Sri Guru Granth Sahib

Ang: / 1430

Your last visited Ang:

सहजे दुबिधा तन की नासी ॥
Sėhje ḏubiḏẖā ṯan kī nāsī.
In peace, their bodies' duality is eliminated.
ਉਸ ਦੀ ਦੇਹਿ ਦਾ ਦੁਚਿੱਤਾਪਣ ਸੁਖੈਨ ਹੀ, ਨਾਸ ਹੋ ਜਾਂਦਾ ਹੈ।
ਦੁਬਿਧਾ = ਮੇਰ-ਤੇਰ।ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।
 
जा कै सहजि मनि भइआ अनंदु ॥
Jā kai sahj man bẖa▫i▫ā anand.
Bliss comes naturally to their minds.
ਖੁਸ਼ੀ ਉਸ ਦੇ ਚਿੱਤ ਵਿੱਚ ਉਂਦੇ ਹੋ ਆਉਂਦੀ ਹੈ, ਜਿਸ ਦੇ ਪੱਲੇ ਬ੍ਰਹਿਮ-ਗਿਆਨ ਹੈ।
ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਮਨਿ = ਮਨ ਵਿਚ।ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
 
ता कउ भेटिआ परमानंदु ॥५॥
Ŧā ka▫o bẖeti▫ā parmānanḏ. ||5||
They meet the Lord, the Embodiment of Supreme Bliss. ||5||
ਉਸ ਨੂੰ ਪਰਮ ਪਰਸੰਨਤਾ ਸਰੂਪ ਸਾਹਿਬ ਮਿਲ ਪੈਦਾ ਹੈ।
ਪਰਮਾਨੰਦੁ = ਉਚੇ ਆਨੰਦ ਦਾ ਮਾਲਕ, ਪਰਮਾਤਮਾ ॥੫॥ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ॥੫॥
 
सहजे अम्रितु पीओ नामु ॥
Sėhje amriṯ pī▫o nām.
In peaceful poise, they drink in the Ambrosial Nectar of the Naam, the Name of the Lord.
ਸੁਭਾਵਕ ਹੀ ਉਹ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
ਪੀਓ = ਪੀਤਾ।ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ,
 
सहजे कीनो जीअ को दानु ॥
Sėhje kīno jī▫a ko ḏān.
In peace and poise, they give to the poor.
ਸੁਭਾਵਕ ਹੀ ਉਹ ਲੋੜਵੰਦੇ ਜੀਵਾਂ ਨੂੰ ਖ਼ੈਰਾਤ ਦਿੰਦਾ ਹੈ।
ਜੀਅ ਕੋ = ਆਤਮਕ ਜੀਵਨ ਦਾ। ਕੋ = ਦਾ।ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;
 
सहज कथा महि आतमु रसिआ ॥
Sahj kathā mėh āṯam rasi▫ā.
Their souls naturally delight in the Lord's Sermon.
ਪ੍ਰਭੂ ਦੀ ਕਥਾਵਾਰਤਾ ਅੰਦਰ ਉਸ ਦੀ ਜਿੰਦੜੀ ਸੁਆਦ ਲੈਂਦੀ ਹੈ।
ਆਤਮੁ = ਆਪਣਾ ਆਪ। ਰਸਿਆ = ਰਚ-ਮਿਚ ਗਿਆ।ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,
 
ता कै संगि अबिनासी वसिआ ॥६॥
Ŧā kai sang abẖināsī vasi▫ā. ||6||
The Imperishable Lord abides with them. ||6||
ਉਸ ਦੇ ਨਾਲ ਅਮਰ ਠਾਕੁਰ ਵਸਦਾ ਹੈ।
xxx॥੬॥ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥
 
सहजे आसणु असथिरु भाइआ ॥
Sėhje āsaṇ asthir bẖā▫i▫ā.
In peace and poise, they assume the unchanging position.
ਸਦੀਵੀ ਸਥਿਰ ਟਿਕਾਣਾ, ਸੁਖੈਨ ਹੀ ਉਸ ਨੂੰ ਚੰਗਾ ਲਗਣ ਲੱਗ ਜਾਂਦਾ ਹੈ।
ਆਸਣੁ = ਟਿਕਾਣਾ। ਭਾਇਆ = ਚੰਗਾ ਲੱਗਾ।ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,
 
सहजे अनहत सबदु वजाइआ ॥
Sėhje anhaṯ sabaḏ vajā▫i▫ā.
In peace and poise, the unstruck vibration of the Shabad resounds.
ਕੁਦਰਤੀ ਤੌਰ ਤੇ ਉਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
ਅਨਹਤ = ਇਕ-ਰਸ।ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;
 
सहजे रुण झुणकारु सुहाइआ ॥
Sėhje ruṇ jẖuṇkār suhā▫i▫ā.
In peace and poise, the celestial bells resound.
ਅੰਦਰਵਾਰ ਦੀਆਂ ਕੈਸੀਆਂ ਦੀ ਸੁਰੀਲੀ ਧੁਨ ਸੁਭਾਵਕ ਹੀ ਉਸ ਨੂੰ ਸੁਭਾਇਮਾਨ ਕਰ ਦਿੰਦੀ ਹੈ।
ਰੁਣ ਝੁਣਕਾਰ = ਆਤਮਕ ਆਨੰਦ ਦੀ। ਇਕ-ਰਸ ਰੌ।ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।
 
ता कै घरि पारब्रहमु समाइआ ॥७॥
Ŧā kai gẖar pārbarahm samā▫i▫ā. ||7||
Within their homes, the Supreme Lord God is pervading. ||7||
ਉਸ ਦੇ ਗ੍ਰਹਿ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ।
ਘਰਿ = ਘਰ ਵਿਚ ॥੭॥ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ ॥੭॥
 
सहजे जा कउ परिओ करमा ॥
Sėhje jā ka▫o pari▫o karmā.
With intuitive ease, they meet the Lord, according to their karma.
ਜਿਸ ਦੇ ਭਾਗਾਂ ਵਿੱਚ ਸਾਹਿਬ ਨੂੰ ਮਿਲਣ ਦੀ ਲਿਖਤਾਕਾਰ ਪਈ ਹੋਈ ਹੈ।
ਕਰਮਾ = ਕਰਮ, ਬਖ਼ਸ਼ਸ਼। ਪਰਿਓ ਕਰਮਾ = ਮਿਹਰ ਹੋਈ।ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ,
 
सहजे गुरु भेटिओ सचु धरमा ॥
Sėhje gur bẖeti▫o sacẖ ḏẖarmā.
With intuitive ease, they meet with the Guru, in the true Dharma.
ਉਹ ਸੁਖੈਨ ਹੀ, ਸੱਚੇ ਈਮਾਨ ਵਾਲੇ ਗੁਰਾਂ ਨੂੰ ਮਿਲ ਪੈਦਾ ਹੈ।
ਭੇਟਿਓ = ਮਿਲ ਪਿਆ।ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।
 
जा कै सहजु भइआ सो जाणै ॥
Jā kai sahj bẖa▫i▫ā so jāṇai.
Those who know, attain the poise of intuitive peace.
ਕੇਵਲ ਉਹੀ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਬ੍ਰਹਿਮ-ਗਿਆਨ ਦੀ ਦਾਤ ਪ੍ਰਾਪਤ ਹੋਈ ਹੈ,
ਸਹਜੁ = ਆਤਮਕ ਅਡੋਲਤਾ।(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ,
 
नानक दास ता कै कुरबाणै ॥८॥३॥
Nānak ḏās ṯā kai kurbāṇai. ||8||3||
Slave Nanak is a sacrifice to them. ||8||3||
ਨੌਕਰ ਨਾਨਕ ਉਸ ਉਤੋਂ ਬਲਿਹਾਰ ਜਾਂਦਾ ਹੈ।
xxx॥੮॥ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ ॥੮॥੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀਂ।
xxxxxx
 
प्रथमे गरभ वास ते टरिआ ॥
Parathme garabẖ vās ṯe tari▫ā.
First, they come forth from the womb.
ਪਹਿਲਾਂ, ਆਦਮੀ ਬੱਚੇਦਾਨੀ ਦੇ ਵਸੇਬੇ ਤੋਂ ਬਾਹਰ ਆਉਂਦਾ ਹੈ।
ਪ੍ਰਥਮੇ = ਪਹਿਲਾਂ। ਗਰਭ ਵਾਸ ਤੇ = ਮਾਂ ਦੇ ਪੇਟ ਵਿਚ ਵੱਸਣ ਤੋਂ। ਟਰਿਆ = ਟਲਿਆ, ਖ਼ਲਾਸੀ ਹਾਸਲ ਕਰਦਾ ਹੈ।ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,
 
पुत्र कलत्र कुट्मब संगि जुरिआ ॥
Puṯar kalṯar kutamb sang juri▫ā.
They become attached to their children, spouses and families.
ਮਗਰੋਂ ਉਹ ਆਪਣੇ ਆਪ ਨੂੰ ਆਪਣੇ ਬੇਟਿਆ ਵਹੁਟੀ ਤੇ ਪਰਵਾਰ ਨਾਲ ਜੋੜ ਲੈਂਦਾ ਹੈ।
ਕਲਤ੍ਰ = ਇਸਤ੍ਰੀ। ਜੁਰਿਆ = ਜੁੜਿਆ ਰਹਿੰਦਾ ਹੈ, ਮੋਹ ਵਿਚ ਫਸਿਆ ਰਹਿੰਦਾ ਹੈ।(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,
 
भोजनु अनिक प्रकार बहु कपरे ॥
Bẖojan anik parkār baho kapre.
The foods of various sorts and appearances,
ਬਹੁਤੀਆਂ ਕਿਸਮਾ ਦੇ ਖਾਣੇ ਤੇ ਅਨੇਕਾਂ ਪੁਸ਼ਾਕਾਂ,
ਕਪਰੇ = ਕੱਪੜੇ।ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,
 
सरपर गवनु करहिगे बपुरे ॥१॥
Sarpar gavan karhige bapure. ||1||
will surely pass away, O wretched mortal! ||1||
ਨਿਸਚਿਤ ਹੀ, ਚਲੇ ਜਾਣਗੇ, ਹੇ ਬਦਬਖ਼ਤ ਬੰਦੇ!
ਸਰਪਰ = ਜ਼ਰੂਰ। ਗਵਨੁ = ਚਲਾਣਾ। ਬਪੁਰੇ = ਵਿਚਾਰੇ, ਯਤੀਮਾਂ ਵਾਂਗ ॥੧॥ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥
 
कवनु असथानु जो कबहु न टरै ॥
Kavan asthān jo kabahu na tarai.
What is that place which never perishes?
ਉਹ ਕਿਹੜੀ ਥਾਂ ਹੈ ਜਿਹੜੀ ਕਦਾਚਿੱਤ ਨਾਸ਼ ਨਹੀਂ ਹੁੰਦੀ?
ਕਵਨੁ = ਕੇਹੜਾ? ਨ ਟਰੈ = ਨਾਸ ਨਹੀਂ ਹੁੰਦਾ।ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?
 
कवनु सबदु जितु दुरमति हरै ॥१॥ रहाउ ॥
Kavan sabaḏ jiṯ ḏurmaṯ harai. ||1|| rahā▫o.
What is that Word by which the dirt of the mind is removed? ||1||Pause||
ਉਹ ਕਿਹੜੀ ਬਾਣੀ ਹੈ, ਜਿਸ ਦੁਆਰਾ ਖੋਟੀ ਬੁੱਧੀ ਦੂਰ ਹੋ ਜਾਂਦੀ ਹੈ। ਠਹਿਰਾਉ।
ਜਿਤੁ = ਜਿਸ ਦੀ ਰਾਹੀਂ। ਦੁਰਮਤਿ = ਖੋਟੀ ਬੁੱਧ। ਹਰੈ = ਦੂਰ ਹੁੰਦੀ ਹੈ ॥੧॥ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮੱਤ ਦੂਰ ਹੋ ਜਾਂਦੀ ਹੈ? ॥੧॥ ਰਹਾਉ॥
 
इंद्र पुरी महि सरपर मरणा ॥
Inḏar purī mėh sarpar marṇā.
In the Realm of Indra, death is sure and certain.
ਇੰਦ੍ਰ-ਲੋਕ ਵਿੱਚ ਮੌਤ ਯਕੀਨੀ ਤੇ ਲਾਜ਼ਮੀ ਹੈ।
ਇੰਦ੍ਰ ਪੁਰੀ = ਉਹ ਪੁਰੀ ਜਿਥੇ ਇੰਦ੍ਰ ਦੇਵਤੇ ਦਾ ਰਾਜ ਮੰਨਿਆ ਜਾਂਦਾ ਹੈ।(ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।
 
ब्रहम पुरी निहचलु नही रहणा ॥
Barahm purī nihcẖal nahī rahṇā.
The Realm of Brahma shall not remain permanent.
ਬ੍ਰਹਮਾ ਦਾ ਲੋਕ ਵੀ ਮੁਸਤਕਿਲ ਨਹੀਂ ਰਹਿਣਾ।
ਬ੍ਰਹਮਪੁਰੀ = ਬ੍ਰਹਮਾ ਦੀ ਪੁਰੀ। ਮਰਣਾ = ਮੌਤ।ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।
 
सिव पुरी का होइगा काला ॥
Siv purī kā ho▫igā kālā.
The Realm of Shiva shall also perish.
ਸ਼ਿਵ-ਲੋਕ ਵੀ ਬਿਨਸ ਜਾਏਗਾ।
ਕਾਲਾ = ਨਾਸ।ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।
 
त्रै गुण माइआ बिनसि बिताला ॥२॥
Ŧarai guṇ mā▫i▫ā binas biṯālā. ||2||
The three dispositions, Maya and the demons shall vanish. ||2||
ਤਿੰਨਾ ਲੱਛਣਾ ਵਾਲੀ ਮੋਹਨੀ ਅਤੇ ਭੂਤਨੇ ਅਲੋਪ ਹੋ ਜਾਣਗੇ।
ਬਿਨਸਿ = ਬਿਨਸੈ, ਨਾਸ ਹੁੰਦਾ ਹੈ। ਬਿਤਾਲਾ = ਤਾਲ ਤੋਂ ਖੁੰਝਿਆ ਹੋਇਆ, ਸਹੀ ਜੀਵਨ-ਚਾਲ ਤੋਂ ਖੁੰਝਿਆ ਹੋਇਆ ॥੨॥(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥
 
गिरि तर धरणि गगन अरु तारे ॥
Gir ṯar ḏẖaraṇ gagan ar ṯāre.
The mountains, the trees, the earth, the sky and the stars;
ਪਹਾੜ ਬ੍ਰਿਛ, ਧਰਤੀ, ਅਸਮਾਨ ਅਤੇ ਸਤਾਰੇ,
ਗਿਰਿ = ਪਹਾੜ। ਤਰ = ਰੁੱਖ। ਧਰਣਿ = ਧਰਤੀ। ਗਗਨ = ਆਕਾਸ਼। ਅਰੁ = ਅਤੇ।ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;
 
रवि ससि पवणु पावकु नीरारे ॥
Rav sas pavaṇ pāvak nīrāre.
the sun, the moon, the wind, water and fire;
ਸੂਰਜ, ਚੰਦਰਮਾ, ਹਵਾ, ਅਗ ਅਤੇ ਪਾਣੀ,
ਰਵਿ = ਸੂਰਜ। ਸਸਿ = ਚੰਦ੍ਰਮਾ। ਪਾਵਕੁ = ਅੱਗ। ਨੀਰਾਰੇ = ਨੀਰ, ਪਾਣੀ।ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;
 
दिनसु रैणि बरत अरु भेदा ॥
Ḏinas raiṇ baraṯ ar bẖeḏā.
day and night, fasting days and their determination;
ਦਿਨ, ਰਾਤ, ਉਪਹਾਸ ਅਤੇ ਉਹਨਾਂ ਦੇ ਫ਼ਰਕ,
ਰੈਣਿ = ਰਾਤ। ਭੇਦਾ = ਵਖ ਵਖ ਮਰਯਾਦਾ।ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;
 
सासत सिम्रिति बिनसहिगे बेदा ॥३॥
Sāsaṯ simriṯ binashige beḏā. ||3||
the Shaastras, the Simritees and the Vedas shall pass away. ||3||
ਸ਼ਾਸਤਰ, ਸਿੰਮਰਤੀਆਂ ਅਤੇ ਵੇਦ ਸਭ ਨਾਸ ਹੋ ਜਾਣਗੇ।
xxx॥੩॥ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥
 
तीरथ देव देहुरा पोथी ॥
Ŧirath ḏev ḏehurā pothī.
The sacred shrines of pilgrimage, gods, temples and holy books;
ਧਰਮ ਅਸਥਾਨ, ਦੇਵਤੇ, ਮੰਦਰ ਅਤੇ ਪੁਸਤਕਾਂ,
ਦੇਵ = ਦੇਵਤੇ। ਦੇਹੁਰਾ = ਦੇਵਤੇ ਦਾ ਘਰ, ਮੰਦਰ। ਪੋਥੀ = ਪੁਸਤਕ।ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;
 
माला तिलकु सोच पाक होती ॥
Mālā ṯilak socẖ pāk hoṯī.
rosaries, ceremonial tilak marks on the forehead, meditative people, the pure, and the performers of burnt offerings;
ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,
ਸੋਚ ਪਾਕ = ਪਵਿਤ੍ਰ ਰਸੋਈ। ਪਾਕ = ਭੋਜਨ ਪਕਾਣਾ। ਹੋਤੀ = ਹੋਤ੍ਰੀ, ਹਵਨ ਕਰਨ ਵਾਲੇ।ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;
 
धोती डंडउति परसादन भोगा ॥
Ḏẖoṯī dand▫uṯ parsāḏan bẖogā.
wearing loin cloths, bowing in reverence and the enjoyment of sacred foods -
ਤੇੜ ਦੇ ਕਪੜੇ, ਲੰਮੇ-ਪੈ ਨਿਸ਼ਮਕਾਰਾਂ, ਅੰਨ-ਦਾਨ ਤੇ ਰੰਗ-ਰਲੀਆਂ,
ਧੋਤੀ = ਨੇਤੀ ਧੋਤੀ ਕਰਮ, ਕੱਪੜੇ ਦੀ ਲੀਰ ਨਾਲ ਮਿਹਦੇ ਨੂੰ ਸਾਫ਼ ਕਰਨ ਦਾ ਤਰੀਕਾ। ਪਰਸਾਦਨ ਭੋਗਾ = {प्रासाद = ਮਹਲ} ਮਹਲਾਂ ਦੇ ਭੋਗ।(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;
 
गवनु करैगो सगलो लोगा ॥४॥
Gavan karaigo saglo logā. ||4||
all these, and all people, shall pass away. ||4||
ਇਹ ਸਮੂਹ ਚੀਜਾਂ ਅਤੇ ਸਾਰੇ ਆਦਮੀ ਟੁਰ ਜਾਣਗੇ।
xxx॥੪॥(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥
 
जाति वरन तुरक अरु हिंदू ॥
Jāṯ varan ṯurak ar hinḏū.
Social classes, races, Muslims and Hindus;
ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,
ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;
 
पसु पंखी अनिक जोनि जिंदू ॥
Pas pankẖī anik jon jinḏū.
beasts, birds and the many varieties of beings and creatures;
ਡੰਗਰ, ਪੰਛੀ ਅਤੇ ਘਨੇਰੀਆਂ ਕਿਸਮਾਂ ਦੇ ਪ੍ਰਾਣਧਾਰੀ ਜੀਵ,
ਜਿੰਦੂ = ਜੀਵ।ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;
 
सगल पासारु दीसै पासारा ॥
Sagal pāsār ḏīsai pāsārā.
the entire world and the visible universe -
ਤਮਾਮ ਸੰਸਾਰ ਅਤੇ ਰਚਨਾ ਜੋ ਦਿਸ ਆਉਂਦੀ ਹੈ,
xxxਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
 
बिनसि जाइगो सगल आकारा ॥५॥
Binas jā▫igo sagal ākārā. ||5||
all forms of existence shall pass away. ||5||
ਹਸਤੀ ਦੇ ਇਹ ਸਾਰੇ ਸਰੂਪ ਤਬਾਹ ਹੋ ਜਾਣਗੇ।
ਆਕਾਰਾ = ਦਿੱਸਦਾ ਜਗਤ ॥੫॥ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥
 
सहज सिफति भगति ततु गिआना ॥
Sahj sifaṯ bẖagaṯ ṯaṯ gi▫ānā.
Through the Praises of the Lord, devotional worship, spiritual wisdom and the essence of reality,
ਸਾਹਿਬ ਦੀ ਕੀਰਤੀ, ਉਸ ਦੀ ਪ੍ਰੇਮ-ਮਈ ਸੇਵਾ ਅਤੇ ਯਥਾਰਥ ਬ੍ਰਹਿਮ-ਬੋਧ ਦੁਆਰਾ,
ਸਹਜ = ਆਤਮਕ ਅਡੋਲਤਾ। ਤਤੁ = ਜਗਤ ਦਾ ਮੂਲ-ਪ੍ਰਭੂ।(ਪਰ,) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,
 
सदा अनंदु निहचलु सचु थाना ॥
Saḏā anand nihcẖal sacẖ thānā.
eternal bliss and the imperishable true place are obtained.
ਇਨਸਾਨ ਸਦੀਵੀ ਪਰਸੰਨਤਾ ਅਤੇ ਅਹਿੱਲ ਸੱਚਾ ਟਿਕਾਣਾ ਪਾ ਲੈਂਦਾ ਹੈ।
ਨਿਹਚਲੁ = ਅਟੱਲ। ਸਚੁ = ਸਦਾ ਕਾਇਮ ਰਹਿਣ ਵਾਲਾ।ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।
 
तहा संगति साध गुण रसै ॥
Ŧahā sangaṯ sāḏẖ guṇ rasai.
There, in the Saadh Sangat, the Company of the Holy, the Lord's Glorious Praises are sung with love.
ਉਥੇ ਸਤਿ-ਸੰਗਤ ਅੰਦਰ ਉਹ ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
ਤਹਾ = ਉਥੇ, ਉਸ ਅਵਸਥਾ ਵਿਚ। ਗੁਣ ਰਸੈ = ਗੁਣਾਂ ਦਾ ਆਨੰਦ ਮਾਣਦੀ ਹੈ।ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।
 
अनभउ नगरु तहा सद वसै ॥६॥
Anbẖa▫o nagar ṯahā saḏ vasai. ||6||
There, in the city of fearlessness, He dwells forever. ||6||
ਉਥੇ ਉਹ ਹਮੇਸ਼ਾਂ ਡਰ-ਰਹਿਤ ਸ਼ਹਿਰ ਵਿੱਚ ਰਹਿੰਦਾ ਹੈ।
ਅਨਭਉ ਨਗਰੁ = ਉਹ ਅਵਸਥਾ-ਰੂਪ ਨਗਰ ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੬॥ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥
 
तह भउ भरमा सोगु न चिंता ॥
Ŧah bẖa▫o bẖarmā sog na cẖinṯā.
There is no fear, doubt, suffering or anxiety there;
ਉਥੇ ਕੋਈ ਡਰ, ਸੰਦੇਹ ਮਾਤਮ ਅਤੇ ਫਿਰਕ ਅੰਦੇਸ਼ਾ ਨਹੀਂ।
ਤਹ = ਉਸ ਅਵਸਥਾ-ਨਗਰ ਵਿਚ।ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,
 
आवणु जावणु मिरतु न होता ॥
Āvaṇ jāvaṇ miraṯ na hoṯā.
there is no coming or going, and no death there.
ਉਥੇ ਕੋਈ ਆਗਮਨ, ਗਵਨ ਅਤੇ ਮੌਤ ਨਹੀਂ।
ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ।ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
 
तह सदा अनंद अनहत आखारे ॥
Ŧah saḏā anand anhaṯ ākẖāre.
There is eternal bliss, and the unstruck celestial music there.
ਉਥੇ ਹਮੇਸ਼ਾਂ ਲਈ ਖੁਸ਼ੀ ਅਤੇ ਸੁਤੇ-ਸਿਧ ਕੀਰਤਨ ਦੇ ਅਖਾੜੇ ਹਨ।
ਅਨਹਤ = ਇਕ-ਰਸ। ਅਨੰਦ ਆਖਾਰੇ = ਆਨੰਦ ਦੇ ਇਕੱਠ।ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,
 
भगत वसहि कीरतन आधारे ॥७॥
Bẖagaṯ vasėh kīrṯan āḏẖāre. ||7||
The devotees dwell there, with the Kirtan of the Lord's Praises as their support. ||7||
ਰੱਬ ਦੇ ਜਾਨਿਸਾਰ ਗੁਮਾਸ਼ਤੇ ਉਥੇ ਰਹਿੰਦੇ ਹਨ ਅਤੇ ਸਾਈਂ ਦਾ ਜੱਸ ਗਾਇਨ ਕਰਨਾ ਉਨ੍ਹਾਂ ਦਾ ਆਹਾਰ ਹੈ।
ਆਧਾਰੇ = ਆਸਰੇ ॥੭॥ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥
 
पारब्रहम का अंतु न पारु ॥
Pārbarahm kā anṯ na pār.
There is no end or limitation to the Supreme Lord God.
ਸ਼ਰੋਮਣੀ ਸਾਹਿਬ ਦਾ ਕੋਈ ਓੜਕ ਅਤੇ ਹੱਦਬੰਨਾ ਨਹੀਂ।
ਤਾ ਕਾ = ਉਸ (ਪਾਰਬ੍ਰਹਮ) ਦਾ।(ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।
 
कउणु करै ता का बीचारु ॥
Ka▫uṇ karai ṯā kā bīcẖār.
Who can embrace His contemplation?
ਉਸ ਦੇ ਧਿਆਨ ਨੂੰ ਕੌਣ ਧਾਰ ਸਕਦਾ ਹੈ?
xxx(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।
 
कहु नानक जिसु किरपा करै ॥
Kaho Nānak jis kirpā karai.
Says Nanak, when the Lord showers His Mercy,
ਗੁਰੂ ਜੀ ਫੁਰਮਾਉਂਦੇ ਹਨ, ਜੀਹਦੇ ਤੇ ਸਾਹਿਬ ਮਿਹਰ ਧਾਰਦਾ ਹੈ,
xxxਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ,
 
निहचल थानु साधसंगि तरै ॥८॥४॥
Nihcẖal thān sāḏẖsang ṯarai. ||8||4||
the imperishable home is obtained; in the Saadh Sangat, you shall be saved. ||8||4||
ਉਹ ਸਤਿਸੰਗਤ ਰਾਹੀਂ ਪਾਰ ਉਤਰ ਜਾਂਦਾ ਹੈ ਅਤੇ ਅਟੱਲ ਟਿਕਾਣੇ ਨੂੰ ਪ੍ਰਾਪਤ ਹੋ ਜਾਂਦਾ ਹੈ।
ਸਾਧ ਸੰਗਿ = ਸਾਧ-ਸੰਗ ਵਿਚ ॥੮॥ਸਾਧ ਸੰਗਤ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जो इसु मारे सोई सूरा ॥
Jo is māre so▫ī sūrā.
One who kills this is a spiritual hero.
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਸੂਰਮਾ ਹੈ।
ਸੂਰਾ = ਸੂਰਮਾ, ਬਲੀ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ,
 
जो इसु मारे सोई पूरा ॥
Jo is māre so▫ī pūrā.
One who kills this is perfect.
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਪੂਰਨ ਹੈ।
ਪੂਰਾ = ਸਾਰੇ ਗੁਣਾਂ ਦਾ ਮਾਲਕ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।
 
जो इसु मारे तिसहि वडिआई ॥
Jo is māre ṯisėh vadi▫ā▫ī.
One who kills this obtains glorious greatness.
ਜਿਹੜਾਂ ਇਸ ਨੂੰ ਮਾਰ ਮੁਕਾਉਂਦਾ ਹੈ, ਉਹ ਪ੍ਰਭਤਾ ਪਾ ਲੈਂਦਾ ਹੈ।
ਤਿਸਹਿ = ਉਸੇ ਨੂੰ।ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ,
 
जो इसु मारे तिस का दुखु जाई ॥१॥
Jo is māre ṯis kā ḏukẖ jā▫ī. ||1||
One who kills this is freed of suffering. ||1||
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ ਉਹ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
ਜਾਈ = ਦੂਰ ਹੁੰਦਾ ਹੈ ॥੧॥ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥
 
ऐसा कोइ जि दुबिधा मारि गवावै ॥
Aisā ko▫e jė ḏubiḏẖā mār gavāvai.
How rare is such a person, who kills and casts off duality.
ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਆਪਣੇ ਦਵੈਤ ਭਾਵ ਨੂੰ ਮਾਰ ਕੇ ਪਰੇ ਸੁਟ ਪਾਉਂਦਾ ਹੈ।
ਕੋਇ = ਕੋਈ ਵਿਰਲਾ। ਦੁਬਿਧਾ = ਮੇਰ-ਤੇਰ। ਮਾਰਿ = ਮਾਰ ਕੇ।(ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।
 
इसहि मारि राज जोगु कमावै ॥१॥ रहाउ ॥
Isėh mār rāj jog kamāvai. ||1|| rahā▫o.
Killing it, he attains Raja Yoga, the Yoga of meditation and success. ||1||Pause||
ਨੂੰ ਮਾਰ ਕੇ ਉਹ ਪਾਤਸ਼ਾਹ ਦੇ ਮਿਲਾਪ ਨੂੰ ਮਾਣਦਾ ਹੈ। ਠਹਿਰਾਉ।
ਰਾਜ ਜੋਗੁ = ਰਾਜ ਕਮਾਂਦਿਆਂ ਪ੍ਰਭੂ ਨਾਲ ਮਿਲਾਪ, ਗ੍ਰਿਹਸਤ ਵਿਚ ਰਹਿੰਦਿਆਂ ਪ੍ਰਭੂ ਨਾਲ ਮੇਲ। ਇਸਹਿ = ਇਸ (ਦੁਬਿਧਾ) ਨੂੰ ॥੧॥ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ॥