har jas sanṯ bẖagaṯ nisṯāri▫ā.
The Lord's Praises have saved His Saints and devotees.
ਵਾਹਿਗੁਰੂ ਦੀ ਕੀਰਤੀ ਨੇ ਉਸ ਦੇ ਸਾਧੂਆਂ ਅਤੇ ਅਨੁਰਾਗੀਆਂ ਦਾ ਪਾਰ ਉਤਾਰਾ ਕਰ ਦਿਤਾ ਹੈ।
ਜਸਿ = ਜਸ ਨੇ।ਪਰਮਾਤਮਾ ਦੀ ਸਿਫ਼ਤ-ਸਾਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ।