Sri Guru Granth Sahib

Ang: / 1430

Your last visited Ang:

जो इसु मारे तिस कउ भउ नाहि ॥
Jo is māre ṯis ka▫o bẖa▫o nāhi.
One who kills this has no fear.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ।
xxxਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ।
 
जो इसु मारे सु नामि समाहि ॥
Jo is māre so nām samāhi.
One who kills this is absorbed in the Naam.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਨਾਮਿ = ਨਾਮ ਵਿਚ। ਸਮਾਹਿ = ਲੀਨ ਰਹਿੰਦੇ ਹਨ {'ਸਮਾਹਿ' ਬਹੁ-ਵਚਨ ਹੈ}।ਜੇਹੜਾ ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ।
 
जो इसु मारे तिस की त्रिसना बुझै ॥
Jo is māre ṯis kī ṯarisnā bujẖai.
One who kills this has his desires quenched.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਸ ਦੀ ਖਾਹਿਸ਼ ਮਿਟ ਜਾਂਦੀ ਹੈ।
xxxਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ,
 
जो इसु मारे सु दरगह सिझै ॥२॥
Jo is māre so ḏargėh sijẖai. ||2||
One who kills this is approved in the Court of the Lord. ||2||
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਸਾਈਂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ।
ਸਿਝੈ = ਕਾਮਯਾਬ ਹੁੰਦਾ ਹੈ ॥੨॥ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ ॥੨॥
 
जो इसु मारे सो धनवंता ॥
Jo is māre so ḏẖanvanṯā.
One who kills this is wealthy and prosperous.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਅਮੀਰ ਹੋ ਜਾਂਦਾ ਹੈ।
xxxਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ,
 
जो इसु मारे सो पतिवंता ॥
Jo is māre so paṯivanṯā.
One who kills this is honorable.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਇੱਜਤ ਵਾਲਾ ਹੋ ਜਾਂਦਾ ਹੈ।
ਪਤਿ = ਇੱਜ਼ਤ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ,
 
जो इसु मारे सोई जती ॥
Jo is māre so▫ī jaṯī.
One who kills this is truly a celibate.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਕਾਮ ਚੇਸ਼ਟਾ ਰਹਿਤ ਹੋ ਜਾਂਦਾ ਹੈ।
ਜਤੀ = ਕਾਮਵਾਸਨਾ ਤੇ ਕਾਬੂ ਪਾ ਰੱਖਣ ਵਾਲਾ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਹੈ ਅਸਲ ਜਤੀ;
 
जो इसु मारे तिसु होवै गती ॥३॥
Jo is māre ṯis hovai gaṯī. ||3||
One who kills this attains salvation. ||3||
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਮੁਕਤੀ ਪਾ ਲੈਂਦਾ ਹੈ।
ਗਤੀ = ਉੱਚੀ ਆਤਮਕ ਅਵਸਥਾ ॥੩॥ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੩॥
 
जो इसु मारे तिस का आइआ गनी ॥
Jo is māre ṯis kā ā▫i▫ā ganī.
One who kills this - his coming is auspicious.
ਜਿਹੜਾ ਇਸ ਨੂੰ ਮਾਰ ਸੁਟਦਾ ਹੈ, ਉਸ ਦਾ ਆਗਮਨ ਲੇਖੇ ਵਿੱਚ ਹੈ।
ਗਨੀ = ਗਿਣਿਆ ਜਾਂਦਾ ਹੈ।ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ,
 
जो इसु मारे सु निहचलु धनी ॥
Jo is māre so nihcẖal ḏẖanī.
One who kills this is steady and wealthy.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹੀ ਸਥਿਰ ਤੇ ਧਨਾਢ ਹੈ।
ਨਿਹਚਲੁ = ਵਿਕਾਰਾਂ ਦੇ ਟਾਕਰੇ ਤੇ ਅਡੋਲ। ਧਨੀ = ਮਾਲਕ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ।
 
जो इसु मारे सो वडभागा ॥
Jo is māre so vadbẖāgā.
One who kills this is very fortunate.
ਜਿਹੜਾ ਇਸ ਨੂੰ ਤਬਾਹ ਕਰਦਾ ਹੈ ਉਹ ਅਤਿ ਉਤਮ ਨਸੀਬਾਂ ਵਾਲਾ ਹੈ।
xxxਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ,
 
जो इसु मारे सु अनदिनु जागा ॥४॥
Jo is māre so an▫ḏin jāgā. ||4||
One who kills this remains awake and aware, night and day. ||4||
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਰਾਤ ਦਿਨ ਖ਼ਬਰਦਾਰ ਰਹਿੰਦਾ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਹੈ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ ॥੪॥ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ॥੪॥
 
जो इसु मारे सु जीवन मुकता ॥
Jo is māre so jīvan mukṯā.
One who kills this is Jivan Mukta, liberated while yet alive.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ।
ਜੀਵਨ ਮੁਕਤਾ = ਜੀਊਂਦਾ ਹੀ ਵਿਕਾਰਾਂ ਤੋਂ ਬਚਿਆ ਹੋਇਆ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਆਜ਼ਾਦ।ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ,
 
जो इसु मारे तिस की निरमल जुगता ॥
Jo is māre ṯis kī nirmal jugṯā.
One who kills this lives a pure lifestyle.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਸ ਦਾ ਜੀਵਨ ਗਤੀ ਪਵਿੱਤ੍ਰ ਹੈ!
ਨਿਰਮਲ = ਪਵਿਤ੍ਰ। ਜੁਗਤਾ = ਜੀਵਨ-ਜੁਗਤਿ, ਰਹਿਣੀ-ਬਹਿਣੀ।ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ।
 
जो इसु मारे सोई सुगिआनी ॥
Jo is māre so▫ī sugi▫ānī.
One who kills this is spiritually wise.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ।
xxxਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ,
 
जो इसु मारे सु सहज धिआनी ॥५॥
Jo is māre so sahj ḏẖi▫ānī. ||5||
One who kills this meditates intuitively. ||5||
ਜੋ ਇਸ ਨੂੰ ਨਾਸ ਕਰਦਾ ਹੈ, ਉਹ ਪ੍ਰਭੂ ਦਾ ਵੀਚਾਰਵਾਨ ਹੈ।
ਸਹਜ = ਆਤਮਕ ਅਡੋਲਤਾ। ਸਹਜ ਧਿਆਨੀ = ਆਤਮਕ ਅਡੋਲਤਾ ਵਿਚ ਟਿਕੇ ਰਹਿਣ ਵਾਲਾ ॥੫॥ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥
 
इसु मारी बिनु थाइ न परै ॥
Is mārī bin thā▫e na parai.
Without killing this, one is not acceptable,
ਇਸ ਹੋਰਸ ਦੀ ਪ੍ਰੀਤ ਨੂੰ ਨਾਸ ਕਰਨ ਦੇ ਬਗੈਰ ਬੰਦਾ ਕਬੂਲ ਨਹੀਂ ਪੈਂਦਾ,
ਥਾਇ ਨ ਪਰੈ = ਕਬੂਲ ਨਹੀਂ ਹੁੰਦਾ।ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ,
 
कोटि करम जाप तप करै ॥
Kot karam jāp ṯap karai.
even though one may perform millions of rituals, chants and austerities.
ਭਾਵੇਂ ਉਹ ਕ੍ਰੋੜਾ ਹੀ ਕਰਮਕਾਡ, ਉਪਾਸਨਾ ਅਤੇ ਤਪੱਸਿਆ ਪਿਆ ਕਰੇ।
ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਵੱਸ ਕਰਨ ਵਾਲੇ ਮੰਤ੍ਰਾਂ ਦਾ ਅੱਭਿਆਸ। ਤਪ = ਧੂਣੀਆਂ ਆਦਿਕ ਸਰੀਰਕ ਕਸ਼ਟ।ਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ।
 
इसु मारी बिनु जनमु न मिटै ॥
Is mārī bin janam na mitai.
Without killing this, one does not escape the cycle of reincarnation.
ਇਸ ਨੂੰ ਨਾਸ ਕਰਨ ਦੇ ਬਗੈਰ ਜੀਵ ਦਾ ਜੰਮਣਾ ਮੁਕਦਾ ਨਹੀਂ।
xxxਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ,
 
इसु मारी बिनु जम ते नही छुटै ॥६॥
Is mārī bin jam ṯe nahī cẖẖutai. ||6||
Without killing this, one does not escape death. ||6||
ਇਸ ਨੂੰ ਨਾਸ ਕਰਨ ਦੇ ਬਗੈਰ, ਆਦਮੀ ਮੌਤ ਤੋਂ ਨਹੀਂ ਬਚ ਸਕਦਾ।
ਜਮ ਤੇ = ਜਮ ਤੋਂ, ਮੌਤ ਦੇ ਡਰ ਤੋਂ, ਆਤਮਕ ਮੌਤ ਤੋਂ ॥੬॥ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ ॥੬॥
 
इसु मारी बिनु गिआनु न होई ॥
Is mārī bin gi▫ān na ho▫ī.
Without killing this, one does not obtain spiritual wisdom.
ਇਸ ਨੂੰ ਨਾਸ ਕੀਤੇ ਬਗ਼ੈਰ, ਆਦਮੀ ਨੂੰ ਹਰੀ ਦੀ ਗਿਆਤ ਨਹੀਂ ਹੁੰਦੀ।
xxxਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ,
 
इसु मारी बिनु जूठि न धोई ॥
Is mārī bin jūṯẖ na ḏẖo▫ī.
Without killing this, one's impurity is not washed off.
ਇਸ ਨੂੰ ਨਾਸ ਕੀਤੇ ਬਗੈਰ ਅਪਵਿੱਤ੍ਰਤਾ ਧੋਤੀ ਨਹੀਂ ਜਾਂਦੀ।
xxxਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ।
 
इसु मारी बिनु सभु किछु मैला ॥
Is mārī bin sabẖ kicẖẖ mailā.
Without killing this, everything is filthy.
ਇਸ ਨੂੰ ਨਾਲ ਕੀਤੇ ਬਾਝੋਂ ਸਾਰਾ ਕੁਝ ਪੀਲਤ ਰਹਿੰਦਾ ਹੈ।
ਸਭੁ ਕਿਛੁ = ਹਰੇਕ ਕੰਮ।ਜਦ ਤਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਂਦਾ, (ਉਹ) ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ,
 
इसु मारी बिनु सभु किछु जउला ॥७॥
Is mārī bin sabẖ kicẖẖ ja▫ulā. ||7||
Without killing this, everything is a losing game. ||7||
ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ।
ਜਉਲਾ = ਵੱਖਰਾ ॥੭॥ਤੇ ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ ॥੭॥
 
जा कउ भए क्रिपाल क्रिपा निधि ॥
Jā ka▫o bẖa▫e kirpāl kirpā niḏẖ.
When the Lord, the Treasure of Mercy, bestows His Mercy,
ਜਿਸ ਉਤੇ ਰਹਿਮਤ ਦਾ ਖ਼ਜ਼ਾਨਾ ਮਿਹਰਬਾਨ ਹੁੰਦਾ ਹੈ,
ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।ਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ,
 
तिसु भई खलासी होई सगल सिधि ॥
Ŧis bẖa▫ī kẖalāsī ho▫ī sagal siḏẖ.
one obtains release, and attains total perfection.
ਉਸ ਦਾ ਛੁਟਕਾਰਾ ਹੋ ਜਾਂਦਾ ਹੈ ਅਤੇ ਉਹ ਮੁਕੰਮਲ ਪੂਰਨਤਾ ਨੂੰ ਪਾ ਲੈਂਦਾ ਹੈ।
ਸਿਧਿ = ਸਿੱਧੀ, ਸਫਲਤਾ।ਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ। ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।
 
गुरि दुबिधा जा की है मारी ॥
Gur ḏubiḏẖā jā kī hai mārī.
One whose duality has been killed by the Guru,
ਜਿਸ ਦਾ ਦਵੇਤ-ਭਾਵ ਗੁਰਾਂ ਨੇ ਨਾਸ ਕਰ ਦਿੱਤਾ ਹੈ,
ਗੁਰਿ = ਗੁਰੂ ਨੇ। ਜਾ ਕੀ = ਜਿਸ ਦੀ।ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ,
 
कहु नानक सो ब्रहम बीचारी ॥८॥५॥
Kaho Nānak so barahm bīcẖārī. ||8||5||
says Nanak, contemplates God. ||8||5||
ਉਹ ਸਾਹਿਬ ਦਾ ਸਿਮਰਨ ਕਰਨ ਵਾਲਾ ਹੈ।
ਬ੍ਰਹਮ ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ॥੮॥ਹੇ ਨਾਨਕ! ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ-ਜੋਗਾ ਹੋ ਗਿਆ ॥੮॥੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀ।
xxxxxx
 
हरि सिउ जुरै त सभु को मीतु ॥
Har si▫o jurai ṯa sabẖ ko mīṯ.
When someone attaches himself to the Lord, then everyone is his friend.
ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ।
ਸਿਉ = ਨਾਲ। ਜੁਰੈ = ਜੁੜਦਾ ਹੈ, ਪਿਆਰ ਪੈਦਾ ਕਰਦਾ ਹੈ। ਸਭੁ ਕੋ = ਹਰੇਕ ਮਨੁੱਖ।ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ,
 
हरि सिउ जुरै त निहचलु चीतु ॥
Har si▫o jurai ṯa nihcẖal cẖīṯ.
When someone attaches himself to the Lord, then his consciousness is steady.
ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ।
ਤ = ਤਾਂ, ਤਦੋਂ। ਨਿਹਚਲੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ।ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ।
 
हरि सिउ जुरै न विआपै काड़्हा ॥
Har si▫o jurai na vi▫āpai kāṛhā.
When someone attaches himself to the Lord, he is not afflicted by worries.
ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ।
ਕਾੜ੍ਹ੍ਹਾ = ਚਿੰਤਾ-ਫ਼ਿਕਰ, ਝੋਰਾ। ਵਿਆਪੈ = ਜ਼ੋਰ ਪਾ ਸਕਦਾ।ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,
 
हरि सिउ जुरै त होइ निसतारा ॥१॥
Har si▫o jurai ṯa ho▫e nisṯārā. ||1||
When someone attaches himself to the Lord, he is emancipated. ||1||
ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਨਿਸਤਾਰਾ = ਪਾਰ-ਉਤਾਰਾ ॥੧॥ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥
 
रे मन मेरे तूं हरि सिउ जोरु ॥
Re man mere ṯūʼn har si▫o jor.
O my mind, unite yourself with the Lord.
ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ।
ਜੋਰੁ = ਜੋੜ, ਪ੍ਰੀਤ ਬਣਾ।ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ।
 
काजि तुहारै नाही होरु ॥१॥ रहाउ ॥
Kāj ṯuhārai nāhī hor. ||1|| rahā▫o.
Nothing else is of any use to you. ||1||Pause||
ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ।
ਕਾਜਿ = ਕੰਮ ਵਿਚ। ਹੋਰੁ = ਕੋਈ ਹੋਰ ਉੱਦਮ ॥੧॥(ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ॥੧॥ ਰਹਾਉ॥
 
वडे वडे जो दुनीआदार ॥
vade vade jo ḏunī▫āḏār.
The great and powerful people of the world
ਉਚੇ ਤੇ ਵਡੇ ਸੰਸਾਰੀ ਬੰਦੇ,
ਦੁਨੀਆਦਾਰ = ਧਨਾਢ।(ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ,
 
काहू काजि नाही गावार ॥
Kāhū kāj nāhī gāvār.
are of no use, you fool!
ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ!
ਕਾਹੂ ਕਾਜਿ = ਕਿਸੇ ਕੰਮ ਵਿਚ। ਗਾਵਾਰ = ਮੂਰਖ।ਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ।
 
हरि का दासु नीच कुलु सुणहि ॥
Har kā ḏās nīcẖ kul suṇėh.
The Lord's slave may be born of humble origins,
ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,
ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ। ਸੁਣਹਿ = ਲੋਕ ਸੁਣਦੇ ਹਨ।(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,
 
तिस कै संगि खिन महि उधरहि ॥२॥
Ŧis kai sang kẖin mėh uḏẖrahi. ||2||
but in his company, you shall be saved in an instant. ||2||
ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।
ਸੰਗਿ = ਸੰਗਤ ਵਿਚ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ ॥੨॥ਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ ॥੨॥
 
कोटि मजन जा कै सुणि नाम ॥
Kot majan jā kai suṇ nām.
Hearing the Naam, the Name of the Lord, is equal to millions of cleansing baths.
ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ।
ਕੋਟਿ = ਕ੍ਰੋੜਾਂ। ਮਜਨ = ਤੀਰਥ-ਇਸ਼ਨਾਨ। ਜਾ ਕੈ ਸੁਣਿ ਨਾਮ = ਜਿਸ ਦਾ ਨਾਮ ਸੁਣਨ ਵਿਚ।ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ,
 
कोटि पूजा जा कै है धिआन ॥
Kot pūjā jā kai hai ḏẖi▫ān.
Meditating on it is equal to millions of worship ceremonies.
ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ।
ਜਾ ਕੈ ਧਿਆਨ = ਜਿਸ ਦਾ ਧਿਆਨ ਧਰਨ ਵਿਚ।ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ,
 
कोटि पुंन सुणि हरि की बाणी ॥
Kot punn suṇ har kī baṇī.
Hearing the Word of the Lord's Bani is equal to giving millions in alms.
ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ।
ਸੁਣਿ = ਸੁਣ ਕੇ।ਜਿਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ,
 
कोटि फला गुर ते बिधि जाणी ॥३॥
Kot falā gur ṯe biḏẖ jāṇī. ||3||
To know the way, through the Guru, is equal to millions of rewards. ||3||
ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ।
ਗੁਰ ਤੇ = ਗੁਰੂ ਪਾਸੋਂ। ਬਿਧਿ = (ਮਿਲਣ ਦਾ) ਤਰੀਕਾ। ਜਾਣੀ = ਜਾਣਿਆਂ ॥੩॥ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ॥੩॥
 
मन अपुने महि फिरि फिरि चेत ॥
Man apune mėh fir fir cẖeṯ.
Within your mind, over and over again, think of Him,
ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ,
ਫਿਰਿ ਫਿਰਿ = ਮੁੜ ਮੁੜ, ਸਦਾ। ਚੇਤ = ਯਾਦ ਕਰ।ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ,
 
बिनसि जाहि माइआ के हेत ॥
Binas jāhi mā▫i▫ā ke heṯ.
and your love of Maya shall depart.
ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ।
ਹੇਤ = ਮੋਹ।ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ।
 
हरि अबिनासी तुमरै संगि ॥
Har abẖināsī ṯumrai sang.
The Imperishable Lord is always with you.
ਅਮਰ ਵਾਹਿਗੁਰੂ ਤੇਰੇ ਨਾਲ ਹੈ।
ਸੰਗਿ = ਨਾਲ।ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,
 
मन मेरे रचु राम कै रंगि ॥४॥
Man mere racẖ rām kai rang. ||4||
O my mind, immerse yourself in the Love of the Lord. ||4||
ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ।
ਰਚੁ = ਜੁੜਿਆ ਰਹੁ। ਰੰਗਿ = ਪ੍ਰੇਮ ਵਿਚ ॥੪॥ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ ॥੪॥
 
जा कै कामि उतरै सभ भूख ॥
Jā kai kām uṯrai sabẖ bẖūkẖ.
Working for Him, all hunger departs.
ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ।
ਜਾ ਕੈ ਕਾਮਿ = ਜਿਸ ਦੀ ਸੇਵਾ ਦੀ ਰਾਹੀਂ।ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ,
 
जा कै कामि न जोहहि दूत ॥
Jā kai kām na johėh ḏūṯ.
Working for Him, the Messenger of Death will not be watching you.
ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ।
ਨ ਜੋਹਹਿ = ਨਹੀਂ ਤੱਕਦੇ।ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਜਮਦੂਤ ਤੱਕ ਭੀ ਨਹੀਂ ਸਕਦੇ।
 
जा कै कामि तेरा वड गमरु ॥
Jā kai kām ṯerā vad gamar.
Working for Him, you shall obtain glorious greatness.
ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ।
ਗਮਰੁ = ਗ਼ਮਰ, ਤੇਜ-ਪ੍ਰਤਾਪ।ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ,
 
जा कै कामि होवहि तूं अमरु ॥५॥
Jā kai kām hovėh ṯūʼn amar. ||5||
Working for Him, you shall become immortal. ||5||
ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ।
ਅਮਰੁ = ਸਦੀਵੀ ਆਤਮਕ ਜੀਵਨ ਵਾਲਾ ॥੫॥ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ ॥੫॥
 
जा के चाकर कउ नही डान ॥
Jā ke cẖākar ka▫o nahī dān.
His servant does not suffer punishment.
ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ।
ਜਾ ਕੇ = ਜਿਸ ਦੇ {ਲਫ਼ਜ਼ 'ਜਾ ਕੈ' ਅਤੇ 'ਜਾ ਕੇ' ਦਾ ਫ਼ਰਕ ਗਹੁ ਨਾਲ ਵੇਖਣ-ਯੋਗ ਹੈ}। ਡਾਨ = ਡੰਨ, ਸਜ਼ਾ, ਦੁੱਖ-ਕਲੇਸ਼।ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ,
 
जा के चाकर कउ नही बान ॥
Jā ke cẖākar ka▫o nahī bān.
His servant suffers no loss.
ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ।
ਬਾਨ = {वयस्न} ਐਬ।ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ,
 
जा कै दफतरि पुछै न लेखा ॥
Jā kai ḏafṯar pucẖẖai na lekẖā.
In His Court, His servant does not have to answer for his account.
ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ।
ਜਾ ਕੈ ਦਫਤਰਿ = ਜਿਸ ਦੇ ਦਫ਼ਤਰ ਵਿਚ।ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ, (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ)
 
ता की चाकरी करहु बिसेखा ॥६॥
Ŧā kī cẖākrī karahu bisekẖā. ||6||
So serve Him with distinction. ||6||
ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ!
ਚਾਕਰੀ = ਸੇਵਾ। ਬਿਸੇਖਾ = ਉਚੇਚੀ ॥੬॥ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ ॥੬॥
 
जा कै ऊन नाही काहू बात ॥
Jā kai ūn nāhī kāhū bāṯ.
He is not lacking in anything.
ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ।
ਜਾ ਕੈ = ਜਿਸ ਦੇ ਘਰ ਵਿਚ। ਊਨ = ਘਾਟ, ਕਮੀ।ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ,
 
एकहि आपि अनेकहि भाति ॥
Ėkėh āp anekėh bẖāṯ.
He Himself is One, although He appears in so many forms.
ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ।
ਅਨੇਕਹਿ ਭਾਤਿ = ਅਨੇਕਾਂ ਤਰੀਕਿਆਂ ਨਾਲ।ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ,
 
जा की द्रिसटि होइ सदा निहाल ॥
Jā kī ḏarisat ho▫e saḏā nihāl.
By His Glance of Grace, you shall be happy forever.
ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ।
ਨਿਹਾਲ = ਖ਼ੁਸ਼, ਪ੍ਰਸੰਨ, ਸੌਖਾ। ਦ੍ਰਿਸ਼ਟਿ = ਨਜ਼ਰ, ਨਿਗਾਹ।ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ,
 
मन मेरे करि ता की घाल ॥७॥
Man mere kar ṯā kī gẖāl. ||7||
So work for Him, O my mind. ||7||
ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ।
ਘਾਲ = ਸੇਵਾ ॥੭॥ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ॥੭॥
 
ना को चतुरु नाही को मूड़ा ॥
Nā ko cẖaṯur nāhī ko mūṛā.
No one is clever, and no one is foolish.
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।
ਚਤੁਰੁ = ਚਾਲਾਕ, ਸਿਆਣਾ। ਮੂੜਾ = ਮੂਰਖ।(ਪਰ ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ,
 
ना को हीणु नाही को सूरा ॥
Nā ko hīṇ nāhī ko sūrā.
No one is weak, and no one is a hero.
ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ।
ਕੋ = ਕੋਈ ਮਨੁੱਖ। ਹੋਣੁ = ਕਮਜ਼ੋਰ। ਸੂਰਾ = ਸੂਰਮਾ।ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ।