Sri Guru Granth Sahib

Ang: / 1430

Your last visited Ang:

नानक साध कै संगि सफल जनम ॥५॥
Nānak sāḏẖ kai sang safal jannam. ||5||
O Nanak, in the Company of the Holy, one's life becomes fruitful. ||5||
ਸੰਤਾਂ ਦੀ ਸੰਗਤ ਕਰਨ ਦੁਆਰਾ ਨਾਨਕ, ਇਨਸਾਨ ਦਾ ਜਨਮ ਲਾਭਦਾਇਕ ਹੋ ਜਾਂਦਾ ਹੈ।
xxx॥੫॥ਹੇ ਨਾਨਕ! ਸਾਧੂ ਦੀ ਸੰਗਤ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
 
साध कै संगि नही कछु घाल ॥
Sāḏẖ kai sang nahī kacẖẖ gẖāl.
In the Company of the Holy, there is no suffering.
ਸਤਿ ਸੰਗਤ ਅੰਦਰ ਆਦਮੀ ਕੋਈ ਮੁਸੀਬਤ ਨਹੀਂ ਉਠਾਉਂਦਾ।
ਘਾਲ = ਮੇਹਨਤ, ਤਪ ਆਦਿਕ ਸਹਾਰਨੇ।ਸਾਧ ਜਨਾਂ ਦੀ ਸੰਗਤ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,
 
दरसनु भेटत होत निहाल ॥
Ḏarsan bẖetaṯ hoṯ nihāl.
The Blessed Vision of their Darshan brings a sublime, happy peace.
ਸੰਤਾਂ ਨੂੰ ਵੇਖਣ ਅਤੇ ਮਿਲਣ ਦੁਆਰਾ ਪ੍ਰਾਣੀ ਪਰਸੰਨ ਹੋ ਜਾਂਦਾ ਹੈ।
ਹੋਤ = ਹੋ ਜਾਈਦਾ ਹੈ। ਨਿਹਾਲ = ਪ੍ਰਸੰਨ।(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।
 
साध कै संगि कलूखत हरै ॥
Sāḏẖ kai sang kalūkẖaṯ harai.
In the Company of the Holy, blemishes are removed.
ਸੰਤਾਂ ਦੀ ਸੰਗਤ ਕਰਨ ਦੁਆਰਾ ਕਲੰਕ ਧੋਤੇ ਜਾਂਦੇ ਹਨ।
ਕਲੂਖਤ = ਪਾਪ, ਵਿਕਾਰ। ਹਰੈ = ਦੂਰ ਕਰ ਲੈਂਦਾ ਹੈ।ਗੁਰਮੁਖਾਂ ਦੀ ਸੰਗਤ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,
 
साध कै संगि नरक परहरै ॥
Sāḏẖ kai sang narak parharai.
In the Company of the Holy, hell is far away.
ਸੰਤਾਂ ਦੀ ਸੰਗਤ ਕਰਨ ਦੁਆਰਾ ਦੋਜ਼ਖ਼ ਤੋਂ ਬਚ ਜਾਈਦਾ ਹੈ।
ਪਰਹਰੈ = ਪਰੇ ਹਟਾ ਲੈਂਦਾ ਹੈ।(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।
 
साध कै संगि ईहा ऊहा सुहेला ॥
Sāḏẖ kai sang īhā ūhā suhelā.
In the Company of the Holy, one is happy here and hereafter.
ਸੰਤਾਂ ਦੀ ਸੰਗਤ ਕਰਨ ਦੁਆਰਾ ਜੀਵ ਇਸ ਲੋਕ ਅਤੇ ਉਸ ਪ੍ਰਲੋਕ ਵਿੱਚ ਖੁਸ਼ ਰਹਿੰਦਾ ਹੈ।
ਈਹਾ = ਇਸ ਜਨਮ ਵਿਚ, ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲਾ = ਸੁਖੀ।ਸੰਤਾਂ ਦੀ ਸੰਗਤ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,
 
साधसंगि बिछुरत हरि मेला ॥
Sāḏẖsang bicẖẖuraṯ har melā.
In the Company of the Holy, the separated ones are reunited with the Lord.
ਸੰਤਾਂ ਦੀ ਸੰਗਤ ਕਰਨ ਦੁਆਰਾ ਜੋ ਵਾਹਿਗੁਰੂ ਨਾਲੋਂ ਵਿਛੁੜੇ ਹਨ, ਉਹ ਉਸ ਨੂੰ ਮਿਲ ਪੈਦੇ ਹਨ।
ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ।ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।
 
जो इछै सोई फलु पावै ॥
Jo icẖẖai so▫ī fal pāvai.
The fruits of one's desires are obtained.
ਜੋ ਮੇਵਾ ਉਹ ਚਾਹੁੰਦਾ ਹੈ, ਉਹੀ ਪਾ ਲੈਦਾ ਹੈ,
ਇਛੈ = ਚਾਹੁੰਦਾ ਹੈ।ਗੁਰਮੁਖਾਂ ਦੀ ਸੰਗਤ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,
 
साध कै संगि न बिरथा जावै ॥
Sāḏẖ kai sang na birthā jāvai.
In the Company of the Holy, no one goes empty-handed.
ਸੰਤਾਂ ਦੀ ਸੰਗਤ ਕਰਨ ਦੁਆਰਾ ਆਦਮੀ ਖਾਲੀ ਹੱਥੀ ਨਹੀਂ ਜਾਂਦਾ।
ਬਿਰਥਾ = ਖ਼ਾਲੀ, ਸੱਖਣਾ।ਬੇ-ਮੁਰਾਦ ਹੋ ਕੇ ਨਹੀਂ ਜਾਂਦਾ।
 
पारब्रहमु साध रिद बसै ॥
Pārbarahm sāḏẖ riḏ basai.
The Supreme Lord God dwells in the hearts of the Holy.
ਸ਼ਰੋਮਣੀ ਸਾਹਿਬ ਸੰਤ ਦੇ ਮਨ ਅੰਦਰ ਨਿਵਾਸ ਰੱਖਦਾ ਹੈ।
ਰਿਦ = ਹਿਰਦਾ।ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;
 
नानक उधरै साध सुनि रसै ॥६॥
Nānak uḏẖrai sāḏẖ sun rasai. ||6||
O Nanak, listening to the sweet words of the Holy, one is saved. ||6||
ਸੰਤਾਂ ਦੀ ਜੀਭਾ ਤੋਂ ਵਾਹਿਗੁਰੂ ਦਾ ਨਾਮ ਸ੍ਰਵਣ ਕਰਨ ਦੁਆਰਾ ਨਾਨਕ ਪਾਰ ਉਤਰ ਗਿਆ ਹੈ।
ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ ॥੬॥ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥
 
साध कै संगि सुनउ हरि नाउ ॥
Sāḏẖ kai sang sun▫o har nā▫o.
In the Company of the Holy, listen to the Name of the Lord.
ਸਤਿ ਸੰਗਤ ਅੰਦਰ ਰੱਬ ਦਾ ਨਾਮ ਸ੍ਰਵਣ ਕਰ।
ਸੁਨਉ = ਮੈਂ ਸੁਣਾਂ।ਮੈਂ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,
 
साधसंगि हरि के गुन गाउ ॥
Sāḏẖsang har ke gun gā▫o.
In the Company of the Holy, sing the Glorious Praises of the Lord.
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
ਗਾਉ = ਮੈਂ ਗਾਵਾਂ।ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।
 
साध कै संगि न मन ते बिसरै ॥
Sāḏẖ kai sang na man ṯe bisrai.
In the Company of the Holy, do not forget Him from your mind.
ਸਤਿ ਸੰਗਤ ਅੰਦਰ ਇਨਸਾਨ ਪ੍ਰਭੂ ਨੂੰ ਆਪਣੇ ਚਿੱਤੋ ਨਹੀਂ ਭੁਲਾਉਂਦਾ।
ਬਿਸਰੈ = ਭੁੱਲ ਜਾਏ।ਸੰਤਾਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,
 
साधसंगि सरपर निसतरै ॥
Sāḏẖsang sarpar nisṯarai.
In the Company of the Holy, you shall surely be saved.
ਸਤਿ ਸੰਗਤ ਅੰਦਰ ਉਹ ਨਿਸਚਿਤ ਹੀ ਪਾਰ ਉੱਤਰ ਜਾਂਦਾ ਹੈ।
ਸਰਪਰ = ਜ਼ਰੂਰ।ਸਾਧ ਜਨਾਂ ਦੀ ਸੰਗਤ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।
 
साध कै संगि लगै प्रभु मीठा ॥
Sāḏẖ kai sang lagai parabẖ mīṯẖā.
In the Company of the Holy, God seems very sweet.
ਸਤਿ ਸੰਗਤ ਅੰਦਰ ਸੁਆਮੀ ਬੰਦੇ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ।
xxxਭਲਿਆਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
 
साधू कै संगि घटि घटि डीठा ॥
Sāḏẖū kai sang gẖat gẖat dīṯẖā.
In the Company of the Holy, He is seen in each and every heart.
ਸਤਿ ਸੰਗਤ ਅੰਦਰ ਵਾਹਿਗੁਰੂ ਹਰ ਦਿਲ ਵਿੱਚ ਦਿੱਸ ਆਉਂਦਾ ਹੈ।
ਘਟਿ ਘਟਿ = ਹਰੇਕ ਸਰੀਰ ਵਿਚ।ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।
 
साधसंगि भए आगिआकारी ॥
Sāḏẖsang bẖa▫e āgi▫ākārī.
In the Company of the Holy, we become obedient to the Lord.
ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ।
ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ।ਸਾਧੂਆਂ ਦੀ ਸੰਗਤ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,
 
साधसंगि गति भई हमारी ॥
Sāḏẖsang gaṯ bẖa▫ī hamārī.
In the Company of the Holy, we obtain the state of salvation.
ਸਾਧ ਸੰਗਤ ਅੰਦਰ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ।
ਗਤਿ = ਚੰਗੀ ਹਾਲਤ।ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।
 
साध कै संगि मिटे सभि रोग ॥
Sāḏẖ kai sang mite sabẖ rog.
In the Company of the Holy, all diseases are cured.
ਸਾਧ ਸੰਗਤ ਅੰਦਰ ਸਾਰੀਆਂ ਬੀਮਾਰੀਆਂ ਹਟ ਜਾਂਦੀਆਂ ਹਨ।
xxxਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
 
नानक साध भेटे संजोग ॥७॥
Nānak sāḏẖ bẖete sanjog. ||7||
O Nanak, one meets with the Holy, by highest destiny. ||7||
ਨਾਨਕ ਚੰਗੀ ਕਿਸਮਤ ਦੁਆਰਾ ਸੰਤ ਮਿਲਦੇ ਹਨ।
ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ ॥੭॥ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥
 
साध की महिमा बेद न जानहि ॥
Sāḏẖ kī mahimā beḏ na jānėh.
The glory of the Holy people is not known to the Vedas.
ਵੇਦ ਨੇਕ ਹਸਤੀਆਂ ਦੀ ਕੀਰਤੀ ਨੂੰ ਨਹੀਂ ਜਾਣਦੇ।
ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ।ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,
 
जेता सुनहि तेता बखिआनहि ॥
Jeṯā sunėh ṯeṯā bakẖi▫ānėh.
They can describe only what they have heard.
ਉਹ ਉਨ੍ਹਾਂ ਨੂੰ ਓਨਾ ਬਿਆਨ ਕਰਦੇ ਹਨ, ਜਿਨਾ ਕੁ ਉਨ੍ਹਾਂ ਨੇ ਉਨ੍ਹਾਂ ਬਾਰੇ ਸੁਣਿਆ ਹੈ।
ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।
 
साध की उपमा तिहु गुण ते दूरि ॥
Sāḏẖ kī upmā ṯihu guṇ ṯe ḏūr.
The greatness of the Holy people is beyond the three qualities.
ਸੰਤਾਂ ਦੀ ਵਡਿਆਈ ਤਿੰਨਾਂ ਹੀ ਲੱਛਣਾ ਤੋਂ ਪਰੇਡੇ ਹੈ।
ਉਪਮਾ = ਸਮਾਨਤਾ।ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)
 
साध की उपमा रही भरपूरि ॥
Sāḏẖ kī upmā rahī bẖarpūr.
The greatness of the Holy people is all-pervading.
ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ।
ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।
 
साध की सोभा का नाही अंत ॥
Sāḏẖ kī sobẖā kā nāhī anṯ.
The glory of the Holy people has no limit.
ਸੰਤ ਦੀ ਮਹੱਤਤਾ ਦਾ ਕੋਈ ਓੜਕ ਨਹੀਂ।
xxxਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
 
साध की सोभा सदा बेअंत ॥
Sāḏẖ kī sobẖā saḏā be▫anṯ.
The glory of the Holy people is infinite and eternal.
ਹਮੇਸ਼ਾਂ ਹੀ ਬੇ-ਇਨਤਹਾ ਹੈ ਮਹਾਨਤਾ ਸੰਤ ਦੀ।
xxxਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
 
साध की सोभा ऊच ते ऊची ॥
Sāḏẖ kī sobẖā ūcẖ ṯe ūcẖī.
The glory of the Holy people is the highest of the high.
ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ।
xxxਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
 
साध की सोभा मूच ते मूची ॥
Sāḏẖ kī sobẖā mūcẖ ṯe mūcẖī.
The glory of the Holy people is the greatest of the great.
ਸੰਤ ਦੀ ਕੀਰਤੀ ਵਡਿਆ ਵਿੱਚੋਂ ਮਹਾਨ ਵੱਡੀ ਹੈ।
ਮੂਚ = ਵੱਡੀ।ਤੇ ਬਹੁਤ ਵੱਡੀ ਹੈ।
 
साध की सोभा साध बनि आई ॥
Sāḏẖ kī sobẖā sāḏẖ ban ā▫ī.
The glory of the Holy people is theirs alone;
ਸੰਤ ਦੀ ਕੀਰਤੀ ਕੇਵਲ ਸੰਤ ਨੂੰ ਹੀ ਫਬਦੀ ਹੈ।
ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ।ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,
 
नानक साध प्रभ भेदु न भाई ॥८॥७॥
Nānak sāḏẖ parabẖ bẖeḏ na bẖā▫ī. ||8||7||
O Nanak, there is no difference between the Holy people and God. ||8||7||
ਹੇ ਨਾਨਕ! ਉਸ ਦੇ ਸੰਤ ਅਤੇ ਸੁਆਮੀ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥ਨਾਨਾਕ ਆਖਦਾ ਹੈ ਕਿ ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥
 
सलोकु ॥
Salok.
Shalok:
ਸਲੋਕ।
xxxxxx
 
मनि साचा मुखि साचा सोइ ॥
Man sācẖā mukẖ sācẖā so▫e.
The True One is on his mind, and the True One is upon his lips.
ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਜੋ ਆਪਣੇ ਮੂੰਹ ਨਾਲ ਉਸ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ,
ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ।(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),
 
अवरु न पेखै एकसु बिनु कोइ ॥
Avar na pekẖai ekas bin ko▫e.
He sees only the One.
ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ।
ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ।(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,
 
नानक इह लछण ब्रहम गिआनी होइ ॥१॥
Nānak ih lacẖẖaṇ barahm gi▫ānī ho▫e. ||1||
O Nanak, these are the qualities of the God-conscious being. ||1||
ਨਾਨਕ! ਇਹ ਹਨ ਗੁਣ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ।
ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ ॥੧॥ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
ब्रहम गिआनी सदा निरलेप ॥
Barahm gi▫ānī saḏā nirlep.
The God-conscious being is always unattached,
ਵਾਹਿਗੁਰੂ ਨੂੰ ਜਾਨਣ ਵਾਲਾ ਹਮੇਸ਼ਾਂ ਅਟੰਕ ਰਹਿਦਾ ਹੈ,
ਨਿਰਲੇਪ = ਬੇਦਾਗ਼।ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)
 
जैसे जल महि कमल अलेप ॥
Jaise jal mėh kamal alep.
as the lotus in the water remains detached.
ਜਿਸ ਤਰ੍ਹਾਂ ਪਾਣੀ ਵਿੱਚ ਕੰਵਲ ਅਤੀਤ ਵਿਚਰਦਾ ਹੈ।
ਅਲੇਪ = (ਚਿੱਕੜ ਤੋਂ) ਸਾਫ਼।ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।
 
ब्रहम गिआनी सदा निरदोख ॥
Barahm gi▫ānī saḏā nirḏokẖ.
The God-conscious being is always unstained,
ਰੱਬ ਨੂੰ ਜਾਨਣ ਵਾਲਾ, ਸਦੀਵ ਬੇਦਾਗ ਹੈ,
ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ।ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,
 
जैसे सूरु सरब कउ सोख ॥
Jaise sūr sarab ka▫o sokẖ.
like the sun, which gives its comfort and warmth to all.
ਜਿਵੇ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ।
ਸੂਰੁ = ਸੂਰਜ। ਸੋਖ = {ਸੰ. शोषण} ਸੁਕਾਉਣ ਵਾਲਾ।ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।
 
ब्रहम गिआनी कै द्रिसटि समानि ॥
Barahm gi▫ānī kai ḏarisat samān.
The God-conscious being looks upon all alike,
ਵਾਹਿਗੁਰੂ ਨੂੰ ਜਾਨਣ ਵਾਲਾ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ,
ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ।ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,
 
जैसे राज रंक कउ लागै तुलि पवान ॥
Jaise rāj rank ka▫o lāgai ṯul pavān.
like the wind, which blows equally upon the king and the poor beggar.
ਜਿਸ ਤਰ੍ਹਾਂ ਹਵਾਂ, ਰਾਜੇ ਅਤੇ ਕੰਗਾਲ ਨੂੰ ਇਕਸਾਰ ਲਗਦੀ ਹੈ।
ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ।ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।
 
ब्रहम गिआनी कै धीरजु एक ॥
Barahm gi▫ānī kai ḏẖīraj ek.
The God-conscious being has a steady patience,
ਰੱਬ ਨਾਂ ਜਾਨਣ ਵਾਲੇ ਦੀ ਸਹਿਨੀਲਤਾ ਇਕਸਾਰ ਹੁੰਦੀ ਹੈ,
ਏਕ = ਇਕ-ਤਾਰ।(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,
 
जिउ बसुधा कोऊ खोदै कोऊ चंदन लेप ॥
Ji▫o basuḏẖā ko▫ū kẖoḏai ko▫ū cẖanḏan lep.
like the earth, which is dug up by one, and anointed with sandal paste by another.
ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ।
ਬਸੁਧਾ = ਧਰਤੀ। ਲੇਪ = ਪੋਚੈ, ਲੇਪਣ।ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।
 
ब्रहम गिआनी का इहै गुनाउ ॥
Barahm gi▫ānī kā ihai gunā▫o.
This is the quality of the God-conscious being:
ਇਹ ਹੈ ਗੁਣ ਵਾਹਿਗੁਰੂ ਨੂੰ ਜਾਣਨ ਵਾਲੇ ਦਾ।
ਗੁਨਾਉ = ਗੁਣ।ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,
 
नानक जिउ पावक का सहज सुभाउ ॥१॥
Nānak ji▫o pāvak kā sahj subẖā▫o. ||1||
O Nanak, his inherent nature is like a warming fire. ||1||
ਨਾਨਕ ਉਸ ਦਾ ਜਮਾਂਦਰੂ ਸੁਭਾਅ ਅੱਗ ਦੀ ਮਾਨਿਦ ਸਭਸ ਨੂੰ ਪਵਿੱਤ੍ਰ ਕਰਨ ਵਾਲਾ ਹੈ।
ਪਾਵਕ = ਅੱਗ। ਸਹਜ = ਕੁਦਰਤੀ ॥੧॥ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥
 
ब्रहम गिआनी निरमल ते निरमला ॥
Barahm gi▫ānī nirmal ṯe nirmalā.
The God-conscious being is the purest of the pure;
ਬ੍ਰਹਮ-ਬੇਤਾ ਪਵਿੱਤ੍ਰਾਂ ਦਾ ਪਰਮ ਪਵਿੱਤ੍ਰ ਹੈ,
xxxਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,
 
जैसे मैलु न लागै जला ॥
Jaise mail na lāgai jalā.
filth does not stick to water.
ਜਿਸ ਤਰ੍ਹਾਂ ਪਾਣੀ ਨੂੰ ਗੰਦਗੀ ਨਹੀਂ ਚਿਮੜਦੀ।
xxxਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)
 
ब्रहम गिआनी कै मनि होइ प्रगासु ॥
Barahm gi▫ānī kai man ho▫e pargās.
The God-conscious being's mind is enlightened,
ਬ੍ਰਹਮ-ਬੇਤੇ ਦੇ ਚਿੱਤ ਅੰਦਰ ਚਾਨਣ ਹੋ ਜਾਂਦਾ ਹੈ,
ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਗਿਆਨ।ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)
 
जैसे धर ऊपरि आकासु ॥
Jaise ḏẖar ūpar ākās.
like the sky above the earth.
ਧਰਤੀ ਉਤੇ ਅਸਮਾਨ ਦੀ ਮਾਨਿੰਦ।
ਧਰ = ਧਰਤੀ।ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)
 
ब्रहम गिआनी कै मित्र सत्रु समानि ॥
Barahm gi▫ānī kai miṯar saṯar samān.
To the God-conscious being, friend and foe are the same.
ਬ੍ਰਹਮ-ਬੇਤੇ ਲਈ ਦੋਸਤ ਅਤੇ ਦੁਸਮਨ ਇਕ ਬਰਾਬਰ ਹਨ।
ਸਤ੍ਰੁ = ਵੈਰੀ।ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,
 
ब्रहम गिआनी कै नाही अभिमान ॥
Barahm gi▫ānī kai nāhī abẖimān.
The God-conscious being has no egotistical pride.
ਬ੍ਰਹਮ-ਬੇਤੇ ਵਿੱਚ ਹੰਕਾਰ ਨਹੀਂ ਹੁੰਦਾ।
xxx(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।
 
ब्रहम गिआनी ऊच ते ऊचा ॥
Barahm gi▫ānī ūcẖ ṯe ūcẖā.
The God-conscious being is the highest of the high.
ਬ੍ਰਹਮ-ਬੇਤਾ ਉਚਿਆਂ ਦਾ ਮਹਾਨ ਉਚਾ ਹੈ।
xxxਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,
 
मनि अपनै है सभ ते नीचा ॥
Man apnai hai sabẖ ṯe nīcẖā.
Within his own mind, he is the most humble of all.
ਆਪਣੇ ਚਿੱਤ ਅੰਦਰ ਉਹ ਸਾਰਿਆਂ ਨਾਲੋਂ ਨੀਵਾਂ ਹੈ।
xxx(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।
 
ब्रहम गिआनी से जन भए ॥
Barahm gi▫ānī se jan bẖa▫e.
They alone become God-conscious beings,
ਓਹੀ ਪੁਰਸ਼ ਵਾਹਿਗੁਰੂ ਨੂੰ ਜਾਨਣ ਵਾਲੇ ਥੀਵਦੇ ਹਨ,
xxxਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,
 
नानक जिन प्रभु आपि करेइ ॥२॥
Nānak jin parabẖ āp kare▫i. ||2||
O Nanak, whom God Himself makes so. ||2||
ਨਾਨਕ, ਕੇਵਲ ਜਿਨ੍ਹਾਂ ਨੂੰ ਸੁਆਮੀ ਖੁਦ ਐਹੋ ਜੇਹੇ ਬਣਾਉਂਦਾ ਹੈ।
ਜਿਨ = ਜਿਨ੍ਹਾਂ ਨੂੰ। ਕਰੇਇ = ਕਰਦਾ ਹੈ, ਬਣਾਉਂਦਾ ਹੈ ॥੨॥ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥
 
ब्रहम गिआनी सगल की रीना ॥
Barahm gi▫ānī sagal kī rīnā.
The God-conscious being is the dust of all.
ਰੱਬ ਦਾ ਗਿਆਤਾ ਸਾਰਿਆਂ ਦੀ ਧੂੜ ਹੈ।
ਰੀਨਾ (ਚਰਨਾਂ ਦੀ) ਧੂੜ।ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;
 
आतम रसु ब्रहम गिआनी चीना ॥
Āṯam ras barahm gi▫ānī cẖīnā.
The God-conscious being knows the nature of the soul.
ਰੱਬ ਦਾ ਗਿਆਤਾ ਰੂਹਾਨੀ ਅਨੰਦ ਨੂੰ ਅਨੁਭਵ ਕਰਦਾ ਹੈ।
ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ।ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।
 
ब्रहम गिआनी की सभ ऊपरि मइआ ॥
Barahm gi▫ānī kī sabẖ ūpar ma▫i▫ā.
The God-conscious being shows kindness to all.
ਰੱਬ ਦਾ ਗਿਆਤਾ ਸਾਰਿਆਂ ਉਤੇ ਮਿਹਰਬਾਨੀ ਕਰਦਾ ਹੈ।
ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ।ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)
 
ब्रहम गिआनी ते कछु बुरा न भइआ ॥
Barahm gi▫ānī ṯe kacẖẖ burā na bẖa▫i▫ā.
No evil comes from the God-conscious being.
ਰੱਬ ਦਾ ਗਿਆਤੇ ਪਾਸੋਂ ਕੋਈ ਬੁਰਾਈ ਨਹੀਂ ਹੁੰਦੀ।
ਕਛੁ = ਕੋਈ, ਕੋਈ (ਕੰਮ ਜਾਂ ਗੱਲ)।ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।
 
ब्रहम गिआनी सदा समदरसी ॥
Barahm gi▫ānī saḏā samaḏrasī.
The God-conscious being is always impartial.
ਰੱਬ ਦਾ ਗਿਆਤਾ ਹਮੇਸ਼ਾ, ਪਖਪਾਤ-ਰਹਿਤ ਹੁੰਦਾ ਹੈ।
ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ।ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,