Sri Guru Granth Sahib Ji

Ang: / 1430

Your last visited Ang:

अनिक जतन करि त्रिसन ना ध्रापै ॥
Anik jaṯan kar ṯarisan nā ḏẖarāpai.
You try all sorts of things, but your thirst is still not satisfied.
ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
ਕਰਿ = ਕਰ ਕੇ, ਕੀਤਿਆਂ। ਤ੍ਰਿਸਨ = ਤ੍ਰਿਹ, ਲਾਲਚ। ਨ ਧ੍ਰਾਪੈ = ਨਹੀਂ ਰੱਜਦੀ।(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।
 
भेख अनेक अगनि नही बुझै ॥
Bẖekẖ anek agan nahī bujẖai.
Wearing various religious robes, the fire is not extinguished.
ਬੜੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਅੱਗ ਮਾਤ ਨਹੀਂ ਪੈਂਦੀ।
ਭੇਖ = ਧਾਰਮਿਕ ਪੁਸ਼ਾਕ। ਅਗਨਿ = ਅੱਗ, ਲਾਲਚ ਦੀ ਅੱਗ।ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,
 
कोटि उपाव दरगह नही सिझै ॥
Kot upāv ḏargėh nahī sijẖai.
Even making millions of efforts, you shall not be accepted in the Court of the Lord.
ਕ੍ਰੋੜਾਂ ਹੀ ਉਪਰਾਲਿਆਂ ਰਾਹੀਂ ਪ੍ਰਾਣੀ ਸਾਹਿਬ ਦੇ ਦਰਬਾਰ ਅੰਦਰ ਕਬੂਲ ਨਹੀਂ ਪੈਦਾ।
ਕੋਟਿ = ਕ੍ਰੋੜਾਂ। ਉਪਾਵ = ਤਰੀਕੇ, ਵਸੀਲੇ। ਸਿਝੈ = ਸਿੱਝਦਾ, ਕਾਮਯਾਬ ਹੁੰਦਾ।(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।
 
छूटसि नाही ऊभ पइआलि ॥
Cẖẖūtas nāhī ūbẖ pa▫i▫āl.
You cannot escape to the heavens, or to the nether regions,
ਉਹ ਆਕਾਸ਼ ਜਾ ਪਾਤਾਲ ਵਿੱਚ ਜਾਣ ਨਾਲ ਬੰਦ ਖਲਾਸ ਨਹੀਂ ਹੁੰਦਾ,
ਛੂਟਸਿ ਨਾਹੀ = ਬਚ ਨਹੀਂ ਸਕਦਾ। ਊਭ = ਉਤਾਂਹ, ਆਕਾਸ਼ ਵਿਚ। ਪਇਆਲਿ = ਪਾਤਾਲ ਵਿਚ। ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ।(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,
 
मोहि बिआपहि माइआ जालि ॥
Mohi bi▫āpahi mā▫i▫ā jāl.
if you are entangled in emotional attachment and the net of Maya.
ਜੋ ਧਨ-ਦੌਲਤ ਅਤੇ ਸੰਸਾਰੀ ਮਮਤਾ ਦੀ ਕੁੜਿੱਕੀ ਅੰਦਰ ਫਾਬਾ ਹੈ।
ਮੋਹਿ = ਮੋਹ ਵਿਚ। ਬਿਆਪਹਿ = ਫਸ ਜਾਂਦੇ ਹਨ। ਜਾਲਿ = ਜਾਲ ਵਿਚ।(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।
 
अवर करतूति सगली जमु डानै ॥
Avar karṯūṯ saglī jam dānai.
All other efforts are punished by the Messenger of Death,
ਆਦਮੀ ਦੇ ਹੋਰ ਸਾਰੇ ਕੰਮਾਂ ਨੂੰ ਮੌਤ ਸਜ਼ਾ ਦਿੰਦੀ ਹੈ।
ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ।(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,
 
गोविंद भजन बिनु तिलु नही मानै ॥
Govinḏ bẖajan bin ṯil nahī mānai.
which accepts nothing at all, except meditation on the Lord of the Universe.
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਮੌਤ ਕਿਸੇ ਹੋਰਸ ਸ਼ੈ ਦੀ ਭੋਰਾ ਭਰ ਭੀ ਪਰਵਾਹ ਨਹੀਂ ਕਰਦੀ।
ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ।ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।
 
हरि का नामु जपत दुखु जाइ ॥
Har kā nām japaṯ ḏukẖ jā▫e.
Chanting the Name of the Lord, sorrow is dispelled.
ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਗ਼ਮ ਦੂਰ ਹੋ ਜਾਂਦਾ ਹੈ।
xxx(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)
 
नानक बोलै सहजि सुभाइ ॥४॥
Nānak bolai sahj subẖā▫e. ||4||
O Nanak, chant it with intuitive ease. ||4||
ਨਾਨਕ ਸੁਤੇ ਸਿਧ ਹੀ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਨਾਲ। ਭਾਉ = ਪ੍ਰੇਮ ॥੪॥ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥
 
चारि पदारथ जे को मागै ॥
Cẖār paḏārath je ko māgai.
One who prays for the four cardinal blessings
ਜੋ ਕੋਈ ਚਾਰ ਵੱਡੀਆਂ ਦਾਤਾ ਦੀ ਯਾਚਨਾ ਕਰਦਾ ਹੈ,
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ।ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,
 
साध जना की सेवा लागै ॥
Sāḏẖ janā kī sevā lāgai.
should commit himself to the service of the Saints.
ਉਸ ਨੂੰ ਨੇਕ ਬੰਦਿਆਂ ਦੀ ਟਹਿਲ ਅੰਦਰ ਜੁੜਨਾ ਉਚਿੱਤ ਹੈ।
xxx(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।
 
जे को आपुना दूखु मिटावै ॥
Je ko āpunā ḏūkẖ mitāvai.
If you wish to erase your sorrows,
ਜੇਕਰ ਕੋਈ ਜਣਾ ਆਪਣੀਆਂ ਪੀੜਾ, ਮੇਸਣਾ ਚਾਹੁੰਦਾ ਹੈ,
xxxਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,
 
हरि हरि नामु रिदै सद गावै ॥
Har har nām riḏai saḏ gāvai.
sing the Name of the Lord, Har, Har, within your heart.
ਤਾਂ ਉਸ ਨੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਸਦੀਵ ਹੀ ਗਾਇਨ ਕਰਨਾ ਚਾਹੀਦਾ ਹੈ।
ਰਿਦੈ = ਹਿਰਦੇ ਵਿਚ। ਸਦ = ਸਦਾ।ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।
 
जे को अपुनी सोभा लोरै ॥
Je ko apunī sobẖā lorai.
If you long for honor for yourself,
ਜੇ ਕੋਈ ਆਪਣੇ ਲਈ ਇੱਜ਼ਤ ਆਬਰੂ ਚਾਹੁੰਦਾ ਹੈ,
ਲੋਰੈ = ਚਾਹੇ।ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,
 
साधसंगि इह हउमै छोरै ॥
Sāḏẖsang ih ha▫umai cẖẖorai.
then renounce your ego in the Saadh Sangat, the Company of the Holy.
ਤਾਂ ਉਹ ਸੰਤਾਂ ਨਾਲ ਸੰਗਤ ਕਰਕੇ ਇਸ ਸਵੈ-ਹੰਗਤਾ ਨੂੰ ਤਿਆਗ ਦੇਵੇ।
ਸਾਧ ਸੰਗਿ = ਭਲਿਆਂ ਦੀ ਸੰਗਤ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ।ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।
 
जे को जनम मरण ते डरै ॥
Je ko janam maraṇ ṯe darai.
If you fear the cycle of birth and death,
ਜੇਕਰ ਕੋਈ ਜਣਾ ਆਵਾਗਉਣ ਤੋਂ ਡਰਦਾ ਹੈ,
xxxਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,
 
साध जना की सरनी परै ॥
Sāḏẖ janā kī sarnī parai.
then seek the Sanctuary of the Holy.
ਉਸ ਨੂੰ ਪਵਿੱਤ੍ਰ ਪੁਰਸ਼ਾਂ ਦੀ ਪਨਾਹ ਲੈਣੀ ਚਾਹੀਦੀ ਹੈ।
xxxਤਾਂ ਉਹ ਸੰਤਾਂ ਦੀ ਚਰਨੀਂ ਲੱਗੇ।
 
जिसु जन कउ प्रभ दरस पिआसा ॥
Jis jan ka▫o parabẖ ḏaras pi▫āsā.
Those who thirst for the Blessed Vision of God's Darshan -
ਜਿਸ ਪੁਰਸ਼ ਨੂੰ ਸੁਆਮੀ ਦੇ ਦਰਸ਼ਨ ਦੀ ਤਰੇਹ ਹੈ,
ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ।ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,
 
नानक ता कै बलि बलि जासा ॥५॥
Nānak ṯā kai bal bal jāsā. ||5||
Nanak is a sacrifice, a sacrifice to them. ||5||
ਨਾਨਕ ਉਸ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ ॥੫॥ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥
 
सगल पुरख महि पुरखु प्रधानु ॥
Sagal purakẖ mėh purakẖ parḏẖān.
Among all persons, the supreme person is the one
ਸਾਰਿਆਂ ਬੰਦਿਆਂ ਵਿਚੋਂ ਉਹ ਬੰਦਾ ਮੁਖੀ ਹੈ,
ਸਗਲ = ਸਾਰੇ। ਪੁਰਖ = ਮਨੁੱਖ।(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,
 
साधसंगि जा का मिटै अभिमानु ॥
Sāḏẖsang jā kā mitai abẖimān.
who gives up his egotistical pride in the Company of the Holy.
ਜਿਸ ਦਾ ਹੰਕਾਰ ਸਤਿ ਸੰਗਤ ਅੰਦਰ ਮਿਟ ਜਾਂਦਾ ਹੈ।
ਜਾ ਕਾ = ਜਿਸ (ਮਨੁੱਖ) ਦਾ।ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।
 
आपस कउ जो जाणै नीचा ॥
Āpas ka▫o jo jāṇai nīcẖā.
One who sees himself as lowly,
ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ,
ਆਪਸ ਕਉ = ਆਪਣੇ ਆਪ ਨੂੰ। ਨੀਚਾ = ਨੀਵਾਂ, ਮੰਦਾ, ਮਾੜਾ।ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,
 
सोऊ गनीऐ सभ ते ऊचा ॥
So▫ū ganī▫ai sabẖ ṯe ūcẖā.
shall be accounted as the highest of all.
ਉਸ ਨੂੰ ਸਾਰਿਆਂ ਨਾਲੋਂ ਬੁਲੰਦ ਸਮਝੋ।
ਸੋਊ = ਉਸੇ ਮਨੁੱਖ ਨੂੰ। ਗਨੀਐ = ਜਾਣੀਏ, ਸਮਝੀਏ।ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।
 
जा का मनु होइ सगल की रीना ॥
Jā kā man ho▫e sagal kī rīnā.
One whose mind is the dust of all,
ਜਿਸ ਦਾ ਮਨੂਆਂ ਸਾਰਿਆਂ ਦੀ ਧੁੜ ਹੋ ਜਾਂਦਾ ਹੈ,
ਰੀਨਾ = ਧੂੜ, ਚਰਨਾਂ ਦੀ ਧੂੜ।ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)
 
हरि हरि नामु तिनि घटि घटि चीना ॥
Har har nām ṯin gẖat gẖat cẖīnā.
recognizes the Name of the Lord, Har, Har, in each and every heart.
ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਹਰ ਦਿਲ ਅੰਦਰ ਦੇਖਦਾ ਹੈ।
ਨਾਮੁ = ਸਰਬ-ਵਿਆਪਕ ਤਾਕਤ। ਤਿਨਿ = ਉਸ (ਮਨੁੱਖ ਨੇ)। ਘਟਿ ਘਟਿ = ਹਰੇਕ ਸਰੀਰ ਵਿਚ। ਚੀਨਾ = ਪਛਾਣ ਲਿਆ ਹੈ।ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।
 
मन अपुने ते बुरा मिटाना ॥
Man apune ṯe burā mitānā.
One who eradicates cruelty from within his own mind,
ਜੋ ਆਪਣੇ ਦਿਲ ਅੰਦਰੋਂ ਬਦੀ ਨੂੰ ਮੇਟ ਦਿੰਦਾ ਹੈ,
ਬੁਰਾ = ਬੁਰਾਈ।ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,
 
पेखै सगल स्रिसटि साजना ॥
Pekẖai sagal sarisat sājnā.
looks upon all the world as his friend.
ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
ਪੇਖੈ = ਵੇਖਦਾ ਹੈ।ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।
 
सूख दूख जन सम द्रिसटेता ॥
Sūkẖ ḏūkẖ jan sam ḏaristeṯā.
One who looks upon pleasure and pain as one and the same,
ਜੋ ਪੁਰਸ਼ ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਵੇਖਦਾ ਹੈ,
ਸਮ = ਬਰਾਬਰ, ਇਕੋ ਜਿਹਾ। ਦ੍ਰਿਸਟੇਤਾ = ਵੇਖਣ ਵਾਲਾ।(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,
 
नानक पाप पुंन नही लेपा ॥६॥
Nānak pāp punn nahī lepā. ||6||
O Nanak, is not affected by sin or virtue. ||6||
ਉਹ ਬਦੀ ਅਤੇ ਨੇਕੀ ਤੋਂ ਅਟੰਕ ਵਿਚਰਦਾ ਹੈ, ਹੇ ਨਾਨਕ!
ਲੇਪਾ = ਅਸਰ, ਪ੍ਰਭਾਵ। ਜਨ = (ਉਹ) ਮਨੁੱਖ ॥੬॥ਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥
 
निरधन कउ धनु तेरो नाउ ॥
Nirḏẖan ka▫o ḏẖan ṯero nā▫o.
To the poor, Your Name is wealth.
ਕੰਗਾਲ ਲਈ ਤੇਰਾ ਨਾਮ ਦੌਲਤ ਹੈ।
ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ।(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,
 
निथावे कउ नाउ तेरा थाउ ॥
Nithāve ka▫o nā▫o ṯerā thā▫o.
To the homeless, Your Name is home.
ਬੇ-ਟਿਕਾਣੇ ਲਈ ਤੇਰਾ ਨਾਮ ਟਿਕਾਣਾ ਹੈ।
ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ।ਨਿਆਸਰੇ ਨੂੰ ਤੇਰਾ ਆਸਰਾ ਹੈ।
 
निमाने कउ प्रभ तेरो मानु ॥
Nimāne ka▫o parabẖ ṯero mān.
To the dishonored, You, O God, are honor.
ਬੇਇਜ਼ਤੇ ਦੀ ਤੂੰ ਹੇ ਸਾਹਿਬ! ਇੱਜ਼ਤ ਹੈ।
ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ।ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,
 
सगल घटा कउ देवहु दानु ॥
Sagal gẖatā ka▫o ḏevhu ḏān.
To all, You are the Giver of gifts.
ਸਮੂਹ ਪ੍ਰਾਣੀਆਂ ਨੂੰ ਤੂੰ ਦਾਤਾ ਦਿੰਦਾ ਹੈ।
ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ।ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।
 
करन करावनहार सुआमी ॥
Karan karāvanhār su▫āmī.
O Creator Lord, Cause of causes, O Lord and Master,
ਪ੍ਰਭੂ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
xxxਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।
 
सगल घटा के अंतरजामी ॥
Sagal gẖatā ke anṯarjāmī.
Inner-knower, Searcher of all hearts:
ਉਹ ਸਾਰਿਆਂ ਦਿਲਾਂ ਦੀ ਜਾਨਣਹਾਰ ਹੈ।
ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ।ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!
 
अपनी गति मिति जानहु आपे ॥
Apnī gaṯ miṯ jānhu āpe.
You alone know Your own condition and state.
ਆਪਣੀ ਦਸ਼ਾਂ ਤੇ ਅੰਦਾਜ਼ਾ ਤੂੰ ਖੁਦ ਹੀ ਜਾਣਦਾ ਹੈ।
ਗਤਿ = ਹਾਲਤ, ਅਵਸਥਾ।ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;
 
आपन संगि आपि प्रभ राते ॥
Āpan sang āp parabẖ rāṯe.
You Yourself, God, are imbued with Yourself.
ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।
 
तुम्हरी उसतति तुम ते होइ ॥
Ŧumĥrī usṯaṯ ṯum ṯe ho▫e.
You alone can celebrate Your Praises.
ਹੇ ਸਾਈਂ! ਤੇਰੀ ਉਪਮਾ ਕੇਵਲ ਤੂੰ ਹੀ ਕਰ ਸਕਦਾ ਹੈਂ।
ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ।(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,
 
नानक अवरु न जानसि कोइ ॥७॥
Nānak avar na jānas ko▫e. ||7||
O Nanak, no one else knows. ||7||
ਕੋਈ ਹੋਰ, ਹੇ ਨਾਨਕ! ਤੇਰੀ ਕੀਰਤੀ ਨੂੰ ਨਹੀਂ ਜਾਣਦਾ।
ਕੋਇ = ਕੋਈ ਹੋਰ ॥੭॥ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥
 
सरब धरम महि स्रेसट धरमु ॥
Sarab ḏẖaram mėh saresat ḏẖaram.
Of all religions, the best religion
ਸਾਰਿਆਂ ਮਜ਼ਹਬ ਵਿਚੋਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ
ਸ੍ਰੇਸਟ = ਸਭ ਤੋਂ ਚੰਗਾ।(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-
 
हरि को नामु जपि निरमल करमु ॥
Har ko nām jap nirmal karam.
is to chant the Name of the Lord and maintain pure conduct.
ਅਤੇ ਪਵਿੱਤ੍ਰ ਅਮਲ ਕਮਾਉਣੇ ਸਭ ਤੋਂ ਉਤਮ ਮਜ਼ਹਬ ਹੈ।
ਨਿਰਮਲ = ਪਵਿਤ੍ਰ, ਸੁੱਧ। ਕਰਮੁ = ਕੰਮ, ਆਚਰਨ।ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)।
 
सगल क्रिआ महि ऊतम किरिआ ॥
Sagal kir▫ā mėh ūṯam kiri▫ā.
Of all religious rituals, the most sublime ritual
ਸਮੂਹ ਧਾਰਮਕ ਰਸਮਾਂ ਵਿਚੋਂ ਸਰੇਸ਼ਟ ਰਸਮ ਹੈ,
ਕ੍ਰਿਆ = ਧਾਰਮਿਕ ਰਸਮ।ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-
 
साधसंगि दुरमति मलु हिरिआ ॥
Sāḏẖsang ḏurmaṯ mal hiri▫ā.
is to erase the filth of the dirty mind in the Company of the Holy.
ਸਤਿ ਸੰਗਤ ਨਾਲ ਜੁੜਕੇ ਖੋਟੀ ਅਕਲ ਦੀ ਮਲੀਣਤਾ ਨੂੰ ਧੋ ਸੁਟਣਾ।
ਦੁਰਮਤਿ = ਭੈੜੀ ਮੱਤ। ਹਿਰਿਆ = ਦੂਰ ਕੀਤੀ।ਸਤਸੰਗ ਵਿਚ (ਰਹਿ ਕੇ) ਭੈੜੀ ਮੱਤ (ਰੂਪ) ਮੈਲ ਦੂਰ ਕੀਤੀ ਜਾਏ।
 
सगल उदम महि उदमु भला ॥
Sagal uḏam mėh uḏam bẖalā.
Of all efforts, the best effort
ਸਾਰਿਆਂ ਉਪਰਾਲਿਆਂ ਵਿਚੋਂ ਵਧੀਆਂ ਉਪਰਾਲਾ,
xxxਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-
 
हरि का नामु जपहु जीअ सदा ॥
Har kā nām japahu jī▫a saḏā.
is to chant the Name of the Lord in the heart, forever.
ਹਮੇਸ਼ਾਂ ਦਿਲੋਂ ਵਾਹਿਗੁਰੂ ਦਾ ਨਾਮ ਉਚਾਰਨਾ ਹੈ।
ਜੀਅ = ਹੇ ਜੀ! ਹੇ ਮਨ!ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ।
 
सगल बानी महि अम्रित बानी ॥
Sagal bānī mėh amriṯ bānī.
Of all speech, the most ambrosial speech
ਸਾਰਿਆਂ ਬਚਨ-ਬਿਲਾਸਾਂ ਵਿਚੋਂ ਅੰਮ੍ਰਿਤਮਈ ਬਚਨ-ਬਿਲਾਸ ਹੈ,
ਅੰਮ੍ਰਿਤ = ਅਮਰ ਕਰਨ ਵਾਲੀ।(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-
 
हरि को जसु सुनि रसन बखानी ॥
Har ko jas sun rasan bakẖānī.
is to hear the Lord's Praise and chant it with the tongue.
ਵਾਹਿਗੁਰੂ ਦੀ ਕੀਰਤੀ ਸੁਣਨੀ ਅਤੇ ਇਸ ਨੂੰ ਜੀਭ ਨਾਲ ਉਚਾਰਨ ਕਰਨਾ।
ਰਸਨ = ਜੀਭ। ਬਖਾਨੀ = ਉੱਚਾਰ, ਬੋਲ।ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ।
 
सगल थान ते ओहु ऊतम थानु ॥
Sagal thān ṯe oh ūṯam thān.
Of all places, the most sublime place,
ਸਾਰਿਆਂ ਥਾਵਾਂ ਨਾਲੋਂ ਉਹ ਦਿਲ ਸਭ ਤੋਂ ਸਰੇਸ਼ਟ ਅਸਥਾਨ ਹੈ,
xxxਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-
 
नानक जिह घटि वसै हरि नामु ॥८॥३॥
Nānak jih gẖat vasai har nām. ||8||3||
O Nanak, is that heart in which the Name of the Lord abides. ||8||3||
ਜਿਸ ਵਿੱਚ, ਹੇ ਨਾਨਕ! ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
ਜਿਹ ਘਟਿ = ਜਿਸ ਘਟ ਵਿਚ, ਜਿਸ ਸਰੀਰ ਵਿਚ, ਜਿਸ ਹਿਰਦੇ ਵਿਚ ॥੮॥ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥
 
सलोकु ॥
Salok.
Shalok:
ਸਲੋਕ।
xxxxxx
 
निरगुनीआर इआनिआ सो प्रभु सदा समालि ॥
Nirgunī▫ār i▫āni▫ā so parabẖ saḏā samāl.
You worthless, ignorant fool - dwell upon God forever.
ਹੈ ਗੁਣ-ਵਿਹੁਣ ਅਤੇ ਬੇਸਮਝ ਪ੍ਰਾਣੀ, ਉਸ ਸਾਹਿਬ ਦਾ ਤੂੰ ਹਮੇਸ਼ਾਂ ਹੀ ਸਿਮਰਨ ਕਰ।
ਨਿਰਗੁਨੀਆਰ = ਹੇ ਨਿਰਗੁਣ ਜੀਵ! ਹੇ ਗੁਣ-ਹੀਣ ਜੀਵ! ਇਆਨਿਆ = ਹੇ ਅੰਞਾਣ! ਸਮਾਲਿ = ਚੇਤੇ ਰੱਖ, ਯਾਦ ਕਰ।ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ।
 
जिनि कीआ तिसु चीति रखु नानक निबही नालि ॥१॥
Jin kī▫ā ṯis cẖīṯ rakẖ Nānak nibhī nāl. ||1||
Cherish in your consciousness the One who created you; O Nanak, He alone shall go along with you. ||1||
ਉਸ ਨੂੰ ਆਪਣੇ ਦਿਲ ਵਿੱਚ ਟਿਕਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੈ ਨਾਨਕ, ਕੇਵਲ ਪ੍ਰਭੂ ਹੀ ਤੇਰਾ ਸਾਥ ਦੇਵੇਗਾ।
ਜਿਨਿ = ਜਿਸ (ਪ੍ਰਭੂ) ਨੇ। ਕੀਆ = ਪੈਦਾ ਕੀਤਾ। ਤਿਸੁ = ਉਸ ਨੂੰ। ਚਿਤਿ = ਚਿੱਤ ਵਿਚ। ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ ॥੧॥ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
रमईआ के गुन चेति परानी ॥
Rama▫ī▫ā ke gun cẖeṯ parānī.
Think of the Glory of the All-pervading Lord, O mortal;
ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।
ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ!ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,
 
कवन मूल ते कवन द्रिसटानी ॥
Kavan mūl ṯe kavan ḏaristānī.
what is your origin, and what is your appearance?
ਤੇਰਾ ਕੀ ਮੁੱਢ ਹੈ ਅਤੇ ਤੂੰ ਕੇਹੋ ਜੇਹਾ ਦਿਸਦਾ ਹੈਂ।
ਦ੍ਰਿਸਟਾਨੀ = ਵਿਖਾ ਦਿੱਤਾ।(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।
 
जिनि तूं साजि सवारि सीगारिआ ॥
Jin ṯūʼn sāj savār sīgāri▫ā.
He who fashioned, adorned and decorated you, -
ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ।ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,
 
गरभ अगनि महि जिनहि उबारिआ ॥
Garabẖ agan mėh jinėh ubāri▫ā.
in the fire of the womb, He preserved you.
ਜਿਸ ਨੇ ਤੇਰੀ ਬੱਚੇਦਾਨੀ ਦੀ ਅੱਗ ਵਿੱਚ ਰੱਖਿਆ ਕੀਤੀ ਹੈ।
ਗਰਭ ਅਗਨਿ = ਪੇਟ ਦੀ ਅੱਗ। ਉਬਾਰਿਆ = ਬਚਾਇਆ।ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;
 
बार बिवसथा तुझहि पिआरै दूध ॥
Bār bivasthā ṯujẖėh pi▫ārai ḏūḏẖ.
In your infancy, He gave you milk to drink.
ਜਿਸ ਨੇ ਤੇਰੀ ਬਾਲ-ਅਵਸਥਾ ਵਿੱਚ ਤੈਨੂੰ ਪੀਣ ਲਈ ਦੁੱਧ ਦਿਤਾ।
ਬਾਰ = ਬਾਲਕ। ਬਿਵਸਥਾ = ਉਮਰ, ਹਾਲਤ। ਪਿਆਰੈ = ਪਿਆਲਦਾ ਹੈ।ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,
 
भरि जोबन भोजन सुख सूध ॥
Bẖar joban bẖojan sukẖ sūḏẖ.
In the flower of your youth, He gave you food, pleasure and understanding.
ਜਿਸ ਨੇ ਤੇਰੀ ਹੁਲਾਰੇ ਮਾਰਦੀ ਜੁਆਨੀ ਵਿੱਚ ਤੈਨੂੰ ਖਾਣਾ ਆਰਾਮ ਅਤੇ ਸਮਝ ਦਿੱਤੀ,
ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ। ਸੂਧ = ਸੂਝ।ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);
 
बिरधि भइआ ऊपरि साक सैन ॥
Biraḏẖ bẖa▫i▫ā ūpar sāk sain.
As you grow old, family and friends are there,
ਅਤੇ ਜਿਸ ਨੇ ਜਦ ਤੂੰ ਬੁੱਢਾ ਹੋਇਆ, ਉਤੇ ਸਨਬੰਧੀ ਅਤੇ ਮਿੱਤ੍ਰ ਖੜੇ ਕਰ ਦਿਤੇ,
ਬਿਰਧਿ = ਬੁੱਢਾ। ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ।(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)