Sri Guru Granth Sahib Ji

Ang: / 1430

Your last visited Ang:

ता कउ राखत दे करि हाथ ॥
Ŧā ka▫o rākẖaṯ ḏe kar hāth.
He preserves them, and holds out His Hands to protect them.
ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।
ਦੇ ਕਰਿ = ਦੇ ਕੇ।ਉਸ ਨੂੰ ਹੱਥ ਦੇ ਕੇ ਰੱਖਦਾ ਹੈ।
 
मानस जतन करत बहु भाति ॥
Mānas jaṯan karaṯ baho bẖāṯ.
You may make all sorts of efforts,
ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ,
ਮਾਨਸ = ਮਨੁੱਖ। ਬਹੁ ਭਾਤਿ = ਬਹੁਤ ਕਿਸਮ ਦੇ।ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ,
 
तिस के करतब बिरथे जाति ॥
Ŧis ke karṯab birthe jāṯ.
but these attempts are in vain.
ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ।
ਕਰਤਬ = ਕੰਮ। ਬਿਰਥੇ = ਵਿਅਰਥ।(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ।
 
मारै न राखै अवरु न कोइ ॥
Mārai na rākẖai avar na ko▫e.
No one else can kill or preserve -
(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।
ਅਵਰੁ = ਹੋਰ।(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;
 
सरब जीआ का राखा सोइ ॥
Sarab jī▫ā kā rākẖā so▫e.
He is the Protector of all beings.
ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ।
ਸਰਬ = ਸਾਰੇ।ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ।
 
काहे सोच करहि रे प्राणी ॥
Kāhe socẖ karahi re parāṇī.
So why are you so anxious, O mortal?
ਤੂੰ ਕਿਉਂ ਫ਼ਿਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ?
ਕਾਹੇ = ਕਿਉਂ? ਕਿਸ ਲਾਭ ਹਿਤ? ਕਰਹਿ = ਤੂੰ ਕਰਦਾ ਹੈਂ।ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ?
 
जपि नानक प्रभ अलख विडाणी ॥५॥
Jap Nānak parabẖ alakẖ vidāṇī. ||5||
Meditate, O Nanak, on God, the invisible, the wonderful! ||5||
ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ।
ਅਲਖ = ਜਿਸ ਦਾ ਬਿਆਨ ਨ ਹੋ ਸਕੇ। ਵਿਡਾਣੀ = ਅਚਰਜ ॥੫॥ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥
 
बारं बार बार प्रभु जपीऐ ॥
Bāraʼn bār bār parabẖ japī▫ai.
Time after time, again and again, meditate on God.
ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
xxxਘੜੀ ਮੁੜੀ ਪ੍ਰਭੂ ਨੂੰ ਸਿਮਰੀਏ,
 
पी अम्रितु इहु मनु तनु ध्रपीऐ ॥
Pī amriṯ ih man ṯan ḏẖarpī▫ai.
Drinking in this Nectar, this mind and body are satisfied.
ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ।
ਪੀ = ਪੀ ਕੇ। ਧ੍ਰਪੀਐ = ਰਜਾਵੀਏ, ਤ੍ਰਿਪਤ ਕਰੀਏ। ਤਨੁ = (ਭਾਵ,) ਸਰੀਰਕ ਇੰਦ੍ਰੇ।ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ।
 
नाम रतनु जिनि गुरमुखि पाइआ ॥
Nām raṯan jin gurmukẖ pā▫i▫ā.
The jewel of the Naam is obtained by the Gurmukhs;
ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ,
ਜਿਨਿ = ਜਿਸ ਨੇ। ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ।ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ,
 
तिसु किछु अवरु नाही द्रिसटाइआ ॥
Ŧis kicẖẖ avar nāhī ḏaristā▫i▫ā.
they see no other than God.
ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ।
ਦ੍ਰਿਸਟਾਇਆ = ਵੇਖਿਆ।ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;
 
नामु धनु नामो रूपु रंगु ॥
Nām ḏẖan nāmo rūp rang.
Unto them, the Naam is wealth, the Naam is beauty and delight.
ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ।
ਨਾਮੋ = ਨਾਮ ਹੀ।ਨਾਮ (ਉਸ ਗੁਰਮੁਖ ਦਾ) ਧਨ ਹੈ,
 
नामो सुखु हरि नाम का संगु ॥
Nāmo sukẖ har nām kā sang.
The Naam is peace, the Lord's Name is their companion.
ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ।
xxxਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।
 
नाम रसि जो जन त्रिपताने ॥
Nām ras jo jan ṯaripṯāne.
Those who are satisfied by the essence of the Naam -
ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ,
ਨਾਮ ਰਸਿ = ਨਾਮ ਦੇ ਸੁਆਦ ਵਿਚ। ਤ੍ਰਿਪਤਾਨੇ = ਰੱਜ ਗਏ ਹਨ।ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ,
 
मन तन नामहि नामि समाने ॥
Man ṯan nāmėh nām samāne.
their minds and bodies are drenched with the Naam.
ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ। ਸਮਾਨੇ = ਜੁੜੇ ਰਹਿੰਦੇ ਹਨ।ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ।
 
ऊठत बैठत सोवत नाम ॥
Ūṯẖaṯ baiṯẖaṯ sovaṯ nām.
While standing up, sitting down and sleeping, the Naam,
ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ,
xxxਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
 
कहु नानक जन कै सद काम ॥६॥
Kaho Nānak jan kai saḏ kām. ||6||
says Nanak, is forever the occupation of God's humble servant. ||6||
ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ।
ਸਦ = ਸਦਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਕਾਮ = ਕੰਮ, ਆਹਰ ॥੬॥ਹੇ ਨਾਨਕ! ਆਖ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥
 
बोलहु जसु जिहबा दिनु राति ॥
Bolhu jas jihbā ḏin rāṯ.
Chant His Praises with your tongue, day and night.
ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ।
ਜਿਹਬਾ = ਜੀਭ ਨਾਲ। ਜਸੁ = ਵਡਿਆਈ।ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ,
 
प्रभि अपनै जन कीनी दाति ॥
Parabẖ apnai jan kīnī ḏāṯ.
God Himself has given this gift to His servants.
ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ।
ਪ੍ਰਭਿ = ਪ੍ਰਭੂ ਨੇ। ਅਪਨੈ ਜਨ = ਆਪਣੇ ਸੇਵਕਾਂ ਨੂੰ। ਕੀਨੀ = ਕੀਤੀ ਹੈ।ਸਿਫ਼ਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;
 
करहि भगति आतम कै चाइ ॥
Karahi bẖagaṯ āṯam kai cẖā▫e.
Performing devotional worship with heart-felt love,
ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ,
ਕਰਹਿ = ਕਰਦੇ ਹਨ। ਚਾਇ = ਚਾਉ ਨਾਲ, ਉਤਸ਼ਾਹ ਨਾਲ।(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,
 
प्रभ अपने सिउ रहहि समाइ ॥
Parabẖ apne si▫o rahėh samā▫e.
they remain absorbed in God Himself.
ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ।
ਸਿਉ = ਨਾਲ।ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।
 
जो होआ होवत सो जानै ॥
Jo ho▫ā hovaṯ so jānai.
They know the past and the present.
ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ,
xxx(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,
 
प्रभ अपने का हुकमु पछानै ॥
Parabẖ apne kā hukam pacẖẖānai.
They recognize God's Own Command.
ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ।
xxxਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;
 
तिस की महिमा कउन बखानउ ॥
Ŧis kī mahimā ka▫un bakẖāna▫o.
Who can describe His Glory?
ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ?
ਮਹਿਮਾ = ਵਡਿਆਈ। ਬਖਾਨਉ = ਮੈਂ ਦੱਸਾਂ।ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?
 
तिस का गुनु कहि एक न जानउ ॥
Ŧis kā gun kahi ek na jān▫o.
I cannot describe even one of His virtuous qualities.
ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ।
ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ।ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ।
 
आठ पहर प्रभ बसहि हजूरे ॥
Āṯẖ pahar parabẖ basėh hajūre.
Those who dwell in God's Presence, twenty-four hours a day -
ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ,
ਬਸਹਿ = ਵੱਸਦੇ ਹਨ।ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,
 
कहु नानक सेई जन पूरे ॥७॥
Kaho Nānak se▫ī jan pūre. ||7||
says Nanak, they are the perfect persons. ||7||
ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ।
xxx॥੭॥ਹੇ ਨਾਨਕ! ਉਹ ਮਨੁੱਖ ਪੂਰੇ ਭਾਂਡੇ ਹਨ ॥੭॥
 
मन मेरे तिन की ओट लेहि ॥
Man mere ṯin kī ot lehi.
O my mind, seek their protection;
ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ।
ਤਿਨ ਕੀ = ਉਹਨਾਂ ਮਨੁੱਖਾਂ ਦੀ। ਓਟ = ਆਸਰਾ।ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,
 
मनु तनु अपना तिन जन देहि ॥
Man ṯan apnā ṯin jan ḏėh.
give your mind and body to those humble beings.
ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ।
ਤਿਨ ਜਨ = ਉਹਨਾਂ ਸੇਵਕਾਂ ਨੂੰ।ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ।
 
जिनि जनि अपना प्रभू पछाता ॥
Jin jan apnā parabẖū pacẖẖāṯā.
Those humble beings who recognizes God
ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ,
ਜਿਨਿ ਜਨਿ = ਜਿਸ ਮਨੁੱਖ ਨੇ।ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,
 
सो जनु सरब थोक का दाता ॥
So jan sarab thok kā ḏāṯā.
are the givers of all things.
ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ।
ਥੋਕ = ਪਦਾਰਥ, ਚੀਜ਼। ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ।ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ।
 
तिस की सरनि सरब सुख पावहि ॥
Ŧis kī saran sarab sukẖ pāvahi.
In His Sanctuary, all comforts are obtained.
ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ।
ਪਾਵਹਿ = ਤੂੰ ਪਾਵਹਿਂਗਾ।(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,
 
तिस कै दरसि सभ पाप मिटावहि ॥
Ŧis kai ḏaras sabẖ pāp mitāvėh.
By the Blessing of His Darshan, all sins are erased.
ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ।
ਦਰਸਿ = ਦੀਦਾਰ ਕਰਨ ਨਾਲ।ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ।
 
अवर सिआनप सगली छाडु ॥
Avar si▫ānap saglī cẖẖād.
So renounce all other clever devices,
ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ।
ਸਿਆਨਪ = ਚਤੁਰਾਈ।ਹੋਰ ਚੁਤਰਾਈ ਛੱਡ ਦੇਹ,
 
तिसु जन की तू सेवा लागु ॥
Ŧis jan kī ṯū sevā lāg.
and enjoin yourself to the service of those servants.
ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ।
xxxਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।
 
आवनु जानु न होवी तेरा ॥
Āvan jān na hovī ṯerā.
Your comings and goings shall be ended.
ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ।
ਆਵਨੁ ਜਾਨੁ = ਜਨਮ ਤੇ ਮਰਨ। ਨਾ ਹੋਵੀ = ਨਹੀਂ ਹੋਵੇਗਾ।(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।
 
नानक तिसु जन के पूजहु सद पैरा ॥८॥१७॥
Nānak ṯis jan ke pūjahu saḏ pairā. ||8||17||
O Nanak, worship the feet of God's humble servants forever. ||8||17||
ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ।
xxx॥੮॥ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥
 
सलोकु ॥
Salok.
Shalok:
ਸਲੋਕ।
xxxxxx
 
सति पुरखु जिनि जानिआ सतिगुरु तिस का नाउ ॥
Saṯ purakẖ jin jāni▫ā saṯgur ṯis kā nā▫o.
The one who knows the True Lord God, is called the True Guru.
ਜਿਸ ਨੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ, ਉਸ ਦਾ ਨਾਮ ਸੱਚਾ ਹੈ।
ਸਤਿ = ਸਦਾ ਕਾਇਮ ਰਹਿਣ ਵਾਲਾ, ਹੋਂਦ ਵਾਲਾ। ਪੁਰਖੁ = ਸਭ ਵਿਚ ਵਿਆਪਕ ਆਤਮਾ। ਸਤਿ ਪੁਰਖੁ = ਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ ਵਿਆਪਕ ਹੈ। ਜਿਨਿ = ਜਿਸ ਨੇ।ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ,
 
तिस कै संगि सिखु उधरै नानक हरि गुन गाउ ॥१॥
Ŧis kai sang sikẖ uḏẖrai Nānak har gun gā▫o. ||1||
In His Company, the Sikh is saved, O Nanak, singing the Glorious Praises of the Lord. ||1||
ਉਸ ਦੀ ਸੰਗਤ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰ, ਉਸ ਦਾ ਸ਼ਿਸ਼ ਤਰ ਜਾਂਦਾ ਹੈ, ਹੇ ਨਾਨਕ!
ਤਿਸ ਕੈ ਸੰਗਿ = ਉਸ (ਸਤਿਗੁਰੂ) ਦੀ ਸੰਗਤ ਵਿਚ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ ॥੧॥ਉਸ ਦੀ ਸੰਗਤ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ॥੧॥
 
असटपदी ॥
Asatpaḏī.
Ashtapadee:
ਅਸ਼ਟਪਦੀ।
xxxxxx
 
सतिगुरु सिख की करै प्रतिपाल ॥
Saṯgur sikẖ kī karai parṯipāl.
The True Guru cherishes His Sikh.
ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ।
ਪ੍ਰਤਿਪਾਲ = ਰੱਖਿਆ।ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,
 
सेवक कउ गुरु सदा दइआल ॥
Sevak ka▫o gur saḏā ḏa▫i▫āl.
The Guru is always merciful to His servant.
ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ।
ਕਉ = ਨੂੰ, ਉਤੇ।ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ।
 
सिख की गुरु दुरमति मलु हिरै ॥
Sikẖ kī gur ḏurmaṯ mal hirai.
The Guru washes away the filth of the evil intellect of His Sikh.
ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ।
ਦੁਰਮਤਿ = ਭੈੜੀ ਮੱਤ। ਹਿਰੈ = ਦੂਰ ਕਰਦਾ ਹੈ।ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮੱਤ-ਰੂਪੀ ਮੈਲ ਦੂਰ ਕਰ ਦੇਂਦਾ ਹੈ,
 
गुर बचनी हरि नामु उचरै ॥
Gur bacẖnī har nām ucẖrai.
Through the Guru's Teachings, he chants the Lord's Name.
ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
ਗੁਰਬਚਨੀ = ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ।ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ।
 
सतिगुरु सिख के बंधन काटै ॥
Saṯgur sikẖ ke banḏẖan kātai.
The True Guru cuts away the bonds of His Sikh.
ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ।
xxxਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
 
गुर का सिखु बिकार ते हाटै ॥
Gur kā sikẖ bikār ṯe hātai.
The Sikh of the Guru abstains from evil deeds.
ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ।
ਹਾਟੈ = ਹਟ ਜਾਂਦਾ ਹੈ।(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;
 
सतिगुरु सिख कउ नाम धनु देइ ॥
Saṯgur sikẖ ka▫o nām ḏẖan ḏe▫e.
The True Guru gives His Sikh the wealth of the Naam.
ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ।
ਦੇਇ = ਦੇਂਦਾ ਹੈ।(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,
 
गुर का सिखु वडभागी हे ॥
Gur kā sikẖ vadbẖāgī he.
The Sikh of the Guru is very fortunate.
ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ।
ਵਡਭਾਗੀ = ਵੱਡੇ ਭਾਗਾਂ ਵਾਲਾ। ਹੇ = ਹੈ।(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।
 
सतिगुरु सिख का हलतु पलतु सवारै ॥
Saṯgur sikẖ kā halaṯ palaṯ savārai.
The True Guru arranges this world and the next for His Sikh.
ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ।
ਹਲਤੁ = {ਸੰ. अत्र = in this place, here} ਇਹ ਲੋਕ। ਪਲਤੁ = {परत्र in another world} ਪਰ ਲੋਕ।ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ।
 
नानक सतिगुरु सिख कउ जीअ नालि समारै ॥१॥
Nānak saṯgur sikẖ ka▫o jī▫a nāl samārai. ||1||
O Nanak, with the fullness of His heart, the True Guru mends His Sikh. ||1||
ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।
ਜੀਅ ਨਾਲ = ਜਿੰਦ ਨਾਲ ॥੧॥ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥
 
गुर कै ग्रिहि सेवकु जो रहै ॥
Gur kai garihi sevak jo rahai.
That selfless servant, who lives in the Guru's household,
ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ,
ਗ੍ਰਿਹਿ = ਘਰ ਵਿਚ। ਗੁਰ ਕੈ ਗ੍ਰਿਹਿ = ਗੁਰੂ ਦੇ ਘਰ ਵਿਚ।ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,
 
गुर की आगिआ मन महि सहै ॥
Gur kī āgi▫ā man mėh sahai.
is to obey the Guru's Commands with all his mind.
ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ।
ਸਹੈ = ਸਹਾਰਦਾ ਹੈ।ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;
 
आपस कउ करि कछु न जनावै ॥
Āpas ka▫o kar kacẖẖ na janāvai.
He is not to call attention to himself in any way.
ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ।
ਆਪਸ ਕਉ = ਆਪਣੇ ਆਪ ਨੂੰ। ਜਨਾਵੈ = ਜਣਾਉਂਦਾ, ਜਤਾਉਂਦਾ।ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,
 
हरि हरि नामु रिदै सद धिआवै ॥
Har har nām riḏai saḏ ḏẖi▫āvai.
He is to meditate constantly within his heart on the Name of the Lord.
ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ।
xxxਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;
 
मनु बेचै सतिगुर कै पासि ॥
Man becẖai saṯgur kai pās.
One who sells his mind to the True Guru -
ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ,
xxxਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)
 
तिसु सेवक के कारज रासि ॥
Ŧis sevak ke kāraj rās.
that humble servant's affairs are resolved.
ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ।
ਰਾਸਿ = ਸਫਲ, ਸਿੱਧ।ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
 
सेवा करत होइ निहकामी ॥
Sevā karaṯ ho▫e nihkāmī.
One who performs selfless service, without thought of reward,
ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ,
ਨਿਹਕਾਮੀ = ਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ।ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,
 
तिस कउ होत परापति सुआमी ॥
Ŧis ka▫o hoṯ parāpaṯ su▫āmī.
shall attain his Lord and Master.
ਉਹ ਪ੍ਰਭੂ ਨੂੰ ਪਾ ਲੈਦਾ ਹੈ।
ਸੁਆਮੀ = ਮਾਲਿਕ, ਪ੍ਰਭੂ।ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।