Sri Guru Granth Sahib Ji

Ang: / 1430

Your last visited Ang:

सभि कारज तिन के सिधि हहि जिन गुरमुखि किरपा धारि ॥
Sabẖ kāraj ṯin ke siḏẖ hėh jin gurmukẖ kirpā ḏẖār.
All the Gurmukh's affairs are brought to perfect completion; the Lord has showered him with His Mercy.
ਜਿਨ੍ਹਾਂ ਉਤੇ ਮੁਖੀ ਗੁਰੂ ਜੀ ਮਿਹਰ ਕਰਦੇ ਹਨ, ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
ਸਿਧ = ਸਫਲ, (ਸਿਧਿ = ਸਫਲਤਾ)।(ਇਹ ਨਾਮ ਦੀ ਦਾਤਿ ਪ੍ਰਭੂ ਦੇ ਹੱਥ ਹੈ), ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। (ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਵਣਜ ਵਿਚ ਘਾਟਾ ਨਹੀਂ ਪੈਂਦਾ),
 
नानक जो धुरि मिले से मिलि रहे हरि मेले सिरजणहारि ॥२॥
Nānak jo ḏẖur mile se mil rahe har mele sirjaṇhār. ||2||
O Nanak, one who meets the Primal Lord remains blended with the Lord, the Creator Lord. ||2||
ਨਾਨਕ, ਜਿਨ੍ਹਾਂ ਨੂੰ ਵਾਹਿਗੁਰੂ ਕਰਤਾਰ ਜੋੜਦਾ ਹੈ, ਉਹ ਆਦਿ ਸਾਹਿਬ ਨੂੰ ਮਿਲ ਪੈਦੇ ਹਨ ਅਤੇ ਉਸ ਨਾਲ ਅਭੇਦ ਹੋਏ ਰਹਿੰਦੇ ਹਨ।
ਸਿਰਜਣਹਾਰਿ = ਸਿਰਜਣਹਾਰਿ ਨੇ ॥੨॥(ਪਰ) ਹੇ ਨਾਨਕ! ਪ੍ਰਭੂ ਨੂੰ ਉਹੀ ਮਿਲੇ ਹਨ; ਜੋ ਦਰਗਾਹ ਤੋਂ ਮਿਲੇ ਹਨ, ਤੇ ਜਿਨ੍ਹਾਂ ਨੂੰ ਸਿਰਜਣਹਾਰ ਹਰੀ ਨੇ ਆਪ ਮੇਲਿਆ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू सचा साहिबु सचु है सचु सचा गोसाई ॥
Ŧū sacẖā sāhib sacẖ hai sacẖ sacẖā gosā▫ī.
You are True, O True Lord and Master. You are the Truest of the True, O Lord of the World.
ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸਚਿਆਰਾ ਦਾ ਪਰਮ ਸਚਿਆਰ ਤੂੰ ਹੈ, ਹੇ ਸ੍ਰਿਸ਼ਟੀ ਦੇ ਸੁਆਮੀ!
ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਗੋਸਾਈ = ਧਰਤੀ ਦਾ ਖ਼ਸਮ।ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ ਤੇ ਪ੍ਰਿਥਵੀ ਦਾ ਸੱਚਾ ਸਾਈਂ ਹੈਂ,
 
तुधुनो सभ धिआइदी सभ लगै तेरी पाई ॥
Ŧuḏẖuno sabẖ ḏẖi▫ā▫iḏī sabẖ lagai ṯerī pā▫ī.
Everyone meditates on You; everyone falls at Your Feet.
ਹਰ ਕੋਈ ਤੈਨੂੰ ਆਰਾਧਦਾ ਹੈ। ਸਾਰੇ ਤੇਰੇ ਪੈਰੀ ਪੈਦੇ ਹਨ।
ਪਾਈ = ਪੈਰਾਂ ਤੇ, ਚਰਨਾਂ ਤੇ।ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਅ-ਜੰਤ ਤੇਰੇ ਅਗੇ ਸਿਰ ਨਿਵਾਉਂਦੇ ਹਨ।
 
तेरी सिफति सुआलिउ सरूप है जिनि कीती तिसु पारि लघाई ॥
Ŧerī sifaṯ su▫āli▫o sarūp hai jin kīṯī ṯis pār lagẖā▫ī.
Your Praises are graceful and beautiful; You save those who speak them.
ਤੇਰੀ ਕੀਰਤੀ ਸੁਹਣੀ ਅਤੇ ਸੁੰਦਰਤਾ ਦਾ ਘਰ ਹੈ। ਜੋ ਇਸ ਨੂੰ ਕਰਦਾ ਹੈ, ਉਸ ਨੂੰ ਤੂੰ ਤਾਰ ਦਿੰਦਾ ਹੈ।
ਸੁਆਲਿਓ = ਸੋਹਣੀ (ਸੁਆਲਿਉ = ਸੋਹਣਾ)।ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜਿਸ ਨੇ ਕੀਤੀ ਹੈ, ਉਸ ਨੂੰ (ਸੰਸਾਰ-ਸਾਗਰ ਤੋਂ) ਪਾਰ ਉਤਾਰਦੀ ਹੈ।
 
गुरमुखा नो फलु पाइदा सचि नामि समाई ॥
Gurmukẖā no fal pā▫iḏā sacẖ nām samā▫ī.
You reward the Gurmukhs, who are absorbed in the True Name.
ਧਰਮਾਤਮਾ ਪੁਰਸ਼ਾਂ ਨੂੰ ਤੂੰ ਸਿਲਾ ਬਖਸ਼ਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੇ ਹਨ।
ਨਾਮਿ = ਨਾਮ ਵਿਚਹੇ ਪ੍ਰਭੂ! ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ; ਤੂੰ ਉਹਨਾਂ ਦੀ ਘਾਲ (ਸਿਫ਼ਤਿ-ਸਾਲਾਹ ਕਰਨ ਦੀ ਘਾਲ) ਸਫਲ ਕਰਦਾ ਹੈਂ, ਤੇਰੇ ਸੱਚੇ ਨਾਮ ਵਿਚ ਉਹ ਲੀਨ ਹੋ ਜਾਂਦੇ ਹਨ।
 
वडे मेरे साहिबा वडी तेरी वडिआई ॥१॥
vade mere sāhibā vadī ṯerī vadi▫ā▫ī. ||1||
O my Great Lord and Master, great is Your glorious greatness. ||1||
ਹੇ ਮੇਰੇ ਮਹਾਨ ਮਾਲਕ! ਮਹਾਨ ਹੈ ਤੇਰੀ ਮਹਾਨਤਾ।
xxx ॥੧॥ਹੇ ਮੇਰੇ ਮਾਲਿਕ (ਪ੍ਰਭੂ! ਜਿਹਾ) ਤੂੰ ਆਪ ਹੈਂ (ਤਿਹੀ) ਤੇਰੀ ਵਡਿਆਈ (ਭੀ) ਵੱਡੀ (ਭਾਵ, ਵੱਡੇ ਗੁਣ ਪੈਦਾ ਕਰਨ ਵਾਲੀ) ਹੈ ॥੧॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਪਾਤਸ਼ਾਹੀ ਚੋਥੀ।
xxxXXX
 
विणु नावै होरु सलाहणा सभु बोलणु फिका सादु ॥
viṇ nāvai hor salāhṇā sabẖ bolaṇ fikā sāḏ.
Without the Name, all other praise and speech is insipid and tasteless.
ਨਾਮ ਬਿਨਾ ਕਿਸੇ ਹੋਰਸ ਦੀ ਪਰਸੰਸਾ ਕਰਨਾ ਅਤੇ ਹੋਰ ਸਾਰੀ ਗੱਲ ਬਾਤ ਦਾ ਸੁਆਦ ਫਿੱਕਾ ਹੈ।
ਸਾਦੁ = ਸੁਆਦ, ਚਸਕਾ। ਫਿਕਾ ਸਾਦੁ = ਵਿਅਰਥ ਚਸਕਾ।ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ-ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ)।
 
मनमुख अहंकारु सलाहदे हउमै ममता वादु ॥
Manmukẖ ahaʼnkār salāhḏe ha▫umai mamṯā vāḏ.
The self-willed manmukhs praise their own egos; their attachment to egotism is useless.
ਆਪ-ਹੁਦਰੇ ਆਪਣੇ ਗ਼ਰੂਰ ਨੂੰ ਵਡਿਆਉਂਦੇ ਹਨ, ਪ੍ਰੰਤੂ ਫਜੂਲ ਹੈ ਸਵੈ-ਹੰਗਤਾ ਦਾ ਮੋਹ।
ਸਲਾਹਦੇ = ਚੰਗਾ ਸਮਝਦੇ ਹਨ। ਮਮਤਾ = ਅਪਣੱਤ। ਵਾਦੁ = ਝਗੜਾ, ਝੰਬੇਲਾ, ਲੰਮੀਆਂ ਗੱਲਾਂ।ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਭਾਵ ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ।
 
जिन सालाहनि से मरहि खपि जावै सभु अपवादु ॥
Jin sālāhan se marėh kẖap jāvai sabẖ apvāḏ.
Those whom they praise, die; they all waste away in conflict.
ਜਿਨ੍ਹਾਂ ਦੀ ਉਹ ਤਾਰੀਫ ਕਰਦੇ ਹਨ, ਉਹ ਮਰ ਜਾਂਦੇ ਹਨ। ਉਹ ਸਾਰੇ ਬਖੇੜਿਆਂ ਅੰਦਰ ਖੁਰ ਜਾਂਦੇ ਹਨ।
ਅਪਵਾਦੁ = ਝਗੜਾ, ਕੋਝਾ ਝਗੜਾ।ਉਹ ਜਿਨ੍ਹਾਂ ਦੀ ਸਿਫ਼ਤ ਕਰਦੇ ਹਨ, ਉਹ ਖਪ ਕੇ ਮਰ ਜਾਂਦੇ ਹਨ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ।
 
जन नानक गुरमुखि उबरे जपि हरि हरि परमानादु ॥१॥
Jan Nānak gurmukẖ ubre jap har har parmānāḏ. ||1||
O servant Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||
ਹੇ ਨਫਰ ਨਾਨਕ, ਪਰਮ ਪਰਸੰਨਤਾ ਸਰੂਪ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਕੇ ਧਰਮਾਤਮਾ ਬਚ ਗਏ ਹਨ।
ਪਰਮਾਨਾਦੁ = ਪਰਮ-ਅਨੰਦ ਹਰੀ ॥੧॥ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ ॥੧॥
 
मः ४ ॥
Mėhlā 4.
Fourth Mehl:
ਪਾਤਸ਼ਾਹੀ ਚੋਥੀ।
xxxXXX
 
सतिगुर हरि प्रभु दसि नामु धिआई मनि हरी ॥
Saṯgur har parabẖ ḏas nām ḏẖi▫ā▫ī man harī.
O True Guru, tell me of my Lord God, that I may meditate on the Naam within my mind.
ਮੇਰੇ ਸੱਚੇ ਗੁਰੂ ਜੀ, ਮੈਨੂੰ ਸੁਆਮੀ ਮਾਲਕ ਦਾ ਪਤਾ ਦੇ, ਤਾਂ ਜੋ ਆਪਣੇ ਚਿੱਤ ਅੰਦਰ ਮੈਂ ਉਸ ਦੇ ਨਾਮ ਦਾ ਆਰਾਧਨ ਕਰਾਂ।
ਸਤਿਗੁਰ = ਹੇ ਸਤਿਗੁਰੂ! ਧਿਆਈ = ਮੈਂ ਧਿਆਵਾਂ। ਮਨਿ = ਮਨ ਵਿਚ।ਹੇ ਸਤਿਗੁਰੂ! ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ (ਜਿਸ ਕਰਕੇ) ਮੈਂ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ ਸਕਾਂ।
 
नानक नामु पवितु हरि मुखि बोली सभि दुख परहरी ॥२॥
Nānak nām paviṯ har mukẖ bolī sabẖ ḏukẖ parharī. ||2||
O Nanak, the Lord's Name is sacred and pure; chanting it, all my pain has been taken away. ||2||
ਆਪਣੇ ਮੂੰਹ ਨਾਲ ਵਾਹਿਗੁਰੂ ਦੇ ਪਵਿੱਤ੍ਰ ਨਾਮ ਦਾ ਉਚਾਰਨ ਕਰਕੇ ਹੇ ਨਾਨਕ! ਮੈਂ ਆਪਣੇ ਸਾਰੇ ਦੁਖੜੇ ਨਾਸ ਕਰਾਂ।
ਮੁਖਿ = ਮੂੰਹੋਂ। ਪਰਹਰੀ = ਮੈਂ ਦੂਰ ਕਰਾਂ ॥੨॥ਹੇ ਨਾਨਕ! ਪ੍ਰਭੂ ਦਾ ਨਾਮ ਪਵਿੱਤ੍ਰ ਹੈ (ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਭੀ) ਮੂੰਹੋਂ ਉਚਾਰਨ ਕਰ ਕੇ (ਆਪਣੇ) ਸਾਰੇ ਦੁੱਖ ਦੂਰ ਕਰ ਲਵਾਂ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू आपे आपि निरंकारु है निरंजन हरि राइआ ॥
Ŧū āpe āp nirankār hai niranjan har rā▫i▫ā.
You Yourself are the Formless Lord, the Immaculate Lord, our Sovereign King.
ਹੇ ਮੇਰੇ ਨਿਰ-ਸਰੂਪ! ਪਵਿੱਤ੍ਰ ਵਾਹਿਗੁਰੂ ਪਾਤਸ਼ਾਹ ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਨਿਰੰਕਾਰੁ = ਅਕਾਰ-ਰਹਿਤ। ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰੀ!ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ।
 
जिनी तू इक मनि सचु धिआइआ तिन का सभु दुखु गवाइआ ॥
Jinī ṯū ik man sacẖ ḏẖi▫ā▫i▫ā ṯin kā sabẖ ḏukẖ gavā▫i▫ā.
Those who meditate on You, O True Lord with one-pointed mind, are rid of all their pain.
ਜੋ ਇੱਕ ਚਿੱਤ ਨਾਲ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸੁਆਮੀ! ਉਨ੍ਹਾਂ ਦੇ ਤੂੰ ਸਾਰੇ ਦੁਖੜੇ ਦੂਰ ਕਰ ਦਿੰਦਾ ਹੈ।
xxxਹੇ ਸੱਚੇ (ਸਾਈਂ)! ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰਾ ਸਿਮਰਨ ਕੀਤਾ ਹੈ, ਉਹਨਾਂ ਦਾ ਤੂੰ ਸਭ ਦੁੱਖ ਦੂਰ ਕਰ ਦਿੱਤਾ ਹੈ।
 
तेरा सरीकु को नाही जिस नो लवै लाइ सुणाइआ ॥
Ŧerā sarīk ko nāhī jis no lavai lā▫e suṇā▫i▫ā.
You have no equal, next to whom I might sit and speak of You.
ਤੇਰੇ ਬਰਾਬਰ ਦੇ ਰੁਤਬੇ ਵਾਲਾ, ਕੋਈ ਨਹੀਂ। ਜਿਸ ਨੂੰ ਕੋਲ ਬਹਾ ਕੇ ਮੈਂ ਤੇਰਾ ਜ਼ਿਕਰ ਕਰਾਂ।
ਲਵੈ ਲਾਇ = ਬਰਾਬਰੀ ਦੇ ਕੇ।(ਸੰਸਾਰ ਵਿਚ) ਤੇਰਾ ਸ਼ਰੀਕ ਕੋਈ ਨਹੀਂ ਜਿਸ ਨੂੰ ਬਰਾਬਰੀ ਦੇ ਕੇ (ਤੇਰੇ ਵਰਗਾ) ਆਖੀਏ।
 
तुधु जेवडु दाता तूहै निरंजना तूहै सचु मेरै मनि भाइआ ॥
Ŧuḏẖ jevad ḏāṯā ṯūhai niranjanā ṯūhai sacẖ merai man bẖā▫i▫ā.
You are the only Giver as great as Yourself. You are Immaculate; O True Lord, you are pleasing to my mind.
ਹੇ ਪਵਿੱਤ੍ਰ ਪ੍ਰਭੂ! ਤੇਰੇ ਜਿੱਡਾ ਵੱਡਾ ਦਾਤਾਰ ਤੂੰ ਹੀ ਹੈ। ਤੂੰ ਹੇ ਸਤਿਪੁਰਖ ਮੇਰੇ ਚਿੱਤ ਨੂੰ ਚੰਗਾ ਲਗਦਾ ਹੈਂ।
ਸਚੁ = ਸਦਾ-ਥਿਰ ਰਹਿਣ ਵਾਲੀ।ਹੇ ਮਾਇਆ ਤੋਂ ਰਹਿਤ ਸੱਚੇ ਹਰੀ! ਤੇਰੇ ਜੇਡਾ ਤੂੰ ਆਪ ਹੀ ਦਾਤਾ ਹੈਂ, ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ।
 
सचे मेरे साहिबा सचे सचु नाइआ ॥२॥
Sacẖe mere sāhibā sacẖe sacẖ nā▫i▫ā. ||2||
O my True Lord and Master, Your Name is the Truest of the True. ||2||
ਹੇ ਮੇਰੇ ਸੱਚੇ ਸੁਆਮੀ! ਸੱਚਿਆ ਦਾ ਸ਼ਰੋਮਣੀ ਸੱਚਾ ਹੈ ਤੇਰਾ ਨਾਮ।
ਨਾਇਆ = ਨਾਈ, ਵਡਿਆਈ ॥੨॥ਹੇ ਮੇਰੇ ਸੱਚੇ ਸਾਹਿਬ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੨॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मन अंतरि हउमै रोगु है भ्रमि भूले मनमुख दुरजना ॥
Man anṯar ha▫umai rog hai bẖaram bẖūle manmukẖ ḏurjanā.
Deep within the mind is the disease of ego; the self-willed manmukhs, the evil beings, are deluded by doubt.
ਮੰਦੇ ਪ੍ਰਤੀਕੂਲ ਪੁਰਸ਼ਾਂ ਦੇ ਹਿਰਦੇ ਅੰਦਰ ਹੰਕਾਰ ਦੀ ਬੀਮਾਰੀ ਹੈ ਅਤੇ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
xxxਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ।
 
नानक रोगु गवाइ मिलि सतिगुर साधू सजना ॥१॥
Nānak rog gavā▫e mil saṯgur sāḏẖū sajnā. ||1||
O Nanak, this disease is eradicated, only when one meets the True Guru, our Holy Friend. ||1||
ਨਾਨਕ, ਸੰਤ ਸਰੂਪ ਸੱਚੇ ਗੁਰੂ ਮਿਤ੍ਰ ਨੂੰ ਭੇਟਣ ਦੁਆਰਾ ਉਹ ਬੀਮਾਰੀ ਜੜ੍ਹੋ ਮੁਕਾ ਲੈਂਦੇ ਹਨ।
xxxxxx ॥੧॥ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀਂ।
xxxXXX
 
मनु तनु रता रंग सिउ गुरमुखि हरि गुणतासु ॥
Man ṯan raṯā rang si▫o gurmukẖ har guṇṯās.
The mind and body of the Gurmukh are imbued with the Love of the Lord, the Treasure of Virtue.
ਪਵਿੱਤ੍ਰ ਪੁਰਸ਼ ਦੀ ਆਤਮਾ ਤੇ ਦੇਹਿ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।
ਰੰਗ ਸਿਉ = ਪ੍ਰੇਮ ਨਾਲ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ।ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਤੇ ਸਰੀਰ ਗੁਣ-ਨਿਧਾਨ ਹਰੀ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹੈ।
 
जन नानक हरि सरणागती हरि मेले गुर साबासि ॥२॥
Jan Nānak har sarṇāgaṯī har mele gur sābās. ||2||
Servant Nanak has taken to the Sanctuary of the Lord. Hail to the Guru, who has united me with the Lord. ||2||
ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ। ਸੁਬਹਾਨ ਹਨ ਗੁਰੂ ਜੀ, ਜਿਨ੍ਹਾਂ ਨੇ ਉਸ ਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
ਗੁਰ ਸਾਬਾਸਿ = ਗੁਰੂ ਵਲੋਂ ਸ਼ਾਬਾਸ਼ੇ, ਗੁਰੂ ਦੀ ਥਾਪਣਾ ॥੨॥ਹੇ ਨਾਨਕ! ਜਿਸ ਜਨ ਨੂੰ ਸਤਿਗੁਰੂ ਦੀ ਥਾਪਣਾ ਮਿਲਦੀ ਹੈ, ਪ੍ਰਭੂ ਦੀ ਸ਼ਰਣੀ ਪਏ ਉਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮੇਲ ਲੈਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू करता पुरखु अगमु है किसु नालि तू वड़ीऐ ॥
Ŧū karṯā purakẖ agamm hai kis nāl ṯū vaṛī▫ai.
You are the Personification of Creativity, the Inaccessible Lord. With whom should I compare You?
ਤੂੰ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ ਹੈ। ਮੈਂ ਮੇਰੀ ਕੀਹਦੇ ਨਾਲ ਤੁਲਨਾ ਦੇਵਾਂ?
ਪੁਰਖੁ = ਸਭ ਵਿਚ ਵਿਆਪਕ। ਵੜੀਐ = ਤੁਲਨਾ ਦੇਈਏ।ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਰਚਨ ਵਾਲਾ ਹੈਂ, (ਸ੍ਰਿਸ਼ਟੀ ਵਿਚ) ਵਿਆਪਕ ਹੈਂ (ਤੇ ਫੇਰ ਭੀ) ਪਹੁੰਚ ਤੋਂ ਪਰੇ ਹੈਂ। ਕਿਸੇ ਦੇ ਨਾਲ ਤੈਨੂੰ ਤੁਲਨਾ ਨਹੀਂ ਦੇ ਸਕੀਦੀ।
 
तुधु जेवडु होइ सु आखीऐ तुधु जेहा तूहै पड़ीऐ ॥
Ŧuḏẖ jevad ho▫e so ākẖī▫ai ṯuḏẖ jehā ṯūhai paṛī▫ai.
If there was anyone else as great as You, I would name him; You alone are like Yourself.
ਜੇਕਰ ਕੋਈ ਤੇਰੇ ਜਿੱਡਾ ਵੱਡਾ ਹੋਵੇ, ਤਾਂ ਮੈਂ ਉਸ ਦਾ ਨਾਮ ਲਵਾਂ। ਤੇਰੇ ਵਰਗਾ ਕੇਵਲ ਤੂੰ ਹੀ ਆਖਿਆ ਜਾਂਦਾ ਹੈ।
xxxਕਿਸ ਦਾ ਨਾਮ ਲਈਏ? ਤੇਰੇ ਜੇਡਾ ਹੋਰ ਕੋਈ ਨਹੀਂ, ਤੈਨੂੰ ਹੀ ਤੇਰੇ ਜਿਹਾ ਆਖ ਸਕਦੇ ਹਾਂ।
 
तू घटि घटि इकु वरतदा गुरमुखि परगड़ीऐ ॥
Ŧū gẖat gẖat ik varaṯḏā gurmukẖ pargaṛī▫ai.
You are the One, permeating each and every heart; You are revealed to the Gurmukh.
ਹਰ ਦਿਲ ਅੰਦਰ ਤੂੰ ਇਕਸਾਰ ਰਮ ਰਿਹਾ ਹੈ। ਗੁਰਾਂ ਦੇ ਰਾਹੀਂ ਤੂੰ ਪਰਗਟ ਹੁੰਦਾ ਹੈ।
xxx(ਹੇ ਹਰੀ!) ਤੂੰ ਹਰ ਇਕ ਸਰੀਰ ਵਿਚ ਵਿਆਪਕ ਹੈਂ, (ਪਰ ਇਹ ਗੱਲ) ਉਹਨਾਂ ਤੇ ਪਰਗਟ (ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ (ਹੁੰਦੇ ਹਨ)।
 
तू सचा सभस दा खसमु है सभ दू तू चड़ीऐ ॥
Ŧū sacẖā sabẖas ḏā kẖasam hai sabẖ ḏū ṯū cẖaṛī▫ai.
You are the True Lord and Master of all; You are the Highest of all.
ਤੂੰ ਸਾਰਿਆਂ ਦਾ ਸੱਚਾ ਸੁਆਮੀ ਹੈ। ਸਮੂਹ ਨਾਲੋਂ ਉੱਚਾ ਤੂੰ ਹੀ ਹੈ।
xxx(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਸਭ ਦਾ ਮਾਲਕ ਹੈਂ ਤੇ ਸਭ ਤੋਂ ਸੁੰਦਰ (ਸ੍ਰੇਸ਼ਟ) ਹੈਂ।
 
तू करहि सु सचे होइसी ता काइतु कड़ीऐ ॥३॥
Ŧū karahi so sacẖe ho▫isī ṯā kā▫iṯ kaṛī▫ai. ||3||
Whatever You do, O True Lord - that is what happens, so why should we grieve? ||3||
ਜਦ ਜੋ ਤੂੰ ਕਰਦਾ ਹੈ, ਹੇ ਸੱਚੇ ਸੁਆਮੀ ਕੇਵਲ ਓਹੀ ਹੁੰਦਾ ਹੈ, ਤਦ ਅਸੀਂ ਕਿਉਂ ਅਫਸੋਸ ਕਰੀਏ?
ਕਾਇਤੁ = ਕਿਉਂ? ਕੜੀਐ = ਚਿੰਤਾ ਕਰੀਏ ॥੩॥ਹੇ ਸੱਚੇ (ਹਰੀ!) (ਜੇ ਸਾਨੂੰ ਇਹ ਨਿਸ਼ਚਾ ਹੋ ਜਾਏ ਕਿ) ਜੋ ਤੂੰ ਕਰਦਾ ਹੈਂ ਸੋਈ ਹੁੰਦਾ ਹੈ, ਤਾਂ ਅਸੀਂ ਕਿਉਂ ਝੂਰੀਏ? ॥੩॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मै मनि तनि प्रेमु पिरम का अठे पहर लगंनि ॥
Mai man ṯan parem piramm kā aṯẖe pahar lagann.
My mind and body are imbued with the Love of my Beloved, twenty-four hours a day.
ਸਮੁਹ ਦਿਹਾੜਾ, ਮੇਰੀ ਆਤਮਾ ਤੇ ਦੇਹਿ ਮੇਰੇ ਪ੍ਰੀਤਮ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ।
ਮੈ ਮਨਿ = ਮੇਰੇ ਮਨ ਵਿਚ। ਨੋਟ: ਲਫ਼ਜ਼ 'ਲਗੰਨਿ' ਅਤੇ 'ਵਸੰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਵਿਚ ਹਨ।(ਮਨ ਲੋਚਦਾ ਹੈ ਕਿ) ਅੱਠੇ ਪਹਿਰ ਲੱਗ ਜਾਣ (ਭਾਵ, ਗੁਜ਼ਰ ਜਾਣ) (ਪਰ) ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ (ਲੱਗਾ ਰਹੇ, ਭਾਵ, ਨਾ ਮੁੱਕੇ)
 
जन नानक किरपा धारि प्रभ सतिगुर सुखि वसंनि ॥१॥
Jan Nānak kirpā ḏẖār parabẖ saṯgur sukẖ vasann. ||1||
Shower Your Mercy upon servant Nanak, O God, that he may dwell in peace with the True Guru. ||1||
ਗੋਲੇ ਨਾਨਕ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਉਹ ਸਤਿਗੁਰਾਂ ਨੂੰ ਮਿਲ ਕੇ ਆਰਾਮ ਵਿੱਚ ਵੱਸੇ।
'ਵਸੰਨਿ' ਦਾ ਅਰਥ 'ਮੈਂ ਵਸਦਾ ਰਹਾਂ' ਕਰਨਾ ਗ਼ਲਤ ਹੈ (ਵੇਖੋ, 'ਗੁਰਬਾਣੀ ਵਿਆਕਰਣ')। ਧਾਰਿ = ਧਾਰੀ ਹੈ ॥੧॥(ਕਿਉਂਕਿ) ਹੇ ਨਾਨਕ! (ਜਿਨ੍ਹਾਂ) ਮਨੁੱਖਾਂ ਤੇ ਹਰੀ (ਇਹੋ ਜਿਹੀ) ਕਿਰਪਾ ਕਰਦਾ ਹੈ ਉਹ ਸਤਿਗੁਰੂ ਦੇ (ਬਖ਼ਸ਼ੇ ਹੋਏ) ਸੁਖ ਵਿਚ (ਸਦਾ) ਵੱਸਦੇ ਹਨ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
जिन अंदरि प्रीति पिरम की जिउ बोलनि तिवै सोहंनि ॥
Jin anḏar parīṯ piramm kī ji▫o bolan ṯivai sohann.
Those whose inner beings are filled with the Love of their Beloved, look beautiful as they speak.
ਜਿਨ੍ਹਾਂ ਦੇ ਦਿਲ ਅੰਦਰ ਪਿਆਰ ਦੀ ਪਿਰਹੜੀ ਹੈ, ਜਦ ਉਹ ਸਾਹਿਬ ਦਾ ਜੱਸ ਉਚਾਰਣ ਕਰਦੇ ਹਨ, ਤਦ ਉਹ ਸੁੰਦਰ ਜਾਪਦੇ ਹਨ।
ਸੋਹੰਨਿ = ਸੋਭਦੇ ਹਨ। ਪਿਰੰਮ ਕੀ = ਪਿਆਰੇ ਦੀ।ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ)।
 
नानक हरि आपे जाणदा जिनि लाई प्रीति पिरंनि ॥२॥
Nānak har āpe jāṇḏā jin lā▫ī parīṯ pirann. ||2||
O Nanak, the Lord Himself knows all; the Beloved Lord has infused His Love. ||2||
ਨਾਨਕ ਪ੍ਰੀਤਮ ਵਾਹਿਗੁਰੂ ਜਿਸ ਨੇ ਇਹ ਮੁਹੱਬਤ ਉਨ੍ਹਾਂ ਅੰਦਰ ਫੂਕੀ ਹੈ, ਇਹ ਸਾਰਾ ਕੁਛ ਆਪ ਹੀ ਜਾਣਦਾ ਹੈ।
ਜਿਨਿ = ਜਿਸ ਨੇ (ਲਫ਼ਜ਼ 'ਜਿਨ' ਬਹੁ-ਵਚਨ ਹੈ ਤੇ 'ਜਿਨਿ' ਇਕ-ਵਚਨ)। ਪਿਰੰਨਿ = ਪਿਰ ਨੇ, ਖ਼ਸਮ ਨੇ। ਜਿਨਿ ਪਿਰੰਨਿ = ਜਿਸ ਪਿਰ ਨੇ ॥੨॥ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू करता आपि अभुलु है भुलण विचि नाही ॥
Ŧū karṯā āp abẖul hai bẖulaṇ vicẖ nāhī.
O Creator Lord, You Yourself are infallible; You never make mistakes.
ਤੂੰ ਖੁਦ, ਹੇ ਸਿਰਜਣਹਾਰ! ਅਚੂਕ ਹੈ। ਤੂੰ ਗਲਤੀ ਵਿੱਚ ਨਹੀਂ ਹੋ ਸਕਦਾ।
xxxਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ।
 
तू करहि सु सचे भला है गुर सबदि बुझाही ॥
Ŧū karahi so sacẖe bẖalā hai gur sabaḏ bujẖāhī.
Whatever You do is good, O True Lord; this understanding is obtained through the Word of the Guru's Shabad.
ਹੇ ਸਤਿਪੁਰਖ! ਜੋ ਕੁਛ ਤੂੰ ਕਰਦਾ ਹੈ, ਉਹ ਚੰਗਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਸਮਝ ਆਉਂਦੀ ਹੈ।
ਬੁਝਾਹੀ = ਤੂੰ ਸਮਝ ਦੇਂਦਾ ਹੈਂ।ਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ।
 
तू करण कारण समरथु है दूजा को नाही ॥
Ŧū karaṇ kāraṇ samrath hai ḏūjā ko nāhī.
You are the Cause of causes, the All-powerful Lord; there is no other at all.
ਤੂੰ ਸਾਰੇ ਕੰਮ ਕਰਨ ਦੇ ਜੋਗ ਹੈ। ਤੇਰੇ ਬਗੈਰ ਹੋਰ ਕੋਈ ਨਹੀਂ।
ਕਰਣ = ਜਗਤ।ਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ।
 
तू साहिबु अगमु दइआलु है सभि तुधु धिआही ॥
Ŧū sāhib agam ḏa▫i▫āl hai sabẖ ṯuḏẖ ḏẖi▫āhī.
O Lord and Master, You are inaccessible and merciful. Everyone meditates on You.
ਤੂੰ ਮੇਰੇ ਸੁਆਮੀ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਹੈ। ਹਰ ਕੋਈ ਤੈਨੂੰ ਯਾਦ ਕਰਦਾ ਹੈ।
ਅਗਮੁ = ਅਪਹੁੰਚ।ਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ।