Sri Guru Granth Sahib Ji

Ang: / 1430

Your last visited Ang:

गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
गुर परसादी बूझि ले तउ होइ निबेरा ॥
Gur parsādī būjẖ le ṯa▫o ho▫e niberā.
By Guru's Grace, one comes to understand, and then, the account is settled.
ਜੇਕਰ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਾਹਿਬ ਨੂੰ ਸਮਝ ਲਵੇ ਤਾਂ ਉਸ ਦਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।
ਬੂਝਿ ਲੇ = ਸਮਝ ਲੈ। ਤਉ = ਤਦੋਂ। ਨਿਬੇਰਾ = ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ।ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ,
 
घरि घरि नामु निरंजना सो ठाकुरु मेरा ॥१॥
Gẖar gẖar nām niranjanā so ṯẖākur merā. ||1||
In each and every heart is the Name of the Immaculate Lord; He is my Lord and Master. ||1||
ਜਿਸ ਦਾ ਨਾਮ ਪਵਿੱਤ੍ਰ ਪੁਰਸ਼ ਹੈ ਅਤੇ ਜੋ ਹਰਿ ਦਿਲ ਅੰਦਰ ਸਮਾ ਰਿਹਾ ਹੈ, ਉਹ ਮੇਰਾ ਮਾਲਕ ਹੈ।
ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਠਾਕੁਰੁ = ਪਾਲਣਹਾਰ, ਮਾਲਕ ॥੧॥ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ ॥੧॥
 
बिनु गुर सबद न छूटीऐ देखहु वीचारा ॥
Bin gur sabaḏ na cẖẖūtī▫ai ḏekẖhu vīcẖārā.
Without the Word of the Guru's Shabad, no one is emancipated. See this, and reflect upon it.
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਇਸ ਨੂੰ ਸੋਚ ਸਮਝ ਕੇ ਵੇਖ ਲਉ।
ਨ ਛੂਟੀਐ = (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ।(ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ,) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ।
 
जे लख करम कमावही बिनु गुर अंधिआरा ॥१॥ रहाउ ॥
Je lakẖ karam kamāvahī bin gur anḏẖi▫ārā. ||1|| rahā▫o.
Even though you may perform hundreds of thousands of rituals, without the Guru, there is only darkness. ||1||Pause||
ਭਾਵੇਂ ਆਦਮੀ ਲੱਖਾਂ ਹੀ ਕਰਮਕਾਂਡ ਪਿਆ ਕਮਾਵੇ, ਪਰ ਗੁਰਾਂ ਦੇ ਬਗ਼ੈਰ ਸਭ ਹਨ੍ਹੇਰਾ ਹੀ ਹੈ। ਠਹਿਰਾਉ।
ਜੇ ਕਮਾਵਹੀ = ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰਾ = ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ ॥੧॥ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ॥੧॥ ਰਹਾਉ॥
 
अंधे अकली बाहरे किआ तिन सिउ कहीऐ ॥
Anḏẖe aklī bāhre ki▫ā ṯin si▫o kahī▫ai.
What can you say, to one who is blind and without wisdom?
ਆਪਾਂ ਉਨ੍ਹਾਂ ਨੂੰ ਕੀ ਆਖੀਏ ਜਿਹੜੇ ਅੰਨ੍ਹੇ ਅਤੇ ਸਿਆਣਪ ਤੋਂ ਸੱਖਣੇ ਹਨ?
ਅਕਲੀ ਬਾਹਰੇ = ਅਕਲੋਂ ਖ਼ਾਲੀ। ਕਿਆ.......ਕਹੀਐ = ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ।ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ।
 
बिनु गुर पंथु न सूझई कितु बिधि निरबहीऐ ॥२॥
Bin gur panth na sūjẖ▫ī kiṯ biḏẖ nirabahī▫ai. ||2||
Without the Guru, the Path cannot be seen. How can anyone proceed? ||2||
ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?
ਪੰਥੁ = (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ ॥੨॥ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ ॥੨॥
 
खोटे कउ खरा कहै खरे सार न जाणै ॥
Kẖote ka▫o kẖarā kahai kẖare sār na jāṇai.
He calls the counterfeit genuine, and does not know the value of the genuine.
ਜਾਹਲੀ ਨੂੰ ਆਦਮੀ ਅਸਲੀ ਆਖਦਾ ਹੈ ਅਤੇ ਅਸਲੀ ਦੀ ਉਹ ਕਦਰ ਹੀ ਨਹੀਂ ਪਛਾਣਦਾ।
ਕਹੈ = ਆਖਦਾ ਹੈ। ਸਾਰ = ਕਦਰ, ਕੀਮਤ।ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ।
 
अंधे का नाउ पारखू कली काल विडाणै ॥३॥
Anḏẖe kā nā▫o pārkẖū kalī kāl vidāṇai. ||3||
The blind man is known as an appraiser; this Dark Age of Kali Yuga is so strange! ||3||
ਅੰਨ੍ਹੇ ਮਨੁੱਖ ਦਾ ਨਾਮ ਜਾਂਚ ਪੜਤਾਲ ਕਰਨ ਵਾਲਾ ਹੈ। ਅਸਚਰਜ ਹੈ ਇਹ ਕਲਜੁਗ ਦਾ ਸਮਾਂ।
ਪਾਰਖੂ = ਸਿਆਣਾ। ਵਿਡਾਣੈ = ਅਸਚਰਜ ਦਾ। ਕਲੀ ਕਾਲ ਵਿਡਾਣੈ = ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ: ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ। ਮਾਇਆ-ਮੋਹੇ ਜਗਤ ਦਾ ਜ਼ਿਕਰ ਹੈ। ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿਚ ਆਉਣ ਕਰਕੇ ਆਪ ਲਫ਼ਜ਼ 'ਜਗਤ' ਦੇ ਥਾਂ 'ਕਲੀ ਕਾਲ' ਵਰਤ ਰਹੇ ਹਨ} ॥੩॥ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ-ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ ॥੩॥
 
सूते कउ जागतु कहै जागत कउ सूता ॥
Sūṯe ka▫o jāgaṯ kahai jāgaṯ ka▫o sūṯā.
The sleeper is said to be awake, and those who are awake are like sleepers.
ਸੁੱਤੇ ਹੋਏ ਨੂੰ ਜਾਗਦਾ ਆਖਦਾ ਹੈ ਅਤੇ ਜਾਗਦੇ ਨੂੰ ਸੁੱਤਾ ਪਿਆ ਕਹਿੰਦਾ ਹੈ।
ਸੂਤੇ ਕਉ = (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ। ਜਾਗਤੁ = ਸੁਚੇਤ। ਜਾਗਤ ਕਉ = ਉਸ ਨੂੰ ਜੋ ਪ੍ਰਭੂ-ਨਾਮ ਵਿਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ।ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ।
 
जीवत कउ मूआ कहै मूए नही रोता ॥४॥
Jīvaṯ ka▫o mū▫ā kahai mū▫e nahī roṯā. ||4||
The living are said to be dead, and no one mourns for those who have died. ||4||
ਇਹ ਜੀਉਂਦੇ ਹੋਏ ਨੂੰ ਮੁਰਦਾ ਆਖਦਾ ਹੈ, ਅਤੇ ਦਰ ਅਸਲ ਮਰਿਆ ਹੋਇਆ ਲਈ ਵਿਰਲਾਪ ਨਹੀਂ ਕਰਦਾ।
ਮੂਆ = ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ ॥੪॥ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ ॥੪॥
 
आवत कउ जाता कहै जाते कउ आइआ ॥
Āvaṯ ka▫o jāṯā kahai jāṯe ka▫o ā▫i▫ā.
One who is coming is said to be going, and one who is gone is said to have come.
ਜੋ ਆ ਰਿਹਾ ਹੈ ਉਹ ਆਖਦਾ ਹੈ ਜਾ ਰਿਹਾ ਹੈ, ਅਤੇ ਜੋ ਗਿਆ ਹੋਇਆ ਹੈ ਉਸ ਨੂੰ ਆਇਆ ਕਹਿੰਦਾ ਹੈ।
xxxਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ।
 
पर की कउ अपुनी कहै अपुनो नही भाइआ ॥५॥
Par kī ka▫o apunī kahai apuno nahī bẖā▫i▫ā. ||5||
That which belongs to others, he calls his own, but he has no liking for that which is his. ||5||
ਆਦਮੀ ਪਰਾਈ ਮਲਕੀਅਤ ਨੂੰ ਆਪਣੀ ਨਿੱਜ ਦੀ ਆਖਦਾ ਹੈ ਅਤੇ ਆਪਣੀ ਨਿੱਜ ਦੀ ਨੂੰ ਪਸੰਦ ਨਹੀਂ ਰਖਦਾ।
ਪਰ ਕੀ ਕਉ = ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ। ਭਾਇਆ = ਚੰਗਾ ਲੱਗਾ ॥੫॥ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ॥੫॥
 
मीठे कउ कउड़ा कहै कड़ूए कउ मीठा ॥
Mīṯẖe ka▫o ka▫uṛā kahai kaṛū▫e ka▫o mīṯẖā.
That which is sweet is said to be bitter, and the bitter is said to be sweet.
ਜੋ ਮਿੱਠਾ ਹੈ ਉਸ ਨੂੰ ਉਹ ਕੋੜਾ ਆਖਦਾ ਹੈ ਅਤੇ ਕੌੜੇ ਨੂੰ ਉਹ ਮਿੱਠਾ ਦਸਦਾ ਹੈ।
xxxਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ।
 
राते की निंदा करहि ऐसा कलि महि डीठा ॥६॥
Rāṯe kī ninḏā karahi aisā kal mėh dīṯẖā. ||6||
One who is imbued with the Lord's Love is slandered - his is what I have seen in this Dark Age of Kali Yuga. ||6||
ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਦੀ ਉਹ ਬਦਖੋਹੀ ਕਰਦਾ ਹੈ। ਇਹੋ ਜਿਹਾ ਵਰਤਾਰਾ ਮੈਂ ਕਲਜੁਗ ਵਿੱਚ ਵੇਖਿਆ ਹੈ।
ਰਾਤੇ ਕੀ = ਨਾਮ-ਰੰਗ ਵਿਚ ਰੰਗੇ ਹੋਏ ਦੀ। ਕਰਹਿ = ਕਰਦੇ ਹਨ। ਕਲਿ ਮਹਿ = ਜਗਤ ਵਿਚ ॥੬॥ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ॥੬॥
 
चेरी की सेवा करहि ठाकुरु नही दीसै ॥
Cẖerī kī sevā karahi ṯẖākur nahī ḏīsai.
He serves the maid, and does not see his Lord and Master.
ਇਨਸਾਨ ਨੌਕਰਾਣੀ ਦੀ ਟਹਿਲ ਕਮਾਉਂਦਾ ਹੈ ਪ੍ਰੰਤੂ ਮਾਲਕ ਨੂੰ ਉਹ ਵੇਖਦਾ ਹੀ ਨਹੀਂ।
ਚੇਰੀ = ਪਰਮਾਤਮਾ ਦੀ ਦਾਸੀ, ਮਾਇਆ। ਦੀਸੈ = ਦਿੱਸਦਾ।ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ।
 
पोखरु नीरु विरोलीऐ माखनु नही रीसै ॥७॥
Pokẖar nīr virolī▫ai mākẖan nahī rīsai. ||7||
Churning the water in the pond, no butter is produced. ||7||
ਛੱਪੜ ਦਾ ਪਾਣੀ ਰਿੜਕਣ ਦੁਆਰਾ ਮੱਖਣ ਨਹੀਂ ਨਿਕਲਦਾ।
ਪੋਖਰੁ = ਛੱਪੜ। ਨੀਰੁ = ਪਾਣੀ। ਵਿਰੋਲੀਐ = ਜੇ ਰਿੜਕੀਏ। ਨਹੀ ਰੀਸੈ = ਨਹੀਂ ਨਿਕਲਦਾ ॥੭॥(ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ ॥੭॥
 
इसु पद जो अरथाइ लेइ सो गुरू हमारा ॥
Is paḏ jo arthā▫e le▫e so gurū hamārā.
One who understands the meaning of this verse is my Guru.
ਜੋ ਇਸ ਅਵਸਥਾ ਦੇ ਅਰਥ ਸਮਝਦਾ ਹੈ, ਉਹ ਮੇਰਾ ਉਸਤਾਦ ਹੈ।
ਪਦ = ਆਤਮਕ ਦਰਜਾ। ਅਰਥਾਇ ਲੇਇ = ਜਤਨ ਨਾਲ ਪ੍ਰਾਪਤ ਕਰ ਲਏ।ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ।
 
नानक चीनै आप कउ सो अपर अपारा ॥८॥
Nānak cẖīnai āp ka▫o so apar apārā. ||8||
O Nanak, one who knows his own self, is infinite and incomparable. ||8||
ਜੋ ਆਪਣੇ ਆਪ ਨੂੰ ਜਾਣਦਾ ਹੈ, ਹੈ ਨਾਨਕ! ਉਹ ਬੇਅੰਤ ਅਤੇ ਲਾਸਾਨੀ ਹੈ।
ਚੀਨੈ = ਪਰਖੇ, ਪਛਾਣੇ। ਅਪਰ = ਮਾਇਆ ਦੇ ਪ੍ਰਭਾਵ ਤੋਂ ਪਰੇ। ਅਪਾਰਾ = ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ ॥੮॥ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੮॥
 
सभु आपे आपि वरतदा आपे भरमाइआ ॥
Sabẖ āpe āp varaṯḏā āpe bẖarmā▫i▫ā.
He Himself is All-pervading; He Himself misleads the people.
ਖ਼ੁਦ-ਬ-ਖ਼ੁਦ ਹੀ ਸਾਹਿਬ ਸਾਰੇ ਵਿਆਪਕ ਹੋ ਰਿਹਾ ਹੈ ਤੇ ਉਹ ਖ਼ੁਦ ਹੀ ਪ੍ਰਾਣੀਆਂ ਨੂੰ ਕੁਰਾਹੇ ਭਟਕਾਉਂਦਾ ਹੈ।
ਸਭੁ = ਹਰ ਥਾਂ। ਆਪੇ = (ਪ੍ਰਭੂ) ਆਪ ਹੀ। ਭਰਮਾਇਆ = ਭੁਲੇਖੇ ਵਿਚ ਪਾਇਆ।(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ।
 
गुर किरपा ते बूझीऐ सभु ब्रहमु समाइआ ॥९॥२॥१८॥
Gur kirpā ṯe būjẖī▫ai sabẖ barahm samā▫i▫ā. ||9||2||18||
By Guru's Grace, one comes to understand, that God is contained in all. ||9||2||18||
ਗੁਰਾਂ ਦੀ ਦਇਆ ਰਾਹੀਂ, ਇਨਸਾਨ ਵਿੱਚ ਸਮਝਦਾ ਹੈ ਕਿ ਸਾਰਿਆਂ ਅੰਦਰ ਸੁਆਮੀ ਰਮਿਆ ਹੋਇਆ ਹੈ।
ਤੇ = ਤੋਂ, ਨਾਲ ॥੯॥ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ॥੯॥੨॥੧੮॥
 
रागु गउड़ी गुआरेरी महला ३ असटपदीआ
Rāg ga▫oṛī gu▫ārerī mėhlā 3 asatpaḏī▫ā
Raag Gauree Gwaarayree, Third Mehl, Ashtapadees:
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मन का सूतकु दूजा भाउ ॥
Man kā sūṯak ḏūjā bẖā▫o.
The pollution of the mind is the love of duality.
ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।
ਸੂਤਕੁ = ਕਿਸੇ ਬਾਲਕ ਦੇ ਜਨਮ ਨਾਲ ਕਿਸੇ ਘਰ ਵਿਚ ਪੈਦਾ ਹੋਈ ਅਪਵਿਤ੍ਰਤਾ। ਭਾਉ = ਪਿਆਰ। ਦੂਜਾ ਭਾਉ = ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ।(ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ।
 
भरमे भूले आवउ जाउ ॥१॥
Bẖarme bẖūle āva▫o jā▫o. ||1||
Deluded by doubt, people come and go in reincarnation. ||1||
ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।
ਆਵਉ ਜਾਉ = ਜਨਮ ਮਰਨ ਦਾ ਗੇੜ ॥੧॥(ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥
 
मनमुखि सूतकु कबहि न जाइ ॥
Manmukẖ sūṯak kabėh na jā▫e.
The pollution of the self-willed manmukhs will never go away,
ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ,
 
जिचरु सबदि न भीजै हरि कै नाइ ॥१॥ रहाउ ॥
Jicẖar sabaḏ na bẖījai har kai nā▫e. ||1|| rahā▫o.
as long as they do not dwell on the Shabad, and the Name of the Lord. ||1||Pause||
ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।
ਸਬਦਿ = ਸ਼ਬਦ ਵਿਚ। ਭੀਜੈ = ਭਿੱਜਦਾ ਹੈ, ਪਤੀਜਦਾ। ਨਾਇ = ਨਾਮ ਵਿਚ ॥੧॥ਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ ਅਤੇ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ ॥੧॥ ਰਹਾਉ॥
 
सभो सूतकु जेता मोहु आकारु ॥
Sabẖo sūṯak jeṯā moh ākār.
All the created beings are contaminated by emotional attachment;
ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
ਸਭੋ = ਸਾਰਾ ਹੀ। ਜੇਤਾ = ਜਿਤਨਾ ਹੀ। ਆਕਾਰੁ = ਇਹ ਦਿੱਸਦਾ ਜਗਤ।(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ,
 
मरि मरि जमै वारो वार ॥२॥
Mar mar jammai vāro vār. ||2||
they die and are reborn, only to die over and over again. ||2||
ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।
ਵਾਰੋ ਵਾਰ = ਮੁੜ ਮੁੜ ॥੨॥ਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ ॥੨॥
 
सूतकु अगनि पउणै पाणी माहि ॥
Sūṯak agan pa▫uṇai pāṇī māhi.
Fire, air and water are polluted.
ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।
ਮਾਹਿ = ਵਿਚ।(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ,
 
सूतकु भोजनु जेता किछु खाहि ॥३॥
Sūṯak bẖojan jeṯā kicẖẖ kẖāhi. ||3||
The food which is eaten is polluted. ||3||
ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
ਜੇਤਾ ਕਿਛੁ = ਜਿਤਨਾ ਕੁਝ ॥੩॥ਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ ॥੩॥
 
सूतकि करम न पूजा होइ ॥
Sūṯak karam na pūjā ho▫e.
The actions of those who do not worship the Lord are polluted.
ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।
ਸੂਤਕਿ = ਅਪਵਿਤ੍ਰਤਾ ਦੇ ਕਾਰਨ।ਸੂਤਕ (ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ।
 
नामि रते मनु निरमलु होइ ॥४॥
Nām raṯe man nirmal ho▫e. ||4||
Attuned to the Naam, the Name of the Lord, the mind becomes immaculate. ||4||
ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
ਨਾਮਿ = ਨਾਮ ਵਿਚ ॥੪॥ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ ॥੪॥
 
सतिगुरु सेविऐ सूतकु जाइ ॥
Saṯgur sevi▫ai sūṯak jā▫e.
Serving the True Guru, pollution is eradicated,
ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ। ਜਾਇ = ਦੂਰ ਹੁੰਦਾ ਹੈ।ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ,
 
मरै न जनमै कालु न खाइ ॥५॥
Marai na janmai kāl na kẖā▫e. ||5||
and then, one does not suffer death and rebirth, or get devoured by death. ||5||
ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।
ਕਾਲੁ = ਮੌਤ, ਆਤਮਕ ਮੌਤ ॥੫॥(ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ ॥੫॥
 
सासत सिम्रिति सोधि देखहु कोइ ॥
Sāsaṯ simriṯ soḏẖ ḏekẖhu ko▫e.
You may study and examine the Shaastras and the Simritees,
ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।
ਸੋਧਿ ਦੇਖਹੁ = ਵਿਚਾਰ ਕੇ ਵੇਖ ਲਵੋ।(ਬੇ-ਸ਼ੱਕ) ਕੋਈ ਧਿਰ ਸਿਮ੍ਰਿਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ।
 
विणु नावै को मुकति न होइ ॥६॥
viṇ nāvai ko mukaṯ na ho▫e. ||6||
but without the Name, no one is liberated. ||6||
ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।
ਕੋ = ਕੋਈ ਮਨੁੱਖ। ਮੁਕਤਿ = ਸੂਤਕ ਤੋਂ ਖ਼ਲਾਸੀ ॥੬॥ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ ॥੬॥
 
जुग चारे नामु उतमु सबदु बीचारि ॥
Jug cẖāre nām uṯam sabaḏ bīcẖār.
Throughout the four ages, the Naam is the ultimate; reflect upon the Word of the Shabad.
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ।ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ।
 
कलि महि गुरमुखि उतरसि पारि ॥७॥
Kal mėh gurmukẖ uṯras pār. ||7||
In this Dark Age of Kali Yuga, only the Gurmukhs cross over. ||7||
ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।
ਕਲਿ ਮਹਿ = ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ ਰਹੇ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ (ਹੀ) ॥੭॥ਇਸ ਜੁਗ ਵਿਚ ਭੀ ਜਿਸ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੭॥
 
साचा मरै न आवै जाइ ॥
Sācẖā marai na āvai jā▫e.
The True Lord does not die; He does not come or go.
ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਆਵੈ ਜਾਇ = ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ।(ਪਰਮਾਤਮਾ) ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ
 
नानक गुरमुखि रहै समाइ ॥८॥१॥
Nānak gurmukẖ rahai samā▫e. ||8||1||
O Nanak, the Gurmukh remains absorbed in the Lord. ||8||1||
ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।
ਗੁਰਮੁਖਿ = ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ ॥੮॥ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ। (ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ) ॥੮॥੧॥
 
गउड़ी महला ३ ॥
Ga▫oṛī mėhlā 3.
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
xxxxxx
 
गुरमुखि सेवा प्रान अधारा ॥
Gurmukẖ sevā parān aḏẖārā.
Selfless service is the support of the breath of life of the Gurmukh.
ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।(ਹੇ ਪੰਡਿਤ!) ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ-ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ,
 
हरि जीउ राखहु हिरदै उर धारा ॥
Har jī▫o rākẖo hirḏai ur ḏẖārā.
Keep the Dear Lord enshrined in your heart.
ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।
ਹਿਰਦੈ = ਹਿਰਦੇ ਵਿਚ। ਉਰ = ਹਿਰਦਾ।ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ।
 
गुरमुखि सोभा साच दुआरा ॥१॥
Gurmukẖ sobẖā sācẖ ḏu▫ārā. ||1||
The Gurmukh is honored in the Court of the True Lord. ||1||
ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
ਸਾਚ ਦੁਆਰਾ = ਸਦਾ-ਥਿਰ ਰਹਿਣ ਵਾਲੇ ਹਰੀ ਦੇ ਦਰ ਤੇ ॥੧॥(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਡਿਆਈ ਹਾਸਲ ਕਰੇਂਗਾ ॥੧॥
 
पंडित हरि पड़ु तजहु विकारा ॥
Pandiṯ har paṛ ṯajahu vikārā.
O Pandit, O religious scholar, read about the Lord, and renounce your corrupt ways.
ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।
ਪੰਡਿਤ = ਹੇ ਪੰਡਿਤ! ਪੜੁ = ਪੜ੍ਹ।ਹੇ ਪੰਡਿਤ! ਪਰਮਾਤਮਾ ਦੀ ਸਿਫ਼ਤ-ਸਾਲਾਹ ਪੜ੍ਹ (ਅਤੇ ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ।
 
गुरमुखि भउजलु उतरहु पारा ॥१॥ रहाउ ॥
Gurmukẖ bẖa▫ojal uṯarahu pārā. ||1|| rahā▫o.
The Gurmukh crosses over the terrifying world-ocean. ||1||Pause||
ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
ਭਉਜਲੁ = ਸੰਸਾਰ-ਸਮੁੰਦਰ ॥੧॥(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੧॥ ਰਹਾਉ॥