Sri Guru Granth Sahib

Ang: / 1430

Your last visited Ang:

गउड़ी छंत महला १ ॥
Ga▫oṛī cẖẖanṯ mėhlā 1.
Gauree, Chhant, First Mehl:
ਗਊੜੀ ਛੰਤ ਪਾਤਸ਼ਾਹੀ ਪਹਿਲੀ।
xxxxxx
 
सुणि नाह प्रभू जीउ एकलड़ी बन माहे ॥
Suṇ nāh parabẖū jī▫o ekalṛī ban māhe.
Hear me, O my Dear Husband God - I am all alone in the wilderness.
ਸ੍ਰਵਨ ਕਰ ਹੈ ਮੇਰੇ ਪੂਜਯ ਪਰਮੇਸ਼ਰ ਪਤੀ! ਮੈਂ ਬੀਆਬਾਨ ਅੰਦਰ ਕੱਲ-ਮਕੱਲੀ ਹਾਂ।
ਨਾਹ = ਹੇ ਨਾਥ! ਹੇ ਖਸਮ! ਬਨ = ਸੰਸਾਰ-ਜੰਗਲ। ਮਾਹੇ = ਮਾਹਿ ਵਿਚ।ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ।
 
किउ धीरैगी नाह बिना प्रभ वेपरवाहे ॥
Ki▫o ḏẖīraigī nāh binā parabẖ veparvāhe.
How can I find comfort without You, O my Carefree Husband God?
ਹੈ ਮੇਰੇ ਖੁਦ-ਮੁਖਤਿਆਰ ਪਰਮੇਸ਼ਰ ਪਤੀ, ਮੈਂ ਤੇਰੇ ਬਗੈਰ ਕਿਸ ਤਰ੍ਹਾਂ ਧੀਰਜ ਕਰ ਸਕਦੀ ਹਾਂ?
xxxਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ।
 
धन नाह बाझहु रहि न साकै बिखम रैणि घणेरीआ ॥
Ḏẖan nāh bājẖahu rėh na sākai bikẖam raiṇ gẖaṇerī▫ā.
The soul-bride cannot live without her Husband; the night is so painful for her.
ਮੁੰਧ ਆਪਣੇ ਕੰਤ ਦੇ ਬਗੈਰ ਰਹਿ ਨਹੀਂ ਸਕਦੀ। ਉਸ ਦੇ ਲਈ ਰਾਤ ਬੜੀ ਦੁਖਦਾਈ ਹੈ।
ਧਨ = ਜੀਵ-ਇਸਤ੍ਰੀ। ਬਿਖਮ = ਔਖੀ।ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।
 
नह नीद आवै प्रेमु भावै सुणि बेनंती मेरीआ ॥
Nah nīḏ āvai parem bẖāvai suṇ benanṯī merī▫ā.
Sleep does not come. I am in love with my Beloved. Please, listen to my prayer!
ਮੈਨੂੰ ਨੀਦ੍ਰਂ ਨਹੀਂ ਪੈਦੀ। ਮੇਰਾ ਪ੍ਰੀਤਮ ਮੈਨੂੰ ਚੰਗਾ ਲਗਦਾ ਹੈ। ਹੈ ਮੇਰੇ ਪਤੀ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।
ਰੈਣਿ = ਜ਼ਿੰਦਗੀ ਦੀ ਰਾਤ। ਘਣੇਰੀਆ = ਬਹੁਤ।ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।
 
बाझहु पिआरे कोइ न सारे एकलड़ी कुरलाए ॥
Bājẖahu pi▫āre ko▫e na sāre ekalṛī kurlā▫e.
Other than my Beloved, no one cares for me; I cry all alone in the wilderness.
ਤੇਰੇ ਬਗੈਰ ਹੈ ਮੇਰੇ ਦਿਲਬਰ! ਮੇਰੀ ਕੋਈ ਸਾਰ ਨਹੀਂ ਲੈਂਦਾ। ਬੀਆਬਾਨ ਅੰਦਰ ਮੈਂ ਕੱਲ-ਮਕੱਲੀ ਕੁਰਲਾਉਂਦੀ ਹਾਂ।
ਸਾਰੇ = ਸੰਭਾਲਦਾ, ਵਾਤ ਪੁੱਛਦਾ। ਕੁਰਲਾਏ = ਤਰਲੇ ਲੈਂਦੀ ਹੈ, ਕੂਕਦੀ ਹੈ।ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,
 
नानक सा धन मिलै मिलाई बिनु प्रीतम दुखु पाए ॥१॥
Nānak sā ḏẖan milai milā▫ī bin parīṯam ḏukẖ pā▫e. ||1||
O Nanak, the bride meets Him when He causes her to meet Him; without her Beloved, she suffers in pain. ||1||
ਨਾਨਕ ਆਪਣੇ ਦਿਲਜਾਨੀ ਦੇ ਬਗੇਰ ਮੁੰਧ ਕਸ਼ਟ ਉਠਾਉਂਦੀ ਹੈ। ਉਹ ਉਸ ਨੂੰ ਕੇਵਲ ਉਦੋਂ ਹੀ ਮਿਲਦੀ ਹੈ, ਜਦ ਉਹ ਮਿਲਾਉਂਦਾ ਹੈ।
ਸਾਧਨ = ਜੀਵ-ਇਸਤ੍ਰੀ ॥੧॥(ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ॥੧॥
 
पिरि छोडिअड़ी जीउ कवणु मिलावै ॥
Pir cẖẖodi▫aṛī jī▫o kavaṇ milāvai.
She is separated from her Husband Lord - who can unite her with Him?
ਖਸਮ ਦੀ ਛਡੀ ਹੋਈ ਨੂੰ ਉਸ ਦੇ ਸੁਆਮੀ ਨਾਲ ਕੌਣ ਜੋੜ ਸਕਦਾ ਹੈ?
ਪਿਰਿ = ਪਿਰ ਨੇ, ਪਤੀ ਨੇ।ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?
 
रसि प्रेमि मिली जीउ सबदि सुहावै ॥
Ras parem milī jī▫o sabaḏ suhāvai.
Tasting His Love, she meets Him, through the Beautiful Word of His Shabad.
ਪ੍ਰਭੂ ਪ੍ਰੀਤ ਅਤੇ ਸੁੰਦਰ ਨਾਮ ਦਾ ਸੁਆਦ ਮਾਨਣ ਦੁਆਰਾ ਉਹ ਆਪਣੇ ਪਤੀ ਮਹਾਰਾਜ ਨੂੰ ਮਿਲ ਪੈਦੀ ਹੈ।
ਰਸਿ = ਨਾਮ-ਰਸ ਵਿਚ। ਸੁਹਾਵੈ = ਸੋਭਦੀ ਹੈ।ਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ।
 
सबदे सुहावै ता पति पावै दीपक देह उजारै ॥
Sabḏe suhāvai ṯā paṯ pāvai ḏīpak ḏeh ujārai.
Adorned with the Shabad, she obtains her Husband, and her body is illuminated with the lamp of spiritual wisdom.
ਜਦ ਪਤਨੀ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ, ਤਦ ਉਹ ਆਪਣੇ ਪਤੀ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਕਾਇਆ ਬ੍ਰਹਿਮ-ਗਿਆਨ ਦੇ ਦੀਵੇ ਨਾਲ ਰੋਸ਼ਨ ਹੋ ਜਾਂਦੀ ਹੈ।
ਪਤਿ = ਇੱਜ਼ਤ। ਦੀਪਕ = ਦੀਵਾ। ਦੇਹ = ਸਰੀਰ। ਉਜਾਰੈ = ਚਾਨਣ ਕਰਦਾ ਹੈ।ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ।
 
सुणि सखी सहेली साचि सुहेली साचे के गुण सारै ॥
Suṇ sakẖī sahelī sācẖ suhelī sācẖe ke guṇ sārai.
Listen, O my friends and companions - she who is at peace dwells upon the True Lord and His True Praises.
ਕੰਨ ਕਰ ਹੇ ਮੇਰੀ ਸਜਣੀ ਸਾਥਣ! ਆਪਣੇ ਸੱਚੇ ਸਾਈਂ ਤੇ ਸੱਚੇ ਦੀਆਂ ਖੂਬੀਆਂ ਯਾਦ ਕਰ ਕੇ ਪਤਨੀ ਸੁਖੀ ਹੋ ਜਾਂਦੀ ਹੈ।
ਸਾਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)।ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ।
 
सतिगुरि मेली ता पिरि रावी बिगसी अम्रित बाणी ॥
Saṯgur melī ṯā pir rāvī bigsī amriṯ baṇī.
Meeting the True Guru, she is ravished and enjoyed by her Husband Lord; she blossoms forth with the Ambrosial Word of His Bani.
ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਉਸਦੇ ਖਸਮ ਨੇ ਉਸ ਨੂੰ ਮਾਣਿਆ। ਅੰਮ੍ਰਿਤ-ਮਈ ਗੁਰਬਾਣੀ ਨਾਲ ਉਹ ਪਰਫੁੱਲਤ ਹੋ ਗਈ ਹੈ।
ਰਾਵੀ = ਮਾਣੀ, ਆਪਣੇ ਨਾਲ ਮਿਲਾਈ। ਬਿਗਸੀ = ਖਿੜ ਪਈ, ਪ੍ਰਸੰਨ ਹੋਈ।ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ।
 
नानक सा धन ता पिरु रावे जा तिस कै मनि भाणी ॥२॥
Nānak sā ḏẖan ṯā pir rāve jā ṯis kai man bẖāṇī. ||2||
O Nanak, the Husband Lord enjoys His bride when she is pleasing to His Mind. ||2||
ਨਾਨਕ, ਕੇਵਲ ਤਦ ਹੀ ਪ੍ਰੀਤਮ ਆਪਣੀ ਪਤਨੀ ਨੂੰ ਮਾਣਦਾ ਹੈ, ਜਦ ਉਹ ਉਸ ਦੇ ਚਿੱਤ ਨੂੰ ਭਾ ਜਾਂਦੀ ਹੈ।
ਜਾ = ਜਦੋਂ। ਤਾ = ਤਦੋਂ। ਮਨਿ = ਮਨ ਵਿਚ। ਭਾਣੀ = ਪਿਆਰੀ ਲੱਗੀ ॥੨॥ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥
 
माइआ मोहणी नीघरीआ जीउ कूड़ि मुठी कूड़िआरे ॥
Mā▫i▫ā mohṇī nīgẖrī▫ā jī▫o kūṛ muṯẖī kūṛi▫āre.
Fascination with Maya made her homeless; the false are cheated by falsehood.
ਮੋਹਤ ਕਰ ਲੈਣ ਵਾਲੀ ਧਨ-ਦੌਲਤ ਨੇ ਉਸ ਨੂੰ ਬੇਘਰ ਕਰ ਦਿੱਤਾ ਹੈ। ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
ਨੀਘਰੀਆ = ਬੇ-ਘਰ। ਮੁਠੀ = ਮੁੱਠੀ, ਲੁੱਟੀ ਗਈ।ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ।
 
किउ खूलै गल जेवड़ीआ जीउ बिनु गुर अति पिआरे ॥
Ki▫o kẖūlai gal jevaṛī▫ā jī▫o bin gur aṯ pi▫āre.
How can the noose around her neck be untied, without the Most Beloved Guru?
ਪਰਮ ਪ੍ਰੀਤਵਾਨ ਗੁਰਾਂ ਦੇ ਬਗੈਰ ਉਸ ਦੇ ਗਰਦਨ ਦੁਆਲੇ ਦੀ ਫਾਹੀ ਕਿਸ ਤਰ੍ਹਾਂ ਖੁਲ੍ਹ ਸਕਦੀ ਹੇ?
ਜੇਵੜੀਆ = ਫਾਹੀ।(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।
 
हरि प्रीति पिआरे सबदि वीचारे तिस ही का सो होवै ॥
Har parīṯ pi▫āre sabaḏ vīcẖāre ṯis hī kā so hovai.
One who loves the Beloved Lord, and reflects upon the Shabad, belongs to Him.
ਜੋ ਵਾਹਿਗੁਰੂ ਦਿਲਬਰ ਨੂੰ ਪਿਆਰ ਕਰਦਾ ਤੇ ਨਾਮ ਦਾ ਚਿੰਤਨ ਕਰਦਾ ਹੈ, ਉਹ ਉਸ ਦੀ ਮਲਕੀਅਤ ਹੋ ਜਾਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਸੋ = ਉਹ ਜੀਵ।ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ।
 
पुंन दान अनेक नावण किउ अंतर मलु धोवै ॥
Punn ḏān anek nāvaṇ ki▫o anṯar mal ḏẖovai.
How can giving donations to charities and countless cleansing baths wash off the filth within the heart?
ਖੈਰਾਤ ਤੇ ਸਖਾਵਤ ਦਾ ਕਰਨਾ ਅਤੇ ਬਹੁਤੇ ਇਸ਼ਨਾਨ, ਦਿਲ ਦੀ ਮਲੀਨਤਾ ਨੂੰ ਕਿਸ ਤਰ੍ਹਾਂ ਧੋ ਸਕਦੇ ਹਨ?
ਅੰਤਰ ਮਲੁ = ਅੰਦਰ ਦੀ ਮੈਲ।(ਸਿਮਰਨ ਤੋਂ ਬਿਨਾ ਸਿਫ਼ਤ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।
 
नाम बिना गति कोइ न पावै हठि निग्रहि बेबाणै ॥
Nām binā gaṯ ko▫e na pāvai haṯẖ nigrahi bebāṇai.
Without the Naam, no one attains salvation. Stubborn self-discipline and living in the wilderness are of no use at all.
ਨਾਮ ਦੇ ਬਾਝੋਂ ਕਿਸੇ ਨੂੰ ਭੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਹਠੀਲੀ ਸਵੈ-ਰਿਆਜ਼ਤ ਅਤੇ ਬੀਆਬਾਨ ਦੇ ਨਿਵਾਸ ਦਾ ਕੋਈ ਲਾਭ ਨਹੀਂ।
ਗਤਿ = ਉੱਚੀ ਆਤਮਕ ਅਵਸਥਾ। ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰੀਆਂ ਨੂੰ ਰੋਕਣ ਨਾਲ। ਬੇਬਾਣੈ = ਜੰਗਲ ਵਿਚ।ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
 
नानक सच घरु सबदि सिञापै दुबिधा महलु कि जाणै ॥३॥
Nānak sacẖ gẖar sabaḏ siñāpai ḏubiḏẖā mahal kė jāṇai. ||3||
O Nanak, the home of Truth is attained through the Shabad. How can the Mansion of His Presence be known through duality? ||3||
ਨਾਨਕ ਸੱਚੇ ਸੁਆਮੀ ਦਾ ਮੰਦਰ ਨਾਮ ਦੇ ਰਾਹੀਂ ਪਛਾਣਿਆ ਜਾਂਦਾ ਹੈ। ਦਵੈਤ ਭਾਵ ਦੇ ਰਾਹੀਂ ਇਹ ਮੰਦਰ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ?
ਦੁਬਿਧਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਕਿ = ਕੋਣ? ॥੩॥ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ॥੩॥
 
तेरा नामु सचा जीउ सबदु सचा वीचारो ॥
Ŧerā nām sacẖā jī▫o sabaḏ sacẖā vīcẖāro.
True is Your Name, O Dear Lord; True is contemplation of Your Shabad.
ਤੇਰਾ ਨਾਮ ਸੱਚਾ ਹੈ, ਹੈ ਪੂਜਯ ਪ੍ਰਭੂ! ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ।
ਸਚਾ = ਸਦਾ-ਥਿਰ ਰਹਿਣ ਵਾਲਾ।ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ।
 
तेरा महलु सचा जीउ नामु सचा वापारो ॥
Ŧerā mahal sacẖā jī▫o nām sacẖā vāpāro.
True is the Mansion of Your Presence, O Dear Lord, and True is trade in Your Name.
ਸੱਚਾ ਹੈ ਤੇਰਾ ਮੰਦਰ ਅਤੇ ਸੱਚਾ ਹੈ ਵਣਜ ਤੇਰੇ ਨਾਮ ਦਾ, ਹੇ ਮਾਣਨੀਯ ਮਾਲਕ।
xxxਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।
 
नाम का वापारु मीठा भगति लाहा अनदिनो ॥
Nām kā vāpār mīṯẖā bẖagaṯ lāhā anḏino.
Trade in Your Name is very sweet; the devotees earn this profit night and day.
ਮਿਠੜੀ ਹੈ ਤੇਰੇ ਨਾਮ ਦੀ ਸੋਦਾਗਰੀ। ਸੰਤੁ ਦਿਨ ਰਾਤ ਨਫਾ ਖੱਟਦੇ ਹਨ।
ਲਾਹਾ = ਲਾਭ। ਅਨਦਿਨੋ = ਹਰ ਰੋਜ਼।ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ।
 
तिसु बाझु वखरु कोइ न सूझै नामु लेवहु खिनु खिनो ॥
Ŧis bājẖ vakẖar ko▫e na sūjẖai nām levhu kẖin kẖino.
Other than this, I can think of no other merchandise. So chant the Naam each and every moment.
ਇਸ ਦੇ ਬਗੈਰ ਮੈਂ ਕਿਸੇ ਹੋਰ ਸੌਦੇ ਸੂਤ ਦਾ ਖਿਆਲ ਨਹੀਂ ਕਰ ਸਕਦਾ। ਹਰ ਛਿਨ ਰੱਬ ਦੇ ਨਾਮ ਦਾ ਜਾਪ ਕਰ।
ਵਖਰੁ = ਸੌਦਾ। ਖਿਨੁ ਖਿਨੋ = ਹਰ ਪਲ, ਹਰ ਘੜੀ।ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਸਦਾ ਖਿਨ ਖਿਨ, ਪਲ ਪਲ ਨਾਮ ਜਪੋ।
 
परखि लेखा नदरि साची करमि पूरै पाइआ ॥
Parakẖ lekẖā naḏar sācẖī karam pūrai pā▫i▫ā.
The account is read; by the Grace of the True Lord and good karma, the Perfect Lord is obtained.
ਸੱਚੇ ਸਾਹਿਬ ਦੀ ਦਇਆ ਅਤੇ ਪੂਰਨ ਕਿਸਮਤ ਰਾਹੀਂ ਪ੍ਰਾਣੀ ਐਸੇ ਹਿਸਾਬ ਦੀ ਜਾਂਚ ਕਰਕੇ ਪ੍ਰਭੂ ਨੂੰ ਪਾ ਲੈਂਦਾ ਹੈ।
ਪਰਖਿ = ਪਰਖ ਕੇ। ਕਰਮਿ ਪੂਰੈ = ਪੂਰੀ ਬਖ਼ਸ਼ਸ਼ ਨਾਲ।ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ।
 
नानक नामु महा रसु मीठा गुरि पूरै सचु पाइआ ॥४॥२॥
Nānak nām mahā ras mīṯẖā gur pūrai sacẖ pā▫i▫ā. ||4||2||
O Nanak, the Nectar of the Name is so sweet. Through the Perfect True Guru, it is obtained. ||4||2||
ਨਾਨਕ ਪਰਮ ਮਿੱਠੜਾ ਹੈ, ਨਾਮ ਅੰਮ੍ਰਿਤ ਪੂਰਨ ਸੱਚੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੪॥ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ॥੪॥੨॥
 
रागु गउड़ी पूरबी छंत महला ३
Rāg ga▫oṛī pūrbī cẖẖanṯ mėhlā 3
Raag Gauree Poorbee, Chhant, Third Mehl:
ਰਾਗ ਗਊੜੀ ਪੂਰਬੀ ਛੰਤ ਪਾਤਸ਼ਾਹੀ ਤੀਜੀ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
 
ੴ सतिनामु करता पुरखु गुरप्रसादि ॥
Ik▫oaʼnkār saṯnām karṯā purakẖ gurparsāḏ.
One Universal Creator God. Truth Is The Name. Creative Being Personified. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सा धन बिनउ करे जीउ हरि के गुण सारे ॥
Sā ḏẖan bin▫o kare jī▫o har ke guṇ sāre.
The soul-bride offers her prayers to her Dear Lord; she dwells upon His Glorious Virtues.
ਪਤਨੀ ਪੂਜਨੀਯ ਵਾਹਿਗੁਰੂ ਅਗੇ ਪ੍ਰਾਰਥਨਾ ਕਰਦੀ ਅਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ।
ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ। ਸਾਰੇ = ਸੰਭਾਲਦੀ ਹੈ, ਚੇਤੇ ਕਰਦੀ ਹੈ।(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ।
 
खिनु पलु रहि न सकै जीउ बिनु हरि पिआरे ॥
Kẖin pal rėh na sakai jī▫o bin har pi▫āre.
She cannot live without her Beloved Lord, for a moment, even for an instant.
ਆਪਣੇ ਪ੍ਰੀਤਵਾਨ ਵਾਹਿਗੁਰੂ ਦੇ ਬਗੈਰ, ਉਹ ਇਕ ਚਸੇ ਤੇ ਮੁਹਤ ਕਰ ਲਈ ਭੀ ਰਹਿ ਨਹੀਂ ਸਕਦੀ।
xxxਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।
 
बिनु हरि पिआरे रहि न साकै गुर बिनु महलु न पाईऐ ॥
Bin har pi▫āre rėh na sākai gur bin mahal na pā▫ī▫ai.
She cannot live without her Beloved Lord; without the Guru, the Mansion of His Presence is not found.
ਆਪਣੇ ਸਨੇਹੀ ਵਾਹਿਗੁਰੂ ਦੇ ਬਾਝੋਂ ਉਹ ਬੱਚ ਨਹੀਂ ਸਕਦੀ। ਗੁਰਾਂ ਦੇ ਬਾਝੋਂ ਸਾਹਿਬ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ।
ਮਹਲੁ = ਪਰਮਾਤਮਾ ਦਾ ਟਿਕਾਣਾ।ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ।
 
जो गुरु कहै सोई परु कीजै तिसना अगनि बुझाईऐ ॥
Jo gur kahai so▫ī par kījai ṯisnā agan bujẖā▫ī▫ai.
Whatever the Guru says, she should surely do, to extinguish the fire of desire.
ਜੋ ਕੁਛ ਗੁਰੂ ਜੀ ਆਖਦੇ ਹਨ, ਉਹ ਉਸ ਨੂੰ ਨਿਸਚਿਤ ਹੀ ਕਰਨਾ ਚਾਹੀਦਾ ਹੈ। ਖ਼ਾਹਿਸ਼ ਦੀ ਅੱਗ ਉਸ ਨੂੰ ਬੁਝਾਉਣੀ ਯੋਗ ਹੈ।
ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਤਿਸਨਾ ਅਗਨਿ = ਤ੍ਰਿਸ਼ਨਾ ਦੀ ਅੱਗ।ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ।
 
हरि साचा सोई तिसु बिनु अवरु न कोई बिनु सेविऐ सुखु न पाए ॥
Har sācẖā so▫ī ṯis bin avar na ko▫ī bin sevi▫ai sukẖ na pā▫e.
The Lord is True; there is no one except Him. Without serving Him, peace is not found.
ਕੇਵਲ ਉਹੀ ਵਾਹਿਗੁਰੂ ਸੱਚਾ ਹੈ ਅਤੇ ਉਸ ਦੇ ਬਗੈਰ ਹੋਰ ਕੋਈ ਨਹੀਂ। ਉਸ ਦੀ ਟਹਿਲ ਕੀਤੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।
ਸਾਚਾ = ਸਦਾ-ਥਿਰ ਰਹਿਣ ਵਾਲਾ।ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ।
 
नानक सा धन मिलै मिलाई जिस नो आपि मिलाए ॥१॥
Nānak sā ḏẖan milai milā▫ī jis no āp milā▫e. ||1||
O Nanak, that soul-bride, whom the Lord Himself unites, is united with Him; He Himself merges with her. ||1||
ਨਾਨਕ ਵਹੁਟੀ ਜਿਸ ਨੂੰ ਸਾਈਂ ਖੁਦ ਜੋੜਦਾ ਤੇ ਮਿਲਾਉਂਦਾ ਹੈ, ਉਹ ਉਸ ਨੂੰ ਮਿਲ ਪੈਦੀ ਹੈ।
xxx॥੧॥ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ॥੧॥
 
धन रैणि सुहेलड़ीए जीउ हरि सिउ चितु लाए ॥
Ḏẖan raiṇ suhelṛī▫e jī▫o har si▫o cẖiṯ lā▫e.
The life-night of the soul-bride is blessed and joyful, when she focuses her consciousness on her Dear Lord.
ਸੁਭਾਇਮਾਨ ਹੋ ਜਾਂਦੀ ਹੈ ਰਾਤ੍ਰੀ ਉਸ ਮੁੰਧ ਦੀ, ਜੋ ਵਾਹਿਗੁਰੂ ਨਾਲ ਆਪਣੇ ਮਨ ਨੂੰ ਜੋੜਦੀ ਹੈ।
ਧਨ = ਜੀਵ-ਇਸਤ੍ਰੀ। ਰੈਣਿ = ਰਾਤ। ਸਿਉ = ਨਾਲ।ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ,
 
सतिगुरु सेवे भाउ करे जीउ विचहु आपु गवाए ॥
Saṯgur seve bẖā▫o kare jī▫o vicẖahu āp gavā▫e.
She serves the True Guru with love; she eradicates selfishness from within.
ਸੱਚੇ ਗੁਰਾਂ ਦੀ ਉਹ ਪਿਆਰ ਨਾਲ ਟਹਿਲ ਕਮਾਉਂਦੀ ਹੈ। ਸਵੈ-ਹੰਗਤਾ ਨੂੰ ਉਹ ਆਪਣੇ ਅੰਦਰੋਂ ਦੂਰ ਕਰ ਦਿੰਦੀ ਹੈ।
ਭਾਉ = ਪ੍ਰੇਮ। ਕਰੇ = ਕਰਿ, ਕਰ ਕੇ।ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ।
 
विचहु आपु गवाए हरि गुण गाए अनदिनु लागा भाओ ॥
vicẖahu āp gavā▫e har guṇ gā▫e an▫ḏin lāgā bẖā▫o.
Eradicating selfishness and conceit from within, and singing the Glorious Praises of the Lord, she is in love with the Lord, night and day.
ਆਪਣੇ ਅੰਦਰੋਂ ਹੰਕਾਰ ਗੁਆ ਅਤੇ ਵਾਹਿਗੁਰੂ ਦਾ ਜੱਸ ਅਲਾਪ ਕਰ ਕੇ ਉਹ ਦਿਨ ਰਾਤ ਪ੍ਰਭੂ ਨੂੰ ਪਿਆਰ ਕਰਦੀ ਹੈ।
ਆਪੁ = ਆਪਾ-ਭਾਵ। ਅਨਦਿਨੁ = ਹਰ ਰੋਜ਼, ਹਰ ਵੇਲੇ। ਭਾਓ = ਭਾਉ, ਪਿਆਰ।ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ।
 
सुणि सखी सहेली जीअ की मेली गुर कै सबदि समाओ ॥
Suṇ sakẖī sahelī jī▫a kī melī gur kai sabaḏ samā▫o.
Listen, dear friends and companions of the soul - immerse yourselves in the Word of the Guru's Shabad.
ਕੰਨ ਕਰ ਤੂੰ ਹੈ ਮੇਰੀ ਸਜਣੀ ਸਹੀਏ! ਮੇਰੇ ਮਨ ਦੀਏ ਮੇਲਣੇ ਤੂੰ ਗੁਰਬਾਣੀ ਅੰਦਰ ਲੀਨ ਹੋ ਜਾ।
ਜੀਅ ਕੀ ਮੇਲੀ = ਜਿੰਦ ਦਾ ਮੇਲ ਰੱਖਣ ਵਾਲੀ, ਦਿਲੀ ਪਿਆਰ ਵਾਲੀ।ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ।