Sri Guru Granth Sahib Ji

Ang: / 1430

Your last visited Ang:

ब्रहम गिआनी आपि निरंकारु ॥
Barahm gi▫ānī āp nirankār.
The God-conscious being is himself the Formless Lord.
ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
xxxਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
 
ब्रहम गिआनी की सोभा ब्रहम गिआनी बनी ॥
Barahm gi▫ānī kī sobẖā barahm gi▫ānī banī.
The glory of the God-conscious being belongs to the God-conscious being alone.
ਬ੍ਰਹਮ ਗਿਆਨੀ ਦੀ ਵਡਿਆਈ ਕੇਵਲ ਬ੍ਰਹਮ ਗਿਆਨੀ ਨੂੰ ਸਜਦੀ ਹੈ।
ਬਨੀ = ਫਬਦੀ ਹੈ।ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;
 
नानक ब्रहम गिआनी सरब का धनी ॥८॥८॥
Nānak barahm gi▫ānī sarab kā ḏẖanī. ||8||8||
O Nanak, the God-conscious being is the Lord of all. ||8||8||
ਨਾਨਕ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਹ ਸਾਰਿਆਂ ਦਾ ਸੁਆਮੀ ਹੈ।
ਧਨੀ = ਮਾਲਕ ॥੮॥ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥
 
सलोकु ॥
Salok.
Shalok:
ਸਲੋਕ।
xxxxxx
 
उरि धारै जो अंतरि नामु ॥
Ur ḏẖārai jo anṯar nām.
One who enshrines the Naam within the heart,
ਜੋ ਆਪਣੇ ਦਿਲ ਅੰਦਰ ਨਾਮ ਨੂੰ ਟਿਕਾਉਂਦਾ ਹੈ,
ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ।ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,
 
सरब मै पेखै भगवानु ॥
Sarab mai pekẖai bẖagvān.
who sees the Lord God in all,
ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,
ਮੈ = (ਸੰ. मय) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ।ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,
 
निमख निमख ठाकुर नमसकारै ॥
Nimakẖ nimakẖ ṯẖākur namaskārai.
who, each and every moment, bows in reverence to the Lord Master -
ਅਤੇ ਜੋ ਹਰ-ਮੁਹਤ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ।
ਨਿਮਖ = ਅੱਖ ਦਾ ਫਰਕਣਾ।ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;
 
नानक ओहु अपरसु सगल निसतारै ॥१॥
Nānak oh apras sagal nisṯārai. ||1||
O Nanak, such a one is the true 'touch-nothing Saint', who emancipates everyone. ||1||
ਨਾਨਕ, ਐਹੋ ਜੇਹਾ ਕਿਸੇ ਨਾਲ ਨਾਂ ਲਗਣ ਵਾਲਾ ਸਾਧੂ ਸਾਰਿਆਂ ਨੂੰ ਤਾਰ ਦਿੰਦਾ ਹੈ।
ਅਪਰਸੁ = ਅਛੋਹ, (ਸੰ. अस्पर्श) ਜੋ ਕਿਸੇ ਨਾਲ ਨਾਹ ਛੋਹੇ ॥੧॥ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
मिथिआ नाही रसना परस ॥
Mithi▫ā nāhī rasnā paras.
One whose tongue does not touch falsehood;
ਜਿਸ ਦੀ ਜੀਭਾ ਝੂਠ ਦੇ ਨਾਲ ਲਗਦੀ ਤਕ ਨਹੀਂ,
ਮਿਥਿਆ = ਝੂਠ। ਪਰਸ = ਛੋਹ।ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,
 
मन महि प्रीति निरंजन दरस ॥
Man mėh parīṯ niranjan ḏaras.
whose mind is filled with love for the Blessed Vision of the Pure Lord,
ਜਿਸ ਦੇ ਚਿੱਤ ਅੰਦਰ ਪਵਿੱਤ੍ਰ ਪੁਰਖ ਦੇ ਦਰਸ਼ਨ ਦੇ ਲਈ ਪ੍ਰੇਮ ਹੈ।
ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ।ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;
 
पर त्रिअ रूपु न पेखै नेत्र ॥
Par ṯari▫a rūp na pekẖai neṯar.
whose eyes do not gaze upon the beauty of others' wives,
ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।
ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ।ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,
 
साध की टहल संतसंगि हेत ॥
Sāḏẖ kī tahal saṯsang heṯ.
who serves the Holy and loves the congregation of saints,
ਜੋ ਨੇਕਾਂ ਦੀ ਸੇਵਾ ਕਰਦਾ ਹੈ ਅਤੇ ਸਾਧੂਆਂ ਨਾਲ ਪ੍ਰੇਮ ਕਰਦਾ ਹੈ,
ਹੇਤ = ਪਿਆਰ।ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤ ਵਿਚ ਪ੍ਰੀਤ (ਰੱਖਦਾ ਹੈ);
 
करन न सुनै काहू की निंदा ॥
Karan na sunai kāhū kī ninḏā.
whose ears do not listen to slander against anyone,
ਜੋ ਆਪਣੇ ਕੰਨਾਂ ਨਾਲ ਕਿਸੇ ਦੀ ਚੁਗਲੀ-ਬਖੀਲੀ ਨਹੀਂ ਸੁਣਦਾ,
ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ।ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,
 
सभ ते जानै आपस कउ मंदा ॥
Sabẖ ṯe jānai āpas ka▫o manḏā.
who deems himself to be the worst of all,
ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾੜਾ ਸਮਝਦਾ ਹੈ,
xxx(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
 
गुर प्रसादि बिखिआ परहरै ॥
Gur parsāḏ bikẖi▫ā parharai.
who, by Guru's Grace, renounces corruption,
ਜੋ ਗੁਰਾਂ ਦੀ ਦਇਆ ਦੁਆਰਾ ਬਦੀ ਨੂੰ ਤਿਆਗ ਦਿੰਦਾ ਹੈ,
ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ।ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,
 
मन की बासना मन ते टरै ॥
Man kī bāsnā man ṯe tarai.
who banishes the mind's evil desires from his mind,
ਜੋ ਆਪਣੇ ਦਿਲ ਦੀਆਂ ਖਾਹਿਸ਼ਾਂ ਆਪਣੀ ਆਤਮਾ ਤੋਂ ਪਰੇ ਹਟਾ ਦਿੰਦਾ ਹੈ,
ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ।ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;
 
इंद्री जित पंच दोख ते रहत ॥
Inḏrī jiṯ pancẖ ḏokẖ ṯe rahaṯ.
who conquers his sexual instincts and is free of the five sinful passions -
ਅਤੇ ਜੋ ਆਪਣੇ ਕਾਮ-ਵੇਗ ਉਤੇ ਫਤਹ ਪਾ ਲੈਦਾ ਹੈ ਅਤੇ ਪੰਜਾਂ ਹੀ ਪ੍ਰਾਣ-ਨਾਸਕ ਪਾਪਾਂ ਤੋਂ ਬਚਿਆ ਹੋਇਆ ਹੈ।
ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,
 
नानक कोटि मधे को ऐसा अपरस ॥१॥
Nānak kot maḏẖe ko aisā apras. ||1||
O Nanak, among millions, there is scarcely one such 'touch-nothing Saint'. ||1||
ਨਾਨਕ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਐਹੋ ਜਿਹਾ ਅਪਰਸ ਹੈ।
ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ ॥੧॥ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥
 
बैसनो सो जिसु ऊपरि सुप्रसंन ॥
Baisno so jis ūpar suparsan.
The true Vaishnaav, the devotee of Vishnu, is the one with whom God is thoroughly pleased.
ਓਹੀ ਵੈਸ਼ਨਵ ਹੈ, ਜਿਸ ਉਤੇ ਉਹ ਸੁਆਮੀ ਖੁਸ਼ ਹੈ।
ਬੈਸਨੋ = (ਸੰ. वैष्णव) ਵਿਸ਼ਨੂ ਦਾ ਪੁਜਾਰੀ।ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,
 
बिसन की माइआ ते होइ भिंन ॥
Bisan kī mā▫i▫ā ṯe ho▫e bẖinn.
He dwells apart from Maya.
ਜੋ ਵਾਹਿਗੁਰੂ ਦੀ ਮੋਹਨੀ ਤੋਂ ਅਲਗ ਰਹਿੰਦਾ ਹੈ,
ਬਿਸਨ = {ਸੰ. विष्णु The second deity of the Sacred Hindu Triad, entrusted with the preservation of the world, which duty he is represented to have duly discharged by his various incarnations; The word is thus popularly derived: यस्माद्विश्वमिदं सर्वं तस्य शक्त्यः महात्मना ॥ तस्मादेवोच्यते विष्णुर्विशधातोः प्रवेशनात् ॥ ਜਗਤ = ਪਾਲਕ।ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ।
 
करम करत होवै निहकरम ॥
Karam karaṯ hovai nihkaram.
Performing good deeds, he does not seek rewards.
ਅਤੇ ਜੋ ਚੰਗੇ ਅਮਲ ਕਮਾਉਂਦਾ ਹੋਇਆ ਫਲ ਦੀ ਚਾਹਣਾ ਨਹੀਂ ਕਰਦਾ।
ਨਿਹਕਰਮ = ਕਰਮ-ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ।ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,
 
तिसु बैसनो का निरमल धरम ॥
Ŧis baisno kā nirmal ḏẖaram.
Spotlessly pure is the religion of such a Vaishnaav;
ਪਵਿੱਤ੍ਰ ਹੈ ਈਮਾਨ ਉਸ ਵਿਸ਼ਨੂੰ ਦੇ ਉਪਾਸ਼ਕ ਦਾ।
xxxਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ।
 
काहू फल की इछा नही बाछै ॥
Kāhū fal kī icẖẖā nahī bācẖẖai.
he has no desire for the fruits of his labors.
ਉਹ ਕਿਸੇ ਚੀਜ਼ ਲਈ ਭੀ ਸਿਲੇ ਦੀ ਖ਼ਾਹਿਸ਼ ਨਹੀਂ ਕਰਦਾ।
ਬਾਛੈ = ਚਾਹੁੰਦਾ ਹੈ।ਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ;
 
केवल भगति कीरतन संगि राचै ॥
Keval bẖagaṯ kīrṯan sang rācẖai.
He is absorbed in devotional worship and the singing of Kirtan, the songs of the Lord's Glory.
ਉਹ ਸਿਰਫ ਸਾਹਿਬ ਦੇ ਸਿਮਰਨ ਅਤੇ ਉਸ ਦਾ ਜੱਸ ਗਾਉਣ ਵਿੱਚ ਰਮਿਆ ਹੋਇਆ ਹੈ।
xxxਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ,
 
मन तन अंतरि सिमरन गोपाल ॥
Man ṯan anṯar simran gopāl.
Within his mind and body, he meditates in remembrance on the Lord of the Universe.
ਉਸ ਦੀ ਆਤਮਾ ਅਤੇ ਦੇਹਿ ਅੰਦਰ ਸ੍ਰਿਸ਼ਟੀ ਦੇ ਪਾਲਣਹਾਰ ਦੀ ਬੰਦਗੀ ਹੈ।
xxxਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ,
 
सभ ऊपरि होवत किरपाल ॥
Sabẖ ūpar hovaṯ kirpāl.
He is kind to all creatures.
ਉਹ ਸਾਰਿਆਂ ਜੀਵਾਂ ਉਤੇ ਮਿਹਰਬਾਨ ਹੈ।
xxxਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ,
 
आपि द्रिड़ै अवरह नामु जपावै ॥
Āp ḏariṛai avrah nām japāvai.
He holds fast to the Naam, and inspires others to chant it.
ਉਹ ਖੁਦ ਸੁਆਮੀ ਦੇ ਨਾਮ ਪੱਕੀ ਤਰ੍ਹਾਂ ਫੜੀ ਰਖਦਾ ਹੈ ਅਤੇ ਹੋਰਨਾਂ ਤੋਂ ਨਾਮ ਦਾ ਜਾਪ ਕਰਵਾਉਂਦਾ ਹੈ।
ਦ੍ਰਿੜੈ = ਪੱਕਾ ਕਰਦਾ ਹੈ, ਚੰਗੀ ਤਰ੍ਹਾਂ ਮਨ ਵਿਚ ਟਿਕਾਉਂਦਾ ਹੈ।ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ,
 
नानक ओहु बैसनो परम गति पावै ॥२॥
Nānak oh baisno param gaṯ pāvai. ||2||
O Nanak, such a Vaishnaav obtains the supreme status. ||2||
ਨਾਨਕ ਇਹੋ ਜਿਹਾ ਵੈਸ਼ਨਵ ਮਹਾਨ ਮੁਕਤੀ ਨੂੰ ਪਾਂਦਾ ਹੈ।
xxx॥੨॥ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥
 
भगउती भगवंत भगति का रंगु ॥
Bẖag▫uṯī bẖagvanṯ bẖagaṯ kā rang.
The true Bhagaautee, the devotee of Adi Shakti, loves the devotional worship of God.
ਉਹ ਹੀ ਸੁਆਮੀ ਦਾ ਉਪਾਸ਼ਕ ਹੈ, ਜਿਸ ਨੂੰ ਸਾਹਿਬ ਦੀ ਅਨੁਰਾਗੀ ਸੇਵਾ ਲਈ ਪ੍ਰੀਤ ਹੈ।
ਭਗਉਤੀ = (ਸੰ. भगवत्) ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ। ਕਰਿਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ,
 
सगल तिआगै दुसट का संगु ॥
Sagal ṯi▫āgai ḏusat kā sang.
He forsakes the company of all wicked people.
ਉਹ ਸਮੂਹ ਬਦ-ਚਲਣ ਬੰਦਿਆਂ ਦੀ ਉਠਕ ਬੈਠਕ ਛੱਡ ਦਿੰਦਾ ਹੈ,
ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ।ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ;
 
मन ते बिनसै सगला भरमु ॥
Man ṯe binsai saglā bẖaram.
All doubts are removed from his mind.
ਅਤੇ ਉਸ ਚਿੱਤ ਤੋਂ ਸਾਰਾ ਸੰਦੇਹ ਦੂਰ ਹੋ ਗਿਆ ਹੈ।
xxxਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ,
 
करि पूजै सगल पारब्रहमु ॥
Kar pūjai sagal pārbarahm.
He performs devotional service to the Supreme Lord God in all.
ਉਹ ਪਰਮ ਪ੍ਰਭੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਅਤੇ ਕੇਵਲ ਉਸੇ ਦੀ ਹੀ ਉਪਾਸ਼ਨਾ ਕਰਦਾ ਹੈ।
xxxਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ,
 
साधसंगि पापा मलु खोवै ॥
Sāḏẖsang pāpā mal kẖovai.
In the Company of the Holy, the filth of sin is washed away.
ਸਤਿ ਸੰਗਤ ਅੰਦਰ ਉਹ ਗੁਨਾਹਾਂ ਦੀ ਗਿਲਾਜ਼ਤ ਨੂੰ ਧੋ ਸੁਟਦਾ ਹੈ।
xxxਜੋ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ,
 
तिसु भगउती की मति ऊतम होवै ॥
Ŧis bẖag▫uṯī kī maṯ ūṯam hovai.
The wisdom of such a Bhagaautee becomes supreme.
ਸ਼੍ਰੇਸ਼ਟ ਹੋ ਜਾਂਦੀ ਹੈ ਇਹੋ ਜਿਹੇ ਭਗਉਤੀ ਦੀ ਸੋਚ-ਸਮਝ।
xxxਉਸ ਭਗਉਤੀ ਦੀ ਮੱਤ ਉੱਚੀ ਹੁੰਦੀ ਹੈ।
 
भगवंत की टहल करै नित नीति ॥
Bẖagvanṯ kī tahal karai niṯ nīṯ.
He constantly performs the service of the Supreme Lord God.
ਸਦਾ ਤੇ ਹਮੇਸ਼ਾਂ ਲਈ ਉਹ ਆਪਣੇ ਸਾਈਂ ਦੀ ਸੇਵਾ ਕਮਾਉਂਦਾ ਹੈ।
xxxਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ,
 
मनु तनु अरपै बिसन परीति ॥
Man ṯan arpai bisan parīṯ.
He dedicates his mind and body to the Love of God.
ਆਪਣੀ ਆਤਮਾ ਅਤੇ ਦੇਹਿ ਉਹ ਆਪਣੇ ਪ੍ਰਭੂ ਪ੍ਰੇਮ ਦੇ ਸਮਰਪਣ ਕਰ ਦਿੰਦਾ ਹੈ।
ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ।ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ;
 
हरि के चरन हिरदै बसावै ॥
Har ke cẖaran hirḏai basāvai.
The Lotus Feet of the Lord abide in his heart.
ਵਾਹਿਗੁਰੂ ਦੇ ਚਰਨ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
xxxਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ।
 
नानक ऐसा भगउती भगवंत कउ पावै ॥३॥
Nānak aisā bẖag▫uṯī bẖagvanṯ ka▫o pāvai. ||3||
O Nanak, such a Bhagaautee attains the Lord God. ||3||
ਨਾਨਕ, ਐਹੋ ਜੇਹਾ ਭਗਉਤੀ ਭਗਵਾਨ, ਸਾਹਿਬ ਨੂੰ ਪ੍ਰਾਪਤ ਹੋ ਜਾਂਦਾ ਹੈ।
xxx॥੩॥ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ॥੩॥
 
सो पंडितु जो मनु परबोधै ॥
So pandiṯ jo man parboḏẖai.
He is a true Pandit, a religious scholar, who instructs his own mind.
ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।
ਪਰਬੋਧੈ = ਜਗਾਉਂਦਾ ਹੈ।(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,
 
राम नामु आतम महि सोधै ॥
Rām nām āṯam mėh soḏẖai.
He searches for the Lord's Name within his own soul.
ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,
ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ।ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ।
 
राम नाम सारु रसु पीवै ॥
Rām nām sār ras pīvai.
He drinks in the Exquisite Nectar of the Lord's Name.
ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।
ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ।ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,
 
उसु पंडित कै उपदेसि जगु जीवै ॥
Us pandiṯ kai upḏes jag jīvai.
By that Pandit's teachings, the world lives.
ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।
ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।
 
हरि की कथा हिरदै बसावै ॥
Har kī kathā hirḏai basāvai.
He implants the Sermon of the Lord in his heart.
ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,
xxxਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
 
सो पंडितु फिरि जोनि न आवै ॥
So pandiṯ fir jon na āvai.
Such a Pandit is not cast into the womb of reincarnation again.
ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।
xxxਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।
 
बेद पुरान सिम्रिति बूझै मूल ॥
Beḏ purān simriṯ būjẖai mūl.
He understands the fundamental essence of the Vedas, the Puraanas and the Simritees.
ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,
ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕ।ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,
 
सूखम महि जानै असथूलु ॥
Sūkẖam mėh jānai asthūl.
In the unmanifest, he sees the manifest world to exist.
ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,
ਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = (ਸੰ. स्थुल) ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ।ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;
 
चहु वरना कउ दे उपदेसु ॥
Cẖahu varnā ka▫o ḏe upḏes.
He gives instruction to people of all castes and social classes.
ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,
xxxਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
 
नानक उसु पंडित कउ सदा अदेसु ॥४॥
Nānak us pandiṯ ka▫o saḏā aḏes. ||4||
O Nanak, to such a Pandit, I bow in salutation forever. ||4||
ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ।
ਅਦੇਸੁ = ਨਮਸਕਾਰ, ਪ੍ਰਣਾਮ ॥੪॥ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥
 
बीज मंत्रु सरब को गिआनु ॥
Bīj manṯar sarab ko gi▫ān.
The Beej Mantra, the Seed Mantra, is spiritual wisdom for everyone.
ਰੱਬ ਦੇ ਨਾਮ ਦੇ ਬੀ ਦੀ ਗਿਆਤ ਹਰ ਇਕਸ ਨੂੰ ਦਰਸਾਈ ਗਈ ਹੈ।
ਬੀਜ ਮੰਤ੍ਰੁ = (ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ। ਕੋ = ਦਾ।ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,
 
चहु वरना महि जपै कोऊ नामु ॥
Cẖahu varnā mėh japai ko▫ū nām.
Anyone, from any class, may chant the Naam.
ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।
xxx(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
 
जो जो जपै तिस की गति होइ ॥
Jo jo japai ṯis kī gaṯ ho▫e.
Whoever chants it, is emancipated.
ਜੋ ਕੋਈ ਭੀ ਇਸ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
xxxਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,
 
साधसंगि पावै जनु कोइ ॥
Sāḏẖsang pāvai jan ko▫e.
And yet, rare are those who attain it, in the Company of the Holy.
ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਤਿਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।
xxx(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ।
 
करि किरपा अंतरि उर धारै ॥
Kar kirpā anṯar ur ḏẖārai.
By His Grace, He enshrines it within.
ਆਪਣੀ ਦਇਆ ਦੁਆਰਾ ਸਾਹਿਬ ਆਪਣੇ ਆਪ ਨੂੰ ਚਿੱਤ ਵਿੱਚ ਟਿਕਾਉਂਦਾ ਹੈ
ਅੰਤਰਿ ਉਰ = ਉਰ ਅੰਤਰਿ, ਹਿਰਦੇ ਵਿਚ।(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,
 
पसु प्रेत मुघद पाथर कउ तारै ॥
Pas pareṯ mugẖaḏ pāthar ka▫o ṯārai.
Even beasts, ghosts and the stone-hearted are saved.
ਅਤੇ ਉਸ ਦੇ ਨਾਲ ਡੰਗਰ ਭੂਤ ਪੱਥਰ ਵਰਗੇ ਜੜ੍ਹ ਭੀ ਪਾਰ ਉਤਰ ਜਾਂਦੇ ਹਨ।
ਮੁਘਦ = ਮੁਗਧ, ਮੂਰਖ। ਪ੍ਰੇਤ = {ਸੰ. प्रेत = 1. The departed spirit, the spirit before obsequial rites are performed, 2. A ghost, evil spirit.} ਚੰਦਰੀ ਰੂਹ।ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ।
 
सरब रोग का अउखदु नामु ॥
Sarab rog kā a▫ukẖaḏ nām.
The Naam is the panacea, the remedy to cure all ills.
ਸੁਆਮੀ ਦਾ ਨਾਮ ਸਾਰੀਆਂ ਬੀਮਾਰੀਆਂ ਦਾ ਦਾਰੂ ਹੈ।
ਅਉਖਦੁ = ਦਵਾਈ।ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,
 
कलिआण रूप मंगल गुण गाम ॥
Kali▫āṇ rūp mangal guṇ gām.
Singing the Glory of God is the embodiment of bliss and emancipation.
ਸੁਆਮੀ ਦੀ ਕੀਰਤੀ ਗਾਇਨ ਕਰਨਾ ਪਰਮ-ਪਰਸੰਨਤਾ ਅਤੇ ਮੁਕਤੀ ਦਾ ਸਰੂਪ ਹੈ।
ਕਲਿਆਣ = ਸੁਖ। ਮੰਗਲ = ਚੰਗੇ ਭਾਗ। ਗਾਮ = ਗਾਉਣੇ।ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ।
 
काहू जुगति कितै न पाईऐ धरमि ॥
Kāhū jugaṯ kiṯai na pā▫ī▫ai ḏẖaram.
It cannot be obtained by any religious rituals.
ਕਿਸੇ ਹੋਰ ਤਰੀਕੇ ਜਾਂ ਹੋਰਸ ਧਾਰਮਕਤਾ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਨਹੀਂ ਜਾ ਸਕਦਾ।
ਕਾਹੂ ਧਰਮਿ = ਕਿਸੇ ਭੀ ਧਰਮ ਦੁਆਰਾ, ਕਿਸੇ ਭੀ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ।(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;
 
नानक तिसु मिलै जिसु लिखिआ धुरि करमि ॥५॥
Nānak ṯis milai jis likẖi▫ā ḏẖur karam. ||5||
O Nanak, he alone obtains it, whose karma is so pre-ordained. ||5||
ਨਾਨਕ, ਕੇਵਲ ਉਹੀ ਇਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਭਾਗਾਂ, ਵਿੱਚ ਐਨ ਆਰੰਭ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।
ਧੁਰਿ = ਧੁਰੋਂ, ਰੱਬ ਵਲੋਂ। ਕਰਮਿ = ਮੇਹਰ ਅਨੁਸਾਰ ॥੫॥ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥
 
जिस कै मनि पारब्रहम का निवासु ॥
Jis kai man pārbarahm kā nivās.
One whose mind is a home for the Supreme Lord God -
ਜਿਸ ਦੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੇ ਵਾਸਾ ਕਰ ਲਿਆ ਹੈ,
xxxਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,