Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
रंग संगि बिखिआ के भोगा इन संगि अंध न जानी ॥१॥
Rang sang bikẖi▫ā ke bẖogā in sang anḏẖ na jānī. ||1||
He is immersed in the enjoyment of corrupt pleasures; engrossed in them, the blind fool does not understand. ||1||
ਇਨਸਾਨ ਪ੍ਰਾਣ-ਨਾਸਕ ਪਾਪ ਦੇ ਅਨੰਦ ਮਾਨਣ ਨਾਲ ਰੰਗਿਆ ਹੋਇਆ ਹੈ। ਇਨ੍ਹਾਂ ਦੀ ਸੁਹਬਤ ਅੰਦਰ ਅੰਨ੍ਹਾ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ।
ਰੰਗ ਸੰਗਿ = ਮੌਜਾਂ ਨਾਲ। ਬਿਖਿਆ = ਮਾਇਆ। ਇਨ ਸੰਗਿ = ਇਹਨਾਂ ਨਾਲ ॥੧॥ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥
 
हउ संचउ हउ खाटता सगली अवध बिहानी ॥ रहाउ ॥
Ha▫o sancẖa▫o ha▫o kẖātṯā saglī avaḏẖ bihānī. Rahā▫o.
I am earning profits, I am getting rich, he says, as his life passes away. ||Pause||
ਮੈ ਇਕੱਤ੍ਰ ਕਰਦਾ ਹਾਂ, ਮੈਂ ਖੱਟਦਾ ਕਮਾਉਂਦਾ ਹਾਂ ਅੰਕੁਰ ਉਹ ਆਖਦਾ ਹੈ। ਏਸੇ ਤਰ੍ਹਾਂ ਹੀ ਉਸ ਦੀ ਸਾਰੀ ਆਰਬਲਾ ਬੀਤ ਜਾਂਦੀ ਹੈ। ਠਹਿਰਾਉ।
ਸੰਚਉ = ਮੈਂ ਇਕੱਠੀ ਕਰਦਾ ਹਾਂ। ਹਉ = ਮੈਂ। ਸਗਲੀ = ਸਾਰੀ। ਅਵਧ = ਉਮਰ।ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ॥ ਰਹਾਉ॥
 
हउ सूरा परधानु हउ को नाही मुझहि समानी ॥२॥
Ha▫o sūrā parḏẖān ha▫o ko nāhī mujẖėh samānī. ||2||
I am a hero, I am famous and distinguished; no one is equal to me. ||2||
ਮੈਂ ਸੂਰਮਾ ਹਾਂ, ਮੈਂ ਪਰਮ ਨਾਮਵਰ ਹਾਂ, ਮੇਰੇ ਤੁੱਲ ਹੋਰ ਕੋਈ ਨਹੀਂ।
ਸੂਰਾ = ਸੂਰਮਾ। ਪਰਧਾਨੁ = ਚੌਧਰੀ। ਸਮਾਨੀ = ਵਰਗਾ, ਬਰਾਬਰ ਦਾ ॥੨॥ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ, ॥੨॥
 
जोबनवंत अचार कुलीना मन महि होइ गुमानी ॥३॥
Jobanvanṯ acẖār kulīnā man mėh ho▫e gumānī. ||3||
I am young, cultured, and born of a good family. In his mind, he is proud and arrogant like this. ||3||
ਮੈਂ ਜੁਆਨ, ਧਰਮੀ ਅਤੇ ਉਚੇ ਘਰਾਣੇ ਦਾ ਹਾਂ। ਆਪਣੇ ਚਿੱਤ ਅੰਦਰ ਉਹ ਇਸ ਤਰ੍ਹਾਂ ਹੰਕਾਰੀ ਹੋਇਆ ਹੋਇਆ ਹੈ।
ਅਚਾਰ = ਆਚਰਨ। ਕੁਲੀਨਾ = ਚੰਗੀ ਕੁਲ ਵਾਲਾ। ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ। ਗੁਮਾਨੀ = ਅਹੰਕਾਰੀ ॥੩॥ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥
 
जिउ उलझाइओ बाध बुधि का मरतिआ नही बिसरानी ॥४॥
Ji▫o uljẖā▫i▫o bāḏẖ buḏẖ kā marṯi▫ā nahī bisrānī. ||4||
He is trapped by his false intellect, and he does not forget this until he dies. ||4||
ਜਿਵੇਂ ਕਿ ਉਹ ਝੂਠੀ ਸਮਝ ਦਾ ਫਸਾਇਆ ਹੋਇਆ ਹੈ, ਮਰਨ ਵੇਲੇ ਤਾਂਈ ਉਹ ਸਵੈ-ਹਗਤਾ ਨੂੰ ਨਹੀਂ ਭੁੱਲਦਾ।
ਉਲਝਾਇਓ = ਉਲਝਿਆ ਹੋਇਆ। ਬਾਧ ਬੁਧਿਕਾ = ਮਾਰੀ ਹੋਈ ਮੱਤ ਵਾਲਾ ॥੪॥(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮੱਤ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ; ॥੪॥
 
भाई मीत बंधप सखे पाछे तिनहू कउ स्मपानी ॥५॥
Bẖā▫ī mīṯ banḏẖap sakẖe pācẖẖe ṯinhū ka▫o sampānī. ||5||
Brothers, friends, relatives and companions who live after him - he entrusts his wealth to them. ||5||
ਭਰਾ, ਮਿੱਤ੍ਰ, ਸਾਕ-ਸੈਨ ਅਤੇ ਸਾਥੀ ਜੋ ਪਿਛੇ ਜੀਉਂਦੇ ਹਨ, ਉਨ੍ਹਾਂ ਨੂੰ ਉਹ ਆਪਣੀ ਦੌਲਤ ਸੌਪ ਦਿੰਦਾ ਹੈ।
ਬੰਧਪ = ਰਿਸ਼ਤੇਦਾਰ। ਸਖੇ = ਮਿੱਤਰ, ਸਾਥੀ। ਸੰਪਾਨੀ = ਸੌਂਪੀ ॥੫॥ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥
 
जितु लागो मनु बासना अंति साई प्रगटानी ॥६॥
Jiṯ lāgo man bāsnā anṯ sā▫ī paragtānī. ||6||
That desire, to which the mind is attached, at the last moment, becomes manifest. ||6||
ਜਿਹੜੀ ਖਾਹਿਸ਼ ਨਾਲ ਆਤਮਾ ਜੁੜੀ ਹੋਈ ਹੈ ਉਹ ਅਖੀਰ ਦੇ ਵੇਲੇ ਆ ਜਾਹਰ ਹੁੰਦੀ ਹੈ।
ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ। ਅੰਤਿ = ਅਖ਼ੀਰ ਵੇਲੇ। ਸਾਈ = ਉਹ (ਵਾਸਨਾ) ॥੬॥ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥
 
अह्मबुधि सुचि करम करि इह बंधन बंधानी ॥७॥
Ahaʼn▫buḏẖ sucẖ karam kar ih banḏẖan banḏẖānī. ||7||
He may perform religious deeds, but his mind is egotistical, and he is bound by these bonds. ||7||
ਆਦਮੀ ਮਗ਼ਰੂਰ ਮੱਤ ਨਾਲ ਨੇਕ ਕੰਮ ਕਰਦਾ ਹੈ। ਇਨ੍ਹਾਂ ਜੂੜਾਂ ਨਾਲ ਉਹ ਜਕੜਿਆ ਹੋਇਆ ਹੈ।
ਅਹੰਬੁਧਿ = ਹਉਮੈ ਦੇ ਆਸਰੇ। ਸੁਚਿ = ਸਰੀਰਕ ਪਵਿਤ੍ਰਤਾ ॥੭॥ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥
 
दइआल पुरख किरपा करहु नानक दास दसानी ॥८॥३॥१५॥४४॥ जुमला
Ḏa▫i▫āl purakẖ kirpā karahu Nānak ḏās ḏasānī. ||8||3||15||44|| jumlā
O Merciful Lord, please bless me Your Mercy, that Nanak may become the slave of Your slaves. ||8||3||15||44||Total||
ਮੇਰੇ ਮਿਹਰਬਾਨ ਮਾਲਕ! ਮਾਇਆਂ ਧਾਰ, ਤਾਂ ਜੋ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਏ। 8।3।15।44 ਜੋੜ।
ਦਾਸ ਦਸਾਨੀ = ਦਾਸਾਂ ਦਾ ਦਾਸ ॥੮॥ਨਾਨਕ ਆਖਦਾ ਹੈ ਕਿ ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥
 
ੴ सतिनामु करता पुरखु गुरप्रसादि ॥
Ik▫oaʼnkār saṯnām karṯā purakẖ gurparsāḏ.
One Universal Creator God. Truth Is The Name. Creative Being Personified. By Guru's Grace:
ਵਾਹਿਗੁਰੁ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਨਹਾਰ ਹੈ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु गउड़ी पूरबी छंत महला १ ॥
Rāg ga▫oṛī pūrbī cẖẖanṯ mėhlā 1.
Raag Gauree Poorbee, Chhant, First Mehl:
ਰਾਗੁ ਗਊੜੀ ਪੂਰਬੀ ਛੰਤ ਪਾਤਸ਼ਾਹੀ ਪਹਿਲੀ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
 
मुंध रैणि दुहेलड़ीआ जीउ नीद न आवै ॥
Munḏẖ raiṇ ḏuhelṛī▫ā jī▫o nīḏ na āvai.
For the bride, the night is painful; sleep does not come.
ਵਹੁਟੀ ਲਈ ਰਾਤ ਦੁਖਦਾਈ ਹੈ। ਆਪਣੇ ਪਿਆਰੇ ਬਿਨਾਂ ਉਸ ਨੂੰ ਨੀਦ੍ਰਂ ਨਹੀਂ ਪੈਦੀ।
ਮੁੰਧ = {मुग्धा = A young girl attractive by her youthful simplicity (not yet acquainted with love} ਜਵਾਨ ਇਸਤ੍ਰੀ। ਰੈਣਿ = ਰਾਤ। ਦੁਹੇਲੜੀ = ਦੁਖੀ, ਔਖੀ।ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ।
 
सा धन दुबलीआ जीउ पिर कै हावै ॥
Sā ḏẖan ḏublī▫ā jī▫o pir kai hāvai.
The soul-bride has grown weak, in the pain of separation from her Husband Lord.
ਆਪਣੇ ਪਤੀ ਦੇ ਵਿਛੋੜੇ ਦੇ ਸੱਲ ਕਰਕੇ, ਪਤਨੀ ਲਿੱਸੀ ਹੋ ਗਈ ਹੈ।
ਸਾਧਨ = ਜੀਵ-ਇਸਤ੍ਰੀ। ਦੁਬਲੀ = ਕਮਜ਼ੋਰ। ਹਾਵੈ = ਹਹੁਕੇ ਵਿਚ।ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ।
 
धन थीई दुबलि कंत हावै केव नैणी देखए ॥
Ḏẖan thī▫ī ḏubal kanṯ hāvai kev naiṇī ḏekẖ▫e.
The soul-bride is wasting away, in the pain of separation from her Husband; how can she see Him with her eyes?
ਪਤਨੀ ਆਪਣੇ ਪਤੀ ਦੇ ਗ਼ਮ ਅੰਦਰ ਇਹ ਆਖਦੀ ਹੋਈ ਮਾਂਦੀ ਪੈ ਗਈ ਹੈ, ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਵੇਖਾਂਗੀ?
ਧਨ = ਜੀਵ-ਇਸਤ੍ਰੀ। ਥੀਈ = ਹੋ ਜਾਂਦੀ ਹੈ। ਕੇਵ = ਕਿਸ ਤਰ੍ਹਾਂ?(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ।
 
सीगार मिठ रस भोग भोजन सभु झूठु कितै न लेखए ॥
Sīgār miṯẖ ras bẖog bẖojan sabẖ jẖūṯẖ kiṯai na lekẖ▫e.
Her decorations, sweet foods, sensuous pleasures and delicacies are all false; they are of no account at all.
ਉਸ ਦੇ ਲਈ ਹਾਰ-ਸ਼ਿੰਗਾਰ, ਮਿੱਠੀਆ ਨਿਆਮਤਾ ਕਾਮ ਦੀਆਂ ਰੰਗ ਰਲੀਆਂ, ਤੇ ਖਾਣੇ ਸਾਰੇ ਕੂੜੇ ਹਨ ਤੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
ਲੇਖਏ = ਲੇਖੈ, ਲੇਖੇ ਵਿਚ।ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।
 
मै मत जोबनि गरबि गाली दुधा थणी न आवए ॥
Mai maṯ joban garab gālī ḏuḏẖā thaṇī na āv▫e.
Intoxicated with the wine of youthful pride, she has been ruined, and her breasts no longer yield milk.
ਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।
ਮੈ ਮਤ = ਸ਼ਰਾਬ ਵਿਚ ਮਸਤ। ਜੋਬਨਿ = ਜੁਆਨੀ ਵਿਚ। ਗਰਬਿ = ਗਰਬ ਨੇ, ਅਹੰਕਾਰ ਨੇ। ਗਾਲੀ = ਗਾਲ ਦਿੱਤਾ, ਨਾਸ ਕਰ ਦਿੱਤਾ। ਦੁਧਾਥਣੀ = ਇਸਤ੍ਰੀ ਦੀ ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਸੁਹਾਗ ਭਾਗ ਵਾਲੀ ਹਾਲਤ, ਪਤੀ ਦਾ ਮਿਲਾਪ। ਨ ਆਵਏ = ਨ ਆਵੈ, ਨਹੀਂ ਆਉਂਦੀ।ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ।
 
नानक सा धन मिलै मिलाई बिनु पिर नीद न आवए ॥१॥
Nānak sā ḏẖan milai milā▫ī bin pir nīḏ na āv▫e. ||1||
O Nanak, the soul-bride meets her Husband Lord, when He causes her to meet Him; without Him, sleep does not come to her. ||1||
ਨਾਨਕ ਪਤਨੀ ਆਪਣੇ ਪਤੀ ਨੂੰ ਮਿਲ ਪੈਦੀ ਹੈ, ਜਦ ਉਹ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਉਸ ਦੇ ਬਾਝੋਂ ਉਸ ਨੂੰ ਨੀਦ੍ਰਂ ਨਹੀਂ ਆਉਂਦੀ।
ਮਿਲਾਈ = (ਜੇ ਗੁਰੂ) ਮਿਲਾ ਦੇਵੇ ॥੧॥ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥
 
मुंध निमानड़ीआ जीउ बिनु धनी पिआरे ॥
Munḏẖ nimānṛī▫ā jī▫o bin ḏẖanī pi▫āre.
The bride is dishonored without her Beloved Husband Lord.
ਆਪਣੇ ਪ੍ਰੀਤਮ ਮਾਲਕ ਦੇ ਬਗੈਰ ਵਹੁਟੀ ਮਾਣ ਆਦਰ-ਹੀਣੀ ਹੈ।
ਧਨੀ = ਖਸਮ।ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ।
 
किउ सुखु पावैगी बिनु उर धारे ॥
Ki▫o sukẖ pāṛaigī bin ur ḏẖāre.
How can she find peace, without enshrining Him in her heart?
ਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਠੰਢ-ਚੈਨ ਕਿਸ ਤਰ੍ਹਾਂ ਪਾ ਸਕਦੀ ਹੈ?
ਉਰ = ਛਾਤੀ, ਹਿਰਦਾ।ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ।
 
नाह बिनु घर वासु नाही पुछहु सखी सहेलीआ ॥
Nāh bin gẖar vās nāhī pucẖẖahu sakẖī sahelī▫ā.
Without her Husband, her home is not worth living in; go and ask your sisters and companions.
ਖਸਮ ਦੇ ਬਾਝੋਂ ਗ੍ਰਹਿ ਰਹਿਣ ਦੇ ਲਾਇਕ ਨਹੀਂ। ਆਪਣੀਆਂ ਸਈਆਂ ਤੇ ਸਾਥਣਾ ਤੋਂ ਪਤਾ ਕਰ ਲੈ।
ਨਾਹ = {नाथ} ਖਸਮ। ਘਰ ਵਾਸੁ = ਘਰ ਦਾ ਵਸੇਬਾ।ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)
 
बिनु नाम प्रीति पिआरु नाही वसहि साचि सुहेलीआ ॥
Bin nām parīṯ pi▫ār nāhī vasėh sācẖ suhelī▫ā.
Without the Naam, the Name of the Lord, there is no love and affection; but with her True Lord, she abides in peace.
ਨਾਮ ਦੇ ਬਗੈਰ ਕੋਈ ਮੁਹੱਬਤ ਤੇ ਸਨੇਹ ਨਹੀਂ। ਆਪਣੇ ਸੱਚੇ ਸੁਆਮੀ ਨਾਲ ਉਹ ਆਰਾਮ ਅੰਦਰ ਵਸਦੀ ਹੈ।
ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।
 
सचु मनि सजन संतोखि मेला गुरमती सहु जाणिआ ॥
Sacẖ man sajan sanṯokẖ melā gurmaṯī saho jāṇi▫ā.
Through mental truthfulness and contentment, union with the True Friend is attained; through the Guru's Teachings, the Husband Lord is known.
ਮਾਨਸਕ ਸੱਚਾਈ ਤੇ ਸੰਤੁਸ਼ਟਤਾ ਰਾਹੀਂ ਮਿਤ੍ਰ ਦਾ ਮਿਲਾਪ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਜਾਣਿਆ ਜਾਂਦਾ ਹੈ।
ਮਨਿ = ਮਨ ਵਿਚ। ਸਜਨ ਮੇਲਾ = ਸੱਜਣ ਦਾ ਮਿਲਾਪ। ਸੰਤੋਖਿ = ਸੰਤੋਖ ਵਿਚ।ਗੁਰੂ ਦੀ ਮੱਤ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ।
 
नानक नामु न छोडै सा धन नामि सहजि समाणीआ ॥२॥
Nānak nām na cẖẖodai sā ḏẖan nām sahj samāṇī▫ā. ||2||
O Nanak, that soul-bride who does not abandon the Naam, is intuitively absorbed in the Naam. ||2||
ਨਾਨਕ ਜਿਹੜੀ ਵਹੁਟੀ ਨਾਮ ਨੂੰ ਨਹੀਂ ਤਿਆਗਦੀ ਉਹ ਨਾਮ ਦੇ ਰਾਹੀਂ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
ਨਾਮਿ = ਨਾਮ ਦੀ ਰਾਹੀਂ। ਸਹਿਜ = ਆਤਮਕ ਅਡੋਲਤਾ ਵਿਚ ॥੨॥ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥
 
मिलु सखी सहेलड़ीहो हम पिरु रावेहा ॥
Mil sakẖī sahelṛīho ham pir rāvehā.
Come, O my sisters and companions - let's enjoy our Husband Lord.
ਆਉ ਮੇਰੀਓ ਸਹੇਲੀਓ ਅਤੇ ਸਾਥਣੋਂ, ਆਪਾ ਆਪਣੇ ਪਿਆਰੇ ਪਤੀ ਨੂੰ ਮਾਣੀਏ।
ਪਿਰੁ = ਪਤੀ-ਪ੍ਰਭੂ। ਰਾਵੇਹਾ = ਅਸੀਂ ਸਿਮਰੀਏ।ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ।
 
गुर पुछि लिखउगी जीउ सबदि सनेहा ॥
Gur pucẖẖ likẖ▫ugī jī▫o sabaḏ sanehā.
I will ask the Guru, and write His Word as my love-note.
ਮੈਂ ਆਪਣੇ ਗੁਰਦੇਵ ਜੀ ਪਾਸੋਂ ਪੁੱਛਾਂਗੀ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਪੈਗਾਮ ਵਜੋਂ ਲਿਖਾਂਗੀ।
ਲਿਖਉਗੀ = ਮੈਂ ਲਿਖਾਂਗੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।
 
सबदु साचा गुरि दिखाइआ मनमुखी पछुताणीआ ॥
Sabaḏ sācẖā gur ḏikẖā▫i▫ā manmukẖī pacẖẖuṯāṇī▫ā.
The Guru has shown me the True Word of the Shabad. The self-willed manmukhs will regret and repent.
ਸੱਚਾ ਸ਼ਬਦ, ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਅਧਰਮੀ ਪਸਚਾਤਾਪ ਕਰਨਗੇ।
ਗੁਰਿ = ਗੁਰੂ ਨੇ। ਮਨਮੁਖੀ = ਆਪਣੇ ਮਨ ਦੇ ਪਿਛੇ ਤੁਰਨ ਵਾਲੀ।(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।
 
निकसि जातउ रहै असथिरु जामि सचु पछाणिआ ॥
Nikas jāṯa▫o rahai asthir jām sacẖ pacẖẖāṇi▫ā.
My wandering mind became steady, when I recognized the True One.
ਜਦ ਮੈਂ ਸਤਿਪੁਰਖ ਨੂੰ ਸਿਆਣ ਲਿਆ, ਮੇਰਾ ਰਮਤਾ ਮਨੂਆ ਨਿਹਚਲ ਹੋ ਗਿਆ ਹੈ।
ਨਿਕਸਿ = ਨਿਕਲ ਕੇ। ਜਾਤਉ = ਜਾਂਦਾ, ਭਟਕਦਾ (ਮਨ)। ਅਸਥਿਰੁ = {स्थिर} ਟਿਕਿਆ ਹੋਇਆ। ਜਾਮਿ = ਜਦੋਂ।(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ।
 
साच की मति सदा नउतन सबदि नेहु नवेलओ ॥
Sācẖ kī maṯ saḏā na▫uṯan sabaḏ nehu navela▫o.
The Teachings of Truth are forever new; the love of the Shabad is forever fresh.
ਸੱਚੇ ਦੀ ਸਮਝ ਹਮੇਸ਼ਾਂ ਨਵੀ ਨਿਕੋਰ ਹੁੰਦੀ ਹੈ ਅਤੇ ਸੱਚੇ ਨਾਮ ਦਾ ਪਿਆਰ ਸਦਾ ਤਰੋ-ਤਾਜਾ।
ਨਉਤਨ = ਨਵੀਂ। ਨੇਹੁ = ਪਿਆਰ। ਨਵੇਲਓ = ਨਵਾਂ।ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮੱਤ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।
 
नानक नदरी सहजि साचा मिलहु सखी सहेलीहो ॥३॥
Nānak naḏrī sahj sācẖā milhu sakẖī sahelīho. ||3||
O Nanak, through the Glance of Grace of the True Lord, celestial peace is obtained; let's meet Him, O my sisters and companions. ||3||
ਨਾਨਕ ਸੱਚੇ ਮਾਲਕ ਦੀ ਮਿਹਰ ਦੀ ਨਿਗ੍ਹਾਂ ਤੇ ਠੰਢ-ਚੈਨ ਪ੍ਰਾਪਤ ਹੁੰਦੀ ਹੈ। ਮੇਰੀ ਸਹੀਓ ਤੇ ਸਜਣੀਓ! ਉਸ ਨੂੰ ਮਿਲੋ।
xxx॥੩॥ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥
 
मेरी इछ पुनी जीउ हम घरि साजनु आइआ ॥
Merī icẖẖ punī jī▫o ham gẖar sājan ā▫i▫ā.
My desire has been fulfilled - my Friend has come to my home.
ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਮੇਰਾ ਮਿਤ੍ਰ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
ਇਛ = ਇੱਛਾ, ਖ਼ਾਹਸ਼। ਪੁਨੀ = ਪੁੰਨੀ, ਪੂਰੀ ਹੋ ਗਈ। ਜੀਉ = ਹੇ ਜੀ! ਘਰਿ = ਹਿਰਦੇ-ਘਰ ਵਿਚ।ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।
 
मिलि वरु नारी मंगलु गाइआ ॥
Mil var nārī mangal gā▫i▫ā.
At the Union of husband and wife, the songs of rejoicing were sung.
ਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
ਮਿਲਿ = ਮਿਲੈ, ਜਦੋਂ ਮਿਲਦਾ ਹੈ। ਵਰੁ = ਖਸਮ। ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।
 
गुण गाइ मंगलु प्रेमि रहसी मुंध मनि ओमाहओ ॥
Guṇ gā▫e mangal parem rahsī munḏẖ man omāha▫o.
Singing the songs of joyful praise and love to Him, the soul-bride's mind is thrilled and delighted.
ਕੰਤ ਦੀ ਕੀਰਤੀ ਅਤੇ ਪਵ੍ਰੀਤਿ ਵਿੱਚ ਖੁਸ਼ੀ ਦੇ ਗੀਤ ਗਾਇਨ ਕਰਨ ਦੁਆਰਾ ਪਤਨੀ ਦੀ ਆਤਮਾ ਪ੍ਰਸੰਨ ਤੇ ਅਨੰਦ ਹੋ ਗਈ ਹੈ।
ਰਹਸੀ = ਪ੍ਰਸੰਨ ਹੋਈ। ਮਨਿ = ਮਨ ਵਿਚ। ਓਮਾਹਓ = ਉਮਾਹ, ਚਾਉ।ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।
 
साजन रहंसे दुसट विआपे साचु जपि सचु लाहओ ॥
Sājan rahanse ḏusat vi▫āpe sācẖ jap sacẖ lāha▫o.
My friends are happy, and my enemies are unhappy; meditating on the True Lord, the true profit is obtained.
ਮਿਤ੍ਰ ਖੁਸ਼ ਹਨ ਅਤੇ ਵੈਰੀ ਨਾਖੁਸ਼। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਸੱਚਾ ਨਫ਼ਾ ਪ੍ਰਾਪਤ ਹੁੰਦਾ ਹੈ।
ਰਹੰਸੇ = ਖ਼ੁਸ਼ ਹੋਏ। ਵਿਆਪੇ = ਦਬਾਏ ਗਏ, ਦੁਖੀ ਹੋਏ। ਲਾਹਓ = ਲਾਭ।ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।
 
कर जोड़ि सा धन करै बिनती रैणि दिनु रसि भिंनीआ ॥
Kar joṛ sā ḏẖan karai binṯī raiṇ ḏin ras bẖinnī▫ā.
With her palms pressed together, the soul-bride prays, that she may remain immersed in the Love of her Lord, night and day.
ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।
ਕਰ = ਹੱਥ {ਬਹੁ-ਵਚਨ}। ਰਸਿ = ਰਸ ਵਿਚ, ਅਨੰਦ ਵਿਚ।ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ।
 
नानक पिरु धन करहि रलीआ इछ मेरी पुंनीआ ॥४॥१॥
Nānak pir ḏẖan karahi ralī▫ā icẖẖ merī punnī▫ā. ||4||1||
O Nanak, the Husband Lord and the soul-bride revel together; my desires are fulfilled. ||4||1||
ਨਾਨਕ, ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਹੁਣ ਪ੍ਰੀਤਮ ਅਤੇ ਉਸ ਦੀ ਪਤਨੀ ਮਿਲ ਕੇ ਮੌਜਾ ਮਾਣਦੇ ਹਨ।
ਰਲੀਆਂ = ਖ਼ੁਸ਼ੀਆਂ, ਮੌਜਾਂ ॥੪॥ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥