Sri Guru Granth Sahib Ji

Ang: / 1430

Your last visited Ang:

मिथिआ नेत्र पेखत पर त्रिअ रूपाद ॥
Mithi▫ā neṯar pekẖaṯ par ṯari▫a rūpāḏ.
False are the eyes which gaze upon the beauty of another's wife.
ਵਿਅਰਥ ਹਨ ਅੱਖਾਂ ਜੋ ਹੋਰਸ ਦੀ ਪਤਨੀ ਦੀ ਸੁੰਦਰਤਾ ਤੱਕਦੀਆਂ ਹਨ।
ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ।ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,
 
मिथिआ रसना भोजन अन स्वाद ॥
Mithi▫ā rasnā bẖojan an savāḏ.
False is the tongue which enjoys delicacies and external tastes.
ਵਿਅਰਥ ਹੈ ਜੀਭਾ ਜੋ ਨਿਆਮ੍ਹਤਾ ਅਤੇ ਹੋਰ ਸੁਆਦ ਮਾਣਦੀ ਹੈ।
ਰਸਨਾ = ਜੀਭ। ਅਨ ਸ੍ਵਾਦ = ਹੋਰ ਸੁਆਦਾਂ ਵਿਚ।ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);
 
मिथिआ चरन पर बिकार कउ धावहि ॥
Mithi▫ā cẖaran par bikār ka▫o ḏẖāvėh.
False are the feet which run to do evil to others.
ਵਿਅਰਥ ਹਨ, ਉਹ ਪੈਰ ਜੋ ਹੋਰਨਾਂ ਦਾ ਬੁਰਾ ਕਰਨ ਲਈ ਦੌੜਦੇ ਹਨ।
ਧਾਵਹਿ = ਦੌੜਦੇ ਹਨ। ਬਿਕਾਰ = ਵਿਗਾੜ, ਨੁਕਸਾਨ।ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।
 
मिथिआ मन पर लोभ लुभावहि ॥
Mithi▫ā man par lobẖ lubẖāvėh.
False is the mind which covets the wealth of others.
ਵਿਅਰਥ ਹੈ ਚਿੱਤ ਜਿਹੜਾ ਹੋਰਨਾਂ ਦੀ ਦੌਲਤ ਨੂੰ ਲਲਚਾਉਂਦਾ ਹੈ।
ਮਨ = ਹੇ ਮਨ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ।ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।
 
मिथिआ तन नही परउपकारा ॥
Mithi▫ā ṯan nahī par▫upkārā.
False is the body which does not do good to others.
ਝੂਠਾ ਹੈ ਉਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।
ਪਰਉਪਕਾਰ = ਦੂਜਿਆਂ ਦੀ ਭਲਾਈ।(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,
 
मिथिआ बासु लेत बिकारा ॥
Mithi▫ā bās leṯ bikārā.
False is the nose which inhales corruption.
ਝੂਠਾ ਹੈ ਉਹ ਨੱਕ ਜਿਹੜਾ ਬਦੀ ਦੀ ਗੰਧ ਲੈਦਾ ਹੈ।
ਬਾਸੁ = ਵਾਸ਼ਨਾ, ਸੁਗੰਧੀ।(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।
 
बिनु बूझे मिथिआ सभ भए ॥
Bin būjẖe mithi▫ā sabẖ bẖa▫e.
Without understanding, everything is false.
ਰੱਬ ਨੂੰ ਸਮਝਣ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ।(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।
 
सफल देह नानक हरि हरि नाम लए ॥५॥
Safal ḏeh Nānak har har nām la▫e. ||5||
Fruitful is the body, O Nanak, which takes to the Lord's Name. ||5||
ਫਲਦਾਇਕ ਹੈ ਉਹ ਸਰੀਰ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦਾ ਨਾਮ ਲੈਦਾ ਹੈ।
ਦੇਹ = ਸਰੀਰ ॥੫॥ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥
 
बिरथी साकत की आरजा ॥
Birthī sākaṯ kī ārjā.
The life of the faithless cynic is totally useless.
ਨਿਸਫਲ ਹੈ ਮਾਇਆ ਦੇ ਉਪਾਸ਼ਕ ਦਾ ਜੀਵਨ।
ਬਿਰਥੀ = ਵਿਅਰਥ। ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ। ਆਰਜਾ = ਉਮਰ।(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,
 
साच बिना कह होवत सूचा ॥
Sācẖ binā kah hovaṯ sūcẖā.
Without the Truth, how can anyone be pure?
ਸੱਚੇ ਦੇ ਬਗੈਰ ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
xxx(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?
 
बिरथा नाम बिना तनु अंध ॥
Birthā nām binā ṯan anḏẖ.
Useless is the body of the spiritually blind, without the Name of the Lord.
ਨਾਮ ਦੇ ਬਗੈਰ ਅਗਿਆਨੀ ਇਨਸਾਨ ਦੀ ਦੇਹਿ ਨਿਸਫਲ ਹੈ।
ਤਨੁ ਅੰਧ = ਅੰਨ੍ਹੇ ਦਾ ਸਰੀਰ।ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,
 
मुखि आवत ता कै दुरगंध ॥
Mukẖ āvaṯ ṯā kai ḏurganḏẖ.
From his mouth, a foul smell issues forth.
ਉਸ ਦੇ ਮੂੰਹ ਵਿੱਚੋ ਗੰਦੀ ਮੁਸ਼ਕ ਆਉਂਦੀ ਹੈ।
ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ।(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।
 
बिनु सिमरन दिनु रैनि ब्रिथा बिहाइ ॥
Bin simran ḏin rain baritha bihā▫e.
Without the remembrance of the Lord, day and night pass in vain,
ਸਾਹਿਬ ਦੇ ਭਜਨ ਦੇ ਬਾਝੋਂ ਦਿਨ ਅਤੇ ਰਾਤ ਵਿਅਰਥ ਗੁਜ਼ਰ ਜਾਂਦੇ ਹਨ,
ਰੈਨਿ = ਰਾਤ। ਬਿਹਾਇ = ਗੁਜ਼ਰ ਜਾਂਦੀ ਹੈ।ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,
 
मेघ बिना जिउ खेती जाइ ॥
Megẖ binā ji▫o kẖeṯī jā▫e.
like the crop which withers without rain.
ਜਿਸ ਤਰ੍ਹਾਂ ਮੀਂਹ ਦੇ ਬਗੈਰ ਫ਼ਸਲ ਤਬਾਹ ਹੋ ਜਾਂਦੀ ਹੈ।
ਮੇਘ = ਬੱਦਲ।(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,
 
गोबिद भजन बिनु ब्रिथे सभ काम ॥
Gobiḏ bẖajan bin barithe sabẖ kām.
Without meditation on the Lord of the Universe, all works are in vain,
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੇ ਕੰਮ ਬੇਫਾਇਦਾ ਹਨ,
xxxਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,
 
जिउ किरपन के निरारथ दाम ॥
Ji▫o kirpan ke nirārath ḏām.
like the wealth of a miser, which lies useless.
ਜਿਸ ਤਰ੍ਹਾਂ ਕੰਜੂਸ ਪੁਰਸ਼ ਦੀ ਦੌਲਤ ਵਿਅਰਥ ਹੈ।
ਕਿਰਪਨ = ਕੰਜੂਸ। ਨਿਰਾਰਥ = ਵਿਅਰਥ। ਦਾਮ = ਪੈਸੇ, ਧਨ।(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।
 
धंनि धंनि ते जन जिह घटि बसिओ हरि नाउ ॥
Ḏẖan ḏẖan ṯe jan jih gẖat basi▫o har nā▫o.
Blessed, blessed are those, whose hearts are filled with the Name of the Lord.
ਮੁਬਾਰਕ, ਮੁਬਾਰਕ ਹਨ ਉਹ ਪੁਰਸ਼, ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ।
ਧੰਨਿ = ਮੁਬਾਰਕ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ।ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
 
नानक ता कै बलि बलि जाउ ॥६॥
Nānak ṯā kai bal bal jā▫o. ||6||
Nanak is a sacrifice, a sacrifice to them. ||6||
ਨਾਨਕ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
ਤਾ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ ॥੬॥ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥
 
रहत अवर कछु अवर कमावत ॥
Rahaṯ avar kacẖẖ avar kamāvaṯ.
He says one thing, and does something else.
ਆਦਮੀ ਕਹਿੰਦਾ ਕੁਛ ਹੈ ਅਤੇ ਕਰਦਾ ਹੈ ਬਿਲਕੁਲ ਹੀ ਕੁਛ ਹੋਰ।
ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ।ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;
 
मनि नही प्रीति मुखहु गंढ लावत ॥
Man nahī parīṯ mukẖahu gandẖ lāvaṯ.
There is no love in his heart, and yet with his mouth he talks tall.
ਉਸ ਦੇ ਦਿਲ ਵਿੱਚ ਪ੍ਰੇਮ ਨਹੀਂ, ਪਰ ਮੂੰਹੋਂ ਉਹ ਸ਼ੇਖੀ ਮਾਰਦਾ ਹੈ।
ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ।ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।
 
जाननहार प्रभू परबीन ॥
Jānanhār parabẖū parbīn.
The Omniscient Lord God is the Knower of all.
ਸਿਆਣਾ ਸੁਆਮੀ, ਜੋ ਅੰਦਰਲੀਆਂ ਜਾਨਣ ਵਾਲਾ ਹੈ,
ਪਰਬੀਨ = ਚਤੁਰ, ਸਿਆਣਾ।(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ,
 
बाहरि भेख न काहू भीन ॥
Bāhar bẖekẖ na kāhū bẖīn.
He is not impressed by outward display.
ਕਿਸੇ ਦੇ ਬਾਹਰ ਦੇ ਪਹਿਰਾਵੇ ਉਤੇ ਖੁਸ਼ ਨਹੀਂ ਹੁੰਦਾ।
ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ।(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।
 
अवर उपदेसै आपि न करै ॥
Avar upḏesai āp na karai.
One who does not practice what he preaches to others,
ਜੋ ਹੋਰਨਾਂ ਨੂੰ ਸਿਖ-ਮਤ ਦਿੰਦਾ ਹੈ ਅਤੇ ਆਪ ਉਸ ਤੇ ਅਮਲ ਨਹੀਂ ਕਰਦਾ,
ਅਵਰ = ਹੋਰਨਾਂ ਨੂੰ।(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ,
 
आवत जावत जनमै मरै ॥
Āvaṯ jāvaṯ janmai marai.
shall come and go in reincarnation, through birth and death.
ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ।
xxxਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
 
जिस कै अंतरि बसै निरंकारु ॥
Jis kai anṯar basai nirankār.
One whose inner being is filled with the Formless Lord -
ਜਿਸ ਦੇ ਦਿਲ ਅੰਦਰ ਰੂਪ ਰੰਗ-ਰਹਿਤ ਸੁਆਮੀ ਵਸਦਾ ਹੈ,
ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,
 
तिस की सीख तरै संसारु ॥
Ŧis kī sīkẖ ṯarai sansār.
by his teachings, the world is saved.
ਉਸ ਦੇ ਉਪਦੇਸ਼ ਨਾਲ ਦੁਨੀਆ ਬਚ ਜਾਂਦੀ ਹੈ।
ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ)।ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।
 
जो तुम भाने तिन प्रभु जाता ॥
Jo ṯum bẖāne ṯin parabẖ jāṯā.
Those who are pleasing to You, God, know You.
ਕੇਵਲ ਉਹੀ ਜੋ ਤੈਨੂੰ ਚੰਗੇ ਲੱਗਦੇ ਹਨ, ਹੇ ਸੁਆਮੀ! ਤੈਨੂੰ ਜਾਣ ਸਕਦੇ ਹਨ।
ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ।(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।
 
नानक उन जन चरन पराता ॥७॥
Nānak un jan cẖaran parāṯā. ||7||
Nanak falls at their feet. ||7||
ਨਾਨਕ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿੱਗਿਆ ਹੋਇਆ ਹੈ।
ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ ॥੭॥ਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥
 
करउ बेनती पारब्रहमु सभु जानै ॥
Kara▫o benṯī pārbarahm sabẖ jānai.
Offer your prayers to the Supreme Lord God, who knows everything.
ਪਰਮ ਪੁਰਖ ਮੂਹਰੇ ਪ੍ਰਾਰਥਨਾ ਕਰ, ਜੋ ਸਾਰਾ ਕੁਝ ਜਾਣਦਾ ਹੈ।
ਕਰਉ = ਮੈਂ ਕਰਦਾ ਹਾਂ।(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,
 
अपना कीआ आपहि मानै ॥
Apnā kī▫ā āpėh mānai.
He Himself values His own creatures.
ਆਪਣੇ ਰਚੇ ਹੋਇਆਂ ਦੀ ਉਹ ਆਪ ਹੀ ਇੱਜ਼ਤ ਕਰਦਾ ਹੈ।
ਕੀਆ = ਪੈਦਾ ਕੀਤਾ ਹੋਇਆ (ਜੀਵ)। ਆਪਹਿ = ਆਪ ਹੀ। ਮਾਨੈ = ਮਾਣ ਦੇਂਦਾ ਹੈ।ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।
 
आपहि आप आपि करत निबेरा ॥
Āpėh āp āp karaṯ niberā.
He Himself, by Himself, makes the decisions.
ਉਹ ਖੁਦ ਅਤੇ ਆਪਣੇ ਆਪ ਹੀ ਫੈਸਲਾ ਕਰਦਾ ਹੈ।
ਆਪਹਿ ਆਪ = ਆਪ ਹੀ। ਨਿਬੇਰਾ = ਫ਼ੈਸਲਾ, ਨਿਖੇੜਾ।(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,
 
किसै दूरि जनावत किसै बुझावत नेरा ॥
Kisai ḏūr janāvaṯ kisai bujẖāvaṯ nerā.
To some, He appears far away, while others perceive Him near at hand.
ਕਿਸੇ ਨੂੰ ਉਹ ਆਪਣੇ ਆਪ ਨੂੰ ਦੁਰੇਡੇ ਦਰਸਾਉਂਦਾ ਹੈ ਅਤੇ ਕਿਸੇ ਨੂੰ ਆਪਣੇ ਆਪ ਨੂੰ ਨੇੜੇ ਦਰਸਾਉਂਦਾ ਹੈ।
ਨੇਰਾ = ਨੇੜੇ।(ਭਾਵ) ਕਿਸੇ ਨੂੰ ਇਹ ਬੁੱਧ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।
 
उपाव सिआनप सगल ते रहत ॥
Upāv si▫ānap sagal ṯe rahaṯ.
He is beyond all efforts and clever tricks.
ਉਹ ਸਮੂਹ ਉਪਰਾਲੇ ਅਤੇ ਚਤੁਰਾਈ ਤੋਂ ਪਰੇ ਹੈ।
ਸਗਲ ਤੇ ਰਹਤ = ਸਭ ਤੋਂ ਪਰੇ ਹੈ। ਉਪਾਵ = ਹੀਲੇ। ਰਹਤ = ਰਹਿਣੀ।ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)
 
सभु कछु जानै आतम की रहत ॥
Sabẖ kacẖẖ jānai āṯam kī rahaṯ.
He knows all the ways and means of the soul.
ਉਹ ਬੰਦੇ ਦੀ ਆਤਮਾ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ।
ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ।(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।
 
जिसु भावै तिसु लए लड़ि लाइ ॥
Jis bẖāvai ṯis la▫e laṛ lā▫e.
Those with whom He is pleased are attached to the hem of His robe.
ਉਹ ਉਸ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ। ਤਿਸੁ = ਉਸ ਨੂੰ। ਥਾਨਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,
 
थान थनंतरि रहिआ समाइ ॥
Thān thananṯar rahi▫ā samā▫e.
He is pervading all places and interspaces.
ਪ੍ਰਭੂ ਸਾਰਿਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।
ਥਨੰਤਰਿ = ਹਰ ਥਾਂ। ਸਮਾਇ ਰਹਿਆ = ਮੌਜੂਦ ਹੈ।ਪ੍ਰਭੂ ਹਰ ਥਾਂ ਮੌਜੂਦ ਹੈ।
 
सो सेवकु जिसु किरपा करी ॥
So sevak jis kirpā karī.
Those upon whom He bestows His favor, become His servants.
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਉਸ ਦਾ ਗੋਲਾ ਹੈ।
xxxਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
 
निमख निमख जपि नानक हरी ॥८॥५॥
Nimakẖ nimakẖ jap Nānak harī. ||8||5||
Each and every moment, O Nanak, meditate on the Lord. ||8||5||
ਹਰ ਮੁਹਤ, ਹੇ ਨਾਨਕ! ਸੁਆਮੀ ਦਾ ਸਿਮਰਨ ਕਰ।
ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ ॥੮॥ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥
 
सलोकु ॥
Salok.
Shalok:
ਸਲੋਕ।
xxxxxx
 
काम क्रोध अरु लोभ मोह बिनसि जाइ अहमेव ॥
Kām kroḏẖ ar lobẖ moh binas jā▫e ahaʼnmev.
Sexual desire, anger, greed and emotional attachment - may these be gone, and egotism as well.
ਰੱਬ ਕਰੇ ਮੇਰੀ ਕਾਮਚੇਸ਼ਟਾ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਦੂਰ ਹੋ ਜਾਣ।
ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ। ਅਹੰਮੇਵ = {ਸੰ. अहं एव। ਮੈਂ ਹੀ (ਹਾਂ), ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ।(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-
 
नानक प्रभ सरणागती करि प्रसादु गुरदेव ॥१॥
Nānak parabẖ sarṇāgaṯī kar parsāḏ gurḏev. ||1||
Nanak seeks the Sanctuary of God; please bless me with Your Grace, O Divine Guru. ||1||
ਨਾਨਕ ਨੇ ਸਾਹਿਬ ਦੀ ਸ਼ਰਣ ਸੰਭਾਲੀ ਹੈ। ਮੇਰੇ ਰੱਬ ਰੂਪ ਗੁਰੂ ਜੀ ਮੇਰੇ ਤੇ ਰਹਿਮ ਕਰੋ।
ਸਰਣਾਗਤੀ = ਸਰਣ ਆਇਆ ਹਾਂ। ਪ੍ਰਸਾਦੁ = ਕ੍ਰਿਪਾ, ਮੇਹਰ। ਗੁਰਦੇਵ = ਹੇ ਗੁਰਦੇਵ! ॥੧॥ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
जिह प्रसादि छतीह अम्रित खाहि ॥
Jih parsāḏ cẖẖaṯīh amriṯ kẖāhi.
By His Grace, you partake of the thirty-six delicacies;
ਜਿਸ ਦੀ ਦਇਆ ਦੁਆਰਾ ਤੂੰ ਛੱਤੀ ਸੁਆਦਲੇ ਪਦਾਰਥ ਛਕਦਾ ਹੈ,
ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ।ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,
 
तिसु ठाकुर कउ रखु मन माहि ॥
Ŧis ṯẖākur ka▫o rakẖ man māhi.
enshrine that Lord and Master within your mind.
ਉਸ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ।
xxxਉਸ ਨੂੰ ਮਨ ਵਿਚ (ਚੇਤੇ) ਰੱਖ।
 
जिह प्रसादि सुगंधत तनि लावहि ॥
Jih parsāḏ suganḏẖaṯ ṯan lāvėh.
By His Grace, you apply scented oils to your body;
ਜਿਸ ਦੀ ਮਿਹਰ ਦੁਆਰਾ ਤੂੰ ਆਪਣੀ ਦੇਹਿ ਨੂੰ ਖੁਸ਼ਬੋਈਆਂ ਮਲਦਾ ਹੈ,
ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ।ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,
 
तिस कउ सिमरत परम गति पावहि ॥
Ŧis ka▫o simraṯ param gaṯ pāvahi.
remembering Him, the supreme status is obtained.
ਉਸ ਦੇ ਭਜਨ ਕਰਨ ਦੁਆਰਾ ਤੂੰ ਮਹਾਨ ਮਰਤਬਾ ਪਾ ਲਵੇਗਾਂ।
ਪਰਮ = ਉੱਚੀ। ਗਤਿ = ਪਦਵੀ, ਦਰਜਾ।ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।
 
जिह प्रसादि बसहि सुख मंदरि ॥
Jih parsāḏ basėh sukẖ manḏar.
By His Grace, you dwell in the palace of peace;
ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਮਹਿਲ ਵਿੱਚ ਆਰਾਮ ਨਾਲ ਰਹਿੰਦਾ ਹੈ,
ਮੰਦਰਿ = ਮੰਦਰ ਵਿਚ, ਘਰ ਵਿਚ।ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,
 
तिसहि धिआइ सदा मन अंदरि ॥
Ŧisėh ḏẖi▫ā▫e saḏā man anḏar.
meditate forever on Him within your mind.
ਆਪਣੇ ਚਿੱਤ ਅੰਦਰ ਹਮੇਸ਼ਾਂ ਉਸ ਦਾ ਆਰਾਧਨ ਕਰ।
ਤਿਸਹਿ = ਉਸ ਨੂੰ।ਉਸ ਨੂੰ ਸਦਾ ਮਨ ਵਿਚ ਸਿਮਰ।
 
जिह प्रसादि ग्रिह संगि सुख बसना ॥
Jih parsāḏ garih sang sukẖ basnā.
By His Grace, you abide with your family in peace;
ਜਿਸ ਦੀ ਦਇਆ ਦੁਆਰਾ ਤੂੰ ਆਪਣੇ ਟੱਬਰ ਨਾਲ ਆਰਾਮ ਅੰਦਰ ਰਹਿੰਦਾ ਹੈ,
ਸੰਗਿ ਸੁਖ = ਸੁਖ ਨਾਲ, ਮੌਜ ਨਾਲ।ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,
 
आठ पहर सिमरहु तिसु रसना ॥
Āṯẖ pahar simrahu ṯis rasnā.
keep His remembrance upon your tongue, twenty-four hours a day.
ਆਪਣੀ ਜੀਭਾ ਨਾਲ ਤੂੰ ਅੱਠੇ ਪਹਿਰ ਹੀ ਉਸ ਦਾ ਨਾਮ ਜਪ।
ਰਸਨਾ = ਜੀਭ ਨਾਲ।ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।
 
जिह प्रसादि रंग रस भोग ॥
Jih parsāḏ rang ras bẖog.
By His Grace, you enjoy tastes and pleasures;
ਜਿਸ ਦੀ ਦਇਆ ਦੁਆਰਾ ਤੂੰ ਪਿਆਰ ਅਤੇ ਖੁਸ਼ੀਆਂ ਮਾਣਦਾ ਹੈ,
xxxਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
 
नानक सदा धिआईऐ धिआवन जोग ॥१॥
Nānak saḏā ḏẖi▫ā▫ī▫ai ḏẖi▫āvan jog. ||1||
O Nanak, meditate forever on the One, who is worthy of meditation. ||1||
ਹੇ ਨਾਨਕ! ਹਮੇਸ਼ਾਂ ਉਸ ਦਾ ਸਿਮਰਨ ਕਰ ਜੋ ਸਿਮਰਨ ਕਰਨ ਦੇ ਲਾਇਕ ਹੈ।
xxx॥੧॥ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
 
जिह प्रसादि पाट पट्मबर हढावहि ॥
Jih parsāḏ pāt patambar hadẖāvėh.
By His Grace, you wear silks and satins;
ਜਿਸ ਦੀ ਰਹਿਮਤ ਦੁਆਰਾ ਤੂੰ ਰੇਸ਼ਮ ਅਤੇ ਰੇਸ਼ਮ ਦੇ ਬਸਤ੍ਰ ਪਹਿਨਦਾ ਹੈ,
ਪਟੰਬਰ = ਪਟ-ਅੰਬਰ, ਰੇਸ਼ਮ ਦੇ ਕੱਪੜੇ।(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,
 
तिसहि तिआगि कत अवर लुभावहि ॥
Ŧisėh ṯi▫āg kaṯ avar lubẖāvėh.
why abandon Him, to attach yourself to another?
ਤੂੰ ਉਸ ਨੂੰ ਛੱਡ ਕੇ ਕਿਉਂ ਹੋਰਨਾ ਨਾਲ ਮਸਤ ਹੁੰਦਾ ਹੈ?
ਕਤ ਅਵਰ = ਕਿਸੇ ਹੋਰ ਥਾਂ? ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ।ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?
 
जिह प्रसादि सुखि सेज सोईजै ॥
Jih parsāḏ sukẖ sej so▫ījai.
By His Grace, you sleep in a cozy bed;
ਜਿਸ ਦੀ ਮਿਹਰ ਦੁਆਰਾ ਤੂੰ ਸੁਖਦਾਈ ਪਲੰਘ ਤੇ ਸੌਦਾਂ ਹੈ।
ਸੋਈਜੈ = ਸਵੀਂਦਾ ਹੈ।ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,
 
मन आठ पहर ता का जसु गावीजै ॥
Man āṯẖ pahar ṯā kā jas gāvījai.
O my mind, sing His Praises, twenty-four hours a day.
ਹੈ ਮੇਰੀ ਜਿੰਦੜੀਏ! ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰ।
ਗਾਵੀਜੈ = ਗਾਉਣਾ ਚਾਹੀਦਾ ਹੈ।ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।
 
जिह प्रसादि तुझु सभु कोऊ मानै ॥
Jih parsāḏ ṯujẖ sabẖ ko▫ū mānai.
By His Grace, you are honored by everyone;
ਜਿਸ ਦੀ ਦਇਆ ਦੁਆਰਾ ਹਰ ਕੋਈ ਤੇਰੀ ਇੱਜ਼ਤ ਕਰਦਾ ਹੈ,
ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ।ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,