Sri Guru Granth Sahib Ji

Ang: / 1430

Your last visited Ang:

करन करावन सभु किछु एकै ॥
Karan karāvan sabẖ kicẖẖ ekai.
The One Lord is the Creator of all things, the Cause of causes.
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
ਏਕੈ = ਇਕ ਪਰਮਾਤਮਾ ਹੀ।(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ,
 
आपे बुधि बीचारि बिबेकै ॥
Āpe buḏẖ bīcẖār bibekai.
He Himself is wisdom, contemplation and discerning understanding.
ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਹੈ।
ਆਪੇ = ਆਪ ਹੀ। ਬੀਚਾਰਿ = ਵਿਚਾਰ ਕੇ। ਬਿਬੇਕੈ = ਪਰਖਦਾ ਹੈ।ਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ।
 
दूरि न नेरै सभ कै संगा ॥
Ḏūr na nerai sabẖ kai sangā.
He is not far away; He is near at hand, with all.
ਉਹ ਦੁਰੇਡੇ ਨਹੀਂ, ਉਹ ਸਾਰਿਆਂ ਦੇ ਲਾਗੇ ਅਤੇ ਸਾਥ ਹੀ ਹੈ।
xxxਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।
 
सचु सालाहणु नानक हरि रंगा ॥८॥१॥
Sacẖ sālāhaṇ Nānak har rangā. ||8||1||
So praise the True One, O Nanak, with love! ||8||1||
ਸੱਚੇ ਵਾਹਿਗੁਰੂ ਦੀ ਹੇ ਨਾਨਕ, ਪਿਆਰ ਨਾਲ ਪਰਸੰਸਾ ਕਰ।
ਰੰਗਾ = ਸਭ ਚੋਜ = ਤਮਾਸ਼ੇ ਕਰਨ ਵਾਲਾ ॥੮॥ਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ॥੮॥੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
गुर सेवा ते नामे लागा ॥
Gur sevā ṯe nāme lāgā.
Serving the Guru, one is committed to the Naam, the Name of the Lord.
ਗੁਰਾਂ ਦੀ ਘਾਲ ਰਾਹੀਂ ਇਨਸਾਨ ਨਾਮ ਨਾਲ ਜੁੜ ਜਾਂਦਾ ਹੈ।
ਤੇ = ਤੋਂ, ਨਾਲ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਨਾਲ, ਗੁਰੂ ਦੀ ਸਰਨ ਪਿਆਂ। ਨਾਮੇ = ਨਾਮ ਵਿਚ।(ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ।
 
तिस कउ मिलिआ जिसु मसतकि भागा ॥
Ŧis ka▫o mili▫ā jis masṯak bẖāgā.
It is received only by those who have such good destiny inscribed upon their foreheads.
ਕੇਵਲ ਉਹੀ ਨਾਮ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ।(ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ।
 
तिस कै हिरदै रविआ सोइ ॥
Ŧis kai hirḏai ravi▫ā so▫e.
The Lord dwells within their hearts.
ਉਹ ਸਾਹਿਬ ਉਸ ਦੇ ਮਨ ਅੰਦਰ ਵਸਦਾ ਹੈ,
ਹਿਰਦੈ = ਹਿਰਦੇ ਵਿਚ। ਸੋਇ = ਉਹ ਪਰਮਾਤਮਾ।(ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ,
 
मनु तनु सीतलु निहचलु होइ ॥१॥
Man ṯan sīṯal nihcẖal ho▫e. ||1||
Their minds and bodies become peaceful and stable. ||1||
ਤੇ ਉਸ ਦੀ ਆਤਮਾ ਅਤੇ ਦੇਹਿ ਸ਼ਾਤ ਅਤੇ ਅਡੋਲ ਹੋ ਜਾਂਦੇ ਹਨ।
ਨਿਹਚਲੁ = ਅਡੋਲ ॥੧॥ਤੇ ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ ॥੧॥
 
ऐसा कीरतनु करि मन मेरे ॥
Aisā kīrṯan kar man mere.
O my mind, sing such Praises of the Lord,
ਮੇਰੀ ਜਿੰਦੜੀਏ ਪ੍ਰਭੂ ਦੀ ਐਹੋ ਜੇਹੀ ਪ੍ਰਭਤਾ ਗਾਇਨ ਕਰ,
ਮਨ = ਹੇ ਮਨ!ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤ-ਸਾਲਾਹ ਕਰਦਾ ਰਹੁ,
 
ईहा ऊहा जो कामि तेरै ॥१॥ रहाउ ॥
Īhā ūhā jo kām ṯerai. ||1|| rahā▫o.
which shall be of use to you here and hereafter. ||1||Pause||
ਜਿਹੜੀ ਏਥੇ ਅਤੇ ਉਥੇ ਤੇਰੇ ਕੰਮ ਆਵੇ। ਠਹਿਰਾਉ।
ਈਹਾ = ਇਸ ਜ਼ਿੰਦਗੀ ਵਿਚ। ਊਹਾ = ਪਰਲੋਕ ਵਿਚ। ਤੇਰੈ ਕਾਮਿ = ਤੇਰੇ ਕੰਮ, ਤੇਰੇ ਵਾਸਤੇ ਲਾਭਦਾਇਕ ॥੧॥ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ ॥੧॥ ਰਹਾਉ॥
 
जासु जपत भउ अपदा जाइ ॥
Jās japaṯ bẖa▫o apḏā jā▫e.
Meditating on Him, fear and misfortune depart,
ਜਿਸਦਾ ਸਿਮਰਨ ਕਰਨ ਦੁਆਰਾ, ਡਰ ਤੇ ਮੁਸੀਬਤ ਦੂਰ ਹੋ ਜਾਂਦੇ ਹਨ,
ਜਾਸੁ ਜਪਤ = ਜਿਸ ਦਾ ਨਾਮ ਜਪਦਿਆਂ। ਅਪਦਾ = ਬਿਪਤਾ, ਮੁਸੀਬਤ।(ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ,
 
धावत मनूआ आवै ठाइ ॥
Ḏẖāvaṯ manū▫ā āvai ṯẖā▫e.
and the wandering mind is held steady.
ਅਤੇ ਭਟਕਦਾ ਹੋਇਆ ਮਨ ਟਿਕ ਜਾਂਦਾ ਹੈ।
ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਸਿਰ, ਟਿਕਾਣੇ।ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ।
 
जासु जपत फिरि दूखु न लागै ॥
Jās japaṯ fir ḏūkẖ na lāgai.
Meditating on Him, suffering shall never again overtake you.
ਜਿਸ ਦਾ ਸਿਮਰਨ ਕਰਨ ਦੁਆਰਾ, ਤਕਲਫ਼ਿ ਮੁੜ ਕੇ ਨਹੀਂ ਚਿਮੜਦੀ।
ਨ ਲਾਗੈ = ਪੋਹ ਨਹੀਂ ਸਕਦਾ।ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ,
 
जासु जपत इह हउमै भागै ॥२॥
Jās japaṯ ih ha▫umai bẖāgai. ||2||
Meditating on Him, this ego runs away. ||2||
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਹੰਕਾਰ ਦੌੜ ਜਾਂਦਾ ਹੈ।
xxx॥੨॥ਤੇ ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੨॥
 
जासु जपत वसि आवहि पंचा ॥
Jās japaṯ vas āvahi pancẖā.
Meditating on Him, the five passions are overcome.
ਜਿਸ ਦਾ ਸਿਮਰਨ ਕਰਨ ਦੁਆਰਾ ਪੰਜ ਵਿਸ਼ੇ ਕਾਬੂ ਵਿੱਚ ਆ ਜਾਂਦੇ ਹਨ।
ਵਸਿ = ਕਾਬੂ ਵਿਚ।ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ,
 
जासु जपत रिदै अम्रितु संचा ॥
Jās japaṯ riḏai amriṯ sancẖā.
Meditating on Him, Ambrosial Nectar is collected in the heart.
ਜਿਸ ਦਾ ਸਿਮਰਨ ਕਰਨ ਦੁਆਰਾ, ਹਰੀ-ਰਸ ਦਿਲ ਵਿੱਚ ਇਕੰਤ੍ਰ ਹੋ ਜਾਂਦਾ ਹੈ।
ਸੰਚਾ = ਇਕੱਠਾ ਕਰ ਲਈਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।ਜਿਸ ਦਾ ਨਾਮ ਜਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ।
 
जासु जपत इह त्रिसना बुझै ॥
Jās japaṯ ih ṯarisnā bujẖai.
Meditating on Him, this desire is quenched.
ਜਿਸ ਦਾ ਸਿਮਰਨ ਕਰਨ ਦੁਆਰਾ ਇਹ ਖਾਹਿਸ਼ ਮਿਟ ਜਾਂਦੀ ਹੈ।
xxxਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ,
 
जासु जपत हरि दरगह सिझै ॥३॥
Jās japaṯ har ḏargėh sijẖai. ||3||
Meditating on Him, one is approved in the Court of the Lord. ||3||
ਜਿਸ ਦਾ ਸਿਮਰਨ ਕਰਨ ਦੁਆਰਾ ਰੱਬ ਦੀ ਦਰਗਾਹ ਅੰਦਰ, ਬੰਦਾ ਕਬੂਲ ਪੈ ਜਾਂਦਾ ਹੈ।
ਸਿਝੈ = ਕਾਮਯਾਬ ਹੋ ਜਾਂਦਾ ਹੈ ॥੩॥ਤੇ ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ ॥੩॥
 
जासु जपत कोटि मिटहि अपराध ॥
Jās japaṯ kot mitėh aprāḏẖ.
Meditating on Him, millions of mistakes are erased.
ਜਿਸ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ।
ਕੋਟਿ = ਕ੍ਰੋੜਾਂ।(ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ,
 
जासु जपत हरि होवहि साध ॥
Jās japaṯ har hovėh sāḏẖ.
Meditating on Him, one becomes Holy, blessed by the Lord.
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।
ਸਾਧ = ਭਲੇ ਮਨੁੱਖ।ਤੇ ਜਿਸ ਦਾ ਨਾਮ ਜਪਿਆਂ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ।
 
जासु जपत मनु सीतलु होवै ॥
Jās japaṯ man sīṯal hovai.
Meditating on Him, the mind is cooled and soothed.
ਜਿਸ ਦਾ ਸਿਮਰਨ ਕਰਨ ਦੁਆਰਾ, ਮਨੂਆ ਠੰਢਾ-ਠਾਰ ਹੋ ਜਾਂਦਾ ਹੈ।
xxxਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ,
 
जासु जपत मलु सगली खोवै ॥४॥
Jās japaṯ mal saglī kẖovai. ||4||
Meditating on Him, all filth is washed away. ||4||
ਜਿਸ ਦਾ ਸਿਮਰਨ ਕਰਨ ਦੁਆਰਾ, ਸਾਰੀ ਗੰਦਗੀ ਧੋਤੀ ਜਾਂਦੀ ਹੈ।
ਸਗਲੀ = ਸਾਰੀ। ਖੋਵੈ = ਨਾਸ ਕਰ ਲੈਂਦਾ ਹੈ ॥੪॥ਤੇ ਜਿਸ ਦਾ ਨਾਮ ਜਪਿਆਂ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ ॥੪॥
 
जासु जपत रतनु हरि मिलै ॥
Jās japaṯ raṯan har milai.
Meditating on Him, the jewel of the Lord is obtained.
ਜਿਸ ਦਾ ਸਿਮਰਨ ਕਰਨ ਦੁਆਰਾ, ਵਾਹਿਗੁਰੂ ਹੀਰਾ ਪ੍ਰਾਪਤ ਹੋ ਜਾਂਦਾ ਹੈ।
xxxਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ,
 
बहुरि न छोडै हरि संगि हिलै ॥
Bahur na cẖẖodai har sang hilai.
One is reconciled with the Lord, and shall not abandon Him again.
ਆਦਮੀ ਮੁੜ ਕੇ ਸੁਆਮੀ ਨੂੰ ਨਹੀਂ ਛੱਡਦਾ, ਅਤੇ ਉਸ ਨਾਲ ਗਿਝ ਜਾਂਦਾ ਹੈ।
ਬਹੁਰਿ = ਮੁੜ, ਫਿਰ ਕਦੇ! ਹਿਲ = ਗਿੱਝ ਜਾਂਦਾ ਹੈ।(ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ।
 
जासु जपत कई बैकुंठ वासु ॥
Jās japaṯ ka▫ī baikunṯẖ vās.
Meditating on Him, many acquire a home in the heavens.
ਜਿਸ ਦਾ ਸਿਮਰਨ ਕਰਨ ਦੁਆਰਾ ਘਨੇਰੇ ਸੁਰਗ ਵਿੱਚ ਵਾਸਾ ਪਾ ਲੈਂਦੇ ਹਨ।
xxxਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ,
 
जासु जपत सुख सहजि निवासु ॥५॥
Jās japaṯ sukẖ sahj nivās. ||5||
Meditating on Him, one abides in intuitive peace. ||5||
ਜਿਸ ਦਾ ਸਿਮਰਨ ਕਰਨ ਦੁਆਰਾ ਬੰਦਾ ਸੁਖੈਨ ਹੀ ਆਰਾਮ ਵਿੱਚ ਵਸਦਾ ਹੈ।
ਸਹਜਿ = ਆਤਮਕ ਅਡੋਲਤਾ ਵਿਚ ॥੫॥ਤੇ ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ॥੫॥
 
जासु जपत इह अगनि न पोहत ॥
Jās japaṯ ih agan na pohaṯ.
Meditating on Him, one is not affected by this fire.
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਅੱਗ ਅਸਰ ਨਹੀਂ ਕਰਦੀ।
xxx(ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ,
 
जासु जपत इहु कालु न जोहत ॥
Jās japaṯ ih kāl na johaṯ.
Meditating on Him, one is not under the gaze of Death.
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਮੌਤ ਤਕਾਉਂਦੀ ਨਹੀਂ।
ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਸਹਮ। ਜੋਹਤ = ਤੱਕ ਸਕਦਾ।ਜਿਸ ਦਾ ਨਾਮ ਜਪਿਆਂ ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ)।
 
जासु जपत तेरा निरमल माथा ॥
Jās japaṯ ṯerā nirmal māthā.
Meditating on Him, your forehead shall be immaculate.
ਜਿਸ ਦਾ ਸਿਮਰਨ ਕਰਨ ਦੁਆਰਾ, ਤੇਰਾ ਮੱਥਾ ਬੇਦਾਗ਼ ਹੋ ਜਾਵੇਗਾ।
ਨਿਰਮਲ = ਸਾਫ਼, ਰੌਸ਼ਨ।ਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ,
 
जासु जपत सगला दुखु लाथा ॥६॥
Jās japaṯ saglā ḏukẖ lāthā. ||6||
Meditating on Him, all pains are destroyed. ||6||
ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।
xxx॥੬॥ਤੇ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ ॥੬॥
 
जासु जपत मुसकलु कछू न बनै ॥
Jās japaṯ muskal kacẖẖū na banai.
Meditating on Him, no difficulties are encountered.
ਜਿਸ ਦਾ ਸਿਮਰਨ ਕਰਨ ਦੁਆਰਾ, ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
xxx(ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ,
 
जासु जपत सुणि अनहत धुनै ॥
Jās japaṯ suṇ anhaṯ ḏẖunai.
Meditating on Him, one hears the unstruck melody.
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਇਲਾਹੀ ਕੀਰਤਨ ਸੁਣਦਾ ਹੈ।
ਸੁਣਿ = ਸੁਣੈ, ਸੁਣਦਾ ਹੈ। ਅਨਹਤ = {अनहत = ਬਿਨਾ ਵਜਾਏ ਵੱਜਣ ਵਾਲੀ} ਇਕ-ਰਸ, ਲਗਾਤਾਰ। ਧੁਨੈ = ਧੁਨਿ, ਆਵਾਜ਼, ਆਤਮਕ ਆਨੰਦ ਦੀ ਰੌ।ਤੇ ਜਿਸ ਦਾ ਨਾਮ ਜਪਿਆਂ ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ)।
 
जासु जपत इह निरमल सोइ ॥
Jās japaṯ ih nirmal so▫e.
Meditating on Him, one acquires this pure reputation.
ਜਿਸ ਦਾ ਸਿਮਰਨ ਕਰਨ ਦੁਆਰਾ, ਇਸ ਪ੍ਰਾਣੀ ਦੀ ਸੁਹਰਤ ਪਵਿੱਤ੍ਰ ਹੋ ਜਾਂਦੀ ਹੈ।
ਸੋਇ = ਸੋਭਾ।ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ,
 
जासु जपत कमलु सीधा होइ ॥७॥
Jās japaṯ kamal sīḏẖā ho▫e. ||7||
Meditating on Him, the heart-lotus is turned upright. ||7||
ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।
ਕਮਲੁ = ਹਿਰਦਾ-ਕੌਲ-ਫੁੱਲ। ਸੀਧਾ = ਸਿੱਧਾ ॥੭॥ਤੇ ਜਿਸ ਦਾ ਨਾਮ ਜਪਿਆਂ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ ॥੭॥
 
गुरि सुभ द्रिसटि सभ ऊपरि करी ॥
Gur subẖ ḏarisat sabẖ ūpar karī.
The Guru has bestowed His Glance of Grace upon all,
ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ,
ਗੁਰਿ = ਗੁਰੂ ਨੇ। ਦ੍ਰਿਸਟਿ = ਨਜ਼ਰ। ਸਭ ਊਪਰਿ = ਸਭ ਤੋਂ ਵਧੀਆ।ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ,
 
जिस कै हिरदै मंत्रु दे हरी ॥
Jis kai hirḏai manṯar ḏe harī.
within whose hearts the Lord has implanted His Mantra.
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਨਾਮ ਦਿੱਤਾ ਹੈ।
ਮੰਤ੍ਰੁ ਦੇ ਹਰੀ = ਹਰੀ ਦਾ ਨਾਮ-ਮੰਤ੍ਰ ਦੇਂਦਾ ਹੈ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ।
 
अखंड कीरतनु तिनि भोजनु चूरा ॥
Akẖand kīrṯan ṯin bẖojan cẖūrā.
The unbroken Kirtan of the Lord's Praises is their food and nourishment.
ਉਹ ਸਾਹਿਬ ਦੇ ਲਗਾਤਾਰ ਜੱਸ ਗਾਇਨ ਕਰਨ ਨੂੰ ਆਪਣੀ ਫ਼ੁਰਾਕ ਤੇ ਚੁਰਮੇ ਵਜੋਂ ਮਾਣਦੇ ਹਨ,
ਤਿਨਿ = ਉਸ ਮਨੁੱਖ ਨੇ। ਚੂਰਾ = ਚੂਰੀ, ਚੂਰਮਾ।ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ,
 
कहु नानक जिसु सतिगुरु पूरा ॥८॥२॥
Kaho Nānak jis saṯgur pūrā. ||8||2||
Says Nanak, they have the Perfect True Guru. ||8||2||
ਨਾਨਕ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦੇ ਪੂਰਨ ਸੱਚੇ ਗੁਰੂ ਜੀ ਰਹਿਬਰ ਹਨ।
xxx॥੮॥ਹੇ ਨਾਨਕ! ਆਖ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ॥੮॥੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
गुर का सबदु रिद अंतरि धारै ॥
Gur kā sabaḏ riḏ anṯar ḏẖārai.
Those who implant the Word of the Guru's Shabad within their hearts
ਜੋ ਗੁਰਾਂ ਦੇ ਉਪਦੇਸ਼ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ,
ਰਿਦ ਅੰਤਰਿ = ਹਿਰਦੇ ਵਿਚ।(ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ) ਉਹ ਮਨੁੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ,
 
पंच जना सिउ संगु निवारै ॥
Pancẖ janā si▫o sang nivārai.
cut their connections with the five passions.
ਪੰਜੇ ਵਿਸ਼ੇ ਵੇਗਾਂ ਨਾਲ ਆਪਣਾ ਸੰਬਧ ਤੋੜ ਲੈਂਦਾ ਹੈ,
ਸੰਗੁ = ਸਾਥ। ਨਿਵਾਰੈ = ਹਟਾ ਲੈਂਦਾ ਹੈ।ਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ।
 
दस इंद्री करि राखै वासि ॥
Ḏas inḏrī kar rākẖai vās.
They keep the ten organs under their control;
ਅਤੇ ਆਪਣੀ ਦਸੇ (ਪੰਜ ਗਿਆਨ ਤੇ ਪੰਜ ਕਰਮ) ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
ਵਾਸਿ = ਵੱਸ ਵਿਚ।ਦਸਾਂ ਹੀ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ,
 
ता कै आतमै होइ परगासु ॥१॥
Ŧā kai āṯmai ho▫e pargās. ||1||
their souls are enlightened. ||1||
ਉਸ ਦੇ ਹਿਰਦੇ ਅੰਦਰ ਰੱਬੀ ਨੂਰ ਚਮਕਦਾ ਹੈ।
ਪਰਗਾਸੁ = ਚਾਨਣਾ ॥੧॥ਤੇ ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) ॥੧॥
 
ऐसी द्रिड़ता ता कै होइ ॥
Aisī ḏariṛ▫ṯā ṯā kai ho▫e.
They alone acquire such stability,
ਕੇਵਲ ਉਸ ਨੂੰ ਹੀ ਐਹੋ ਜੇਹੀ ਪਕਿਆਈ ਪ੍ਰਾਪਤ ਹੁੰਦੀ ਹੈ,
ਦ੍ਰਿੜਤਾ = ਪਕਿਆਈ, ਮਾਨਸਕ ਤਾਕਤ। ਤਾ ਕੈ = ਉਸ ਮਨੁੱਖ ਦੇ ਅੰਦਰ।ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ ਆਤਮਕ ਬਲ ਪੈਦਾ ਹੁੰਦਾ ਹੈ,
 
जा कउ दइआ मइआ प्रभ सोइ ॥१॥ रहाउ ॥
Jā ka▫o ḏa▫i▫ā ma▫i▫ā parabẖ so▫e. ||1|| rahā▫o.
whom God blesses with His Mercy and Grace. ||1||Pause||
ਜਿਸ ਉਤੇ ਉਸ ਸੁਆਮੀ ਦੀ ਕ੍ਰਿਪਾਲਤਾ ਅਤੇ ਮਿਹਰਬਾਨੀ ਹੁੰਦੀ ਹੈ। ਠਹਿਰਾਉ।
ਜਾ ਕਉ = ਜਿਸ ਤੇ ॥੧॥ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ॥੧॥ ਰਹਾਉ॥
 
साजनु दुसटु जा कै एक समानै ॥
Sājan ḏusat jā kai ek samānai.
Friend and foe are one and the same to them.
ਉਸ ਦੇ ਲਈ ਦੋਸਤ ਅਤੇ ਦੁਸ਼ਮਨ ਇਕ ਬਰਾਬਰ ਹਨ।
ਦੁਸਟੁ = ਵੈਰੀ।ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ,
 
जेता बोलणु तेता गिआनै ॥
Jeṯā bolaṇ ṯeṯā gi▫ānai.
Whatever they speak is wisdom.
ਜੋ ਕੁਛ ਉਹ ਕਥਨ ਕਰਦਾ ਹੈ ਉਹ ਸਭ ਸਿਆਣਪ ਹੈ।
ਜੇਤਾ = ਜਿਤਨਾ ਭੀ। ਤੇਤਾ = ਉਤਨਾ ਹੀ।ਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ।
 
जेता सुनणा तेता नामु ॥
Jeṯā sunṇā ṯeṯā nām.
Whatever they hear is the Naam, the Name of the Lord.
ਜੋ ਕੁਛ ਉਹ ਸੁਣਦਾ ਹੈ, ਉਹ ਸਮੂਹ ਹਰੀ ਦਾ ਨਾਮ ਹੈ।
xxxਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸੁਣਦਾ ਹੈ,
 
जेता पेखनु तेता धिआनु ॥२॥
Jeṯā pekẖan ṯeṯā ḏẖi▫ān. ||2||
Whatever they see is meditation. ||2||
ਜੋ ਕੁਛ ਉਹ ਵੇਖਦਾ, ਉਸ ਸਾਰੇ ਅੰਦਰ ਸਾਹਿਬ ਦੀ ਅਨੁਭਵਤਾ ਹੈ।
ਪੇਖਨੁ = ਵੇਖਣਾ ॥੨॥ਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤ ਜੋੜਨ ਦਾ ਕਾਰਣ ਹੀ ਬਣਦਾ ਹੈ ॥੨॥
 
सहजे जागणु सहजे सोइ ॥
Sėhje jāgaṇ sėhje so▫e.
They awaken in peace and poise; they sleep in peace and poise.
ਆਰਾਮ ਅੰਦਰ ਉਹ ਜਾਗਦਾ ਹੈ ਤੇ ਆਰਾਮ ਅੰਦਰ ਸੌਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ। ਸੋਇ = ਸੌਂਦਾ ਹੈ।ਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ;
 
सहजे होता जाइ सु होइ ॥
Sėhje hoṯā jā▫e so ho▫e.
That which is meant to be, automatically happens.
ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।
ਹੋਤਾ ਜਾਇ = ਹੁੰਦਾ ਜਾਂਦਾ ਹੈ।ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।
 
सहजि बैरागु सहजे ही हसना ॥
Sahj bairāg sėhje hī hasnā.
In peace and poise, they remain detached; in peace and poise, they laugh.
ਅਡੋਲਤਾ ਵਿੱਚ ਉਹ ਰੋਂਦਾ ਹੈ ਤੇ ਅਡੋਲਤਾ ਵਿੱਚ ਹੀ ਹਸਦਾ ਹੈ।
ਬੈਰਾਗੁ = ਸ਼ੱਕ ਪੈਦਾ ਕਰਨ ਵਾਲੀ ਘਟਨਾ।ਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ;
 
सहजे चूप सहजे ही जपना ॥३॥
Sėhje cẖūp sėhje hī japnā. ||3||
In peace and poise, they remain silent; in peace and poise, they chant. ||3||
ਠੰਢ-ਚੈਨ ਅੰਦਰ ਚੁਪ ਚਾਪ ਰਹਿੰਦਾ ਹੈ ਅਤੇ ਠੰਢ-ਚੈਨ ਅੰਦਰ ਹੀ ਹਰੀ ਦੇ ਨਾਮ ਨੂੰ ਉਚਾਰਦਾ ਹੈ।
ਚੂਪ = ਚੁਪ। ਜਪਨਾ = ਬੋਲਣਾ ॥੩॥ਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ ॥੩॥
 
सहजे भोजनु सहजे भाउ ॥
Sėhje bẖojan sėhje bẖā▫o.
In peace and poise they eat; in peace and poise they love.
ਕੁਦਰਤੀ ਆਰਾਮ ਨਾਲ ਉਹ ਖਾਣਾ ਖਾਂਦਾ ਹੈ ਅਤੇ ਕੁਦਰਤੀ ਆਰਾਮ ਨਾਲ ਹੀ ਉਹ ਪ੍ਰਭੂ ਨੂੰ ਪਰੇਮ ਕਰਦਾ ਹੈ।
xxxਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹੀ ਉਹ ਖਾਣ-ਪੀਣ ਦਾ ਵਿਹਾਰ ਕਰਦਾ ਹੈ, ਆਤਮਕ ਅਡੋਲਤਾ ਵਿਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ;
 
सहजे मिटिओ सगल दुराउ ॥
Sėhje miti▫o sagal ḏurā▫o.
The illusion of duality is easily and totally removed.
ਉਸ ਦਾ ਅਗਿਆਨ ਦਾ ਪੜਦਾ ਸੁਭਾਵਕ ਹੀ ਸਭ ਦੂਰ ਹੋ ਜਾਂਦਾ ਹੈ।
ਦੁਰਾਉ = ਲੁਕਾ, ਕਪਟ-ਭਾਵ।ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਮਿਟ ਜਾਂਦਾ ਹੈ;
 
सहजे होआ साधू संगु ॥
Sėhje ho▫ā sāḏẖū sang.
They naturally join the Saadh Sangat, the Society of the Holy.
ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ।
xxxਆਤਮਕ ਅਡੋਲਤਾ ਵਿਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ,
 
सहजि मिलिओ पारब्रहमु निसंगु ॥४॥
Sahj mili▫o pārbarahm nisang. ||4||
In peace and poise, they meet and merge with the Supreme Lord God. ||4||
ਅਡੋਲ ਹੀ, ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੇਰੋਕ ਮਿਲ ਪੈਦਾ ਹੈ।
ਨਿਸੰਗੁ = ਪ੍ਰਤੱਖ ॥੪॥ਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥
 
सहजे ग्रिह महि सहजि उदासी ॥
Sėhje garih mėh sahj uḏāsī.
They are at peace in their homes, and they are at peace while detached.
ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਨਿਰਲੇਪ ਰਹਿੰਦਾ ਹੈ।
xxxਜੇ ਉਹ ਘਰ ਵਿਚ ਹੈ ਤਾਂ ਭੀ ਆਤਮਕ ਅਡੋਲਤਾ ਵਿਚ, ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ,