Sri Guru Granth Sahib Ji

Ang: / 1430

Your last visited Ang:

जिस नो क्रिपा करै तिसु आपन नामु देइ ॥
Jis no kirpā karai ṯis āpan nām ḏe▫e.
He Himself gives His Name to those, upon whom He bestows His Mercy.
ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ।
xxxਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
 
बडभागी नानक जन सेइ ॥८॥१३॥
Badbẖāgī Nānak jan se▫e. ||8||13||
Very fortunate, O Nanak, are those people. ||8||13||
ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ।
ਸੇਇ = ਸੇਇ ਜਨ, ਉਹ ਮਨੁੱਖ (Pl.)। ਕੋ = ਕੋਈ, ਹਰੇਕ ਜੀਵ ॥੮॥(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥
 
सलोकु ॥
Salok.
Shalok:
ਸਲੋਕ।
xxxxxx
 
तजहु सिआनप सुरि जनहु सिमरहु हरि हरि राइ ॥
Ŧajahu si▫ānap sur janhu simrahu har har rā▫e.
Give up your cleverness, good people - remember the Lord God, your King!
ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ।
ਸਿਆਨਪ = ਚਤੁਰਾਈ, ਅਕਲ ਦਾ ਮਾਣ। ਸੁਰਿ ਜਨਹੁ = ਹੇ ਭਲੇ ਪੁਰਸ਼ੋ!ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;
 
एक आस हरि मनि रखहु नानक दूखु भरमु भउ जाइ ॥१॥
Ėk ās har man rakẖahu Nānak ḏūkẖ bẖaram bẖa▫o jā▫e. ||1||
Enshrine in your heart, your hopes in the One Lord. O Nanak, your pain, doubt and fear shall depart. ||1||
ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ!
ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ। ਮਨਿ = ਮਨ ਵਿਚ। ਭਰਮੁ = ਭੁਲੇਖਾ। ਭਉ = ਡਰ। ਜਾਇ = ਦੂਰ ਹੋ ਜਾਂਦਾ ਹੈ ॥੧॥ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
मानुख की टेक ब्रिथी सभ जानु ॥
Mānukẖ kī tek barithī sabẖ jān.
Reliance on mortals is in vain - know this well.
ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ।
ਟੇਕ = ਆਸਰਾ। ਬ੍ਰਿਥੀ = ਬੇ-ਫ਼ਾਇਦਾ। ਜਾਨੁ = ਸਮਝ।(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,
 
देवन कउ एकै भगवानु ॥
Ḏevan ka▫o ekai bẖagvān.
The Great Giver is the One Lord God.
ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ।
ਏਕੈ = ਇਕੋ ਹੀ।ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;
 
जिस कै दीऐ रहै अघाइ ॥
Jis kai ḏī▫ai rahai agẖā▫e.
By His gifts, we are satisfied,
ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ,
ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ।ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,
 
बहुरि न त्रिसना लागै आइ ॥
Bahur na ṯarisnā lāgai ā▫e.
and we suffer from thirst no longer.
ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ।
ਬਹੁਰਿ = ਫੇਰ।ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।
 
मारै राखै एको आपि ॥
Mārai rākẖai eko āp.
The One Lord Himself destroys and also preserves.
ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।
xxxਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
 
मानुख कै किछु नाही हाथि ॥
Mānukẖ kai kicẖẖ nāhī hāth.
Nothing at all is in the hands of mortal beings.
ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।
ਹਾਥਿ = ਹੱਥ ਵਿਚ, ਵੱਸ ਵਿਚ।ਮਨੁੱਖ ਦੇ ਵੱਸ ਕੁਝ ਨਹੀਂ ਹੈ।
 
तिस का हुकमु बूझि सुखु होइ ॥
Ŧis kā hukam būjẖ sukẖ ho▫e.
Understanding His Order, there is peace.
ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
ਬੂਝਿ = ਸਮਝ ਕੇ।(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।
 
तिस का नामु रखु कंठि परोइ ॥
Ŧis kā nām rakẖ kanṯẖ paro▫e.
So take His Name, and wear it as your necklace.
ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ।
ਕੰਠਿ = ਕੰਠ (ਗਲੇ) ਵਿਚ। ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ।(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।
 
सिमरि सिमरि सिमरि प्रभु सोइ ॥
Simar simar simar parabẖ so▫e.
Remember, remember, remember God in meditation.
ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ,
xxxਉਸ ਪ੍ਰਭੂ ਨੂੰ ਸਦਾ ਸਿਮਰ।
 
नानक बिघनु न लागै कोइ ॥१॥
Nānak bigẖan na lāgai ko▫e. ||1||
O Nanak, no obstacle shall stand in your way. ||1||
ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ।
ਬਿਘਨੁ = ਰੁਕਾਵਟ ॥੧॥ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥
 
उसतति मन महि करि निरंकार ॥
Usṯaṯ man mėh kar nirankār.
Praise the Formless Lord in your mind.
ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।
ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ।ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।
 
करि मन मेरे सति बिउहार ॥
Kar man mere saṯ bi▫uhār.
O my mind, make this your true occupation.
ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।
ਸਤਿ = ਸੱਚਾ। ਬਿਉਹਾਰ = ਵਿਹਾਰ।ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।
 
निरमल रसना अम्रितु पीउ ॥
Nirmal rasnā amriṯ pī▫o.
Let your tongue become pure, drinking in the Ambrosial Nectar.
ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,
ਰਸਨਾ = ਜੀਭ ਨਾਲ।ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,
 
सदा सुहेला करि लेहि जीउ ॥
Saḏā suhelā kar lehi jī▫o.
Your soul shall be forever peaceful.
ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।
ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ।(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।
 
नैनहु पेखु ठाकुर का रंगु ॥
Nainhu pekẖ ṯẖākur kā rang.
With your eyes, see the wondrous play of your Lord and Master.
ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।
ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ।ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,
 
साधसंगि बिनसै सभ संगु ॥
Sāḏẖsang binsai sabẖ sang.
In the Company of the Holy, all other associations vanish.
ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।
ਸਾਧ ਸੰਗਿ = ਸਾਧਾਂ ਦੀ ਸੰਗਤ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ।ਭਲਿਆਂ ਦੀ ਸੰਗਤ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।
 
चरन चलउ मारगि गोबिंद ॥
Cẖaran cẖala▫o mārag gobinḏ.
With your feet, walk in the Way of the Lord.
ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।
ਚਲਉ = ਚਲੋ। ਮਾਰਗਿ = ਰਸਤੇ ਤੇ।ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।
 
मिटहि पाप जपीऐ हरि बिंद ॥
Mitėh pāp japī▫ai har binḏ.
Sins are washed away, chanting the Lord's Name, even for a moment.
ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।
ਬਿੰਦ = ਰਤਾ ਭਰ, ਥੋੜਾ ਚਿਰ।ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।
 
कर हरि करम स्रवनि हरि कथा ॥
Kar har karam sarvan har kathā.
So do the Lord's Work, and listen to the Lord's Sermon.
ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।
ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);
 
हरि दरगह नानक ऊजल मथा ॥२॥
Har ḏargėh Nānak ūjal mathā. ||2||
In the Lord's Court, O Nanak, your face shall be radiant. ||2||
ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!
xxx॥੨॥(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
 
बडभागी ते जन जग माहि ॥
Badbẖāgī ṯe jan jag māhi.
Very fortunate are those humble beings in this world,
ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ,
ਤੇ ਜਨ = ਉਹ ਬੰਦੇ।ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,
 
सदा सदा हरि के गुन गाहि ॥
Saḏā saḏā har ke gun gāhi.
who sing the Glorious Praises of the Lord, forever and ever.
ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
ਗਾਹਿ = ਗਾਉਂਦੇ ਹਨ। ਸੋ = ਉਹ ਮਨੁੱਖ।(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।
 
राम नाम जो करहि बीचार ॥
Rām nām jo karahi bīcẖār.
Those who dwell upon the Lord's Name,
ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ,
ਗਨੀ = ਗ਼ਨੀ, ਧਨਾਢ।ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,
 
से धनवंत गनी संसार ॥
Se ḏẖanvanṯ ganī sansār.
are the most wealthy and prosperous in the world.
ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ।
ਮੁਖੀ = ਚੋਣਵੇਂ ਚੰਗੇ ਬੰਦੇ।ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।
 
मनि तनि मुखि बोलहि हरि मुखी ॥
Man ṯan mukẖ bolėh har mukẖī.
Those who speak of the Supreme Lord in thought, word and deed -
ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ,
xxxਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
 
सदा सदा जानहु ते सुखी ॥
Saḏā saḏā jānhu ṯe sukẖī.
know that they are peaceful and happy, forever and ever.
ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ।
ਤੇ = ਉਹਨਾਂ ਨੂੰ।ਉਹਨਾਂ ਨੂੰ ਸਦਾ ਸੁਖੀ ਜਾਣੋ।
 
एको एकु एकु पछानै ॥
Ėko ek ek pacẖẖānai.
One who recognizes the One and only Lord as One,
ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ,
xxxਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
 
इत उत की ओहु सोझी जानै ॥
Iṯ uṯ kī oh sojẖī jānai.
understands this world and the next.
ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ।
ਇਤ ਉਤ ਕੀ = ਲੋਕ ਪਰਲੋਕ ਦੀ।ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।
 
नाम संगि जिस का मनु मानिआ ॥
Nām sang jis kā man māni▫ā.
One whose mind accepts the Company of the Naam,
ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ,
ਮਾਨਿਆ = ਪਤੀਜਿਆ।ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,
 
नानक तिनहि निरंजनु जानिआ ॥३॥
Nānak ṯinėh niranjan jāni▫ā. ||3||
the Name of the Lord, O Nanak, knows the Immaculate Lord. ||3||
ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।
ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ ॥੩॥ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥
 
गुर प्रसादि आपन आपु सुझै ॥
Gur parsāḏ āpan āp sujẖai.
By Guru's Grace, one understands himself;
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,
ਸੁਝੈ = ਸੁੱਝ ਜਾਏ, ਸਮਝ ਆ ਜਾਏ।ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,
 
तिस की जानहु त्रिसना बुझै ॥
Ŧis kī jānhu ṯarisnā bujẖai.
know that then, his thirst is quenched.
ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।
ਬੁਝੈ = ਮਿਟ ਜਾਂਦੀ ਹੈ।ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
 
साधसंगि हरि हरि जसु कहत ॥
Sāḏẖsang har har jas kahaṯ.
In the Company of the Holy, one chants the Praises of the Lord, Har, Har.
ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,
ਜਸੁ = ਵਡਿਆਈ।ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,
 
सरब रोग ते ओहु हरि जनु रहत ॥
Sarab rog ṯe oh har jan rahaṯ.
Such a devotee of the Lord is free of all disease.
ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
ਹਰਿ ਜਨੁ = ਪ੍ਰਭੂ ਦਾ ਸੇਵਕ। ਸਰਬ ਰੋਗ ਤੇ ਰਹਤ = ਸਾਰੇ ਰੋਗਾਂ ਤੋਂ ਬਚਿਆ ਹੋਇਆ।ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।
 
अनदिनु कीरतनु केवल बख्यानु ॥
An▫ḏin kīrṯan keval bakẖ▫yān.
Night and day, sing the Kirtan, the Praises of the One Lord.
ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,
ਅਨਦਿਨੁ = ਹਰ ਰੋਜ਼। ਬਖ੍ਯ੍ਯਾਨੁ = ਉੱਚਾਰਨ।ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,
 
ग्रिहसत महि सोई निरबानु ॥
Garihsaṯ mėh so▫ī nirbān.
In the midst of your household, remain balanced and unattached.
ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।
ਨਿਰਬਾਨੁ = ਵਾਸਨਾ ਤੋਂ ਰਹਿਤ।ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।
 
एक ऊपरि जिसु जन की आसा ॥
Ėk ūpar jis jan kī āsā.
One who places his hopes in the One Lord -
ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,
ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ।ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,
 
तिस की कटीऐ जम की फासा ॥
Ŧis kī katī▫ai jam kī fāsā.
the noose of Death is cut away from his neck.
ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
xxxਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
 
पारब्रहम की जिसु मनि भूख ॥
Pārbarahm kī jis man bẖūkẖ.
One whose mind hungers for the Supreme Lord God,
ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,
xxxਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
 
नानक तिसहि न लागहि दूख ॥४॥
Nānak ṯisėh na lāgėh ḏūkẖ. ||4||
O Nanak, shall not suffer pain. ||4||
ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।
ਤਿਸਹਿ = ਤਿਸ ਮਨੁੱਖ ਨੂੰ ॥੪॥ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥
 
जिस कउ हरि प्रभु मनि चिति आवै ॥
Jis ka▫o har parabẖ man cẖiṯ āvai.
One who focuses his conscious mind on the Lord God -
ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ,
xxxਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
 
सो संतु सुहेला नही डुलावै ॥
So sanṯ suhelā nahī dulāvai.
that Saint is at peace; he does not waver.
ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ।
ਸੁਹੇਲਾ = ਸੁਖੀ।ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।
 
जिसु प्रभु अपुना किरपा करै ॥
Jis parabẖ apunā kirpā karai.
Those unto whom God has granted His Grace -
ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ,
xxxਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
 
सो सेवकु कहु किस ते डरै ॥
So sevak kaho kis ṯe darai.
who do those servants need to fear?
ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ?
ਕਿਸ ਤੇ = ਕਿਸ ਤੋਂ?ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?
 
जैसा सा तैसा द्रिसटाइआ ॥
Jaisā sā ṯaisā ḏaristā▫i▫ā.
As God is, so does He appear;
ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ।
ਦ੍ਰਿਸਟਾਇਆ = ਦ੍ਰਿਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ।(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,
 
अपुने कारज महि आपि समाइआ ॥
Apune kāraj mėh āp samā▫i▫ā.
in His Own creation, He Himself is pervading.
ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ।
xxx(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
 
सोधत सोधत सोधत सीझिआ ॥
Soḏẖaṯ soḏẖaṯ soḏẖaṯ sījẖi▫ā.
Searching, searching, searching, and finally, success!
ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।
ਸੋਧਤ = ਵਿਚਾਰ ਕਰਦਿਆਂ। ਸੀਝਿਆ = ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ।ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,
 
गुर प्रसादि ततु सभु बूझिआ ॥
Gur parsāḏ ṯaṯ sabẖ būjẖi▫ā.
By Guru's Grace, the essence of all reality is understood.
ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।
ਤਤੁ = ਅਸਲੀਅਤ {ਸੰ. तत्वं = The real nature of the human soul or the material world as being indentical with the Supreme Spirit pervading the Universe. 2. The Supreme being.} ਸੂਖਮੁ = {ਸੰ. सुक्ष्मं The subtle all = pervading spirit, the Supreme Soul} ਸਰਬ-ਵਿਆਪਕ ਜੋਤਿ।(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।
 
जब देखउ तब सभु किछु मूलु ॥
Jab ḏekẖ▫a▫u ṯab sabẖ kicẖẖ mūl.
Wherever I look, there I see Him, at the root of all things.
ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ।
xxx(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
 
नानक सो सूखमु सोई असथूलु ॥५॥
Nānak so sūkẖam so▫ī asthūl. ||5||
O Nanak, He is the subtle, and He is also the manifest. ||5||
ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ।
ਅਸਥੂਲੁ = ਦ੍ਰਿਸ਼ਟਮਾਨ ਜਗਤ {ਸੰ. स्थुल = Gross, coarse, rough}। ਕਾਰਜ = ਕੀਤਾ ਹੋਇਆ ਜਗਤ ॥੫॥ਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥
 
नह किछु जनमै नह किछु मरै ॥
Nah kicẖẖ janmai nah kicẖẖ marai.
Nothing is born, and nothing dies.
ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।
xxxਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
 
आपन चलितु आप ही करै ॥
Āpan cẖaliṯ āp hī karai.
He Himself stages His own drama.
ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।
ਚਲਿਤੁ = ਤਮਾਸ਼ਾ, ਖੇਲ।(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;
 
आवनु जावनु द्रिसटि अनद्रिसटि ॥
Āvan jāvan ḏarisat an▫ḏarisat.
Coming and going, seen and unseen,
ਆਉਣ ਤੇ ਜਾਣ, ਪਰਤੱਖ ਤੇ ਗੁਪਤ,
ਆਵਨੁ ਜਾਵਨੁ = ਜਨਮ ਮਰਣ। ਦ੍ਰਿਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ। ਅਨਦ੍ਰਿਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ।ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-
 
आगिआकारी धारी सभ स्रिसटि ॥
Āgi▫ākārī ḏẖārī sabẖ sarisat.
all the world is obedient to His Will.
ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ।ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।