Sri Guru Granth Sahib Ji

Ang: / 1430

Your last visited Ang:

असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
जह मात पिता सुत मीत न भाई ॥
Jah māṯ piṯā suṯ mīṯ na bẖā▫ī.
Where there is no mother, father, children, friends or siblings -
ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
ਜਹ = ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ)। ਸਤੁ = ਪੁੱਤ੍ਰ।ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),
 
मन ऊहा नामु तेरै संगि सहाई ॥
Man ūhā nām ṯerai sang sahā▫ī.
O my mind, there, only the Naam, the Name of the Lord, shall be with you as your help and support.
ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
ਮਨ = ਹੇ ਮਨ! ਊਹਾ = ਓਥੇ।ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।
 
जह महा भइआन दूत जम दलै ॥
Jah mahā bẖa▫i▫ān ḏūṯ jam ḏalai.
Where the great and terrible Messenger of Death shall try to crush you,
ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
ਮਹਾ = ਵੱਡਾ। ਭਇਆਨ = ਭਿਆਨਕ, ਡਰਾਉਣਾ। ਦੂਤ ਜਮ = ਜਮਦੂਤ। ਦੂਤ ਜਮ ਦਲੈ = ਜਮਦੂਤਾਂ ਦਾ ਦਲ।ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,
 
तह केवल नामु संगि तेरै चलै ॥
Ŧah keval nām sang ṯerai cẖalai.
there, only the Naam shall go along with you.
ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
ਤਹ = ਓਥੇ। ਕੇਵਲ = ਸਿਰਫ਼।ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।
 
जह मुसकल होवै अति भारी ॥
Jah muskal hovai aṯ bẖārī.
Where the obstacles are so very heavy,
ਜਿਥੇ ਬਹੁਤ ਵੱਡੀ ਔਕੜ ਬਣੇਗੀ,
xxxਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
 
हरि को नामु खिन माहि उधारी ॥
Har ko nām kẖin māhi uḏẖārī.
the Name of the Lord shall rescue you in an instant.
ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
ਖਿਨ ਮਾਹਿ = ਖਿਨ ਵਿਚ, ਅੱਖ ਦੇ ਫੋਰ ਵਿਚ। ਉਧਾਰੀ = ਬਚਾਉਂਦਾ ਹੈ।(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।
 
अनिक पुनहचरन करत नही तरै ॥
Anik punahcẖaran karaṯ nahī ṯarai.
By performing countless religious rituals, you shall not be saved.
ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
ਅਨਿਕ = ਅਨੇਕ, ਬਹੁਤ। ਪੁਨਹ ਚਰਨ {ਸੰ. पुनः आचरण। ਆਚਰਨ = ਧਾਰਮਿਕ ਰਸਮ} ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ)।ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,
 
हरि को नामु कोटि पाप परहरै ॥
Har ko nām kot pāp parharai.
The Name of the Lord washes off millions of sins.
ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
ਕੋ = ਕਾ, ਦਾ। ਕੋਟਿ = ਕਰੋੜ। ਪਰਹਰੈ = ਦੂਰ ਕਰ ਦੇਂਦਾ ਹੈ।(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।
 
गुरमुखि नामु जपहु मन मेरे ॥
Gurmukẖ nām japahu man mere.
As Gurmukh, chant the Naam, O my mind.
ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;
 
नानक पावहु सूख घनेरे ॥१॥
Nānak pāvhu sūkẖ gẖanere. ||1||
O Nanak, you shall obtain countless joys. ||1||
ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
xxx॥੧॥ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
 
सगल स्रिसटि को राजा दुखीआ ॥
Sagal sarisat ko rājā ḏukẖī▫ā.
The rulers of the all the world are unhappy;
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
ਸਗਲ = ਸਾਰੀ। ਸ੍ਰਿਸਟਿ = ਦੁਨੀਆ। ਕੋ = ਦਾ।(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
 
हरि का नामु जपत होइ सुखीआ ॥
Har kā nām japaṯ ho▫e sukẖī▫ā.
one who chants the Name of the Lord becomes happy.
ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
xxxਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);
 
लाख करोरी बंधु न परै ॥
Lākẖ karorī banḏẖ na parai.
Acquiring hundreds of thousands and millions, your desires shall not be contained.
ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
ਲਾਖ ਕਰੋਰੀ = ਲੱਖਾਂ ਕਰੋੜਾਂ (ਰੁਪਇਆਂ) ਨਾਲ, ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ। ਬੰਧੁ = ਰੋਕ, ਥੰਮ੍ਹ। ਨ ਪਰੈ = ਨਹੀਂ ਪੈਂਦੀ।(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,
 
हरि का नामु जपत निसतरै ॥
Har kā nām japaṯ nisṯarai.
Chanting the Name of the Lord, you shall find release.
ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
ਨਿਸਤਰੈ = ਪਾਰ ਲੰਘ ਜਾਂਦਾ ਹੈ।(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;
 
अनिक माइआ रंग तिख न बुझावै ॥
Anik mā▫i▫ā rang ṯikẖ na bujẖāvai.
By the countless pleasures of Maya, your thirst shall not be quenched.
ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
ਅਨਿਕ ਮਾਇਆ ਰੰਗ = ਮਾਇਆ ਦੇ ਅਨੇਕ ਰੰਗ, ਮਾਇਆ ਦੀਆਂ ਅਨੇਕਾਂ ਮੌਜਾਂ (ਹੁੰਦਿਆਂ ਭੀ)। ਤਿਖ = ਤ੍ਰਿਹ, ਮਾਇਆ ਦੀ ਤ੍ਰਿਹ।ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,
 
हरि का नामु जपत आघावै ॥
Har kā nām japaṯ āgẖāvai.
Chanting the Name of the Lord, you shall be satisfied.
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
ਆਘਾਵੈ = ਰੱਜ ਜਾਂਦਾ ਹੈ।(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।
 
जिह मारगि इहु जात इकेला ॥
Jih mārag ih jāṯ ikelā.
Upon that path where you must go all alone,
ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
ਜਿਹ ਮਾਰਗ = ਜਿਨ੍ਹਾਂ ਰਸਤਿਆਂ ਤੇ।ਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)
 
तह हरि नामु संगि होत सुहेला ॥
Ŧah har nām sang hoṯ suhelā.
there, only the Lord's Name shall go with you to sustain you.
ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
ਸੁਹੇਲਾ = ਸੁਖ ਦੇਣ ਵਾਲਾ।ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।
 
ऐसा नामु मन सदा धिआईऐ ॥
Aisā nām man saḏā ḏẖi▫ā▫ī▫ai.
On such a Name, O my mind, meditate forever.
ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
ਮਨ = ਹੇ ਮਨ!(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,
 
नानक गुरमुखि परम गति पाईऐ ॥२॥
Nānak gurmukẖ param gaṯ pā▫ī▫ai. ||2||
O Nanak, as Gurmukh, you shall obtain the state of supreme dignity. ||2||
ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
ਪਰਮ = ਉੱਚਾ। ਗਤਿ = ਦਰਜਾ। ਪਾਈਐ = ਪਾਈਦਾ ਹੈ, ਮਿਲਦਾ ਹੈ ॥੨॥ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥
 
छूटत नही कोटि लख बाही ॥
Cẖẖūtaṯ nahī kot lakẖ bāhī.
You shall not be saved by hundreds of thousands and millions of helping hands.
ਜਿਥੇ ਆਦਮੀ ਦਾ ਲੱਖਾਂ ਅਤੇ ਕ੍ਰੋੜਾਂ ਸਹਾਇਕ ਭੁਜਾਂ ਦੁਆਰਾ ਬਚਾ ਨਹੀਂ ਹੋ ਸਕਦਾ,
ਛੂਟਤ = ਖ਼ਲਾਸੀ ਪਾਉਂਦਾ, ਬਚ ਸਕਦਾ। ਬਾਹੀ = ਬਾਹਵਾਂ ਨਾਲ, ਭਰਾਵਾਂ ਦੇ ਹੁੰਦਿਆਂ।ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,
 
नामु जपत तह पारि पराही ॥
Nām japaṯ ṯah pār parāhī.
Chanting the Naam, you shall be lifted up and carried across.
ਉਥੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਇਕ-ਦਮ ਪਾਰ ਉਤਰ ਜਾਂਦਾ ਹੈ।
ਪਰਾਹੀ = ਪਰਹਿ, ਪੈਂਦੇ ਹਨ। ਪਾਰਿ ਪਰਾਹੀ = ਪਾਰ ਲੰਘ ਜਾਂਦੇ ਹਨ।ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।
 
अनिक बिघन जह आइ संघारै ॥
Anik bigẖan jah ā▫e sangẖārai.
Where countless misfortunes threaten to destroy you,
ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਆ ਕੇ ਬੰਦੇ ਨੂੰ ਬਰਬਾਦ ਕਰਦੀਆਂ ਹਨ,
ਆਇ = ਆ ਕੇ। ਸੰਘਾਰੈ = (ਸੰ. संहृ) ਨਾਸ ਕਰਦੇ ਹਨ, ਦੁਖੀ ਕਰਦੇ ਹਨ।ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,
 
हरि का नामु ततकाल उधारै ॥
Har kā nām ṯaṯkāl uḏẖārai.
the Name of the Lord shall rescue you in an instant.
ਉਥੇ ਰੱਬ ਦਾ ਨਾਮ ਇਕ ਦਮ ਉਸ ਨੂੰ ਬਚਾ ਲੈਦਾ ਹੈ।
ਤਤਕਾਲ = ਤੁਰਤ।(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।
 
अनिक जोनि जनमै मरि जाम ॥
Anik jon janmai mar jām.
Through countless incarnations, people are born and die.
ਆਦਮੀ ਮਰ ਕੇ ਅਨੇਕਾਂ ਜੂਨਾਂ ਅੰਦਰ ਜੰਮਦਾ ਹੈ,
xxx(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
 
नामु जपत पावै बिस्राम ॥
Nām japaṯ pāvai bisrām.
Chanting the Name of the Lord, you shall come to rest in peace.
ਪਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਆਰਾਮ ਪਾ ਲੈਦਾ ਹੈ।
ਬਿਸ੍ਰਾਮ = ਟਿਕਾਉ।ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।
 
हउ मैला मलु कबहु न धोवै ॥
Ha▫o mailā mal kabahu na ḏẖovai.
The ego is polluted by a filth which can never be washed off.
ਪ੍ਰਾਣੀ ਸਵੈ-ਹੰਗਤਾ ਨਾਲ ਪਲੀਤ ਹੋਇਆ ਹੋਇਆ ਹੈ। ਗੰਦਗੀ ਜਿਹੜੀ ਕਦੇ ਭੀ ਧੋਤੀ ਨਹੀਂ ਜਾਂਦੀ।
ਹਉ = ਅਪਣੱਤ, ਵਖੇਵਾਂ-ਪਨ।ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,
 
हरि का नामु कोटि पाप खोवै ॥
Har kā nām kot pāp kẖovai.
The Name of the Lord erases millions of sins.
ਪਰ ਰੱਬ ਦਾ ਨਾਮ ਉਸ ਦੇ ਕ੍ਰੋੜਾਂ ਹੀ ਗੁਨਾਹਾਂ ਨੂੰ ਨਾਸ ਕਰ ਦਿੰਦਾ ਹੈ।
ਕੋਟਿ = ਕਰੋੜਾਂ।(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।
 
ऐसा नामु जपहु मन रंगि ॥
Aisā nām japahu man rang.
Chant such a Name with love, O my mind.
ਇਹੋ ਜਿਹੇ ਨਾਮ ਦਾ, ਹੇ ਮੇਰੀ ਜਿੰਦੇ! ਤੂੰ ਪ੍ਰੇਮ ਨਾਲ ਉਚਾਰਣ ਕਰ।
ਮਨ = ਹੇ ਮਨ! ਰੰਗਿ = ਰੰਗ ਵਿਚ, ਪਿਆਰ ਨਾਲ।ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।
 
नानक पाईऐ साध कै संगि ॥३॥
Nānak pā▫ī▫ai sāḏẖ kai sang. ||3||
O Nanak, it is obtained in the Company of the Holy. ||3||
ਨਾਨਕ, ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
ਨਾਨਕ = ਹੇ ਨਾਨਕ! ॥੩॥ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤ ਵਿਚ ਮਿਲਦਾ ਹੈ ॥੩॥
 
जिह मारग के गने जाहि न कोसा ॥
Jih mārag ke gane jāhi na kosā.
On that path where the miles cannot be counted,
ਜਿਸ ਪੰਧ ਦੇ ਮੀਲ ਗਿਣੇ ਨਹੀਂ ਜਾ ਸਕਦੇ,
ਜਿਹ = ਜਿਸ। ਮਾਰਗ = ਰਾਹ, ਪੈਂਡਾ।ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,
 
हरि का नामु ऊहा संगि तोसा ॥
Har kā nām ūhā sang ṯosā.
there, the Name of the Lord shall be your sustenance.
ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
ਊਹਾ = ਓਥੇ। ਸੰਗਿ = (ਤੇਰੇ) ਨਾਲ। ਤੋਸਾ = ਖ਼ਰਚ, ਪੂੰਜੀ।ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।
 
जिह पैडै महा अंध गुबारा ॥
Jih paidai mahā anḏẖ gubārā.
On that journey of total, pitch-black darkness,
ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
ਜਿਹ ਪੈਡੈ = ਜਿਸ ਰਾਹ ਵਿਚ। ਗੁਬਾਰਾ = ਹਨੇਰਾ।ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,
 
हरि का नामु संगि उजीआरा ॥
Har kā nām sang ujī▫ārā.
the Name of the Lord shall be the Light with you.
ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
ਉਜੀਆਰਾ = ਚਾਨਣ।(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।
 
जहा पंथि तेरा को न सिञानू ॥
Jahā panth ṯerā ko na siñānū.
On that journey where no one knows you,
ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
ਪੰਥਿ = ਰਾਹ ਵਿਚ।ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,
 
हरि का नामु तह नालि पछानू ॥
Har kā nām ṯah nāl pacẖẖānū.
with the Name of the Lord, you shall be recognized.
ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
xxxਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
 
जह महा भइआन तपति बहु घाम ॥
Jah mahā bẖa▫i▫ān ṯapaṯ baho gẖām.
Where there is awesome and terrible heat and blazing sunshine,
ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
ਭਇਆਨ = ਭਿਆਨਕ, ਡਰਾਉਣਾ। ਤਪਤਿ = ਤਪਸ਼। ਘਾਮ = ਗਰਮੀ।ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,
 
तह हरि के नाम की तुम ऊपरि छाम ॥
Ŧah har ke nām kī ṯum ūpar cẖẖām.
there, the Name of the Lord will give you shade.
ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
ਛਾਮ = ਛਾਂ।ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।
 
जहा त्रिखा मन तुझु आकरखै ॥
Jahā ṯarikẖā man ṯujẖ ākrakẖai.
Where thirst, O my mind, torments you to cry out,
ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
ਤ੍ਰਿਖਾ = ਤ੍ਰਿਹ। ਆਕਰਖੈ = ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ। ਤੁਝੁ = ਤੈਨੂੰ।(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,
 
तह नानक हरि हरि अम्रितु बरखै ॥४॥
Ŧah Nānak har har amriṯ barkẖai. ||4||
there, O Nanak, the Ambrosial Name, Har, Har, shall rain down upon you. ||4||
ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
ਬਰਖੈ = ਵਰਸਦਾ ਹੈ ॥੪॥ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥
 
भगत जना की बरतनि नामु ॥
Bẖagaṯ janā kī barṯan nām.
Unto the devotee, the Naam is an article of daily use.
ਵਾਹਿਗੁਰੂ ਦਾ ਨਾਮ ਅਨੁਰਾਗੀਆਂ ਦੇ ਰੋਜ਼ ਦੀ ਵਰਤੋਂ ਦੀ ਸ਼ੈ ਹੈ।
ਬਰਤਨਿ = ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ-ਠੋਕਾ।ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,
 
संत जना कै मनि बिस्रामु ॥
Sanṯ janā kai man bisrām.
The minds of the humble Saints are at peace.
ਨੇਕ ਪੁਰਸ਼ਾਂ ਦੇ ਦਿਲਾਂ ਨੂੰ ਇਹ ਆਰਾਮ ਦਿੰਦਾ ਹੈ।
ਮਨਿ = ਮਨ ਵਿਚ।ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।
 
हरि का नामु दास की ओट ॥
Har kā nām ḏās kī ot.
The Name of the Lord is the Support of His servants.
ਰੱਬ ਦਾ ਨਾਮ ਉਸ ਦੇ ਗੋਲੇ ਦਾ ਆਸਰਾ ਹੈ।
ਓਟ = ਆਸਰਾ।ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,
 
हरि कै नामि उधरे जन कोटि ॥
Har kai nām uḏẖre jan kot.
By the Name of the Lord, millions have been saved.
ਵਾਹਿਗੁਰੂ ਦੇ ਨਾਮ ਦੁਆਰਾ ਕ੍ਰੋੜਾਂ ਹੀ ਇਨਸਾਨ ਪਾਰ ਉਤਰ ਗਏ ਹਨ।
ਹਰਿ ਕੈ ਨਾਮਿ = ਪ੍ਰਭੂ ਦੇ ਨਾਮ ਦੀ ਰਾਹੀਂ। ਜਨ = ਮਨੁੱਖ।ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।
 
हरि जसु करत संत दिनु राति ॥
Har jas karaṯ sanṯ ḏin rāṯ.
The Saints chant the Praises of the Lord, day and night.
ਸਾਧੂ ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
ਹਰਿ ਜਸੁ = ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ।ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,
 
हरि हरि अउखधु साध कमाति ॥
Har har a▫ukẖaḏẖ sāḏẖ kamāṯ.
Har, Har - the Lord's Name - the Holy use it as their healing medicine.
ਸੰਤ ਵਾਹਿਗੁਰੂ ਦੇ ਨਾਮ ਨੂੰ ਆਪਣੀ ਦਵਾਈ ਵਜੋਂ ਵਰਤਦੇ ਹਨ।
ਅਉਖਧੁ = ਦਵਾਈ, ਦਾਰੂ। ਕਮਾਤਿ = ਕਮਾਉਂਦੇ ਹਨ, ਹਾਸਲ ਕਰਦੇ ਹਨ।ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।
 
हरि जन कै हरि नामु निधानु ॥
Har jan kai har nām niḏẖān.
The Lord's Name is the treasure of the Lord's servant.
ਰੱਬ ਦੇ ਨੌਕਰ ਦਾ, ਰੱਬ ਦਾ ਨਾਮ ਖਜਾਨਾ ਹੈ।
ਹਰਿ ਜਨ ਕੈ = ਪ੍ਰਭੂ ਦੇ ਸੇਵਕ ਦੇ (ਪਾਸ)। ਨਿਧਾਨੁ = ਖ਼ਜ਼ਾਨਾ।ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,
 
पारब्रहमि जन कीनो दान ॥
Pārbarahm jan kīno ḏān.
The Supreme Lord God has blessed His humble servant with this gift.
ਪਰਮ ਪ੍ਰਭੂ ਨੇ ਉਸ ਨੂੰ ਇਹ ਦਾਤ ਵਜੋਂ ਦਿੱਤਾ ਹੈ।
ਪਾਰਬ੍ਰਹਮਿ = ਪਾਰਬ੍ਰਹਮ ਨੇ, ਪ੍ਰਭੂ ਨੇ। ਕੀਨੋ = ਕੀਤਾ ਹੈ। ਜਨ = ਜਨਾਂ ਨੂੰ, ਆਪਣੇ ਸੇਵਕਾਂ ਨੂੰ।ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।
 
मन तन रंगि रते रंग एकै ॥
Man ṯan rang raṯe rang ekai.
Mind and body are imbued with ecstasy in the Love of the One Lord.
ਸਾਧੂ ਦੀ ਆਤਮਾ ਤੇ ਦੇਹਿ ਇਕ ਪ੍ਰਭੂ ਦੀ ਪ੍ਰੀਤ ਦੀ ਖੁਸ਼ੀ ਨਾਲ ਰੰਗੇ ਹੋਏ ਹਨ।
ਰੰਗ = ਪਿਆਰ।ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;
 
नानक जन कै बिरति बिबेकै ॥५॥
Nānak jan kai biraṯ bibekai. ||5||
O Nanak, careful and discerning understanding is the way of the Lord's humble servant. ||5||
ਨਾਨਕ, ਬ੍ਰਹਿਮ ਗਿਆਤ ਵਾਹਿਗੁਰੂ ਦੇ ਗੋਲੇ ਦੀ ਉਪਜੀਵਕਾ ਹੈ।
ਬਿਰਤਿ = ਸੁਭਾਉ, ਰੁਚੀ। ਬਿਬੇਕੈ = ਪਰਖ, ਵਿਚਾਰ। ਬਿਰਤਿ ਬਿਬੇਕੈ = ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ ॥੫॥ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥
 
हरि का नामु जन कउ मुकति जुगति ॥
Har kā nām jan ka▫o mukaṯ jugaṯ.
The Name of the Lord is the path of liberation for His humble servants.
ਵਾਹਿਗੁਰੂ ਦਾ ਨਾਮ ਉਸ ਦੇ ਗੋਲੇ ਲਈ ਕਲਿਆਣ ਦਾ ਰਸਤਾ ਹੈ।
ਜਨ ਕਉ = ਭਗਤ ਜਨਾਂ ਵਾਸਤੇ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ। ਜੁਗਤਿ = ਤਰੀਕਾ, ਵਸੀਲਾ।ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,
 
हरि कै नामि जन कउ त्रिपति भुगति ॥
Har kai nām jan ka▫o ṯaripaṯ bẖugaṯ.
With the food of the Name of the Lord, His servants are satisfied.
ਰੱਬ ਦਾ ਗੋਲਾ ਉਸ ਦੇ ਨਾਮ ਦੇ ਭੋਜਨ ਨਾਲ ਰੱਜ ਜਾਂਦਾ ਹੈ।
ਤ੍ਰਿਪਤਿ = ਰਜੇਵਾਂ, ਤਸੱਲੀ। ਭੁਗਤਿ = (ਮਾਇਕ) ਭੋਗ।(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।
 
हरि का नामु जन का रूप रंगु ॥
Har kā nām jan kā rūp rang.
The Name of the Lord is the beauty and delight of His servants.
ਰੱਬ ਦਾ ਨਾਮ ਉਸ ਦੇ ਗੋਲੇ ਦੀ ਸੁੰਦਰਤਾ ਅਤੇ ਖੁਸ਼ੀ ਹੈ।
ਰੂਪ ਰੰਗੁ = ਸੁਹਣੱਪ।ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,
 
हरि नामु जपत कब परै न भंगु ॥
Har nām japaṯ kab parai na bẖang.
Chanting the Lord's Name, one is never blocked by obstacles.
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਦਮੀ ਨੂੰ ਕਦਾਚਿੱਤ ਰੁਕਾਵਟ ਨਹੀਂ ਪੈਦੀ।
ਭੰਗੁ = ਵਿਘਨ।ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।
 
हरि का नामु जन की वडिआई ॥
Har kā nām jan kī vadi▫ā▫ī.
The Name of the Lord is the glorious greatness of His servants.
ਰੱਬ ਦਾ ਨਾਮ ਉਸ ਦੇ ਨਫਰ ਦੀ ਪਤਿ ਆਬਰੂ ਹੈ।
ਵਡਿਆਈ = ਇੱਜ਼ਤ।ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,
 
हरि कै नामि जन सोभा पाई ॥
Har kai nām jan sobẖā pā▫ī.
Through the Name of the Lord, His servants obtain honor.
ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
ਜਨ = (ਭਗਤ) ਜਨਾਂ ਨੇ।(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।