Sri Guru Granth Sahib Ji

Ang: / 1430

Your last visited Ang:

मनु तनु सीतलु सांति सहज लागा प्रभ की सेव ॥
Man ṯan sīṯal sāʼnṯ sahj lāgā parabẖ kī sev.
My mind and body are cooled and soothed, in intuitive peace and poise; I have dedicated myself to serving God.
ਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।
ਸੀਤਲੁ = ਠੰਢਾ। ਸਹਜ = ਆਤਮਕ ਅਡੋਲਤਾ।(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।
 
टूटे बंधन बहु बिकार सफल पूरन ता के काम ॥
Tūte banḏẖan baho bikār safal pūran ṯā ke kām.
His bonds are broken, all his sins are erased, and his works are brought to perfect fruition;
ਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ,
ਤਾ ਕੇ = ਉਸ ਦੇ।ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ।
 
दुरमति मिटी हउमै छुटी सिमरत हरि को नाम ॥
Ḏurmaṯ mitī ha▫umai cẖẖutī simraṯ har ko nām.
his evil-mindedness disappears, and his ego is subdued, when one meditates in remembrance on the Name of the Lord.
ਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਦੁਰਮਤਿ = ਭੈੜੀ ਮੱਤ। ਕੋ = ਦਾ। ਗਹੀ = ਫੜੀ।ਉਸ ਦੀ ਖੋਟੀ ਮੱਤ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।
 
सरनि गही पारब्रहम की मिटिआ आवा गवन ॥
Saran gahī pārbarahm kī miti▫ā āvā gavan.
Taking to the Sanctuary of the Supreme Lord God, his comings and goings in reincarnation are ended.
ਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।
ਆਵਾ ਗਵਨ = ਆਉਣਾ ਜਾਣਾ, ਜਨਮ ਮਰਨ।ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।
 
आपि तरिआ कुट्मब सिउ गुण गुबिंद प्रभ रवन ॥
Āp ṯari▫ā kutamb si▫o guṇ gubinḏ parabẖ ravan.
He saves himself, along with his family, chanting the Praises of God, the Lord of the Universe.
ਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।
ਕੁਟੰਬ ਸਿਉ = ਪਰਵਾਰ ਸਮੇਤ। ਰਵਨ = ਸਿਮਰਨ (ਨਾਲ)।ਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
 
हरि की टहल कमावणी जपीऐ प्रभ का नामु ॥
Har kī tahal kamāvṇī japī▫ai parabẖ kā nām.
I serve the Lord, and I chant the Name of God.
ਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
xxxਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
 
गुर पूरे ते पाइआ नानक सुख बिस्रामु ॥१५॥
Gur pūre ṯe pā▫i▫ā Nānak sukẖ bisrām. ||15||
From the Perfect Guru, Nanak has obtained peace and comfortable ease. ||15||
ਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।
ਤੇ = ਤੋਂ, ਪਾਸੋਂ। ਸੁਖ ਬਿਸ੍ਰਾਮ = ਸੁਖਾਂ-ਦਾ-ਟਿਕਾਣਾ ਪਰਮਾਤਮਾ ॥੧੫॥ਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥
 
सलोकु ॥
Salok.
Shalok:
ਸਲੋਕ।
xxxਸਲੋਕੁ
 
पूरनु कबहु न डोलता पूरा कीआ प्रभ आपि ॥
Pūran kabahu na dolṯā pūrā kī▫ā parabẖ āp.
The perfect person never wavers; God Himself made him perfect.
ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
ਪੂਰਨ = ਉਕਾਈ-ਹੀਣ ਜੀਵਨ ਵਾਲਾ। ਪ੍ਰਭ ਆਪਿ = ਪ੍ਰਭੂ ਨੇ ਆਪ।ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ,
 
दिनु दिनु चड़ै सवाइआ नानक होत न घाटि ॥१६॥
Ḏin ḏin cẖaṛai savā▫i▫ā Nānak hoṯ na gẖāt. ||16||
Day by day, he prospers; O Nanak, he shall not fail. ||16||
ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ, ਹੇ ਨਾਨਕ!
ਦਿਨੁ ਦਿਨੁ = ਦਿਨੋ ਦਿਨ। ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ। ਘਾਟਿ = (ਆਤਮਕ ਜੀਵਨ ਵਿਚ) ਕਮੀ ॥੧੬॥ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥
 
पउड़ी ॥
Pa▫oṛī.
Pauree:
ਪਉੜੀ।
xxxਪਉੜੀ
 
पूरनमा पूरन प्रभ एकु करण कारण समरथु ॥
Pūrnamā pūran parabẖ ek karaṇ kāraṇ samrath.
The day of the full moon: God alone is Perfect; He is the All-powerful Cause of causes.
ਪੂਰਨਮਾਸ਼ੀ-ਕੇਵਲ ਸਰਬ-ਸ਼ਕਤੀਵਾਨ ਸਾਹਿਬ ਹੀ ਮੁਕੰਮਲ ਹੈ। ਉਹ ਸਬੱਬਾ ਦਾ ਸਬੱਬ ਹੈ।
ਪੂਰਨਮਾ = ਪੂਰਨਮਾਸੀ, ਜਿਸ ਰਾਤ ਚੰਦ ਮੁਕੰਮਲ ਹੁੰਦਾ ਹੈ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ।ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ।
 
जीअ जंत दइआल पुरखु सभ ऊपरि जा का हथु ॥
Jī▫a janṯ ḏa▫i▫āl purakẖ sabẖ ūpar jā kā hath.
The Lord is kind and compassionate to all beings and creatures; His Protecting Hand is over all.
ਸੁਆਮੀ ਜਿਸ ਦਾ ਰਖਿਆ ਕਰਨ ਵਾਲਾ ਹੱਥ ਸਾਰਿਆਂ ਦੇ ਉਤੇ ਹੈ, ਪ੍ਰਾਣੀਆਂ ਤੇ ਹੋਰ ਜੀਵਾਂ ਉਪਰ ਮਿਹਰਬਾਨ ਹੈ।
ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਜਾ ਕਾ = ਜਿਸ ਦਾ।ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।
 
गुण निधान गोबिंद गुर कीआ जा का होइ ॥
Guṇ niḏẖān gobinḏ gur kī▫ā jā kā ho▫e.
He is the Treasure of Excellence, the Lord of the Universe; through the Guru, He acts.
ਵਿਸ਼ਾਲ ਪ੍ਰਭੂ ਜਿਸ ਦੀ ਰਜ਼ਾ ਦੁਆਰਾ ਸਾਰਾ ਕੁਛ ਹੁੰਦਾ ਹੈ, ਸਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ।
ਨਿਧਾਨ = ਖ਼ਜ਼ਾਨਾ। ਗੁਰ = ਵੱਡਾ।ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ।
 
अंतरजामी प्रभु सुजानु अलख निरंजन सोइ ॥
Anṯarjāmī parabẖ sujān alakẖ niranjan so▫e.
God, the Inner-knower, the Searcher of hearts, is All-knowing, Unseen and Immaculately Pure.
ਉਹ ਸਿਆਣਾ, ਅਦ੍ਰਿਸ਼ਟ ਅਤੇ ਪਵਿੱਤ੍ਰ ਪ੍ਰਭੂ ਦਿਲਾਂ ਦੀਆਂ ਜਾਨਣਹਾਰ ਹੈ।
ਅੰਤਰਜਾਮੀ = (ਹਰੇਕ ਦੇ) ਅੰਦਰ ਦੀ ਜਾਣਨ ਵਾਲਾ। ਸੁਜਾਨੁ = ਸਿਆਣਾ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ}।ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
 
पारब्रहमु परमेसरो सभ बिधि जानणहार ॥
Pārbarahm parmesaro sabẖ biḏẖ jānaṇhār.
The Supreme Lord God, the Transcendent Lord, is the Knower of all ways and means.
ਪਰਮ ਪ੍ਰਭੂ, ਬੁਲੰਦ ਮਾਲਕ ਸਾਰਿਆਂ ਢੰਗਾਂ ਨੂੰ ਜਾਨਣ ਵਾਲਾ ਹੈ।
ਸਭ ਬਿਧਿ = ਹਰੇਕ ਢੰਗ।ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ,
 
संत सहाई सरनि जोगु आठ पहर नमसकार ॥
Sanṯ sahā▫ī saran jog āṯẖ pahar namaskār.
He is the Support of His Saints, with the Power to give Sanctuary. Twenty-four hours a day, I bow in reverence to Him.
ਉਹ ਸਾਧੂਆਂ ਦਾ ਸਹਾਇਕ ਅਤੇ ਪਨਾਹ ਦੇਣ ਨੂੰ ਸਮਰੱਥ ਹੈ। ਮੈਂ ਹਮੇਸ਼ਾਂ ਉਸ ਨੂੰ ਪ੍ਰਣਾਮ ਕਰਦਾ ਹਾਂ।
ਸਰਨਿ ਜੋਗੁ = ਸਰਨ ਆਏ ਦੀ ਸਹਾਇਤਾ ਕਰਨ ਜੋਗਾ।ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ-ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।
 
अकथ कथा नह बूझीऐ सिमरहु हरि के चरन ॥
Akath kathā nah būjẖī▫ai simrahu har ke cẖaran.
His Unspoken Speech cannot be understood; I meditate on the Feet of the Lord.
ਮੈਂ ਵਾਹਿਗੁਰੂ ਦੇ ਚਰਨਾਂ ਦਾ ਆਰਾਧਨ ਕਰਦਾ ਹਾਂ, ਜਿਸ ਦੀ ਅਕਹਿ ਵਾਰਤਾ ਜਾਣੀ ਨਹੀਂ ਜਾ ਸਕਦੀ।
ਅਕਬ = ਜਿਨ੍ਹਾਂ ਨੂੰ ਬਿਆਨ ਨਾਹ ਕੀਤਾ ਜਾ ਸਕੇ।ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
 
पतित उधारन अनाथ नाथ नानक प्रभ की सरन ॥१६॥
Paṯiṯ uḏẖāran anāth nāth Nānak parabẖ kī saran. ||16||
He is the Saving Grace of sinners, the Master of the masterless; Nanak has entered God's Sanctuary. ||16||
ਨਾਨਕ ਨੇ ਸਾਹਿਬ ਦੀ ਪਨਾਹ ਲਈ ਹੈ, ਜੋ ਪਾਪੀਆਂ ਨੂੰ ਤਾਰਨ ਵਾਲਾ ਤੇ ਨਿਖਸਮਿਆਂ ਦਾ ਖਸਮ ਹੈ।
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ ॥੧੬॥ਹੇ ਨਾਨਕ! ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ॥੧੬॥
 
सलोकु ॥
Salok.
Shalok:
ਸਲੋਕ।
xxxਸਲੋਕੁ
 
दुख बिनसे सहसा गइओ सरनि गही हरि राइ ॥
Ḏukẖ binse sahsā ga▫i▫o saran gahī har rā▫e.
My pain is gone, and my sorrows have departed, since I took to the Sanctuary of the Lord, my King.
ਜਦੋਂ ਦੀ ਮੈਂ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਪਕੜੀ ਹੈ, ਮੇਰਾ ਗ਼ਮ ਨਾਸ ਹੋ ਗਿਆ ਹੈ ਤੇ ਸੰਦੇਹ ਦੌੜ ਗਿਆ ਹੈ।
ਬਿਨਸੇ = ਨਾਸ ਹੋ ਗਏ। ਸਹਸਾ = ਸਹਮ। ਗਹੀ = ਫੜੀ। ਹਰਿ ਰਾਇ = ਪ੍ਰਭੂ ਪਾਤਿਸ਼ਾਹ।(ਜਿਸ ਮਨੁੱਖ ਨੇ) ਪ੍ਰਭੂ ਪਾਤਿਸ਼ਾਹ ਦਾ ਆਸਰਾ ਲਿਆ, (ਉਸ ਦੇ) ਸਾਰੇ ਦੁੱਖ ਨਾਸ ਹੋ ਗਏ, (ਉਸ ਦੇ ਅੰਦਰੋਂ ਹਰੇਕ ਕਿਸਮ ਦਾ) ਸਹਮ ਦੂਰ ਹੋ ਗਿਆ।
 
मनि चिंदे फल पाइआ नानक हरि गुन गाइ ॥१७॥
Man cẖinḏe fal pā▫i▫ā Nānak har gun gā▫e. ||17||
I have obtained the fruits of my mind's desires, O Nanak, singing the Glorious Praises of the Lord. ||17||
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਨੇ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।
ਮਨਿ = ਮਨ ਵਿਚ। ਚਿੰਦੇ = ਚਿਤਵੇ ਹੋਏ। ਨਾਨਕ = ਹੇ ਨਾਨਕ! ਗਾਇ = ਗਾ ਕੇ ॥੧੭॥ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਕੇ (ਉਸ ਨੇ ਆਪਣੇ) ਮਨ ਵਿਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ॥੧੭॥
 
पउड़ी ॥
Pa▫oṛī.
Pauree:
ਪਉੜੀ!
xxxਪਉੜੀ
 
कोई गावै को सुणै कोई करै बीचारु ॥
Ko▫ī gāvai ko suṇai ko▫ī karai bīcẖār.
Some sing, some listen, and some contemplate;
ਕੋਈ ਜਣਾ ਹਰੀ ਦੇ ਨਾਮ ਨੂੰ ਗਾਇਨ ਕਰੇ, ਕੋਈ ਜਣਾ ਸੁਣੇ, ਕੋਈ ਜਣਾ ਸੋਚੇ ਸਮਝੇ,
ਕੋਈ = ਜਿਹੜਾ ਕੋਈ ਮਨੁੱਖ। ਕੋ = ਜਿਹੜਾ ਕੋਈ ਮਨੁੱਖ। ਬੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣ) ਗਾਂਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦਾ ਹੈ,
 
को उपदेसै को द्रिड़ै तिस का होइ उधारु ॥
Ko upḏesai ko ḏariṛai ṯis kā ho▫e uḏẖār.
some preach, and some implant the Name within; this is how they are saved.
ਕੋਈ ਜਣਾ ਪਰਚਾਰੇ ਅਤੇ ਕੋਈ ਜਣਾ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰੇ, ਉਸ ਦਾ ਤੱਤਪਰ ਪਾਰ ਉਤਾਰਾ ਹੋ ਜਾਵੇਗਾ।
ਉਪਦੇਸੈ = ਹੋਰਨਾਂ ਨੂੰ ਉਪਦੇਸ਼ ਕਰਦਾ ਹੈ। ਦ੍ਰਿੜੈ = (ਆਪਣੇ ਮਨ ਵਿਚ) ਪੱਕਾ ਕਰਦਾ ਹੈ। ਤਿਸ ਕਾ = {ਲਫ਼ਜ਼ 'ਤਿਸ' ਦਾ ਅਖ਼ੀਰਲਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਉਧਾਰੁ = (ਪਾਪਾਂ, ਕਿਲਬਿਖਾਂ ਤੋਂ) ਬਚਾਉ।ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ ਆਪਣੇ) ਮਨ ਵਿੱਚ ਵਸਾਂਦਾ ਹੈ, ਜੇਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦਾ ਹੋਰਨਾਂ ਨੂੰ) ਉਪਦੇਸ਼ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।
 
किलबिख काटै होइ निरमला जनम जनम मलु जाइ ॥
Kilbikẖ kātai ho▫e nirmalā janam janam mal jā▫e.
Their sinful mistakes are erased, and they become pure; the filth of countless incarnations is washed away.
ਉਸ ਦੇ ਪਾਪ ਮਿਟ ਜਾਣਗੇ ਉਹ ਸਾਫ ਸੁਥਰਾ ਹੋ ਜਾਵੇਗਾ ਅਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਧੋਤੀ ਜਾਏਗੀ।
ਕਿਲਬਿਖ = ਪਾਪ। ਕਾਟੈ = ਕੱਟ ਲੈਂਦਾ ਹੈ। ਨਿਰਮਲਾ = ਪਵਿਤ੍ਰ (ਜੀਵਨ ਵਾਲਾ)। ਮਲੁ = (ਕੀਤੇ ਵਿਕਾਰਾਂ ਦੀ) ਮੈਲ। ਜਾਇ = ਦੂਰ ਹੋ ਜਾਂਦੀ ਹੈ।ਉਹ ਮਨੁੱਖ (ਆਪਣੇ ਅੰਦਰੋਂ) ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ (ਦੇ ਕੀਤੇ ਹੋਏ ਵਿਕਾਰਾਂ) ਦੀ ਮੈਲ (ਉਸ ਦੇ ਅੰਦਰੋਂ) ਦੂਰ ਹੋ ਜਾਂਦੀ ਹੈ।
 
हलति पलति मुखु ऊजला नह पोहै तिसु माइ ॥
Halaṯ palaṯ mukẖ ūjlā nah pohai ṯis mā▫e.
In this world and the next, their faces shall be radiant; they shall not be touched by Maya.
ਇਸ ਜਹਾਨ ਤੇ ਪ੍ਰਲੋਕ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ ਅਤੇ ਮਾਇਆ ਉਸ ਉਤੇ ਅਸਰ ਨਹੀਂ ਕਰੇਗੀ।
ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਰੌਸ਼ਨ। ਪੋਹੈ = ਆਪਣਾ ਜ਼ੋਰ ਪਾ ਸਕਦੀ। ਮਾਇ = ਮਾਇਆ।ਇਸ ਲੋਕ ਵਿਚ (ਭੀ ਉਸ ਦਾ) ਮੂੰਹ ਰੌਸ਼ਨ ਰਹਿੰਦਾ ਹੈ (ਕਿਉਂਕਿ) ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
 
सो सुरता सो बैसनो सो गिआनी धनवंतु ॥
So surṯā so baisno so gi▫ānī ḏẖanvanṯ.
They are intuitively wise, and they are Vaishnaavs, worshippers of Vishnu; they are spiritually wise, wealthy and prosperous.
ਉਹ ਸਿਆਣਾ ਬੰਦਾ ਹੈ, ਉਹ ਹੀ ਮਾਸ-ਤਿਆਗੀ, ਉਹ ਹੀ ਗਿਆਨਵਾਨ ਤੇ ਧਨਾਢ।
ਸੁਰਤਾ = ਜਿਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ। ਬੈਸਨੋ = ਸੁੱਚੇ ਆਚਰਨ ਵਾਲਾ ਭਗਤ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਉਹ ਸੁੱਚੇ ਆਚਰਨ ਵਾਲਾ ਹੈ; ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ ਹੈ, ਉਹ (ਅਸਲ) ਧਨਾਢ ਹੈ;
 
सो सूरा कुलवंतु सोइ जिनि भजिआ भगवंतु ॥
So sūrā kulvanṯ so▫e jin bẖaji▫ā bẖagvanṯ.
They are spiritual heroes, of noble birth, who vibrate upon the Lord God.
ਓਹੀ ਸੂਰਮਾ ਅਤੇ ਓਹੀ ਉਚੇ ਖਾਨਦਾਨ ਦਾ ਹੈ, ਜਿਸ ਨੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕੀਤਾ ਹੈ।
ਸੂਰਾ = (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ) ਸੂਰਮਾ। ਕੁਲਵੰਤੁ = ਉੱਚੀ ਕੁਲ ਵਾਲਾ। ਜਿਨਿ = ਜਿਸ (ਮਨੁੱਖ ਨੇ)। ਭਗਵੰਤੁ = ਭਗਵਾਨ।ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ; ਉਹੀ ਉੱਚੀ ਕੁਲ ਵਾਲਾ ਹੈ; ਉਹ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ।
 
खत्री ब्राहमणु सूदु बैसु उधरै सिमरि चंडाल ॥
Kẖaṯrī barāhmaṇ sūḏ bais uḏẖrai simar cẖandāl.
The Kshatriyas, the Brahmins, the low-caste Soodras, the Vaisha workers and the outcast pariahs are all saved,
ਸਿਪਾਹੀ, ਪ੍ਰਚਾਰਕ, ਕਮੀਣ, ਜਿਮੀਦਾਰ ਅਤੇ ਨਿਖਿਧ ਜਾਤਾਂ ਵਾਲੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਤਰ ਜਾਂਦੇ ਹਨ।
ਸੂਦੁ = ਸ਼ੂਦਰ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਿਮਰਿ = ਸਿਮਰ ਕੇ।(ਕੋਈ) ਖੱਤਰੀ (ਹੋਵੇ, ਕੋਈ) ਬ੍ਰਾਹਮਣ (ਹੋਵੇ; ਕੋਈ) ਸ਼ੂਦਰ (ਹੋਵੇ; ਕੋਈ) ਵੈਸ਼ (ਹੋਵੇ; ਕੋਈ) ਚੰਡਾਲ (ਹੋਵੇ; ਕਿਸੇ ਭੀ ਵਰਨ ਦਾ ਹੋਵੇ; ਪਰਮਾਤਮਾ ਦਾ ਨਾਮ) ਸਿਮਰ ਕੇ (ਉਹ ਵਿਕਾਰਾਂ ਤੋਂ) ਬਚ ਜਾਂਦਾ ਹੈ।
 
जिनि जानिओ प्रभु आपना नानक तिसहि रवाल ॥१७॥
Jin jāni▫o parabẖ āpnā Nānak ṯisėh ravāl. ||17||
meditating on the Lord. Nanak is the dust of the feet of those who know his God. ||17||
ਨਾਨਕ, ਉਸ ਦੇ ਪੈਰਾ ਦੀ ਧੂੜ ਹੈ, ਜੋ ਆਪਣੇ ਸੁਆਮੀ ਨੂੰ ਜਾਣਦਾ ਹੈ।
ਜਾਨਿਓ = ਡੂੰਘੀ ਸਾਂਝ ਪਾਈ। ਤਿਸਹਿ ਰਵਾਲ = ਉਸ ਦੀ ਚਰਨ-ਧੂੜ (ਮੰਗਦਾ ਹੈ) ॥੧੭॥ਜਿਸ (ਭੀ ਮਨੁੱਖ) ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ (ਮੰਗਦਾ ਹੈ) ॥੧੭॥
 
गउड़ी की वार महला ४ ॥
Ga▫oṛī kī vār mėhlā 4.
Vaar In Gauree, Fourth Mehl:
ਗਉੜੀ ਦੀ ਵਾਰ ਚੋਥੀ ਪਾਤਸ਼ਾਹੀ।
xxxਰਾਗ ਗਉੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ 'ਵਾਰ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सलोक मः ४ ॥
Salok mėhlā 4.
Shalok Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
सतिगुरु पुरखु दइआलु है जिस नो समतु सभु कोइ ॥
Saṯgur purakẖ ḏa▫i▫āl hai jis no samaṯ sabẖ ko▫e.
The True Guru, the Primal Being, is kind and compassionate; all are alike to Him.
ਮਿਹਰਬਾਨ ਹੈ, ਵੱਡਾ ਸੱਚਾ ਗੁਰੂ, ਜਿਸ ਲਈ ਸਾਰੇ ਇਕੋ ਜੇਹੇ ਹਨ।
ਸਮਤੁ = ਇਕੋ ਜਿਹਾ।ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ।
 
एक द्रिसटि करि देखदा मन भावनी ते सिधि होइ ॥
Ėk ḏarisat kar ḏekẖ▫ḏā man bẖāvnī ṯe siḏẖ ho▫e.
He looks upon all impartially; with pure faith in the mind, He is obtained.
ਉਹ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦਾ ਹੈ, ਪ੍ਰੰਤੂ ਚਿੱਤ ਦੀ ਸ਼ਰਧਾ ਨਾਲ ਉਹ ਪਾਇਆ ਜਾਂਦਾ ਹੈ।
ਦ੍ਰਿਸ਼ਟਿ = ਨਜ਼ਰ। ਭਾਵਨੀ = ਸ਼ਰਧਾ। ਸਿਧਿ = ਸਫਲਤਾ।ਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ)।
 
सतिगुर विचि अम्रितु है हरि उतमु हरि पदु सोइ ॥
Saṯgur vicẖ amriṯ hai har uṯam har paḏ so▫e.
The Ambrosial Nectar is within the True Guru; He is exalted and sublime, of Godly status.
ਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।
ਹਰਿ ਪਦੁ = ਹਰੀ ਨਾਲ ਮਿਲਾਪਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ,
 
नानक किरपा ते हरि धिआईऐ गुरमुखि पावै कोइ ॥१॥
Nānak kirpā ṯe har ḏẖi▫ā▫ī▫ai gurmukẖ pāvai ko▫e. ||1||
O Nanak, by His Grace, one meditates on the Lord; the Gurmukhs obtain Him. ||1||
ਨਾਨਕ ਗੁਰੂ ਦੀ ਦਇਆ ਦੁਆਰਾ ਵਾਹਿਗੁਰੂ ਸਿਮਰਿਆ ਜਾਂਦਾ ਹੈ, ਵਿਰਲੇ ਗੁਰੂ-ਸਵਾਰੇ ਹੀ ਸਾਹਿਬ ਨੂੰ ਪ੍ਰਾਪਤ ਹੁੰਦੇ ਹਨ।
xxx ॥੧॥(ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
हउमै माइआ सभ बिखु है नित जगि तोटा संसारि ॥
Ha▫umai mā▫i▫ā sabẖ bikẖ hai niṯ jag ṯotā sansār.
Egotism and Maya are total poison; in these, people continually suffer loss in this world.
ਸਵੈ-ਹੰਗਤਾ ਤੇ ਧਨ-ਦੌਲਤ ਸਮੁਹ ਜ਼ਹਿਰ ਹਨ। ਉਨ੍ਹਾਂ ਨਾਲ ਜੁੜ ਕੇ, ਬੰਦਾ ਇਸ ਜਹਾਨ ਅੰਦਰ, ਹਮੇਸ਼ਾਂ ਨੁਕਸਾਨ ਉਠਾਉਂਦਾ ਹੈ।
ਬਿਖੁ = ਜ਼ਹਿਰ।ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ।
 
लाहा हरि धनु खटिआ गुरमुखि सबदु वीचारि ॥
Lāhā har ḏẖan kẖati▫ā gurmukẖ sabaḏ vīcẖār.
The Gurmukh earns the profit of the wealth of the Lord's Name, contemplating the Word of the Shabad.
ਨਾਮ ਦਾ ਚਿੰਤਨ ਕਰਨ ਦੁਆਰਾ ਗੁਰੂ-ਸਮਰਪਣ ਵਾਹਿਗੁਰੂ ਦੀ ਦੌਲਤ ਦਾ ਨਫ਼ਾ ਕਮਾ ਲੈਦਾ ਹੈ।
xxxਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ),
 
हउमै मैलु बिखु उतरै हरि अम्रितु हरि उर धारि ॥
Ha▫umai mail bikẖ uṯrai har amriṯ har ur ḏẖār.
The poisonous filth of egotism is removed, when one enshrines the Ambrosial Name of the Lord within the heart.
ਰੱਬ ਅਤੇ ਰੱਬ ਦੇ ਸੁਧਾਰਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੰਕਾਰ ਦੀ ਗੰਦਗੀ ਦੀ ਜ਼ਹਿਰ ਲਹਿ ਜਾਂਦੀ ਹੈ।
ਉਰ = ਹਿਰਦਾ।ਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ।