Sri Guru Granth Sahib Ji

Ang: / 1430

Your last visited Ang:

सबदि रते से निरमले चलहि सतिगुर भाइ ॥७॥
Sabaḏ raṯe se nirmale cẖalėh saṯgur bẖā▫e. ||7||
Those who are attuned to the Shabad are immaculate and pure. They walk in harmony with the Will of the True Guru. ||7||
ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਹਨ। ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
ਸਬਦਿ = ਸ਼ਬਦ ਵਿਚ। ਰਤੇ = ਰੰਗੇ ਹੋਏ। ਭਾਇ = ਪ੍ਰੇਮ ਵਿਚ ॥੭॥ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ॥੭॥
 
हरि प्रभ दाता एकु तूं तूं आपे बखसि मिलाइ ॥
Har parabẖ ḏāṯā ek ṯūʼn ṯūʼn āpe bakẖas milā▫e.
O Lord God, You are the One and Only Giver; You forgive us, and unite us with Yourself.
ਮੇਰੇ ਵਾਹਿਗੁਰੂ ਸੁਆਮੀ! ਕੇਵਲ ਤੂੰ ਹੀ ਦਾਤਾਰ ਹੈ, ਤੂੰ ਆਪ ਹੀ ਜੀਵਾਂ ਨੂੰ ਮਾਫ ਕਰਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਪ੍ਰਭ = ਹੇ ਪ੍ਰਭੂ! ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇ = (ਆਪਣੇ ਚਰਨਾਂ ਨਾਲ) ਜੋੜ।ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ।
 
जनु नानकु सरणागती जिउ भावै तिवै छडाइ ॥८॥१॥९॥
Jan Nānak sarṇāgaṯī ji▫o bẖāvai ṯivai cẖẖadā▫e. ||8||1||9||
Servant Nanak seeks Your Sanctuary; if it is Your Will, please save him! ||8||1||9||
ਗੁਮਾਸ਼ਤੇ ਨਾਨਕ ਨੇ ਤੇਰੀ ਪਨਾਹ ਲਈ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਉਸ ਨੂੰ ਤੂੰ ਬੰਦ-ਖ਼ਾਲਸ ਕਰ।
ਜਨੁ = ਦਾਸ। ਸਰਣਾਗਤੀ = ਸਰਨ ਆਇਆ ਹੈ। ਭਾਵੈ = ਚੰਗਾ ਲੱਗੇ ॥੮॥(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ॥੮॥੧॥੯॥
 
रागु गउड़ी पूरबी महला ४ करहले
Rāg ga▫oṛī pūrbī mėhlā 4 karhale
Raag Gauree Poorbee, Fourth Mehl, Karhalay:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਚੌਥੀ ਕਰਹਲੇ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਰਹਲੇ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
करहले मन परदेसीआ किउ मिलीऐ हरि माइ ॥
Karhale man parḏesī▫ā ki▫o milī▫ai har mā▫e.
O my wandering mind, you are like a camel - how will you meet the Lord, your Mother?
ਹੈ ਮੇਰੀ ਉਠ ਵਰਗੀ ਬਿਦੇਸਨ ਜਿੰਦੜੀਏ! ਤੂੰ ਕਿਸ ਤਰ੍ਹਾਂ ਆਪਣੀ ਮਾਤਾ, ਵਾਹਿਗੁਰੂ ਨੂੰ ਮਿਲੇਗੀ?
ਕਰਹਲੇ = ਹੇ ਕਰਹਲਾ! ਹੇ ਊਠ ਦੇ ਬੱਚੇ ਵਾਂਗ ਬੇ-ਮੁਹਾਰ! {करभ = ਊਂਠ, ਊਂਠ ਦਾ ਬੱਚਾ}। ਪਰਦੇਸੀਆ = ਹੇ ਪਰਾਏ ਦੇਸ ਵਿਚ ਰਹਿਣ ਵਾਲੇ! ਹਰਿ ਮਾਇ = ਪਰਮਾਤਮਾ-ਮਾਂ।ਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ। ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ)।
 
गुरु भागि पूरै पाइआ गलि मिलिआ पिआरा आइ ॥१॥
Gur bẖāg pūrai pā▫i▫ā gal mili▫ā pi▫ārā ā▫e. ||1||
When I found the Guru, by the destiny of perfect good fortune, my Beloved came and embraced me. ||1||
ਜਦ ਪੂਰਨ ਚੰਗੇ ਨਸੀਬਾਂ ਦੁਆਰਾ ਗੁਰੂ ਜੀ ਮੈਨੂੰ ਪ੍ਰਾਪਤ ਹੋਏ ਤਾਂ ਪ੍ਰੀਤਮ ਆ ਕੇ ਮੈਨੂੰ ਗਲ ਲਗ ਕੇ ਮਿਲਿਆ।
ਭਾਗਿ ਪੂਰੈ = ਪੂਰੀ ਕਿਸਮਤ ਨਾਲ। ਗਲਿ = ਗਲ ਨਾਲ ॥੧॥(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ॥੧॥
 
मन करहला सतिगुरु पुरखु धिआइ ॥१॥ रहाउ ॥
Man karhalā saṯgur purakẖ ḏẖi▫ā▫e. ||1|| rahā▫o.
O camel-like mind, meditate on the True Guru, the Primal Being. ||1||Pause||
ਮੇਰੀ ਜਿੰਦੜੀਏ, ਪੱਕਾ ਉਦਮ ਧਾਰ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਧਿਆਨ ਧਾਰ। ਠਹਿਰਾਉ।
ਮਨ ਕਰਹਲਾ = ਹੇ ਕਰਹਲ ਮਨ! ਹੇ ਬੇ-ਮੁਹਾਰ ਮਨ! ॥੧॥ਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ॥੧॥ ਰਹਾਉ॥
 
मन करहला वीचारीआ हरि राम नाम धिआइ ॥
Man karhalā vīcẖārī▫ā har rām nām ḏẖi▫ā▫e.
O camel-like mind, contemplate the Lord, and meditate on the Lord's Name.
ਹੈ ਮੇਰੀ ਵਿਚਾਰਵਾਨ ਭਟਕਦੀ ਆਤਮਾ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰ।
ਵੀਚਾਰੀਆ = ਵੀਚਾਰਵਾਨ (ਬਣ)।ਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ।
 
जिथै लेखा मंगीऐ हरि आपे लए छडाइ ॥२॥
Jithai lekẖā mangī▫ai har āpe la▫e cẖẖadā▫e. ||2||
When you are called to answer for your account, the Lord Himself shall release you. ||2||
ਜਿਸ ਜਗ੍ਹਾਂ ਤੇ ਹਿਸਾਬ ਕਿਤਾਬ ਮੰਗਿਆ ਜਾਉ ਵਾਹਿਗੁਰੂ ਖ਼ੁਦ ਤੇਰੀ ਖਲਾਸੀ ਕਰਾ ਦੇਏਗਾ।
ਮੰਗੀਐ = ਮੰਗਿਆ ਜਾਂਦਾ ਹੈ। ਆਪੇ = ਆਪ ਹੀ ॥੨॥(ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ॥੨॥
 
मन करहला अति निरमला मलु लागी हउमै आइ ॥
Man karhalā aṯ nirmalā mal lāgī ha▫umai ā▫e.
O camel-like mind, you were once very pure; the filth of egotism has now attached itself to you.
ਮੇਰੀ ਫਿਰਤੂ ਜਿੰਦੇ! ਕਦੇ ਤੂੰ ਪਰਮ ਪਵਿੱਤਰ ਹੁੰਦੀ ਸੈ, ਹੁਣ ਤੈਨੂੰ ਹੰਕਾਰ ਦੀ ਮਲੀਨਤਾ ਆ ਕੇ ਚਿਮੜ ਗਈ ਹੈ।
ਅਤਿ = ਬਹੁਤ। ਮਲੁ = ਮੈਲ।ਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ।
 
परतखि पिरु घरि नालि पिआरा विछुड़ि चोटा खाइ ॥३॥
Parṯakẖ pir gẖar nāl pi▫ārā vicẖẖuṛ cẖotā kẖā▫e. ||3||
Your Beloved Husband is now manifest before you in your own home, but you are separated from Him, and you suffer such pain! ||3||
ਪ੍ਰੀਤਮ ਪਤੀ ਤੇਰੇ ਗ੍ਰਹਿ ਅੰਦਰ ਤੇਰੇ ਸਾਮ੍ਹਣੇ ਹੀ ਹੈ। ਉਸ ਨਾਲੋਂ ਜੁਦਾ ਹੋ ਤੂੰ ਸਟਾਂ ਸਹਾਰਦੀ ਹੈਂ।
ਪਿਰੁ = ਪਤੀ-ਪਰਮਾਤਮਾ। ਘਰਿ = ਘਰ ਵਿਚ, ਹਿਰਦੇ ਵਿਚ। ਵਿਛੁੜਿ = ਵਿੱਛੁੜ ਕੇ ॥੩॥(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ॥੩॥
 
मन करहला मेरे प्रीतमा हरि रिदै भालि भालाइ ॥
Man karhalā mere parīṯamā har riḏai bẖāl bẖālā▫e.
O my beloved camel-like mind, search for the Lord within your own heart.
ਮੇਰੀ ਪਿਆਰੀ ਜਿੰਦੜੀਏ! ਉਦਮ ਕਰ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਢੂੰਡ।
ਰਿਦੈ = ਹਿਰਦੇ ਵਿਚ। ਭਾਲਿ = ਖੋਜ ਕਰ। ਭਾਲਾਇ = ਖੋਜ ਕਰਾ।ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ।
 
उपाइ कितै न लभई गुरु हिरदै हरि देखाइ ॥४॥
Upā▫e kiṯai na labẖ▫ī gur hirḏai har ḏekẖā▫e. ||4||
He cannot be found by any device; the Guru will show you the Lord within your heart. ||4||
ਕਿਸੇ ਭੀ ਤਰਕੀਬ ਨਾਲ ਉਹ ਲੱਝ ਨਹੀਂ ਸਕਦਾ ਗੁਰੂ ਜੀ ਤੇਰੇ ਦਿਲ ਅੰਦਰ ਹੀ ਤੈਨੂੰ ਵਾਹਿਗੁਰੁ ਵਿਖਾਲ ਦੇਣਗੇ।
ਉਪਾਇ ਕਿਤੈ = ਕਿਸੇ ਉਪਾਉ ਨਾਲ, ਕਿਸੇ ਹੀਲੇ ਨਾਲ। ਲਭਈ = ਲੱਭਦਾ ॥੪॥ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ। ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ॥੪॥
 
मन करहला मेरे प्रीतमा दिनु रैणि हरि लिव लाइ ॥
Man karhalā mere parīṯamā ḏin raiṇ har liv lā▫e.
O my beloved camel-like mind, day and night, lovingly attune yourself to the Lord.
ਮੇਰੀ ਪਿਆਰੀ ਜਿੰਦੜੀਏ! ਹੱਲਾ ਬੋਲ ਦੇ, ਅਤੇ ਦਿਹੁੰ ਰਾਤ੍ਰੀ ਵਾਹਿਗੁਰੂ ਨਾਲ ਪਿਰਹੜੀ ਪਾ।
ਰੈਣਿ = ਰਾਤ। ਲਿਵ ਲਾਇ = ਸੁਰਤ ਜੋੜ।ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ।
 
घरु जाइ पावहि रंग महली गुरु मेले हरि मेलाइ ॥५॥
Gẖar jā▫e pāvahi rang mahlī gur mele har melā▫e. ||5||
Return to your own home, and find the palace of love; meet the Guru, and meet the Lord. ||5||
ਗੁਰਾਂ ਦੀ ਮਿਲਾਈ ਹੋਈ, ਜਦ ਤੂੰ ਹਰੀ ਨੂੰ ਮਿਲ ਪਾਵੇਗੀ, ਤਦ ਤੂੰ ਆਪਣੇ ਗ੍ਰਹਿ ਨੂੰ ਜਾਵੇਗੀ, ਤੇ ਪ੍ਰੀਤ ਦੇ ਮੰਦਰ ਨੂੰ ਪ੍ਰਾਪਤ ਹੋ ਜਾਵੇਗੀ।
ਘਰੁ = ਟਿਕਾਣਾ। ਜਾਇ = ਜਾ ਕੇ। ਰੰਗ ਮਹਲੀ = ਆਤਮਕ ਆਨੰਦ-ਦਾਤੇ ਪ੍ਰਭੂ ਦੇ ਮਹਲ ਵਿਚ ॥੫॥(ਇਸ ਤਰ੍ਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ। ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ॥੫॥
 
मन करहला तूं मीतु मेरा पाखंडु लोभु तजाइ ॥
Man karhalā ṯūʼn mīṯ merā pakẖand lobẖ ṯajā▫e.
O camel-like mind, you are my friend; abandon hypocrisy and greed.
ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਸਜਣੀ ਹੈ, ਤੂੰ ਦੰਭ ਅਤੇ ਲਾਲਚ ਨੂੰ ਛਡ ਦੇ।
ਤਜਾਇ = ਤਜ, ਦੂਰ ਕਰ।ਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ।
 
पाखंडि लोभी मारीऐ जम डंडु देइ सजाइ ॥६॥
Pakẖand lobẖī mārī▫ai jam dand ḏe▫e sajā▫e. ||6||
The hypocritical and the greedy are struck down; the Messenger of Death punishes them with his club. ||6||
ਦੰਭੀ ਅਤੇ ਲਾਲਚੀ ਮਾਰੇ ਕੁਟੇ ਜਾਂਦੇ ਹਨ, ਆਪਣੇ ਸੋਟੇ ਨਾਲ ਮੌਤ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ।
ਪਾਖੰਡਿ = ਪਖੰਡੀ। ਮਾਰੀਐ = ਮਾਰਿਆ ਜਾਂਦਾ ਹੈ। ਜਮ ਡੰਡੁ = ਜਮ ਦਾ ਡੰਡਾ, ਮੌਤ ਦਾ ਸਹਮ, ਆਤਮਕ ਮੌਤ ਦਾ ਖ਼ਤਰਾ ॥੬॥ਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ। ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ-ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ॥੬॥
 
मन करहला मेरे प्रान तूं मैलु पाखंडु भरमु गवाइ ॥
Man karhalā mere parān ṯūʼn mail pakẖand bẖaram gavā▫e.
O camel-like mind, you are my breath of life; rid yourself of the pollution of hypocrisy and doubt.
ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਜਿੰਦ ਜਾਨ ਹੈਂ। ਤੂੰ ਦੰਭ ਅਤੇ ਸੰਦੇਹ ਦੀ ਗੰਦਗੀ ਨੂੰ ਉਤਾਰ ਛਡ।
ਮੇਰੇ ਪ੍ਰਾਨ = ਹੇ ਮੇਰੀ ਜਿੰਦ! ਹੇ ਮੇਰੇ ਪਿਆਰੇ!ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ।
 
हरि अम्रित सरु गुरि पूरिआ मिलि संगती मलु लहि जाइ ॥७॥
Har amriṯ sar gur pūri▫ā mil sangṯī mal lėh jā▫e. ||7||
The Perfect Guru is the Ambrosial Pool of the Lord's Nectar; join the Holy Congregation, and wash away this pollution. ||7||
ਪੂਰਨ ਗੁਰੂ ਜੀ ਈਸ਼ਵਰੀ ਆਬਿ-ਹਿਯਾਤ ਦੇ ਤਾਲਾਬ ਹਨ। ਸਤਿ ਸੰਗਤ ਨਾਲ ਜੁੜਨ ਦੁਆਰਾ ਗਿਲਾਜ਼ਤ ਉਤਰ ਜਾਂਦੀ ਹੈ।
ਅੰਮ੍ਰਿਤ ਸਰੁ = ਹਰਿ-ਨਾਮ ਦਾ ਸਰੋਵਰ। ਗੁਰਿ = ਗੁਰੂ ਨੇ। ਪੂਰਿਆ = ਨਕਾ-ਨਕ ਭਰਿਆ ਹੋਇਆ ਹੈ। ਮਿਲਿ = ਮਿਲ ਕੇ ॥੭॥(ਵੇਖ! ਸਾਧ ਸੰਗਤ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ॥੭॥
 
मन करहला मेरे पिआरिआ इक गुर की सिख सुणाइ ॥
Man karhalā mere pi▫āri▫ā ik gur kī sikẖ suṇā▫e.
O my dear beloved camel-like mind, listen only to the Teachings of the Guru.
ਹੈ ਮੇਰੀ ਪਿਆਰੀ ਜਿੰਦੜੀਏ! ਉਪਰਾਲਾ ਕਰ ਅਤੇ ਕੇਵਲ ਗੁਰਾਂ ਦੇ ਉਪਦੇਸ਼ ਨੂੰ ਹੀ ਸ੍ਰਵਣ ਕਰ।
ਸੁਣਾਇ = ਸੁਣ। ਸਿਖ = ਸਿੱਖਿਆ।ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ!
 
इहु मोहु माइआ पसरिआ अंति साथि न कोई जाइ ॥८॥
Ih moh mā▫i▫ā pasri▫ā anṯ sāth na ko▫ī jā▫e. ||8||
This emotional attachment to Maya is so pervasive. Ultimately, nothing shall go along with anyone. ||8||
ਮੋਹਨੀ ਦੀ ਇਹ ਪ੍ਰੀਤ ਘਨੇਰੀ ਫੈਲੀ ਹੋਈ ਹੈ। ਅਖ਼ੀਰ ਨੂੰ ਪ੍ਰਾਣੀ ਦੇ ਨਾਲ ਕੁਛ ਭੀ ਨਹੀਂ ਜਾਂਦਾ।
ਪਸਰਿਆ = ਖਿਲਰਿਆ ਹੋਇਆ ਹੈ। ਅੰਤਿ = ਆਖ਼ਿਰ ਵੇਲੇ ॥੮॥(ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ-) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ॥੮॥
 
मन करहला मेरे साजना हरि खरचु लीआ पति पाइ ॥
Man karhalā mere sājnā har kẖaracẖ lī▫ā paṯ pā▫e.
O camel-like mind, my good friend, take the supplies of the Lord's Name, and obtain honor.
ਹੈ ਫ਼ਿਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ।
ਪਤਿ = ਇੱਜ਼ਤ। ਪਾਇ = ਹਾਸਲ ਕਰਦਾ ਹੈ।ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ,
 
हरि दरगह पैनाइआ हरि आपि लइआ गलि लाइ ॥९॥
Har ḏargėh painā▫i▫ā har āp la▫i▫ā gal lā▫e. ||9||
In the Court of the Lord, you shall be robed with honor, and the Lord Himself shall embrace you. ||9||
ਵਾਹਿਗੁਰੂ ਦੇ ਦਰਬਾਰ ਅੰਦਰ ਤੈਨੂੰ ਇੱਜ਼ਤ ਦੀ ਪੁਸ਼ਾਕ ਪਵਾਈ ਜਾਏਗੀ ਅਤੇ ਵਾਹਿਗੁਰੂ ਖੁਦ ਤੈਨੂੰ ਆਪਣੀ ਗਲਵਕੜੀ ਵਿੱਚ ਲਵੇਗਾ।
ਪੈਨਾਇਆ = ਸਤਕਾਰਿਆ ਜਾਂਦਾ ਹੈ, ਸਰੋਪਾ ਦਿੱਤਾ ਜਾਂਦਾ ਹੈ ॥੯॥ਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ॥੯॥
 
मन करहला गुरि मंनिआ गुरमुखि कार कमाइ ॥
Man karhalā gur mani▫ā gurmukẖ kār kamā▫e.
O camel-like mind, one who surrenders to the Guru becomes Gurmukh, and works for the Lord.
ਹੈ ਮੇਰੀ ਫ਼ਿਰਤੂ ਆਤਮਾ! ਜੋ ਗੁਰਾਂ ਦੀ ਤਾਬੇਦਾਰੀ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਸਾਹਿਬ ਦੀ ਆਪਣੀ ਚਾਕਰੀ ਕਰਦਾ ਹੈ।
ਗੁਰਿ = ਗੁਰੂ ਵਿਚ। ਮੰਨਿਆ = ਪਤੀਜਿਆਂ, ਪਤੀਜ ਕੇ, ਸਰਧਾ ਧਾਰ ਕੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।ਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ।
 
गुर आगै करि जोदड़ी जन नानक हरि मेलाइ ॥१०॥१॥
Gur āgai kar joḏ▫ṛī jan Nānak har melā▫e. ||10||1||
Offer your prayers to the Guru; O servant Nanak, He shall unite you with the Lord. ||10||1||
ਗੁਰਾਂ ਦੇ ਮੂਹਰੇ ਪ੍ਰਾਰਥਨਾ ਕਰ ਹੇ ਗੋਲੇ ਨਾਨਕ ਅਤੇ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ।
ਜੋਦੜੀ = ਬੇਨਤੀ, ਤਰਲਾ। ਮੇਲਾਇ = ਮਿਲਾ ਦੇਹ ॥੧੦॥ਹੇ ਦਾਸ ਨਾਨਕ! (ਆਖ ਕਿ ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ॥੧੦॥੧॥
 
गउड़ी महला ४ ॥
Ga▫oṛī mėhlā 4.
Gauree, Fourth Mehl:
ਗਊੜੀ ਪਾਤਸ਼ਾਹੀ ਚੋਥੀ।
xxxxxx
 
मन करहला वीचारीआ वीचारि देखु समालि ॥
Man karhalā vīcẖārī▫ā vīcẖār ḏekẖ samāl.
O contemplative camel-like mind, contemplate and look carefully.
ਹੇ ਮੇਰੀ ਧਿਆਨਵਾਨ ਆਤਮਾ! ਹੰਭਲਾ ਮਾਰ ਸਿਮਰਨ ਕਰ ਅਤੇ ਗਹੁ ਨਾਲ ਵੇਖ।
ਮਨ = ਹੇ ਮਨ! ਕਰਹਲਾ = {करभ = ਊਂਠ ਦਾ ਬੱਚਾ} ਊਂਠ ਦੇ ਬੱਚੇ ਵਾਂਗ ਬੇ-ਮੁਹਾਰ। ਵੀਚਾਰੀਆ = ਵਿਚਾਰਵਾਨ (ਬਣ)। ਵੀਚਾਰਿ = ਵਿਚਾਰ ਕੇ। ਸਮਾਲਿ = ਸੰਭਲ ਕੇ, ਹੋਸ਼ ਕਰ ਕੇ।ਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ।
 
बन फिरि थके बन वासीआ पिरु गुरमति रिदै निहालि ॥१॥
Ban fir thake ban vāsī▫ā pir gurmaṯ riḏai nihāl. ||1||
The forest-dwellers have grown weary of wandering in the forests; following the Guru's Teachings, see your Husband Lord within your heart. ||1||
ਜੰਗਲਾਂ ਵਿੱਚ ਰਹਿਣ ਵਾਲੇ ਜੰਗਲਾ ਅੰਦਰ ਭਰਮਦੇ ਹੰਭ ਗਏ ਹਨ। ਗੁਰਾਂ ਦੀ ਸਿਖ-ਮਤ ਦੁਆਰਾ ਪਤੀ ਨੂੰ ਆਪਣੇ ਦਿਲ ਅੰਦਰ ਹੀ ਵੇਖ।
ਬਨਵਾਸੀਆ = ਹੇ ਬਨ-ਵਾਸੀ! ਰਿਦੈ = ਹਿਰਦੇ ਵਿਚ। ਨਿਹਾਲਿ = ਵੇਖ ॥੧॥ਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਵੇਖ ॥੧॥
 
मन करहला गुर गोविंदु समालि ॥१॥ रहाउ ॥
Man karhalā gur govinḏ samāl. ||1|| rahā▫o.
O camel-like mind, dwell upon the Guru and the Lord of the Universe. ||1||Pause||
ਹੈ ਮੇਰੀ ਜਿੰਦੇ! ਧਾਵਾ ਬੋਲ ਅਤੇ ਰਬ ਰੂਪ-ਗੁਰਾਂ ਨੂੰ ਯਾਦ ਕਰ। ਠਹਿਰਾਉ।
ਸਮਾਲਿ = ਹਿਰਦੇ ਵਿਚ ਸਾਂਭ, ਯਾਦ ਕਰ ॥੧॥ਊਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ॥੧॥ ਰਹਾਉ॥
 
मन करहला वीचारीआ मनमुख फाथिआ महा जालि ॥
Man karhalā vīcẖārī▫ā manmukẖ fāthi▫ā mahā jāl.
O camel-like contemplative mind, the self-willed manmukhs are caught in the great net.
ਹੈ ਮੇਰੀ ਰਮਤੀ ਗਰੀਬ ਜਿੰਦੜੀਏ! ਪ੍ਰਤੀਕੂਲ ਭਾਰੀ ਫ਼ਾਹੀ ਅੰਦਰ ਫਸੇ ਹੋਏ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਜਾਲਿ = ਜਾਲ ਵਿਚ।ਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ।
 
गुरमुखि प्राणी मुकतु है हरि हरि नामु समालि ॥२॥
Gurmukẖ parāṇī mukaṯ hai har har nām samāl. ||2||
The mortal who becomes Gurmukh is liberated, dwelling upon the Name of the Lord, Har, Har. ||2||
ਮਾਲਕ ਸੁਆਮੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਮੁਕਤ ਹੋ ਜਾਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਮੁਕਤੁ = ਆਜ਼ਾਦ, ਬਚਿਆ ਹੋਇਆ। ਸਮਾਲਿ = ਸੰਭਾਲ ਕੇ ॥੨॥ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ॥੨॥
 
मन करहला मेरे पिआरिआ सतसंगति सतिगुरु भालि ॥
Man karhalā mere pi▫āri▫ā saṯsangaṯ saṯgur bẖāl.
O my dear beloved camel-like mind, seek the Sat Sangat, the True Congregation, and the True Guru.
ਹੇ ਸਨੇਹੀ ਆਤਮਾ! ਦਿਲੀ ਉਪਰਾਲਾ ਕਰ ਅਤੇ ਸਾਧ ਸੰਗਤ ਅਤੇ ਸੱਚੇ ਗੁਰਾਂ ਨੂੰ ਖੋਜ।
ਭਾਲਿ = ਲੱਭ।ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤ ਵਿਚ ਜਾਹ, (ਉਥੇ) ਗੁਰੂ ਨੂੰ ਲੱਭ।
 
सतसंगति लगि हरि धिआईऐ हरि हरि चलै तेरै नालि ॥३॥
Saṯsangaṯ lag har ḏẖi▫ā▫ī▫ai har har cẖalai ṯerai nāl. ||3||
Joining the Sat Sangat, meditate on the Lord, and the Lord, Har, Har, shall go along with you. ||3||
ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਮਾਲਕ ਸੁਆਮੀ ਤੇਰੇ ਸਾਥ ਜਾਏਗਾ।
ਲਗਿ = ਲੱਗ ਕੇ, ਆਸਰਾ ਲੈ ਕੇ ॥੩॥ਸਾਧ ਸੰਗਤ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ॥੩॥
 
मन करहला वडभागीआ हरि एक नदरि निहालि ॥
Man karhalā vadbẖāgī▫ā har ek naḏar nihāl.
O very fortunate camel-like mind, with one Glance of Grace from the Lord, you shall be enraptured.
ਹੇ ਮੇਰੀ ਚੰਗੇ ਭਾਗਾਂ ਵਾਲੀ ਭਟਕਦੀ ਜਿੰਦੇ! ਤੂੰ ਸੁਆਮੀ ਦੀ ਇਕ ਨਜ਼ਰ ਨਾਲ ਪਰਮ ਪਰਸੰਨ ਹੋ ਜਾਵੇਗੀ।
ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖੇ।ਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ।