Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पुरब लिखे का लिखिआ पाईऐ ॥
Purab likẖe kā likẖi▫ā pā▫ī▫ai.
You shall obtain your pre-ordained destiny.
ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ।ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।
 
दूख सूख प्रभ देवनहारु ॥
Ḏūkẖ sūkẖ parabẖ ḏevanhār.
God is the Giver of pain and pleasure.
ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।
xxxਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
 
अवर तिआगि तू तिसहि चितारु ॥
Avar ṯi▫āg ṯū ṯisėh cẖiṯār.
Abandon others, and think of Him alone.
ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।
xxx(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
 
जो कछु करै सोई सुखु मानु ॥
Jo kacẖẖ karai so▫ī sukẖ mān.
Whatever He does - take comfort in that.
ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।
xxxਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
 
भूला काहे फिरहि अजान ॥
Bẖūlā kāhe firėh ajān.
Why do you wander around, you ignorant fool?
ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!
ਅਜਾਨ = ਹੇ ਅੰਵਾਣ!ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?
 
कउन बसतु आई तेरै संग ॥
Ka▫un basaṯ ā▫ī ṯerai sang.
What things did you bring with you?
ਕਿਹੜੀ ਚੀਜ਼ ਤੇਰੇ ਨਾਲ ਆਈ ਹੈ,
ਬਸਤੁ = ਚੀਜ਼।(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।
 
लपटि रहिओ रसि लोभी पतंग ॥
Lapat rahi▫o ras lobẖī paṯang.
You cling to worldly pleasures like a greedy moth.
ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?
ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ!ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।
 
राम नाम जपि हिरदे माहि ॥
Rām nām jap hirḏe māhi.
Dwell upon the Lord's Name in your heart.
ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।
xxxਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
 
नानक पति सेती घरि जाहि ॥४॥
Nānak paṯ seṯī gẖar jāhi. ||4||
O Nanak, thus you shall return to your home with honor. ||4||
ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।
ਪਤਿ ਸੇਤੀ = ਇੱਜ਼ਤ ਨਾਲ ॥੪॥ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥
 
जिसु वखर कउ लैनि तू आइआ ॥
Jis vakẖar ka▫o lain ṯū ā▫i▫ā.
This merchandise, which you have come to obtain,
ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,
ਵਖਰ = ਸੌਦਾ।ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,
 
राम नामु संतन घरि पाइआ ॥
Rām nām sanṯan gẖar pā▫i▫ā.
the Lord's Name is obtained in the home of the Saints.
ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।
xxxਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
 
तजि अभिमानु लेहु मन मोलि ॥
Ŧaj abẖimān leho man mol.
Renounce your egotistical pride, and with your mind,
ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ;
ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ।(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,
 
राम नामु हिरदे महि तोलि ॥
Rām nām hirḏe mėh ṯol.
purchase the Lord's Name - measure it out within your heart.
ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ।
ਤੋਲਿ = ਜਾਂਚ।ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।
 
लादि खेप संतह संगि चालु ॥
Lāḏ kẖep sanṯėh sang cẖāl.
Load up this merchandise, and set out with the Saints.
ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।
ਖੇਪ = {ਸੰ. क्षेप} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ।ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,
 
अवर तिआगि बिखिआ जंजाल ॥
Avar ṯi▫āg bikẖi▫ā janjāl.
Give up other corrupt entanglements.
ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।
ਬਿਖਿਆ = ਮਾਇਆ। ਜੰਜਾਲ = ਧੰਧੇ।ਮਾਇਆ ਦੇ ਹੋਰ ਧੰਧੇ ਛੱਡ ਦੇਹ।
 
धंनि धंनि कहै सभु कोइ ॥
Ḏẖan ḏẖan kahai sabẖ ko▫e.
Blessed, blessed, everyone will call you,
ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।
ਧੰਨਿ = ਮੁਬਾਰਿਕ, ਸ਼ਲਾਘਾ-ਯੋਗ।(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,
 
मुख ऊजल हरि दरगह सोइ ॥
Mukẖ ūjal har ḏargėh so▫e.
and your face shall be radiant in the Court of the Lord.
ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।
xxxਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
 
इहु वापारु विरला वापारै ॥
Ih vāpār virlā vāpārai.
In this trade, only a few are trading.
ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।
xxx(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
 
नानक ता कै सद बलिहारै ॥५॥
Nānak ṯā kai saḏ balihārai. ||5||
Nanak is forever a sacrifice to them. ||5||
ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ।
xxx॥੫॥ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
 
चरन साध के धोइ धोइ पीउ ॥
Cẖaran sāḏẖ ke ḏẖo▫e ḏẖo▫e pī▫o.
Wash the feet of the Holy, and drink in this water.
ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।
xxxਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
 
अरपि साध कउ अपना जीउ ॥
Arap sāḏẖ ka▫o apnā jī▫o.
Dedicate your soul to the Holy.
ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।
ਅਰਪਿ = ਹਵਾਲੇ ਕਰ ਦੇਹ। ਜੀਉ = ਜਿੰਦ।ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।
 
साध की धूरि करहु इसनानु ॥
Sāḏẖ kī ḏẖūr karahu isnān.
Take your cleansing bath in the dust of the feet of the Holy.
ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।
ਧੂਰਿ = ਚਰਨ-ਧੂੜ।ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,
 
साध ऊपरि जाईऐ कुरबानु ॥
Sāḏẖ ūpar jā▫ī▫ai kurbān.
To the Holy, make your life a sacrifice.
ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
ਕੁਰਬਾਨੁ = ਸਦਕੇ।ਗੁਰਮੁਖ ਤੋਂ ਸਦਕੇ ਹੋਹੁ।
 
साध सेवा वडभागी पाईऐ ॥
Sāḏẖ sevā vadbẖāgī pā▫ī▫ai.
Service to the Holy is obtained by great good fortune.
ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।
ਵਡਭਾਗੀ = ਵੱਡੇ ਭਾਗਾਂ ਨਾਲ।ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,
 
साधसंगि हरि कीरतनु गाईऐ ॥
Sāḏẖsang har kīrṯan gā▫ī▫ai.
In the Saadh Sangat, the Company of the Holy, the Kirtan of the Lord's Praise is sung.
ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।
ਗਾਈਐ = ਗਾਇਆ ਜਾ ਸਕਦਾ ਹੈ।ਸੰਤ ਦੀ ਸੰਗਤ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
 
अनिक बिघन ते साधू राखै ॥
Anik bigẖan ṯe sāḏẖū rākẖai.
From all sorts of dangers, the Saint saves us.
ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।
ਰਾਖੈ = ਬਚਾ ਲੈਂਦਾ ਹੈ।ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,
 
हरि गुन गाइ अम्रित रसु चाखै ॥
Har gun gā▫e amriṯ ras cẖākẖai.
Singing the Glorious Praises of the Lord, we taste the ambrosial essence.
ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।
ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ।ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।
 
ओट गही संतह दरि आइआ ॥
Ot gahī sanṯėh ḏar ā▫i▫ā.
Seeking the Protection of the Saints, we have come to their door.
ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।
ਓਟ = ਆਸਰਾ। ਗਹੀ = ਪਕੜੀ, ਫੜੀ।(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,
 
सरब सूख नानक तिह पाइआ ॥६॥
Sarab sūkẖ Nānak ṯih pā▫i▫ā. ||6||
All comforts, O Nanak, are so obtained. ||6||
ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।
ਤਿਹ = ਉਸ ਨੇ ॥੬॥ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥
 
मिरतक कउ जीवालनहार ॥
Mirṯak ka▫o jīvālanhār.
He infuses life back into the dead.
ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।
ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ।(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,
 
भूखे कउ देवत अधार ॥
Bẖūkẖe ka▫o ḏevaṯ aḏẖār.
He gives food to the hungry.
ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।
ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ।ਭੁੱਖੇ ਨੂੰ ਭੀ ਆਸਰਾ ਦੇਂਦਾ ਹੈ।
 
सरब निधान जा की द्रिसटी माहि ॥
Sarab niḏẖān jā kī ḏaristī māhi.
All treasures are within His Glance of Grace.
ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।
ਨਿਧਾਨ = ਖ਼ਜ਼ਾਨੇ।ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,
 
पुरब लिखे का लहणा पाहि ॥
Purab likẖe kā lahṇā pāhi.
People obtain that which they are pre-ordained to receive.
ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।
ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ।(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।
 
सभु किछु तिस का ओहु करनै जोगु ॥
Sabẖ kicẖẖ ṯis kā oh karnai jog.
All things are His; He is the Doer of all.
ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।
xxxਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
 
तिसु बिनु दूसर होआ न होगु ॥
Ŧis bin ḏūsar ho▫ā na hog.
Other than Him, there has never been any other, and there shall never be.
ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।
ਹੋਗੁ = ਹੋਵੇਗਾ।ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।
 
जपि जन सदा सदा दिनु रैणी ॥
Jap jan saḏā saḏā ḏin raiṇī.
Meditate on Him forever and ever, day and night.
ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।
ਰੈਣੀ = ਰਾਤ।ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,
 
सभ ते ऊच निरमल इह करणी ॥
Sabẖ ṯe ūcẖ nirmal ih karṇī.
This way of life is exalted and immaculate.
ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।
ਕਰਣੀ = ਆਚਰਣ।ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।
 
करि किरपा जिस कउ नामु दीआ ॥
Kar kirpā jis ka▫o nām ḏī▫ā.
One whom the Lord, in His Grace, blesses with His Name -
ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,
xxxਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
 
नानक सो जनु निरमलु थीआ ॥७॥
Nānak so jan nirmal thī▫ā. ||7||
O Nanak, that person becomes immaculate and pure. ||7||
ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!
xxx॥੭॥ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
 
जा कै मनि गुर की परतीति ॥
Jā kai man gur kī parṯīṯ.
One who has faith in the Guru in his mind
ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,
ਪਰਤੀਤਿ = ਯਕੀਨ, ਸਰਧਾ।ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,
 
तिसु जन आवै हरि प्रभु चीति ॥
Ŧis jan āvai har parabẖ cẖīṯ.
comes to dwell upon the Lord God.
ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।
ਚੀਤਿ = ਚਿੱਤ ਵਿਚ।ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।
 
भगतु भगतु सुनीऐ तिहु लोइ ॥
Bẖagaṯ bẖagaṯ sunī▫ai ṯihu lo▫e.
He is acclaimed as a devotee, a humble devotee throughout the three worlds.
ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,
ਸੁਨੀਐ = ਸੁਣਿਆ ਜਾਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤ੍ਰਿਲੋਕੀ ਵਿਚ, ਸਾਰੇ ਜਗਤ ਵਿਚ।ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,
 
जा कै हिरदै एको होइ ॥
Jā kai hirḏai eko ho▫e.
The One Lord is in his heart.
ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।
xxxਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
 
सचु करणी सचु ता की रहत ॥
Sacẖ karṇī sacẖ ṯā kī rahaṯ.
True are his actions; true are his ways.
ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।
ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ। ਰਹਤ = ਜ਼ਿੰਦਗੀ ਦੇ ਅਸੂਲ।ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,
 
सचु हिरदै सति मुखि कहत ॥
Sacẖ hirḏai saṯ mukẖ kahaṯ.
True is his heart; Truth is what he speaks with his mouth.
ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।
ਸਤਿ = ਸੱਚ, ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਤੋਂ।ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;
 
साची द्रिसटि साचा आकारु ॥
Sācẖī ḏarisat sācẖā ākār.
True is his vision; true is his form.
ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ।ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,
 
सचु वरतै साचा पासारु ॥
Sacẖ varṯai sācẖā pāsār.
He distributes Truth and he spreads Truth.
ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।
ਵਰਤੈ = ਮੌਜੂਦ ਹੈ। ਪਾਸਾਰੁ = ਖਿਲਾਰਾ।ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।
 
पारब्रहमु जिनि सचु करि जाता ॥
Pārbarahm jin sacẖ kar jāṯā.
One who recognizes the Supreme Lord God as True -
ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,
xxxਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
 
नानक सो जनु सचि समाता ॥८॥१५॥
Nānak so jan sacẖ samāṯā. ||8||15||
O Nanak, that humble being is absorbed into the True One. ||8||15||
ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
xxx॥੮॥ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥
 
सलोकु ॥
Salok.
Shalok:
ਸਲੋਕ।
xxxxxx
 
रूपु न रेख न रंगु किछु त्रिहु गुण ते प्रभ भिंन ॥
Rūp na rekẖ na rang kicẖẖ ṯarihu guṇ ṯe parabẖ bẖinn.
He has no form, no shape, no color; God is beyond the three qualities.
ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ।
ਰੇਖ = {ਸੰ. रेखा) ਚਿਹਨ-ਚੱਕ੍ਰ। ਤ੍ਰਿਹੁ ਗੁਣ ਤੇ = (ਮਾਇਆ ਦੇ) ਤਿੰਨ ਗੁਣਾਂ ਤੋਂ। ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼। ਤਿਸਹਿ = ਉਸ ਨੂੰ ਹੀ।ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।
 
तिसहि बुझाए नानका जिसु होवै सुप्रसंन ॥१॥
Ŧisėh bujẖā▫e nānkā jis hovai suparsan. ||1||
They alone understand Him, O Nanak, with whom He is pleased. ||1||
ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
ਬੁਝਾਏ = ਸਮਝ ਦੇਂਦਾ ਹੈ (ਆਪਣੇ ਸਰੂਪ ਦੀ)। ਸੁਪ੍ਰਸੰਨ = ਖ਼ੁਸ਼ ॥੧॥ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
अबिनासी प्रभु मन महि राखु ॥
Abẖināsī parabẖ man mėh rākẖ.
Keep the Immortal Lord God enshrined within your mind.
ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,
xxxਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,
 
मानुख की तू प्रीति तिआगु ॥
Mānukẖ kī ṯū parīṯ ṯi▫āg.
Renounce your love and attachment to people.
ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ।
ਤਿਆਗੁ = ਛੱਡ ਦੇਹ।ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।
 
तिस ते परै नाही किछु कोइ ॥
Ŧis ṯe parai nāhī kicẖẖ ko▫e.
Beyond Him, there is nothing at all.
ਉਸ ਤੋਂ ਪਰੇਡੇ ਹੋਰ ਕੁਝ ਨਹੀਂ।
xxxਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[
 
सरब निरंतरि एको सोइ ॥
Sarab niranṯar eko so▫e.
The One Lord is pervading among all.
ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
ਨਿਰੰਤਰਿ = ਇਕ-ਰਸ ਅੰਦਰ।ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ।
 
आपे बीना आपे दाना ॥
Āpe bīnā āpe ḏānā.
He Himself is All-seeing; He Himself is All-knowing,
ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ।
ਬੀਨਾ = ਪਛਾਣਨ ਵਾਲਾ। ਦਾਨਾ = ਸਮਝਣ ਵਾਲਾ।ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,
 
गहिर ग्मभीरु गहीरु सुजाना ॥
Gahir gambẖīr gahīr sujānā.
Unfathomable, Profound, Deep and All-knowing.
ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ।
ਗਹੀਰੁ = ਡੂੰਘਾ। ਸੁਜਾਨਾ = ਸਿਆਣਾ।ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,
 
पारब्रहम परमेसुर गोबिंद ॥
Pārbarahm parmesur gobinḏ.
He is the Supreme Lord God, the Transcendent Lord, the Lord of the Universe,
ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ।
xxxਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!
 
क्रिपा निधान दइआल बखसंद ॥
Kirpā niḏẖān ḏa▫i▫āl bakẖsanḏ.
the Treasure of mercy, compassion and forgiveness.
ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ।
ਕ੍ਰਿਪਾਨਿਧਾਨ = ਦਇਆ ਦਾ ਖ਼ਜ਼ਾਨਾ। ਬਖਸੰਦ = ਬਖ਼ਸ਼ਣ ਵਾਲਾ।ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!
 
साध तेरे की चरनी पाउ ॥
Sāḏẖ ṯere kī cẖarnī pā▫o.
To fall at the Feet of Your Holy Beings -
ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ,
ਪਾਉ = ਮੈਂ ਪਵਾਂ।ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,