Sri Guru Granth Sahib Ji

Ang: / 1430

Your last visited Ang:

जिस की स्रिसटि सु करणैहारु ॥
Jis kī sarisat so karṇaihār.
He is the Creator Lord of His world.
ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
xxxਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
 
अवर न बूझि करत बीचारु ॥
Avar na būjẖ karaṯ bīcẖār.
No one else understands Him, although they may try.
ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।
xxxਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
 
करते की मिति न जानै कीआ ॥
Karṯe kī miṯ na jānai kī▫ā.
The created cannot know the extent of the Creator.
ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।
ਕੀਆ = ਪੈਦਾ ਕੀਤਾ ਹੋਇਆ ਜੀਵ।ਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।
 
नानक जो तिसु भावै सो वरतीआ ॥७॥
Nānak jo ṯis bẖāvai so varṯī▫ā. ||7||
O Nanak, whatever pleases Him comes to pass. ||7||
ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।
ਵਰਤੀਆ = ਵਰਤਦਾ ਹੈ ॥੭॥ਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥
 
बिसमन बिसम भए बिसमाद ॥
Bisman bisam bẖa▫e bismāḏ.
Gazing upon His wondrous wonder, I am wonder-struck and amazed!
ਸਾਹਿਬ ਦੇ ਅਦਭੁਤ ਅਚਰਜ ਤੱਕ ਕੇ ਮੈਂ ਹੈਰਾਨ ਹੋ ਗਿਆ ਹਾਂ।
ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ। ਬਿਸਮਾਦ = ਹੈਰਾਨ।ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,
 
जिनि बूझिआ तिसु आइआ स्वाद ॥
Jin būjẖi▫ā ṯis ā▫i▫ā savāḏ.
One who realizes this, comes to taste this state of joy.
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਅਨੰਦ ਨੂੰ ਮਾਨਦਾ ਹੈ।
ਸ੍ਵਾਦ = ਆਨੰਦ।(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।
 
प्रभ कै रंगि राचि जन रहे ॥
Parabẖ kai rang rācẖ jan rahe.
God's humble servants remain absorbed in His Love.
ਪ੍ਰਭੂ ਦੇ ਗੋਲੇ ਉਸ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
ਰਾਚਿ ਰਹੇ = ਮਸਤ ਰਹਿੰਦੇ ਹਨ।ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,
 
गुर कै बचनि पदारथ लहे ॥
Gur kai bacẖan paḏārath lahe.
Following the Guru's Teachings, they receive the four cardinal blessings.
ਗੁਰਾਂ ਦੇ ਉਪਦੇਸ਼ ਰਾਹੀਂ ਉਹ ਚਾਰ ਉਤੱਮ ਦਾਤਾਂ ਨੂੰ ਪਰਾਪਤ ਕਰ ਲੈਂਦੇ ਹਨ।
xxxਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ।
 
ओइ दाते दुख काटनहार ॥
O▫e ḏāṯe ḏukẖ kātanhār.
They are the givers, the dispellers of pain.
ਉਹੀ ਦਾਨੀ ਅਤੇ ਤਕਲੀਫ ਦੂਰ ਕਰਨ ਵਾਲੇ ਹਨ।
ਓਇ = ਉਹ ਮਨੁੱਖ (ਜਿਨ੍ਹਾਂ ਨੂੰ ਨਾਮ-ਪਦਾਰਥ ਮਿਲਦਾ ਹੈ)।ਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,
 
जा कै संगि तरै संसार ॥
Jā kai sang ṯarai sansār.
In their company, the world is saved.
ਉਨ੍ਹਾਂ ਦੀ ਸੰਗਤ ਅੰਦਰ ਜਹਾਨ ਪਾਰ ਉਤਰ ਜਾਂਦਾ ਹੈ।
xxxਉਹਨਾਂ ਦੀ ਸੰਗਤ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
 
जन का सेवकु सो वडभागी ॥
Jan kā sevak so vadbẖāgī.
The slave of the Lord's servant is so very blessed.
ਉਹ ਜੋ ਸਾਈਂ ਦੇ ਗੁਮਾਸ਼ਤੇ ਦਾ ਟਹਿਲੂਆ ਹੈ, ਭਾਰੇ ਭਾਗਾਂ ਵਾਲਾ ਹੈ।
xxxਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
 
जन कै संगि एक लिव लागी ॥
Jan kai sang ek liv lāgī.
In the company of His servant, one becomes attached to the Love of the One.
ਉਸ ਦੇ ਗੁਮਾਸ਼ਤੇ ਦੀ ਸੰਗਤ ਅੰਦਰ, ਇਨਸਾਨ ਦੀ ਪ੍ਰੀਤ ਇਕ ਸਾਈਂ ਨਾਲ ਪੈ ਜਾਂਦੀ ਹੈ।
xxxਉਹਨਾਂ ਦੀ ਸੰਗਤ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ।
 
गुन गोबिद कीरतनु जनु गावै ॥
Gun gobiḏ kīrṯan jan gāvai.
His humble servant sings the Kirtan, the songs of the glory of God.
ਸੁਆਮੀ ਦਾ ਗੋਲਾ ਉਸ ਦੀਆਂ ਖੂਬੀਆਂ ਅਤੇ ਕੀਰਤੀਆਂ ਗਾਇਨ ਕਰਦਾ ਹੈ।
xxx(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ।
 
गुर प्रसादि नानक फलु पावै ॥८॥१६॥
Gur parsāḏ Nānak fal pāvai. ||8||16||
By Guru's Grace, O Nanak, he receives the fruits of his rewards. ||8||16||
ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਉਹ ਇਨਾਮ ਹਾਸਲ ਕਰ ਲੈਦਾ ਹੈ।
xxx॥੮॥ਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
 
सलोकु ॥
Salok.
Shalok:
ਸਲੋਕ।
xxxxxx
 
आदि सचु जुगादि सचु ॥
Āḏ sacẖ jugāḏ sacẖ.
True in the beginning, True throughout the ages,
ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ, ਸੱਚਾ ਉਹ ਹੁਣ ਭੀ ਹੈ,
ਸਚੁ = ਸਦਾ-ਥਿਰ ਰਹਿਣ ਵਾਲਾ, ਹਸਤੀ ਵਾਲਾ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਤੋਂ।ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ।
 
है भि सचु नानक होसी भि सचु ॥१॥
Hai bẖė sacẖ Nānak hosī bẖė sacẖ. ||1||
True here and now. O Nanak, He shall forever be True. ||1||
ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!
ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ ॥੧॥ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
चरन सति सति परसनहार ॥
Cẖaran saṯ saṯ parsanhār.
His Lotus Feet are True, and True are those who touch Them.
ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।
ਸਤਿ = ਸਦਾ-ਥਿਰ ਰਹਿਣ ਵਾਲੇ, ਅਟੱਲ। ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ।ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;
 
पूजा सति सति सेवदार ॥
Pūjā saṯ saṯ sevḏār.
His devotional worship is True, and True are those who worship Him.
ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।
ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ।ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।
 
दरसनु सति सति पेखनहार ॥
Ḏarsan saṯ saṯ pekẖanhār.
The Blessing of His Vision is True, and True are those who behold it.
ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।
ਪੇਖਨਹਾਰ = ਵੇਖਣ ਵਾਲੇ।ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;
 
नामु सति सति धिआवनहार ॥
Nām saṯ saṯ ḏẖi▫āvanhār.
His Naam is True, and True are those who meditate on it.
ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।
xxxਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
 
आपि सति सति सभ धारी ॥
Āp saṯ saṯ sabẖ ḏẖārī.
He Himself is True, and True is all that He sustains.
ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।
ਸਭ = ਸਾਰੀ ਸ੍ਰਿਸ਼ਟੀ। ਧਾਰੀ = ਟਿਕਾਈ ਹੋਈ।ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;
 
आपे गुण आपे गुणकारी ॥
Āpe guṇ āpe guṇkārī.
He Himself is virtuous goodness, and He Himself is the Bestower of virtue.
ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।
ਗੁਣਕਾਰੀ = ਗੁਣ ਪੈਦਾ ਕਰਨ ਵਾਲਾ।ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।
 
सबदु सति सति प्रभु बकता ॥
Sabaḏ saṯ saṯ parabẖ bakṯā.
The Word of His Shabad is True, and True are those who speak of God.
ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।
ਬਕਤਾ = ਉੱਚਾਰਨ ਵਾਲਾ, ਆਖਣ ਵਾਲਾ।(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,
 
सुरति सति सति जसु सुनता ॥
Suraṯ saṯ saṯ jas sunṯā.
Those ears are True, and True are those who listen to His Praises.
ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।
ਸੁਰਤਿ = ਧਿਆਨ। ਜਸੁ = ਸਿਫ਼ਤਿ।ਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।
 
बुझनहार कउ सति सभ होइ ॥
Bujẖanhār ka▫o saṯ sabẖ ho▫e.
All is True to one who understands.
ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।
xxx(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
 
नानक सति सति प्रभु सोइ ॥१॥
Nānak saṯ saṯ parabẖ so▫e. ||1||
O Nanak, True, True is He, the Lord God. ||1||
ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।
xxx॥੧॥ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
 
सति सरूपु रिदै जिनि मानिआ ॥
Saṯ sarūp riḏai jin māni▫ā.
One who believes in the Embodiment of Truth with all his heart
ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,
ਸਤਿ ਸਰੂਪ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ। ਜਿਨਿ = ਜਿਸ (ਮਨੁੱਖ) ਨੇ।ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,
 
करन करावन तिनि मूलु पछानिआ ॥
Karan karāvan ṯin mūl pacẖẖāni▫ā.
recognizes the Cause of causes as the Root of all.
ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।
ਮੂਲੁ = ਮੁੱਢ, ਕਾਰਣ।ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।
 
जा कै रिदै बिस्वासु प्रभ आइआ ॥
Jā kai riḏai bisvās parabẖ ā▫i▫ā.
One whose heart is filled with faith in God -
ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,
ਬਿਸ੍ਵਾਸੁ = ਸਰਧਾ।ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,
 
ततु गिआनु तिसु मनि प्रगटाइआ ॥
Ŧaṯ gi▫ān ṯis man paragtā▫i▫ā.
the essence of spiritual wisdom is revealed to his mind.
ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।
xxxਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
 
भै ते निरभउ होइ बसाना ॥
Bẖai ṯe nirbẖa▫o ho▫e basānā.
Coming out of fear, he comes to live without fear.
ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,
xxx(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
 
जिस ते उपजिआ तिसु माहि समाना ॥
Jis ṯe upji▫ā ṯis māhi samānā.
He is absorbed into the One, from whom he originated.
ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।
xxx(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
 
बसतु माहि ले बसतु गडाई ॥
Basaṯ māhi le basaṯ gadā▫ī.
When something blends with its own,
ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,
ਬਸਤੁ = ਚੀਜ਼। ਗਡਾਈ = ਮਿਲਾਈ।(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,
 
ता कउ भिंन न कहना जाई ॥
Ŧā ka▫o bẖinn na kahnā jā▫ī.
it cannot be said to be separate from it.
ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।
ਭਿੰਨ = ਵੱਖਰੀ।ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।
 
बूझै बूझनहारु बिबेक ॥
Būjẖai būjẖanhār bibek.
This is understood only by one of discerning understanding.
ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।
ਬਿਬੇਕ = ਵਿਚਾਰ, ਪਰਖ।(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।
 
नाराइन मिले नानक एक ॥२॥
Nārā▫in mile Nānak ek. ||2||
Meeting with the Lord, O Nanak, he becomes one with Him. ||2||
ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।
ਨਾਰਾਇਨ = ਅਕਾਲ ਪੁਰਖ ॥੨॥ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥
 
ठाकुर का सेवकु आगिआकारी ॥
Ŧẖākur kā sevak āgi▫ākārī.
The servant is obedient to his Lord and Master.
ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।
ਆਗਿਆਕਾਰੀ = ਹੁਕਮ ਮੰਨਣ ਵਾਲਾ।ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,
 
ठाकुर का सेवकु सदा पूजारी ॥
Ŧẖākur kā sevak saḏā pūjārī.
The servant worships his Lord and Master forever.
ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।
ਪੂਜਾਰੀ = ਪੂਜਾ ਕਰਨ ਵਾਲਾ।ਤੇ ਸਦਾ ਉਸ ਦੀ ਪੂਜਾ ਕਰਦਾ ਹੈ।
 
ठाकुर के सेवक कै मनि परतीति ॥
Ŧẖākur ke sevak kai man parṯīṯ.
The servant of the Lord Master has faith in his mind.
ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।
ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ। ਪਰਤੀਤਿ = ਸਰਧਾ, ਸਿਦਕ।ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,
 
ठाकुर के सेवक की निरमल रीति ॥
Ŧẖākur ke sevak kī nirmal rīṯ.
The servant of the Lord Master lives a pure lifestyle.
ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।
ਰੀਤਿ = ਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ।(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।
 
ठाकुर कउ सेवकु जानै संगि ॥
Ŧẖākur ka▫o sevak jānai sang.
The servant of the Lord Master knows that the Lord is with him.
ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।
ਕਉ = ਨੂੰ। ਸੰਗਿ = (ਆਪਣੇ) ਨਾਲ।ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,
 
प्रभ का सेवकु नाम कै रंगि ॥
Parabẖ kā sevak nām kai rang.
God's servant is attuned to the Naam, the Name of the Lord.
ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।
ਰੰਗਿ = ਪਿਆਰ ਵਿਚ, ਮੌਜ ਵਿਚ।ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।
 
सेवक कउ प्रभ पालनहारा ॥
Sevak ka▫o parabẖ pālanhārā.
God is the Cherisher of His servant.
ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।
xxxਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
 
सेवक की राखै निरंकारा ॥
Sevak kī rākẖai nirankārā.
The Formless Lord preserves His servant.
ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।
ਰਾਖੈ = (ਇੱਜ਼ਤ) ਰੱਖਦਾ ਹੈ।ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।
 
सो सेवकु जिसु दइआ प्रभु धारै ॥
So sevak jis ḏa▫i▫ā parabẖ ḏẖārai.
Unto His servant, God bestows His Mercy.
ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।
xxx(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
 
नानक सो सेवकु सासि सासि समारै ॥३॥
Nānak so sevak sās sās samārai. ||3||
O Nanak, that servant remembers Him with each and every breath. ||3||
ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ ॥੩॥ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥
 
अपुने जन का परदा ढाकै ॥
Apune jan kā parḏā dẖākai.
He covers the faults of His servant.
ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।
ਪਰਦਾ ਢਾਕੈ = ਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ।ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,
 
अपने सेवक की सरपर राखै ॥
Apne sevak kī sarpar rākẖai.
He surely preserves the honor of His servant.
ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।
ਸਰਪਰ = ਜ਼ਰੂਰ। ਰਾਖੈ = (ਲਾਜ) ਰੱਖਦਾ ਹੈ।ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।
 
अपने दास कउ देइ वडाई ॥
Apne ḏās ka▫o ḏe▫e vadā▫ī.
He blesses His slave with greatness.
ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।
ਵਡਾਈ = ਵਡਿਆਈ, ਮਾਣ।ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,
 
अपने सेवक कउ नामु जपाई ॥
Apne sevak ka▫o nām japā▫ī.
He inspires His servant to chant the Naam, the Name of the Lord.
ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
xxxਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
 
अपने सेवक की आपि पति राखै ॥
Apne sevak kī āp paṯ rākẖai.
He Himself preserves the honor of His servant.
ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।
ਪਤਿ = ਇੱਜ਼ਤ।ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,
 
ता की गति मिति कोइ न लाखै ॥
Ŧā kī gaṯ miṯ ko▫e na lākẖai.
No one knows His state and extent.
ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।
ਗਤਿ = ਹਾਲਤ, ਅਵਸਥਾ। ਮਿਤਿ = ਮਿਣਤੀ, (ਵਡੱਪਣ ਦਾ) ਅੰਦਾਜ਼ਾ। ਨ ਲਾਖੈ = ਨਹੀਂ ਸਮਝ ਸਕਦਾ।ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।
 
प्रभ के सेवक कउ को न पहूचै ॥
Parabẖ ke sevak ka▫o ko na pahūcẖai.
No one is equal to the servant of God.
ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।
ਕੋ ਨ = ਕੋਈ ਮਨੁੱਖ ਨਹੀਂ।ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,
 
प्रभ के सेवक ऊच ते ऊचे ॥
Parabẖ ke sevak ūcẖ ṯe ūcẖe.
The servant of God is the highest of the high.
ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।
xxx(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
 
जो प्रभि अपनी सेवा लाइआ ॥
Jo parabẖ apnī sevā lā▫i▫ā.
One whom God applies to His own service, O Nanak -
ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
ਪ੍ਰਭਿ = ਪ੍ਰਭੂ ਨੇ।(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,
 
नानक सो सेवकु दह दिसि प्रगटाइआ ॥४॥
Nānak so sevak ḏah ḏis paragtā▫i▫ā. ||4||
that servant is famous in the ten directions. ||4||
ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।
ਦਹ = ਦਸ। ਦਿਸਿ = ਪਾਸੇ ॥੪॥ਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥
 
नीकी कीरी महि कल राखै ॥
Nīkī kīrī mėh kal rākẖai.
He infuses His Power into the tiny ant;
ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,
ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ।(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,
 
भसम करै लसकर कोटि लाखै ॥
Bẖasam karai laskar kot lākẖai.
it can then reduce the armies of millions to ashes
ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।
ਭਸਮ = ਸੁਆਹ। ਕੋਟਿ = ਕਰੋੜ।(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।
 
जिस का सासु न काढत आपि ॥
Jis kā sās na kādẖaṯ āp.
Those whose breath of life He Himself does not take away -
ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,
xxxਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,