Sri Guru Granth Sahib Ji

Ang: / 1430

Your last visited Ang:

मुखि ता को जसु रसन बखानै ॥
Mukẖ ṯā ko jas rasan bakẖānai.
with your mouth and with your tongue, chant His Praises.
ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ।ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।
 
जिह प्रसादि तेरो रहता धरमु ॥
Jih parsāḏ ṯero rahṯā ḏẖaram.
By His Grace, you remain in the Dharma;
ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
xxxਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,
 
मन सदा धिआइ केवल पारब्रहमु ॥
Man saḏā ḏẖi▫ā▫e keval pārbarahm.
O mind, meditate continually on the Supreme Lord God.
ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
ਕੇਵਲ = ਸਿਰਫ਼।ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।
 
प्रभ जी जपत दरगह मानु पावहि ॥
Parabẖ jī japaṯ ḏargėh mān pāvahi.
Meditating on God, you shall be honored in His Court;
ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
xxxਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,
 
नानक पति सेती घरि जावहि ॥२॥
Nānak paṯ seṯī gẖar jāvėh. ||2||
O Nanak, you shall return to your true home with honor. ||2||
ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
ਪਤਿ ਸੇਤੀ = ਇੱਜ਼ਤ ਨਾਲ ॥੨॥ਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥
 
जिह प्रसादि आरोग कंचन देही ॥
Jih parsāḏ ārog kancẖan ḏehī.
By His Grace, you have a healthy, golden body;
ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
ਆਰੋਗ = ਰੋਗ-ਰਹਿਤ, ਨਰੋਆ। ਕੰਚਨ ਦੇਹੀ = ਸੋਨੇ ਵਰਗਾ ਸਰੀਰ।ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,
 
लिव लावहु तिसु राम सनेही ॥
Liv lāvhu ṯis rām sanehī.
attune yourself to that Loving Lord.
ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ।ਉਸ ਪਿਆਰੇ ਰਾਮ ਨਾਲ ਲਿਵ ਜੋੜ।
 
जिह प्रसादि तेरा ओला रहत ॥
Jih parsāḏ ṯerā olā rahaṯ.
By His Grace, your honor is preserved;
ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
ਓਲਾ = ਪਰਦਾ।ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,
 
मन सुखु पावहि हरि हरि जसु कहत ॥
Man sukẖ pāvahi har har jas kahaṯ.
O mind, chant the Praises of the Lord, Har, Har, and find peace.
ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
xxxਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।
 
जिह प्रसादि तेरे सगल छिद्र ढाके ॥
Jih parsāḏ ṯere sagal cẖẖiḏar dẖāke.
By His Grace, all your deficits are covered;
ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
ਛਿਦ੍ਰ = ਨੁਕਸ, ਐਬ।ਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,
 
मन सरनी परु ठाकुर प्रभ ता कै ॥
Man sarnī par ṯẖākur parabẖ ṯā kai.
O mind, seek the Sanctuary of God, our Lord and Master.
ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
xxxਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।
 
जिह प्रसादि तुझु को न पहूचै ॥
Jih parsāḏ ṯujẖ ko na pahūcẖai.
By His Grace, no one can rival you;
ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
ਪਹੂਚੈ = ਅੱਪੜਦਾ, ਬਰਾਬਰੀ ਕਰਦਾ।ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,
 
मन सासि सासि सिमरहु प्रभ ऊचे ॥
Man sās sās simrahu parabẖ ūcẖe.
O mind, with each and every breath, remember God on High.
ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
ਸਾਸਿ ਸਾਸਿ = ਦਮ-ਬ-ਦਮ।ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
 
जिह प्रसादि पाई द्रुलभ देह ॥
Jih parsāḏ pā▫ī ḏarulabẖ ḏeh.
By His Grace, you obtained this precious human body;
ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ।ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,
 
नानक ता की भगति करेह ॥३॥
Nānak ṯā kī bẖagaṯ kareh. ||3||
O Nanak, worship Him with devotion. ||3||
ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
ਕਰੇਹ = ਕਰ ॥੩॥ਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥
 
जिह प्रसादि आभूखन पहिरीजै ॥
Jih parsāḏ ābẖūkẖan pėhrījai.
By His Grace, you wear decorations;
ਜਿਸ ਦੀ ਮਿਹਰ ਦੁਆਰਾ ਤੂੰ ਗਹਿਣੇ-ਗੱਟੇ ਪਹਿਨਦੀ ਹੈਂ,
ਆਭੂਖਨ = ਗਹਣੇ, ਜ਼ੇਵਰ। ਪਹਿਰੀਜੈ = ਪਹਿਨੀਦੇ ਹਨ।ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,
 
मन तिसु सिमरत किउ आलसु कीजै ॥
Man ṯis simraṯ ki▫o ālas kījai.
O mind, why are you so lazy? Why don't you remember Him in meditation?
ਮੇਰੀ ਜਿੰਦੇ! ਤੂੰ ਉਸ ਦਾ ਅਰਾਧਨ ਕਰਨ ਵਿੱਚ ਕਿਉਂ ਸੁਸਤੀ ਕਰਦੀ ਹੈਂ?
xxxਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?
 
जिह प्रसादि अस्व हसति असवारी ॥
Jih parsāḏ asav hasaṯ asvārī.
By His Grace, you have horses and elephants to ride;
ਜਿਸ ਦੀ ਮਿਹਰ ਦੁਆਰਾ ਤੂੰ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
ਅਸ੍ਵ = ਘੋੜੇ। ਹਸਤਿ = ਹਾਥੀ।ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
 
मन तिसु प्रभ कउ कबहू न बिसारी ॥
Man ṯis parabẖ ka▫o kabhū na bisārī.
O mind, never forget that God.
ਉਸ ਸੁਆਮੀ ਨੂੰ ਕਦੇ ਭੀ ਮਨ ਵਿੱਚੋਂ ਨਾਂ ਭੁਲਾ।
xxxਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।
 
जिह प्रसादि बाग मिलख धना ॥
Jih parsāḏ bāg milakẖ ḏẖanā.
By His Grace, you have land, gardens and wealth;
ਜਿਸ ਦੀ ਦਇਆ ਦੁਆਰਾ ਤੇਰੇ ਪੱਲੇ ਬਗੀਚੇ ਜਾਇਦਾਦ ਤੇ ਦੌਲਤ ਹੈ,
ਮਿਲਖ = ਜ਼ਮੀਨ।ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)
 
राखु परोइ प्रभु अपुने मना ॥
Rākẖ paro▫e parabẖ apune manā.
keep God enshrined in your heart.
ਉਸ ਸੁਆਮੀ ਨੂੰ ਆਪਣੇ ਦਿਲ ਅੰਦਰ ਗੁੰਥਨ ਕਰਕੇ ਰੱਖ।
xxxਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।
 
जिनि तेरी मन बनत बनाई ॥
Jin ṯerī man banaṯ banā▫ī.
O mind, the One who formed your form -
ਹੇ ਮੇਰੇ ਮਨ, ਜਿਸ ਨੇ ਤੇਰੇ ਕਲਬੂਤ ਦੀ ਘਾੜਤ ਘੜੀ ਹੈ,
ਜਿਨਿ = ਜਿਸ (ਪ੍ਰਭੂ) ਨੇ। ਬਨਤ = ਬਨਾਵਟ। ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ।ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,
 
ऊठत बैठत सद तिसहि धिआई ॥
Ūṯẖaṯ baiṯẖaṯ saḏ ṯisėh ḏẖi▫ā▫ī.
standing up and sitting down, meditate always on Him.
ਖੜੋਤਿਆਂ ਅਤੇ ਬਹਿੰਦਿਆਂ ਹਮੇਸ਼ਾਂ ਉਸ ਨੂੰ ਯਾਦ ਕਰ।
ਸਦ = ਸਦਾ।ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।
 
तिसहि धिआइ जो एक अलखै ॥
Ŧisėh ḏẖi▫ā▫e jo ek alkẖai.
Meditate on Him - the One Invisible Lord;
ਉਸ ਦਾ ਚਿੰਤਨ ਕਰ, ਜੋ ਇਕ ਅਦ੍ਰਿਸ਼ਟ ਸੁਆਮੀ ਹੈ।
ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ।ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ।
 
ईहा ऊहा नानक तेरी रखै ॥४॥
Īhā ūhā Nānak ṯerī rakẖai. ||4||
here and hereafter, O Nanak, He shall save you. ||4||
ਉਹ ਤੇਰੀ ਏਥੇ ਅਤੇ ਉਥੇ ਦੋਨੋਂ ਥਾਈਂ ਰਖਿਆ ਕਰੇਗਾ।
ਈਹਾ = ਇਥੇ, ਇਸ ਲੋਕ ਵਿਚ। ਊਹਾ = ਓਥੇ, ਪਰਲੋਕ ਵਿਚ। ਰਖੈ = ਤੇਰੀ ਲਾਜ ਰੱਖਦਾ ਹੈ ॥੪॥ਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥
 
जिह प्रसादि करहि पुंन बहु दान ॥
Jih parsāḏ karahi punn baho ḏān.
By His Grace, you give donations in abundance to charities;
ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
ਕਰਹਿ = ਤੂੰ ਕਰਦਾ ਹੈਂ।ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,
 
मन आठ पहर करि तिस का धिआन ॥
Man āṯẖ pahar kar ṯis kā ḏẖi▫ān.
O mind, meditate on Him, twenty-four hours a day.
ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
xxxਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
 
जिह प्रसादि तू आचार बिउहारी ॥
Jih parsāḏ ṯū ācẖār bi▫uhārī.
By His Grace, you perform religious rituals and worldly duties;
ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
ਆਚਾਰ = {ਸੰ. आचार} ਰਸਮ ਰਿਵਾਜ। ਬਿਉਹਾਰੀ = {ਸੰ. व्यवहारिन्} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ।ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,
 
तिसु प्रभ कउ सासि सासि चितारी ॥
Ŧis parabẖ ka▫o sās sās cẖiṯārī.
think of God with each and every breath.
ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
xxxਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
 
जिह प्रसादि तेरा सुंदर रूपु ॥
Jih parsāḏ ṯerā sunḏar rūp.
By His Grace, your form is so beautiful;
ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
xxxਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
 
सो प्रभु सिमरहु सदा अनूपु ॥
So parabẖ simrahu saḏā anūp.
constantly remember God, the Incomparably Beautiful One.
ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
ਅਨੂਪੁ = ਅਨ ਊਪ, ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ।ਉਸ ਸੋਹਣੇ ਮਾਲਕ ਨੂੰ ਸਦਾ ਸਿਮਰ।
 
जिह प्रसादि तेरी नीकी जाति ॥
Jih parsāḏ ṯerī nīkī jāṯ.
By His Grace, you have such high social status;
ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
ਨੀਕੀ = ਚੰਗੀ।ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,
 
सो प्रभु सिमरि सदा दिन राति ॥
So parabẖ simar saḏā ḏin rāṯ.
remember God always, day and night.
ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
xxxਉਸ ਨੂੰ ਸਦਾ ਦਿਨ ਰਾਤ ਯਾਦ ਕਰ।
 
जिह प्रसादि तेरी पति रहै ॥
Jih parsāḏ ṯerī paṯ rahai.
By His Grace, your honor is preserved;
ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
ਪਤਿ = ਇੱਜ਼ਤ।ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।
 
गुर प्रसादि नानक जसु कहै ॥५॥
Gur parsāḏ Nānak jas kahai. ||5||
by Guru's Grace, O Nanak, chant His Praises. ||5||
ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
ਕਹੈ = ਆਖਦਾ ਹੈ ॥੫॥ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥
 
जिह प्रसादि सुनहि करन नाद ॥
Jih parsāḏ sunėh karan nāḏ.
By His Grace, you listen to the sound current of the Naad.
ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ)। ਨਾਦ = (ਰਸੀਲੀ) ਆਵਾਜ਼।ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),
 
जिह प्रसादि पेखहि बिसमाद ॥
Jih parsāḏ pekẖėh bismāḏ.
By His Grace, you behold amazing wonders.
ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ)।ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;
 
जिह प्रसादि बोलहि अम्रित रसना ॥
Jih parsāḏ bolėh amriṯ rasnā.
By His Grace, you speak ambrosial words with your tongue.
ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ)।ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,
 
जिह प्रसादि सुखि सहजे बसना ॥
Jih parsāḏ sukẖ sėhje basnā.
By His Grace, you abide in peace and ease.
ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
ਸਹਜੇ = ਸੁਭਾਵਕ ਹੀ।ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;
 
जिह प्रसादि हसत कर चलहि ॥
Jih parsāḏ hasaṯ kar cẖalėh.
By His Grace, your hands move and work.
ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ।ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,
 
जिह प्रसादि स्मपूरन फलहि ॥
Jih parsāḏ sampūran falėh.
By His Grace, you are completely fulfilled.
ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ।ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;
 
जिह प्रसादि परम गति पावहि ॥
Jih parsāḏ param gaṯ pāvahi.
By His Grace, you obtain the supreme status.
ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
xxxਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
 
जिह प्रसादि सुखि सहजि समावहि ॥
Jih parsāḏ sukẖ sahj samāvėh.
By His Grace, you are absorbed into celestial peace.
ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ।ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;
 
ऐसा प्रभु तिआगि अवर कत लागहु ॥
Aisā parabẖ ṯi▫āg avar kaṯ lāgahu.
Why forsake God, and attach yourself to another?
ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
ਅਵਰ ਕਤ = ਹੋਰ ਕਿਥੇ?ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?
 
गुर प्रसादि नानक मनि जागहु ॥६॥
Gur parsāḏ Nānak man jāgahu. ||6||
By Guru's Grace, O Nanak, awaken your mind! ||6||
ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ ॥੬॥ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥
 
जिह प्रसादि तूं प्रगटु संसारि ॥
Jih parsāḏ ṯūʼn pargat sansār.
By His Grace, you are famous all over the world;
ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
ਜਿਸ ਪ੍ਰਸਾਦਿ = ਜਿਸ ਪ੍ਰਸਾਦਿ, ਜਿਸ ਦੀ ਕ੍ਰਿਪਾ ਨਾਲ। ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ। ਸੰਸਾਰਿ = ਸੰਸਾਰ ਵਿਚ।ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,
 
तिसु प्रभ कउ मूलि न मनहु बिसारि ॥
Ŧis parabẖ ka▫o mūl na manhu bisār.
never forget God from your mind.
ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
ਮਨਹੁ = ਮਨ ਤੋਂ।ਉਸ ਨੂੰ ਕਦੇ ਭੀ ਮਨੋਂ ਨ ਭੁਲਾ।
 
जिह प्रसादि तेरा परतापु ॥
Jih parsāḏ ṯerā parṯāp.
By His Grace, you have prestige;
ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
xxxਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
 
रे मन मूड़ तू ता कउ जापु ॥
Re man mūṛ ṯū ṯā ka▫o jāp.
O foolish mind, meditate on Him!
ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
ਮੂੜ = ਮੂਰਖ। ਤਾ ਕਉ = ਉਸ ਨੂੰ। ਜਾਪੁ = ਯਾਦ ਕਰ।ਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।
 
जिह प्रसादि तेरे कारज पूरे ॥
Jih parsāḏ ṯere kāraj pūre.
By His Grace, your works are completed;
ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
ਕਾਰਜ = ਕੰਮ। ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ।ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,
 
तिसहि जानु मन सदा हजूरे ॥
Ŧisėh jān man saḏā hajūre.
O mind, know Him to be close at hand.
ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
ਜਾਨੁ = ਸਮਝ ਲੈ। ਹਜੂਰੇ = ਅੰਗ-ਸੰਗ।ਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।
 
जिह प्रसादि तूं पावहि साचु ॥
Jih parsāḏ ṯūʼn pāvahi sācẖ.
By His Grace, you find the Truth;
ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
xxxਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
 
रे मन मेरे तूं ता सिउ राचु ॥
Re man mere ṯūʼn ṯā si▫o rācẖ.
O my mind, merge yourself into Him.
ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
ਰਾਚੁ = ਰਚ, ਰੁੱਝ, ਜੁੜਿਆ ਰਹੁ।ਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।
 
जिह प्रसादि सभ की गति होइ ॥
Jih parsāḏ sabẖ kī gaṯ ho▫e.
By His Grace, everyone is saved;
ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
xxxਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
 
नानक जापु जपै जपु सोइ ॥७॥
Nānak jāp japai jap so▫e. ||7||
O Nanak, meditate, and chant His Chant. ||7||
ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {ਸੰ. गति = access, entrance}ਪਹੁੰਚ ॥੭॥ਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥
 
आपि जपाए जपै सो नाउ ॥
Āp japā▫e japai so nā▫o.
Those, whom He inspires to chant, chant His Name.
ਜਿਸ ਪਾਸੋਂ ਵਾਹਿਗੁਰੂ ਆਪੇ ਉਚਾਰਨ ਕਰਵਾਉਂਦਾ ਹੈ, ਉਹੀ ਉਸ ਦਾ ਨਾਮ ਉਚਾਰਨ ਕਰਦਾ ਹੈ।
xxxਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,
 
आपि गावाए सु हरि गुन गाउ ॥
Āp gāvā▫ai so har gun gā▫o.
Those, whom He inspires to sing, sing the Glorious Praises of the Lord.
ਕੇਵਲ ਉਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਗਾਇਨ ਕਰਵਾਉਂਦਾ ਹੈ।
ਗਾਵਾਏ = ਗਾਵਣ ਵਿਚ ਸਹਾਇਤਾ ਕਰਦਾ ਹੈ, ਗਾਵਣ ਲਈ ਪ੍ਰੇਰਦਾ ਹੈ।ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।