Sri Guru Granth Sahib Ji

Ang: / 1430

Your last visited Ang:

मुखि अपिआउ बैठ कउ दैन ॥
Mukẖ api▫ā▫o baiṯẖ ka▫o ḏain.
to feed you as you rest.
ਤੇਰੇ ਬੈਠੇ ਬਿਠਾਏ ਦੇ ਮੂੰਹ ਵਿੱਚ ਭੋਜਨ ਪਾਉਣ ਲਈ।
ਮੁਖਿ = ਮੂੰਹ ਵਿਚ। ਅਪਿਆਉ = {ਸੰ. आप्य To grow fat. (caus) To make fat or comfortable. आप्यायनं) ਚੰਗੇ ਭੋਜਨ। ਬੈਠ ਕਉ = ਬੈਠੇ ਨੂੰ। ਦੈਨ = ਦੇਂਦੇ ਹਨ।ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।
 
इहु निरगुनु गुनु कछू न बूझै ॥
Ih nirgun gun kacẖẖū na būjẖai.
This worthless person has not appreciated in the least, all the good deeds done for him.
ਇਹ ਨੇਕੀ-ਵਿਹੁਣ ਬੰਦਾ ਕੀਤੇ ਗਏ ਉਪਕਾਰ ਦੀ ਕੁਝ ਭੀ ਕਦਰ ਨਹੀਂ ਪਾਉਂਦਾ।
xxx(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
 
बखसि लेहु तउ नानक सीझै ॥१॥
Bakẖas leho ṯa▫o Nānak sījẖai. ||1||
If you bless him with forgiveness, O Nanak, only then will he be saved. ||1||
ਹੇ ਪ੍ਰਭੂ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇ, ਕੇਵਲ ਤਦ ਹੀ, ਹੇ ਨਾਨਕ! ਉਹ ਬੰਦ-ਖ਼ਲਾਸ ਹੋ ਸਕਦਾ ਹੈ।
xxx॥੧॥ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥
 
जिह प्रसादि धर ऊपरि सुखि बसहि ॥
Jih parsāḏ ḏẖar ūpar sukẖ basėh.
By His Grace, you abide in comfort upon the earth.
ਜਿਸ ਦੀ ਮਿਹਰ ਦੁਆਰਾ ਤੂੰ ਜ਼ਮੀਨ ਉਤੇ ਆਰਾਮ ਅੰਦਰ ਰਹਿੰਦਾ ਹੈਂ,
ਜਿਹ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ। ਧਰ = ਧਰਤੀ। ਸੁਖਿ = ਸੁਖ ਨਾਲ। ਬਸਹਿ = ਤੂੰ ਵੱਸਦਾ ਹੈਂ।(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,
 
सुत भ्रात मीत बनिता संगि हसहि ॥
Suṯ bẖarāṯ mīṯ baniṯā sang hasėh.
With your children, siblings, friends and spouse, you laugh.
ਅਤੇ ਆਪਣੇ ਪੁਤ੍ਰਾਂ ਵੀਰਾਂ ਮਿਤ੍ਰਾਂ ਅਤੇ ਵਹੁਟੀ ਨਾਲ ਹਸਦਾ ਖੇਲ੍ਹਦਾ ਹੈ।
ਸੁਤ = ਪੁੱਤ੍ਰ। ਭ੍ਰਾਤ = ਭਰਾ। ਬਨਿਤਾ = ਇਸਤ੍ਰੀ। ਹਸਹਿ = ਤੂੰ ਹੱਸਦਾ ਹੈਂ।ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;
 
जिह प्रसादि पीवहि सीतल जला ॥
Jih parsāḏ pīvėh sīṯal jalā.
By His Grace, you drink in cool water.
ਜਿਸ ਦੀ ਦਇਆ ਦੁਆਰਾ ਤੂੰ ਠੰਢਾ ਪਾਣੀ ਪੀਂਦਾ,
ਸੀਤਲ = ਠੰਢਾ।ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,
 
सुखदाई पवनु पावकु अमुला ॥
Sukẖ▫ḏā▫ī pavan pāvak amulā.
You have peaceful breezes and priceless fire.
ਅਤੇ ਤੈਨੂੰ ਪ੍ਰਸੰਨ ਕਰਨ ਵਾਲੀ ਹਵਾ ਅਤੇ ਅਣਮੁੱਲੀ ਅੱਗ ਮਿਲੀ ਹੈ।
ਪਵਨੁ = ਹਵਾ। ਪਾਵਕੁ = ਅੱਗ।ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);
 
जिह प्रसादि भोगहि सभि रसा ॥
Jih parsāḏ bẖogėh sabẖ rasā.
By His Grace, you enjoy all sorts of pleasures.
ਇਸ ਦੀ ਦਇਆ ਦੁਆਰਾ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਹੈ,
xxxਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,
 
सगल समग्री संगि साथि बसा ॥
Sagal samagrī sang sāth basā.
You are provided with all the necessities of life.
ਅਤੇ ਸਾਰੀਆਂ ਲੋੜੀਦੀਆਂ ਸ਼ੈਆਂ ਸਮੇਤ ਵਸਦਾ ਹੈ।
ਸਗਲ = ਸਾਰੇ। ਸਮਗ੍ਰੀ = ਪਦਾਰਥ।ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);
 
दीने हसत पाव करन नेत्र रसना ॥
Ḏīne hasaṯ pāv karan neṯar rasnā.
He gave you hands, feet, ears, eyes and tongue,
ਜਿਸ ਨੇ ਤੈਨੂੰ ਹੱਥ, ਪੈਰ, ਕੰਨ ਅੱਖਾਂ ਅਤੇ ਜੀਭਾ ਬਖਸ਼ੇ ਹਨ।
ਹਸਤ = ਹੱਥ। ਪਾਵ = ਪੈਰ। ਕਰਨ = ਕੰਨ। ਨੇਤ੍ਰ = ਅੱਖਾਂ। ਰਸਨਾ = ਜੀਭ।(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,
 
तिसहि तिआगि अवर संगि रचना ॥
Ŧisėh ṯi▫āg avar sang racẖnā.
and yet, you forsake Him and attach yourself to others.
ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ।
ਤਿਸਹੁ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ, ਵਿਸਾਰ ਕੇ। ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ।ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।
 
ऐसे दोख मूड़ अंध बिआपे ॥
Aise ḏokẖ mūṛ anḏẖ bi▫āpe.
Such sinful mistakes cling to the blind fools;
ਇਹੋ ਜੇਹੇ ਪਾਪ ਅੰਨ੍ਹੇ ਮੂਰਖ ਨੂੰ ਚਿੰਮੜੇ ਹੋਏ ਹਨ।
ਦੋਖ = ਮੰਦੇ ਕਰਮ। ਮੂੜ = ਮੂਰਖ ਜੀਵ। ਬਿਆਪੇ = ਫਸੇ ਹੋਏ ਹਨ।(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ।
 
नानक काढि लेहु प्रभ आपे ॥२॥
Nānak kādẖ leho parabẖ āpe. ||2||
Nanak: uplift and save them, God! ||2||
ਨਾਨਕ ਤੂੰ ਖੁਦ ਹੀ ਉਸ ਦੀ ਰੱਖਿਆ ਕਰ, ਹੇ ਸੁਆਮੀ!
xxx॥੨॥ਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥
 
आदि अंति जो राखनहारु ॥
Āḏ anṯ jo rākẖanhār.
From beginning to end, He is our Protector,
ਜੋ ਆਰੰਭ ਤੋਂ ਅਖੀਰ ਤੱਕ ਸਾਰਿਆਂ ਦਾ ਰਖਵਾਲਾ ਹੈ,
ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ)। ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ)।ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,
 
तिस सिउ प्रीति न करै गवारु ॥
Ŧis si▫o parīṯ na karai gavār.
and yet, the ignorant do not give their love to Him.
ਉਸ ਨੂੰ ਬੇਸਮਝ ਬੰਦਾ ਪਿਆਰ ਨਹੀਂ ਕਰਦਾ।
ਗਵਾਰੁ = ਮੂਰਖ ਮਨੁੱਖ।ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ।
 
जा की सेवा नव निधि पावै ॥
Jā kī sevā nav niḏẖ pāvai.
Serving Him, the nine treasures are obtained,
ਜਿਸ ਦੀ ਟਹਿਲ ਤੋਂ ਉਸ ਨੂੰ ਨੌ ਖ਼ਜ਼ਾਨੇ ਮਿਲਦੇ ਹਨ,
ਜਾ ਕੀ = ਜਿਸ (ਪ੍ਰਭੂ) ਦੀ। ਨਵ ਨਿਧਿ = ਨੌ ਖ਼ਜ਼ਾਨੇ।ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,
 
ता सिउ मूड़ा मनु नही लावै ॥
Ŧā si▫o mūṛā man nahī lāvai.
and yet, the foolish do not link their minds with Him.
ਉਸ ਨਾਲ ਮੂਰਖ ਆਪਣੇ ਚਿੱਤ ਨੂੰ ਨਹੀਂ ਜੋੜਦਾ।
ਤਾ ਸਿਉ = ਉਸ ਨਾਲ। ਮੂੜਾ = ਮੂਰਖ।ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ।
 
जो ठाकुरु सद सदा हजूरे ॥
Jo ṯẖākur saḏ saḏā hajūre.
Our Lord and Master is Ever-present, forever and ever,
ਜੋ ਸੁਆਮੀ ਸਦੀਵ ਸਦੀਵ ਹੀ ਐਨ ਪਰਤੱਖ ਹੈ,
ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,
 
ता कउ अंधा जानत दूरे ॥
Ŧā ka▫o anḏẖā jānaṯ ḏūre.
and yet, the spiritually blind believe that He is far away.
ਉਸ ਨੂੰ ਅੰਨ੍ਹਾ ਦੁਰੇਡੇ ਖਿਆਲ ਕਰਦਾ ਹੈ।
ਤਾ ਕਉ = ਉਸ ਨੂੰ।ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ।
 
जा की टहल पावै दरगह मानु ॥
Jā kī tahal pāvai ḏargėh mān.
In His service, one obtains honor in the Court of the Lord,
ਜਿਸ ਦੀ ਟਹਿਲ ਸੇਵਾ ਨਾਲ ਉਸ ਨੇ ਸਾਈਂ ਦੇ ਦਰਬਾਰ ਵਿੰਚ ਇੱਜ਼ਤ ਪਾਉਣੀ ਹੈ,
xxxਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,
 
तिसहि बिसारै मुगधु अजानु ॥
Ŧisėh bisārai mugaḏẖ ajān.
and yet, the ignorant fool forgets Him.
ਬੇਸਮਝ, ਬੇਵਕੂਫ ਉਸ ਨੂੰ ਭੁਲਾਉਂਦਾ ਹੈ।
ਤਿਸਹਿ = ਉਸ (ਪ੍ਰਭੂ) ਨੂੰ। ਮੁਗਧੁ = ਮੂਰਖ।ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ।
 
सदा सदा इहु भूलनहारु ॥
Saḏā saḏā ih bẖūlanhār.
Forever and ever, this person makes mistakes;
ਹਮੇਸ਼ਾਂ ਹਮੇਸ਼ਾਂ ਹੀ ਇਹ ਬੰਦਾ ਗਲਤੀ ਕਰਦਾ ਹੈ।
ਇਹੁ = ਇਹ (ਜੀਵ)।(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;
 
नानक राखनहारु अपारु ॥३॥
Nānak rākẖanhār apār. ||3||
O Nanak, the Infinite Lord is our Saving Grace. ||3||
ਨਾਨਕ, ਕੇਵਲ ਬੇਅੰਤ ਸੁਆਮੀ ਦੀ ਰੱਖਿਆ ਕਰਨ ਵਾਲਾ ਹੈ।
ਅਪਾਰੁ = ਬੇਅੰਤ ॥੩॥ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥
 
रतनु तिआगि कउडी संगि रचै ॥
Raṯan ṯi▫āg ka▫udī sang racẖai.
Forsaking the jewel, they are engrossed with a shell.
ਮਾਣਕ ਨੂੰ ਛੱਡ ਕੇ ਆਦਮੀ ਕੌਡੀ ਨਾਲ ਖਚਤ ਹੋਇਆ ਹੋਇਆ ਹੈ।
ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ।(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ।
 
साचु छोडि झूठ संगि मचै ॥
Sācẖ cẖẖod jẖūṯẖ sang macẖai.
They renounce Truth and embrace falsehood.
ਉਹ ਰਾਸਤੇ ਨੂੰ ਤਿਆਗਦਾ ਹੈ ਅਤੇ ਕੂੜ ਨਾਲ ਖੁਸ਼ ਹੁੰਦਾ ਹੈ।
ਛੋਡਿ = ਛੱਡ ਕੇ। ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ।ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ।
 
जो छडना सु असथिरु करि मानै ॥
Jo cẖẖadnā so asthir kar mānai.
That which passes away, they believe to be permanent.
ਜਿਸ ਨੂੰ ਉਸ ਨੇ ਛੱਡ ਜਾਣਾ ਹੈ, ਉਸ ਨੂੰ ਉਹ ਸਦੀਵੀ ਸਥਿਰ ਜਾਣਦਾ ਹੈ।
ਜੋ = ਜੋ (ਧਨ ਪਦਾਰਥ)। ਸੁ = ਉਸ ਨੂੰ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;
 
जो होवनु सो दूरि परानै ॥
Jo hovan so ḏūr parānai.
That which is immanent, they believe to be far off.
ਜਿਹੜਾ ਕੁਛ ਹੋਣਾ ਹੈ, ਉਸ ਨੂੰ ਉਹ ਦੁਰੇਡਾ ਸਮਝਦਾ ਹੈ।
ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ)। ਪਰਾਨੈ = ਪਛਾਣਦਾ ਹੈ, ਸਮਝਦਾ ਹੈ।ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ।
 
छोडि जाइ तिस का स्रमु करै ॥
Cẖẖod jā▫e ṯis kā saram karai.
They struggle for what they must eventually leave.
ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ।
ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ।ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;
 
संगि सहाई तिसु परहरै ॥
Sang sahā▫ī ṯis parharai.
They turn away from the Lord, their Help and Support, who is always with them.
ਉਹ ਉਸ ਸਹਾਇਕ ਨੂੰ ਤਿਆਗਦਾ ਹੈ, ਜੋ ਹਮੇਸ਼ਾਂ ਉਸ ਦੇ ਨਾਲ ਹੈ।
ਸਹਾਈ = ਸਹਾਇਤਾ ਕਰਨ ਵਾਲਾ। ਪਰਹਰੈ = ਛੱਡ ਦੇਂਦਾ ਹੈ।ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ।
 
चंदन लेपु उतारै धोइ ॥
Cẖanḏan lep uṯārai ḏẖo▫e.
They wash off the sandalwood paste;
ਉਹ ਚੰਨਣ ਦੇ ਲੇਪਣ ਨੂੰ ਧੋ ਕੇ ਲਾਹ ਸੁਟਦਾ ਹੈ।
ਉਤਾਰੈ = ਲਾਹ ਦੇਂਦਾ ਹੈ।(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,
 
गरधब प्रीति भसम संगि होइ ॥
Garḏẖab parīṯ bẖasam sang ho▫e.
like donkeys, they are in love with the mud.
ਖੋਤੇ ਦਾ ਕੇਵਲ ਸੁਆਹ ਨਾਲ ਹੀ ਪਿਆਰ ਹੈ।
ਗਰਧਬ ਪ੍ਰੀਤਿ = ਖੋਤੇ ਦਾ ਪਿਆਰ। ਭਸਮ = ਸੁਆਹ।(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ।
 
अंध कूप महि पतित बिकराल ॥
Anḏẖ kūp mėh paṯiṯ bikrāl.
They have fallen into the deep, dark pit.
ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ।(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;
 
नानक काढि लेहु प्रभ दइआल ॥४॥
Nānak kādẖ leho parabẖ ḏa▫i▫āl. ||4||
Nanak: lift them up and save them, O Merciful Lord God! ||4||
ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ।
ਪ੍ਰਭ = ਹੇ ਪ੍ਰਭੂ! ॥੪॥ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥
 
करतूति पसू की मानस जाति ॥
Karṯūṯ pasū kī mānas jāṯ.
They belong to the human species, but they act like animals.
ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।
ਮਾਨਸ = ਮਨੁੱਖ ਦੀ।ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ,
 
लोक पचारा करै दिनु राति ॥
Lok pacẖārā karai ḏin rāṯ.
They curse others day and night.
ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।
ਪਚਾਰਾ = (ਸੰ. ऊपचार) ਵਿਖਾਵਾ।(ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ।
 
बाहरि भेख अंतरि मलु माइआ ॥
Bāhar bẖekẖ anṯar mal mā▫i▫ā.
Outwardly, they wear religious robes, but within is the filth of Maya.
ਦਿਖਾਵੇ ਲਈ ਤਾਂ ਉਹ ਧਾਰਮਕ ਲਿਬਾਸ ਪਹਿਨੀ ਫਿਰਦਾ ਹੈ, ਪਰ ਉਸ ਦੇ ਦਿਲ ਵਿੱਚ ਦੁਨੀਆਦਾਰੀ ਦੀ ਮੇਲ ਹੈ।
ਅੰਤਰਿ = ਮਨ ਵਿਚ।ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ,
 
छपसि नाहि कछु करै छपाइआ ॥
Cẖẖapas nāhi kacẖẖ karai cẖẖapā▫i▫ā.
They cannot conceal this, no matter how hard they try.
ਜਿੰਨਾ ਜੀ ਕਰੇ ਭਾਵੇਂ ਉਹ ਲੁਕਾਵੇ, ਪਰ ਉਹ ਆਪਣੀ ਅਸਲੀਅਤ ਨੂੰ ਲੁਕਾ ਨਹੀਂ ਸਕਦਾ।
ਕਛੁ ਕਰੈ = (ਭਾਵੇਂ) ਕੋਈ (ਜਤਨ) ਕਰੇ।(ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ।
 
बाहरि गिआन धिआन इसनान ॥
Bāhar gi▫ān ḏẖi▫ān isnān.
Outwardly, they display knowledge, meditation and purification,
ਉਹ ਬ੍ਰਹਿਮ-ਬੋਧ, ਸਿਮਰਨ ਅਤੇ ਭਜਨ ਕਰਨ ਦਾ ਦਿਖਲਾਵਾ ਕਰਦਾ ਹੈ।
xxxਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ,
 
अंतरि बिआपै लोभु सुआनु ॥
Anṯar bi▫āpai lobẖ su▫ān.
but within clings the dog of greed.
ਪਰ ਉਸ ਦੇ ਮਨ ਨੂੰ ਲਾਲਚ ਦਾ ਕੁੱਤਾ ਚਿਮੜਿਆ ਹੋਇਆ ਹੈ।
ਬਿਆਪੈ = ਜ਼ੋਰ ਪਾ ਰਿਹਾ ਹੈ। ਸੁਆਨੁ = ਕੁੱਤਾ।ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।
 
अंतरि अगनि बाहरि तनु सुआह ॥
Anṯar agan bāhar ṯan su▫āh.
The fire of desire rages within; outwardly they apply ashes to their bodies.
ਉਸ ਦੇ ਸਰੀਰ ਦੇ ਅੰਦਰ ਅੱਗ ਹੈ ਅਤੇ ਬਾਹਰਵਾਰ ਰਾਖ।
ਅਗਨਿ = (ਤ੍ਰਿਸਨਾ ਦੀ) ਅੱਗ।ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ);
 
गलि पाथर कैसे तरै अथाह ॥
Gal pāthar kaise ṯarai athāh.
There is a stone around their neck - how can they cross the unfathomable ocean?
ਆਪਣੀ ਗਰਦਨ ਦੁਆਲੇ ਪੱਥਰ ਦੇ ਨਾਲ ਉਹ ਅਤੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
ਗਲਿ = ਗਲ ਵਿਚ। ਅਥਾਹ = ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ।(ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?
 
जा कै अंतरि बसै प्रभु आपि ॥
Jā kai anṯar basai parabẖ āp.
Those, within whom God Himself abides -
ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,
ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ,
 
नानक ते जन सहजि समाति ॥५॥
Nānak ṯe jan sahj samāṯ. ||5||
O Nanak, those humble beings are intuitively absorbed in the Lord. ||5||
ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
ਸਹਜਿ = ਸਹਜ ਵਿਚ, ਉਸ ਅਵਸਥਾ ਵਿਚ ਜਿਥੇ ਮਨ ਡੋਲਦਾ ਨਹੀਂ। ਸਮਾਤਿ = ਸਮਾ ਜਾਂਦਾ ਹੈ, ਟਿਕ ਜਾਂਦਾ ਹੈ ॥੫॥ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥
 
सुनि अंधा कैसे मारगु पावै ॥
Sun anḏẖā kaise mārag pāvai.
By listening, how can the blind find the path?
ਕੇਵਲ ਸੁਣਨ ਦੁਆਰਾ ਹੀ ਮੁਨਾਖਾ ਮਨੁੱਖ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ?
ਸੁਨਿ = ਸੁਣ ਕੇ। ਮਾਰਗੁ = ਰਸਤਾ। ਪਾਵੈ = ਲੱਭ ਲਏ।ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?
 
करु गहि लेहु ओड़ि निबहावै ॥
Kar gėh leho oṛ nibhāvai.
Take hold of his hand, and then he can reach his destination.
ਉਸ ਦਾ ਹੱਥ ਫੜ ਲਓ ਅਤੇ ਉਹ ਟਿਕਾਣੇ ਤੇ ਪੁੱਜ ਜਾਏਗਾ।
ਕਰੁ = ਹੱਥ। ਗਹਿ ਲੇਹੁ = ਫੜ ਲਵੋ। ਓੜਿ = ਅਖ਼ੀਰ ਤਕ।(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ।
 
कहा बुझारति बूझै डोरा ॥
Kahā bujẖāraṯ būjẖai dorā.
How can a riddle be understood by the deaf?
ਬੋਲਾ ਆਦਮੀ ਬਾਤ ਕਿਸ ਤਰ੍ਹਾਂ ਬੁੱਝ ਸਕਦਾ ਹੈ?
ਬੁਝਾਰਤਿ = ਸੈਨਤ। ਡੋਰਾ = ਬੋਲਾ।ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?
 
निसि कहीऐ तउ समझै भोरा ॥
Nis kahī▫ai ṯa▫o samjẖai bẖorā.
Say 'night', and he thinks you said 'day'.
ਜਦ ਅਸੀਂ ਰਾਤ ਕਹਿੰਦੇ ਹਾਂ ਤਾਂ ਉਹ ਦਿਨ ਸਮਝਦਾ ਹੈ।
ਨਿਸਿ = ਰਾਤ। ਭੋਰਾ = ਦਿਨ।(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)।
 
कहा बिसनपद गावै गुंग ॥
Kahā bisanpaḏ gāvai gung.
How can the mute sing the Songs of the Lord?
ਗੁੰਗਾ ਆਦਮੀ ਸੁਆਮੀ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ?
xxxਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?
 
जतन करै तउ भी सुर भंग ॥
Jaṯan karai ṯa▫o bẖī sur bẖang.
He may try, but his voice will fail him.
ਜੇਕਰ ਉਹ ਉਪਰਾਲਾ ਭੀ ਕਰੇ ਤਾਂ ਭੀ ਉਸ ਦੀ ਆਵਾਜ਼ ਟੁਟ ਜਾਂਦੀ ਹੈ।
ਭੰਗ = ਟੁੱਟੀ ਹੋਈ।(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ।
 
कह पिंगुल परबत पर भवन ॥
Kah pingul parbaṯ par bẖavan.
How can the cripple climb up the mountain?
ਲੰਗੜਾ ਪਹਾੜ ਉਤੇ ਕਿਸ ਤਰ੍ਹਾਂ ਚੱਕਰ ਕੱਟ ਸਕਦਾ ਹੈ?
ਪਿੰਗੁਲ = ਲੂਲ੍ਹਾ। ਪਰਭਵਨ = (ਸੰ. प्रभवन) ਭੌਣਾ, ਫਿਰਨਾ।ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?
 
नही होत ऊहा उसु गवन ॥
Nahī hoṯ ūhā us gavan.
He simply cannot go there.
ਉਸ ਦਾ ਉਥੇ ਜਾਂਦਾ ਸੰਭਵ ਨਹੀਂ।
ਉਸ = ਉਸ ਦੀ। ਗਵਨ = ਪਹੁੰਚ।ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ।
 
करतार करुणा मै दीनु बेनती करै ॥
Karṯār karuṇā mai ḏīn benṯī karai.
O Creator, Lord of Mercy - Your humble servant prays;
ਹੇ ਰਹਿਮਤ ਦੇ ਪੁੰਜ, ਸਿਰਜਣਹਾਰ, ਮੈਂ ਮਸਕੀਨ ਬੇਨਤੀ ਕਰਦਾ ਹਾਂ,
ਕਰੁਣਾ = ਤਰਸ। ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (Note = Skt. मय (ਪੰਜਾਬੀ 'ਮੈ') is an affix used to indicate 'made of, consisting of.' 'full of')। ਦੀਨੁ = ਨਿਮਾਣਾ (ਜੀਵ)।ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,
 
नानक तुमरी किरपा तरै ॥६॥
Nānak ṯumrī kirpā ṯarai. ||6||
Nanak: by Your Grace, please save me. ||6||
ਕਿ ਨਾਨਾਕ ਤੇਰੀ ਮਿਹਰ ਰਾਹੀਂ ਹੀ ਪਾਰ ਉਤਰ ਸਕਦਾ ਹੈ।
xxx॥੬॥ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥
 
संगि सहाई सु आवै न चीति ॥
Sang sahā▫ī so āvai na cẖīṯ.
The Lord, our Help and Support, is always with us, but the mortal does not remember Him.
ਜੀਵ ਆਪਣੇ ਮਦਦਗਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੀ ਹੈ।
ਚੀਤਿ = ਚਿੱਤ ਵਿਚ।ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,
 
जो बैराई ता सिउ प्रीति ॥
Jo bairā▫ī ṯā si▫o parīṯ.
He shows love to his enemies.
ਉਹ ਉਸ ਨੂੰ ਪਿਆਰ ਕਰਦਾ ਹੈ, ਜੋ ਉਸ ਦਾ ਵੈਰੀ ਹੈ।
ਬੈਰਾਈ = ਵੈਰੀ।(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ।
 
बलूआ के ग्रिह भीतरि बसै ॥
Balū▫ā ke garih bẖīṯar basai.
He lives in a castle of sand.
ਉਹ ਰੇਤ ਦੇ ਘਰ ਵਿੰਚ ਰਹਿੰਦਾ ਹੈ।
ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ।ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),
 
अनद केल माइआ रंगि रसै ॥
Anaḏ kel mā▫i▫ā rang rasai.
He enjoys the games of pleasure and the tastes of Maya.
ਉਹ ਖੁਸ਼ੀ ਦੀਆਂ ਖੇਡਾਂ ਤੇ ਦੌਲਤ ਦੇ ਅਨੰਦ ਮਾਣਦਾ ਹੈ।
ਰੰਗਿ = ਰੰਗ ਵਿਚ, ਮਸਤੀ ਵਿਚ। ਕੇਲ = ਚੋਜ-ਖੇਡਾਂ।(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ।
 
द्रिड़ु करि मानै मनहि प्रतीति ॥
Ḏariṛ kar mānai manėh parṯīṯ.
He believes them to be permanent - this is the belief of his mind.
ਉਹ ਇਨ੍ਹਾਂ ਰੰਗਰਲੀਆਂ ਨੂੰ ਮੁਸਤਕਿਲ ਜਾਣਦਾ ਹੈ ਇਹ ਹੈ ਉਸ ਦੇ ਦਿਲ ਦਾ ਯਕੀਨ।
ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ।(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;
 
कालु न आवै मूड़े चीति ॥
Kāl na āvai mūṛe cẖīṯ.
Death does not even come to mind for the fool.
ਆਪਣੇ ਦਿਲ ਵਿੱਚ ਮੂਰਖ ਮੌਤ ਨੂੰ ਯਾਦ ਹੀ ਨਹੀਂ ਕਰਦਾ।
ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ। ਕਾਲੁ = ਮੌਤ।ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ।
 
बैर बिरोध काम क्रोध मोह ॥
Bair biroḏẖ kām kroḏẖ moh.
Hate, conflict, sexual desire, anger, emotional attachment,
ਦੁਸ਼ਮਨੀ, ਵਾਦ-ਵਿਵਾਦ, ਵਿਸ਼ੇਭੋਗ, ਗੁੱਸਾ, ਮਮਤਾ,
ਬਿਰੋਧ = ਮੁਖ਼ਾਲਫ਼ਤ।ਵੈਰ ਵਿਰੋਧ, ਕਾਮ, ਗੁੱਸਾ, ਮੋਹ,
 
झूठ बिकार महा लोभ ध्रोह ॥
Jẖūṯẖ bikār mahā lobẖ ḏẖaroh.
falsehood, corruption, immense greed and deceit:
ਕੂੜ, ਪਾਪ, ਪਰਮ ਲਾਲਚ ਅਤੇ ਛਲ-ਕਪਟ।
ਧ੍ਰੋਹ = ਠੱਗੀ, ਦਗ਼ਾ।ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-