Sri Guru Granth Sahib Ji

Ang: / 1430

Your last visited Ang:

आपि छडाए छुटीऐ सतिगुर चरण समालि ॥४॥
Āp cẖẖadā▫e cẖẖutī▫ai saṯgur cẖaraṇ samāl. ||4||
If the Lord Himself saves you, then you shall be saved. Dwell upon the Feet of the True Guru. ||4||
ਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।
ਛਡਾਏ = ਮਾਇਆ ਦੇ ਜਾਲ ਤੋਂ ਬਚਾਏ। ਛੁਟੀਐ = (ਜਾਲ ਤੋਂ) ਖ਼ਲਾਸੀ ਪਾ ਸਕੀਦੀ ਹੈ ॥੪॥ਜੇ ਪਰਮਾਤਮਾ ਆਪ ਹੀ (ਮਾਇਆ-ਜਾਲ ਵਿਚੋਂ) ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ (ਹਿਰਦੇ ਵਿਚ ਸੰਭਾਲ ਕੇ (ਇਸ ਜਾਲ ਵਿਚੋਂ) ਨਿਕਲ ਸਕੀਦਾ ਹੈ ॥੪॥
 
मन करहला मेरे पिआरिआ विचि देही जोति समालि ॥
Man karhalā mere pi▫āri▫ā vicẖ ḏehī joṯ samāl.
O my dear beloved camel-like mind, dwell upon the Divine Light within the body.
ਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।
ਦੇਹੀ = ਸਰੀਰ। ਸਮਾਲਿ = ਸਾਂਭ ਕੇ ਰੱਖ।ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! (ਤੇਰੇ) ਸਰੀਰ ਵਿਚ (ਰੱਬੀ) ਜੋਤਿ (ਵੱਸ ਰਹੀ ਹੈ, ਇਸ ਨੂੰ) ਸਾਂਭ ਕੇ ਰੱਖ।
 
गुरि नउ निधि नामु विखालिआ हरि दाति करी दइआलि ॥५॥
Gur na▫o niḏẖ nām vikẖāli▫ā har ḏāṯ karī ḏa▫i▫āl. ||5||
The Guru has shown me the nine treasures of the Naam. The Merciful Lord has bestowed this gift. ||5||
ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।
ਗੁਰਿ = ਗੁਰੂ ਨੇ। ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ। ਦਇਆਲ ਨੇ ॥੫॥ਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ) ਬਖ਼ਸ਼ਸ਼ ਕਰ ਦਿੱਤੀ ਹੈ ॥੫॥
 
मन करहला तूं चंचला चतुराई छडि विकरालि ॥
Man karhalā ṯūʼn cẖancẖlā cẖaṯurā▫ī cẖẖad vikrāl.
O camel-like mind, you are so fickle; give up your cleverness and corruption.
ਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।
ਵਿਕਰਾਲਿ = ਡਰਾਉਣੇ (ਖੂਹ) ਵਿਚ।ਹੇ ਬੇ-ਮੁਹਾਰ ਮਨ! ਤੂੰ ਕਦੇ ਕਿਤੇ ਟਿਕ ਕੇ ਨਹੀਂ ਬੈਠਦਾ, ਇਹ ਚੰਚਲਤਾ ਇਹ ਚਲਾਕੀ ਛੱਡ ਦੇਹ, (ਇਹ ਚਤੁਰਾਈ) ਭਿਆਨਕ (ਖੂਹ) ਵਿਚ (ਸੁੱਟ ਦੇਵੇਗੀ)।
 
हरि हरि नामु समालि तूं हरि मुकति करे अंत कालि ॥६॥
Har har nām samāl ṯūʼn har mukaṯ kare anṯ kāl. ||6||
Dwell upon the Name of the Lord, Har, Har; at the very last moment, the Lord shall liberate you. ||6||
ਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।
ਅੰਤਕਾਲਿ = ਅੰਤਲੇ ਸਮੇ ॥੬॥(ਹੇ ਬੇ-ਮੁਹਾਰ ਮਨ!) ਪਰਮਾਤਮਾ ਦਾ ਨਾਮ ਸਦਾ ਚੇਤੇ ਰੱਖ, ਪਰਮਾਤਮਾ (ਦਾ ਨਾਮ) ਹੀ ਅੰਤ ਵੇਲੇ (ਮਾਇਆ ਦੇ ਮੋਹ ਦੇ ਜਾਲ ਤੋਂ) ਖ਼ਲਾਸੀ ਦਿਵਾਂਦਾ ਹੈ ॥੬॥
 
मन करहला वडभागीआ तूं गिआनु रतनु समालि ॥
Man karhalā vadbẖāgī▫ā ṯūʼn gi▫ān raṯan samāl.
O camel-like mind, you are so very fortunate; dwell upon the jewel of spiritual wisdom.
ਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।
xxxਹੇ ਬੇ-ਮੁਹਾਰ ਮਨ! ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ ਬਣ।
 
गुर गिआनु खड़गु हथि धारिआ जमु मारिअड़ा जमकालि ॥७॥
Gur gi▫ān kẖaṛag hath ḏẖāri▫ā jam māri▫aṛā jamkāl. ||7||
You hold in your hands the sword of the Guru's spiritual wisdom; with this destroyer of death, kill the Messenger of Death. ||7||
ਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।
ਗੁਰ ਗਿਆਨੁ = ਗੁਰੂ ਦਾ ਦਿੱਤਾ ਹੋਇਆ ਗਿਆਨ। ਖੜਗੁ = ਤਲਵਾਰ। ਹਥਿ = ਹੱਥ ਵਿਚ। ਜਮ ਕਾਲਿ = ਜਮ-ਕਾਲ ਨੇ, ਜਮ ਦੇ ਕਾਲ ਨੇ, ਆਤਮਕ ਮੌਤ ਨੂੰ ਮਾਰ ਮੁਕਾਣ ਵਾਲੇ (ਗਿਆਨ-ਖੜਗ) ਨੇ ॥੭॥ਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ) ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ ॥੭॥
 
अंतरि निधानु मन करहले भ्रमि भवहि बाहरि भालि ॥
Anṯar niḏẖān man karhale bẖaram bẖavėh bāhar bẖāl.
The treasure is deep within, O camel-like mind, but you wander around outside in doubt, searching for it.
ਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।
ਨਿਧਾਨੁ = ਖ਼ਜ਼ਾਨਾ। ਭ੍ਰਮਿ = ਭਟਕਣਾ ਵਿਚ (ਪੈ ਕੇ)।ਹੇ ਬੇ-ਮੁਹਾਰੇ ਮਨ! (ਪਰਮਾਤਮਾ ਦਾ ਨਾਮ-) ਖ਼ਜ਼ਾਨਾ (ਤੇਰੇ) ਅੰਦਰ ਹੈ, ਪਰ ਤੂੰ ਭਟਕਣਾ ਵਿਚ ਪੈ ਕੇ ਬਾਹਰ ਭਾਲਦਾ ਫਿਰਦਾ ਹੈਂ।
 
गुरु पुरखु पूरा भेटिआ हरि सजणु लधड़ा नालि ॥८॥
Gur purakẖ pūrā bẖeti▫ā har sajaṇ laḏẖ▫ṛā nāl. ||8||
Meeting the Perfect Guru, the Primal Being, you shall discover that the Lord, your Best Friend, is with you. ||8||
ਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।
ਭੇਟਿਆ = ਮਿਲ ਪਿਆ ॥੮॥(ਹੇ ਮਨ!) ਪਰਮਾਤਮਾ-ਦਾ-ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ-ਪਰਮਾਤਮਾ ਨੂੰ ਆਪਣੇ ਨਾਲ-ਵੱਸਦਾ (ਅੰਦਰ ਹੀ) ਲੱਭ ਲੈਂਦਾ ਹੈ ॥੮॥
 
रंगि रतड़े मन करहले हरि रंगु सदा समालि ॥
Rang raṯ▫ṛe man karhale har rang saḏā samāl.
You are engrossed in pleasures, O camel-like mind; dwell upon the Lord's lasting love instead!
ਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।
ਰੰਗਿ = ਦੁਨੀਆ ਦੇ ਰੰਗ-ਤਮਾਸ਼ੇ ਵਿਚ। ਰਤੜੇ = ਮਸਤ। ਸਮਾਲਿ = ਸ਼ਾਂਭ ਕੇ ਰੱਖ।(ਮਾਇਆ ਦੇ ਮੋਹ ਦੇ) ਰੰਗ ਵਿਚ ਰੰਗੇ ਹੋਏ ਬੇ-ਮੁਹਾਰੇ ਮਨ! ਪਰਮਾਤਮਾ ਦਾ ਪ੍ਰੇਮ-ਰੰਗ ਸਦਾ (ਆਪਣੇ ਅੰਦਰ) ਸਾਂਭ ਕੇ ਰੱਖ।
 
हरि रंगु कदे न उतरै गुर सेवा सबदु समालि ॥९॥
Har rang kaḏe na uṯrai gur sevā sabaḏ samāl. ||9||
The color of the Lord's Love never fades away; serve the Guru, and dwell upon the Word of the Shabad. ||9||
ਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।
xxx॥੯॥ਪਰਮਾਤਮਾ (ਦੇ ਪਿਆਰ) ਦਾ (ਇਹ) ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ, (ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ) ਤੂੰ ਗੁਰੂ ਦੀ ਸਰਨ ਪਉ, ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਸੰਭਾਲ ॥੯॥
 
हम पंखी मन करहले हरि तरवरु पुरखु अकालि ॥
Ham pankẖī man karhale har ṯarvar purakẖ akāl.
We are birds, O camel-like mind; the Lord, the Immortal Primal Being, is the tree.
ਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।
ਪੰਖੀ = ਪੰਛੀ। ਅਕਾਲਿ = ਅਕਾਲ ਨੇ।ਹੇ ਬੇ-ਮੁਹਾਰੇ ਮਨ! ਅਸੀਂ ਜੀਵ ਪੰਛੀ ਹਾਂ, ਅਕਾਲ-ਪੁਰਖ ਨੇ (ਸਾਨੂੰ ਜਗਤ ਵਿਚ ਭੇਜਿਆ ਹੈ ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ-ਬਿਸ੍ਰਾਮ ਲਈ ਆਸਰਾ ਹੁੰਦਾ ਹੈ, ਤਿਵੇਂ) ਉਹ ਸਰਬ-ਵਿਆਪਕ ਹਰੀ (ਸਾਡਾ ਜੀਵ-ਪੰਛੀਆਂ ਦਾ ਆਸਰਾ-) ਰੁੱਖ ਹੈ।
 
वडभागी गुरमुखि पाइआ जन नानक नामु समालि ॥१०॥२॥
vadbẖāgī gurmukẖ pā▫i▫ā jan Nānak nām samāl. ||10||2||
The Gurmukhs are very fortunate - they find it. O servant Nanak, dwell upon the Naam, the Name of the Lord. ||10||2||
ਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।
xxx॥੧੦॥ਦਾਸ ਨਾਨਕ ਆਖਦਾ ਹੈ ਕਿ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਵੱਡੇ ਭਾਗਾਂ ਵਾਲੇ (ਜੀਵ-ਪੰਛੀਆਂ) ਨੇ ਉਹ ਆਸਰਾ ਹਾਸਲ ਕੀਤਾ ਹੈ ॥੧੦॥੨॥
 
रागु गउड़ी गुआरेरी महला ५ असटपदीआ
Rāg ga▫oṛī gu▫ārerī mėhlā 5 asatpaḏī▫ā
Raag Gauree Gwaarayree, Fifth Mehl, Ashtapadees:
ਰਾਗੁ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ ਅਸਟਪਦੀਆਂ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिनामु करता पुरखु गुर प्रसादि ॥
Ik▫oaʼnkār saṯnām karṯā purakẖ gur parsāḏ.
One Universal Creator God. Truth Is The Name. Creative Being Personified. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ, ਉਸ ਦਾ ਨਾਮ ਅਤੇ ਰਚਨਹਾਰ ਉਸ ਦੀ ਵਿਅਕਤੀ। ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जब इहु मन महि करत गुमाना ॥
Jab ih man mėh karaṯ gumānā.
When this mind is filled with pride,
ਜਦ ਇਹ ਪ੍ਰਾਣੀ ਆਪਣੇ ਚਿੱਤ ਅੰਦਰ ਹੰਕਾਰੀ ਧਾਰਦਾ ਹੈ,
ਜਬ = ਜਦੋਂ। ਇਹੁ = ਇਹ ਜੀਵ। ਗੁਮਾਨਾ = ਮਾਣ, ਅਹੰਕਾਰ।ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ,
 
तब इहु बावरु फिरत बिगाना ॥
Ŧab ih bāvar firaṯ bigānā.
then it wanders around like a madman and a lunatic.
ਤਦ ਉਹ ਪਗਲਾ ਤੇ ਪਰਾਇਆ ਹੋ ਕੇ ਭਟਕਦਾ ਫਿਰਦਾ ਹੈ।
ਬਾਵਰੁ = ਝੱਲਾ, ਕਮਲਾ। ਬਿਗਾਨਾ = ਓਪਰਾ।ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ।
 
जब इहु हूआ सगल की रीना ॥
Jab ih hū▫ā sagal kī rīnā.
But when it becomes the dust of all,
ਜਦ ਇਹ ਸਾਰਿਆਂ ਦੀ ਧੂੜ ਹੋ ਜਾਂਦਾ ਹੈ,
ਰੀਨਾ = ਚਰਨਾਂ ਦੀ ਧੂੜ।ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ,
 
ता ते रमईआ घटि घटि चीना ॥१॥
Ŧā ṯe rama▫ī▫ā gẖat gẖat cẖīnā. ||1||
then it recognizes the Lord in each and every heart. ||1||
ਉਸ ਕਾਰਣ ਉਹ ਵਿਆਪਕ ਵਾਹਿਗੁਰੂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
ਤਾ ਤੇ = ਤਦੋਂ ਤੋਂ। ਰਮਈਆ = ਸੋਹਣਾ ਰਾਮ। ਚੀਨਾ = ਪਛਾਣ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ ॥੧॥ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ॥੧॥
 
सहज सुहेला फलु मसकीनी ॥
Sahj suhelā fal maskīnī.
The fruit of humility is intuitive peace and pleasure.
ਆਜਜ਼ੀ ਦਾ ਮੇਵਾ ਕੁਦਰਤੀ ਤੌਰ ਤੇ ਮਨ-ਭਾਉਣਾ ਹੈ।
ਸਹਜ = ਆਤਮਕ ਅਡੋਲਤਾ। ਸੁਹੇਲਾ = ਸੌਖਾ, ਸੁਖੀ। ਮਸਕੀਨੀ = ਆਜਜ਼ੀ, ਗਰੀਬੀ ਸੁਭਾਉ।ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ,
 
सतिगुर अपुनै मोहि दानु दीनी ॥१॥ रहाउ ॥
Saṯgur apunai mohi ḏān ḏīnī. ||1|| rahā▫o.
My True Guru has given me this gift. ||1||Pause||
ਇਹ ਬਖਸ਼ੀਸ਼ ਮੇਰੇ ਸੱਚੇ ਗੁਰਦੇਵ ਜੀ ਨੇ ਮੈਨੂੰ ਦਿੱਤੀ ਹੈ। ਠਹਿਰਾਉ।
ਅਪੁਨੈ = ਅਪੁਨੇ ਨੇ। ਮੋਹਿ = ਮੈਨੂੰ ॥੧॥ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ॥੧॥ ਰਹਾਉ॥
 
जब किस कउ इहु जानसि मंदा ॥
Jab kis ka▫o ih jānas manḏā.
When he believes others to be bad,
ਜਦ ਉਹ ਹੋਰਨਾ ਨੂੰ ਬੁਰਾ ਸਮਝਦਾ ਹੈ,
ਕਿਸ ਕਉ = ਕਿਸੇ ਨੂੰ।ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ,
 
तब सगले इसु मेलहि फंदा ॥
Ŧab sagle is melėh fanḏā.
then everyone lays traps for him.
ਤਾਂ ਸਾਰੇ ਉਸ ਨੂੰ ਜਾਲ ਅੰਦਰ ਫਸਾਉਂਦੇ ਹਨ।
ਸਗਲੇ = ਸਾਰੇ (ਮਨੁੱਖ)। ਫੰਦਾ = ਫੰਧ, ਜਾਲ, ਫ਼ਰੇਬ।ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ।
 
मेर तेर जब इनहि चुकाई ॥
Mer ṯer jab inėh cẖukā▫ī.
But when he stops thinking in terms of 'mine' and 'yours',
ਜਦ ਉਹ ਮੇਰੇ ਅਤੇ ਤੇਰੇ ਦੇ ਅਰਥਾ ਵਿੱਚ ਖਿਆਲ ਕਰਨੋਂ ਹਟ ਜਾਂਦਾ ਹੈ,
ਇਨਹਿ = ਇਸ ਨੇ। ਚੁਕਾਈ = ਮੁਕਾ ਦਿੱਤੀ।ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ,
 
ता ते इसु संगि नही बैराई ॥२॥
Ŧā ṯe is sang nahī bairā▫ī. ||2||
then no one is angry with him. ||2||
ਤਾਂ ਉਸ ਨਾਲ ਕੋਈ ਭੀ ਦੁਸ਼ਮਨੀ ਨਹੀਂ ਕਰਦਾ।
ਬੈਰਾਈ = ਵੈਰ ॥੨॥ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ॥੨॥
 
जब इनि अपुनी अपनी धारी ॥
Jab in apunī apnī ḏẖārī.
When he clings to 'my own, my own',
ਜਦ ਉਹ ਮੇਰੀ ਆਪਣੀ, ਮੇਰੀ ਆਪਣੀ ਦੀ ਰਟ ਨੂੰ ਚਿਮੜਦਾ ਹੈ,
ਇਨਿ = ਇਸ ਨੇ। ਧਾਰੀ = ਮਨ ਵਿਚ ਟਿਕਾ ਲਈ। ਅਪੁਨੀ ਅਪਨੀ = ਆਪਣੀ ਹੀ ਗਰਜ਼।ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,
 
तब इस कउ है मुसकलु भारी ॥
Ŧab is ka▫o hai muskal bẖārī.
then he is in deep trouble.
ਤਾਂ ਉਸ ਨੂੰ ਵੱਡੀ ਔਕੜ ਆ ਬਣਦੀ ਹੈ।
ਇਸ ਕਉ = {ਲਫ਼ਜ਼ 'ਇਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ।
 
जब इनि करणैहारु पछाता ॥
Jab in karṇaihār pacẖẖāṯā.
But when he recognizes the Creator Lord,
ਜਦ ਇਹ ਆਪਣੇ ਸਿਰਜਣਹਾਰ ਨੂੰ ਸਿੰਞਾਣ ਲੈਂਦਾ ਹੈ,
xxxਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,
 
तब इस नो नाही किछु ताता ॥३॥
Ŧab is no nāhī kicẖẖ ṯāṯā. ||3||
then he is free of torment. ||3||
ਤਾਂ ਇਸ ਨੂੰ ਕੋਈ ਭੀ ਸੜੇਵਾਂ ਨਹੀਂ ਹੁੰਦਾ।
ਇਸ ਨੋ = {'ਇਸ' ਦਾ ੁ ਸੰਬੰਧਕ 'ਨੋ' ਦੇ ਕਾਰਨ}। ਤਾਤਾ = ਸਾੜਾ, ਈਰਖਾ ॥੩॥ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ॥੩॥
 
जब इनि अपुनो बाधिओ मोहा ॥
Jab in apuno bāḏẖi▫o mohā.
When he entangles himself in emotional attachment,
ਜਦ ਇਹ ਆਦਮੀ ਆਪਣੇ ਆਪ ਨੂੰ ਸੰਸਾਰੀ ਮਮਤਾ ਨਾਲ ਉਲਝਾ ਲੈਂਦਾ ਹੈ,
ਬਾਧਿਓ = ਬੰਨ੍ਹ ਲਿਆ, ਪੱਕਾ ਕਰ ਲਿਆ।ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,
 
आवै जाइ सदा जमि जोहा ॥
Āvai jā▫e saḏā jam johā.
he comes and goes in reincarnation, under the constant gaze of Death.
ਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।
ਜਮਿ = ਜਮ ਨੇ, ਆਤਮਕ ਮੌਤ ਨੇ। ਜੋਹਾ = ਤੱਕ ਵਿਚ ਰੱਖਿਆ।ਤਦ ਤਕ ਇਹ ਭਟਕਦਾ ਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।
 
जब इस ते सभ बिनसे भरमा ॥
Jab is ṯe sabẖ binse bẖarmā.
But when all his doubts are removed,
ਜਦ ਸਾਰੇ ਸੰਦੇਹ ਉਸ ਪਾਸੋਂ ਦੂਰ ਹੋ ਜਾਂਦੇ ਹਨ,
ਇਸ ਤੇ = {'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ} ਇਸ ਤੋਂ।ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,
 
भेदु नाही है पारब्रहमा ॥४॥
Bẖeḏ nāhī hai pārbrahmā. ||4||
then there is no difference between him and the Supreme Lord God. ||4||
ਤਦ ਉਸ ਦੀ ਸ਼ਰੋਮਣੀ ਸਾਹਿਬ ਦੇ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ।
ਭੇਦੁ = ਫ਼ਰਕ ॥੪॥ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ॥੪॥
 
जब इनि किछु करि माने भेदा ॥
Jab in kicẖẖ kar māne bẖeḏā.
When he perceives differences,
ਜਦ ਤੋਂ ਉਹ ਕੁਝ ਫ਼ਰਕ ਤਸਲੀਮ ਕਰਦਾ ਹੈ,
ਭੇਦਾ = ਵਿੱਥਾਂ, ਵਖੇਵੇਂ।ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,
 
तब ते दूख डंड अरु खेदा ॥
Ŧab ṯe ḏūkẖ dand ar kẖeḏā.
then he suffers pain, punishment and sorrow.
ਉਦੋਂ ਤੋਂ ਉਹ ਤਕਲਫ਼ਿ ਸਜ਼ਾ ਅਤੇ ਅਪਦਾ ਸਹਾਰਦਾ ਹੈ।
ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ'}। ਖੇਦਾ = ਕਸ਼ਟ।ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।
 
जब इनि एको एकी बूझिआ ॥
Jab in eko ekī būjẖi▫ā.
But when he recognizes the One and Only Lord,
ਜਦ ਤੋਂ ਇਹ ਕੇਵਲ ਇਕ ਪ੍ਰਭੂ ਨੂੰ ਜਾਨਣ ਲੱਗ ਜਾਂਦਾ ਹੈ,
ਏਕੋ ਏਕੀ = ਇਕ ਪਰਮਾਤਮਾ ਨੂੰ ਹੀ।ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,
 
तब ते इस नो सभु किछु सूझिआ ॥५॥
Ŧab ṯe is no sabẖ kicẖẖ sūjẖi▫ā. ||5||
he understands everything. ||5||
ਉਦੋਂ ਤੋਂ ਉਸ ਨੂੰ ਸਾਰੇ ਕੁਝ ਦੀ ਗਿਆਤ ਹੋ ਜਾਂਦੀ ਹੈ।
ਸਭੁ ਕਿਛੁ = ਹਰੇਕ ਚੰਗੀ ਜੀਵਨ-ਜੁਗਤਿ ॥੫॥ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ॥੫॥
 
जब इहु धावै माइआ अरथी ॥
Jab ih ḏẖāvai mā▫i▫ā arthī.
When he runs around for the sake of Maya and riches,
ਜਦ ਉਹ ਧਨ ਦੌਲਤ ਦੇ ਵਾਸਤੇ ਭੱਜ ਦੌੜ ਕਰਦਾ ਹੈ,
ਧਾਵੈ = ਦੌੜਦਾ ਹੈ। ਅਰਥੀ = ਲੋੜਵੰਦ (ਹੋ ਕੇ), ਮੁਥਾਜ।ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,
 
नह त्रिपतावै नह तिस लाथी ॥
Nah ṯaripṯāvai nah ṯis lāthī.
he is not satisfied, and his desires are not quenched.
ਤਾਂ ਨਾਂ ਉਹ ਰੱਜਦਾ ਹੈ ਤੇ ਨਾਂ ਹੀ ਉਸ ਦੀ ਪਿਆਸ ਬੁਝਦੀ ਹੈ।
ਤਿਸ = ਤ੍ਰਿਸ਼ਨਾ।ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ।
 
जब इस ते इहु होइओ जउला ॥
Jab is ṯe ih ho▫i▫o ja▫ulā.
But when he runs away from Maya,
ਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,
ਜਉਲਾ = ਪਰੇ, ਵੱਖਰਾ।ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,
 
पीछै लागि चली उठि कउला ॥६॥
Pīcẖẖai lāg cẖalī uṯẖ ka▫ulā. ||6||
then the Goddess of Wealth gets up and follows him. ||6||
ਤਾਂ ਲਕਸ਼ਮੀ ਉਠ ਕੇ ਉਸ ਦੇ ਮਗਰ ਲਗ ਟੁਰਦੀ ਹੈ।
ਕਉਲਾ = ਮਾਇਆ ਲਛਮੀ ॥੬॥ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ॥੬॥
 
करि किरपा जउ सतिगुरु मिलिओ ॥
Kar kirpā ja▫o saṯgur mili▫o.
When, by His Grace, the True Guru is met,
ਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,
ਜਉ = ਜਦੋਂ।ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,
 
मन मंदर महि दीपकु जलिओ ॥
Man manḏar mėh ḏīpak jali▫o.
the lamp is lit within the temple of the mind.
ਤਾਂ ਬੰਦੇ ਦੇ ਦਿਲ ਦੇ ਮਹਿਲ ਅੰਦਰ ਦੀਵਾ ਬਲ ਪੈਦਾ ਹੈ।
ਦੀਪਕੁ = ਦੀਵਾ। ਜਲਿਓ = ਬਲ ਪਿਆ, ਜਗ ਪਿਆ।ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ।)
 
जीत हार की सोझी करी ॥
Jīṯ hār kī sojẖī karī.
When he realizes what victory and defeat really are,
ਜਦ ਇਨਸਾਨ ਫਤਹ ਅਤੇ ਸ਼ਿਕਸਤ ਨੂੰ ਅਨੁਭਵ ਕਰ ਲੈਂਦਾ ਹੈ,
xxxਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,
 
तउ इसु घर की कीमति परी ॥७॥
Ŧa▫o is gẖar kī kīmaṯ parī. ||7||
then he comes to appreciate the true value of his own home. ||7||
ਤਦ ਉਹ ਏਸ ਗ੍ਰਹਿ ਦੀ ਕਦਰ ਨੂੰ ਜਾਣ ਲੈਂਦਾ ਹੈ।
ਕੀਮਤਿ = ਕਦਰ ॥੭॥ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ॥੭॥