Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक कै मनि इहु अनराउ ॥१॥
Nānak kai man ih anrā▫o. ||1||
this is the longing of Nanak's mind. ||1||
ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।
ਮਨਿ = ਮਨ ਵਿਚ। ਅਨੁਰਾਉ = ਅਨੁਰਾਗ, ਤਾਂਘ, ਖਿੱਚ ॥੧॥ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥
 
मनसा पूरन सरना जोग ॥
Mansā pūran sarnā jog.
He is the Fulfiller of wishes, who can give us Sanctuary;
ਵਾਹਿਗੁਰੂ ਖਾਹਿਸ਼ ਪੂਰੀ ਕਰਨ ਵਾਲਾ ਅਤੇ ਪਨਾਹ ਦੇਣ ਦੇ ਲਾਇਕ ਹੈ।
ਮਨਸਾ = ਮਨ ਦਾ ਫੁਰਨਾ, ਖ਼ਾਹਸ਼। ਸਰਨਾ ਜੋਗ = ਸਰਨ ਦੇਣ ਜੋਗਾ, ਸਰਨ ਆਏ ਦੀ ਸਹਾਇਤਾ ਕਰਨ ਦੇ ਲਾਇਕ।ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।
 
जो करि पाइआ सोई होगु ॥
Jo kar pā▫i▫ā so▫ī hog.
that which He has written, comes to pass.
ਜਿਹੜਾ ਕੁਛ ਸਾਹਿਬ ਨੇ ਆਪਣੇ ਹੱਥ ਨਾਲ ਉੱਕਰ ਛਡਿਆ ਹੈ, ਓਹੀ ਹੁੰਦਾ ਹੈ।
ਕਰਿ = ਹੱਥ ਤੇ, ਜੀਵ ਦੇ ਹੱਥ ਤੇ। ਪਾਇਆ = ਪਾ ਦਿੱਤਾ ਹੈ, ਲਿਖ ਦਿੱਤਾ ਹੈ। ਹੋਗੁ = ਹੋਵੇਗਾ।ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।
 
हरन भरन जा का नेत्र फोरु ॥
Haran bẖaran jā kā neṯar for.
He destroys and creates in the twinkling of an eye.
ਉਹ ਇਕ ਅੱਖ ਦੇ ਫੋਰੇ ਵਿੱਚ ਪਰੀਪੂਰਨ ਤੇ ਖਾਲੀ ਕਰ ਦਿੰਦਾ ਹੈ।
ਨੇਤ੍ਰ ਫੋਰੁ = ਅੱਖ ਦਾ ਫਰਕਣਾ। ਹਰਨ = ਨਾਸ ਕਰਨਾ। ਭਰਨ = ਪਾਲਣਾ।ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,
 
तिस का मंत्रु न जानै होरु ॥
Ŧis kā manṯar na jānai hor.
No one else knows the mystery of His ways.
ਹੋਰ ਕੋਈ ਉਸ ਦੇ ਇਰਾਦੇ ਨੂੰ ਨਹੀਂ ਜਾਣਦਾ।
ਮੰਤ੍ਰ = ਗੁੱਝਾ ਭੇਤ।ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।
 
अनद रूप मंगल सद जा कै ॥
Anaḏ rūp mangal saḏ jā kai.
He is the embodiment of ecstasy and everlasting joy.
ਉਹ ਖੁਸ਼ੀ ਦਾ ਸਰੂਪ ਹੈ ਅਤੇ ਉਸ ਦੇ ਮੰਦਰ ਅੰਦਰ ਸਦੀਵੀ ਪਰਸੰਨਤਾ ਹੈ।
ਮੰਗਲ = ਖ਼ੁਸ਼ੀਆਂ।ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
 
सरब थोक सुनीअहि घरि ता कै ॥
Sarab thok sunī▫ah gẖar ṯā kai.
I have heard that all things are in His home.
ਸਾਰੀਆਂ ਵਸਤੂਆਂ, ਮੈਂ ਸੁਣਿਆ ਹੈ, ਉਸ ਦੇ ਮਹਿਲ ਵਿੱਚ ਹਨ।
ਸੁਨੀਅਹਿ = ਸੁਣੇ ਜਾਂਦੇ ਹਨ।(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।
 
राज महि राजु जोग महि जोगी ॥
Rāj mėh rāj jog mėh jogī.
Among kings, He is the King; among yogis, He is the Yogi.
ਪਾਤਸ਼ਾਹਾਂ ਵਿੱਚ ਉਹ ਮਹਾਨ ਪਾਤਸ਼ਾਹ ਅਤੇ ਯੋਗੀਆਂ ਅੰਦਰ ਪਰਮਯੋਗੀ ਹੈ।
xxxਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
 
तप महि तपीसरु ग्रिहसत महि भोगी ॥
Ŧap mėh ṯapīsar garihsaṯ mėh bẖogī.
Among ascetics, He is the Ascetic; among householders, He is the Enjoyer.
ਤਪੀਆਂ ਅੰਦਰ ਉਹ ਵੱਡਾ ਤਪੀ ਹੈ ਅਤੇ ਘਰ-ਬਾਰੀਆਂ ਵਿੱਚ ਮੌਜਾਂ ਮਾਨਣ ਵਾਲਾ ਹੈ।
ਤਪੀਸੁਰ = ਵੱਡਾ ਤਪੀ। ਭੋਗੀ = ਭੋਗਣਵਾਲਾ, ਗ੍ਰਿਹਸਤੀ।ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।
 
धिआइ धिआइ भगतह सुखु पाइआ ॥
Ḏẖi▫ā▫e ḏẖi▫ā▫e bẖagṯah sukẖ pā▫i▫ā.
By constant meditation, His devotee finds peace.
ਇਕ ਰਸ ਸਿਮਰਨ ਦੁਆਰਾ ਸਾਧੂ ਸ਼ਾਂਤੀ ਪਾਉਂਦੇ ਹਨ।
xxxਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
 
नानक तिसु पुरख का किनै अंतु न पाइआ ॥२॥
Nānak ṯis purakẖ kā kinai anṯ na pā▫i▫ā. ||2||
O Nanak, no one has found the limits of that Supreme Being. ||2||
ਨਾਨਕ, ਉਸ ਸੁਆਮੀ ਦਾ ਕਿਸੇ ਨੂੰ ਭੀ ਓੜਕ ਨਹੀਂ ਲੱਭਾ।
xxx॥੨॥ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
 
जा की लीला की मिति नाहि ॥
Jā kī līlā kī miṯ nāhi.
There is no limit to His play.
ਉਸ ਦੇ ਕੌਤਕ ਦਾ ਕੋਈ ਹੱਦ ਬੰਨਾ ਨਹੀਂ।
ਲੀਲਾ = (ਜਗਤ ਰੂਪ) ਖੇਡ। ਮਿਤਿ = ਮਿਣਤੀ, ਅੰਦਾਜ਼ਾ।ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,
 
सगल देव हारे अवगाहि ॥
Sagal ḏev hāre avgāhi.
All the demigods have grown weary of searching for it.
ਸਾਰੇ ਦੇਵਤੇ ਖੋਜ ਭਾਲ ਕਰਦੇ ਥੱਕ ਗਏ ਹਨ।
ਅਵਗਾਹਿ = ਚੁੱਭੀ ਲਾ ਕੇ, ਖੋਜ ਖੋਜ ਕੇ। ਸਗਲ = ਸਾਰੀ (ਸ੍ਰਿਸ਼ਟੀ)।ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;
 
पिता का जनमु कि जानै पूतु ॥
Piṯā kā janam kė jānai pūṯ.
What does the son know of his father's birth?
ਆਪਣੇ ਬਾਪੂ ਦੀ ਪੈਦਾਇਸ਼ ਬਾਰੇ ਪੁਤ੍ਰ ਕੀ ਜਾਣਦਾ ਹੈ?
xxx(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
 
सगल परोई अपुनै सूति ॥
Sagal paro▫ī apunai sūṯ.
All are strung upon His string.
ਸਾਰੀਆਂ ਚੀਜਾਂ ਹਰੀ ਨੇ ਆਪਣੇ ਧਾਗੇ ਵਿੱਚ ਪ੍ਰੋਤੀਆਂ ਹੋਈਆਂ ਹਨ।
ਸੂਤਿ = ਸੂਤ੍ਰ ਵਿਚ, ਧਾਗੇ ਵਿਚ, (ਜਿਵੇਂ ਮਾਲਾ ਦੇ ਮਣਕੇ)।(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।
 
सुमति गिआनु धिआनु जिन देइ ॥
Sumaṯ gi▫ān ḏẖi▫ān jin ḏe▫e.
He bestows good sense, spiritual wisdom and meditation,
ਜਿਨ੍ਹਾਂ ਨੂੰ ਸੁਆਮੀ ਚੰਗੀ ਅਕਲ, ਬ੍ਰਹਿਮ-ਵੀਚਾਰ ਅਤੇ ਬੰਦਗੀ ਬਖਸ਼ਦਾ ਹੈ,
ਗਿਆਨੁ = ਉਚੀ ਸਮਝ। ਧਿਆਨੁ = (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਨੀ। ਜਿਨ ਦੇਇ = ਜਿਨ੍ਹਾਂ ਨੂੰ ਦੇਂਦਾ ਹੈ।ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮੱਤ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,
 
जन दास नामु धिआवहि सेइ ॥
Jan ḏās nām ḏẖi▫āvahi se▫e.
on His humble servants and slaves who meditate on the Naam.
ਉਹ ਗੋਲੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ।
ਸੇਇ = ਉਹ ਹੀ।ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।
 
तिहु गुण महि जा कउ भरमाए ॥
Ŧihu guṇ mėh jā ka▫o bẖarmā▫e.
He leads some astray in the three qualities;
ਜਿਸ ਨੂੰ ਸੁਆਮੀ ਤਿੰਨਾਂ ਗੁਣਾ ਅੰਦਰ ਭਟਕਾਉਂਦਾ ਹੈ,
ਭਰਮਾਏ = ਭਟਕਾਉਂਦਾ ਹੈ।(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,
 
जनमि मरै फिरि आवै जाए ॥
Janam marai fir āvai jā▫e.
they are born and die, coming and going over and over again.
ਉਹ ਮਰਦਾ ਤੇ ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
xxxਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
 
ऊच नीच तिस के असथान ॥
Ūcẖ nīcẖ ṯis ke asthān.
The high and the low are His places.
ਉਚੀਆਂ ਤੇ ਨੀਵੀਆਂ ਥਾਵਾਂ ਉਸ ਦੀਆਂ ਹਨ।
ਊਚ ਅਸਥਾਨ = ਸੁਮਤ ਗਿਆਨ ਧਿਆਨ ਵਾਲੇ ਜੀਵ। ਨੀਚ ਅਸਥਾਨ = ਤਿੰਨ ਗੁਣਾਂ ਵਿਚ ਭਟਕਣ ਵਾਲੇ ਜੀਵ।ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)।
 
जैसा जनावै तैसा नानक जान ॥३॥
Jaisā janāvai ṯaisā Nānak jān. ||3||
As He inspires us to know Him, O Nanak, so is He known. ||3||
ਨਾਨਕ ਵਾਹਿਗੁਰੂ ਨੂੰ ਓਹੋ ਜੇਹਾ ਜਾਣਦਾ ਹੈ, ਜਿਹੋ ਜਿਹਾ ਉਸ ਨੂੰ ਦਰਸਾਉਂਦਾ ਹੈ।
ਜਨਾਵੈ = ਸਮਝ ਦੇਂਦਾ ਹੈ ॥੩॥ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥
 
नाना रूप नाना जा के रंग ॥
Nānā rūp nānā jā ke rang.
Many are His forms; many are His colors.
ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ।
ਨਾਨਾ = ਕਈ ਕਿਸਮ ਦੇ।ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,
 
नाना भेख करहि इक रंग ॥
Nānā bẖekẖ karahi ik rang.
Many are the appearances which He assumes, and yet He is still the One.
ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ।
ਇਕ ਰੰਗ = ਇਕੋ ਕਿਸਮ ਦਾ, ਇਕ ਰੰਗ ਵਾਲਾ। ਕਰਹਿ = ਤੂੰ ਕਰਦਾ ਹੈਂ।ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।
 
नाना बिधि कीनो बिसथारु ॥
Nānā biḏẖ kīno bisthār.
In so many ways, He has extended Himself.
ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ,
ਨਾਨਾ ਬਿਧਿ = ਕਈ ਤਰੀਕਿਆਂ ਨਾਲ।ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,
 
प्रभु अबिनासी एकंकारु ॥
Parabẖ abẖināsī ekankār.
The Eternal Lord God is the One, the Creator.
ਆਪ ਅਮਰ ਅਦੁੱਤੀ ਸਾਹਿਬ।
xxxਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ।
 
नाना चलित करे खिन माहि ॥
Nānā cẖaliṯ kare kẖin māhi.
He performs His many plays in an instant.
ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ।
ਚਲਿਤ = ਕੌਤਕ, ਤਮਾਸ਼ੇ।ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,
 
पूरि रहिओ पूरनु सभ ठाइ ॥
Pūr rahi▫o pūran sabẖ ṯẖā▫e.
The Perfect Lord is pervading all places.
ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
xxxਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।
 
नाना बिधि करि बनत बनाई ॥
Nānā biḏẖ kar banaṯ banā▫ī.
In so many ways, He created the creation.
ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ।
xxxਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
 
अपनी कीमति आपे पाई ॥
Apnī kīmaṯ āpe pā▫ī.
He alone can estimate His worth.
ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ।
xxxਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।
 
सभ घट तिस के सभ तिस के ठाउ ॥
Sabẖ gẖat ṯis ke sabẖ ṯis ke ṯẖā▫o.
All hearts are His, and all places are His.
ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ।
xxxਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ।
 
जपि जपि जीवै नानक हरि नाउ ॥४॥
Jap jap jīvai Nānak har nā▫o. ||4||
Nanak lives by chanting, chanting the Name of the Lord. ||4||
ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ।
xxx॥੪॥ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥
 
नाम के धारे सगले जंत ॥
Nām ke ḏẖāre sagle janṯ.
The Naam is the Support of all creatures.
ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ।
ਨਾਮ = ਅਕਾਲ ਪੁਰਖ। ਧਾਰੇ = ਟਿਕਾਏ ਹੋਏ, ਆਸਰੇ।ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,
 
नाम के धारे खंड ब्रहमंड ॥
Nām ke ḏẖāre kẖand barahmand.
The Naam is the Support of the earth and solar systems.
ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ।
ਬ੍ਰਹਮੰਡ = {ਸੰ. ब्रह्यांड = The egg of Brahman, the primordial egg from which the universe sprang, the world, universe} ਸ੍ਰਿਸ਼ਟੀ, ਜਗਤ। ਖੰਡ = ਹਿੱਸੇ, ਟੋਟੇ।ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।
 
नाम के धारे सिम्रिति बेद पुरान ॥
Nām ke ḏẖāre simriṯ beḏ purān.
The Naam is the Support of the Simritees, the Vedas and the Puraanas.
ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ।
xxxਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,
 
नाम के धारे सुनन गिआन धिआन ॥
Nām ke ḏẖāre sunan gi▫ān ḏẖi▫ān.
The Naam is the Support by which we hear of spiritual wisdom and meditation.
ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ।
xxxਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
 
नाम के धारे आगास पाताल ॥
Nām ke ḏẖāre āgās pāṯāl.
The Naam is the Support of the Akaashic ethers and the nether regions.
ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ।
ਆਗਾਸ = ਆਕਾਸ਼।ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,
 
नाम के धारे सगल आकार ॥
Nām ke ḏẖāre sagal ākār.
The Naam is the Support of all bodies.
ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।
ਆਕਾਰ = ਸਰੂਪ, ਸਰੀਰ।ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।
 
नाम के धारे पुरीआ सभ भवन ॥
Nām ke ḏẖāre purī▫ā sabẖ bẖavan.
The Naam is the Support of all worlds and realms.
ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।
ਪੁਰੀਆ = ਸ਼ਹਿਰ, ਸਰੀਰ, ੧੪ ਲੋਕ। ਭਵਨ = {ਸੰ.भुवन = A world, the number of worlds is either three, as in त्रिभुवभ, or fourteen} ਲੋਕ, ਜਗਤ।ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,
 
नाम कै संगि उधरे सुनि स्रवन ॥
Nām kai sang uḏẖre sun sarvan.
Associating with the Naam, listening to it with the ears, one is saved.
ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ।
ਸ੍ਰਵਨ = ਕੰਨਾਂ ਨਾਲ।ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।
 
करि किरपा जिसु आपनै नामि लाए ॥
Kar kirpā jis āpnai nām lā▫e.
Those whom the Lord mercifully attaches to His Naam -
ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ,
xxxਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,
 
नानक चउथे पद महि सो जनु गति पाए ॥५॥
Nānak cẖa▫uthe paḏ mėh so jan gaṯ pā▫e. ||5||
O Nanak, in the fourth state, those humble servants attain salvation. ||5||
ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਚਉਥੇ ਪਦ ਮਹਿ = ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿਚ, ਮਾਇਆ ਦੇ ਅਸਰ ਤੋਂ ਉਪਰਲੀ ਹਾਲਤ ਵਿਚ ॥੫॥ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥
 
रूपु सति जा का सति असथानु ॥
Rūp saṯ jā kā saṯ asthān.
His form is true, and true is His place.
ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ।
ਸਤਿ = ੧. ਸਦਾ-ਥਿਰ ਰਹਿਣ ਵਾਲਾ, ੨. ਮੁਕੰਮਲ, ਜੋ ਅਧੂਰਾ ਨਹੀਂ, ਨਾਹ ਖੁੰਝਣ ਵਾਲਾ, ਅਟੱਲ।ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,
 
पुरखु सति केवल परधानु ॥
Purakẖ saṯ keval parḏẖān.
His personality is true - He alone is supreme.
ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ।
ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ।ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।
 
करतूति सति सति जा की बाणी ॥
Karṯūṯ saṯ saṯ jā kī baṇī.
His acts are true, and true is His Word.
ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ।
ਕਰਤੂਤਿ = ਕੰਮ।ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,
 
सति पुरख सभ माहि समाणी ॥
Saṯ purakẖ sabẖ māhi samāṇī.
The True Lord is permeating all.
ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
xxx(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।
 
सति करमु जा की रचना सति ॥
Saṯ karam jā kī racẖnā saṯ.
True are His actions; His creation is true.
ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ।
ਕਰਮੁ = ਬਖ਼ਸ਼ਸ਼।ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),
 
मूलु सति सति उतपति ॥
Mūl saṯ saṯ uṯpaṯ.
His root is true, and true is what originates from it.
ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ।
ਉਤਪਤਿ = ਪੈਦਾਇਸ਼, ਰਚਨਾ।ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।
 
सति करणी निरमल निरमली ॥
Saṯ karṇī nirmal nirmalī.
True is His lifestyle, the purest of the pure.
ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ।
ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ। ਕਰਣੀ = ਕੰਮ, ਰਜ਼ਾਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,
 
जिसहि बुझाए तिसहि सभ भली ॥
Jisahi bujẖā▫e ṯisėh sabẖ bẖalī.
All goes well for those who know Him.
ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।
ਭਲੀ = ਸੁਖਦਾਈ।ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।
 
सति नामु प्रभ का सुखदाई ॥
Saṯ nām parabẖ kā sukẖ▫ḏā▫ī.
The True Name of God is the Giver of peace.
ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ।
xxxਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ।
 
बिस्वासु सति नानक गुर ते पाई ॥६॥
Bisvās saṯ Nānak gur ṯe pā▫ī. ||6||
Nanak has obtained true faith from the Guru. ||6||
ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
ਬਿਸ੍ਵਾਸੁ = ਸਰਧਾ ॥੬॥ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥
 
सति बचन साधू उपदेस ॥
Saṯ bacẖan sāḏẖū upḏes.
True are the Teachings, and the Instructions of the Holy.
ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ।
xxxਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,
 
सति ते जन जा कै रिदै प्रवेस ॥
Saṯ ṯe jan jā kai riḏai parves.
True are those into whose hearts He enters.
ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ।
xxxਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।
 
सति निरति बूझै जे कोइ ॥
Saṯ niraṯ būjẖai je ko▫e.
One who knows and loves the Truth -
ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ,
ਨਿਰਤਿ = {ਸੰ. निरति Strong attachment, fondness, devotion.) ਪਿਆਰ।ਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,
 
नामु जपत ता की गति होइ ॥
Nām japaṯ ṯā kī gaṯ ho▫e.
chanting the Naam, he obtains salvation.
ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ।
xxxਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।
 
आपि सति कीआ सभु सति ॥
Āp saṯ kī▫ā sabẖ saṯ.
He Himself is True, and all that He has made is true.
ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ।
xxxਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)
 
आपे जानै अपनी मिति गति ॥
Āpe jānai apnī miṯ gaṯ.
He Himself knows His own state and condition.
ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ।
ਮਿਤਿ = ਮਿਣਤੀ, ਅੰਦਾਜ਼ਾ। ਗਤਿ = ਪਹੁੰਚ, ਅਵਸਥਾ।ਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।