Sri Guru Granth Sahib Ji

Ang: / 1430

Your last visited Ang:

अंतु नही किछु पारावारा ॥
Anṯ nahī kicẖẖ pārāvārā.
He has no end or limitation.
ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
ਪਾਰਾਵਾਰਾ = ਪਾਰ ਤੇ ਅਵਾਰ, ਪਾਰਲਾ ਤੇ ਉਰਲਾ ਬੰਨਾ।(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।
 
हुकमे धारि अधर रहावै ॥
Hukme ḏẖār aḏẖar rahāvai.
By His Order, He established the earth, and He maintains it unsupported.
ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
ਧਾਰਿ = ਟਿਕਾ ਕੇ। ਅਧਰ = ਅ-ਧਰ, ਬਿਨਾ ਆਸਰੇ। ਰਹਾਵੈ = ਰਖਾਵੈ, ਰੱਖਦਾ ਹੈ।(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,
 
हुकमे उपजै हुकमि समावै ॥
Hukme upjai hukam samāvai.
By His Order, the world was created; by His Order, it shall merge again into Him.
ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
ਉਪਜੈ = ਪੈਦਾ ਹੁੰਦਾ ਹੈ।(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।
 
हुकमे ऊच नीच बिउहार ॥
Hukme ūcẖ nīcẖ bi▫uhār.
By His Order, one's occupation is high or low.
ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
xxxਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,
 
हुकमे अनिक रंग परकार ॥
Hukme anik rang parkār.
By His Order, there are so many colors and forms.
ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
ਪਰਕਾਰ = ਕਿਸਮ।ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ।
 
करि करि देखै अपनी वडिआई ॥
Kar kar ḏekẖai apnī vadi▫ā▫ī.
Having created the Creation, He beholds His own greatness.
ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
xxxਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ।
 
नानक सभ महि रहिआ समाई ॥१॥
Nānak sabẖ mėh rahi▫ā samā▫ī. ||1||
O Nanak, He is pervading in all. ||1||
ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
xxx॥੧॥ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥
 
प्रभ भावै मानुख गति पावै ॥
Parabẖ bẖāvai mānukẖ gaṯ pāvai.
If it pleases God, one attains salvation.
ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
ਪ੍ਰਭ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਗਤਿ = ਉੱਚੀ ਆਤਮਕ ਅਵਸਥਾ।ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,
 
प्रभ भावै ता पाथर तरावै ॥
Parabẖ bẖāvai ṯā pāthar ṯarāvai.
If it pleases God, then even stones can swim.
ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
xxxਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ।
 
प्रभ भावै बिनु सास ते राखै ॥
Parabẖ bẖāvai bin sās ṯe rākẖai.
If it pleases God, the body is preserved, even without the breath of life.
ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
xxxਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,
 
प्रभ भावै ता हरि गुण भाखै ॥
Parabẖ bẖāvai ṯā har guṇ bẖākẖai.
If it pleases God, then one chants the Lord's Glorious Praises.
ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
xxxਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।
 
प्रभ भावै ता पतित उधारै ॥
Parabẖ bẖāvai ṯā paṯiṯ uḏẖārai.
If it pleases God, then even sinners are saved.
ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
ਪਤਿਤ = (ਧਰਮ ਤੋਂ) ਡਿੱਗੇ ਹੋਏ।ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;
 
आपि करै आपन बीचारै ॥
Āp karai āpan bīcẖārai.
He Himself acts, and He Himself contemplates.
ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
ਆਪਨ ਬੀਚਾਰੈ = ਆਪਣੇ ਵਿਚਾਰ ਅਨੁਸਾਰ।ਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ।
 
दुहा सिरिआ का आपि सुआमी ॥
Ḏuhā siri▫ā kā āp su▫āmī.
He Himself is the Master of both worlds.
ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
ਦੁਹਾ ਸਿਰਿਆ ਕਾ = ਲੋਕ ਪਰਲੋਕ ਦਾ।ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,
 
खेलै बिगसै अंतरजामी ॥
Kẖelai bigsai anṯarjāmī.
He plays and He enjoys; He is the Inner-knower, the Searcher of hearts.
ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
ਖੇਲੈ = ਖੇਲ ਖੇਲਦਾ ਹੈ, ਜਗਤ ਰਚਨਾ ਦੀ ਖੇਡ ਖੇਡਦਾ ਹੈ। ਬਿਗਸੈ = (ਇਹ ਖੇਡ ਵੇਖ ਕੇ) ਖੁਸ਼ ਹੁੰਦਾ ਹੈ। ਅੰਤਰਜਾਮੀ = (ਜੀਵਾਂ ਦੇ) ਅੰਦਰ ਦੀ ਜਾਣਨ ਵਾਲਾ।ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ।
 
जो भावै सो कार करावै ॥
Jo bẖāvai so kār karāvai.
As He wills, He causes actions to be done.
ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
xxxਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ।
 
नानक द्रिसटी अवरु न आवै ॥२॥
Nānak ḏaristī avar na āvai. ||2||
Nanak sees no other than Him. ||2||
ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
ਦ੍ਰਿਸਟੀ = ਨਜ਼ਰ ਵਿਚ। ਅਵਰੁ = (ਕੋਈ) ਹੋਰ ॥੨॥ਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥
 
कहु मानुख ते किआ होइ आवै ॥
Kaho mānukẖ ṯe ki▫ā ho▫e āvai.
Tell me - what can a mere mortal do?
ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?
ਕਹੁ = ਦੱਸੋ।ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ?
 
जो तिसु भावै सोई करावै ॥
Jo ṯis bẖāvai so▫ī karāvai.
Whatever pleases God is what He causes us to do.
ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।
xxxਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ।
 
इस कै हाथि होइ ता सभु किछु लेइ ॥
Is kai hāth ho▫e ṯā sabẖ kicẖẖ le▫e.
If it were in our hands, we would grab up everything.
ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।
ਹਾਥਿ = ਹੱਥ ਵਿਚ, ਵੱਸ ਵਿਚ।ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ,
 
जो तिसु भावै सोई करेइ ॥
Jo ṯis bẖāvai so▫ī kare▫i.
Whatever pleases God - that is what He does.
ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।
xxx(ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ।
 
अनजानत बिखिआ महि रचै ॥
Anjānaṯ bikẖi▫ā mėh racẖai.
Through ignorance, people are engrossed in corruption.
ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।
ਅਨਜਾਨਤ = ਨਾਹ ਜਾਣਦਾ ਹੋਇਆ, ਮੂਰਖ ਹੋਣ ਕਰਕੇ। ਬਿਖਿਆ = ਮਾਇਆ।ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ,
 
जे जानत आपन आप बचै ॥
Je jānaṯ āpan āp bacẖai.
If they knew better, they would save themselves.
ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।
ਜਾਨਤ = ਸਮਝ ਵਾਲਾ ਹੋਵੇ।ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;
 
भरमे भूला दह दिसि धावै ॥
Bẖarme bẖūlā ḏah ḏis ḏẖāvai.
Deluded by doubt, they wander around in the ten directions.
ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।
ਦਹ = ਦਸ। ਦਿਸਿ = ਪਾਸੇ, ਤਰਫ਼ਾਂ। ਦਹਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ।(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,
 
निमख माहि चारि कुंट फिरि आवै ॥
Nimakẖ māhi cẖār kunt fir āvai.
In an instant, their minds go around the four corners of the world and come back again.
ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।
ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ। ਕੁੰਟ = ਕੂਟ {ਸੰ. कूट = end, corner} ਨੁੱਕਰਾਂ।ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ।
 
करि किरपा जिसु अपनी भगति देइ ॥
Kar kirpā jis apnī bẖagaṯ ḏe▫e.
Those whom the Lord mercifully blesses with His devotional worship -
ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,
xxx(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
 
नानक ते जन नामि मिलेइ ॥३॥
Nānak ṯe jan nām mile▫e. ||3||
O Nanak, they are absorbed into the Naam. ||3||
ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਨਾਮਿ = ਨਾਮ ਵਿਚ। ਮਿਲੇਇ = ਜੁੜ ਗਏ ਹਨ, ਲੀਨ ਹੋ ਗਏ ਹਨ ॥੩॥ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥
 
खिन महि नीच कीट कउ राज ॥
Kẖin mėh nīcẖ kīt ka▫o rāj.
In an instant, the lowly worm is transformed into a king.
ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
ਕੀਟ = ਕੀੜਾ।ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,
 
पारब्रहम गरीब निवाज ॥
Pārbarahm garīb nivāj.
The Supreme Lord God is the Protector of the humble.
ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
ਨਿਵਾਜ = ਮੇਹਰ ਕਰਨ ਵਾਲਾ।ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।
 
जा का द्रिसटि कछू न आवै ॥
Jā kā ḏarisat kacẖẖū na āvai.
Even one who has never been seen at all,
ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
ਜਾ ਕਾ ਕਛੂ = ਜਿਸ ਦਾ ਕੋਈ ਗੁਣ। ਦ੍ਰਿਸਟਿ ਨ ਆਵੈ = ਨਹੀਂ ਦਿੱਸਦਾ।ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,
 
तिसु ततकाल दह दिस प्रगटावै ॥
Ŧis ṯaṯkāl ḏah ḏis paragtāvai.
becomes instantly famous in the ten directions.
ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
ਤਤਕਾਲ = ਤੁਰਤ।ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।
 
जा कउ अपुनी करै बखसीस ॥
Jā ka▫o apunī karai bakẖsīs.
And that one upon whom He bestows His blessings -
ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
ਬਖਸੀਸ = ਬਖ਼ਸ਼ਸ਼, ਦਇਆ।ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;
 
ता का लेखा न गनै जगदीस ॥
Ŧā kā lekẖā na ganai jagḏīs.
the Lord of the world does not hold him to his account.
ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
ਜਗਦੀਸ = ਜਗਤ-ਈਸ, ਜਗਤ ਦਾ ਮਾਲਕ।ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।
 
जीउ पिंडु सभ तिस की रासि ॥
Jī▫o pind sabẖ ṯis kī rās.
Soul and body are all His property.
ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
ਰਾਸਿ = ਪੂੰਜੀ। ਤਿਸ ਕੀ = ਉਸ ਪ੍ਰਭੂ ਦੀ।ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,
 
घटि घटि पूरन ब्रहम प्रगास ॥
Gẖat gẖat pūran barahm pargās.
Each and every heart is illuminated by the Perfect Lord God.
ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਪੂਰਨ = ਵਿਆਪਕ। ਪ੍ਰਗਾਸ = ਜਲਵਾ।ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।
 
अपनी बणत आपि बनाई ॥
Apnī baṇaṯ āp banā▫ī.
He Himself fashioned His own handiwork.
ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
ਬਣਤ = ਬਨਾਵਟ, ਆਕਾਰ, ਜਗਤ-ਰੂਪ ਘਾੜਤ।ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।
 
नानक जीवै देखि बडाई ॥४॥
Nānak jīvai ḏekẖ badā▫ī. ||4||
Nanak lives by beholding His greatness. ||4||
ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
ਜੀਵੈ = ਜੀਊਂ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ ॥੪॥ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥
 
इस का बलु नाही इसु हाथ ॥
Is kā bal nāhī is hāth.
There is no power in the hands of mortal beings;
ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।
xxxਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,
 
करन करावन सरब को नाथ ॥
Karan karāvan sarab ko nāth.
the Doer, the Cause of causes is the Lord of all.
ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।
ਸਰਬ ਕੋ ਨਾਥ = ਸਾਰੇ ਜੀਵਾਂ ਦਾ ਮਾਲਕ।ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।
 
आगिआकारी बपुरा जीउ ॥
Āgi▫ākārī bapurā jī▫o.
The helpless beings are subject to His Command.
ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
ਬਪੁਰਾ = ਵਿਚਾਰਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ। ਜੀਉ = ਜੀਵ।ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,
 
जो तिसु भावै सोई फुनि थीउ ॥
Jo ṯis bẖāvai so▫ī fun thī▫o.
That which pleases Him, ultimately comes to pass.
ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।
ਥੀਉ = ਹੁੰਦਾ ਹੈ, ਵਰਤਦਾ ਹੈ।(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।
 
कबहू ऊच नीच महि बसै ॥
Kabhū ūcẖ nīcẖ mėh basai.
Sometimes, they abide in exaltation; sometimes, they are depressed.
ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।
ਕਬਹੂ = ਕਦੇ।(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,
 
कबहू सोग हरख रंगि हसै ॥
Kabhū sog harakẖ rang hasai.
Sometimes, they are sad, and sometimes they laugh with joy and delight.
ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।
ਸੋਗ = ਚਿੰਤਾ। ਹਰਖ = ਖ਼ੁਸ਼ੀ।ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ;
 
कबहू निंद चिंद बिउहार ॥
Kabhū ninḏ cẖinḏ bi▫uhār.
Sometimes, they are occupied with slander and anxiety.
ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।
ਨਿੰਦ ਚਿੰਦ = ਨਿੰਦਿਆ ਦੀ ਵਿਚਾਰ। ਬਿਉਹਾਰ = ਵਿਹਾਰ, ਵਤੀਰਾ।ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ,
 
कबहू ऊभ अकास पइआल ॥
Kabhū ūbẖ akās pa▫i▫āl.
Sometimes, they are high in the Akaashic Ethers, sometimes in the nether regions of the underworld.
ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।
ਊਭ = ਉੱਚਾ। ਪਇਆਲ = ਪਤਾਲ।ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ);
 
कबहू बेता ब्रहम बीचार ॥
Kabhū beṯā barahm bīcẖār.
Sometimes, they know the contemplation of God.
ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।
ਬੇਤਾ = ਜਾਣਨ ਵਾਲਾ, ਮਹਰਮ। ਬ੍ਰਹਮ ਬੀਚਾਰ = ਰੱਬੀ ਵਿਚਾਰ।ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ।
 
नानक आपि मिलावणहार ॥५॥
Nānak āp milāvaṇhār. ||5||
O Nanak, God Himself unites them with Himself. ||5||
ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
xxx॥੫॥ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥
 
कबहू निरति करै बहु भाति ॥
Kabhū niraṯ karai baho bẖāṯ.
Sometimes, they dance in various ways.
ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।
ਨਿਰਤਿ = ਨਾਚ। ਭਾਤਿ = ਕਿਸਮ।(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,
 
कबहू सोइ रहै दिनु राति ॥
Kabhū so▫e rahai ḏin rāṯ.
Sometimes, they remain asleep day and night.
ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।
ਸੋਇ ਰਹੈ = ਸੁੱਤਾ ਰਹਿੰਦਾ ਹੈ।ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ।
 
कबहू महा क्रोध बिकराल ॥
Kabhū mahā kroḏẖ bikrāl.
Sometimes, they are awesome, in terrible rage.
ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।
ਬਿਕਰਾਲ = ਭਿਆਨਕ।ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),
 
कबहूं सरब की होत रवाल ॥
Kabahūʼn sarab kī hoṯ ravāl.
Sometimes, they are the dust of the feet of all.
ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।
ਰਵਾਲ = ਚਰਨਾਂ ਦੀ ਧੂੜ।ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);
 
कबहू होइ बहै बड राजा ॥
Kabhū ho▫e bahai bad rājā.
Sometimes, they sit as great kings.
ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
ਬਡ = ਵੱਡਾ।ਕਦੇ ਵੱਡਾ ਰਾਜਾ ਬਣ ਬੈਠਦਾ ਹੈ,
 
कबहु भेखारी नीच का साजा ॥
Kabahu bẖekẖārī nīcẖ kā sājā.
Sometimes, they wear the coat of a lowly beggar.
ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।
ਭੇਖਾਰੀ = ਮੰਗਤਾ। ਸਾਜਾ = ਸਾਂਗ।ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);
 
कबहू अपकीरति महि आवै ॥
Kabhū apkīraṯ mėh āvai.
Sometimes, they come to have evil reputations.
ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।
ਅਪਕੀਰਤਿ = ਅਪ-ਕੀਰਤਿ, ਮੰਦੀ ਸੋਭਾ, ਬਦਨਾਮੀ।ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,
 
कबहू भला भला कहावै ॥
Kabhū bẖalā bẖalā kahāvai.
Sometimes, they are known as very, very good.
ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।
xxxਕਦੇ ਚੰਗਾ ਅਖਵਾ ਰਿਹਾ ਹੈ;
 
जिउ प्रभु राखै तिव ही रहै ॥
Ji▫o parabẖ rākẖai ṯiv hī rahai.
As God keeps them, so they remain.
ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।
xxxਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ।
 
गुर प्रसादि नानक सचु कहै ॥६॥
Gur parsāḏ Nānak sacẖ kahai. ||6||
By Guru's Grace, O Nanak, the Truth is told. ||6||
ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।
ਸਚੁ ਕਹੈ = ਅਕਾਲ ਪੁਰਖ ਨੂੰ ਸਿਮਰਦਾ ਹੈ। ਤਿਵ ਹੀ = ਉਸੇ ਤਰ੍ਹਾਂ ॥੬॥ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥
 
कबहू होइ पंडितु करे बख्यानु ॥
Kabhū ho▫e pandiṯ kare bakẖ▫yān.
Sometimes, as scholars, they deliver lectures.
ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
ਬਖ੍ਯ੍ਯਾਨੁ = ਵਖਿਆਨ, ਉਪਦੇਸ਼।(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,
 
कबहू मोनिधारी लावै धिआनु ॥
Kabhū moniḏẖārī lāvai ḏẖi▫ān.
Sometimes, they hold to silence in deep meditation.
ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
ਮੋਨਧਾਰੀ = ਚੁੱਪ ਰਹਿਣ ਵਾਲਾ, ਕਦੇ ਨ ਬੋਲਣ ਵਾਲਾ।ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;
 
कबहू तट तीरथ इसनान ॥
Kabhū ṯat ṯirath isnān.
Sometimes, they take cleansing baths at places of pilgrimage.
ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
ਤਟ = ਨਦੀ ਦਾ ਕਿਨਾਰਾ।ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,
 
कबहू सिध साधिक मुखि गिआन ॥
Kabhū siḏẖ sāḏẖik mukẖ gi▫ān.
Sometimes, as Siddhas or seekers, they impart spiritual wisdom.
ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
ਸਿਧ = ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਖਿ = ਮੂੰਹ ਤੋਂ।ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;
 
कबहू कीट हसति पतंग होइ जीआ ॥
Kabhū kīt hasaṯ paṯang ho▫e jī▫ā.
Sometimes, they becomes worms, elephants, or moths.
ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
ਕੀਟ = ਕੀੜਾ। ਹਸਤਿ = ਹਾਥੀ। ਪਤੰਗ = ਭੰਬਟ।ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,
 
अनिक जोनि भरमै भरमीआ ॥
Anik jon bẖarmai bẖarmī▫ā.
They may wander and roam through countless incarnations.
ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ।ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;