Sri Guru Granth Sahib

Ang: / 1430

Your last visited Ang:

मोहन लाल अनूप सरब साधारीआ ॥
Mohan lāl anūp sarab sāḏẖārī▫ā.
The Fascinating and Beauteous Beloved is the Giver of support to all.
ਮੋਹਿਤ ਕਰਣਹਾਰ ਸਨੁੱਖਾ ਪ੍ਰੀਤਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।
ਮੋਹਨ = ਹੇ (ਮਨ ਨੂੰ) ਮੋਹਣ ਵਾਲੇ ਪ੍ਰਭੂ! ਅਨੂਪ = ਹੇ ਸੁੰਦਰ! ਸਰਬ ਸਾਧਾਰੀਆ = ਹੇ ਸਭ ਦੇ ਆਸਰੇ!ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!
 
गुर निवि निवि लागउ पाइ देहु दिखारीआ ॥३॥
Gur niv niv lāga▫o pā▫e ḏeh ḏikẖārī▫ā. ||3||
I bow low and fall at the Feet of the Guru; if only I could see the Lord! ||3||
ਮੈਂ ਬਹੁਤ ਨੀਵਾ ਹੋ ਕੇ ਗੁਰਾਂ ਦੇ ਪੈਰੀ ਪੈਦਾ ਹਾਂ। ਹੈ ਮੇਰੇ ਗੁਰੂ ਜੀ! ਮੈਨੂੰ ਸਾਹਿਬ ਦਿਖਾਲ ਦਿਓ।
ਨਿਵਿ = ਨਿਊਂ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਗੁਰ ਪਾਇ = ਗੁਰੂ ਦੇ ਪੈਰੀਂ। ਦੇਹੁ ਦਿਖਾਰੀਆ = ਦਿਖਾਰਿ ਦੇਹੁ ॥੩॥ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ॥੩॥
 
मै कीए मित्र अनेक इकसु बलिहारीआ ॥
Mai kī▫e miṯar anek ikas balihārī▫ā.
I have made many friends, but I am a sacrifice to the One alone.
ਮੈਂ ਘਨੇਰੇ ਸਜਨ ਬਣਾਏ ਹਨ, ਪਰ ਮੈਂ ਕੁਰਬਾਨ ਕੇਵਲ ਇਕ ਉਤੇ ਹੀ ਜਾਂਦਾ ਹਾਂ।
ਇਕਸੁ = ਇੱਕ ਤੋਂ।ਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ)।
 
सभ गुण किस ही नाहि हरि पूर भंडारीआ ॥४॥
Sabẖ guṇ kis hī nāhi har pūr bẖandārī▫ā. ||4||
No one has all virtues; the Lord alone is filled to overflowing with them. ||4||
ਕਿਸੇ ਵਿੱਚ ਭੀ ਸਾਰੀਆਂ ਨੇਕੀਆਂ ਨਹੀਂ। ਵਾਹਿਗੁਰੂ ਵਡਿਆਈਆਂ ਦਾ ਪਰੀਪੂਰਨ ਖ਼ਜ਼ਾਨਾ ਹੈ।
ਕਿਸ ਹੀ = {ਲਫ਼ਜ਼ 'ਕਿਸੁ' ਦਾ ੁ ਲਫ਼ਜ਼ 'ਹੀ' ਦੇ ਕਾਰਨ ਉੱਡ ਗਿਆ ਹੈ}। ਪੂਰ = ਭਰੇ ਹੋਏ। ਭੰਡਾਰੀਆ = ਖ਼ਜ਼ਾਨੇ ॥੪॥ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ॥੪॥
 
चहु दिसि जपीऐ नाउ सूखि सवारीआ ॥
Cẖahu ḏis japī▫ai nā▫o sūkẖ savārī▫ā.
His Name is chanted in the four directions; those who chant it are embellished with peace.
ਚੌਹੀ ਪਾਸੀ ਸਾਈਂ ਦੇ ਨਾਮ ਦਾ ਸਿਮਰਨ ਹੁੰਦਾ ਹੈ। ਉਸ ਦਾ ਸਿਮਰਨ ਕਰਨ ਵਾਲੇ ਖੁਸ਼ੀ ਨਾਲ ਸੁਸ਼ੋਭਤ ਹੁੰਦੇ ਹਨ।
ਚਹੁ ਦਿਸਿ = ਚੌਹੀਂ ਪਾਸੀਂ। ਦਿਸ = ਪਾਸਾ। ਸੂਖਿ = ਸੁਖ ਵਿਚ।(ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ।
 
मै आही ओड़ि तुहारि नानक बलिहारीआ ॥५॥
Mai āhī oṛ ṯuhār Nānak balihārī▫ā. ||5||
I seek Your Protection; Nanak is a sacrifice to You. ||5||
ਮੈਂ ਤੇਰੀ ਪਨਾਹ ਨੂੰ ਲੋੜਦਾ ਹਾਂ, ਹੈ ਵਾਹਿਗੁਰੂ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
ਆਹੀ = ਚਾਹੀ ਹੈ। ਓੜਿ = ਓਟ, ਆਸਰਾ। ਤੁਹਾਰਿ = ਤੁਹਾਰੀ, ਤੇਰੀ ॥੫॥(ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ। ਨਾਨਾਕ ਆਖਦਾ ਹੈ ਕਿ ਮੈਂ ਤੈਥੋਂ ਸਦਕੇ ਹਾਂ ॥੫॥
 
गुरि काढिओ भुजा पसारि मोह कूपारीआ ॥
Gur kādẖi▫o bẖujā pasār moh kūpārī▫ā.
The Guru reached out to me, and gave me His Arm; He lifted me up, out of the pit of emotional attachment.
ਆਪਣੀ ਬਾਂਹ ਅਗੇ ਵਧਾ ਕੇ ਗੁਰਾਂ ਨੇ ਮੈਨੂੰ ਸੰਸਾਰੀ ਲਗਨ ਦੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
ਗੁਰਿ = ਗੁਰੂ ਨੇ। ਭੁਜਾ = ਬਾਂਹ। ਪਸਾਰਿ = ਖਿਲਾਰ ਕੇ। ਕੂਪ = ਖੂਹ।ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ।
 
मै जीतिओ जनमु अपारु बहुरि न हारीआ ॥६॥
Mai jīṯi▫o janam apār bahur na hārī▫ā. ||6||
I have won the incomparable life, and I shall not lose it again. ||6||
ਮੈਂ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ।
ਬਹੁਰਿ = ਮੁੜ ॥੬॥(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ॥੬॥
 
मै पाइओ सरब निधानु अकथु कथारीआ ॥
Mai pā▫i▫o sarab niḏẖān akath kathārī▫ā.
I have obtained the treasure of all; His Speech is unspoken and subtle.
ਮੈਂ ਹਰ ਸ਼ੈ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਜਿਸ ਦੀ ਵਾਰਤਾ ਬਿਆਨ ਤੋਂ ਬਾਹਰ ਹੈ।
ਸਰਬ ਨਿਧਾਨੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਅਕਥੁ = ਜਿਸ ਨੂੰ ਬਿਆਨ ਨਾਹ ਕੀਤਾ ਜਾ ਸਕੇ।(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
 
हरि दरगह सोभावंत बाह लुडारीआ ॥७॥
Har ḏargėh sobẖāvanṯ bāh ludārī▫ā. ||7||
In the Court of the Lord, I am honored and glorified; I swing my arms in joy. ||7||
ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ।
ਬਾਹ ਲੁਡਾਰੀਆ = ਬਾਹ ਹੁਲਾਰਦੇ ਹਨ ॥੭॥(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ॥੭॥
 
जन नानक लधा रतनु अमोलु अपारीआ ॥
Jan Nānak laḏẖā raṯan amol āpārī▫ā.
Servant Nanak has received the invaluable and incomparable jewel.
ਗੁਮਾਸ਼ਤੇ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ।
ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਅਪਾਰੀਆ = ਬੇਅੰਤ।ਹੇ ਦਾਸ ਨਾਨਕ! (ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ।
 
गुर सेवा भउजलु तरीऐ कहउ पुकारीआ ॥८॥१२॥
Gur sevā bẖa▫ojal ṯarī▫ai kaha▫o pukārī▫ā. ||8||12||
Serving the Guru, I cross over the terrifying world-ocean; I proclaim this loudly to all. ||8||12||
ਗੁਰਾਂ ਦੀ ਘਾਲ ਰਾਹੀਂ ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮੈਂ ਸਮੂਹ ਨੂੰ ਉੱਚੀ ਬੋਲ ਕੇ ਦੱਸਦਾ ਹਾਂ।
ਭਉਜਲੁ = ਸੰਸਾਰ-ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕਹਉ = ਕਹਉਂ, ਮੈਂ ਆਖਦਾ ਹਾਂ। ਪੁਕਾਰੀਆ = ਪੁਕਾਰ ਕੇ ॥੮॥ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ॥੮॥੧੨॥
 
गउड़ी महला ५
Ga▫oṛī mėhlā 5
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
नाराइण हरि रंग रंगो ॥
Nārā▫iṇ har rang rango.
Dye yourself in the color of the Lord's Love.
ਤੂੰ ਆਪਣੇ ਆਪ ਨੂੰ ਵਾਹਿਗੁਰੂ ਸੁਆਮੀ ਦੀ ਪ੍ਰੀਤ ਨਾਲ ਰੰਗ।
ਰੰਗੋ = ਰੰਗਹੁ, ਰੰਗ ਚਾੜ੍ਹੋ ।ਹਰੀ-ਪਰਮਾਤਮਾ ਦੇ ਪਿਆਰ-ਰੰਗ ਵਿਚ ਆਪਣੇ ਮਨ ਨੂੰ ਰੰਗ।
 
जपि जिहवा हरि एक मंगो ॥१॥ रहाउ ॥
Jap jihvā har ek mango. ||1|| rahā▫o.
Chant the Name of the One Lord with your tongue, and ask for Him alone. ||1||Pause||
ਤੂੰ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਅਤੇ ਕੇਵਲ ਉਸੇ ਦੀ ਹੀ ਯਾਚਨਾ ਕਰ। ਠਹਿਰਾਉ।
xxx॥੧॥ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ ॥੧॥ ਰਹਾਉ॥
 
तजि हउमै गुर गिआन भजो ॥
Ŧaj ha▫umai gur gi▫ān bẖajo.
Renounce your ego, and dwell upon the spiritual wisdom of the Guru.
ਆਪਣੀ ਹੰਗਤਾ ਨੂੰ ਛੱਡ ਅਤੇ ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮ ਵਿਚਾਰ ਨੂੰ ਸੋਚ ਸਮਝ।
ਤਜਿ = ਤਜ ਕੇ। ਭਜੋ = ਭਜਹੁ, ਯਾਦ ਕਰੋ।ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ।
 
मिलि संगति धुरि करम लिखिओ ॥१॥
Mil sangaṯ ḏẖur karam likẖi▫o. ||1||
Those who have such pre-ordained destiny, join the Sangat, the Holy Congregation. ||1||
ਕੇਵਲ ਉਹੀ ਜਿਨ੍ਹਾਂ ਦੇ ਮੁਢਲੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਸਤਿਸੰਗਤ ਨਾਲ ਜੁੜਦੇ ਹਨ।
ਮਿਲਿ = ਮਿਲ ਕੇ। ਧੁਰਿ = ਪ੍ਰਭੂ ਦੀ ਦਰਗਾਹ ਤੋਂ। ਕਰਮ = ਬਖ਼ਸ਼ਸ਼ ॥੧॥ਜਿਸ ਮਨੁੱਖ ਦੇ ਮੱਥੇ ਉਤੇ ਧੁਰ ਦਰਗਾਹੋਂ ਬਖ਼ਸ਼ਸ਼ ਦਾ ਲੇਖ ਲਿਖਿਆ ਜਾਂਦਾ ਹੈ, ਉਹ ਸਾਧ ਸੰਗਤ ਵਿਚ ਮਿਲ ਕੇ (ਹਉਮੈ ਦੂਰ ਕਰਦਾ ਹੈ ਤੇ ਹਰਿ-ਨਾਮ ਜਪਦਾ ਹੈ) ॥੧॥
 
जो दीसै सो संगि न गइओ ॥
Jo ḏīsai so sang na ga▫i▫o.
Whatever you see, shall not go with you.
ਜਿਹੜਾ ਕੁਛ ਭੀ ਦਿਸਦਾ ਹੈ, ਉਹ ਬੰਦੇ ਦੇ ਨਾਲ ਨਹੀਂ ਜਾਂਦਾ।
ਸੰਗਿ = ਨਾਲ।(ਜਗਤ ਵਿਚ ਅੱਖੀਂ) ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ,
 
साकतु मूड़ु लगे पचि मुइओ ॥२॥
Sākaṯ mūṛ lage pacẖ mu▫i▫o. ||2||
The foolish, faithless cynics are attached - they waste away and die. ||2||
ਉਸ ਨਾਲ ਜੁੜ ਕੇ ਮੂਰਖ ਮਾਇਆਂ ਦਾ ਪੁਜਾਰੀ ਗਲ ਸੜ ਕੇ ਮਰ ਜਾਂਦਾ ਹੈ।
ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਲਗੇ = ਲਗਿ, ਲੱਗ ਕੇ। ਪਚਿ = ਖ਼ੁਆਰ ਹੋ ਕੇ ॥੨॥ਪਰ ਮੂਰਖ ਮਾਇਆ-ਵੇੜ੍ਹਿਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ ॥੨॥
 
मोहन नामु सदा रवि रहिओ ॥
Mohan nām saḏā rav rahi▫o.
The Name of the Fascinating Lord is all-pervading forever.
ਮੋਹਿਤ ਕਰਨਹਾਰ ਸਾਈਂ ਦਾ ਨਾਮ ਹਮੇਸ਼ਾਂ ਲਈ ਵਿਆਪਕ ਹੈ।
ਮੋਹਨ ਨਾਮੁ = ਮੋਹਨ ਦਾ ਨਾਮ। ਰਵਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ।ਮੋਹਨ-ਪ੍ਰਭੂ ਦਾ ਨਾਮ, ਜੋ ਸਦਾ ਹਰ ਥਾਂ ਵਿਆਪ ਰਿਹਾ ਹੈ,
 
कोटि मधे किनै गुरमुखि लहिओ ॥३॥
Kot maḏẖe kinai gurmukẖ lahi▫o. ||3||
Among millions, how rare is that Gurmukh who attains the Name. ||3||
ਕ੍ਰੋੜਾਂ ਵਿਚੋਂ ਕੋਈ ਇਕ ਅੱਧ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪ੍ਰਾਪਤ ਹੁੰਦਾ ਹੈ।
ਲਹਿਓ = ਲੱਭਾ ॥੩॥ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਕੀਤਾ ਹੈ ॥੩॥
 
हरि संतन करि नमो नमो ॥
Har sanṯan kar namo namo.
Greet the Lord's Saints humbly, with deep respect.
ਨਮਸਕਾਰ, ਨਮਸਕਾਰਕਰ ਰੱਬ ਦੇ ਸ਼ਾਧੂਆਂ ਨੂੰ।
ਨਮੋ = ਨਮਸਕਾਰ।ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ,
 
नउ निधि पावहि अतुलु सुखो ॥४॥
Na▫o niḏẖ pāvahi aṯul sukẖo. ||4||
You shall obtain the nine treasures, and receive infinite peace. ||4||
ਇੰਜ ਤੂੰ ਨੌ ਖ਼ਜ਼ਾਨੇ ਅਤੇ ਅੰਨਤ ਆਰਾਮ ਪਾ ਲਵੇਗਾ।
ਪਾਵਹਿ = ਤੂੰ ਪਾਏਂਗਾ। ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ॥੪॥ਤੂੰ ਬੇਅੰਤ ਸੁਖ ਪਾਏਂਗਾ, ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ ॥੪॥
 
नैन अलोवउ साध जनो ॥
Nain alova▫o sāḏẖ jano.
With your eyes, behold the holy people;
ਆਪਣੀਆਂ ਅੱਖਾਂ ਨਾਲ ਪਵਿੱਤ੍ਰ ਪੁਰਸ਼ਾ ਨੂੰ ਤੱਕ।
ਅਲੋਵਉ = ਮੈਂ ਵੇਖਦਾ ਹਾਂ, ਅਲੋਵਉਂ।ਹੇ ਸਾਧ ਜਨੋ! (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ।)
 
हिरदै गावहु नाम निधो ॥५॥
Hirḏai gāvhu nām niḏẖo. ||5||
in your heart, sing the treasure of the Naam. ||5||
ਆਪਣੇ ਮਨ ਅੰਦਰ ਨਾਮ-ਖ਼ਜ਼ਾਨੇ ਦਾ ਜਾਇਸ ਗਾਇਨ ਕਰ।
ਨਿਧੋ = ਨਿਧਿ, ਖ਼ਜ਼ਾਨਾ ॥੫॥ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੫॥
 
काम क्रोध लोभु मोहु तजो ॥
Kām kroḏẖ lobẖ moh ṯajo.
Abandon sexual desire, anger, greed and emotional attachment.
ਲਿੰਗ ਚੇਸ਼ਟਾ, ਗੁੱਸਾ, ਲਾਲਚ ਤੇ ਸੰਸਾਰੀ ਮਮਤਾ ਨੂੰ ਛੱਡ ਦੇ।
ਤਜੋ = ਤਿਆਗੋ।(ਆਪਣੇ ਮਨ ਵਿਚੋਂ) ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰੋ।
 
जनम मरन दुहु ते रहिओ ॥६॥
Janam maran ḏuhu ṯe rahi▫o. ||6||
Thus you shall be rid of both birth and death. ||6||
ਇਸ ਤਰ੍ਹਾਂ ਜੰਮਣ ਤੇ ਮਰਣ ਦੁਹਾ ਤੇ ਖਲਾਸੀ ਪਾ ਜਾ।
ਦੁਹੁ ਤੇ = ਦੋਹਾਂ ਤੋਂ। ਰਹਿਓ = ਬਚ ਜਾਂਦਾ ਹੈ ॥੬॥(ਜੇਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਂਦਾ ਹੈ) ਉਹ ਜਨਮ ਅਤੇ ਮਰਨ ਦੋਹਾਂ (ਦੇ ਗੇੜ) ਤੋਂ ਬਚ ਜਾਂਦਾ ਹੈ ॥੬॥
 
दूखु अंधेरा घर ते मिटिओ ॥
Ḏūkẖ anḏẖerā gẖar ṯe miti▫o.
Pain and darkness shall depart from your home,
ਦਰਦ ਤੇ ਹਨੇਰਾ ਤੇਰੇ ਗ੍ਰਹਿ ਤੋਂ ਦੂਰ ਹੋ ਜਾਣਗੇ,
ਘਰਿ ਤੇ = ਹਿਰਦੇ-ਘਰ ਤੋਂ।ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ,
 
गुरि गिआनु द्रिड़ाइओ दीप बलिओ ॥७॥
Gur gi▫ān ḏariṛā▫i▫o ḏīp bali▫o. ||7||
when the Guru implants spiritual wisdom within you, and lights that lamp. ||7||
ਜਦ ਤੇਰੇ ਅੰਦਰ ਗੁਰਾਂ ਨੇ ਸਿਆਣਪ ਇਸਬਿਤ ਕਰ ਦਿਤੀ ਅਤੇ ਈਸ਼ਵਰੀ ਜੋਤ ਰੋਸ਼ਨ ਕਰ ਦਿਤੀ।
ਗੁਰਿ = ਗੁਰੂ ਨੇ। ਦ੍ਰਿੜਾਇਓ = ਪੱਕਾ ਕਰ ਦਿੱਤਾ। ਦੀਪ = ਦੀਵਾ ॥੭॥ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ। ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ ॥੭॥
 
जिनि सेविआ सो पारि परिओ ॥
Jin sevi▫ā so pār pari▫o.
One who serves the Lord crosses over to the other side.
ਜੋ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਜੀਵਨ ਦੇ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਜਿਨਿ = ਜਿਸ (ਮਨੁੱਖ) ਨੇ।ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
 
जन नानक गुरमुखि जगतु तरिओ ॥८॥१॥१३॥
Jan Nānak gurmukẖ jagaṯ ṯari▫o. ||8||1||13||
O servant Nanak, the Gurmukh saves the world. ||8||1||13||
ਗੁਰਾਂ ਦੇ ਰਾਹੀਂ ਹੇ ਗੋਲੇ ਨਾਨਕ! ਸਾਰਾ ਸੰਸਾਰ ਬਚ ਗਿਆ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੮॥ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ ॥੮॥੧॥੧੩॥
 
महला ५ गउड़ी ॥
Mėhlā 5 ga▫oṛī.
Fifth Mehl, Gauree:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हरि हरि गुरु गुरु करत भरम गए ॥
Har har gur gur karaṯ bẖaram ga▫e.
Dwelling upon the Lord, Har, Har, and the Guru, the Guru, my doubts have been dispelled.
ਵਾਹਿਗੁਰੂ ਦੇ ਨਾਮ ਅਤੇ ਵਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੇਰਾ ਮੇਰੇ ਵਹਿਮ ਦੂਰ ਹੋ ਗਏ ਹਨ।
ਕਰਤੁ = ਕਰਦਿਆਂ, ਜਪਦਿਆਂ। ਭਰਮ = ਸਭ ਭਟਕਣਾਂ।ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,
 
मेरै मनि सभि सुख पाइओ ॥१॥ रहाउ ॥
Merai man sabẖ sukẖ pā▫i▫o. ||1|| rahā▫o.
My mind has obtained all comforts. ||1||Pause||
ਮੇਰੀ ਆਤਮਾ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਠਹਿਰਾਉ।
ਮੇਰੈ ਮਨਿ = ਮੇਰੇ ਮਨ ਨੇ। ਸਭਿ = ਸਾਰੇ ॥੧॥ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ॥੧॥ ਰਹਾਉ॥
 
बलतो जलतो तउकिआ गुर चंदनु सीतलाइओ ॥१॥
Balṯo jalṯo ṯa▫uki▫ā gur cẖanḏan sīṯlā▫i▫o. ||1||
I was burning, on fire, and the Guru poured water on me; He is cooling and soothing, like the sandalwood tree. ||1||
ਮੈਂ ਸੁਲਘਦੇ ਤੇ ਸੜਦੇ ਉਤੇ ਗੁਰਾਂ ਨੇ ਪਾਣੀ ਛਿੜਕਿਆਂ ਹੈ। ਗੁਰੂ ਜੀ ਚੰਨਣ ਵਾਞ ਸੀਤਲ ਹਨ।
ਬਲਤੋ = ਬਲਦਾ। ਤਉਕਿਆ = ਛਿਣਕਿਆ। ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ ॥੧॥(ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ॥੧॥
 
अगिआन अंधेरा मिटि गइआ गुर गिआनु दीपाइओ ॥२॥
Agi▫ān anḏẖerā mit ga▫i▫ā gur gi▫ān ḏīpā▫i▫o. ||2||
The darkness of ignorance has been dispelled; the Guru has lit the lamp of spiritual wisdom. ||2||
ਗੁਰਾਂ ਦੇ ਬ੍ਰਹਿਮ-ਗਿਆਤ ਦੀ ਜੋਤ ਦੇ ਨਾਲ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ ॥੨॥ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ॥੨॥
 
पावकु सागरु गहरो चरि संतन नाव तराइओ ॥३॥
Pāvak sāgar gahro cẖar sanṯan nāv ṯarā▫i▫o. ||3||
The ocean of fire is so deep; the Saints have crossed over, in the boat of the Lord's Name. ||3||
ਅੱਗ ਦਾ ਸਮੁੰਦਰ ਡੂੰਘਾ ਹੈ, ਨਾਮ ਦੀ ਬੇੜੀ ਉਤੇ ਚੜ੍ਹ ਕੇ ਸਾਧੂਆਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
ਪਾਵਕੁ = ਅੱਗ। ਸਾਗਰੁ = ਸਮੁੰਦਰ। ਗਹਰੋ = ਡੂੰਘਾ। ਚਰਿ = ਚੜ੍ਹ ਕੇ। ਨਾਵ = ਬੇੜੀ ॥੩॥ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ॥੩॥
 
ना हम करम न धरम सुच प्रभि गहि भुजा आपाइओ ॥४॥
Nā ham karam na ḏẖaram sucẖ parabẖ gėh bẖujā āpā▫i▫o. ||4||
I have no good karma; I have no Dharmic faith or purity. But God has taken me by the arm, and made me His own. ||4||
ਮੇਰੇ ਵਿੱਚ ਚੰਗੇ ਅਮਲ, ਈਮਾਨ ਤੇ ਪਵਿੱਤਰਤਾ ਨਹੀਂ। ਬਾਹੋਂ ਫੜ ਕੇ ਸੁਆਮੀ ਨੇ ਮੈਨੂੰ ਆਪਣਾ ਬਣਾ ਲਿਆ ਹੈ।
ਸੁਚ = ਪਵਿਤ੍ਰਤਾ। ਪ੍ਰਭਿ = ਪ੍ਰਭੂ ਨੇ। ਗਹਿ = ਫੜ ਕੇ। ਭੁਜਾ = ਬਾਂਹ। ਆਪਾਇਓ = ਆਪਣਾ ਬਣਾ ਲਿਆ ॥੪॥ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ॥੪॥
 
भउ खंडनु दुख भंजनो भगति वछल हरि नाइओ ॥५॥
Bẖa▫o kẖandan ḏukẖ bẖanjno bẖagaṯ vacẖẖal har nā▫i▫o. ||5||
The Destroyer of fear, the Dispeller of pain, the Lover of His Saints - these are the Names of the Lord. ||5||
ਡਰ ਨੂੰ ਨਾਸ ਕਰਨਹਾਰ, ਪੀੜ ਮੇਟਣ ਵਾਲਾ ਅਤੇ ਆਪਣੇ ਸੰਤਾਂ ਦਾ ਪਿਆਰਾ ਵਾਹਿਗੁਰੂ ਦੇ ਨਾਮ ਹਨ।
ਭਉ ਖੰਡਨੁ = ਡਰ ਨਾਸ ਕਰਨ ਵਾਲਾ। ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ ॥੫॥ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ॥੫॥
 
अनाथह नाथ क्रिपाल दीन सम्रिथ संत ओटाइओ ॥६॥
Anāthah nāth kirpāl ḏīn sammrith sanṯ otā▫i▫o. ||6||
He is the Master of the masterless, Merciful to the meek, All-powerful, the Support of His Saints. ||6||
ਵਾਹਿਗੁਰੂ ਨਿਖਸਮਿਆਂ ਦਾ ਖਸਮ, ਮਸਕੀਨਾਂ ਤੇ ਮਿਹਰਬਾਨ, ਸਰਬ-ਸ਼ਕਤੀਵਾਨ ਅਤੇ ਆਪਣੇ ਸਾਧੁਆਂ ਦਾ ਆਸਰਾ ਹੈ।
ਸੰਮ੍ਰਿਥ = ਸਭ ਤਾਕਤਾਂ ਦਾ ਮਾਲਕ। ਓਟਾਇਓ = ਆਸਰਾ ॥੬॥ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ॥੬॥
 
निरगुनीआरे की बेनती देहु दरसु हरि राइओ ॥७॥
Nirgunī▫āre kī benṯī ḏeh ḏaras har rā▫i▫o. ||7||
I am worthless - I offer this prayer, O my Lord King: "Please, grant me the Blessed Vision of Your Darshan." ||7||
ਮੈਂ ਨੇਕੀ-ਵਿਹੁਣ ਵਿੱਚ ਪ੍ਰਾਰਥਨਾ ਕਰਦਾ ਹਾਂ, ਹੈ ਪਾਤਸ਼ਾਹ ਪਰਮੇਸ਼ਵਰ! ਮੈਨੂੰ ਆਪਣੇ ਦੀਦਾਰ ਦੀ ਦਾਤ ਦੇ।
ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ ॥੭॥ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ॥੭॥
 
नानक सरनि तुहारी ठाकुर सेवकु दुआरै आइओ ॥८॥२॥१४॥
Nānak saran ṯuhārī ṯẖākur sevak ḏu▫ārai ā▫i▫o. ||8||2||14||
Nanak has come to Your Sanctuary, O my Lord and Master; Your servant has come to Your Door. ||8||2||14||
ਨਾਨਕ ਤੇਰੀ ਪਨਾਹ ਹੇਠਾਂ ਹੈ, ਹੇ ਸੁਆਮੀ! ਤੇਰਾ ਟਹਿਲੂਆਂ ਤੇਰੇ ਬੂਹੇ ਤੇ ਆ ਡਿਗਾ ਹੈ।
ਠਾਕੁਰ = ਹੇ ਠਾਕੁਰ ॥੮॥ਨਾਨਕ ਆਖਦਾ ਹੈ ਕਿ ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ॥੮॥੨॥੧੪॥