Sri Guru Granth Sahib Ji

Ang: / 1430

Your last visited Ang:

ऊतमु ऊचौ पारब्रहमु गुण अंतु न जाणहि सेख ॥
Ūṯam ūcẖou pārbarahm guṇ anṯ na jāṇėh sekẖ.
that the Supreme Lord God is the most sublime and lofty. Even the thousand-tongued serpent does not know the limits of His Glories.
ਜਿਸ ਦੀਆਂ ਨੇਕੀਆਂ ਅਤੇ ਓੜਕ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਨਹੀਂ ਜਾਣਦਾ।
ਸੇਖ = ਸ਼ੇਸ਼ਨਾਗ = ਸ਼ੇਸ਼ਨਾਗ ਆਪਣੇ ਹਜ਼ਾਰ ਮੂੰਹਾਂ ਦੀ ਰਾਹੀਂ ਪਰਮਾਤਮਾ ਦਾ ਨਿੱਤ ਨਵਾਂ ਨਾਮ ਉਚਾਰਦਾ ਦੱਸਿਆ ਗਿਆ ਹੈ। ਗੁਣ ਅੰਤੁ = ਗੁਣਾਂ ਦਾ ਅੰਤ।(ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ)। ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ)।
 
नारद मुनि जन सुक बिआस जसु गावत गोबिंद ॥
Nāraḏ mun jan suk bi▫ās jas gāvaṯ gobinḏ.
Naarad, the humble beings, Suk and Vyaasa sing the Praises of the Lord of the Universe.
ਨਾਰਦ, ਪਵਿੱਤ੍ਰ ਪੁਰਸ਼, ਸੁਕ ਅਤੇ ਵਿਆਸ, ਧਰਤੀ ਦੇ ਰਖਿਅਕ ਸੁਆਮੀ ਦੀ ਕੀਰਤੀ ਗਾਇਨ ਕਰਦੇ ਹਨ।
ਨਾਰਦ = {ਬ੍ਰਹਮਾ ਦੇ ਦਸ ਪੁੱਤ੍ਰਾਂ ਵਿਚੋਂ ਇਕ; ਉਸ ਦੇ ਪੱਟ ਵਿਚੋਂ ਜੰਮਿਆ। ਮਨੁੱਖਾਂ ਤੇ ਦੇਵਤਿਆਂ ਦੇ ਵਿਚਕਾਰ ਵਿਚੋਲਾ। ਇਹਨਾਂ ਵਿਚ ਝਗੜਾ ਪਾਣ ਵਿਚ ਖ਼ੁਸ਼ ਰਹਿੰਦਾ ਹੈ। 'ਵੀਣਾ' ਇਸੇ ਬਣਾਈ ਸੀ। ਇਕ ਸਿਮ੍ਰਿਤੀ ਦਾ ਭੀ ਕਰਤਾ ਹੈ}। ਸੁਕ = ਬਿਆਸ ਦਾ ਪੁੱਤਰ {ਜੰਮਦਾ ਹੀ ਗਿਆਨਵਾਨ ਸੀ, ਅਪੱਛਰਾ ਰੰਭਾ ਨੇ ਬਥੇਰਾ ਭਰਮਾਇਆ, ਪਰ ਡੋਲਿਆ ਨਹੀਂ। ਰਾਜਾ ਪਰੀਛਤ ਨੂੰ ਭਾਗਵਤ ਪੁਰਾਣ ਇਸ ਨੇ ਸੁਣਾਇਆ ਸੀ}।ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ। ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਂਦੇ ਹਨ।
 
रस गीधे हरि सिउ बीधे भगत रचे भगवंत ॥
Ras gīḏẖe har si▫o bīḏẖe bẖagaṯ racẖe bẖagvanṯ.
They are imbued with the Lord's essence; united with Him; they are absorbed in devotional worship of the Lord God.
ਉਹ ਨਾਮ ਅੰਮ੍ਰਿਤ ਨਾਲ ਰਚੇ ਹੋਏ ਹਨ, ਵਾਹਿਗੁਰੂ ਨਾਲ ਮਿਲੇ ਹੋਏ ਹਨ ਅਤੇ ਸਾਹਿਬ ਦੇ ਸਿਮਰਨ ਅੰਦਰ ਲੀਨ ਹਨ।
ਗੀਧੇ = ਭਿੱਜੇ ਹੋਏ। ਬੀਧੇ = ਵਿੱਝੇ ਹੋਏ। ਭਗਵੰਤ = ਭਗਵਾਨ (ਦੀ ਭਗਤੀ ਵਿਚ)।ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ।
 
मोह मान भ्रमु बिनसिओ पाई सरनि दइआल ॥
Moh mān bẖaram binsi▫o pā▫ī saran ḏa▫i▫āl.
Emotional attachment, pride and doubt are eliminated, when one takes to the Sanctuary of the Merciful Lord.
ਮਿਹਰਬਾਨ ਮਾਲਕ ਦੀ ਪਨਾਹ ਲੈਣ ਦੁਆਰਾ, ਸੰਸਾਰੀ ਲਗਨ, ਹੰਕਾਰ ਤੇ ਸੰਦੇਹ ਨਾਸ ਹੋ ਜਾਂਦੇ ਹਨ।
xxxਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ।
 
चरन कमल मनि तनि बसे दरसनु देखि निहाल ॥
Cẖaran kamal man ṯan base ḏarsan ḏekẖ nihāl.
His Lotus Feet abide within my mind and body and I am enraptured, beholding the Blessed Vision of His Darshan.
ਸਾਹਿਬ ਦੇ ਚਰਨ ਕੰਵਲ ਮੇਰੀ ਆਤਮਾ ਤੇ ਦੇਹਿ ਅੰਦਰ ਵਸਦੇ ਹਨ ਅਤੇ ਮੈਂ ਉਸ ਦਾ ਦੀਦਾਰ ਤੱਕ ਕੇ ਪ੍ਰਸੰਨ ਹੋ ਗਿਆ ਹਾਂ।
ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਦੇਖਿ = ਦੇਖ ਕੇ।ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ।
 
लाभु मिलै तोटा हिरै साधसंगि लिव लाइ ॥
Lābẖ milai ṯotā hirai sāḏẖsang liv lā▫e.
People reap their profits, and suffer no loss, when they embrace love for the Saadh Sangat, the Company of the Holy.
ਸਤਿ ਸੰਗਤ ਅੰਦਰ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਬੰਦਾ ਨਫ਼ਾ ਖੱਟਦਾ ਹੈ ਅਤੇ ਨੁਕਸਾਨ ਨਹੀਂ ਉਠਾਉਂਦਾ।
ਹਿਰੈ = ਦੂਰ ਹੋ ਜਾਂਦਾ ਹੈ। ਲਿਵ ਲਾਇ = ਲਿਵ ਲਾ ਕੇ, ਸੁਰਤ ਜੋੜ ਕੇ।ਸਾਧ ਸੰਗਤ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ।
 
खाटि खजाना गुण निधि हरे नानक नामु धिआइ ॥६॥
Kẖāt kẖajānā guṇ niḏẖ hare Nānak nām ḏẖi▫ā▫e. ||6||
They gather in the treasure of the Lord, the Ocean of Excellence, O Nanak, by meditating on the Naam. ||6||
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
ਖਾਟਿ = ਖੱਟ ਕੇ। ਗੁਣ ਨਿਧਿ = ਗੁਣਾਂ ਦਾ ਭੰਡਾਰ ॥੬॥ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ॥੬॥
 
सलोकु ॥
Salok.
Shalok:
ਸਲੋਕ।
xxxਸਲੋਕੁ
 
संत मंडल हरि जसु कथहि बोलहि सति सुभाइ ॥
Sanṯ mandal har jas kathėh bolėh saṯ subẖā▫e.
In the gathering of the Saints, chant the Praises of the Lord, and speak the Truth with love.
ਸਾਧੂਆਂ ਦੀ ਮਜਲਸ ਵਾਹਿਗੁਰੂ ਦੇ ਗੁਣਾਵਾਦ ਵਰਨਣ ਕਰਦੀ ਹੈ ਅਤੇ ਪਿਆਰ ਨਾਲ ਸੱਚ ਬੋਲਦੀ ਹੈ।
ਮੰਡ = ਮੰਡਲੀਆਂ, ਸਮੂਹ। ਜਸੁ = ਸਿਫ਼ਤਿ-ਸਾਲਾਹ। ਸਤਿ = ਸਦਾ-ਥਿਰ ਪ੍ਰਭੂ (ਦੇ ਗੁਣ)। ਸੁਭਾਇ = ਪ੍ਰੇਮ ਵਿਚ। ਭਾਉ = ਪ੍ਰੇਮ।ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਹਨ, ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ,
 
नानक मनु संतोखीऐ एकसु सिउ लिव लाइ ॥७॥
Nānak man sanṯokẖī▫ai ekas si▫o liv lā▫e. ||7||
O Nanak, the mind becomes contented, enshrining love for the One Lord. ||7||
ਨਾਨਕ ਇਕ ਪ੍ਰਭੂ ਨਾਲ ਪ੍ਰੀਤੀ ਪਾਉਣ ਦੁਆਰਾ, ਆਤਮਾ ਸੰਤੁਸ਼ਟ ਹੋ ਜਾਂਦੀ ਹੈ।
ਲਿਵ = ਲਗਨ ॥੭॥(ਕਿਉਂਕਿ) ਹੇ ਨਾਨਕ! ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ ॥੭॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
सपतमि संचहु नाम धनु टूटि न जाहि भंडार ॥
Sapṯam sancẖahu nām ḏẖan tūt na jāhi bẖandār.
The seventh day of the lunar cycle: Gather the wealth of the Naam; this is a treasure which shall never be exhausted.
ਸੱਤਵੀਂ ਥਿਤ-ਨਾਮ ਦੀ ਦੌਲਤ ਜਮ੍ਹਾਂ ਕਰ। ਇਹ ਖ਼ਜ਼ਾਨਾ ਮੁੱਕਦਾ ਨਹੀਂ।
ਸਪਤਮਿ = ਸਪਤਮੀ ਥਿਤਿ। ਸੰਚਹੁ = ਇਕੱਠਾ ਕਰੋ। ਨ ਜਾਹਿ = ਨਹੀਂ ਜਾਂਦੇ। ਭੰਡਾਰ = ਖ਼ਜ਼ਾਨੇ।ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ। ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।
 
संतसंगति महि पाईऐ अंतु न पारावार ॥
Sanṯsangaṯ mėh pā▫ī▫ai anṯ na pārāvār.
In the Society of the Saints, He is obtained; He has no end or limitations.
ਸੁਆਮੀ ਜਿਸ ਦਾ ਕੋਈ ਓੜਕ ਜਾਂ ਹੱਦਬੰਨਾ ਨਹੀਂ, ਸਾਧ ਸਮੇਲਨ ਅੰਦਰ ਪ੍ਰਾਪਤ ਹੁੰਦਾ ਹੈ।
ਮਹਿ = ਵਿਚ। ਪਾਈਐ = ਮਿਲਦਾ ਹੈ।(ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ।
 
आपु तजहु गोबिंद भजहु सरनि परहु हरि राइ ॥
Āp ṯajahu gobinḏ bẖajahu saran parahu har rā▫e.
Renounce your selfishness and conceit, and meditate, vibrate on the Lord of the Universe; take to the Sanctuary of the Lord, our King.
ਆਪਣੀ ਸਵੈ-ਹੰਗਤਾ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।
ਆਪੁ = ਆਪਾ-ਭਾਵ।ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ।
 
दूख हरै भवजलु तरै मन चिंदिआ फलु पाइ ॥
Ḏūkẖ harai bẖavjal ṯarai man cẖinḏi▫ā fal pā▫e.
Your pains shall depart - swim across the terrifying world-ocean, and obtain the fruits of your mind's desires.
ਤੇਰਾ ਦੁੱਖੜਾ ਦੂਰ ਹੋ ਜਾਏਗਾ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਅਤੇ ਦਿਲ ਚਾਹੁੰਦਾ ਮੇਵਾ ਪਾ ਲਵੇਗਾ।
ਹਰੈ = ਦੂਰ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਚਿੰਦਿਆ = ਚਿਤਵਿਆ ਹੋਇਆ।(ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ।
 
आठ पहर मनि हरि जपै सफलु जनमु परवाणु ॥
Āṯẖ pahar man har japai safal janam parvāṇ.
One who meditates on the Lord twenty-four hours a day - fruitful and blessed is his coming into the world.
ਲਾਭਦਾਇਕ ਤੇ ਪ੍ਰਮਾਣੀਕ ਹੈ ਉਸ ਦਾ ਆਗਮਨ, ਜੋ ਦਿਨ ਰਾਤ ਦੀ ਦਿਲੋਂ ਵਾਹਿਗੁਰੂ ਦਾ ਆਰਾਧਨ ਕਰਦਾ ਹੈ।
ਮਨਿ = ਮਨ ਵਿਚ।ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ।
 
अंतरि बाहरि सदा संगि करनैहारु पछाणु ॥
Anṯar bāhar saḏā sang karnaihār pacẖẖāṇ.
Inwardly and outwardly, realize that the Creator Lord is always with you.
ਅੰਦਰ ਤੇ ਬਾਹਰ, ਸਦੀਵ ਹੀ, ਸਿਰਜਣਹਾਰ ਨੂੰ ਆਪਣੇ ਨਾਲ ਅਨੁਭਵ ਕਰ।
ਸੰਗਿ = ਨਾਲ। ਪਛਾਣੂ = ਸਾਥੀ।ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ। ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ।
 
सो साजनु सो सखा मीतु जो हरि की मति देइ ॥
So sājan so sakẖā mīṯ jo har kī maṯ ḏe▫e.
He is your friend, your companion, your very best friend, who imparts the Teachings of the Lord.
ਉਹੀ ਦੋਸਤ, ਓਹੀ ਸਾਥੀ ਤੇ ਮਿੱਤ੍ਰ ਹੈ ਜਿਹੜਾ ਮੈਨੂੰ ਈਸ਼ਵਰੀ ਉਪਦੇਸ਼ ਦਿੰਦਾ ਹੈ।
ਸਖਾ = ਮਿੱਤਰ। ਦੇਇ = ਦੇਂਦਾ ਹੈ।ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮੱਤ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ।
 
नानक तिसु बलिहारणै हरि हरि नामु जपेइ ॥७॥
Nānak ṯis balihārṇai har har nām jape▫e. ||7||
Nanak is a sacrifice to one who chants the Name of the Lord, Har, Har. ||7||
ਨਾਨਕ ਉਸ ਉਤੋਂ ਸਦਕੇ ਜਾਂਦਾ ਹੈ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
ਜਪੇਇ = ਜਪਦਾ ਹੈ ॥੭॥ਹੇ ਨਾਨਕ! ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੭॥
 
सलोकु ॥
Salok.
Shalok:
ਸਲੋਕ।
xxxਸਲੋਕੁ
 
आठ पहर गुन गाईअहि तजीअहि अवरि जंजाल ॥
Āṯẖ pahar gun gā▫ī▫ah ṯajī▫ah avar janjāl.
Sing the Glorious Praises of the Lord twenty-four hours a day; renounce other entanglements.
ਹੋਰ ਪੁਆੜੇ ਛੱਡ ਦੇ ਅਤੇ ਦਿਨ ਦੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
ਗਾਈਅਹਿ = (ਜੇ) ਗਾਏ ਜਾਣ। ਤਜੀਅਹਿ = (ਜੇ) ਤਜੇ ਜਾਣ। ਅਵਰਿ = ਹੋਰ {ਬਹੁ-ਵਚਨ}। ਜੰਜਾਲ = (ਮਾਇਆ ਵਿਚ ਫਸਾਣ ਵਾਲੇ) ਬੰਧਨ।ਹੇ ਨਾਨਕ! ਜੇ ਅੱਠੇ ਪਹਰ (ਪਰਮਾਤਮਾ ਦੇ) ਗੁਣ ਗਾਏ ਜਾਣ, ਤੇ ਹੋਰ ਸਾਰੇ ਬੰਧਨ ਛੱਡੇ ਜਾਣ,
 
जमकंकरु जोहि न सकई नानक प्रभू दइआल ॥८॥
Jamkankar johi na sak▫ī Nānak parabẖū ḏa▫i▫āl. ||8||
The Minister of Death cannot even see that person, O Nanak, unto whom God is merciful. ||8||
ਜਿਸ ਇਨਸਾਨ ਤੇ ਮਾਲਕ ਮਿਹਰਬਾਨ ਹੈ, ਹੇ ਨਾਨਕ! ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ।
ਜਮ ਕੰਕਰੁ = {ਕਿੰਕਰੁ = ਨੌਕਰ} ਜਮ ਦਾ ਸੇਵਕ, ਜਮਦੂਤ। ਜੋਹਿ ਨ ਸਕਈ = ਤੱਕ ਨਹੀਂ ਸਕਦਾ ॥੮॥ਤਾਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ (ਮੌਤ ਦਾ ਡਰ ਨੇੜੇ ਨਹੀਂ ਢੁਕਦਾ, ਆਤਮਕ ਮੌਤ ਨੇੜੇ ਨਹੀਂ ਆ ਸਕਦੀ ॥੮॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
असटमी असट सिधि नव निधि ॥
Astamī asat siḏẖ nav niḏẖ.
The eighth day of the lunar cycle: The eight spiritual powers of the Siddhas, the nine treasures,
ਅੱਠਵੀਂ ਤਿੱਥ-ਅੱਠ ਕਰਾਮਾਤੀ ਸ਼ਕਤੀਆਂ ਨੌ ਖ਼ਜ਼ਾਨੇ,
ਅਸਟ = ਅੱਠ। ਸਿਧਿ = ਸਿੱਧੀਆਂ। ਨਵ = ਨੌ। ਨਿਧਿ = ਖ਼ਜ਼ਾਨੇ।(ਨਾਮ ਦੇ ਪਰਤਾਪ ਵਿਚ ਹੀ) ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ,
 
सगल पदारथ पूरन बुधि ॥
Sagal paḏārath pūran buḏẖ.
all precious things, perfect intellect,
ਸਮੂਹ ਵਡਮੁੱਲੀਆਂ ਵਸਤੂਆਂ, ਮੁਕੰਮਲ ਅਕਲ,
ਪੂਰਨ = ਮੁਕੰਮਲ, ਜੋ ਕਦੇ ਉਕਾਈ ਨਾਹ ਖਾਏ। ਬੁਧਿ = ਅਕਲ।ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਕਾਈ ਨਹੀਂ ਖਾਂਦੀ।
 
कवल प्रगास सदा आनंद ॥
Kaval pargās saḏā ānanḏ.
the opening of the heart-lotus, eternal bliss,
ਦਿਲ ਕਮਲ ਦਾ ਖਿੜਾਓ, ਸਦੀਵੀ ਪਰਸੰਨਤਾ,
ਕਵਲ = (ਹਿਰਦੇ ਦਾ) ਕੌਲ-ਫੁੱਲ।(ਮਨ ਵਿਚ) ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ, (ਹਿਰਦੇ ਦਾ) ਕੌਲ-ਫੁੱਲ ਖਿੜ ਜਾਂਦਾ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜਦਾ ਹੈ, ਤਿਵੇਂ ਨਾਮ-ਸਿਮਰਨ ਦੀ ਬਰਕਤਿ ਨਾਲ ਹਿਰਦਾ ਖਿੜਿਆ ਰਹਿੰਦਾ ਹੈ)।
 
निरमल रीति निरोधर मंत ॥
Nirmal rīṯ niroḏẖar manṯ.
pure lifestyle, the infallible Mantra,
ਪਵਿੱਤ੍ਰ ਜੀਵਨ ਰਹੁਰੀਤੀ, ਅਚੂਕ ਉਪਦੇਸ਼,
ਰੀਤਿ = ਮਰਯਾਦਾ, ਜੀਵਨ-ਜੁਗਤਿ। ਨਿਰੋਧਰ = {निरूध्} ਜਿਸ ਦਾ ਅਸਰ ਰੋਕਿਆ ਨਾਹ ਜਾ ਸਕੇ। ਮੰਤ = ਮੰਤਰ।(ਪਰਮਾਤਮਾ ਦਾ ਨਾਮ ਇਕ ਐਸਾ) ਮੰਤ੍ਰ ਹੈ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ, (ਇਸ ਮੰਤ੍ਰ ਦੀ ਬਰਕਤਿ ਨਾਲ) ਜੀਵਨ-ਜੁਗਤਿ ਪਵਿਤ੍ਰ ਹੋ ਜਾਂਦੀ ਹੈ।
 
सगल धरम पवित्र इसनानु ॥
Sagal ḏẖaram paviṯar isnān.
all Dharmic virtues, sacred purifying baths,
ਸਾਰੀਆਂ ਨੇਕੀਆਂ, ਨਿਰਮਲ ਨ੍ਹਾਉਣੇ,
xxx(ਪਰਮਾਤਮਾ ਦਾ ਨਾਮ ਹੀ) ਸਾਰੇ ਧਰਮਾਂ (ਦਾ ਧਰਮ ਹੈ, ਸਾਰੇ ਤੀਰਥ-ਇਸ਼ਨਾਨਾਂ ਨਾਲੋਂ) ਪਵਿਤ੍ਰ-ਇਸ਼ਨਾਨ ਹੈ।
 
सभ महि ऊच बिसेख गिआनु ॥
Sabẖ mėh ūcẖ bisekẖ gi▫ān.
the most lofty and sublime spiritual wisdom -
ਅਤੇ ਸਭ ਤੋਂ ਉੱਚਾ ਅਤੇ ਸਰੇਸ਼ਟ ਬ੍ਰਹਮ-ਬੋਧ,
ਬਿਸੇਖ = ਵਿਸ਼ੇਸ਼, ਉਚੇਚਾ।(ਨਾਮ-ਸਿਮਰਨ ਹੀ ਸਾਰੇ ਸ਼ਾਸਤ੍ਰ ਆਦਿਕਾਂ ਦੇ ਦਿੱਤੇ ਗਿਆਨਾਂ ਨਾਲੋਂ) ਸਭ ਤੋਂ ਉੱਚਾ ਤੇ ਸ੍ਰੇਸ਼ਟ ਗਿਆਨ ਹੈ।
 
हरि हरि भजनु पूरे गुर संगि ॥
Har har bẖajan pūre gur sang.
these are obtained by meditating, vibrating upon the Lord, Har, Har, in the Company of the Perfect Guru.
ਮੁਕੰਮਲ ਗੁਰਾਂ ਦੀ ਸੰਗਤ ਵਿੱਚ ਵਾਹਿਗੁਰੂ ਸੁਆਮੀ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦੇ ਹਨ।
ਸੰਗਿ = ਨਾਲ, ਸੰਗਤ ਵਿਚ।ਜੇ ਪੂਰੇ ਗੁਰੂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਭਜਨ ਕੀਤਾ ਜਾਏ,
 
जपि तरीऐ नानक नाम हरि रंगि ॥८॥
Jap ṯarī▫ai Nānak nām har rang. ||8||
You shall be saved, O Nanak, by lovingly chanting the Lord's Name. ||8||
ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਬੰਦਾ ਪਾਰ ਉਤਰ ਜਾਂਦਾ ਹੈ।
ਜਪਿ = ਜਪ ਕੇ। ਰੰਗਿ = ਪ੍ਰੇਮ ਵਿਚ ॥੮॥(ਤਾਂ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਹਰਿ-ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੮॥
 
सलोकु ॥
Salok.
Shalok:
ਸਲੋਕ।
xxxਸਲੋਕੁ
 
नाराइणु नह सिमरिओ मोहिओ सुआद बिकार ॥
Nārā▫iṇ nah simri▫o mohi▫o su▫āḏ bikār.
He does not remember the Lord in meditation; he is fascinated by the pleasures of corruption.
ਪ੍ਰਾਣੀ ਵਿਆਪਕ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ ਅਤੇ ਉਸ ਨੂੰ ਪਾਪਾਂ ਦਿਆਂ ਰਸਾਂ ਨੇ ਫਰੇਫਤਾ ਕਰ ਲਿਆ ਹੈ।
xxx(ਜਿਸ ਮਨੁੱਖ ਨੇ ਕਦੇ) ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, (ਉਹ ਸਦਾ) ਵਿਕਾਰਾਂ ਵਿਚ (ਦੁਨੀਆ ਦੇ ਪਦਾਰਥਾਂ ਦੇ) ਸੁਆਦਾਂ ਵਿਚ ਫਸਿਆ ਰਹਿੰਦਾ ਹੈ।
 
नानक नामि बिसारिऐ नरक सुरग अवतार ॥९॥
Nānak nām bisāri▫ai narak surag avṯār. ||9||
O Nanak, forgetting the Naam, he is reincarnated into heaven and hell. ||9||
ਨਾਮ ਨੂੰ ਭੁਲਾ ਕੇ ਉਹ ਦੋਜਕ ਅਤੇ ਬਹਿਸ਼ਤ ਵਿੱਚ ਪੈਦਾ ਹੈ, ਹੇ ਨਾਨਕ!
ਨਾਮਿ ਬਿਸਾਰਿਐ = ਜੇ (ਪਰਮਾਤਮਾ ਦਾ) ਨਾਮ ਵਿਸਾਰ ਦਿੱਤਾ ਜਾਏ। ਅਵਤਾਰ = ਜਨਮ ॥੯॥ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਨਰਕ ਸੁਰਗ (ਭੋਗਣ ਲਈ ਮੁੜ ਮੁੜ) ਜਨਮ ਲੈਣੇ ਪੈਂਦੇ ਹਨ ॥੯॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
नउमी नवे छिद्र अपवीत ॥
Na▫umī nave cẖẖiḏar apvīṯ.
The ninth day of the lunar cycle: The nine holes of the body are defiled.
ਨੌਵੀ ਤਿੱਥਕ-ਗੰਦੀਆਂ ਹਨ ਸਰੀਰ ਦੀਆਂ ਨੌ ਹੀ ਗੋਲਕਾਂ।
ਨਵੇ = ਨੌ ਹੀ। ਛਿਦ੍ਰ = ਛੇਕ, ਗੋਲਕਾਂ (ਕੰਨ, ਨੱਕ ਆਦਿਕ)। ਅਪਵੀਤ = ਅਪਵਿਤ੍ਰ, ਗੰਦੇ।(ਉਹਨਾਂ ਮਨੁੱਖਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ,
 
हरि नामु न जपहि करत बिपरीति ॥
Har nām na jāpėh karaṯ biprīṯ.
People do not chant the Lord's Name; instead, they practice evil.
ਜੀਵ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਖੋਟੇ ਰਾਹੀਂ ਪੈਦੇ ਹਨ।
ਬਿਪਰੀਤਿ = ਉਲਟੀ ਰੀਤਿ।ਜੇਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ। ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ।
 
पर त्रिअ रमहि बकहि साध निंद ॥
Par ṯari▫a ramėh bakėh sāḏẖ ninḏ.
They commit adultery, slander the Saints,
ਉਹ ਹੋਰਨਾਂ ਦੀਆਂ ਇਸਤਰੀਆਂ ਨੂੰ ਭੋਗਦੇ ਹਨ, ਸੰਤਾਂ ਦੀ ਬਦਖੋਈ ਬਕਦੇ ਹਨ,
ਪਰ = ਪਰਾਈ। ਤ੍ਰਿਅ = ਇਸਤ੍ਰੀਆਂ। ਰਮਹਿ = ਭੋਗਦੇ ਹਨ। ਬਕਹਿ = ਬੋਲਦੇ ਹਨ।(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ,
 
करन न सुनही हरि जसु बिंद ॥
Karan na sunhī har jas binḏ.
and do not listen to even a tiny bit of the Lord's Praise.
ਅਤੇ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਭੋਰਾ ਭਰ ਭੀ ਕੀਰਤੀ ਨਹੀਂ ਸੁਣਦੇ।
ਕਰਨ = ਕੰਨਾਂ ਨਾਲ। ਸੁਨਹੀ = ਸੁਨਹਿ, ਸੁਣਦੇ। ਬਿੰਦ = ਥੋੜਾ ਸਮਾ ਭੀ।ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ।
 
हिरहि पर दरबु उदर कै ताई ॥
Hirėh par ḏarab uḏar kai ṯā▫ī.
They steal others' wealth for the sake of their own bellies,
ਆਪਣੇ ਪੇਟ ਦੀ ਖਾਤਰ ਉਹ ਹੋਰਨਾਂ ਦੀ ਦੋਲਤ ਨੂੰ ਖੱਸਦੇ ਹਨ,
ਹਿਰਹਿ = ਚੁਰਾਂਦੇ ਹਨ। ਪਰਦਰਬੁ = ਪਰਾਇਆ ਧਨ {द्रव्य}। ਉਦਰ = ਪੇਟ। ਕੈ ਤਾਈ = ਦੀ ਖ਼ਾਤਰ।(ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ,
 
अगनि न निवरै त्रिसना न बुझाई ॥
Agan na nivrai ṯarisnā na bujẖā▫ī.
but the fire is not extinguished, and their thirst is not quenched.
ਉਨ੍ਹਾਂ ਦੀ ਅੱਗ ਨਹੀਂ ਬੁਝਦੀ, ਨਾਂ ਹੀ ਉਨ੍ਹਾਂ ਦੀ ਖਾਹਿਸ਼ ਦੂਰ ਹੁੰਦੀ ਹੈ।
ਅਗਨਿ = ਲਾਲਚ ਦੀ ਅੱਗ। ਨਿਵਰੈ = ਦੂਰ ਹੁੰਦੀ।(ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ।
 
हरि सेवा बिनु एह फल लागे ॥
Har sevā bin eh fal lāge.
Without serving the Lord, these are their rewards.
ਰੱਬ ਦੀ ਟਹਿਲ ਸੇਵਾ ਦੇ ਬਾਝੋਂ ਬੰਦੇ ਨੂੰ ਐਸੇ ਇਵਜ਼ਾਨੇ ਮਿਲਦੇ ਹਨ।
ਏਹ ਫਲ = {ਬਹੁ-ਵਚਨ}।ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ।
 
नानक प्रभ बिसरत मरि जमहि अभागे ॥९॥
Nānak parabẖ bisraṯ mar jamėh abẖāge. ||9||
O Nanak, forgetting God, the unfortunate people are born, only to die. ||9||
ਨਾਨਕ, ਸੁਆਮੀ ਨੂੰ ਭੁਲਾ ਕੇ, ਨਿਕਰਮਣ ਬੰਦੇ ਆਵਾਗਉਣ ਵਿੱਚ ਪੈਦੇ ਹਨ।
ਮਰਿ = ਮਰ ਕੇ। ਜਮਹਿ = ਜੰਮਦੇ ਹਨ। ਅਭਾਗੇ = ਬਦ-ਨਸੀਬ, ਭਾਗ-ਹੀਣ ॥੯॥ਹੇ ਨਾਨਕ! ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੯॥
 
सलोकु ॥
Salok.
Shalok:
ਸਲੋਕ।
xxxਸਲੋਕੁ
 
दस दिस खोजत मै फिरिओ जत देखउ तत सोइ ॥
Ḏas ḏis kẖojaṯ mai firi▫o jaṯ ḏekẖ▫a▫u ṯaṯ so▫e.
I have wandered, searching in the ten directions - wherever I look, there I see Him.
ਮੈਂ ਦਸੀ ਪਾਸੀ ਹੀ ਲੱਭਦਾ ਫਿਰਿਆ ਹਾਂ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਹ ਸੁਆਮੀ ਨੂੰ ਪਾਉਂਦਾ ਹਾਂ।
ਦਿਸ = {दिश} ਪਾਸੇ, ਤਰਫ਼ਾਂ। ਖੋਜਤ = ਢੂੰਡਦਾ। ਜਤ = {यत्र} ਜਿਥੇ। ਦੇਖਉ = ਦੇਖਉਂ, ਮੈਂ ਦੇਖਦਾ ਹਾਂ। ਤਤ = {तत्र} ਉਥੇ। ਸੋਇ = ਉਹ (ਪਰਮਾਤਮਾ) ਹੀ।ਹੇ ਨਾਨਕ! ਮੈਂ ਜਿਧਰ ਵੇਖਦਾ ਹਾਂ, ਓਧਰ ਉਹ (ਪਰਮਾਤਮਾ) ਹੀ ਵੱਸ ਰਿਹਾ ਹੈ (ਪਰ ਘਰ ਛੱਡ ਕੇ) ਦਸੀਂ ਪਾਸੀਂ ਹੀ ਮੈਂ ਢੂੰਡ ਫਿਰਿਆ ਹਾਂ (ਜੰਗਲ ਆਦਿਕਾਂ ਵਿਚ ਕਿਤੇ ਭੀ ਮਨ ਵੱਸ ਵਿਚ ਨਹੀਂ ਆਉਂਦਾ);
 
मनु बसि आवै नानका जे पूरन किरपा होइ ॥१०॥
Man bas āvai nānkā je pūran kirpā ho▫e. ||10||
The mind comes to be controlled, O Nanak, if He grants His Perfect Grace. ||10||
ਨਾਨਕ ਬੰਦੇ ਦਾ ਮਨੂਆ ਤਾਂ ਕਾਬੂ ਵਿੱਚ ਆਉਂਦਾ ਹੈ, ਜੇਕਰ ਸਾਈਂ ਉਸ ਉਤੇ ਆਪਣੀ ਮੁਕੰਮਲ ਮਿਹਰ ਧਾਰੇ।
ਬਸਿ = ਵੱਸ ਵਿਚ ॥੧੦॥ਮਨ ਤਦੋਂ ਹੀ ਵੱਸ ਵਿਚ ਆਉਂਦਾ ਹੈ ਜੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੀ (ਆਪਣੀ) ਮਿਹਰ ਹੋਵੇ ॥੧੦॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
दसमी दस दुआर बसि कीने ॥
Ḏasmī ḏas ḏu▫ār bas kīne.
The tenth day of the lunar cycle: Overpower the ten sensory and motor organs;
ਦੱਸਵੀ ਤਿੱਥ-ਜੋ ਆਪਣੇ ਦਸਾਂ ਦਰਵਾਜ਼ਿਆਂ (ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ) ਨੂੰ ਕਾਬੂ ਕਰ ਲੈਦਾ ਹੈ,
ਦਸ ਦੁਆਰ = ਦਸ ਦਰਵਾਜ਼ੇ {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਗੁਦਾ, ਲਿੰਗ, ਤੇ ਦਿਮਾਗ਼}।(ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ।
 
मनि संतोखु नाम जपि लीने ॥
Man sanṯokẖ nām jap līne.
your mind will be content, as you chant the Naam.
ਉਹ ਦਿਲੋਂ ਸੰਤੁਸ਼ਟ ਹੁੰਦਾ ਹੈ ਅਤੇ ਨਾਮ ਨੂੰ ਉਚਾਰਦਾ ਹੈ।
ਮਨਿ = ਮਨ ਵਿਚ।ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ।
 
करनी सुनीऐ जसु गोपाल ॥
Karnī sunī▫ai jas gopāl.
With your ears, hear the Praises of the Lord of the World;
ਆਪਣੇ ਕੰਨਾਂ ਨਾਲ ਤੂੰ ਸੁਆਮੀ ਦੀ ਸਿਫ਼ਤ ਸਨਾ ਸ੍ਰਵਣ ਕਰ,
ਕਰਨੀ = ਕੰਨਾਂ ਨਾਲ। ਜਸੁ = ਸਿਫ਼ਤਿ-ਸਾਲਾਹ।(ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣੀਦੀ ਹੈ,
 
नैनी पेखत साध दइआल ॥
Nainī pekẖaṯ sāḏẖ ḏa▫i▫āl.
with your eyes, behold the kind, Holy Saints.
ਆਪਣੀਆਂ ਅੱਖਾਂ ਨਾਲ ਕ੍ਰਿਪਾਲੂ ਸੰਤਾਂ ਨੂੰ ਦੇਖ।
ਨੈਨੀ = ਅੱਖਾਂ ਨਾਲ। ਸਾਧ = ਗੁਰੂ।ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ,
 
रसना गुन गावै बेअंत ॥
Rasnā gun gāvai be▫anṯ.
With your tongue, sing the Glorious Praises of the Infinite Lord.
ਆਪਣੀ ਜੀਭ ਨਾਲ ਅਨੰਤ ਸੁਆਮੀ ਦੀਆਂ ਵਡਿਆਈਆਂ ਗਾਇਨ ਕਰ।
ਰਸਨਾ = ਜੀਭ।ਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ,
 
मन महि चितवै पूरन भगवंत ॥
Man mėh cẖiṯvai pūran bẖagvanṯ.
In your mind, remember the Perfect Lord God.
ਆਪਣੇ ਚਿੱਤ ਅੰਦਰ ਮੁਕੰਮਲ ਮਾਲਕ ਦਾ ਖਿਆਲ ਕਰ।
ਭਗਵੰਤ = ਭਗਵਾਨ, ਪ੍ਰਭੂ।ਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ।