Sri Guru Granth Sahib Ji

Ang: / 1430

Your last visited Ang:

सलोकु ॥
Salok.
Shalok:
ਸਲੋਕ।
xxxxxx
 
गनि मिनि देखहु मनै माहि सरपर चलनो लोग ॥
Gan min ḏekẖhu manai māhi sarpar cẖalno log.
See, that even by calculating and scheming in their minds, people must surely depart in the end.
ਆਪਣੇ ਚਿੱਤ ਅੰਦਰ ਗਿਣਤੀ ਮਿਣਤੀ ਕਰ ਕੇ ਵੇਖ ਲੈ, ਕਿ ਲੋਕਾਂ ਨੇ ਜਰੂਰ ਨਿਸਚਿਤ ਹੀ ਟੁਰ ਜਾਣਾ ਹੈ।
ਗਨਿ ਮਿਨਿ = ਗਿਣ ਕੇ, ਮਿਣ ਕੇ। ਸਰਪਰ = ਜ਼ਰੂਰ।ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?)
 
आस अनित गुरमुखि मिटै नानक नाम अरोग ॥१॥
Ās aniṯ gurmukẖ mitai Nānak nām arog. ||1||
Hopes and desires for transitory things are erased for the Gurmukh; O Nanak, the Name alone brings true health. ||1||
ਨਾਸਵੰਤ ਚੀਜ਼ਾਂ ਦੀ ਖਾਹਿਸ਼, ਗੁਰਾਂ ਦੇ ਰਾਹੀਂ ਮਿਟਦੀ ਹੈ। ਕੇਵਲ ਨਾਮ ਅੰਦਰ ਹੀ ਤੰਦਰੁਸਤੀ ਹੈ।
ਅਨਿਤ ਆਸ = ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੀ ਆਸ ॥੧॥ਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
गगा गोबिद गुण रवहु सासि सासि जपि नीत ॥
Gagā gobiḏ guṇ ravhu sās sās jap nīṯ.
GAGGA: Chant the Glorious Praises of the Lord of the Universe with each and every breath; meditate on Him forever.
ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
ਰਵਹੁ = ਚੇਤੇ ਕਰੋ। ਨੀਤ = ਨਿੱਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।(ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ,
 
कहा बिसासा देह का बिलम न करिहो मीत ॥
Kahā bisāsā ḏeh kā bilam na kariho mīṯ.
How can you rely on the body? Do not delay, my friend;
ਸਰੀਰ ਦੇ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? ਦੇਰੀ ਨਾਂ ਕਰ ਹੇ ਮੇਰੇ ਮਿਤ੍ਰ,
ਬਿਸਾਸਾ = ਵਿਸਾਹ, ਇਤਬਾਰ। ਬਿਲਮ = ਢਿੱਲ।(ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ।
 
नह बारिक नह जोबनै नह बिरधी कछु बंधु ॥
Nah bārik nah jobnai nah birḏẖī kacẖẖ banḏẖ.
there is nothing to stand in Death's way - neither in childhood, nor in youth, nor in old age.
ਮੌਤ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਨਾਂ ਬਚਪਣੇ, ਨਾਂ ਹੀ ਜੁਆਨੀ ਅਤੇ ਨਾਂ ਹੀ ਬੁਢੇਪੇ ਵਿੱਚ।
ਬੰਧੁ = ਰੁਕਾਵਟ।ਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ।
 
ओह बेरा नह बूझीऐ जउ आइ परै जम फंधु ॥
Oh berā nah būjẖī▫ai ja▫o ā▫e parai jam fanḏẖ.
That time is not known, when the noose of Death shall come and fall on you.
ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ।
ਬੇਰਾ = ਵੇਲਾ। ਫੰਧੁ = ਫਾਹੀ, ਰੱਸਾ।ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ।
 
गिआनी धिआनी चतुर पेखि रहनु नही इह ठाइ ॥
Gi▫ānī ḏẖi▫ānī cẖaṯur pekẖ rahan nahī ih ṯẖā▫e.
See, that even spiritual scholars, those who meditate, and those who are clever shall not stay in this place.
ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ।
ਪੇਖਿ = ਵੇਖ।ਵੇਖੋ! ਗਿਆਨਵਾਨ ਹੋਣ, ਸੁਰਤ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ।
 
छाडि छाडि सगली गई मूड़ तहा लपटाहि ॥
Cẖẖād cẖẖād saglī ga▫ī mūṛ ṯahā laptāhi.
Only the fool clings to that, which everyone else has abandoned and left behind.
ਮੂਰਖ ਉਸ ਨੂੰ ਚਿਮੜਦਾ ਹੈ, ਜਿਸ ਨੂੰ ਹਰ ਕੋਈ ਪਿਛੇ ਛੱਡ ਕੇ ਟੁਰ ਗਿਆ ਹੈ।
ਲਪਟਾਹਿ = ਚੰਬੜਦੇ ਹਨ।ਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ।
 
गुर प्रसादि सिमरत रहै जाहू मसतकि भाग ॥
Gur parsāḏ simraṯ rahai jāhū masṯak bẖāg.
By Guru's Grace, one who has such good destiny written on his forehead remembers the Lord in meditation.
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਚਿੰਤਨ ਕਰਦਾ ਰਹਿੰਦਾ ਹੈ।
ਜਾਹੂ ਮਸਤਕਿ = ਜਿਸ ਦੇ ਮੱਥੇ ਉਤੇ।ਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ।
 
नानक आए सफल ते जा कउ प्रिअहि सुहाग ॥१९॥
Nānak ā▫e safal ṯe jā ka▫o pari▫ahi suhāg. ||19||
O Nanak, blessed and fruitful is the coming of those who obtain the Beloved Lord as their Husband. ||19||
ਨਾਨਕ ਲਾਭਦਾਇ ਹੈ ਇਸ ਜਹਾਨ ਵਿੱਚ ਉਨ੍ਹਾਂ ਦਾ ਆਗਮਨ, ਜੋ ਪਿਆਰੇ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੇ ਹਨ।
ਪ੍ਰਿਅਹਿ = ਪਿਆਰੇ ਦਾ ॥੧੯॥ਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ ॥੧੯॥
 
सलोकु ॥
Salok.
Shalok:
ਸਲੋਕ।
xxxxxx
 
घोखे सासत्र बेद सभ आन न कथतउ कोइ ॥
Gẖokẖe sāsṯar beḏ sabẖ ān na kẖathaṯa▫o ko▫e.
I have searched all the Shaastras and the Vedas, and they say nothing except this:
ਮੈਂ ਸਾਰੇ ਸ਼ਾਸਤਰ ਅਤੇ ਵੇਦ ਪੜਤਾਲ ਲਏ ਹਨ। ਇਸ ਦੇ ਬਗੈਰ ਉਹ ਹੋਰ ਕੁਛ ਨਹੀਂ ਆਖਦੇ।
ਘੋਖੇ = ਗਹੁ ਨਾਲ ਪੜ੍ਹ ਵੇਖੇ ਹਨ। ਆਨ = ਕੋਈ ਹੋਰ।ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ।
 
आदि जुगादी हुणि होवत नानक एकै सोइ ॥१॥
Āḏ jugāḏī huṇ hovaṯ Nānak ekai so▫e. ||1||
In the beginning, throughout the ages, now and forevermore, O Nanak, the One Lord alone exists. ||1||
ਉਹ ਅਦੁੱਤੀ ਸੁਆਮੀ ਆਰੰਭ ਵਿੱਚ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਸਦੀਵ ਹੀ ਅੱਗੇ ਨੂੰ ਹੋਵੇਗਾ, ਹੇ ਨਾਨਕ!
ਜੁਗਾਦੀ = ਜੁਗਾਂ ਦੇ ਆਦਿ ਤੋਂ। ਹੋਵਤ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ ॥੧॥ਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
घघा घालहु मनहि एह बिनु हरि दूसर नाहि ॥
Gẖagẖā gẖālhu manėh eh bin har ḏūsar nāhi.
GHAGHA: Put this into your mind, that there is no one except the Lord.
ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ।
ਘਾਲਹੁ = ਦ੍ਰਿੜ੍ਹ ਕਰੋ। ਮਨਹਿ = ਮਨ ਵਿਚ।ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,
 
नह होआ नह होवना जत कत ओही समाहि ॥
Nah ho▫ā nah hovnā jaṯ kaṯ ohī samāhi.
There never was, and there never shall be. He is pervading everywhere.
ਨਾਂ ਕੋਈ ਸੀ ਤੇ ਨਾਂ ਹੀ ਅੱਗੇ ਨੂੰ ਕੋਈ ਹੋਵੇਗਾ, ਹਰ ਥਾਂ ਕੇਵਲ ਓਹ ਹੀ ਵਿਆਪਕ ਹੋ ਰਿਹਾ ਹੈ।
ਜਤ ਕਤ = ਹਰ ਥਾਂ।ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।
 
घूलहि तउ मन जउ आवहि सरना ॥
Gẖūlėh ṯa▫o man ja▫o āvahi sarnā.
You shall be absorbed into Him, O mind, if you come to His Sanctuary.
ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ।
ਘੂਲਹਿ = ਭਿੱਜੇਂਗਾ, ਰਸ ਮਾਣੇਂਗਾ। ਮਨ = ਹੇ ਮਨ!ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।
 
नाम ततु कलि महि पुनहचरना ॥
Nām ṯaṯ kal mėh punharcẖanā.
In this Dark Age of Kali Yuga, only the Naam, the Name of the Lord, shall be of any real use to you.
ਇਸ ਕਲਜੁਗ ਅੰਦਰ ਰੱਬ ਦਾ ਨਾਮ ਹੀ ਅਸਲੀ ਪ੍ਰਾਸਚਿਤ ਕਰਮ ਹੈ।
ਕਲਿ ਮਹਿ = ਮਨੁੱਖਾ ਜੀਵਨ ਵਿਚ {ਨੋਟ: ਕਿਸੇ ਖ਼ਾਸ ਜੁਗ ਬਾਰੇ ਇਥੇ ਜ਼ਿਕਰ ਨਹੀਂ ਚੱਲ ਰਿਹਾ}। ਪੁਨਹ ਚਰਨਾ = {ਪੁਨਹ = ਮੁੜ, ਦੂਜੀ ਵਾਰ। ਚਰਨ = ਆਚਰਨ, ਕਰਮ} ਕਿਸੇ ਪਾਪ-ਕਰਮ ਦਾ ਅਸਰ ਮਿਟਾਣ ਲਈ ਕੀਤੇ ਕਰਮ, ਪਛਤਾਵੇ ਵਜੋਂ ਕੀਤੇ ਕਰਮ।ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ।
 
घालि घालि अनिक पछुतावहि ॥
Gẖāl gẖāl anik pacẖẖuṯāvahi.
So many work and slave continually, but they come to regret and repent in the end.
ਵਹਿਮ ਅੰਦਰ ਮਿਹਨਤ ਤੇ ਮੁਸ਼ੱਕਤ ਕਰ ਕੇ ਅਨੇਕਾ ਪਸਚਾਤਾਪ ਕਰਦੇ ਹਨ।
xxxਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।
 
बिनु हरि भगति कहा थिति पावहि ॥
Bin har bẖagaṯ kahā thiṯ pāvahi.
Without devotional worship of the Lord, how can they find stability?
ਰੱਬ ਦੇ ਸਿਮਰਨ ਦੇ ਬਾਝੋਂ ਉਹ ਕਿਸ ਤਰ੍ਹਾਂ ਇਸਥਿਤੀ ਨੂੰ ਪਾ ਸਕਦੇ ਹਨ?
ਬਿਤਿ = ਆਤਮਕ ਟਿਕਾਉ, ਸ਼ਾਂਤੀ।ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
 
घोलि महा रसु अम्रितु तिह पीआ ॥
Gẖol mahā ras amriṯ ṯih pī▫ā.
They alone taste the supreme essence, and drink in the Ambrosial Nectar,
ਉਹ ਪਰਮ ਅੰਮ੍ਰਿਤ-ਮਈ ਜੌਹਰ ਨੂੰ ਹਿਲਾ ਕੇ ਪਾਨ ਕਰਦਾ ਹੈ,
xxxਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ)
 
नानक हरि गुरि जा कउ दीआ ॥२०॥
Nānak har gur jā ka▫o ḏī▫ā. ||20||
O Nanak, unto whom the Lord, the Guru, gives it. ||20||
ਹੇ ਨਾਨਕ! ਜਿਸ ਨੂੰ ਰੱਬ ਰੂਪ ਗੁਰੂ ਜੀ ਦਿੰਦੇ ਹਨ।
ਗੁਰਿ = ਗੁਰੂ ਨੇ ॥੨੦॥ਹੇ ਨਾਨਕ! ਜਿਸ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦੇ ਦਿੱਤੀ ॥੨੦॥
 
सलोकु ॥
Salok.
Shalok:
ਸਲੋਕ।
xxxxxx
 
ङणि घाले सभ दिवस सास नह बढन घटन तिलु सार ॥
Ńaṇ gẖāle sabẖ ḏivas sās nah badẖan gẖatan ṯil sār.
He has counted all the days and the breaths, and placed them in people's destiny; they do not increase or decrease one little bit.
ਸਮੂਹ ਦਿਨ ਅਤੇ ਸੁਆਸ ਸੁਆਮੀ ਲੇ ਗਿਣ ਕੇ ਆਦਮੀ ਵਿੱਚ ਪਾਏ ਹਨ। ਉਹ ਇਕ ਕੂੰਜਦ ਮਾਤ੍ਰ ਭੀ ਨ ਵਧਦੇ ਹਨ ਤੇ ਨਾਂ ਹੀ ਘਟਦੇ ਹਨ।
ਙਣਿ = ਗਿਣ ਕੇ। ਘਾਲੇ = ਭੇਜਦਾ ਹੈ। ਦਿਵਸ = ਦਿਨ। ਤਿਲੁ ਸਾਰ = ਤਿਲ ਜਿਤਨਾ ਭੀ।(ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ।
 
जीवन लोरहि भरम मोह नानक तेऊ गवार ॥१॥
Jīvan lorėh bẖaram moh Nānak ṯe▫ū gavār. ||1||
Those who long to live in doubt and emotional attachment, O Nanak, are total fools. ||1||
ਜੋ ਵਹਿਮ ਤੇ ਸੰਸਾਰੀ ਮਮਤਾ ਅੰਦਰ ਜੀਉਣਾ ਚਾਹੁੰਦੇ ਹਨ, ਹੇ ਨਾਨਕ! ਉਹ ਮੂਰਖ ਹਨ।
ਲੋਰਹਿ = ਲੋੜਦੇ ਹਨ ॥੧॥ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
ङंङा ङ्रासै कालु तिह जो साकत प्रभि कीन ॥
Ńańā ńarāsai kāl ṯih jo sākaṯ parabẖ kīn.
NGANGA: Death seizes those whom God has made into faithless cynics.
ਮੌਤ ਉਸ ਨੂੰ ਪਕੜ ਲੈਂਦੀ ਹੈ, ਜਿਸ ਨੂੰ ਠਾਕੁਰ ਨੇ ਮਾਇਆ ਦਾ ਉਪਾਸ਼ਕ ਬਣਾ ਦਿੰਤਾ ਹੈ।
ਙ੍ਰਾਸੈ = ਗ੍ਰਸਦਾ ਹੈ। ਸਾਕਤ = ਮਾਇਆ-ਗ੍ਰਸੇ, ਰੱਬ ਨਾਲੋਂ ਟੁੱਟੇ ਹੋਏ। ਪ੍ਰਭਿ = ਪ੍ਰਭੂ ਨੇ।ਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ,
 
अनिक जोनि जनमहि मरहि आतम रामु न चीन ॥
Anik jon janmėh marėh āṯam rām na cẖīn.
They are born and they die, enduring countless incarnations; they do not realize the Lord, the Supreme Soul.
ਜੋ ਸਰਬ-ਵਿਆਪਕ ਰੂਹ ਨੂੰ ਅਨੁਭਵ ਨਹੀਂ ਕਰਦਾ ਉਹ ਅਨੇਕਾਂ ਜੂਨੀਆਂ ਅੰਦਰ ਜੰਮਦਾ ਤੇ ਮਰਦਾ ਹੈ।
ਚੀਨ = ਪਛਾਣਿਆ।ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।
 
ङिआन धिआन ताहू कउ आए ॥
Ńi▫ān ḏẖi▫ān ṯāhū ka▫o ā▫e.
They alone find spiritual wisdom and meditation,
ਕੇਵਲ ਉਹੀ ਬ੍ਰਹਿਮ ਗਿਆਨ ਅਤੇ ਸਿਮਰਨ ਨੂੰ ਹਾਸਲ ਕਰਦਾ ਹੈ,
xxx(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤ ਉਹਨਾਂ ਨੇ ਹੀ ਜੋੜੀ,
 
करि किरपा जिह आपि दिवाए ॥
Kar kirpā jih āp ḏivā▫e.
whom the Lord blesses with His Mercy;
ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਦਿੰਦਾ ਹੈ।
xxxਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤ ਦਿੱਤੀ।
 
ङणती ङणी नही कोऊ छूटै ॥
Ńaṇṯī ńaṇī nahī ko▫ū cẖẖūtai.
no one is emancipated by counting and calculating.
ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
ਙਣਤੀ ਙਣੀ = ਗਿਣਤੀ ਗਿਣਿਆਂ, ਸੋਚਾਂ ਸੋਚਿਆਂ।ਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।
 
काची गागरि सरपर फूटै ॥
Kācẖī gāgar sarpar fūtai.
The vessel of clay shall surely break.
ਮਿੱਟੀ ਦਾ ਸਰੀਰ ਘੜਾ ਨਿਸਚਿਤ ਹੀ ਟੁੱਟ ਜਾਵੇਗਾ।
ਸਰਪਰ = ਜ਼ਰੂਰ।(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ।
 
सो जीवत जिह जीवत जपिआ ॥
So jīvaṯ jih jīvaṯ japi▫ā.
They alone live, who, while alive, meditate on the Lord.
ਕੇਵਲ ਓਹੀ ਜੀਉਂਦਾ ਹੈ ਜੋ ਜੀਊਦੇ ਜੀ ਸਾਹਿਬ ਦਾ ਸਿਮਰਨ ਕਰਦਾ ਹੈ।
xxx(ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ,
 
प्रगट भए नानक नह छपिआ ॥२१॥
Pargat bẖa▫e Nānak nah cẖẖapi▫ā. ||21||
They are respected, O Nanak, and do not remain hidden. ||21||
ਉਹ ਉਜਾਗਰ ਹੋ ਜਾਂਦਾ ਹੈ ਅਤੇ ਗੁੱਝਾ ਛੁਪਿਆ ਨਹੀਂ ਰਹਿੰਦਾ, ਹੇ ਨਾਨਕ!
xxx॥੨੧॥ਹੇ ਨਾਨਕ! ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ ॥੨੧॥
 
सलोकु ॥
Salok.
Shalok:
ਸਲੋਕ।
xxxxxx
 
चिति चितवउ चरणारबिंद ऊध कवल बिगसांत ॥
Cẖiṯ cẖiṯva▫o cẖarṇārbinḏ ūḏẖ kaval bigsāʼnṯ.
Focus your consciousness on His Lotus Feet, and the inverted lotus of your heart shall blossom forth.
ਆਪਣੇ ਚਿੱਤ ਅੰਦਰ ਸਾਹਿਬ ਦੇ ਕੰਵਲ ਰੂਪੀ ਪੈਰਾ ਦਾ ਸਿਮਰਨ ਕਰਨ ਦੁਆਰਾ ਮੇਰਾ ਮੂਧਾ ਦਿਲ ਕੰਵਲ ਖਿੜ ਗਿਆ ਹੈ।
ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ, ਸੋਹਣੇ ਚਰਨ। ਊਧ = ਉਲਟਿਆ ਹੋਇਆ, ਮਾਇਆ ਵਲ ਪਰਤਿਆ ਹੋਇਆ।(ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ।
 
प्रगट भए आपहि गोबिंद नानक संत मतांत ॥१॥
Pargat bẖa▫e āpėh gobinḏ Nānak sanṯ maṯāʼnṯ. ||1||
The Lord of the Universe Himself becomes manifest, O Nanak, through the Teachings of the Saints. ||1||
ਸਾਧੂਆਂ ਦੇ ਉਪਦੇਸ਼ ਦੁਆਰਾ, ਹੇ ਨਾਨਕ! ਸ੍ਰਿਸ਼ਟੀ ਦਾ ਸੁਆਮੀ ਖੁਦ ਹੀ ਪਰਤੱਖ ਹੋ ਜਾਂਦਾ ਹੈ।
ਆਪਹਿ = ਆਪ ਹੀ। ਗਬਿੰਦ = {ਨੋਟ: ਅਖਰ 'ਗ' ਦੇ ਨਾਲ ਦੋ ਲਗਾਂ ਹਨ: ੋ, ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ} ॥੧॥ਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
चचा चरन कमल गुर लागा ॥
Cẖacẖā cẖaran kamal gur lāgā.
CHACHA: When I became attached to the Lord's Lotus Feet,
ਚ- ਜਦ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾ ਨਾਲ ਜੁੜਿਆਂ,
xxxਜਦੋਂ (ਕਿਸੇ ਜੀਵ ਦਾ ਮੱਥਾ) ਗੁਰੂ ਦੇ ਸੋਹਣੇ ਚਰਨਾਂ ਤੇ ਲੱਗੇ,
 
धनि धनि उआ दिन संजोग सभागा ॥
Ḏẖan ḏẖan u▫ā ḏin sanjog sabẖāgā.
blessed, blessed is that day.
ਮੁਬਾਰਕ, ਮੁਬਾਰਕ, ਹੈ ਉਹ ਦਿਹਾੜਾ ਅਤੇ ਵਡਭਾਗਾ ਹੈ ਉਹ ਢੋ-ਮੇਲ।
ਉਆ ਦਿਨ = ਉਹ ਦਿਹਾੜੇ।ਉਹ ਦਿਨ ਭਾਗਾਂ ਵਾਲੇ, ਉਹ ਸਮਾ ਭਾਗਾਂ ਵਾਲਾ ਸਮਝੋ।
 
चारि कुंट दह दिसि भ्रमि आइओ ॥
Cẖār kunt ḏah ḏis bẖaram ā▫i▫o.
After wandering around in the four quarters and the ten directions,
ਮੈਂ ਚੋਹੀਂ ਪਾਸੀਂ ਅਤੇ ਦਸੀਂ ਤਰਫੀਂ ਭਟਕ ਕੇ ਆਇਆ ਹਾਂ,
xxx(ਪ੍ਰਭੂ ਦੀ ਦੀਦਾਰ ਦੀ ਖ਼ਾਤਰ, ਜੀਵ) ਚੌਹੀਂ ਤਰਫ਼ੀਂ ਦਸੀਂ ਪਾਸੀਂ ਭੀ ਭਟਕ ਆਵੇ (ਤਦ ਭੀ ਸਫਲਤਾ ਨਹੀਂ ਹੁੰਦੀ।)
 
भई क्रिपा तब दरसनु पाइओ ॥
Bẖa▫ī kirpā ṯab ḏarsan pā▫i▫o.
God showed His Mercy to me, and then I obtained the Blessed Vision of His Darshan.
ਜਦ ਰੱਬ ਨੇ ਰਹਿਮਤ ਕੀਤੀ, ਤਦ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ।
xxxਦੀਦਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਦੀ ਮਿਹਰ ਹੋਵੇ। (ਤੇ ਮਿਹਰ ਹੋਇਆਂ ਗੁਰੂ ਦੀ ਸੰਗਤ ਮਿਲਦੀ ਹੈ)।
 
चार बिचार बिनसिओ सभ दूआ ॥
Cẖār bicẖār binsi▫o sabẖ ḏū▫ā.
By pure lifestyle and meditation, all duality is removed.
ਸਰੇਸ਼ਟ ਸਿਮਰਨ ਦੁਆਰਾ ਸਮੂਹ ਦਵੈਤ-ਭਾਵ ਦੂਰ ਹੋ ਗਿਆ ਹੈ।
ਚਾਰ = ਸੁੰਦਰ। ਬਿਚਾਰ = ਵਿਚਾਰਾਂ। ਦੂਆ = ਦੂਜਾ ਭਾਵ, ਮਾਇਆ ਦਾ ਪਿਆਰ।ਵਿਚਾਰ ਸੁਅੱਛ ਹੋ ਜਾਂਦੇ ਹਨ, ਮਾਇਆ ਦਾ ਪਿਆਰ ਸਾਰਾ ਹੀ ਮੁੱਕ ਜਾਂਦਾ ਹੈ।
 
साधसंगि मनु निरमल हूआ ॥
Sāḏẖsang man nirmal hū▫ā.
In the Saadh Sangat, the Company of the Holy, the mind becomes immaculate.
ਸਤਿ ਸੰਗਤ ਅੰਦਰ ਮੇਰਾ ਚਿੱਤ ਸੁੱਧ ਹੋ ਗਿਆ ਹੈ।
xxxਗੁਰੂ ਦੀ ਸੰਗਤ ਵਿਚ ਮਨ ਪਵਿਤ੍ਰ ਹੋ ਜਾਂਦਾ ਹੈ।
 
चिंत बिसारी एक द्रिसटेता ॥
Cẖinṯ bisārī ek ḏaristeṯā.
Anxieties are forgotten, and the One Lord alone is seen,
ਉਹ ਫ਼ਿਕਰ-ਚਿੰਤਾ ਨੂੰ ਭੁੱਲ ਜਾਂਦਾ ਹੈ ਅਤੇ ਇਕ ਸੁਆਮੀ ਨੂੰ ਵੇਖ ਲੈਦਾ ਹੈ,
ਦ੍ਰਿਸਟੇਤਾ = ਦਰਸਨ ਕੀਤਾ।ਉਸ ਨੂੰ (ਹਰ ਥਾਂ) ਇਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ),
 
नानक गिआन अंजनु जिह नेत्रा ॥२२॥
Nānak gi▫ān anjan jih neṯarā. ||22||
O Nanak, by those whose eyes are anointed with the ointment of spiritual wisdom. ||22||
ਨਾਨਕ, ਜਿਸ ਦੀਆਂ ਅੱਖਾਂ ਵਿੱਚ ਬ੍ਰਹਿਮ ਬੀਚਾਰ ਦਾ ਸੁਰਮਾ ਪੈ ਜਾਂਦਾ ਹੈ।
ਅੰਜਨੁ = ਸੁਰਮਾ। ਜਿਹ = ਜਿਸ ਦੀਆਂ ॥੨੨॥ਹੇ ਨਾਨਕ! ਜਿਸ ਦੀਆਂ ਅੱਖਾਂ ਵਿਚ (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਪੈਂਦਾ ਹੈ ॥੨੨॥
 
सलोकु ॥
Salok.
Shalok:
ਸਲੋਕ।
xxxxxx
 
छाती सीतल मनु सुखी छंत गोबिद गुन गाइ ॥
Cẖẖāṯī sīṯal man sukẖī cẖẖanṯ gobiḏ gun gā▫e.
The heart is cooled and soothed, and the mind is at peace, chanting and singing the Glorious Praises of the Lord of the Universe.
ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਛੰਦ ਗਾਇਨ ਕਰਨ ਦੁਆਰਾ ਹਿੱਕ ਠੰਡੀਠਾਰ ਅਤੇ ਆਤਮਾ ਪਰਸੰਨ ਹੋ ਜਾਂਦੀ ਹੈ।
ਸੀਤਲ = ਠੰਡੀ। ਛੰਤ = ਛੰਦ, ਗੀਤ। ਗਾਇ = ਗਾ ਕੇ।ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ,
 
ऐसी किरपा करहु प्रभ नानक दास दसाइ ॥१॥
Aisī kirpā karahu parabẖ Nānak ḏās ḏasā▫e. ||1||
Show such Mercy, O God, that Nanak may become the slave of Your slaves. ||1||
ਇਹੋ ਜਿਹੀ ਰਹਿਮਤ ਧਾਰ ਹੇ ਮੇਰੇ ਸੁਆਮੀ! ਕਿ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਵੇ।
ਦਾਸ ਦਸਾਇ = ਦਾਸਾਂ ਦਾ ਦਾਸ ॥੧॥ਹੇ ਪ੍ਰਭੂ! ਮੇਰੇ ਤੇ ਅਜੇਹੀ ਮਿਹਰ ਕਰ। ਨਾਨਾਕ ਆਖਦਾ ਹੈ ਕਿ ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
छछा छोहरे दास तुमारे ॥
Cẖẖacẖẖā cẖẖohre ḏās ṯumāre.
CHHACHHA: I am Your child-slave.
ਛ- ਮੈਂ ਤੇਰਾ ਗੁਲਾਮ ਛੋਕਰਾ ਹਾਂ।
ਛੋਹਰੇ = ਬਾਲਕੇ, ਦਾਸ।ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ)
 
दास दासन के पानीहारे ॥
Ḏās ḏāsan ke pānīhāre.
I am the water-carrier of the slave of Your slaves.
ਮੈਂ ਤੇਰੇ ਨਫਰਾਂ ਦੇ ਨਫਰ ਦਾ ਜਲ-ਢੋਣ ਵਾਲਾ ਹਾਂ।
ਪਾਨੀਹਾਰੇ = ਪਾਣੀ ਭਰਨ ਵਾਲੇ।ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ)।
 
छछा छारु होत तेरे संता ॥
Cẖẖacẖẖā cẖẖār hoṯ ṯere sanṯā.
Chhachha: I long to become the dust under the feet of Your Saints.
ਛ- ਤਾਂ ਜੋ ਮੈਂ ਤੇਰੇ ਸਾਧੂਆਂ ਦੇ ਪੈਰਾ ਦੀ ਧੂੜ ਹੋ ਜਾਵਾਂ,
ਛਾਰੁ = ਚਰਨ-ਧੂੜ।ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ,