Sri Guru Granth Sahib Ji

Ang: / 1430

Your last visited Ang:

सबदि मनु रंगिआ लिव लाइ ॥
Sabaḏ man rangi▫ā liv lā▫e.
The mind is attuned to the Word of the Shabad; it is lovingly attuned to the Lord.
ਮਨੁਆਂ ਨਾਮ ਨਾਲ ਰੰਗੀਜਿਆਂ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਜੁੜ ਗਿਆ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਲਾਇ = ਲਾ ਕੇ।ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ) ਮਨ ਨੂੰ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗ ਲਿਆ ਹੈ।
 
निज घरि वसिआ प्रभ की रजाइ ॥१॥
Nij gẖar vasi▫ā parabẖ kī rajā▫e. ||1||
It abides within its own home, in harmony with the Lord's Will. ||1||
ਸਾਹਿਬ ਦੀ ਮਰਜੀ ਦੁਆਰਾ ਇਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ-ਚਰਨਾਂ ਵਿਚ। ਰਜਾਇ = ਭਾਣਾ ॥੧॥ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ ॥੧॥
 
सतिगुरु सेविऐ जाइ अभिमानु ॥
Saṯgur sevi▫ai jā▫e abẖimān.
Serving the True Guru, egotistical pride departs,
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਹੰਕਾਰ ਦੂਰ ਹੋ ਜਾਂਦਾ ਹੈ,
ਸੇਵੀਐ = ਜੇ ਸੇਵਾ ਕਰੀਏ, ਜੇ ਸਰਨ ਪਈਏ।ਗੁਰੂ ਦੀ ਸ਼ਰਨ ਪਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,
 
गोविदु पाईऐ गुणी निधानु ॥१॥ रहाउ ॥
Goviḏ pā▫ī▫ai guṇī niḏẖān. ||1|| rahā▫o.
and the Lord of the Universe, the Treasure of Excellence, is obtained. ||1||Pause||
ਅਤੇ ਗੁਣਾ ਦਾ ਖ਼ਜ਼ਾਨਾ ਮਾਲਕ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
ਗੁਣੀ ਨਿਧਾਨ = ਗੁਣਾਂ ਦਾ ਖ਼ਜ਼ਾਨਾ ॥੧॥ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ॥
 
मनु बैरागी जा सबदि भउ खाइ ॥
Man bairāgī jā sabaḏ bẖa▫o kẖā▫e.
The mind becomes detached and free of desire, when it experiences the Fear of God, through the Shabad.
ਜਦ ਸੁਆਮੀ ਦਾ ਡਰ ਧਾਰਨ ਕਰ ਲੈਂਦਾ ਹੈ, ਤਾਂ ਮਨੂਆਂ ਇਛਾ-ਰਹਿਤ ਹੋ ਜਾਂਦਾ ਹੈ।
ਬੈਰਾਗੀ = ਬੈਰਾਗਵਾਨ, ਮਾਇਆ ਦੇ ਮੋਹ ਤੋਂ ਬਚਿਆ ਹੋਇਆ। ਜਾ = ਜਦੋਂ। ਭਉ = ਡਰ, ਇਹ ਡਰ ਕਿ ਪਰਮਾਤਮਾ ਸਰਬ-ਵਿਆਪਕ ਤੇ ਅੰਤਰਜਾਮੀ ਹੈ। ਖਾਇ = ਖਾਂਦਾ ਹੈ, ਆਤਮਕ ਖ਼ੁਰਾਕ ਬਣਾਂਦਾ ਹੈ।ਜਦੋਂ (ਕੋਈ ਮਨੁੱਖ ਇਸ) ਡਰ ਨੂੰ (ਕਿ ਪਰਮਾਤਮਾ ਹਰੇਕ ਦੇ ਅੰਦਰ ਵੱਸ ਰਿਹਾ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਆਪਣੇ ਆਤਮੇ ਦੀ) ਖ਼ੁਰਾਕ ਬਣਾਂਦਾ ਹੈ, (ਉਸ ਦਾ) ਮਨ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ,
 
मेरा प्रभु निरमला सभ तै रहिआ समाइ ॥
Merā parabẖ nirmalā sabẖ ṯai rahi▫ā samā▫e.
My Immaculate God is pervading and contained among all.
ਮੇਰਾ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
ਸਭਤੈ = ਹਰ ਥਾਂ।ਉਸ ਨੂੰ ਪਵਿਤ੍ਰ-ਸਰੂਪ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ।
 
गुर किरपा ते मिलै मिलाइ ॥२॥
Gur kirpā ṯe milai milā▫e. ||2||
By Guru's Grace, one is united in His Union. ||2||
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਪ੍ਰਭੂ ਮਿਲਾਪ ਅੰਦਰ ਮਿਲ ਜਾਂਦਾ ਹੈ।
ਤੇ = ਤੋਂ, ਨਾਲ ॥੨॥ਉਹ ਮਨੁੱਖ ਗੁਰੂ ਦੀ ਕਿਰਪਾ ਨਾਲ (ਗੁਰੂ ਦਾ) ਮਿਲਾਇਆ ਹੋਇਆ (ਪਰਮਾਤਮਾ ਨੂੰ) ਮਿਲ ਪੈਂਦਾ ਹੈ ॥੨॥
 
हरि दासन को दासु सुखु पाए ॥
Har ḏāsan ko ḏās sukẖ pā▫e.
The slave of the Lord's slave attains peace.
ਵਾਹਿਗੁਰੂ ਦੇ ਨੌਕਰਾਂ ਦਾ ਨੌਕਰ ਆਰਾਮ ਪਾਉਂਦਾ ਹੈ।
ਕੋ = ਦਾ।ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
 
मेरा हरि प्रभु इन बिधि पाइआ जाए ॥
Merā har parabẖ in biḏẖ pā▫i▫ā jā▫e.
My Lord God is found in this way.
ਮੇਰਾ ਵਾਹਿਗੁਰੂ ਸੁਆਮੀ ਇਸ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ।
ਇਨ ਬਿਧਿ = ਇਸ ਤਰੀਕੇ ਨਾਲ।ਇਸ ਤਰੀਕੇ ਨਾਲ (ਹੀ) ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।
 
हरि किरपा ते राम गुण गाए ॥३॥
Har kirpā ṯe rām guṇ gā▫e. ||3||
By the Grace of the Lord, one comes to sing the Glorious Praises of the Lord. ||3||
ਵਾਹਿਗੁਰੂ ਦੀ ਮਿਹਰ ਰਾਹੀਂ ਆਦਮੀ ਸਾਈਂ ਦਾ ਜੱਸ ਆਲਾਪਦਾ ਹੈ।
ਤੇ = ਤੋਂ, ਨਾਲ। ਗਾਏ = ਗਾਂਦਾ ਹੈ ॥੩॥ਉਹ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
 
ध्रिगु बहु जीवणु जितु हरि नामि न लगै पिआरु ॥
Ḏẖarig baho jīvaṇ jiṯ har nām na lagai pi▫ār.
Cursed is that long life, during which love for the Lord's Name is not enshrined.
ਲਾਨ੍ਹਤ ਮਾਰੀ ਹੈ ਲੰਮੀ ਜਿੰਦਗੀ, ਜਿਸ ਵਿੱਚ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਨਹੀਂ ਪੈਦੀ।
ਬਹੁ ਜੀਵਣੁ = ਲੰਮੀ ਉਮਰ, (ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ। ਜਿਤੁ = ਜਿਸ ਦੀ ਰਾਹੀਂ, ਜੇ ਉਸ ਦੀ ਰਾਹੀਂ। ਨਾਮਿ = ਨਾਮ ਵਿਚ।(ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ (ਸਗੋਂ) ਫਿਟਕਾਰ-ਜੋਗ ਹੈ, ਜੇ ਉਸ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਉਸ ਲੰਮੀ ਉਮਰ ਵਾਲੇ ਦਾ) ਪਿਆਰ ਨਹੀਂ ਬਣਦਾ।
 
ध्रिगु सेज सुखाली कामणि मोह गुबारु ॥
Ḏẖarig sej sukẖālī kāmaṇ moh gubār.
Cursed is that comfortable bed which lures one into the darkness of attachment to sexual desire.
ਫਿਟੇ ਮੂੰਹ ਹੈ ਸੁਖਦਾਈ ਪਲੰਘ ਅਤੇ ਇਸਤਰੀ ਦਾ ਪਿਆਰ ਅਨ੍ਹੇਰਾ ਹੈ।
ਧ੍ਰਿਗੁ = ਫਿਟਕਾਰ-ਯੋਗ। ਕਾਮਣਿ = ਇਸਤ੍ਰੀ। ਸੁਖਾਲੀ = ਸੁਖ ਦੇਣ ਵਾਲੀ, ਸੁਖਦਾਈ {ਸੁਖਆਲਯ}। ਗੁਬਾਰੁ = ਘੁੱਪ-ਹਨੇਰਾ।(ਦੂਜੇ ਪਾਸੇ, ਸੁੰਦਰ) ਇਸਤ੍ਰੀ ਦੀ ਸੁਖਦਾਈ ਸੇਜ (ਭੀ) ਫਿਟਕਾਰ-ਜੋਗ ਹੈ (ਜੇ ਉਹ) ਮੋਹ ਦਾ ਘੁੱਪ ਹਨੇਰਾ (ਪੈਦਾ ਕਰਦੀ) ਹੈ।
 
तिन सफलु जनमु जिन नामु अधारु ॥४॥
Ŧin safal janam jin nām aḏẖār. ||4||
Fruitful is the birth of that person who takes the Support of the Naam, the Name of the Lord. ||4||
ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਨੂੰ ਜੀਵਨ ਦਾ ਆਸਰਾ ਹੈ।
ਅਧਾਰੁ = ਆਸਰਾ ॥੪॥(ਸਿਰਫ਼) ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਇਆ ਹੈ ॥੪॥
 
ध्रिगु ध्रिगु ग्रिहु कुट्मबु जितु हरि प्रीति न होइ ॥
Ḏẖarig ḏẖarig garihu kutamb jiṯ har parīṯ na ho▫e.
Cursed, cursed is that home and family, in which the love of the Lord is not embraced.
ਲਾਨ੍ਹਤ ਯੋਗ, ਲਾਨ੍ਹਤ ਯੋਗ; ਹੈ ਘਰ ਅਤੇ ਪਰਵਾਰ, ਜਿਨ੍ਹਾਂ ਦੇ ਕਾਰਨ ਵਾਹਿਗੁਰੂ ਨਾਲ ਪਿਆਰ ਨਹੀਂ ਪੈਦਾ।
ਗ੍ਰਿਹੁ = ਗ੍ਰਿਹਸਤ ਜੀਵਨ, ਘਰ। ਕੁਟੰਬੁ = ਪਰਿਵਾਰ।ਉਹ ਗ੍ਰਿਹਸਤ ਜੀਵਨ ਫਿਟਕਾਰ-ਜੋਗ ਹੈ, ਉਹ ਪਰਿਵਾਰ (ਵਾਲਾ ਜੀਵਨ) ਫਿਟਕਾਰ-ਜੋਗ ਹੈ, ਜਿਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤਿ ਨਹੀਂ ਬਣਦੀ।
 
सोई हमारा मीतु जो हरि गुण गावै सोइ ॥
So▫ī hamārā mīṯ jo har guṇ gāvai so▫e.
He alone is my friend, who sings the Glorious Praises of the Lord.
ਕੇਵਲ ਉਹੀ ਮੇਰਾ ਮਿਤ੍ਰ ਹੈ ਜੋ ਉਸ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
xxxਸਾਡਾ ਤਾਂ ਮਿੱਤਰ ਉਹੀ ਮਨੁੱਖ ਹੈ, ਜੋ ਉਸ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਸਾਨੂੰ ਭੀ ਸਿਫ਼ਤ-ਸਾਲਾਹ ਵਲ ਪ੍ਰੇਰਦਾ ਹੈ)।
 
हरि नाम बिना मै अवरु न कोइ ॥५॥
Har nām binā mai avar na ko▫e. ||5||
Without the Lord's Name, there is no other for me. ||5||
ਰੱਬ ਦੇ ਨਾਮ ਦੇ ਬਗੇਰ ਮੇਰਾ ਹੋਰ ਕੋਈ ਨਹੀਂ।
xxx॥੫॥ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਦਿੱਸਦਾ ॥੫॥
 
सतिगुर ते हम गति पति पाई ॥
Saṯgur ṯe ham gaṯ paṯ pā▫ī.
From the True Guru, I have obtained salvation and honor.
ਸੱਚੇ ਗੁਰਾਂ ਪਾਸੋਂ ਮੈਂ ਮੁਕਤੀ ਤੇ ਇੱਜ਼ਤ ਪ੍ਰਾਪਤ ਕੀਤੀ ਹੈ।
ਤੇ = ਤੋਂ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ।ਗੁਰੂ ਪਾਸੋਂ ਹੀ ਅਸੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਦੇ ਹਾਂ (ਜਿਸ ਦੀ ਬਰਕਤਿ ਨਾਲ ਹਰ ਥਾਂ) ਇੱਜ਼ਤ ਮਿਲਦੀ ਹੈ।
 
हरि नामु धिआइआ दूखु सगल मिटाई ॥
Har nām ḏẖi▫ā▫i▫ā ḏūkẖ sagal mitā▫ī.
I have meditated on the Name of the Lord, and all my sufferings have been erased.
ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਮੂਹ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
xxx(ਗੁਰੂ ਦੀ ਸਰਨ ਪੈ ਕੇ ਜਿਸ ਨੇ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲਿਆ ਹੈ।
 
सदा अनंदु हरि नामि लिव लाई ॥६॥
Saḏā anand har nām liv lā▫ī. ||6||
I am in constant bliss, lovingly attuned to the Lord's Name. ||6||
ਰੱਬ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਦੀਵੀ ਪਰਸੰਨਤਾ ਹਾਸਲ ਕਰ ਲਈ ਹੈ।
xxx॥੬॥ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਸਦਾ ਆਨੰਦ ਮਾਣਦਾ ਹੈ ॥੬॥
 
गुरि मिलिऐ हम कउ सरीर सुधि भई ॥
Gur mili▫ai ham ka▫o sarīr suḏẖ bẖa▫ī.
Meeting the Guru, I came to understand my body.
ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਆਪਣੀ ਦੋਹਿ ਦੀ ਗਿਆਤ ਹੋ ਗਈ ਹੈ।
ਗੁਰਿ ਮਿਲੀਐ = ਜੇ ਗੁਰੂ ਮਿਲ ਪਏ। ਸਰੀਰ ਸੁਧਿ = ਸਰੀਰ ਦੀ ਸੂਝ, ਸਰੀਰ ਨੂੰ ਪਵਿਤ੍ਰ ਰੱਖਣ ਦੀ ਸੂਝ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣ ਦੀ ਸੂਝ।ਜੇ ਗੁਰੂ ਮਿਲ ਪਏ ਤਾਂ ਅਸੀਂ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਭੀ ਹਾਸਲ ਕਰ ਲੈਂਦੇ ਹਾਂ।
 
हउमै त्रिसना सभ अगनि बुझई ॥
Ha▫umai ṯarisnā sabẖ agan bujẖ▫ī.
The fires of ego and desire have been totally quenched.
ਹੰਕਾਰ ਅਤੇ ਖਾਹਿਸ਼ ਦੀ ਅੱਗ ਸਮੂਹ ਬੁਝ ਗਈ ਹੈ।
ਬੁਝਈ = ਬੁੱਝ ਗਈ।(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ ਅੰਦਰੋਂ) ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਜਾਂਦੀ ਹੈ,
 
बिनसे क्रोध खिमा गहि लई ॥७॥
Binse kroḏẖ kẖimā gėh la▫ī. ||7||
Anger has been dispelled, and I have grasped hold of tolerance. ||7||
ਮੇਰਾ ਗੁੱਸਾ ਮਿਟ ਗਿਆ ਹੈ ਅਤੇ ਮੈਂ ਸਹਿਨਸ਼ੀਲਤਾ ਪਕੜ ਲਈ ਹੈ।
ਗਹਿ ਲਈ = ਪਕੜ ਲਈ ॥੭॥(ਉਸ ਦੇ ਅੰਦਰੋਂ) ਕ੍ਰੋਧ ਮੁੱਕ ਜਾਂਦਾ ਹੈ, ਉਹ ਸਦਾ ਖਿਮਾ ਧਾਰਨ ਕਰੀ ਰੱਖਦਾ ਹੈ ॥੭॥
 
हरि आपे क्रिपा करे नामु देवै ॥
Har āpe kirpā kare nām ḏevai.
The Lord Himself showers His Mercy, and bestows the Naam.
ਠਾਕੁਰ ਆਪ ਮਿਹਰ ਧਾਰਦਾ ਹੈ ਅਤੇ ਨਾਮ ਪ੍ਰਦਾਨ ਕਰਦਾ ਹੈ।
xxx(ਪਰ,) ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਤੇ ਆਪਣਾ ਨਾਮ ਬਖ਼ਸ਼ਦਾ ਹੈ।
 
गुरमुखि रतनु को विरला लेवै ॥
Gurmukẖ raṯan ko virlā levai.
How rare is that Gurmukh, who receives the jewel of the Naam.
ਕੋਈ ਟਾਵਾ ਪੁਰਸ਼ ਹੀ ਗੁਰਾਂ ਦੇ ਰਾਹੀਂ, ਨਾਮ ਹੀਰੇ ਨੂੰ ਹਾਸਲ ਕਰਦਾ ਹੈ।
xxxਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਤਨ ਪੱਲੇ ਬੰਨ੍ਹਦਾ ਹੈ।
 
नानकु गुण गावै हरि अलख अभेवै ॥८॥८॥
Nānak guṇ gāvai har alakẖ abẖevai. ||8||8||
O Nanak, sing the Glorious Praises of the Lord, the Unknowable, the Incomprehensible. ||8||8||
ਨਾਨਕ, ਸਮਝ ਸੋਚ ਤੋਂ ਉਚੇਰੇ ਤੇ ਭੇਦ-ਰਹਿਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
ਅਲਖ = ਜਿਸ ਦਾ ਸਰੂਪ ਸਮਝ ਵਿਚ ਨਾ ਆ ਸਕੇ। ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ ॥੮॥ਨਾਨਕ (ਤਾਂ ਗੁਰੂ ਦੀ ਕਿਰਪਾ ਨਾਲ ਹੀ) ਉਸ ਅਲੱਖ ਤੇ ਅਭੇਵ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ ॥੮॥੮॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु गउड़ी बैरागणि महला ३ ॥
Rāg ga▫oṛī bairāgaṇ mėhlā 3.
Raag Gauree Bairaagan, Third Mehl:
ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
xxxਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
 
सतिगुर ते जो मुह फेरे ते वेमुख बुरे दिसंनि ॥
Saṯgur ṯe jo muh fere ṯe vaimukẖ bure ḏisann.
Those who turn their faces away from the True Guru, are seen to be unfaithful and evil.
ਜਿਹੜੇ ਸੱਚੇ ਗੁਰਾਂ ਵਲੋਂ ਮੂੰਹ ਮੋੜਦੇ ਹਨ, ਉਹ ਸ਼ਰਧਾ-ਹੀਣ ਅਤੇ ਮੰਦੇ ਦਿਸਦੇ ਹਨ।
ਤੇ = ਤੋਂ। ਜੋ = ਜੇਹੜੇ ਬੰਦੇ। ਤੇ = ਉਹ ਬੰਦੇ। ਦਿਸੰਨਿ = ਦਿੱਸਦੇ ਹਨ।ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ।
 
अनदिनु बधे मारीअनि फिरि वेला ना लहंनि ॥१॥
An▫ḏin baḏẖe mārī▫an fir velā nā lahann. ||1||
They shall be bound and beaten night and day; they shall not have this opportunity again. ||1||
ਨਰੜ ਕੇ, ਉਹ ਰਾਤ ਦਿਨ ਕੁੱਟੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਕੇ ਇਹ ਮੌਕਾ ਹੱਥ ਨਹੀਂ ਲਗਣਾ।
ਅਨਦਿਨੁ = ਹਰ ਰੋਜ਼, ਹਰ ਵੇਲੇ। ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ। ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ। ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ)। ਲਹੰਨਿ = ਲੈਂਦੇ, ਲੱਭ ਸਕਦੇ ॥੧॥(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ॥੧॥
 
हरि हरि राखहु क्रिपा धारि ॥
Har har rākẖo kirpā ḏẖār.
O Lord, please shower Your Mercy upon me, and save me!
ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇ ਮੈਨੂੰ ਬਚਾ ਲਓ।
ਹਰਿ = ਹੇ ਰਹੀ! ਧਾਰਿ = ਧਾਰ ਕੇ।ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ।
 
सतसंगति मेलाइ प्रभ हरि हिरदै हरि गुण सारि ॥१॥ रहाउ ॥
Saṯsangaṯ melā▫e parabẖ har hirḏai har guṇ sār. ||1|| rahā▫o.
O Lord God, please lead me to meet the Sat Sangat, the True Congregation, that I may dwell upon the Glorious Praises of the Lord within my heart. ||1||Pause||
ਮੈਨੂੰ ਸਾਧ ਸੰਗਤਿ ਨਾਲ ਜੋੜ ਦੇ ਹੈ ਮਾਲਕ! ਤਾਂ ਜੋ ਮੈਂ ਆਪਣੇ ਮਨ ਅੰਦਰ ਵਾਹਿਗੁਰੁ ਸੁਆਮੀ ਦੀਆਂ ਵਡਿਆਈਆਂ ਨੂੰ ਚੇਤੇ ਕਰਾਂ ਠਹਿਰਾਉ।
ਪ੍ਰਭ = ਹੇ ਪ੍ਰਭੂ! ਸਾਰਿ = ਸਾਰੀਂ, ਮੈਂ ਸੰਭਾਲਾਂ ॥੧॥ਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ ॥੧॥ ਰਹਾਉ॥
 
से भगत हरि भावदे जो गुरमुखि भाइ चलंनि ॥
Se bẖagaṯ har bẖāvḏe jo gurmukẖ bẖā▫e cẖalann.
Those devotees are pleasing to the Lord, who as Gurmukh, walk in harmony with the Way of the Lord's Will.
ਉਹ ਅਨੁਰਾਗੀ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਜਿਹੜੇ ਮੁਖੀ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
ਭਗਤ = {ਬਹੁ-ਬਚਨ}। ਭਾਇ = ਪ੍ਰੇਮ ਵਿਚ। ਚਲੰਨਿ = ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ।ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ,
 
आपु छोडि सेवा करनि जीवत मुए रहंनि ॥२॥
Āp cẖẖod sevā karan jīvaṯ mu▫e rahann. ||2||
Subduing their selfishness and conceit, and performing selfless service, they remain dead while yet alive. ||2||
ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ।
ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ ॥੨॥ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥
 
जिस दा पिंडु पराण है तिस की सिरि कार ॥
Jis ḏā pind parāṇ hai ṯis kī sir kār.
The body and the breath of life belong to the One - perform the greatest service to Him.
ਜਿਸ ਦੀ ਮਲਕੀਅਤ ਜਿਸਮ ਅਤੇ ਜਿੰਦ ਜਾਨ ਹੈ, ਉਸ ਦੀ ਉੱਚੀ ਸੇਵਾ ਕਮਾਉਣ ਦਾ ਇਨਸਾਨ ਨੂੰ ਹੁਕਮ ਹੈ।
ਪਿੰਡੁ = ਸਰੀਰ। ਪਰਾਣ = ਜਿੰਦ। ਸਿਰਿ = ਸਿਰ ਤੇ। ਕਾਰ = ਹਕੂਮਤਿ।ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ।
 
ओहु किउ मनहु विसारीऐ हरि रखीऐ हिरदै धारि ॥३॥
Oh ki▫o manhu visārī▫ai har rakẖī▫ai hirḏai ḏẖār. ||3||
Why forget Him from your mind? Keep the Lord enshrined in your heart. ||3||
ਉਸ ਨੂੰ ਆਪਣੇ ਮਨ ਵਿਚੋਂ ਕਿਉਂ ਭੁਲਾਈਏ? ਸਾਨੂੰ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਣਾ ਉਚਿਤ ਹੈ।
ਮਨਹੁ = ਮਨ ਤੋਂ ॥੩॥ਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ॥੩॥
 
नामि मिलिऐ पति पाईऐ नामि मंनिऐ सुखु होइ ॥
Nām mili▫ai paṯ pā▫ī▫ai nām mani▫ai sukẖ ho▫e.
Receiving the Naam, the Name of the Lord, one obtains honor; believing in the Naam, one is at peace.
ਨਾਮ ਨੂੰ ਪਰਾਪਤ ਹੋ ਇਨਸਾਨ ਇੱਜ਼ਤ ਪਾ ਲੈਂਦਾ ਹੈ ਅਤੇ ਨਾਮ ਅੰਦਰ ਭਰੋਸਾ ਕਰਨ ਦੁਆਰਾ ਉਸ ਨੂੰ ਆਰਾਮ ਮਿਲਦਾ ਹੈ।
ਨਾਮਿ ਮਿਲਿਐ = ਜੇ ਨਾਮ ਮਿਲ ਜਾਏ। ਪਤਿ = ਇੱਜ਼ਤ। ਨਾਮਿ ਮੰਨੀਐ = ਜੇ ਮਨ ਨਾਮ ਵਿਚ ਪਤੀਜ ਜਾਏ।ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ।
 
सतिगुर ते नामु पाईऐ करमि मिलै प्रभु सोइ ॥४॥
Saṯgur ṯe nām pā▫ī▫ai karam milai parabẖ so▫e. ||4||
The Naam is obtained from the True Guru; by His Grace, God is found. ||4||
ਸੱਚੇ ਗੁਰਾਂ ਪਾਸੋਂ ਨਾਮ ਹਾਸਲ ਹੁੰਦਾ ਹੈ। ਸਾਹਿਬ ਦੀ ਰਹਿਮਤ ਦੁਆਰਾ ਉਹ ਸਾਹਿਬ ਪਾਇਆ ਜਾਂਦਾ ਹੈ।
ਤੇ = ਤੋਂ, ਪਾਸੋਂ। ਕਰਮਿ = ਮਿਹਰ ਨਾਲ ॥੪॥(ਪਰ,) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ॥੪॥
 
सतिगुर ते जो मुहु फेरे ओइ भ्रमदे ना टिकंनि ॥
Saṯgur ṯe jo muhu fere o▫e bẖaramḏe nā tikann.
They turn their faces away from the True Guru; they continue to wander aimlessly.
ਜਿਹੜੇ ਸੱਚੇ ਗੁਰਾਂ ਵਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਭਟਕਦੇ ਫਿਰਦੇ ਹਨ ਅਤੇ ਸਥਿਰ ਨਹੀਂ ਹੁੰਦੇ।
ਓਇ = {'ਓਹ' ਤੋਂ ਬਹੁ-ਵਚਨ}। ਭ੍ਰਮਦੇ = ਭਟਕਦੇ।ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ।
 
धरति असमानु न झलई विचि विसटा पए पचंनि ॥५॥
Ḏẖaraṯ asmān na jẖal▫ī vicẖ vistā pa▫e pacẖann. ||5||
They are not accepted by the earth or the sky; they fall into manure, and rot. ||5||
ਜਮੀਨ ਅਤੇ ਆਕਾਸ਼ ਉਨ੍ਹਾਂ ਨੂੰ ਸਹਾਰਾ ਨਹੀਂ ਦਿੰਦੇ। ਗੰਦਗੀ ਅੰਦਰਿ ਡਿਗੇ ਹੋਏ ਉਹ ਉਥੇ ਗਲ ਸੜ ਜਾਂਦੇ ਹਨ।
ਝਲਈ = ਝੱਲਦਾ, ਸਹਾਰਾ ਦੇਂਦਾ। ਪਚੰਨਿ = ਦੁਖੀ ਹੁੰਦੇ ਹਨ, ਸੜਦੇ ਹਨ, ਆਤਮਕ ਜੀਵਨ ਸਾੜ ਲੈਂਦੇ ਹਨ ॥੫॥ਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸ੍ਰਿਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ ॥੫॥
 
इहु जगु भरमि भुलाइआ मोह ठगउली पाइ ॥
Ih jag bẖaram bẖulā▫i▫ā moh ṯẖag▫ulī pā▫e.
This world is deluded by doubt - it has taken the drug of emotional attachment.
ਸੰਸਾਰੀ ਲਗਨ ਦੀ ਨਸ਼ੀਲੀ ਬੂਟੀ ਦੇ ਕੇ, ਇਹ ਜਹਾਨ ਵਹਿਮ ਅੰਦਰ ਕੁਰਾਹੇ ਪਾ ਦਿਤਾ ਗਿਆ ਹੈ।
ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਾਇਆ ਹੈ। ਠਗਉਲੀ = ਠਗ-ਬੂਟੀ, ਠਗ-ਮੂਰੀ।(ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ।
 
जिना सतिगुरु भेटिआ तिन नेड़ि न भिटै माइ ॥६॥
Jinā saṯgur bẖeti▫ā ṯin neṛ na bẖitai mā▫e. ||6||
Maya does not draw near those who have met with the True Guru. ||6||
ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ।
ਭੇਟਿਆ = ਮਿਲਿਆ। ਮਾਇ = ਮਾਇਆ। ਭਿਟੈ = ਢੁਕਦੀ ॥੬॥(ਪਰ) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ॥੬॥
 
सतिगुरु सेवनि सो सोहणे हउमै मैलु गवाइ ॥
Saṯgur sevan so sohṇe ha▫umai mail gavā▫e.
Those who serve the True Guru are very beautiful; they cast off the filth of selfishness and conceit.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਉਹ ਸੁਨੱਖੇ ਹਨ। ਉਹ ਆਪਣੀ ਸਵੈ-ਹੰਗਤਾ ਦੀ ਗੰਦਗੀ ਨੂੰ ਪਰੇ ਸੁਟ ਦਿੰਦੇ ਹਨ।
ਸੇਵਨਿ = ਸੇਂਵਦੇ ਹਨ।ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ।