Sri Guru Granth Sahib Ji

Ang: / 1430

Your last visited Ang:

बनि तिनि परबति है पारब्रहमु ॥
Ban ṯin parbaṯ hai pārbarahm.
In the forests, fields and mountains, He is the Supreme Lord God.
ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
ਤਿਨਿ = ਤ੍ਰਿਣ ਵਿਚ, ਘਾਹ ਆਦਿਕ ਵਿਚ। ਪਰਬਤਿ = ਪਰਬਤ ਵਿਚ।ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;
 
जैसी आगिआ तैसा करमु ॥
Jaisī āgi▫ā ṯaisā karam.
As He orders, so do His creatures act.
ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।
ਆਗਿਆ = ਹੁਕਮ। ਕਰਮੁ = ਕੰਮ।ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;
 
पउण पाणी बैसंतर माहि ॥
Pa▫uṇ pāṇī baisanṯar māhi.
He permeates the winds and the waters.
ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।
ਬੈਸੰਤਰ = ਅੱਗ।ਪਉਣ ਵਿਚ, ਪਾਣੀ ਵਿਚ, ਅੱਗ ਵਿਚ,
 
चारि कुंट दह दिसे समाहि ॥
Cẖār kunt ḏah ḏise samāhi.
He is pervading in the four corners and in the ten directions.
ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।
ਕੁੰਟ = ਕੂਟ। ਦਿਸ = ਤਰਫ਼, ਪਾਸਾ।ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।
 
तिस ते भिंन नही को ठाउ ॥
Ŧis ṯe bẖinn nahī ko ṯẖā▫o.
Without Him, there is no place at all.
ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।
ਭਿੰਨ = ਵੱਖਰਾ।ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;
 
गुर प्रसादि नानक सुखु पाउ ॥२॥
Gur parsāḏ Nānak sukẖ pā▫o. ||2||
By Guru's Grace, O Nanak, peace is obtained. ||2||
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।
xxx॥੨॥(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
 
बेद पुरान सिम्रिति महि देखु ॥
Beḏ purān simriṯ mėh ḏekẖ.
See Him in the Vedas, the Puraanas and the Simritees.
ਉਸ ਨੂੰ ਵੇਦਾਂ, ਪੁਰਾਣਾ ਤੇ ਸਿੰਮ੍ਰਤੀਆਂ ਵਿੱਚ ਤੱਕ।
xxxਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;
 
ससीअर सूर नख्यत्र महि एकु ॥
Sasī▫ar sūr nakẖ▫yaṯar mėh ek.
In the moon, the sun and the stars, He is the One.
ਚੰਦਰਮੇ, ਸੂਰਜ ਅਤੇ ਤਾਰਿਆਂ ਅੰਦਰ ਓਹੀ ਇਕ ਸਾਹਿਬ ਹੈ।
ਸਸੀਅਰੁ = {ਸੰ. शशधर} ਚੰਦ੍ਰਮਾ। ਸੂਰ = {ਸੰ. सुर्य} ਸੂਰਜ। ਨਖ੍ਯ੍ਯਤ੍ਰ = {ਸੰ. नक्षत्र} ਤਾਰੇ।ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;
 
बाणी प्रभ की सभु को बोलै ॥
Baṇī parabẖ kī sabẖ ko bolai.
The Bani of God's Word is spoken by everyone.
ਸਾਹਿਬ ਦੀ ਗੁਰਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ।
ਸਭੁ ਕੋ = ਹਰੇਕ ਜੀਵ।ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;
 
आपि अडोलु न कबहू डोलै ॥
Āp adol na kabhū dolai.
He Himself is unwavering - He never wavers.
ਉਹ ਅਸਥਿਰ ਹੈ ਅਤੇ ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
xxx(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।
 
सरब कला करि खेलै खेल ॥
Sarab kalā kar kẖelai kẖel.
With absolute power, He plays His play.
ਸਾਰੀ ਕਾਰੀਗਰੀ ਨਾਲ ਉਹ ਆਪਣੀਆਂ ਖੇਡਾਂ ਖੇਡਦਾ ਹੈ।
ਕਲਾ = ਤਾਕਤਾਂ। ਕਰਿ = ਰਚ ਕੇ।ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,
 
मोलि न पाईऐ गुणह अमोल ॥
Mol na pā▫ī▫ai guṇah amol.
His value cannot be estimated; His virtues are invaluable.
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਣਮੁੱਲੀਆਂ ਹਨ ਉਸ ਦੀਆਂ ਖੂਬੀਆਂ।
ਮੋਲਿ = ਮੁੱਲ ਤੋਂ। ਗੁਣਹ ਅਮੋਲ = ਅਮੋਲਕ ਗੁਣਾਂ ਵਾਲਾ ਹੈ।(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;
 
सरब जोति महि जा की जोति ॥
Sarab joṯ mėh jā kī joṯ.
In all light, is His Light.
ਸਾਰਿਆਂ ਪ੍ਰਕਾਸ਼ਾਂ ਅੰਦਰ ਉਸ ਦਾ ਪ੍ਰਕਾਸ਼ ਹੈ।
xxxਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),
 
धारि रहिओ सुआमी ओति पोति ॥
Ḏẖār rahi▫o su▫āmī oṯ poṯ.
The Lord and Master supports the weave of the fabric of the universe.
ਸੰਸਾਰ ਦਾ ਤਾਣਾ ਪੇਟਾ ਪ੍ਰਭੂ ਨੇ ਆਪਣੇ ਵਸ ਵਿੱਚ ਰਖਿਆ ਹੋਇਆ ਹੈ।
ਧਾਰਿ ਰਹਿਓ = ਆਸਰਾ ਦੇ ਰਿਹਾ ਹੈ। ਓਤਿ ਪੋਤਿ = ਤਾਣੇ ਪੇਟੇ ਵਾਂਗ।ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;
 
गुर परसादि भरम का नासु ॥
Gur parsāḏ bẖaram kā nās.
By Guru's Grace, doubt is dispelled.
ਗੁਰਾਂ ਦੀ ਦਇਆ ਦੁਆਰਾ ਜਿਨ੍ਹਾਂ ਦਾ ਸੰਦੇਹ ਮਿਟ ਗਿਆ ਹੈ,
xxx(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,
 
नानक तिन महि एहु बिसासु ॥३॥
Nānak ṯin mėh ehu bisās. ||3||
O Nanak, this faith is firmly implanted within. ||3||
ਉਨ੍ਹਾਂ ਅੰਦਰ ਹੇ ਨਾਨਕ! ਇਹ ਪੱਕਾ ਭਰੋਸਾ ਹੈ।
ਬਿਸਾਸੁ = ਵਿਸ਼ਵਾਸ, ਯਕੀਨ ॥੩॥ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥
 
संत जना का पेखनु सभु ब्रहम ॥
Sanṯ janā kā pekẖan sabẖ barahm.
In the eye of the Saint, everything is God.
ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।
ਪੇਖਨੁ = ਵੇਖਣਾ। ਸਭੁ = ਸਾਰਾ, ਹਰ ਥਾਂ।ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,
 
संत जना कै हिरदै सभि धरम ॥
Sanṯ janā kai hirḏai sabẖ ḏẖaram.
In the heart of the Saint, everything is Dharma.
ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।
ਸਭਿ = ਸਾਰੇ। ਧਰਮ = ਧਰਮ ਦੇ ਖ਼ਿਆਲ।ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।
 
संत जना सुनहि सुभ बचन ॥
Sanṯ janā sunėh subẖ bacẖan.
The Saint hears words of goodness.
ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।
ਸੁਭ = ਚੰਗੇ।ਸੰਤ ਜਨ ਭਲੇ ਬਚਨ ਹੀ ਸੁਣਦੇ ਹਨ,
 
सरब बिआपी राम संगि रचन ॥
Sarab bi▫āpī rām sang racẖan.
He is absorbed in the All-pervading Lord.
ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
xxxਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
 
जिनि जाता तिस की इह रहत ॥
Jin jāṯā ṯis kī ih rahaṯ.
This is the way of life of one who knows God.
ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।
ਜਿਨਿ = ਜਿਸ (ਸਾਧੂ) ਨੇ। ਰਹਤ = ਰਹਣੀ।ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,
 
सति बचन साधू सभि कहत ॥
Saṯ bacẖan sāḏẖū sabẖ kahaṯ.
True are all the words spoken by the Holy.
ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।
ਸਭਿ ਸਤਿ ਬਚਨ = ਸਾਰੇ ਸੱਚੇ ਬਚਨ।ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;
 
जो जो होइ सोई सुखु मानै ॥
Jo jo ho▫e so▫ī sukẖ mānai.
Whatever happens, he peacefully accepts.
ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।
xxx(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
 
करन करावनहारु प्रभु जानै ॥
Karan karāvanhār parabẖ jānai.
He knows God as the Doer, the Cause of causes.
ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।
xxxਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
 
अंतरि बसे बाहरि भी ओही ॥
Anṯar base bāhar bẖī ohī.
He dwells inside, and outside as well.
ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।
xxx(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
 
नानक दरसनु देखि सभ मोही ॥४॥
Nānak ḏarsan ḏekẖ sabẖ mohī. ||4||
O Nanak, beholding the Blessed Vision of His Darshan, all are fascinated. ||4||
ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।
ਮੋਹੀ = ਮਸਤ ਹੋ ਜਾਂਦੀ ਹੈ। ਸਭ = ਸਾਰੀ ਸ੍ਰਿਸ਼ਟੀ ॥੪॥ਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥
 
आपि सति कीआ सभु सति ॥
Āp saṯ kī▫ā sabẖ saṯ.
He Himself is True, and all that He has made is True.
ਉਹ ਖੁਦ ਸੱਚਾ ਹੈ ਅਤੇ ਸੱਚਾ ਹੈ ਸਾਰਾ ਕੁਛ ਜੋ ਉਸ ਨੇ ਸਾਜਿਆ ਹੈ।
ਸਤਿ = ਹੋਂਦ ਵਾਲਾ।ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।)
 
तिसु प्रभ ते सगली उतपति ॥
Ŧis parabẖ ṯe saglī uṯpaṯ.
The entire creation came from God.
ਉਸ ਸੁਆਮੀ ਤੋਂ ਸਮੂਹ ਰਚਨਾ ਉਤਪੰਨ ਹੋਈ ਹੈ।
ਉਤਪਤਿ = ਪੈਦਾਇਸ਼, ਸ੍ਰਿਸ਼ਟੀ।ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ।
 
तिसु भावै ता करे बिसथारु ॥
Ŧis bẖāvai ṯā kare bisthār.
As it pleases Him, He creates the expanse.
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਖਿਲਾਰਾ ਖਿਲਾਰਦਾ ਹੈ।
ਤਿਸੁ ਭਾਵੈ = ਜੇ ਉਸ ਪ੍ਰਭੂ ਨੂੰ ਚੰਗਾ ਲੱਗੇ।ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ,
 
तिसु भावै ता एकंकारु ॥
Ŧis bẖāvai ṯā ekankār.
As it pleases Him, He becomes the One and Only again.
ਜੇਕਰ ਉਸ ਨੂੰ ਭਾਵੇਂ ਤਦ ਉਹ ਕੱਲਮਕੱਲਾ ਹੋ ਜਾਂਦਾ ਹੈ।
xxxਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।
 
अनिक कला लखी नह जाइ ॥
Anik kalā lakẖī nah jā▫e.
His powers are so numerous, they cannot be known.
ਘਣੇਰੀਆਂ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
ਕਲਾ = ਤਾਕਤ।ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ;
 
जिसु भावै तिसु लए मिलाइ ॥
Jis bẖāvai ṯis la▫e milā▫e.
As it pleases Him, He merges us into Himself again.
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
xxxਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
 
कवन निकटि कवन कहीऐ दूरि ॥
Kavan nikat kavan kahī▫ai ḏūr.
Who is near, and who is far away?
ਕੌਣ ਨੇੜੇ ਹੈ ਅਤੇ ਕੌਣ ਉਸ ਤੋਂ ਦੁਰੇਡੇ ਆਖਿਆ ਜਾ ਸਕਦਾ ਹੈ?
ਨਿਕਟਿ = ਨੇੜੇ।ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ?
 
आपे आपि आप भरपूरि ॥
Āpe āp āp bẖarpūr.
He Himself is Himself pervading everywhere.
ਆਪਣੇ ਆਪ ਤੋਂ ਹੀ ਉਹ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
ਭਰਪੂਰਿ = ਵਿਆਪਕ।ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ।
 
अंतरगति जिसु आपि जनाए ॥
Anṯargaṯ jis āp janā▫e.
One whom God causes to know that He is within the heart -
ਹਰੀ ਉਸ ਬੰਦੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ,
ਅੰਤਰਗਤਿ = ਅੰਦਰਲੀ ਉੱਚੀ ਅਵਸਥਾ। ਜਨਾਏ = ਸੁਝਾਉਂਦਾ ਹੈ।ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ,
 
नानक तिसु जन आपि बुझाए ॥५॥
Nānak ṯis jan āp bujẖā▫e. ||5||
O Nanak, He causes that person to understand Him. ||5||
ਨਾਨਕ, ਜਿਸ ਨੂੰ ਉਹ ਦਰਸਾਉਂਦਾ ਹੈ ਕਿ ਉਹ ਖੁਦ ਉਸ ਦੇ ਅੰਦਰ ਹੈ।
xxx॥੫॥ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥
 
सरब भूत आपि वरतारा ॥
Sarab bẖūṯ āp varṯārā.
In all forms, He Himself is pervading.
ਸਾਰਿਆਂ ਸਰੂਪ ਅੰਦਰ ਸੁਆਮੀ ਖੁਦ ਹੀ ਰਮਿਆ ਹੋਇਆ ਹੈ।
ਭੂਤ = ਜੀਵ। ਵਰਤਾਰਾ = ਵਰਤ ਰਿਹਾ ਹੈ, ਮੌਜੂਦ ਹੈ।ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,
 
सरब नैन आपि पेखनहारा ॥
Sarab nain āp pekẖanhārā.
Through all eyes, He Himself is watching.
ਸਾਰੀਆਂ ਅੱਖਾਂ ਰਾਹੀਂ ਉਹ ਆਪੇ ਹੀ ਵੇਖਣ ਵਾਲਾ ਹੈ।
ਨੈਨ = ਅੱਖਾਂ।(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ।
 
सगल समग्री जा का तना ॥
Sagal samagrī jā kā ṯanā.
All the creation is His Body.
ਸਾਰੀ ਰਚਨਾ ਉਸ ਦੀ ਦੇਹਿ ਹੈ।
ਤਨਾ = ਸਰੀਰ।(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ,
 
आपन जसु आप ही सुना ॥
Āpan jas āp hī sunā.
He Himself listens to His Own Praise.
ਆਪਣੀ ਕੀਰਤੀ ਉਹ ਆਪੇ ਹੀ ਸੁਣਦਾ ਹੈ।
ਜਸੁ = ਸੋਭਾ।(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।
 
आवन जानु इकु खेलु बनाइआ ॥
Āvan jān ik kẖel banā▫i▫ā.
The One has created the drama of coming and going.
ਆਉਣਾ ਤੇ ਜਾਣਾ ਉਸ ਨੇ ਇਕ ਖੇਡ ਬਣਾਈ ਹੈ।
ਖੇਲੁ = ਤਮਾਸ਼ਾ।(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ,
 
आगिआकारी कीनी माइआ ॥
Āgi▫ākārī kīnī mā▫i▫ā.
He made Maya subservient to His Will.
ਮੋਹਣੀ ਨੂੰ ਉਸ ਨੇ ਆਪਣੇ ਹੁਕਮ ਤਾਬੇ ਕੀਤਾ ਹੋਇਆ ਹੈ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ।ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
 
सभ कै मधि अलिपतो रहै ॥
Sabẖ kai maḏẖ alipaṯo rahai.
In the midst of all, He remains unattached.
ਸਾਰਿਆਂ ਦੇ ਅੰਦਰ ਹੁੰਦਾ ਹੋਇਆ ਉਹ ਨਿਰਲੇਪ ਵਿਚਰਦਾ ਹੈ।
ਮਧਿ = ਵਿਚ, ਅੰਦਰ। ਅਲਿਪਤੋ = ਨਿਰਲੇਪ।ਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ।
 
जो किछु कहणा सु आपे कहै ॥
Jo kicẖẖ kahṇā so āpe kahai.
Whatever is said, He Himself says.
ਜੋ ਕੁਝ ਕਹਿਣਾ ਹੁੰਦਾ ਹੈ, ਉਹ ਆਪ ਹੀ ਕਹਿੰਦਾ ਹੈ।
xxxਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।
 
आगिआ आवै आगिआ जाइ ॥
Āgi▫ā āvai āgi▫ā jā▫e.
By His Will we come, and by His Will we go.
ਉਸ ਦੇ ਹੁਕਮ ਤਾਬੇ ਪ੍ਰਾਣੀ ਆਉਂਦਾ ਹੈ, ਤੇ ਹੁਕਮ ਤਾਬੇ ਚਲਿਆ ਜਾਂਦਾ ਹੈ।
xxx(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,
 
नानक जा भावै ता लए समाइ ॥६॥
Nānak jā bẖāvai ṯā la▫e samā▫e. ||6||
O Nanak, when it pleases Him, then He absorbs us into Himself. ||6||
ਨਾਨਕ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
xxx॥੬॥ਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥
 
इस ते होइ सु नाही बुरा ॥
Is ṯe ho▫e so nāhī burā.
If it comes from Him, it cannot be bad.
ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।
ਇਸ ਤੇ = ਇਸ (ਪ੍ਰਭੂ) ਤੋਂ।ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;
 
ओरै कहहु किनै कछु करा ॥
Orai kahhu kinai kacẖẖ karā.
Other than Him, who can do anything?
ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?
ਓਰੈ = (ਰੱਬ ਤੋਂ) ਉਰੇ, ਰੱਬ ਤੋਂ ਬਿਨਾ। ਕਿਨੈ = ਕਿਸੇ ਨੇ।ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?
 
आपि भला करतूति अति नीकी ॥
Āp bẖalā karṯūṯ aṯ nīkī.
He Himself is good; His actions are the very best.
ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।
ਕਰਤੂਤਿ = ਕੰਮ। ਨੀਕੀ = ਚੰਗੀ।ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,
 
आपे जानै अपने जी की ॥
Āpe jānai apne jī kī.
He Himself knows His Own Being.
ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।
ਜੀ ਕੀ = ਦਿਲ ਦੀ।ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।
 
आपि साचु धारी सभ साचु ॥
Āp sācẖ ḏẖārī sabẖ sācẖ.
He Himself is True, and all that He has established is True.
ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।
ਸਾਚੁ = ਹੋਂਦ ਵਾਲਾ। ਸਭ = ਸਾਰੀ ਰਚਨਾ।ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,
 
ओति पोति आपन संगि राचु ॥
Oṯ poṯ āpan sang rācẖ.
Through and through, He is blended with His creation.
ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।
ਓਤਿ ਪੋਤਿ = ਤਾਣੇ ਪੇਟੇ ਵਾਂਗ।ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।
 
ता की गति मिति कही न जाइ ॥
Ŧā kī gaṯ miṯ kahī na jā▫e.
His state and extent cannot be described.
ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।
ਮਿਤਿ = ਮਿਣਤੀ।ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,
 
दूसर होइ त सोझी पाइ ॥
Ḏūsar ho▫e ṯa sojẖī pā▫e.
If there were another like Him, then only he could understand Him.
ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।
xxxਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
 
तिस का कीआ सभु परवानु ॥
Ŧis kā kī▫ā sabẖ parvān.
His actions are all approved and accepted.
ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,
xxxਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
 
गुर प्रसादि नानक इहु जानु ॥७॥
Gur parsāḏ Nānak ih jān. ||7||
By Guru's Grace, O Nanak, this is known. ||7||
ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।
xxx॥੭॥(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
 
जो जानै तिसु सदा सुखु होइ ॥
Jo jānai ṯis saḏā sukẖ ho▫e.
One who knows Him, obtains everlasting peace.
ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।
xxxਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
 
आपि मिलाइ लए प्रभु सोइ ॥
Āp milā▫e la▫e parabẖ so▫e.
God blends that one into Himself.
ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
xxxਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
 
ओहु धनवंतु कुलवंतु पतिवंतु ॥
Oh ḏẖanvanṯ kulvanṯ paṯivanṯ.
He is wealth and prosperous, and of noble birth.
ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,
ਕੁਲਵੰਤੁ = ਚੰਗੀ ਕੁਲ ਵਾਲਾ। ਪਤਿਵੰਤੁ = ਇੱਜ਼ਤ ਵਾਲਾ।ਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,
 
जीवन मुकति जिसु रिदै भगवंतु ॥
Jīvan mukaṯ jis riḏai bẖagvanṯ.
He is Jivan Mukta - liberated while yet alive; the Lord God abides in his heart.
ਜਿਸ ਦੇ ਅੰਤਰ-ਆਤਮੇ ਪ੍ਰਸਿੱਧ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੀਉਂਦੇ ਜੀ ਮੁਕਤੀ ਪਾ ਲੈਦਾ ਹੈ।
ਜੀਵਨ ਮੁਕਤਿ = ਜਿਸ ਨੇ ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤੀ ਪਾ ਲਈ ਹੈ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।
 
धंनु धंनु धंनु जनु आइआ ॥
Ḏẖan ḏẖan ḏẖan jan ā▫i▫ā.
Blessed, blessed, blessed is the coming of that humble being;
ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,
ਧੰਨੁ = ਮੁਬਾਰਿਕ।ਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,