Sri Guru Granth Sahib Ji

Ang: / 1430

Your last visited Ang:

त्रास मिटै जम पंथ की जासु बसै मनि नाउ ॥
Ŧarās mitai jam panth kī jās basai man nā▫o.
One whose heart is filled with the Name shall have no fear on the path of death.
ਜਿਸ ਦੇ ਦਿਲ ਵਿੱਚ ਨਾਮ ਨਿਵਾਸ ਰਖਦਾ ਹੈ, ਉਸ ਨੂੰ ਮੌਤ ਵਾਲੀ ਸੜਕ ਤੇ ਡਰ ਨਹੀਂ ਵਾਪਰਦਾ।
ਤ੍ਰਾਸ = ਡਰ। ਪੰਥ = ਰਸਤਾ। ਜਾਸੁ ਮਨਿ = ਜਿਸ ਦੇ ਮਨ ਵਿਚ।ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ)।
 
गति पावहि मति होइ प्रगास महली पावहि ठाउ ॥
Gaṯ pāvahi maṯ ho▫e pargās mahlī pāvahi ṯẖā▫o.
He shall obtain salvation, and his intellect shall be enlightened; he will find his place in the Mansion of the Lord's Presence.
ਉਹ ਮੁਕਤੀ ਹਾਸਲ ਕਰ ਲਵੇਗਾ, ਉਸ ਦੀ ਸੁਰਤੀ ਪ੍ਰਕਾਸ਼ਵਾਨ ਹੋ ਜਾਏਗੀ ਅਤੇ ਉਸ ਨੂੰ ਮਾਲਕ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਏਗਾ।
ਮਹਲੀ = ਪ੍ਰਭੂ ਦੇ ਘਰ ਵਿਚ। ਠਾਉ = ਥਾਂ।(ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਟਿਕੀ ਰਹੇਗੀ।
 
ताहू संगि न धनु चलै ग्रिह जोबन नह राज ॥
Ŧāhū sang na ḏẖan cẖalai garih joban nah rāj.
Neither wealth, nor household, nor youth, nor power shall go along with you.
ਤੇਰੇ ਨਾਲ ਨਾਂ ਦੌਲਤ, ਨਾਂ ਘਰ, ਨਾਂ ਜੁਆਨੀ, ਨਾਂ ਹੀ ਪਾਤਸ਼ਾਹੀ ਜਾਵੇਗੀ।
ਤਾਹ ਸੰਗਿ = ਤੇਰੇ ਨਾਲ।(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ;
 
संतसंगि सिमरत रहहु इहै तुहारै काज ॥
Saṯsang simraṯ rahhu ihai ṯuhārai kāj.
In the Society of the Saints, meditate in remembrance on the Lord. This alone shall be of use to you.
ਸਾਧ ਸੰਗਤ ਅੰਦਰ ਵਾਹਿਗੁਰੂ ਦਾ ਭਜਨ ਕਰਦਾ ਰਹੁ ਕੇਵਲ ਇਹੀ ਤੇਰੇ ਕੰਮ ਆਏਗਾ।
xxxਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ।
 
ताता कछू न होई है जउ ताप निवारै आप ॥
Ŧāṯā kacẖẖū na ho▫ī hai ja▫o ṯāp nivārai āp.
There will be no burning at all, when He Himself takes away your fever.
ਜਦ ਪ੍ਰਭੂ ਖੁਦ ਤੇਰਾ ਬੁਖਾਰ ਉਤਾਰੇਗਾ, ਤਾਂ ਹੰਢੋ ਹੀ ਕੋਈ ਸੜੇਵਾਂ ਨਹੀਂ ਹੋਵੇਗਾ।
ਤਾਤਾ = ਸਾੜਾ, ਕਲੇਸ਼।(ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ।
 
प्रतिपालै नानक हमहि आपहि माई बाप ॥३२॥
Paraṯipālai Nānak hamėh āpėh mā▫ī bāp. ||32||
O Nanak, the Lord Himself cherishes us; He is our Mother and Father. ||32||
ਨਾਨਕ, ਵਾਹਿਗੁਰੂ ਆਪੇ ਹੀ ਸਾਨੂੰ ਪਾਲਦਾ ਪੋਸਦਾ ਹੈ। ਉਹ ਸਾਡੀ ਅੰਮੜੀ ਅਤੇ ਬਾਬਲ ਹੈ।
ਆਪਹਿ = ਆਪ ਹੀ ॥੩੨॥ਹੇ ਨਾਨਕ! ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ ॥੩੨॥
 
सलोकु ॥
Salok.
Shalok:
ਸਲੋਕ।
xxxxxx
 
थाके बहु बिधि घालते त्रिपति न त्रिसना लाथ ॥
Thāke baho biḏẖ gẖālṯe ṯaripaṯ na ṯarisnā lāth.
They have grown weary, struggling in all sorts of ways; but they are not satisfied, and their thirst is not quenched.
ਅਧਰਮੀ ਅਨੇਕਾਂ ਤਰੀਕਿਆਂ ਨਾਲ ਮਿਹਨਤ ਕਰਨ ਦੁਆਰਾ ਹਾਰ ਹੁੱਟ ਗਏ ਹਨ। ਉਨ੍ਹਾਂ ਨੂੰ ਰੱਜ ਨਹੀਂ ਆਇਆ ਅਤੇ ਨਾਂ ਹੀ ਉਨ੍ਹਾਂ ਦੀ ਤਰੇਹ ਬੁੱਝੀ ਹੈ।
xxxਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ;
 
संचि संचि साकत मूए नानक माइआ न साथ ॥१॥
Sancẖ sancẖ sākaṯ mū▫e Nānak mā▫i▫ā na sāth. ||1||
Gathering in and hoarding what they can, the faithless cynics die, O Nanak, but the wealth of Maya does not go with them in the end. ||1||
ਇਕੱਠੀ ਤੇ ਇਕੱਤ੍ਰ ਕਰਦੇ ਕਰਦੇ ਮਾਇਆ ਦੇ ਪੁਜਾਰੀ ਮਰ ਜਾਂਦੇ ਹਨ ਅਤੇ ਮਾਲ ਧਨ ਉਨ੍ਹਾਂ ਦੇ ਨਾਲ ਨਹੀਂ ਜਾਂਦਾ।
ਸਚਿ = ਇਕੱਠੀ ਕਰ ਕੇ। ਸਾਕਤ = ਮਾਇਆ-ਗ੍ਰਸੇ ਜੀਵ ॥੧॥ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
थथा थिरु कोऊ नही काइ पसारहु पाव ॥
Thathā thir ko▫ū nahī kā▫e pasārahu pāv.
T'HAT'HA: Nothing is permanent - why do you stretch out your feet?
ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?
xxxਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
 
अनिक बंच बल छल करहु माइआ एक उपाव ॥
Anik bancẖ bal cẖẖal karahu mā▫i▫ā ek upāv.
You commit so many fraudulent and deceitful actions as you chase after Maya.
ਕੇਵਲ ਦੌਲਤ ਦੇ ਉਪਰਾਲੇ ਦੀ ਖਾਤਰ ਤੂੰ ਬੜੇ ਧੋਖੇ ਅਤੇ ਠੱਗੀਆਂ-ਬੱਗੀਆਂ ਕਰਦਾ ਹੈ।
ਬੰਚ = ਠੱਗੀ। ਬਲ ਛਲ = ਵਲ-ਛਲ, ਫ਼ਰੇਬ।ਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ।
 
थैली संचहु स्रमु करहु थाकि परहु गावार ॥
Thailī sancẖahu saram karahu thāk parahu gāvār.
You work to fill up your bag, you fool, and then you fall down exhausted.
ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।
ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ!ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ,
 
मन कै कामि न आवई अंते अउसर बार ॥
Man kai kām na āvī anṯe a▫osar bār.
But this shall be of no use to you at all at that very last instant.
ਉਹ ਅਖੀਰ ਦੇ ਮੂਹਤ ਵੇਲੇ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਣੀ।
ਅਉਸਰ = ਸਮਾ।ਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ।
 
थिति पावहु गोबिद भजहु संतह की सिख लेहु ॥
Thiṯ pāvhu gobiḏ bẖajahu sanṯėh kī sikẖ leho.
You shall find stability only by vibrating upon the Lord of the Universe, and accepting the Teachings of the Saints.
ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸਾਧੂਆਂ ਦੇ ਉਪਦੇਸ਼ ਨੂੰ ਮੰਨਣ ਦੁਆਰਾ ਤੂੰ ਅਸਥਿਰਤਾ ਨੂੰ ਪ੍ਰਾਪਤ ਹੋ ਜਾਵੇਗਾ।
ਥਿਤਿ = ਸ਼ਾਂਤੀ, ਟਿਕਾਉ। ਸਿਖ = ਸਿੱਖਿਆ।ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ।
 
प्रीति करहु सद एक सिउ इआ साचा असनेहु ॥
Parīṯ karahu saḏ ek si▫o i▫ā sācẖā asnehu.
Embrace love for the One Lord forever - this is true love!
ਹਮੇਸ਼ਾਂ ਇਕ ਸੁਆਮੀ ਨਾਲ ਪਿਰਹੜੀ ਪਾ! ਏਹੀ ਸੱਚਾ ਪ੍ਰੇਮ ਹੈ।
ਅਸਨੇਹੁ = ਨੇਹੁ, ਪਿਆਰ {स्नेह ਦੇ ਦੋ ਪੰਜਾਬੀ ਰੂਪ: ਨੇਹੁ, ਅਸਨੇਹੁ}।ਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ।
 
कारन करन करावनो सभ बिधि एकै हाथ ॥
Kāran karan karāvano sabẖ biḏẖ ekai hāth.
He is the Doer, the Cause of causes. All ways and means are in His Hands alone.
ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।
xxx(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
 
जितु जितु लावहु तितु तितु लगहि नानक जंत अनाथ ॥३३॥
Jiṯ jiṯ lāvhu ṯiṯ ṯiṯ lagėh Nānak janṯ anāth. ||33||
Whatever You attach me to, to that I am attached; O Nanak, I am just a helpless creature. ||33||
ਜਿਥੇ ਜਿਥੇ ਤੂੰ ਉਸ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲਗ ਜਾਂਦਾ ਹੈ, ਹੇ ਸੁਆਮੀ! ਜੀਵ, ਹੇ ਨਾਨਕ! ਨਿਹੱਥਲ ਹੈ।
xxx॥੩੩॥ਹੇ ਨਾਨਕ! ਜਿੱਧਰ ਪ੍ਰਭੂ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਪ੍ਰਭੂ ਦੇ ਹੱਥ ਵਿਚ ਹੈ, ਉਹ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ॥੩੩॥
 
सलोकु ॥
Salok.
Shalok:
ਸਲੋਕ।
xxxxxx
 
दासह एकु निहारिआ सभु कछु देवनहार ॥
Ḏāsah ek nihāri▫ā sabẖ kacẖẖ ḏevanhār.
His slaves have gazed upon the One Lord, the Giver of everything.
ਉਸ ਦੇ ਗੋਲਿਆਂ ਨੇ ਇਕ ਮਾਲਕ ਨੂੰ ਵੇਖਿਆ ਹੈ, ਜੋ ਸਾਰਾ ਕੁਛ ਦੇਣ ਵਾਲਾ ਹੈ।
ਦਾਸਹਿ = ਦਾਸਾਂ ਨੇ। ਨਿਹਾਰਿਆ = ਵੇਖਿਆ ਹੈ।ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤ ਪ੍ਰਭੂ ਆਪ ਹੀ ਦੇਣ ਵਾਲਾ ਹੈ।
 
सासि सासि सिमरत रहहि नानक दरस अधार ॥१॥
Sās sās simraṯ rahėh Nānak ḏaras aḏẖār. ||1||
They continue to contemplate Him with each and every breath; O Nanak, the Blessed Vision of His Darshan is their Support. ||1||
ਹਰ ਸੁਆਸ ਨਾਲ ਉਹ ਵਾਹਿਗੁਰੂ ਦਾ ਚਿੰਤਨ ਕਰੀ ਜਾਂਦੇ ਹਨ। ਨਾਨਕ ਉਸ ਦਾ ਦੀਦਾਰ ਉਨ੍ਹਾਂ ਦਾ ਆਸਰਾ ਹੈ।
ਅਧਾਰ = ਆਸਰਾ ॥੧॥(ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
ददा दाता एकु है सभ कउ देवनहार ॥
Ḏaḏā ḏāṯā ek hai sabẖ ka▫o ḏevanhār.
DADDA: The One Lord is the Great Giver; He is the Giver to all.
ਦ-ਅਦੁੱਤੀ ਸਾਹਿਬ ਦੀ ਦਾਤਾਰ ਹੈ। ਉਹ ਸਾਰਿਆਂ ਨੂੰ ਦੇਣ ਵਾਲਾ ਹੈ।
xxxਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ,
 
देंदे तोटि न आवई अगनत भरे भंडार ॥
Ḏeʼnḏe ṯot na āvī agnaṯ bẖare bẖandār.
There is no limit to His Giving. His countless warehouses are filled to overflowing.
ਉਸ ਦੇ ਦੇਣ ਵਿੱਚ ਕਮੀ ਨਹੀਂ। ਅਨਗਿਣਤ ਹਨ ਉਸ ਦੇ ਪਰੀਪੂਰਨ ਖ਼ਜ਼ਾਨੇ।
ਅਗਨਤ = ਅ-ਗਨਤ, ਜੋ ਗਿਣੇ ਨਾ ਜਾ ਸਕਣ।ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ।
 
दैनहारु सद जीवनहारा ॥
Ḏainhār saḏ jīvanhārā.
The Great Giver is alive forever.
ਦੇਣ ਵਾਲਾ ਸਦੀਵੀ ਸੁਰਜੀਤ ਹੈ।
ਦੈਨਹਾਰੁ = ਦਾਤਾਰ।ਦਾਤਾਰ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ,
 
मन मूरख किउ ताहि बिसारा ॥
Man mūrakẖ ki▫o ṯāhi bisārā.
O foolish mind, why have you forgotten Him?
ਹੈ ਮੂੜ ਮਨੁੱਖ! ਤੂੰ ਉਸ ਨੂੰ ਕਿਉਂ ਭੁਲਾ ਦਿੱਤਾ ਹੈ।
ਤਾਹਿ = ਉਸ ਨੂੰ।ਹੇ ਮੂਰਖ ਮਨ! ਤੂੰ ਉਸ ਨੂੰ ਕਿਉਂ ਭੁਲਾਂਦਾ ਹੈਂ?
 
दोसु नही काहू कउ मीता ॥
Ḏos nahī kāhū ka▫o mīṯā.
No one is at fault, my friend.
ਕਿਸੇ ਦਾ ਕਸੂਰ ਨਹੀਂ, ਹੈ ਮੇਰੀ ਮਿੱਤ੍ਰ!
ਮੀਤਾ = ਹੇ ਮਿੱਤਰ!ਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਭੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ)
 
माइआ मोह बंधु प्रभि कीता ॥
Mā▫i▫ā moh banḏẖ parabẖ kīṯā.
God created the bondage of emotional attachment to Maya.
ਮੋਹਨੀ ਦੀ ਲਗਨ ਦੀਆਂ ਬੇੜੀਆਂ ਸਾਹਿਬ ਨੇ ਹੀ ਘੜੀਆਂ ਹਨ।
ਪ੍ਰਭਿ = ਪ੍ਰਭੂ ਨੇ। ਬੰਧੁ = ਬੰਨ੍ਹ, ਡੱਕਾ, ਰੋਕ।(ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ੍ਹ ਬਣਾ ਦਿੱਤਾ ਹੈ।
 
दरद निवारहि जा के आपे ॥
Ḏaraḏ nivārėh jā ke āpe.
He Himself removes the pains of the Gurmukh;
ਜਿਸ ਦਾ ਉਹ ਆਪ ਦੁਖ ਦੂਰ ਕਰ ਦਿੰਦਾ ਹੈ,
xxxਹੇ ਪ੍ਰਭੂ! ਜਿਨ੍ਹਾਂ ਬੰਦਿਆਂ ਦੇ ਦਿਲ ਵਿਚੋਂ ਤੂੰ ਆਪ ਹੀ (ਮਾਇਆ ਦੇ ਮੋਹ ਦੀਆਂ) ਚੋਭਾਂ ਦੂਰ ਕਰਦਾ ਹੈਂ,
 
नानक ते ते गुरमुखि ध्रापे ॥३४॥
Nānak ṯe ṯe gurmukẖ ḏẖarāpe. ||34||
O Nanak, he is fulfilled. ||34||
ਉਹ ਗੁਰੂ-ਅਨੁਸਾਰੀ ਰੱਜ ਜਾਂਦਾ ਹੈ, ਹੇ ਨਾਨਕ!
ਧ੍ਰਾਪੇ = ਰੱਜ ਜਾਂਦੇ ਹਨ। ਤੇ ਤੇ = ਉਹ ਉਹ ਬੰਦੇ ॥੩੪॥ਹੇ ਨਾਨਕ! ਉਹ ਗੁਰੂ ਦੀ ਸਰਨ ਪੈ ਕੇ ਮਾਇਆ ਵਲੋਂ ਰੱਜ ਜਾਂਦੇ ਹਨ (ਤ੍ਰਿਸ਼ਨਾ ਮੁਕਾ ਲੈਂਦੇ ਹਨ) ॥੩੪॥
 
सलोकु ॥
Salok.
Shalok:
ਸਲੋਕ।
xxxxxx
 
धर जीअरे इक टेक तू लाहि बिडानी आस ॥
Ḏẖar jī▫are ik tek ṯū lāhi bidānī ās.
O my soul, grasp the Support of the One Lord; give up your hopes in others.
ਹੈ ਮੇਰੀ ਜਿੰਦੜੀਏ! ਤੂੰ ਇਕ ਵਾਹਿਗੁਰੂ ਦਾ ਆਸਰਾ ਪਕੜ। ਹੋਰਸ ਦੀ ਉਮੀਦ ਨੂੰ ਤਿਆਗ ਦੇ।
ਜੀਅਰੇ = ਹੇ ਜਿੰਦੇ! ਲਾਹਿ = ਦੂਰ ਕਰ। ਬਿਡਾਨੀ = ਬਿਗਾਨੀ[ਹੇ ਮੇਰੀ ਜਿੰਦੇ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ।
 
नानक नामु धिआईऐ कारजु आवै रासि ॥१॥
Nānak nām ḏẖi▫ā▫ī▫ai kāraj āvai rās. ||1||
O Nanak, meditating on the Naam, the Name of the Lord, your affairs shall be resolved. ||1||
ਨਾਨਕ, ਨਾਮ ਦਾ ਆਰਾਧਨ ਕਰਨ ਦੁਆਰਾ ਕੰਮ ਠੀਕ ਹੋ ਜਾਂਦੇ ਹਨ।
xxx॥੧॥ਹੇ ਨਾਨਕ! ਸਦਾ ਪ੍ਰਭੂ ਦੀ ਯਾਦ ਮਨ ਵਿਚ ਵਸਾਣੀ ਚਾਹੀਦੀ ਹੈ, ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
धधा धावत तउ मिटै संतसंगि होइ बासु ॥
Ḏẖaḏẖā ḏẖāvaṯ ṯa▫o mitai saṯsang ho▫e bās.
DHADHA: The mind's wanderings cease, when one comes to dwell in the Society of the Saints.
ਧ- ਕੇਵਲ ਤਦੇ ਹੀ ਭਟਕਣ ਮੁਕਦੀ ਹੈ, ਤਦ ਇਨਸਾਨ ਨੂੰ ਸਤਿਸੰਗਤ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ ਹੈ।
ਧਾਵਤ = (ਮਾਇਆ ਦੀ ਖ਼ਾਤਰ) ਭਟਕਣਾ। ਤਉ = ਤਦੋਂ। ਬਾਸੁ = ਵਸੇਬਾ।ਜੇ ਸੰਤਾਂ ਦੀ ਸੰਗਤ ਵਿਚ ਬਹਣ-ਖਲੋਣ ਹੋ ਜਾਏ, ਤਾਂ (ਮਾਇਆ ਦੀ ਖ਼ਾਤਰ ਮਨ ਦੀ ਬੇ-ਸਬਰੀ ਵਾਲੀ) ਭਟਕਣਾ ਮਿਟ ਜਾਂਦੀ ਹੈ।
 
धुर ते किरपा करहु आपि तउ होइ मनहि परगासु ॥
Ḏẖur ṯe kirpā karahu āp ṯa▫o ho▫e manėh pargās.
If the Lord is Merciful from the very beginning, then one's mind is enlightened.
ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।
ਧਰ ਤੇ = ਧੁਰ ਤੋਂ, ਆਪਣੇ ਦਰ ਤੋਂ। ਮਨਹਿ = ਮਨ ਵਿਚ। ਪਰਗਾਸੁ = ਚਾਨਣ, ਸਹੀ ਜੀਵਨ ਦੀ ਸੂਝ।(ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ)।
 
धनु साचा तेऊ सच साहा ॥
Ḏẖan sācẖā ṯe▫ū sacẖ sāhā.
Those who have the true wealth are the true bankers.
ਜਿਨ੍ਹਾਂ ਕੋਲ ਸੱਚੀ ਦੌਲਤ ਹੈ, ਉਹੀ ਸੱਚੇ ਸਾਹੂਕਾਰ ਹਨ।
ਸਾਚਾ = ਸਦਾ-ਥਿਰ ਰਹਿਣ ਵਾਲਾ। ਤੇਊ = ਉਹੀ ਬੰਦੇ।(ਉਸ ਨੂੰ ਇਹ ਗਿਆਨ ਹੁੰਦਾ ਹੈ ਕਿ) ਅਸਲ ਸੱਚੇ ਸਾਹੂਕਾਰ ਉਹ ਹਨ (ਜਿਨ੍ਹਾਂ ਪਾਸ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਹੈ,
 
हरि हरि पूंजी नाम बिसाहा ॥
Har har pūnjī nām bihāsā.
The Lord, Har, Har, is their wealth, and they trade in His Name.
ਮਾਲਕ ਸੁਆਮੀ ਦਾ ਨਾਮ ਉਨ੍ਹਾਂ ਦੀ ਰਕਮ-ਰਾਸ ਹੈ ਅਤੇ ਉਹ ਉਸ ਦੇ ਨਾਮ ਦਾ ਵਣਜ ਕਰਦੇ ਹਨ।
ਵਿਸਾਹਾ = ਵਿਹਾਝਿਆ, ਵਪਾਰ ਕੀਤਾ।ਜੋ ਹਰੀ-ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ।
 
धीरजु जसु सोभा तिह बनिआ ॥
Ḏẖīraj jas sobẖā ṯih bani▫ā.
Patience, glory and honor come to those
ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,
ਧੀਰਜੁ = ਗੰਭੀਰਤਾ, ਜਿਗਰਾ। ਤਿਹ = ਉਹਨਾਂ ਦਾ।ਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ,
 
हरि हरि नामु स्रवन जिह सुनिआ ॥
Har har nām sarvan jih suni▫ā.
who listen to the Name of the Lord, Har, Har.
ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਸ੍ਰਵਣ ਕਰਦਾ ਹੈ।
ਸ੍ਰਵਨ = ਕੰਨਾਂ ਨਾਲ।ਜੇਹੜੇ ਬੰਦੇ ਹਰੀ-ਨਾਮ ਕੰਨਾਂ ਨਾਲ (ਧਿਆਨ ਨਾਲ) ਸੁਣਦੇ ਰਹਿੰਦੇ ਹਨ।
 
गुरमुखि जिह घटि रहे समाई ॥
Gurmukẖ jih gẖat rahe samā▫ī.
That Gurmukh whose heart remains merged with the Lord,
ਜਿਸ ਪੁਰਸ਼ ਦੇ ਦਿਲ ਅੰਦਰ ਮੁਖੀ ਮਾਲਕ ਰਮਿਆ ਹੋਇਆ ਹੈ,
ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ[ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
 
नानक तिह जन मिली वडाई ॥३५॥
Nānak ṯih jan milī vadā▫ī. ||35||
O Nanak, obtains glorious greatness. ||35||
ਹੇ ਨਾਨਕ! ਉਹ ਮਹਿਮਾ ਨੂੰ ਪਰਾਪਤ ਹੋ ਜਾਂਦਾ ਹੈ।
xxx॥੩੫॥ਹੇ ਨਾਨਕ! ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੩੫॥
 
सलोकु ॥
Salok.
Shalok:
ਸਲੋਕ।
xxxxxx
 
नानक नामु नामु जपु जपिआ अंतरि बाहरि रंगि ॥
Nānak nām nām jap japi▫ā anṯar bāhar rang.
O Nanak, one who chants the Naam, and meditates on the Naam with love inwardly and outwardly,
ਨਾਨਕ ਜੋ ਅੰਦਰ ਅਤੇ ਬਾਹਰ ਅਨੁਰਾਗ ਅਤੇ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ। ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ। ਰੰਗਿ = ਪਿਆਰ ਵਿਚ।ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ)
 
गुरि पूरै उपदेसिआ नरकु नाहि साधसंगि ॥१॥
Gur pūrai upḏesi▫ā narak nāhi sāḏẖsang. ||1||
receives the Teachings from the Perfect Guru; he joins the Saadh Sangat, the Company of the Holy, and does not fall into hell. ||1||
ਪੂਰਨ ਗੁਰਾਂ ਪਾਸੋਂ ਸਿਖ-ਮਤ ਲੈਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਦੋਜਕ ਵਿੱਚ ਨਹੀਂ ਪੈਦਾ।
ਗੁਰਿ = ਗੁਰੂ ਨੂੰ। ਉਪਦੇਸਿਆ = ਨੇੜੇ ਵਿਖਾ ਦਿੱਤਾ। ਨਰਕੁ = ਦੁੱਖ-ਕਲੇਸ਼ ॥੧॥ਹੇ ਨਾਨਕ! ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ ॥੧॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
नंना नरकि परहि ते नाही ॥
Nannā narak parėh ṯe nāhī.
NANNA: Those shall not fall into hell,
ਨ- ਉਹ ਦੋਜ਼ਕ ਵਿੱਚ ਨਹੀਂ ਪੈਦੇ,
ਨਰਕਿ = ਨਰਕ ਵਿਚ, ਘੋਰ ਦੁੱਖ ਵਿਚ। ਤੇ = ਉਹ ਬੰਦੇ। ਪਰਹਿ = ਪੈਂਦੇ।ਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ,
 
जा कै मनि तनि नामु बसाही ॥
Jā kai man ṯan nām basāhī.
whose minds and bodies are filled with the Naam.
ਜਿਨ੍ਹਾਂ ਦੇ ਦਿਲ ਅਤੇ ਦੇਹਿ ਅੰਦਰ ਨਾਮ ਵਸਦਾ ਹੈ,
xxxਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ।
 
नामु निधानु गुरमुखि जो जपते ॥
Nām niḏẖān gurmukẖ jo japṯe.
Those Gurmukhs who chant the treasure of the Naam,
ਜੋ ਗੁਰਾਂ ਦੇ ਰਾਹੀਂ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ,
ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ।ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ,
 
बिखु माइआ महि ना ओइ खपते ॥
Bikẖ mā▫i▫ā mėh nā o▫e kẖapṯe.
are not destroyed by the poison of Maya.
ਉਹ ਮੋਹਨੀ ਦੀ ਜ਼ਹਿਰ ਵਿੱਚ ਤਬਾਹ ਨਹੀਂ ਹੁੰਦੇ।
ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ।ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ।
 
नंनाकारु न होता ता कहु ॥
Nannākār na hoṯā ṯā kaho.
Those shall not be turned away,
ਉਨ੍ਹਾਂ ਨੂੰ ਕੋਈ ਇਨਕਾਰ ਨਹੀਂ ਹੁੰਦਾ,
ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ।ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ,
 
नामु मंत्रु गुरि दीनो जा कहु ॥
Nām manṯar gur ḏīno jā kaho.
who have been given the Mantra of the Naam by the Guru.
ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਜਾਦੂ ਬਖਸ਼ਿਆ ਹੈ।
ਮੰਤ੍ਰੁ = ਉਪਦੇਸ਼। ਜਾ ਕਹੁ = ਜਿਨ੍ਹਾਂ ਨੂੰ।ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ।