Sri Guru Granth Sahib Ji

Ang: / 1430

Your last visited Ang:

हरि का नामु जन कउ भोग जोग ॥
Har kā nām jan ka▫o bẖog jog.
The Name of the Lord is the enjoyment and Yoga of His servants.
ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
xxx(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
 
हरि नामु जपत कछु नाहि बिओगु ॥
Har nām japaṯ kacẖẖ nāhi bi▫og.
Chanting the Lord's Name, there is no separation from Him.
ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
ਬਿਓਗੁ = ਵਿਛੋੜਾ, ਕਲੇਸ਼, ਦੁੱਖ।ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।
 
जनु राता हरि नाम की सेवा ॥
Jan rāṯā har nām kī sevā.
His servants are imbued with the service of the Lord's Name.
ਰੱਬ ਦਾ ਗੋਲਾ ਉਸ ਦੇ ਨਾਮ ਦੀ ਟਹਿਲ ਨਾਲ ਰੰਗਿਆ ਹੋਇਆ ਹੈ।
ਰਾਤਾ = ਰੱਤਾ ਹੋਇਆ, ਭਿੱਜਿਆ ਹੋਇਆ, ਮਸਤ।(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;
 
नानक पूजै हरि हरि देवा ॥६॥
Nānak pūjai har har ḏevā. ||6||
O Nanak, worship the Lord, the Lord Divine, Har, Har. ||6||
ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
ਦੇਵਾ = ਦੇਵ, ਚਾਨਣ-ਰੂਪ ਪ੍ਰਭੂ ॥੬॥ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥
 
हरि हरि जन कै मालु खजीना ॥
Har har jan kai māl kẖajīnā.
The Lord's Name, Har, Har, is the treasure of wealth of His servants.
ਰੱਬ ਦਾ ਨਾਮ ਉਸ ਦੇ ਗੋਲੇ ਲਈ ਦੌਲਤ ਦਾ ਖ਼ਜ਼ਾਨਾ ਹੈ।
ਜਨ ਕੈ = ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ। ਖਜੀਨਾ = ਖ਼ਜ਼ਾਨਾ, ਧਨ।ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
 
हरि धनु जन कउ आपि प्रभि दीना ॥
Har ḏẖan jan ka▫o āp parabẖ ḏīnā.
The treasure of the Lord has been bestowed on His servants by God Himself.
ਰੱਬ ਦੇ ਨਾਮ ਦਾ ਪਦਾਰਥ ਸਾਈਂ ਨੇ ਖੁਦ ਆਪਣੇ ਗੁਮਾਸ਼ਤੇ ਨੂੰ ਦਿੱਤਾ ਹੈ।
ਆਪ ਪ੍ਰਭਿ = ਪ੍ਰਭੂ ਨੇ ਆਪ।ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
 
हरि हरि जन कै ओट सताणी ॥
Har har jan kai ot saṯāṇī.
The Lord, Har, Har is the All-powerful Protection of His servants.
ਵਾਹਿਗੁਰੂ ਦਾ ਨਾਮ ਉਸ ਦੇ ਨੌਕਰ ਦੀ ਇਕ ਜ਼ਬਰਦਸਤ ਪਨਾਹ ਹੈ।
ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ।ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
 
हरि प्रतापि जन अवर न जाणी ॥
Har parṯāp jan avar na jāṇī.
His servants know no other than the Lord's Magnificence.
ਰੱਬ ਦਾ ਸੇਵਕ ਰੱਬ ਦੇ ਤਪ ਤੇਜ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ। ਅਵਰ = (ਕੋਈ) ਹੋਰ (ਓਟ)।ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
 
ओति पोति जन हरि रसि राते ॥
Oṯ poṯ jan har ras rāṯe.
Through and through, His servants are imbued with the Lord's Love.
ਤਾਣੇ ਪੇਟੇ ਦੀ ਮਾਨਿੰਦ, ਰੱਬ ਦਾ ਗੋਲਾ ਰੱਬ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਓਤਿ ਪੋਤਿ = {ਸੰ. ओत प्रोत = Sewn crosswise and lengthwise, extending in all directions} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ। ਰਸਿ = ਰਸ ਵਿਚ। ਰਾਤੇ = ਰੰਗੇ ਹੋਏ, ਭਿੱਜੇ ਹੋਏ।ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
 
सुंन समाधि नाम रस माते ॥
Sunn samāḏẖ nām ras māṯe.
In deepest Samaadhi, they are intoxicated with the essence of the Naam.
ਅਫੁਰ ਲਿਵ ਲੀਨਤਾ ਅੰਦਰ ਉਹ ਨਾਮ ਦੇ ਜੌਹਰ ਨਾਲ ਮਤਵਾਲਾ ਹੋਇਆ ਹੋਇਆ ਹੈ।
ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ। ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ। ਮਾਤੇ = ਮੱਤੇ ਹੋਏ।(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।
 
आठ पहर जनु हरि हरि जपै ॥
Āṯẖ pahar jan har har japai.
Twenty-four hours a day, His servants chant Har, Har.
ਦਿਨ ਦੇ ਅੱਠੇ ਪਹਿਰ ਹੀ ਰੱਬ ਦਾ ਬੰਦਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ।
xxx(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
 
हरि का भगतु प्रगट नही छपै ॥
Har kā bẖagaṯ pargat nahī cẖẖapai.
The devotees of the Lord are known and respected; they do not hide in secrecy.
ਵਾਹਿਗੁਰੂ ਦਾ ਸਾਧੂ ਉਘਾ ਹੁੰਦਾ ਹੈ ਅਤੇ ਲੁਕਿਆ ਹੋਇਆ ਨਹੀਂ ਰਹਿੰਦਾ।
xxx(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
 
हरि की भगति मुकति बहु करे ॥
Har kī bẖagaṯ mukaṯ baho kare.
Through devotion to the Lord, many have been liberated.
ਰੱਬ ਦੀ ਪ੍ਰੇਮ-ਮਈ ਸੇਵਾ ਅਨੇਕਾਂ ਨੂੰ ਮੋਖਸ਼ ਪ੍ਰਦਾਨ ਕਰਦੀ ਹੈ।
ਬਹੁ = ਬਹੁਤਿਆਂ ਨੂੰ।ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
 
नानक जन संगि केते तरे ॥७॥
Nānak jan sang keṯe ṯare. ||7||
O Nanak, along with His servants, many others are saved. ||7||
ਨਾਨਕ ਵਾਹਿਗੁਰੂ ਦੇ ਗੋਲੇ ਨਾਲ ਕਿੰਨੇ ਹੀ ਪਾਰ ਉਤਰ ਜਾਂਦੇ ਹਨ।
ਕੇਤੇ = ਕਈ ਜੀਵ ॥੭॥ਹੇ ਨਾਨਕ! ਭਗਤ ਦੀ ਸੰਗਤ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
 
पारजातु इहु हरि को नाम ॥
Pārjāṯ ih har ko nām.
This Elysian Tree of miraculous powers is the Name of the Lord.
ਇਹ ਰੱਬ ਦਾ ਨਾਮ ਕਲਪ-ਬਿਰਛ ਹੈ।
ਪਾਰਜਾਤੁ = ਸੁਰਗ ਦੇ ਪੰਜ ਰੁੱਖ। पचैते देवतरवो मंदारः पारिजातिकः ॥ संतानः कल्पवृक्षश्च पुंसि वा हरिचन्दनम् ॥ ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ 'ਪਾਰਜਾਤ' ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ।ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
 
कामधेन हरि हरि गुण गाम ॥
Kāmḏẖen har har guṇ gām.
The Khaamadhayn, the cow of miraculous powers, is the singing of the Glory of the Lord's Name, Har, Har.
ਵਾਹਿਗੁਰੂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨਾ ਦੇਵਤਿਆਂ ਦੀ ਗਾਂ ਹੈ।
ਕਾਮਧੇਨ = ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ। ਗਾਮ = ਗਾਉਣੇ।ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
 
सभ ते ऊतम हरि की कथा ॥
Sabẖ ṯe ūṯam har kī kathā.
Highest of all is the Lord's Speech.
ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਨਾਲੋ ਸ਼੍ਰੇਸ਼ਟ ਹੈ।
xxxਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
 
नामु सुनत दरद दुख लथा ॥
Nām sunaṯ ḏaraḏ ḏukẖ lathā.
Hearing the Naam, pain and sorrow are removed.
ਨਾਮ ਨੂੰ ਸ੍ਰਵਣ ਕਰਨ ਦੁਆਰਾ ਪੀੜ ਤੇ ਗ਼ਮ ਦੂਰ ਹੋ ਜਾਂਦੇ ਹਨ।
xxx(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
 
नाम की महिमा संत रिद वसै ॥
Nām kī mahimā sanṯ riḏ vasai.
The Glory of the Naam abides in the hearts of His Saints.
ਨਾਮ ਦੀ ਉਸਤਤੀ ਸਾਧੂ ਦੇ ਚਿੱਤ ਅੰਦਰ ਨਿਵਾਸ ਰਖਦੀ ਹੈ।
xxx(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
 
संत प्रतापि दुरतु सभु नसै ॥
Sanṯ parṯāp ḏuraṯ sabẖ nasai.
By the Saints' kind intervention, all guilt is dispelled.
ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
ਦੁਰਤੁ = ਪਾਪ।(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
 
संत का संगु वडभागी पाईऐ ॥
Sanṯ kā sang vadbẖāgī pā▫ī▫ai.
The Society of the Saints is obtained by great good fortune.
ਸਾਧਾਂ ਦੀ ਸੰਗਤ ਪਰਮ ਚੰਗੇ ਨਸੀਬਾਂ ਰਾਹੀਂ ਪਰਾਪਤ ਹੁੰਦੀ ਹੈ।
xxxਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ,
 
संत की सेवा नामु धिआईऐ ॥
Sanṯ kī sevā nām ḏẖi▫ā▫ī▫ai.
Serving the Saint, one meditates on the Naam.
ਸਾਧੂਆਂ ਦੀ ਟਹਿਲ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
xxx(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
 
नाम तुलि कछु अवरु न होइ ॥
Nām ṯul kacẖẖ avar na ho▫e.
There is nothing equal to the Naam.
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਸ਼ੈ ਨਹੀਂ।
ਨਾਮ ਤੁਲਿ = ਨਾਮ ਦੇ ਬਰਾਬਰ।ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
 
नानक गुरमुखि नामु पावै जनु कोइ ॥८॥२॥
Nānak gurmukẖ nām pāvai jan ko▫e. ||8||2||
O Nanak, rare are those, who, as Gurmukh, obtain the Naam. ||8||2||
ਨਾਨਕ, ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ। ਜਨੁ ਕੋਇ = ਕੋਈ ਵਿਰਲਾ ਮਨੁੱਖ ॥੮॥ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
 
सलोकु ॥
Salok.
Shalok:
ਸਲੋਕ।
xxxxxx
 
बहु सासत्र बहु सिम्रिती पेखे सरब ढढोलि ॥
Baho sāsṯar baho simriṯī pekẖe sarab dẖadẖol.
The many Shaastras and the many Simritees - I have seen and searched through them all.
ਬੜੇ ਸ਼ਾਸਤਰ ਅਤੇ ਘਣੀਆਂ ਹੀ ਸਿੰਮ੍ਰਤੀਆਂ ਮੈਂ ਵੇਖੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਖੋਜ ਭਾਲ ਕੀਤੀ ਹੈ।
ਪੇਖੇ = ਵੇਖੇ ਹਨ। ਸਰਬ = ਸਾਰੇ। ਢਢੋਲਿ = ਢੂੰਡ ਕੇ, ਖੋਜ ਕੇ।ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
 
पूजसि नाही हरि हरे नानक नाम अमोल ॥१॥
Pūjas nāhī har hare Nānak nām amol. ||1||
They are not equal to Har, Haray - O Nanak, the Lord's Invaluable Name. ||1||
ਨਾਨਕ, ਉਹ ਵਾਹਿਗੁਰੂ ਸੁਆਮੀ ਦੇ ਅਮੋਲਕ ਨਾਮ ਦੇ ਬਰਾਬਰ ਨਹੀਂ ਪੁਜਦੇ।
ਪੂਜਸਿ ਨਾਹੀ = ਨਹੀਂ ਅੱਪੜਦੇ, ਬਰਾਬਰੀ ਨਹੀਂ ਕਰਦੇ। ਅਮੋਲ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਸਤ੍ਰ = {ਸੰ. शास्त्र} ੧. ਧਾਰਮਿਕ ਪੁਸਤਕ। ੨. ਪਦਾਰਥ ਵਿੱਦਿਆ ਦੇ ਪੁਸਤਕ। ਸਿਮ੍ਰਿਤਿ = ਹਿੰਦੂ ਕੌਮ ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ ਆਗੂਆਂ ਨੇ ਲਿਖੀਆਂ ॥੧॥(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ ਖ਼।
xxxxxx
 
जाप ताप गिआन सभि धिआन ॥
Jāp ṯāp gi▫ān sabẖ ḏẖi▫ān.
Chanting, intense meditation, spiritual wisdom and all meditations;
ਧਾਰਮਕ ਪੁਸਤਕਾਂ ਦਾ ਵਾਚਣ, ਤਪੱਸਿਆਂ, ਮਜ਼ਹਬੀ ਗੋਸ਼ਟਾਂ ਅਤੇ ਸਮੂਹ ਸੋਚ-ਵਿਚਾਰ।
ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ। ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ। ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ।(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
 
खट सासत्र सिम्रिति वखिआन ॥
Kẖat sāsṯar simriṯ vakẖi▫ān.
the six schools of philosophy and sermons on the scriptures;
ਛੇ ਫਲਸਫੇ ਦੋ ਗ੍ਰੰਥਾਂ ਅਤੇ ਹਿੰਦੂ ਕਰਮ-ਕਾਂਡੀ ਪੁਸਤਕਾਂ ਦੀ ਵਿਆਖਿਆ।
ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)। ਵਖਿਆਨ = ਉਪਦੇਸ਼।ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
 
जोग अभिआस करम ध्रम किरिआ ॥
Jog abẖi▫ās karam ḏẖaram kiri▫ā.
the practice of Yoga and righteous conduct;
ਯੋਗ ਦਾ ਸਾਧਨ ਅਤੇ ਮਜ਼ਹਬੀ ਕਰਮ-ਕਾਂਡਾਂ ਦਾ ਕਰਨਾ।
ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ।ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
 
सगल तिआगि बन मधे फिरिआ ॥
Sagal ṯi▫āg ban maḏẖe firi▫ā.
the renunciation of everything and wandering around in the wilderness;
ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
ਤਿਆਗਿ = ਛੱਡ ਕੇ। ਮਧੇ = ਵਿਚ।(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
 
अनिक प्रकार कीए बहु जतना ॥
Anik parkār kī▫e baho jaṯnā.
the performance of all sorts of works;
ਅਨੇਕਾਂ ਕਿਸਮਾਂ ਦੇ ਬਹੁਤ ਸਾਰੇ ਉਪਰਾਲੇ ਕਰਨਾ।
xxxਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
 
पुंन दान होमे बहु रतना ॥
Punn ḏān home baho raṯnā.
donations to charities and offerings of jewels to fire;
ਖੈਰਾਤ ਦੇਣੀ, ਅੱਗ ਦੀ ਆਹੁਤੀ ਅਤੇ ਘਣੇ ਜਵਾਹਿਰਾਤ ਦਾ ਦਾਨ।
ਹੋਮੈ = ਹਵਨ ਕਰੇ, ਅੱਗ ਵਿਚ ਪਾਵੇ। ਰਤਨਾ = ਘਿਉ।ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,
 
सरीरु कटाइ होमै करि राती ॥
Sarīr katā▫e homai kar rāṯī.
cutting the body apart and making the pieces into ceremonial fire offerings;
ਦੇਹਿ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ ਅਤੇ ਉਨ੍ਹਾਂ ਦੀ ਅੱਗ ਵਿੱਚ ਆਹੁਤੀ ਦੇਣੀ।
ਕਰਿ ਰਾਤੀ = ਰਤੀ ਰਤੀ ਕਰ ਕੇ।ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,
 
वरत नेम करै बहु भाती ॥
varaṯ nem karai baho bẖāṯī.
keeping fasts and making vows of all sorts -
ਘਣੇਰੀਆਂ ਕਿਸਮਾਂ ਦੇ ਉਪਹਾਸ ਅਤੇ ਪਰਤੱਗਿਆ ਨਿਭਾਉਣੀਆਂ।
ਨੇਮ = ਬੰਧੇਜ।ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
 
नही तुलि राम नाम बीचार ॥
Nahī ṯul rām nām bīcẖār.
none of these are equal to the contemplation of the Name of the Lord,
ਇਹ ਸਾਰੇ ਸੁਆਮੀ ਦੇ ਨਾਮ ਦੇ ਸਿਮਰਨ ਦੇ ਬਰਾਬਰ ਨਹੀਂ ਹਨ।
xxx(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
 
नानक गुरमुखि नामु जपीऐ इक बार ॥१॥
Nānak gurmukẖ nām japī▫ai ik bār. ||1||
O Nanak, if, as Gurmukh, one chants the Naam, even once. ||1||
ਨਾਨਕ, ਭਾਵੇਂ ਨਾਮ ਗੁਰਾਂ ਦੇ ਉਪਦੇਸ਼ ਤਾਬੇ, ਕੇਵਲ ਇਕ ਦਫ਼ਾ ਹੀ ਉਚਾਰਨ ਕੀਤਾ ਜਾਵੇ।
ਇਕ ਬਾਰ = ਇਕ ਵਾਰੀ ॥੧॥(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥
 
नउ खंड प्रिथमी फिरै चिरु जीवै ॥
Na▫o kẖand parithmī firai cẖir jīvai.
You may roam over the nine continents of the world and live a very long life;
ਇਨਸਾਨ ਧਰਤੀ ਦੇ ਨੌ ਖਿੱਤਿਆਂ ਵਿੱਚ ਭੌਦਾ ਫਿਰੇ ਅਤੇ ਬੜੀ ਦੇਰ ਜੀਉਂਦਾ ਰਹੇ।
ਨਉ ਖੰਡ = ਨਉਂ ਹਿੱਸੇ। ਪ੍ਰਿਥਮੀ = ਧਰਤੀ। ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ। ਚਿਰੁ = ਬਹੁਤ ਲੰਮੀ ਉਮਰ।(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,
 
महा उदासु तपीसरु थीवै ॥
Mahā uḏās ṯapīsar thīvai.
you may become a great ascetic and a master of disciplined meditation
ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ।(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
 
अगनि माहि होमत परान ॥
Agan māhi homaṯ parān.
and burn yourself in fire;
ਅਤੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ।
xxxਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
 
कनिक अस्व हैवर भूमि दान ॥
Kanik asav haivar bẖūm ḏān.
you may give away gold, horses, elephants and land;
ਉਹ ਸੋਨੇ, ਘੋੜੇ, ਜਿਹੜੇ ਸਰੇਸ਼ਟ ਤੁਰੰਗ ਜਾਣੇ ਜਾਂਦੇ ਹਨ, ਅਤੇ ਜਮੀਨ ਦੀਆਂ ਦਾਤਾਂ ਦੇਵੇ।
xxxਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
 
निउली करम करै बहु आसन ॥
Ni▫ulī karam karai baho āsan.
you may practice techniques of inner cleansing and all sorts of Yogic postures;
ਉਹ ਅੰਦਰ ਧੋਣ ਅਤੇ ਘਣੇਰੇ ਧਿਆਨ ਦੇ ਢੰਗ ਕਰਦਾ ਹੋਵੇ।
ਨਿਉਲੀ ਕਰਮ-ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ। ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ।ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,
 
जैन मारग संजम अति साधन ॥
Jain mārag sanjam aṯ sāḏẖan.
you may adopt the self-mortifying ways of the Jains and great spiritual disciplines;
ਉਹ ਜੈਨੀਆਂ ਦੇ ਰਿਆਜ਼ਤ ਦੇ ਤਰੀਕੇ ਅਤੇ ਕਰੜੇ ਆਤਮਕ ਕਰਮ ਭੀ ਕਰੇ।
ਮਾਰਗ = ਰਸਤਾ।ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
 
निमख निमख करि सरीरु कटावै ॥
Nimakẖ nimakẖ kar sarīr katāvai.
piece by piece, you may cut your body apart;
ਉਹ ਆਪਣੀ ਦੇਹਿ ਨੂੰ ਭੋਰਾ ਭੋਰਾ ਕਰਕੇ ਵਢਵਾ ਲਵੇ।
ਨਿਮਖ ਨਿਮਖ = ਥੋੜਾ ਥੋੜਾ।ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,
 
तउ भी हउमै मैलु न जावै ॥
Ŧa▫o bẖī ha▫umai mail na jāvai.
but even so, the filth of your ego shall not depart.
ਤਾਂ ਭੀ ਹੰਕਾਰ ਦੀ ਮਲੀਣਤਾ ਦੂਰ ਨਹੀਂ ਹੁੰਦੀ।
xxxਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
 
हरि के नाम समसरि कछु नाहि ॥
Har ke nām samsar kacẖẖ nāhi.
There is nothing equal to the Name of the Lord.
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
ਸਮਸਰਿ = ਬਰਾਬਰ।(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;
 
नानक गुरमुखि नामु जपत गति पाहि ॥२॥
Nānak gurmukẖ nām japaṯ gaṯ pāhi. ||2||
O Nanak, as Gurmukh, chant the Naam, and obtain salvation. ||2||
ਨਾਨਕ, ਗੁਰਾਂ ਦੇ ਰਾਹੀਂ ਨਾਮ ਦਾ ਉਚਾਰਣ ਕਰਨ ਦੁਆਰਾ ਬੰਦਾ ਮੁਕਤੀ ਪਾ ਲੈਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ। ਪਰਾਨ = ਜਿੰਦ। ਕਨਿਕ = ਸੋਨਾ (gold)। ਅਸ੍ਵ = ਘੋੜੇ। ਹੈਵਰ = {हरावर} ਵਧੀਆ ਘੋੜੇ। ਭੂਮਿ ਦਾਨ = ਜ਼ਮੀਨ ਦਾ ਦਾਨ ॥੨॥ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥
 
मन कामना तीरथ देह छुटै ॥
Man kāmnā ṯirath ḏeh cẖẖutai.
With your mind filled with desire, you may give up your body at a sacred shrine of pilgrimage;
ਕਈ ਇੱਛਾ ਕਰਦੇ ਹਨ ਕਿ ਯਾਤ੍ਰਾ ਅਸਥਾਨ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਵੇ,
ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ। ਤੀਰਥ = ਤੀਰਥਾਂ ਉਤੇ। ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ।(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,
 
गरबु गुमानु न मन ते हुटै ॥
Garab gumān na man ṯe hutai.
but even so, egotistical pride shall not be removed from your mind.
ਪਰ ਹੰਕਾਰ ਅਤੇ ਸਵੈ-ਹੰਗਤਾ ਉਨ੍ਹਾਂ ਦੇ ਮਨ ਵਿੱਚੋਂ ਦੂਰ ਨਹੀਂ ਹੁੰਦੇ।
ਗਰਬੁ = ਅਹੰਕਾਰ। ਗੁਮਾਨੁ = ਅਹੰਕਾਰ। ਹੁਟੈ = ਘਟਦਾ।(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
 
सोच करै दिनसु अरु राति ॥
Socẖ karai ḏinas ar rāṯ.
You may practice cleansing day and night,
ਭਾਵੇਂ ਆਦਮੀ ਦਿਨ ਅਤੇ ਰਾਤ ਪਵਿੱਤਰਤਾ ਕਰੇ,
ਸੋਚ = ਸੌਚ, ਇਸ਼ਨਾਨ।(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,
 
मन की मैलु न तन ते जाति ॥
Man kī mail na ṯan ṯe jāṯ.
but the filth of your mind shall not leave your body.
ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ।(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
 
इसु देही कउ बहु साधना करै ॥
Is ḏehī ka▫o baho sāḏẖnā karai.
You may subject your body to all sorts of disciplines,
ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ,
ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ।(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,
 
मन ते कबहू न बिखिआ टरै ॥
Man ṯe kabhū na bikẖi▫ā tarai.
but your mind will never be rid of its corruption.
ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
ਬਿਖਿਆ = ਮਾਇਆ। ਨ ਟਰੈ = ਨਹੀਂ ਟਲਦੀ, ਨਹੀਂ ਹਟਦੀ।(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
 
जलि धोवै बहु देह अनीति ॥
Jal ḏẖovai baho ḏeh anīṯ.
You may wash this transitory body with loads of water,
ਭਾਵੇਂ ਬੰਦਾ ਇਸ ਆਰਜੀ ਸਰੀਰ ਨੂੰ ਘਣੇ ਪਾਣੀ ਨਾਲ ਸਾਫ ਕਰੇ,
ਜਲਿ = ਪਾਣੀ ਨਾਲ। ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ।(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,
 
सुध कहा होइ काची भीति ॥
Suḏẖ kahā ho▫e kācẖī bẖīṯ.
but how can a wall of mud be washed clean?
ਤਾਂ ਭੀ ਇਹ ਕੱਚੀ ਕੰਧ ਕਿਸ ਤਰ੍ਹਾਂ ਸਾਫ ਸੁਥਰੀ ਹੋ ਸਕਦੀ ਹੈ?
ਭੀਤਿ = ਕੰਧ।(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
 
मन हरि के नाम की महिमा ऊच ॥
Man har ke nām kī mahimā ūcẖ.
O my mind, the Glorious Praise of the Name of the Lord is the highest;
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਕੀਰਤੀ ਬੁਲੰਦ ਹੈ।
xxxਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
 
नानक नामि उधरे पतित बहु मूच ॥३॥
Nānak nām uḏẖre paṯiṯ baho mūcẖ. ||3||
O Nanak, the Naam has saved so many of the worst sinners. ||3||
ਨਾਨਕ ਨਾਮ ਦੇ ਬਹੁਤ ਭਾਰੇ ਪਾਪੀ ਬਚਾ ਲਏ ਹਨ।
ਨਾਮਿ = ਨਾਮ ਦੀ ਰਾਹੀਂ। ਬਹੁ ਮੂਚ = ਬਹੁਤ, ਅਣਗਿਣਤ (ਜੀਵ)। ਪਤਿਤ = ਡਿੱਗੇ ਹੋਏ, ਮੰਦ-ਕਰਮੀ ॥੩॥ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥
 
बहुतु सिआणप जम का भउ बिआपै ॥
Bahuṯ si▫āṇap jam kā bẖa▫o bi▫āpai.
Even with great cleverness, the fear of death clings to you.
ਘਨੇਰੀ ਚਤੁਰਾਈ ਦੇ ਰਾਹੀਂ ਆਦਮੀ ਨੂੰ ਮੌਤ ਦਾ ਡਰ ਆ ਚਿਮੜਦਾ ਹੈ।
ਸਿਆਣਪ = ਚਤੁਰਾਈ। ਭਉ = ਡਰ। ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ।(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,