Sri Guru Granth Sahib Ji

Ang: / 1430

Your last visited Ang:

ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
गउड़ी बावन अखरी महला ५ ॥
Ga▫oṛī bāvan akẖrī mėhlā 5.
Gauree, Baavan Akhree ~ The 52 Letters, Fifth Mehl:
ਗਉੜੀ ਬਵੰਜਾ ਅੱਖਰਾਂ ਵਾਲੀ ਪਾਤਸ਼ਾਹੀ ਪੰਜਵੀਂ।
ਬਾਵਨ ਅਖਰੀ = ੫੨ ਅੱਖਰਾਂ ਵਾਲੀ ਬਾਣੀ। ਮਹਲਾ = ਸਰੀਰ। ਮਹਲਾ ੫ = ਗੁਰੂ ਨਾਨਕ ਪੰਜਵੇਂ ਸਰੀਰ ਵਿਚ, ਗੁਰੂ ਅਰਜਨ ਦੇਵ (ਦੀ ਬਾਣੀ)।ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਾਵਨ-ਅਖੱਰੀ' (੫੨ ਅੱਖਰਾਂ ਵਾਲੀ ਬਾਣੀ)।
 
सलोकु ॥
Salok.
Shalok:
ਸਲੋਕ।
xxxxxx
 
गुरदेव माता गुरदेव पिता गुरदेव सुआमी परमेसुरा ॥
Gurḏev māṯā gurḏev piṯā gurḏev su▫āmī parmesurā.
The Divine Guru is my mother, the Divine Guru is my father; the Divine Guru is my Transcendent Lord and Master.
ਰੱਬ ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ ਰੂਪ ਗੁਰੂ ਹੀ ਮੇਰਾ ਪ੍ਰਭੂ ਅਤੇ ਪਰਮ ਵਾਹਿਗੁਰੂ ਹੈ।
xxxਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।
 
गुरदेव सखा अगिआन भंजनु गुरदेव बंधिप सहोदरा ॥
Gurḏev sakẖā agi▫ān bẖanjan gurḏev banḏẖip sahoḏarā.
The Divine Guru is my companion, the Destroyer of ignorance; the Divine Guru is my relative and brother.
ਰੱਬ ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ ਅਤੇ ਰੱਬ ਰੂਪ ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।
 
गुरदेव दाता हरि नामु उपदेसै गुरदेव मंतु निरोधरा ॥
Gurḏev ḏāṯā har nām upḏesai gurḏev manṯ niroḏẖarā.
The Divine Guru is the Giver, the Teacher of the Lord's Name. The Divine Guru is the Mantra which never fails.
ਰੱਬ ਰੂਪ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ। ਮੰਤੁ = ਉਪਦੇਸ਼।ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।
 
गुरदेव सांति सति बुधि मूरति गुरदेव पारस परस परा ॥
Gurḏev sāʼnṯ saṯ buḏẖ mūraṯ gurḏev pāras paras parā.
The Divine Guru is the Image of peace, truth and wisdom. The Divine Guru is the Philosopher's Stone - touching it, one is transformed.
ਰੱਬ ਰੂਪ ਗੁਰੂ ਠੰਢ-ਚੈਨ, ਸੱਚ ਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਅਮੋਲਕ ਪੱਥਰ ਹੈ, ਜਿਸ ਨਾਲ ਛੂਹ ਕੇ ਪ੍ਰਾਣੀ ਬਚ ਜਾਂਦਾ ਹੈ।
ਸਤਿ = ਸੱਚ, ਸਦਾ-ਥਿਰ ਪ੍ਰਭੂ। ਬੁਧਿ = ਅਕਲ। ਮੂਰਤਿ = ਸਰੂਪ। ਪਰਸ = ਛੋਹ।ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।
 
गुरदेव तीरथु अम्रित सरोवरु गुर गिआन मजनु अपर्मपरा ॥
Gurḏev ṯirath amriṯ sarovar gur gi▫ān majan apramparā.
The Divine Guru is the sacred shrine of pilgrimage, and the pool of divine ambrosia; bathing in the Guru's wisdom, one experiences the Infinite.
ਰੱਬ ਰੂਪ ਗੁਰੂ ਧਰਮ ਅਸਥਾਨ ਤੇ ਆਬਿਹਿਯਾਤ ਦਾ ਤਾਲਾਬ ਹੈ। ਗੁਰਾਂ ਦੇ ਬ੍ਰਹਮ-ਬੋਧ ਵਿੱਚ ਨ੍ਹਾਉਣ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
ਅੰਮ੍ਰਿਤ ਸਰੋਵਰੁ = ਅੰਮ੍ਰਿਤ ਦਾ ਸਰੋਵਰ। ਮਜਨੁ = ਚੁੱਭੀ, ਇਸ਼ਨਾਨ। ਅਪਰੰਪਰਾ = ਪਰੇ ਤੋਂ ਪਰੇ।ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।
 
गुरदेव करता सभि पाप हरता गुरदेव पतित पवित करा ॥
Gurḏev karṯā sabẖ pāp harṯā gurḏev paṯiṯ paviṯ karā.
The Divine Guru is the Creator, and the Destroyer of all sins; the Divine Guru is the Purifier of sinners.
ਰੱਬ ਰੂਪ ਗੁਰੂ ਜੀ ਸਿਰਜਣਹਾਰ, ਅਤੇ ਸਮੂਹ ਗੁਨਾਹਾਂ ਦੇ ਨਾਸ ਕਰਨ ਵਾਲੇ ਹਨ ਅਤੇ ਰੱਬ ਰੂਪ ਗੁਰੂ ਜੀ ਅਪਵਿੱਤ੍ਰ ਨੂੰ ਪਵਿੱਤ੍ਰ ਕਰਨਹਾਰ ਹਨ।
ਸਭਿ = ਸਾਰੇ। ਹਰਤਾ = ਦੂਰ ਕਰਨ ਵਾਲਾ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਵਿਤ ਕਰਾ = ਪਵਿਤ੍ਰ ਕਰਨ ਵਾਲਾ।ਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ।
 
गुरदेव आदि जुगादि जुगु जुगु गुरदेव मंतु हरि जपि उधरा ॥
Gurḏev āḏ jugāḏ jug jug gurḏev manṯ har jap uḏẖrā.
The Divine Guru existed at the primal beginning, throughout the ages, in each and every age. The Divine Guru is the Mantra of the Lord's Name; chanting it, one is saved.
ਰੱਬ ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਅਰੰਭ ਤੋਂ ਅਤੇ ਹਰ ਯੁਗ ਵਿੱਚ ਹਨ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਣ ਕਰਨ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਜੁਗੁ ਜੁਗੁ = ਹਰੇਕ ਜੁਗ ਵਿਚ। ਜਪਿ = ਜਪ ਕੇ। ਉਧਰਾ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ।ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।
 
गुरदेव संगति प्रभ मेलि करि किरपा हम मूड़ पापी जितु लगि तरा ॥
Gurḏev sangaṯ parabẖ mel kar kirpā ham mūṛ pāpī jiṯ lag ṯarā.
O God, please be merciful to me, that I may be with the Divine Guru; I am a foolish sinner, but holding onto Him, I am carried across.
ਹੇ ਮੇਰੇ ਮਾਲਕ, ਰਹਿਮ ਕਰ ਅਤੇ ਮੈਂ ਬੁੱਧੂ ਅਤੇ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਣ ਨਾਲ ਜੋੜ ਦੇ, ਜਿਸ ਨਾਲ ਜੁੜ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾਂ।
ਪ੍ਰਭ = ਹੇ ਪ੍ਰਭੂ! ਜਿਤੁ = ਜਿਸ ਦੀ ਰਾਹੀਂ। ਜਿਤੁ ਲਗਿ = ਜਿਸ ਵਿਚ ਲੱਗ ਕੇ।ਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤ ਵਿਚ (ਰਹਿ ਕੇ) ਤਰ ਜਾਈਏ।
 
गुरदेव सतिगुरु पारब्रहमु परमेसरु गुरदेव नानक हरि नमसकरा ॥१॥
Gurḏev saṯgur pārbarahm parmesar gurḏev Nānak har namaskarā. ||1||
The Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਉਤਕ੍ਰਿਸ਼ਟ ਸਾਹਿਬ ਤੇ ਵੱਡਾ ਵਾਹਿਗੁਰੂ ਹੈ। ਈਸ਼ਵਰੀ ਤੇ ਰੱਬ ਰੂਪ ਗੁਰੂ ਨੂੰ ਨਾਨਕ ਬੰਦਨਾ ਕਰਦਾ ਹੈ।
ਨਾਨਕ = ਹੇ ਨਾਨਕ! ॥੧॥ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥
 
सलोकु ॥
Salok.
Shalok:
ਸਲੋਕ।
xxxxxx
 
आपहि कीआ कराइआ आपहि करनै जोगु ॥
Āpėh kī▫ā karā▫i▫ā āpėh karnai jog.
He Himself acts, and causes others to act; He Himself can do everything.
ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।
ਆਪਹਿ = ਆਪ ਹੀ।ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।
 
नानक एको रवि रहिआ दूसर होआ न होगु ॥१॥
Nānak eko rav rahi▫ā ḏūsar ho▫ā na hog. ||1||
O Nanak, the One Lord is pervading everywhere; there has never been any other, and there never shall be. ||1||
ਨਾਨਕ ਇਕ ਪ੍ਰਭੂ ਹਰਿ ਥਾਂ ਵਿਆਪਕ ਹੋ ਰਿਹਾ ਹੈ। ਹੋਰ ਕੋਈ ਨਾਂ ਸੀ ਤੇ ਨਾਂ ਹੀ ਹੋਵੇਗਾ।
ਰਵਿ ਰਹਿਆ = ਵਿਆਪਕ ਹੈ। ਹੋਗੁ = ਹੋਵੇਗਾ ॥੧॥ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥
 
पउड़ी ॥
Pa▫oṛī.
Pauree:
ਪਊੜੀ।
xxxਪਉੜੀ
 
ओअं साध सतिगुर नमसकारं ॥
O▫aʼn sāḏẖ saṯgur namaskāraʼn.
ONG: I humbly bow in reverence to the One Universal Creator, to the Holy True Guru.
ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!
ਓਅੰ = ਹਿੰਦੀ ਦੀ ਵਰਨਮਾਲਾ ਦਾ ਪਹਿਲਾ ਅੱਖਰ।ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,
 
आदि मधि अंति निरंकारं ॥
Āḏ maḏẖ anṯ niraʼnkāraʼn.
In the beginning, in the middle, and in the end, He is the Formless Lord.
ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।
ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਜਗਤ ਦੀ ਮੌਜੂਦਗੀ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ।ਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।
 
आपहि सुंन आपहि सुख आसन ॥
Āpėh sunn āpėh sukẖ āsan.
He Himself is in the absolute state of primal meditation; He Himself is in the seat of peace.
ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।
ਸੁੰਨ = ਸੁੰਞ, ਜਿਥੇ ਕੁਝ ਭੀ ਨ ਹੋਵੇ।(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,
 
आपहि सुनत आप ही जासन ॥
Āpėh sunaṯ āp hī jāsan.
He Himself listens to His Own Praises.
ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।
ਜਾਸਨ = ਜਸ।ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।
 
आपन आपु आपहि उपाइओ ॥
Āpan āp āpėh upā▫i▫o.
He Himself created Himself.
ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
ਆਪੁ = ਆਪਣੇ ਆਪ ਨੂੰ।ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,
 
आपहि बाप आप ही माइओ ॥
Āpėh bāp āp hī mā▫i▫o.
He is His Own Father, He is His Own Mother.
ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।
ਮਾਇਓ = ਮਾਂ।ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।
 
आपहि सूखम आपहि असथूला ॥
Āpėh sūkẖam āpėh asthūlā.
He Himself is subtle and etheric; He Himself is manifest and obvious.
ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।
ਅਸਥੂਲਾ = ਦ੍ਰਿਸ਼ਟਮਾਨ ਜਗਤ।ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।
 
लखी न जाई नानक लीला ॥१॥
Lakẖī na jā▫ī Nānak līlā. ||1||
O Nanak, His wondrous play cannot be understood. ||1||
ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।
ਲੀਲ੍ਹ੍ਹਾ = ਖੇਡ ॥੧॥ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
 
करि किरपा प्रभ दीन दइआला ॥
Kar kirpā parabẖ ḏīn ḏa▫i▫ālā.
O God, Merciful to the meek, please be kind to me,
ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,
xxxਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।
 
तेरे संतन की मनु होइ रवाला ॥ रहाउ ॥
Ŧere sanṯan kī man ho▫e ravālā. Rahā▫o.
that my mind might become the dust of the feet of Your Saints. ||Pause||
ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।
ਰਵਾਲਾ = ਚਰਨ-ਧੂੜ। ਰਹਾਉ = ਕੇਂਦਰੀ ਭਾਵ।ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥
 
सलोकु ॥
Salok.
Shalok:
ਸਲੋਕ।
xxxਸਲੋਕ
 
निरंकार आकार आपि निरगुन सरगुन एक ॥
Nirankār ākār āp nirgun sargun ek.
He Himself is formless, and also formed; the One Lord is without attributes, and also with attributes.
ਅਦੁੱਤੀ ਸਾਹਿਬ ਸਰੂਪ-ਰਹਿਤ ਹੈ ਅਤੇ ਫਿਰ ਭੀ ਸਰੂਪ ਸਹਿਤ। ਉਹ ਲੱਛਣਾ-ਵਿਹੂਣ ਹੈ ਅਤੇ ਨਾਲੇ ਲੱਛਣ-ਸੰਯੁਕਤ।
ਆਕਾਰ = ਸਰੂਪ। ਨਿਰੰਕਾਰ = ਆਕਾਰ ਤੋਂ ਬਿਨਾ। ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ)। ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ। ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ।ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ।
 
एकहि एक बखाननो नानक एक अनेक ॥१॥
Ėkėh ek bakẖānano Nānak ek anek. ||1||
Describe the One Lord as One, and Only One; O Nanak, He is the One, and the many. ||1||
ਨਾਨਕ, ਅਦੁੱਤੀ ਸਾਹਿਬ ਨੂੰ ਬਿਲਕੁਲ ਇਕੱਲਾ ਹੀ ਬਿਆਨ ਕਰ, ਉਹ ਸਾਹਿਬ ਇਕ ਅਤੇ ਅਨੇਕ ਹੈ।
ਏਕਹਿ = ਇਕੋ ਹੀ ॥੧॥ਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ॥੧॥
 
पउड़ी ॥
Pa▫oṛī.
Pauree:
ਪਊੜੀ।
xxxਪਉੜੀ
 
ओअं गुरमुखि कीओ अकारा ॥
O▫aʼn gurmukẖ kī▫o akārā.
ONG: The One Universal Creator created the Creation through the Word of the Primal Guru.
ਵੱਡੇ ਗੁਰੂ, ਇਕ ਪ੍ਰਭੂ ਨੇ ਸਮੂਹ ਸਰੂਪ ਸਾਜੇ ਹਨ।
ਅਕਾਰਾ = ਜਗਤ-ਰਚਨਾ।ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ।
 
एकहि सूति परोवनहारा ॥
Ėkėh sūṯ parovanhārā.
He strung it upon His one thread.
ਉਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਧਾਗੇ ਵਿੱਚ ਪਰੋਤਾ ਹੋਇਆ ਹੈ।
ਸੂਤਿ = ਸੂਤਰ ਵਿਚ, ਹੁਕਮ ਵਿਚ।ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ।
 
भिंन भिंन त्रै गुण बिसथारं ॥
Bẖinn bẖinn ṯarai guṇ bisthāraʼn.
He created the diverse expanse of the three qualities.
ਤਿੰਨ ਹੀ ਲੱਛਣ ਉਸ ਨੇ ਵਖੋ ਵੱਖਰੇ ਫੈਲਾਏ ਹੋਏ ਹਨ।
ਭਿੰਨ = ਵੱਖ। ਬਿਸਥਾਰ = ਖਿਲਾਰਾ।ਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ।
 
निरगुन ते सरगुन द्रिसटारं ॥
Nirgun ṯe sargun ḏaristāraʼn.
From formless, He appeared as form.
ਗੁਣਾ-ਵਿਹੂਣ ਤੋਂ ਉਹ ਗੁਣਾ-ਸੰਯੁਕਤ ਨਜ਼ਰੀਂ ਪੈਦਾ ਹੈ।
ਦ੍ਰਿਸਟਾਰੰ = ਦਿੱਸ ਪਿਆ।ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ।
 
सगल भाति करि करहि उपाइओ ॥
Sagal bẖāṯ kar karahi upā▫i▫o.
The Creator has created the creation of all sorts.
ਰਚਣਹਾਰ ਨੇ ਰਚਨਾ ਸਮੂਹ ਪਰਕਾਰ ਦੀ ਰਚੀ ਹੈ।
ਉਪਾਇਓ = ਉਤਪੱਤੀ।ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ।
 
जनम मरन मन मोहु बढाइओ ॥
Janam maran man moh badẖā▫i▫o.
The attachment of the mind has led to birth and death.
ਜੰਮਣ, ਮਰਣ ਦੀ ਜੜ੍ਹ, ਸੰਸਾਰੀ ਮਮਤਾ, ਮਾਲਕ ਨੇ ਮਨੁੱਸ਼ ਦੇ ਮਨੂਏ ਅੰਦਰ ਘਨੇਰੀ ਕਰ ਦਿਤੀ ਹੈ।
xxxਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ,
 
दुहू भाति ते आपि निरारा ॥
Ḏuhū bẖāṯ ṯe āp nirārā.
He Himself is above both, untouched and unaffected.
ਦੋਨਾਂ ਕਿਸਮਾਂ ਤੋਂ ਉਹ ਖੁਦ ਅਟੰਕ ਹੈ।
ਦੁਹੂ ਭਾਤਿ = ਜਨਮ ਤੇ ਮਰਨ।ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ।
 
नानक अंतु न पारावारा ॥२॥
Nānak anṯ na pārāvārā. ||2||
O Nanak, He has no end or limitation. ||2||
ਨਾਨਕ ਸਾਈਂ ਦਾ ਕੋਈ ਓੜਕ ਅਤੇ ਇਹ ਜਾਂ ਓਹ ਕਿਨਾਰਾ ਨਹੀਂ।
xxx॥੨॥ਹੇ ਨਾਨਕ! ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨॥
 
सलोकु ॥
Salok.
Shalok:
ਸਲੋਕ।
xxxਸਲੋਕ
 
सेई साह भगवंत से सचु स्मपै हरि रासि ॥
Se▫ī sāh bẖagvanṯ se sacẖ sampai har rās.
Those who gather Truth, and the riches of the Lord's Name, are rich and very fortunate.
ਉਹ ਦੌਲਤਮੰਦ ਹਨ ਅਤੇ ਉਹੀ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਕੋਲ ਸੱਚ ਦੀ ਦੌਲਤ ਅਤੇ ਰੱਬ ਦੀ ਨਾਮ ਦੀ ਪੂੰਜੀ ਹੈ?
ਸੇਈ = ਉਹੀ ਬੰਦੇ। ਭਗਵੰਤ = ਧਨ ਵਾਲੇ। ਸੇ = ਉਹੀ ਬੰਦੇ। ਸੰਪੈ = ਧਨ। ਰਾਸਿ = ਪੂੰਜੀ।(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ।
 
नानक सचु सुचि पाईऐ तिह संतन कै पासि ॥१॥
Nānak sacẖ sucẖ pā▫ī▫ai ṯih sanṯan kai pās. ||1||
O Nanak, truthfulness and purity are obtained from Saints such as these. ||1||
ਨਾਨਕ, ਸੱਚਾਈ ਅਤੇ ਪਵਿੱਤ੍ਰਤਾ ਉਨ੍ਹਾਂ ਸਾਧਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ।
ਸੁਚਿ = ਆਤਮਕ ਪਵਿਤ੍ਰਤਾ। ਤਿਹ = ਉਹਨਾਂ ॥੧॥ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥
 
पवड़ी ॥
Pavṛī.
Pauree:
ਪਊੜੀ।
ਪਵੜੀ:ਪਵੜੀ
 
ससा सति सति सति सोऊ ॥
Sasā saṯ saṯ saṯ so▫ū.
SASSA: True, True, True is that Lord.
ਸ-ਸੱਚਾ, ਸੱਚਾ, ਸੱਚਾ ਹੈ ਉਹ ਸੁਆਮੀ।
ਸਤਿ = ਸਦਾ-ਥਿਰ ਰਹਿਣ ਵਾਲਾ। ਸੋਊ = ਉਹੀ ਬੰਦਾ ਜਿਸ ਨੂੰ।ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ,
 
सति पुरख ते भिंन न कोऊ ॥
Saṯ purakẖ ṯe bẖinn na ko▫ū.
No one is separate from the True Primal Lord.
ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।
xxxਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।
 
सोऊ सरनि परै जिह पायं ॥
So▫ū saran parai jih pā▫yaʼn.
They alone enter the Lord's Sanctuary, whom the Lord inspires to enter.
ਕੇਵਲ ਉਹੀ ਉਸ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਜਿਸ ਨੂੰ ਉਹ ਲਿਆਉਂਦਾ ਹੈ।
ਪਾਯੰ = ਪਾਂਦਾ ਹੈ।ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ।
 
सिमरि सिमरि गुन गाइ सुनायं ॥
Simar simar gun gā▫e sunā▫yaʼn.
Meditating, meditating in remembrance, they sing and preach the Glorious Praises of the Lord.
ਉਹ ਸਾਹਿਬ ਦੀਆਂ ਵਡਿਆਈਆਂ ਨੂੰ ਗਾਉਂਦਾ ਪ੍ਰਚਾਰਦਾ ਅਤੇ ਇਕ-ਰਸ ਵੀਚਾਰਦਾ ਹੈ।
xxxਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ।
 
संसै भरमु नही कछु बिआपत ॥
Sansai bẖaram nahī kacẖẖ bi▫āpaṯ.
Doubt and skepticism do not affect them at all.
ਸੰਦੇਹ ਤੇ ਵਹਿਮ ਉਸ ਨੂੰ ਉੱਕੇ ਹੀ ਨਹੀਂ ਚਿਮੜਦੇ।
ਸੰਸੈ = ਸਹਸਾ, ਸਹਮ। ਭਰਮੁ = ਭਟਕਣਾ। ਬਿਆਪਤ = ਜ਼ੋਰ ਪਾਂਦਾ।ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ।)
 
प्रगट प्रतापु ताहू को जापत ॥
Pargat parṯāp ṯāhū ko jāpaṯ.
They behold the manifest glory of the Lord.
ਉਸ ਨੂੰ ਰੱਬੀ ਤੇਜ ਪਰਤੱਖ ਹੀ ਜ਼ਾਹਰ ਦਿਸਦਾ ਹੈ।
ਤਾਹੂ ਕੋ = ਉਸ ਪ੍ਰਭੂ ਦਾ ਹੀ। ਜਾਪਤ = ਦਿੱਸਦਾ ਹੈ।ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ।
 
सो साधू इह पहुचनहारा ॥
So sāḏẖū ih pahucẖanhārā.
They are the Holy Saints - they reach this destination.
ਉਹੀ ਸੰਤ ਹੈ ਜਿਹੜਾ ਇਸ ਮੰਜ਼ਲ ਨੂੰ ਪਹੁੰਚਦਾ ਹੈ।
ਇਹ = ਇਸ ਅਵਸਥਾ ਤਕ।ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ।
 
नानक ता कै सद बलिहारा ॥३॥
Nānak ṯā kai saḏ balihārā. ||3||
Nanak is forever a sacrifice to them. ||3||
ਨਾਨਕ ਹਮੇਸ਼ਾਂ, ਉਸ ਉਤੋਂ ਕੁਰਬਾਨ ਜਾਂਦਾ ਹੈ।
xxx॥੩॥ਹੇ ਨਾਨਕ! (ਆਖ)-ਮੈਂ ਉਸ ਤੋਂ ਸਦਾ ਸਦਕੇ ਹਾਂ ॥੩॥
 
सलोकु ॥
Salok.
Shalok:
ਸਲੋਕ।
xxxਸਲੋਕ
 
धनु धनु कहा पुकारते माइआ मोह सभ कूर ॥
Ḏẖan ḏẖan kahā pukārṯe mā▫i▫ā moh sabẖ kūr.
Why are you crying out for riches and wealth? All this emotional attachment to Maya is false.
ਤੂੰ ਦੌਲਤ ਤੇ ਦਰਬ ਲਈ ਕਿਉਂ ਦੁਹਾਈ ਪਾਈ ਹੋਈ ਹੈ? ਸੰਸਾਰੀ ਪਦਾਰਥ ਦੀ ਲਗਨ ਸਾਰੀ ਹੀ ਝੂਠੀ ਹੈ।
ਕੂਰ = ਕੂੜ, ਨਾਸਵੰਤ।ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ? ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ)।