Sri Guru Granth Sahib Ji

Ang: / 1430

Your last visited Ang:

प्रभ पाए हम अवरु न भारिआ ॥७॥
Parabẖ pā▫e ham avar na bẖāri▫ā. ||7||
I have found God - I am not searching for any other. ||7||
ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।
ਭਾਰਿਆ = ਭਾਲਿਆ ॥੭॥ਜਿਸ ਜਿਸ ਨੇ ਜਸ ਕੀਤਾ, ਉਸ ਨੂੰ ਪ੍ਰਭੂ ਜੀ ਮਿਲ ਪਏ। (ਮੈਂ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ ਤੇ) ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਭਾਲਦਾ ॥੭॥
 
साच महलि गुरि अलखु लखाइआ ॥
Sācẖ mahal gur alakẖ lakẖā▫i▫ā.
The Guru has shown me the unseen Mansion of the True Lord.
ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿਤਾ ਹੈ।
ਮਹਲਿ = ਮਹਲ ਵਿਚ। ਗੁਰਿ = ਗੁਰੂ ਨੇ।ਸਦਾ-ਥਿਰ ਪ੍ਰਭੂ ਦੇ ਮਹਲ ਵਿਚ (ਅਪੜਾ ਕੇ) ਗੁਰੂ ਨੇ ਜਿਸ ਮਨੁੱਖ ਨੂੰ ਅਲੱਖ ਪ੍ਰਭੂ ਦਾ ਸਰੂਪ (ਹਿਰਦੇ ਵਿਚ) ਪ੍ਰਤੱਖ ਕਰ ਦਿੱਤਾ ਹੈ,
 
निहचल महलु नही छाइआ माइआ ॥
Nihcẖal mahal nahī cẖẖā▫i▫ā mā▫i▫ā.
His Mansion is eternal and unchanging; it is not a mere reflection of Maya.
ਅਹਿੱਲ ਹੈ ਇਹ ਟਿਕਾਣਾ। ਇਹ ਮੋਹਨੀ ਦਾ ਪ੍ਰਤੀਬਿੰਬ ਨਹੀਂ।
ਛਾਇਆ = ਸਾਇਆ, ਪ੍ਰਭਾਵ।ਉਸ ਨੂੰ ਉਹ ਅਚੱਲ ਟਿਕਾਣਾ (ਸਦਾ ਲਈ ਪ੍ਰਾਪਤ ਹੋ ਜਾਂਦਾ ਹੈ) ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।
 
साचि संतोखे भरमु चुकाइआ ॥८॥
Sācẖ sanṯokẖe bẖaram cẖukā▫i▫ā. ||8||
Through truth and contentment, doubt is dispelled. ||8||
ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ।
xxx॥੮॥ਜੇਹੜੇ ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਮਾਇਆ ਵਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ॥੮॥
 
जिन कै मनि वसिआ सचु सोई ॥
Jin kai man vasi▫ā sacẖ so▫ī.
That person, within whose mind the True Lord dwells -
ਜਿਨ੍ਹਾਂ ਦੇ ਅੰਤਰ-ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ।
ਮਨਿ = ਮਨ ਵਿਚ। ਸਚੁ = ਸਦਾ-ਥਿਰ ਪ੍ਰਭੂ।ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ,
 
तिन की संगति गुरमुखि होई ॥
Ŧin kī sangaṯ gurmukẖ ho▫ī.
in his company, one becomes Gurmukh.
ਉਨ੍ਹਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਧਰਮਾਤਮਾ ਹੋ ਜਾਂਦਾ ਹੈ।
xxxਉਹਨਾਂ ਦੀ ਸੰਗਤ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਹੁੰਦੀ ਹੈ।
 
नानक साचि नामि मलु खोई ॥९॥१५॥
Nānak sācẖ nām mal kẖo▫ī. ||9||15||
O Nanak, the True Name washes off the pollution. ||9||15||
ਨਾਨਕ ਸੱਚ ਨਾਮ ਮੈਲ ਨੂੰ ਧੋ ਸੁਟਦਾ ਹੈ।
ਨਾਮਿ = ਨਾਮ ਵਿਚ (ਜੁੜ ਕੇ) ॥੯॥ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਸਾਫ਼ ਕਰ ਲੈਂਦਾ ਹੈ ॥੯॥੧੫॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
रामि नामि चितु रापै जा का ॥
Rām nām cẖiṯ rāpai jā kā.
One whose consciousness is permeated with the Lord's Name -
ਜਿਸ ਦੀ ਆਤਮਾ ਪ੍ਰਭੂ ਦੇ ਨਾਮ ਨਾਲ ਰੰਗੀ ਹੋਈ ਹੈ।
ਰਾਮਿ = ਰਾਮ ਵਿਚ। ਨਾਮਿ = ਨਾਮ ਵਿਚ। ਰਾਪੈ = ਰੰਗਿਆ ਜਾਂਦਾ ਹੈ। ਜਾ ਕਾ ਚਿਤੁ = ਜਿਸ (ਮਨੁੱਖ) ਦਾ ਚਿਤ।ਜਿਸ ਮਨੁੱਖ ਦਾ ਮਨ ਪਰਮਾਤਮਾ ਵਿਚ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ,
 
उपज्मपि दरसनु कीजै ता का ॥१॥
Upjamp ḏarsan kījai ṯā kā. ||1||
receive the blessing of his darshan in the early light of dawn. ||1||
ਸਵੇਰੇ ਪਹੁ-ਫੁਟਾਲੇ ਉਸ ਦਾ ਦੀਦਾਰ ਦੇਖ।
ਉਪਜੰਪਿ = ਸਵੇਰੇ ਉਠਦਿਆਂ ਹੀ ॥੧॥ਉਸ ਦਾ ਦਰਸਨ ਨਿੱਤ ਸਵੇਰੇ ਉਠਦਿਆਂ ਹੀ ਕਰਨਾ ਚਾਹੀਦਾ ਹੈ (ਅਜੇਹੇ ਸੁਭਾਗੇ ਮਨੁੱਖ ਦੀ ਸੰਗਤ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ) ॥੧॥
 
राम न जपहु अभागु तुमारा ॥
Rām na japahu abẖāg ṯumārā.
If you do not meditate on the Lord, it is your own misfortune.
ਤੂੰ ਵਿਆਪਕ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਇਹ ਤੇਰੀ ਬਦਕਿਸਮਤੀ ਹੈ।
ਅਭਾਗੁ = ਬਦ-ਕਿਸਮਤੀ।(ਜੇ) ਤੁਸੀਂ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਤਾਂ ਇਹ ਤੁਹਾਡੀ ਬਦ-ਕਿਸਮਤੀ ਹੈ।
 
जुगि जुगि दाता प्रभु रामु हमारा ॥१॥ रहाउ ॥
Jug jug ḏāṯā parabẖ rām hamārā. ||1|| rahā▫o.
In each and every age, the Great Giver is my Lord God. ||1||Pause||
ਹਰਿ ਯੁਗ ਅੰਦਰ ਮੇਰਾ ਸੁਆਮੀ ਮਾਲਕ ਬਖਸ਼ਸ਼ ਕਰਣਹਾਰ ਹੈ। ਠਹਿਰਾਉ।
ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ ॥੧॥ਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਚਲਾ ਆ ਰਿਹਾ ਹੈ (ਅਜੇਹੇ ਦਾਤੇ ਨੂੰ ਭੁਲਾਣਾ ਮੰਗ-ਭਾਗਤਾ ਹੈ) ॥੧॥ ਰਹਾਉ॥
 
गुरमति रामु जपै जनु पूरा ॥
Gurmaṯ rām japai jan pūrā.
Following the Guru's Teachings, the perfect humble beings meditate on the Lord.
ਗੁਰਾਂ ਦੇ ਉਪਦੇਸ਼ ਤਾਬੇ ਪੂਰਨ ਪੁਰਸ਼ ਪ੍ਰਭੂ ਦਾ ਸਿਮਰਨ ਕਰਦਾ ਹੈ।
xxxਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪੂਰਨ ਹੋ ਜਾਂਦਾ ਹੈ (ਉਸ ਦਾ ਮਨ ਮਾਇਆ ਦੇ ਮੋਹ ਵਿਚ ਡੋਲਦਾ ਨਹੀਂ)।
 
तितु घट अनहत बाजे तूरा ॥२॥
Ŧiṯ gẖat anhaṯ bāje ṯūrā. ||2||
Within their hearts, the unstruck melody vibrates. ||2||
ਉਸ ਦੇ ਚਿੱਤ ਅੰਦਰ ਬਿਨਾ ਵਜਾਏ ਸੁਰੀਲੇ ਵਾਜੇ ਵੱਜਦੇ ਹਨ।
ਤਿਤੁ = ਉਸ ਵਿਚ। ਘਟਿ = ਘਟ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਨਹਤ = {हन् = ਚੋਟ ਲਾਣੀ} ਬਿਨਾ ਚੋਟ ਲਾਇਆਂ, ਬਿਨਾ ਵਜਾਇਆਂ, ਇਕ-ਰਸ, ਲਗਾਤਾਰ। ਤੂਰਾ = ਤੁਰਮ ॥੨॥ਉਸ (ਦੇ) ਹਿਰਦੇ ਵਿਚ (ਖਿੜਾਉ ਹੀ ਖਿੜਾਉ ਬਣਿਆ ਰਹਿੰਦਾ ਹੈ, ਮਾਨੋ) ਇਕ-ਰਸ ਤੁਰਮਾਂ ਆਦਿਕ ਵਾਜੇ ਵੱਜਦੇ ਰਹਿੰਦੇ ਹਨ ॥੨॥
 
जो जन राम भगति हरि पिआरि ॥
Jo jan rām bẖagaṯ har pi▫ār.
Those who worship the Lord and love the Lord -
ਜਿਹੜੇ ਪੁਰਸ਼ ਵਾਹਿਗੁਰੂ ਅਤੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਮੁਹੱਬਤ ਕਰਦੇ ਹਨ।
ਪਿਆਰਿ = ਪਿਆਰ ਵਿਚ।ਜੇਹੜੇ ਬੰਦੇ ਹਰਿ ਪਰਮਾਤਮਾ ਦੀ ਭਗਤੀ ਦੇ ਪਿਆਰ ਵਿਚ (ਜੁੜਦੇ) ਹਨ,
 
से प्रभि राखे किरपा धारि ॥३॥
Se parabẖ rākẖe kirpā ḏẖār. ||3||
showering His Mercy, God protects them. ||3||
ਉਨ੍ਹਾਂ ਨੂੰ ਮਾਲਕ ਮਿਹਰ ਕਰ ਕੇ ਬਚਾ ਲੈਂਦਾ ਹੈ।
ਸੇ = ਉਹ ਬੰਦੇ। ਪ੍ਰਭਿ = ਪ੍ਰਭੂ ਨੇ। ਧਾਰਿ = ਧਾਰ ਕੇ, ਕਰ ਕੇ ॥੩॥ਉਹਨਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ (ਹਉਮੈ ਆਦਿਕ ਤੋਂ) ਬਚਾ ਲਿਆ ਹੈ ॥੩॥
 
जिन कै हिरदै हरि हरि सोई ॥
Jin kai hirḏai har har so▫ī.
Those whose hearts are filled with the Lord, Har, Har -
ਜਿਨ੍ਹਾਂ ਦੇ ਦਿਲ ਵਿੱਚ ਉਹ ਵਾਹਿਗੁਰੂ ਸੁਆਮੀ ਵਸਦਾ ਹੈ,
xxxਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ (ਦਇਆ-ਨਿਧਿ) ਪਰਮਾਤਮਾ ਵੱਸਦਾ ਹੈ,
 
तिन का दरसु परसि सुखु होई ॥४॥
Ŧin kā ḏaras paras sukẖ ho▫ī. ||4||
gazing upon the blessed vision of their darshan, peace is obtained. ||4||
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
ਪਰਸਿ = ਪਰਸ ਕੇ, ਛੁਹ ਕੇ, ਕਰ ਕੇ ॥੪॥ਉਹਨਾਂ ਦਾ ਦਰਸਨ ਕੀਤਿਆਂ (ਆਤਮਕ) ਆਨੰਦ ਮਿਲਦਾ ਹੈ ॥੪॥
 
सरब जीआ महि एको रवै ॥
Sarab jī▫ā mėh eko ravai.
Among all beings, the One Lord is pervading.
ਸਮੂਹ ਜੀਵਾਂ ਅੰਦਰ ਇਕ ਸੁਆਮੀ ਰਮਿਆ ਹੋਇਆ ਹੈ।
ਰਵੈ = ਵਿਆਪਕ ਹੈ।ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ।
 
मनमुखि अहंकारी फिरि जूनी भवै ॥५॥
Manmukẖ ahaʼnkārī fir jūnī bẖavai. ||5||
The egotistical, self-willed manmukhs wander in reincarnation. ||5||
ਮਗ਼ਰੂਰ ਆਪ-ਹੁਦਰਾ ਪੁਰਸ਼, ਆਖ਼ਰਕਾਰ ਜੂਨੀਆਂ ਅੰਦਰ ਭਟਕਦਾ ਹੈ।
xxx॥੫॥(ਪਰ) ਮਨ ਦਾ ਮੁਰੀਦ ਮਨੁੱਖ (ਇਸ ਗੱਲ ਨੂੰ ਨਹੀਂ ਸਮਝਦਾ, ਉਹ ਇਹਨਾਂ ਵਿਚ ਰੱਬ ਵੱਸਦਾ ਨਹੀਂ ਵੇਖਦਾ, ਉਹ) ਜੀਵਾਂ ਨਾਲ ਅਹੰਕਾਰ-ਭਰਿਆ ਵਰਤਾਉ ਕਰਦਾ ਹੈ, ਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ ॥੫॥
 
सो बूझै जो सतिगुरु पाए ॥
So būjẖai jo saṯgur pā▫e.
They alone understand, who have found the True Guru.
ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ ਜੋ ਸੱਚੇ ਗੁਰਾਂ ਨੂੰ ਪ੍ਰਾਪਤ ਕਰਦਾ ਹੈ।
xxxਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ (ਕਿ ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਇਸ ਵਾਸਤੇ)
 
हउमै मारे गुर सबदे पाए ॥६॥
Ha▫umai māre gur sabḏe pā▫e. ||6||
Subduing their ego, they receive the Word of the Guru's Shabad. ||6||
ਆਪਣੀ ਹੰਗਤਾ ਦੂਰ ਕਰਕੇ, ਉਹ ਗੁਰਾਂ ਦੇ ਸ਼ਬਦ ਨੂੰ ਪਾ ਲੈਂਦਾ ਹੈ।
xxx॥੬॥ਉਹ (ਆਪਣੇ ਅੰਦਰੋਂ) ਹਉਮੈ ਮਾਰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਪਰਮਾਤਮਾ ਦਾ ਮੇਲ) ਪ੍ਰਾਪਤ ਕਰ ਲੈਂਦਾ ਹੈ ॥੬॥
 
अरध उरध की संधि किउ जानै ॥
Araḏẖ uraḏẖ kī sanḏẖ ki▫o jānai.
How can anyone know of the Union between the being below and the Supreme Being above?
ਨੀਵੇ ਇਨਸਾਨ ਦੇ ਉਚੇ ਸਾਹਿਬ ਨਾਲ ਮਿਲਾਪ ਬਾਰੇ ਪ੍ਰਾਣੀ ਕਿਸ ਤਰ੍ਹਾਂ ਜਾਣ ਸਕਦਾ ਹੈ।
ਅਰਧ = {अधस्} ਹੇਠਲੇ ਲੋਕ ਨਾਲ ਸੰਬੰਧ ਰੱਖਣ ਵਾਲਾ, ਜੀਵਾਤਮਾ। ਉਰਧ = {ऊध्र्व} ਉੱਚੇ ਮੰਡਲਾਂ ਦਾ ਵਾਸੀ, ਪਰਮਾਤਮਾ।(ਸਿਮਰਨ ਤੋਂ ਵਾਂਜੇ ਰਿਹਾਂ, ਮਨੁੱਖ ਨੂੰ) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਪਛਾਣ ਨਹੀਂ ਆ ਸਕਦੀ,
 
गुरमुखि संधि मिलै मनु मानै ॥७॥
Gurmukẖ sanḏẖ milai man mānai. ||7||
The Gurmukhs obtain this Union; their minds are reconciliated. ||7||
ਗੁਰਾਂ ਦੀ ਦਇਆ ਦੁਆਰਾ ਅਤੇ ਆਤਮਾ ਦੀ ਸੰਤੁਸ਼ਟਤਾ ਰਾਹੀਂ ਮਨੁੱਖ ਮਾਲਕ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
ਸੰਧਿ = ਮਿਲਾਪ। ਮਾਨੈ = ਪਤੀਜਦਾ ਹੈ ॥੭॥(ਉਹੀ ਪਛਾਣਦਾ ਹੈ) ਜੋ ਗੁਰਮੁਖਾਂ ਦੀ ਸੰਗਤ ਵਿਚ ਮਿਲਦਾ ਹੈ, ਤੇ ਉਸ ਦਾ ਮਨ (ਸਿਮਰਨ ਵਿਚ) ਗਿੱਝ ਜਾਂਦਾ ਹੈ ॥੭॥
 
हम पापी निरगुण कउ गुणु करीऐ ॥
Ham pāpī nirguṇ ka▫o guṇ karī▫ai.
I am a worthless sinner, without merit. What merit do I have?
ਮੈਂ ਚੰਗਿਆਈ-ਵਿਹੁਣ ਗੁਨਾਹਗਾਰ ਹਾਂ, ਹੈ ਮੇਰੇ ਮਾਲਕ! ਮੇਰੇ ਉਤੇ ਪਰਉਪਕਾਰ ਕਰ।
ਕਉ = ਨੂੰ। ਕਰੀਐ = (ਕਿਰਪਾ ਕਰ ਕੇ) ਕਰੋ।ਹੇ ਪ੍ਰਭੂ! ਅਸੀਂ ਜੀਵ ਵਿਕਾਰੀ ਹਾਂ, ਗੁਣ-ਹੀਣ ਹਾਂ (ਆਪਣਾ ਨਾਮ ਸਿਮਰਨ ਦਾ) ਗੁਣ ਤੂੰ ਆਪ ਸਾਨੂੰ ਬਖ਼ਸ਼।
 
प्रभ होइ दइआलु नानक जन तरीऐ ॥८॥१६॥
Parabẖ ho▫e ḏa▫i▫āl Nānak jan ṯarī▫ai. ||8||16||
When God showers His Mercy, servant Nanak is emancipated. ||8||16||
ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
xxx॥੮॥ਨਾਨਾਕ ਆਖਦਾ ਹੈ ਕਿ ਹੇ ਪ੍ਰਭੂ! ਤੂੰ ਦਇਆਲ ਹੋ ਕੇ (ਜਦੋਂ ਨਾਮ ਦੀ ਦਾਤ ਬਖ਼ਸ਼ਦਾ ਹੈਂ, ਤਦੋਂ) ਤੇਰੇ ਦਾਸ (ਸੰਸਾਰ- ਸਮੁੰਦਰ ਤੋਂ) ਪਾਰ ਲੰਘ ਸਕਦੇ ਹਨ ॥੮॥੧੬॥
 
सोलह असटपदीआ गुआरेरी गउड़ी कीआ ॥
Solah asatpaḏī▫ā gu▫ārerī ga▫oṛī kī▫ā.
Sixteen Ashtapadees Of Gwaarayree Gauree||
ਸੋਲਾਂ ਅਸ਼ਟਪਦੀਆਂ ਗੁਆਰੇਰੀ ਗਊੜੀ ਦੀਆਂ।
xxxਉਪਰ ਰਾਗ ਗੁਆਰੇਰੀ ਗਉੜੀ ਦੇ ਅੱਠ-ਪਦ ਵਾਲੇ ਬੰਦ 16 ਹਨ।
 
गउड़ी बैरागणि महला १
Ga▫oṛī bairāgaṇ mėhlā 1
Gauree Bairaagan, First Mehl:
ਗਊੜੀ ਬੈਰਾਗਣ ਪਾਤਸ਼ਾਹੀ ਪਹਿਲੀ।
xxxਰਾਗ ਗਉੜੀ-ਬੇਰਾਗਣਿ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जिउ गाई कउ गोइली राखहि करि सारा ॥
Ji▫o gā▫ī ka▫o go▫ilī rākẖahi kar sārā.
As the dairy farmer watches over and protects his cows,
ਜਿਸ ਤਰ੍ਹਾਂ ਚਰਵਾਹਾ ਆਪਣੀਆਂ ਗਊਆਂ ਨੂੰ ਸੰਭਾਲਦਾ ਤੇ ਉਨ੍ਹਾਂ ਦੀ ਨਿਗਾਹਬਾਨੀ ਕਰਦਾ ਹੈ,
ਗੋਇਲੀ = ਗੁਆਲਾ, ਗਾਈਆਂ ਚਾਰਨ ਵਾਲਾ, ਗਾਈਆਂ ਦਾ ਰਾਖਾ। ਰਾਖਹਿ = ਤੂੰ ਰੱਖਿਆ ਕਰਦਾ ਹੈਂ। ਸਾਰਾ = ਸੰਭਾਲ, ਧਿਆਨ।ਜਿਵੇਂ ਗੁਆਲਾ ਗਾਈਆਂ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰ ਕੇ (ਜੀਵਾਂ ਦੀ) ਰਾਖੀ ਕਰਦਾ ਹੈਂ।
 
अहिनिसि पालहि राखि लेहि आतम सुखु धारा ॥१॥
Ahinis pālėh rākẖ lehi āṯam sukẖ ḏẖārā. ||1||
so does the Lord cherish and protect us, night and day. He blesses the soul with peace. ||1||
ਏਸੇ ਤਰ੍ਹਾਂ ਰੱਬ ਬੰਦੇ ਦੀ ਦਿਨ ਤੇ ਰੈਣ ਪ੍ਰਵਰਸ਼ ਤੇ ਰਾਖੀ ਕਰਦਾ ਹੈ ਅਤੇ ਉਸ ਦੇ ਮਨ ਅੰਦਰ ਠੰਡ-ਚੈਨ ਅਸਥਾਪਨ ਕਰਦਾ ਹੈ।
ਅਹਿ = ਦਿਨ। ਨਿਸਿ = ਰਾਤ। ਆਤਮ ਸੁਖੁ = ਆਤਮਕ ਆਨੰਦ। ਧਾਰਾ = ਧਾਰਦਾ ਹੈਂ, ਦੇਂਦਾ ਹੈਂ ॥੧॥ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈਂ, ਰਾਖੀ ਕਰਦਾ ਹੈਂ ਤੇ, ਆਤਮਕ ਸੁਖ ਬਖ਼ਸ਼ਦਾ ਹੈਂ ॥੧॥
 
इत उत राखहु दीन दइआला ॥
Iṯ uṯ rākẖo ḏīn ḏa▫i▫ālā.
Please protect me here and hereafter, O Lord, Merciful to the meek.
ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।
ਇਤ ਉਤ = ਲੋਕ ਪਰਲੋਕ ਵਿਚ, ਇਥੇ ਉਥੇ।ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ।
 
तउ सरणागति नदरि निहाला ॥१॥ रहाउ ॥
Ŧa▫o sarṇāgaṯ naḏar nihālā. ||1|| rahā▫o.
I seek Your Sanctuary; please bless me with Your Glance of Grace. ||1||Pause||
ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।
ਤਉ = ਤੇਰੀ। ਸਰਣਾਗਤਿ = ਸਰਨ ਆਏ ਹਾਂ। ਨਦਰਿ ਨਿਹਾਲਾ = ਮਿਹਰ ਦੀ ਨਿਗਾਹ ਨਾਲ ਵੇਖ ॥੧॥(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ॥੧॥ ਰਹਾਉ॥
 
जह देखउ तह रवि रहे रखु राखनहारा ॥
Jah ḏekẖ▫a▫u ṯah rav rahe rakẖ rākẖanhārā.
Wherever I look, there You are. Save me, O Savior Lord!
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਤੂੰ ਵਿਆਪਕ ਹੋ ਰਿਹਾ ਹੈ। ਮੇਰੀ ਰਖਿਆ ਕਰ, ਤੂੰ ਹੇ ਰਖਣ ਵਾਲੇ!
ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਰਵਿ ਰਹੇ = ਤੂੰ ਵਿਆਪਕ ਹੈਂ।ਹੇ ਰੱਖਣਹਾਰ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਹੀ (ਹਰ ਥਾਂ) ਤੂੰ ਮੌਜੂਦ ਹੈਂ, ਤੇ ਸਭ ਦਾ ਰਾਖਾ ਹੈਂ।
 
तूं दाता भुगता तूंहै तूं प्राण अधारा ॥२॥
Ŧūʼn ḏāṯā bẖugṯā ṯūʼnhai ṯūʼn parāṇ aḏẖārā. ||2||
You are the Giver, and You are the Enjoyer; You are the Support of the breath of life. ||2||
ਤੂੰ ਦੇਣ ਵਾਲਾ ਹੈ, ਭੋਗਣਹਾਰ ਭੀ ਤੂੰ ਹੈ ਅਤੇ ਤੂੰ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ।
ਭੁਗਤਾ = ਭੋਗਣ ਵਾਲਾ ॥੨॥ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਤੇ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਭੋਗਣ ਵਾਲਾ ਹੈਂ, ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈਂ ॥੨॥
 
किरतु पइआ अध ऊरधी बिनु गिआन बीचारा ॥
Kiraṯ pa▫i▫ā aḏẖ ūrḏẖī bin gi▫ān bīcẖārā.
According to the karma of past actions, people descend to the depths or rise to the heights, unless they contemplate spiritual wisdom.
ਬ੍ਰਹਿਮ-ਗਿਆਤ ਨੂੰ ਸੋਚਣ-ਵਿਚਾਰਣ ਦੇ ਬਗ਼ੈਰ ਪ੍ਰਾਣੀ, ਆਪਣੇ ਕਰਮਾਂ ਦੇ ਅਨੁਸਾਰ ਨੀਵਾਂ ਡਿਗਦਾ ਜਾਂ ਉੱਚਾ ਹੋ ਜਾਂਦਾ ਹੈ।
ਕਿਰਤੁ = ਕੀਤੇ ਕਰਮਾਂ ਦਾ ਸੰਗ੍ਰਹ। ਪਇਆ = ਇਕੱਠਾ ਹੋਇਆ। ਕਿਰਤੁ ਪਇਆ = ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ। ਅਧ = {अधस्} ਹੇਠਾਂ। ਊਰਧੀ = ਉਤਾਂਹ।(ਇਸ) ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ, ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਾਤਾਲ ਵਿਚ ਡਿੱਗਦਾ ਹੈ ਕਦੇ ਆਕਾਸ਼ ਵਲ ਚੜ੍ਹਦਾ ਹੈ (ਕਦੇ ਦੁਖੀ ਕਦੇ ਸੁਖੀ)।
 
बिनु उपमा जगदीस की बिनसै न अंधिआरा ॥३॥
Bin upmā jagḏīs kī binsai na anḏẖi▫ārā. ||3||
Without the Praises of the Lord of the Universe, the darkness is not dispelled. ||3||
ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਦੀ ਬਾਝੋਂ ਹਨ੍ਹੇਰਾ ਦੂਰ ਨਹੀਂ ਹੁੰਦਾ।
ਉਪਮਾ = ਵਡਿਆਈ ॥੩॥ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ॥੩॥
 
जगु बिनसत हम देखिआ लोभे अहंकारा ॥
Jag binsaṯ ham ḏekẖi▫ā lobẖe ahaʼnkārā.
I have seen the world being destroyed by greed and egotism.
ਲਾਲਚ ਅਤੇ ਗ਼ਰੂਰ ਰਾਹੀਂ ਮੈਂ ਦੁਨੀਆਂ ਨੂੰ ਤਬਾਹ ਹੁੰਦੀ ਤੱਕਿਆ ਹੈ।
ਬਿਨਸਤ = ਆਤਮਕ ਮੌਤੇ ਮਰਦਿਆਂ।ਨਿੱਤ ਦੇਖੀਦਾ ਹੈ ਕਿ ਜਗਤ ਲੋਭ ਤੇ ਅਹੰਕਾਰ ਦੇ ਵੱਸ ਹੋ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ।
 
गुर सेवा प्रभु पाइआ सचु मुकति दुआरा ॥४॥
Gur sevā parabẖ pā▫i▫ā sacẖ mukaṯ ḏu▫ārā. ||4||
Only by serving the Guru is God obtained, and the true gate of liberation found. ||4||
ਗੁਰਾਂ ਦੀ ਘਾਲ ਦੁਆਰਾ ਸਾਹਿਬ ਅਤੇ ਮੋਖਸ਼ ਦਾ ਸੱਚਾ ਦਰਵਾਜ਼ਾ ਮੈਂ ਪ੍ਰਾਪਤ ਕੀਤਾ ਹੈ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੪॥ਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਤੇ (ਲੋਭ ਅਹੰਕਾਰ ਤੋਂ) ਖ਼ਲਾਸੀ ਦਾ ਰਸਤਾ ਲੱਭ ਪੈਂਦਾ ਹੈ ॥੪॥
 
निज घरि महलु अपार को अपर्मपरु सोई ॥
Nij gẖar mahal apār ko aprampar so▫ī.
The Mansion of the Infinite Lord's Presence is within the home of one's own being. He is beyond any boundaries.
ਅਨੰਤ ਸੁਆਮੀ ਦਾ ਮੰਦਰ, ਪ੍ਰਾਣੀ ਦੇ ਆਪਣੇ ਨਿੱਜ ਦੇ ਗ੍ਰਹਿ ਦਿਲ ਵਿੱਚ ਹੈ ਤੇ ਉਹ ਸੁਆਮੀ ਪਰੇ ਤੋਂ ਪਰੇ ਹੈ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ, ਆਪਣੇ ਆਪ ਵਿਚ। ਮਹਲੁ = ਟਿਕਾਣਾ।ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿਚ ਹੈ, ਉਹ ਪ੍ਰਭੂ (ਲੋਭ ਅਹੰਕਾਰ ਆਦਿਕ ਦੇ ਪ੍ਰਭਾਵ ਤੋਂ) ਪਰੇ ਤੋਂ ਪਰੇ ਹੈ।
 
बिनु सबदै थिरु को नही बूझै सुखु होई ॥५॥
Bin sabḏai thir ko nahī būjẖai sukẖ ho▫ī. ||5||
Without the Word of the Shabad, nothing shall endure. Through understanding, peace is obtained. ||5||
ਨਾਮ ਦੇ ਬਗ਼ੈਰ ਕੁਝ ਭੀ ਮੁਸਤਕਿਲ ਨਹੀਂ। ਮਾਲਕ ਨੂੰ ਸਮਝਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
ਕੋ = ਦਾ। ਅਪਰੰਪਰੁ = ਪਰੇ ਤੋਂ ਪਰੇ। ਥਿਰੁ = (ਆਪਣੇ ਆਪ ਵਿਚ) ਟਿਕਿਆ ਹੋਇਆ ॥੫॥ਕੋਈ ਭੀ ਜੀਵ ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ (ਉਸ ਸਰੂਪ ਵਿਚ) ਸਦਾ-ਟਿਕਵਾਂ ਨਹੀਂ ਹੋ ਸਕਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸ ਨੂੰ ਆਤਮਕ ਆਨੰਦ ਮਿਲਦਾ ਹੈ ॥੫॥
 
किआ लै आइआ ले जाइ किआ फासहि जम जाला ॥
Ki▫ā lai ā▫i▫ā le jā▫e ki▫ā fāsėh jam jālā.
What have you brought, and what will you take away, when you are caught by the noose of Death?
ਤੂੰ ਕੀ ਲਿਆਇਆ ਸੈ, ਅਤੇ ਜਦ ਤੂੰ ਮੌਤ ਦੀ ਫ਼ਾਹੀ ਵਿੱਚ ਫਾਥਾ ਕੀ ਲੈ ਜਾਵੇਗਾ?
ਲੈ = ਲੈ ਕੇ। ਲੇ = ਲੈ ਕੇ। ਫਾਸਹਿ = ਤੂੰ ਫਸ ਰਿਹਾ ਹੈਂ।ਹੇ ਜੀਵ! ਨਾਹ ਤੂੰ ਕੋਈ ਧਨ-ਪਦਾਰਥ ਆਪਣੇ ਨਾਲ ਲੈ ਕੇ (ਜਗਤ ਵਿਚ) ਆਇਆ ਸੀ, ਤੇ ਨਾਹ ਹੀ (ਇਥੋਂ ਕੋਈ ਮਾਲ-ਧਨ) ਲੈ ਕੇ ਜਾਵੇਂਗਾ। (ਵਿਅਰਥ ਹੀ ਮਾਇਆ-ਮੋਹ ਦੇ ਕਾਰਨ) ਜਮ ਦੇ ਜਾਲ ਵਿਚ ਫਸ ਰਿਹਾ ਹੈਂ।
 
डोलु बधा कसि जेवरी आकासि पताला ॥६॥
Dol baḏẖā kas jevrī ākās paṯālā. ||6||
Like the bucket tied to the rope in the well, you are pulled up to the Akaashic Ethers, and then lowered down to the nether regions of the underworld. ||6||
ਰੱਸੇ ਨਾਲ ਘੁਟ ਕੇ ਬੰਨ੍ਹੇ ਹੋਏ ਖੂਹ ਵਾਲੇ ਡੋਲ ਦੀ ਤਰ੍ਹਾਂ ਤੂੰ ਕਦੇ ਅਸਮਾਨ ਵਿੱਚ ਹੁੰਦਾ ਹੈ ਤੇ ਕਦੇ ਪਾਤਾਲ ਵਿੱਚ।
ਕਸਿ = ਕੱਸ ਕੇ। ਆਕਾਸਿ = ਆਕਾਸ਼ ਵਿਚ ॥੬॥ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ (ਕਦੇ ਖੂਹ ਦੇ ਵਿਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ, ਤਿਵੇਂ ਤੂੰ ਕਦੇ) ਆਕਾਸ਼ ਵਿਚ ਚੜ੍ਹਦਾ ਹੈਂ ਕਦੇ ਪਾਤਾਲ ਵਿਚ ਡਿੱਗਦਾ ਹੈਂ ॥੬॥
 
गुरमति नामु न वीसरै सहजे पति पाईऐ ॥
Gurmaṯ nām na vīsrai sėhje paṯ pā▫ī▫ai.
Follow the Guru's Teachings, and do not forget the Naam, the Name of the Lord; you shall automatically obtain honor.
ਜੇਕਰ ਗੁਰਾਂ ਦੇ ਉਪਦੇਸ਼ ਦੀ ਬਰਕਤ ਨਾਲ ਬੰਦਾ ਨਾਮ ਨੂੰ ਨਾਂ ਭੁਲੇ ਤਾਂ ਉਹ ਸੁਖੈਨ ਹੀ ਇੱਜ਼ਤ ਪਾ ਲੈਂਦਾ ਹੈ।
ਪਤਿ = ਇੱਜ਼ਤ। ਸਹਜੇ = ਸਹਜਿ, ਅਡੋਲ ਅਵਸਥਾ ਵਿਚ (ਟਿਕ ਕੇ)।(ਹੇ ਜੀਵ!) ਜੇ ਗੁਰੂ ਦੀ ਮੱਤ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ, ਤਾਂ (ਨਾਮ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕ ਕੇ (ਪ੍ਰਭੂ ਦੇ ਦਰ ਤੇ) ਇੱਜ਼ਤ ਪ੍ਰਾਪਤ ਕਰ ਲਈਦੀ ਹੈ।
 
अंतरि सबदु निधानु है मिलि आपु गवाईऐ ॥७॥
Anṯar sabaḏ niḏẖān hai mil āp gavā▫ī▫ai. ||7||
Deep within the self is the treasure of the Shabad; it is obtained only by eradicating selfishness and conceit. ||7||
ਅੰਦਰਵਾਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਮਿਲਦਾ ਹੈ।
ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ। ਆਪੁ = ਆਪਾ-ਭਾਵ ॥੭॥ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ-ਰੂਪ ਖ਼ਜ਼ਾਨਾ ਹੈ (ਉਹ ਪ੍ਰਭੂ ਨੂੰ ਮਿਲ ਪੈਂਦਾ ਹੈ)। (ਪ੍ਰਭੂ ਨੂੰ) ਮਿਲ ਕੇ ਆਪਾ-ਭਾਵ ਗਵਾ ਸਕੀਦਾ ਹੈ ॥੭॥
 
नदरि करे प्रभु आपणी गुण अंकि समावै ॥
Naḏar kare parabẖ āpṇī guṇ ank samāvai.
When God bestows His Glance of Grace, people settle in the Lap of the Virtuous Lord.
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਪ੍ਰਾਣੀ ਗੁਣਵੰਤ ਪੁਰਖ ਦੀ ਗੋਦੀ ਵਿੱਚ ਜਾ ਲੀਨ ਹੁੰਦਾ ਹੈ।
ਅੰਕਿ = (ਪ੍ਰਭੂ ਦੇ) ਅੰਕ ਵਿਚ, ਗਲਵੱਕੜੀ ਵਿਚ।ਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ (ਉਸ ਨੂੰ ਆਪਣੇ) ਗੁਣ (ਬਖ਼ਸ਼ਦਾ ਹੈ, ਤੇ ਗੁਣਾਂ ਦੀ ਬਰਕਤਿ ਨਾਲ ਉਹ ਪ੍ਰਭੂ ਦੇ) ਅੰਕ ਵਿਚ ਲੀਨ ਹੋ ਜਾਂਦਾ ਹੈ।
 
नानक मेलु न चूकई लाहा सचु पावै ॥८॥१॥१७॥
Nānak mel na cẖūk▫ī lāhā sacẖ pāvai. ||8||1||17||
O Nanak, this Union cannot be broken; the true profit is obtained. ||8||1||17||
ਇਹ ਮਿਲਾਪ ਹੈ ਨਾਨਕ! ਟੁਟਦਾ ਨਹੀਂ ਅਤੇ ਉਹ ਸੱਚਾ ਨਫ਼ਾ ਕਮਾ ਲੈਂਦਾ ਹੈ।
ਨ ਚੂਕਈ = ਨਹੀਂ ਮੁੱਕਦਾ ॥੮॥੧॥੧੭॥ਹੇ ਨਾਨਕ! ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ, ਉਹ ਜੀਵ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਲਾਭ ਖੱਟ ਲੈਂਦਾ ਹੈ ॥੮॥੧॥੧੭॥