Sri Guru Granth Sahib

Ang: / 1430

Your last visited Ang:

आपन खेलु आपि वरतीजा ॥
Āpan kẖel āp varṯījā.
He Himself has staged His own drama;
ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।
ਵਰਤੀਜਾ = ਵਰਤਾਇਆ।(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,
 
नानक करनैहारु न दूजा ॥१॥
Nānak karnaihār na ḏūjā. ||1||
O Nanak, there is no other Creator. ||1||
ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।
xxx॥੧॥ਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥
 
जब होवत प्रभ केवल धनी ॥
Jab hovaṯ parabẖ keval ḏẖanī.
When there was only God the Master,
ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,
ਧਨੀ = ਮਾਲਕ।ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,
 
तब बंध मुकति कहु किस कउ गनी ॥
Ŧab banḏẖ mukaṯ kaho kis ka▫o ganī.
then who was called bound or liberated?
ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?
ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ।ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?
 
जब एकहि हरि अगम अपार ॥
Jab ekėh har agam apār.
When there was only the Lord, Unfathomable and Infinite,
ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,
ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ।ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,
 
तब नरक सुरग कहु कउन अउतार ॥
Ŧab narak surag kaho ka▫un a▫uṯār.
then who entered hell, and who entered heaven?
ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?
ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ।ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?
 
जब निरगुन प्रभ सहज सुभाइ ॥
Jab nirgun parabẖ sahj subẖā▫e.
When God was without attributes, in absolute poise,
ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,
xxxਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)
 
तब सिव सकति कहहु कितु ठाइ ॥
Ŧab siv sakaṯ kahhu kiṯ ṯẖā▫e.
then where was mind and where was matter - where was Shiva and Shakti?
ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?
ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ?ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?
 
जब आपहि आपि अपनी जोति धरै ॥
Jab āpėh āp apnī joṯ ḏẖarai.
When He held His Own Light unto Himself,
ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,
xxxਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,
 
तब कवन निडरु कवन कत डरै ॥
Ŧab kavan nidar kavan kaṯ darai.
then who was fearless, and who was afraid?
ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?
xxxਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?
 
आपन चलित आपि करनैहार ॥
Āpan cẖaliṯ āp karnaihār.
He Himself is the Performer in His own plays;
ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।
ਚਲਿਤ = ਤਮਾਸ਼ੇ।ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,
 
नानक ठाकुर अगम अपार ॥२॥
Nānak ṯẖākur agam apār. ||2||
O Nanak, the Lord Master is Unfathomable and Infinite. ||2||
ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।
xxx॥੨॥ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥
 
अबिनासी सुख आपन आसन ॥
Abẖināsī sukẖ āpan āsan.
When the Immortal Lord was seated at ease,
ਜਦ ਅਮਰ ਸੁਆਮੀ ਆਪਦੇ ਸੁਖਦਾਈ ਟਿਕਾਣੇ ਤੇ ਬਿਰਾਜਮਾਨ ਸੀ,
ਆਸਨ = ਤਖ਼ਤ, ਸਰੂਪ।ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ,
 
तह जनम मरन कहु कहा बिनासन ॥
Ŧah janam maran kaho kahā bināsan.
then where was birth, death and dissolution?
ਦੱਸੋ ਉਦੋਂ ਆਵਾਗਉਣ ਅਤੇ ਤਬਾਹੀ ਕਿੱਥੇ ਸਨ?
ਤਹ = ਓਥੇ।ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ?
 
जब पूरन करता प्रभु सोइ ॥
Jab pūran karṯā parabẖ so▫e.
When there was only God, the Perfect Creator,
ਜਦ ਕੇਵਲ ਉਹ ਮੁਕੰਮਲ ਮਾਲਕ ਸਿਰਜਣਹਾਰ ਹੀ ਸੀ,
xxxਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ,
 
तब जम की त्रास कहहु किसु होइ ॥
Ŧab jam kī ṯarās kahhu kis ho▫e.
then who was afraid of death?
ਦੰਸੋ ਓਦੋ ਮੌਤ ਦਾ ਡਰ ਕਿਸ ਨੂੰ ਵਾਪਰਦਾ ਸੀ?
ਤ੍ਰਾਸ = ਡਰ। ਜਮ = {ਸੰ. यम} ਮੌਤ।ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ?
 
जब अबिगत अगोचर प्रभ एका ॥
Jab abigaṯ agocẖar parabẖ ekā.
When there was only the One Lord, unmanifest and incomprehensible,
ਜਦ ਕੇਵਲ ਇਕ ਅਦ੍ਰਿਸ਼ਟ ਅਤੇ ਸਮਝ ਸੋਚ ਤੋਂ ਉਚੇਰਾ ਪ੍ਰਭੂ ਹੀ ਸੀ,
ਅਬਿਗਤ = {ਸੰ.अव्यक्त} ਅਦ੍ਰਿਸ਼ਟ ਪ੍ਰਭੂ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ।ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ,
 
तब चित्र गुपत किसु पूछत लेखा ॥
Ŧab cẖiṯar gupaṯ kis pūcẖẖaṯ lekẖā.
then who was called to account by the recording scribes of the conscious and the subconscious?
ਉਦੋਂ ਅਮਲਾਂ ਦੇ ਲਿਖਾਰੀ ਫ਼ਰਿਸ਼ਤੇ ਹਿਸਾਬ ਕਿਤਾਬ ਕੀਹਦੇ ਕੋਲੋ ਪੁਛਦੇ ਸਨ?
ਚਿਤ੍ਰ ਗੁਪਤ = ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ।ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?
 
जब नाथ निरंजन अगोचर अगाधे ॥
Jab nāth niranjan agocẖar agāḏẖe.
When there was only the Immaculate, Incomprehensible, Unfathomable Master,
ਜਦ ਕੇਵਲ ਪਵਿੱਤ੍ਰ, ਅਲਖ ਅਤੇ ਅਥਾਹ ਮਾਲਕ ਹੀ ਸੀ,
ਅਗਾਧ = ਅਥਾਹ।ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,
 
तब कउन छुटे कउन बंधन बाधे ॥
Ŧab ka▫un cẖẖute ka▫un banḏẖan bāḏẖe.
then who was emancipated, and who was held in bondage?
ਉਦੋਂ ਕਿਹੜਾ ਬੰਦਖਲਾਸ ਸੀ ਅਤੇ ਕਿਹੜਾ ਬੇੜੀਆਂ ਨਾਲ ਜਕੜਿਆਂ ਹੋਇਆ ਸੀ?
xxxਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?
 
आपन आप आप ही अचरजा ॥
Āpan āp āp hī acẖarjā.
He Himself, in and of Himself, is the most wonderful.
ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ, ਉਹ ਆਪੇ ਹੀ ਅਦਭੁਤ ਹੈ।
ਅਚਰਜਾ = ਹੈਰਾਨ ਕਰਨ ਵਾਲਾ।ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ।
 
नानक आपन रूप आप ही उपरजा ॥३॥
Nānak āpan rūp āp hī uparjā. ||3||
O Nanak, He Himself created His Own Form. ||3||
ਨਾਨਕ ਆਪਣਾ ਸਰੂਪ, ਉਸ ਨੇ ਆਪੇ ਹੀ ਸਾਜਿਆ ਹੈ।
ਉਪਰਜਾ = ਪੈਦਾ ਕੀਤਾ ਹੈ ॥੩॥ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥
 
जह निरमल पुरखु पुरख पति होता ॥
Jah nirmal purakẖ purakẖ paṯ hoṯā.
When there was only the Immaculate Being, the Lord of beings,
ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,
ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ।ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,
 
तह बिनु मैलु कहहु किआ धोता ॥
Ŧah bin mail kahhu ki▫ā ḏẖoṯā.
there was no filth, so what was there to be washed clean?
ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?
xxxਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?
 
जह निरंजन निरंकार निरबान ॥
Jah niranjan nirankār nirbān.
When there was only the Pure, Formless Lord in Nirvaanaa,
ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,
ਨਿਰਬਾਨ = ਵਾਸ਼ਨਾ-ਰਹਿਤ।ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,
 
तह कउन कउ मान कउन अभिमान ॥
Ŧah ka▫un ka▫o mān ka▫un abẖimān.
then who was honored, and who was dishonored?
ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?
xxxਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?
 
जह सरूप केवल जगदीस ॥
Jah sarūp keval jagḏīs.
When there was only the Form of the Lord of the Universe,
ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,
ਜਗਦੀਸ = ਜਗਤ ਦਾ (ਈਸ਼) ਮਾਲਕ।ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,
 
तह छल छिद्र लगत कहु कीस ॥
Ŧah cẖẖal cẖẖiḏar lagaṯ kaho kīs.
then who was tainted by fraud and sin?
ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?
ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ?ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?
 
जह जोति सरूपी जोति संगि समावै ॥
Jah joṯ sarūpī joṯ sang samāvai.
When the Embodiment of Light was immersed in His Own Light,
ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,
xxxਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,
 
तह किसहि भूख कवनु त्रिपतावै ॥
Ŧah kisėh bẖūkẖ kavan ṯaripṯāvai.
then who was hungry, and who was satisfied?
ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?
ਤ੍ਰਿਪਤਾਵੈ = ਰੱਜਦਾ ਹੈ।ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?
 
करन करावन करनैहारु ॥
Karan karāvan karnaihār.
He is the Cause of causes, the Creator Lord.
ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।
xxxਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।
 
नानक करते का नाहि सुमारु ॥४॥
Nānak karṯe kā nāhi sumār. ||4||
O Nanak, the Creator is beyond calculation. ||4||
ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।
ਸੁਮਾਰੁ = ਅੰਦਾਜ਼ਾ ॥੪॥ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥
 
जब अपनी सोभा आपन संगि बनाई ॥
Jab apnī sobẖā āpan sang banā▫ī.
When His Glory was contained within Himself,
ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,
xxxਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)
 
तब कवन माइ बाप मित्र सुत भाई ॥
Ŧab kavan mā▫e bāp miṯar suṯ bẖā▫ī.
then who was mother, father, friend, child or sibling?
ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?
ਸੁਤ = ਪੁਤ੍ਰ। ਭਾਈ = ਭਰਾ।ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?
 
जह सरब कला आपहि परबीन ॥
Jah sarab kalā āpėh parbīn.
When all power and wisdom was latent within Him,
ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,
ਕਲਾ = ਤਾਕਤ। ਪਰਬੀਨ = ਸਿਆਣਾ।ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,
 
तह बेद कतेब कहा कोऊ चीन ॥
Ŧah beḏ kaṯeb kahā ko▫ū cẖīn.
then where were the Vedas and the scriptures, and who was there to read them?
ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?
ਚੀਨ੍ਹ੍ਹ = ਜਾਣਦਾ, ਪਛਾਣਦਾ।ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?
 
जब आपन आपु आपि उरि धारै ॥
Jab āpan āp āp ur ḏẖārai.
When He kept Himself, All-in-all, unto His Own Heart,
ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,
ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ।ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,
 
तउ सगन अपसगन कहा बीचारै ॥
Ŧa▫o sagan apasgan kahā bīcẖārai.
then who considered omens to be good or bad?
ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।
ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ?ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?
 
जह आपन ऊच आपन आपि नेरा ॥
Jah āpan ūcẖ āpan āp nerā.
When He Himself was lofty, and He Himself was near at hand,
ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,
xxxਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,
 
तह कउन ठाकुरु कउनु कहीऐ चेरा ॥
Ŧah ka▫un ṯẖākur ka▫un kahī▫ai cẖerā.
then who was called master, and who was called disciple?
ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?
ਠਾਕੁਰੁ = ਮਾਲਕ। ਚੇਰਾ = ਸੇਵਕ।ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?
 
बिसमन बिसम रहे बिसमाद ॥
Bisman bisam rahe bismāḏ.
We are wonder-struck at the wondrous wonder of the Lord.
ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।
ਬਿਸਮਨ ਬਿਸਮ = ਅਚਰਜ ਤੋਂ ਅਚਰਜ।ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।
 
नानक अपनी गति जानहु आपि ॥५॥
Nānak apnī gaṯ jānhu āp. ||5||
O Nanak, He alone knows His own state. ||5||
ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।
xxx॥੫॥ਹੇ ਨਾਨਕ! ਪ੍ਰਭੂ ਆਪਣੀ ਗਤਿ ਆਪ ਹੀ ਜਾਣਦਾ ਹੈ ॥੫॥
 
जह अछल अछेद अभेद समाइआ ॥
Jah acẖẖal acẖẖeḏ abẖeḏ samā▫i▫ā.
When the Undeceiveable, Impenetrable, Inscrutable One was self-absorbed,
ਜਿਥੇ ਨਾਂ ਠੱਗਿਆ ਜਾਣ ਵਾਲਾ, ਵਿੰਨ੍ਹੇ ਜਾਣ ਰਹਿਤ ਅਤੇ ਭੇਤ-ਰਹਿਤ ਸੁਆਮੀ ਆਪਦੇ ਆਪ ਵਿੱਚ ਲੀਨ ਸੀ,
ਅਛਲ = ਜੋ ਛਲਿਆ ਨਾਹ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ। ਅਛੇਦ = ਜੋ ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ। ਅਭੇਦ = ਜਿਸ ਦਾ ਭੇਤ ਨ ਪਾਇਆ ਜਾ ਸਕੇ।ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ,
 
ऊहा किसहि बिआपत माइआ ॥
Ūhā kisėh bi▫āpaṯ mā▫i▫ā.
then who was swayed by Maya?
ਉਥੇ ਮੌਹਣੀ ਕੀਹਦੇ ਉਤੇ ਅਸਰ ਕਰਦੀ ਸੀ?
ਊਹਾ = ਓਥੇ। ਕਿਸਹਿ = ਕਿਸ ਨੂੰ?ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ?
 
आपस कउ आपहि आदेसु ॥
Āpas ka▫o āpėh āḏes.
When He paid homage to Himself,
ਜਦ ਖੁਦ ਵਾਹਿਗੁਰੂ ਆਪਣੇ ਆਪ ਨੂੰ ਹੀ ਨਮਸਕਾਰ ਕਰਦਾ ਸੀ,
ਆਪਸ ਕਉ = ਆਪਣੇ ਆਪ ਨੂੰ। ਆਪਹਿ = ਆਪ ਹੀ। ਆਦੇਸੁ = ਨਮਸਕਾਰ, ਪ੍ਰਣਾਮ।(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ,
 
तिहु गुण का नाही परवेसु ॥
Ŧihu guṇ kā nāhī parves.
then the three qualities were not prevailing.
ਤਦ ਤਿੰਨੇ ਲੱਛਣ ਜੱਗ ਵਿੱਚ ਦਾਖਲ ਨਹੀਂ ਹੋਏ ਸਨ।
ਪਰਵੇਸੁ = ਦਖ਼ਲ, ਪ੍ਰਭਾਵ।(ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ।
 
जह एकहि एक एक भगवंता ॥
Jah ekėh ek ek bẖagvanṯā.
When there was only the One, the One and Only Lord God,
ਜਿਥੇ ਕੇਵਲ ਇਕ ਅਦੁੱਤੀ ਸਾਹਿਬ ਸੀ,
xxxਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ,
 
तह कउनु अचिंतु किसु लागै चिंता ॥
Ŧah ka▫un acẖinṯ kis lāgai cẖinṯā.
then who was not anxious, and who felt anxiety?
ਉੱਥੇ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਫਿਕਰ ਲੱਗਿਆ ਹੋਇਆ ਸੀ?
ਅਚਿੰਤੁ = ਬੇ-ਫ਼ਿਕਰ।ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ।
 
जह आपन आपु आपि पतीआरा ॥
Jah āpan āp āp paṯī▫ārā.
When He Himself was satisfied with Himself,
ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ,
ਆਪਨ ਆਪੁ = ਆਪਣੇ ਆਪ ਨੂੰ। ਪਤੀਆਰਾ = ਪਤਿਆਉਣ ਵਾਲਾ।ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ,
 
तह कउनु कथै कउनु सुननैहारा ॥
Ŧah ka▫un kathai ka▫un sunnaihārā.
then who spoke and who listened?
ਉੱਥੇ ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ ਸੀ?
xxxਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ?
 
बहु बेअंत ऊच ते ऊचा ॥
Baho be▫anṯ ūcẖ ṯe ūcẖā.
He is vast and infinite, the highest of the high.
ਪ੍ਰਭੂ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਂ ਬੁਲੰਦ ਹੈ।
xxxਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ,
 
नानक आपस कउ आपहि पहूचा ॥६॥
Nānak āpas ka▫o āpėh pahūcẖā. ||6||
O Nanak, He alone can reach Himself. ||6||
ਨਾਨਕ, ਕੇਵਲ ਉਹੀ, ਆਪਣੇ ਆਪ ਤੱਕ ਪਹੁੰਚਦਾ ਹੈ।
ਪਹੂਚਾ = ਪਹੁੰਚਿਆ ਹੋਇਆ ਹੈ ॥੬॥ਹੇ ਨਾਨਕ! ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ॥੬॥
 
जह आपि रचिओ परपंचु अकारु ॥
Jah āp racẖi▫o parpancẖ akār.
When He Himself fashioned the visible world of the creation,
ਜਦ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ,
ਪਰਪੰਚੁ = {ਸੰ. प्रपंच} ਦ੍ਰਿਸ਼ਟਮਾਨ ਸੰਸਾਰ।ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ,
 
तिहु गुण महि कीनो बिसथारु ॥
Ŧihu guṇ mėh kīno bisthār.
he made the world subject to the three dispositions.
ਉਸ ਨੇ ਜਹਾਨ ਨੂੰ ਤਿੰਨਾਂ ਸੁਭਾਵਾਂ ਵਿੱਚ (ਅਧੀਨ) ਕਰ ਦਿੱਤਾ।
ਬਿਸਥਾਰੁ = ਪਸਾਰਾ।ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ।
 
पापु पुंनु तह भई कहावत ॥
Pāp punn ṯah bẖa▫ī kahāvaṯ.
Sin and virtue then began to be spoken of.
ਬਦੀਆਂ ਤੇ ਨੇਕੀਆਂ ਦੀ ਤਦ ਕਹੌਤ ਆਰੰਭ ਹੋਈ।
ਕਹਾਵਤ = ਗੱਲ।ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ,