Sri Guru Granth Sahib Ji

Ang: / 1430

Your last visited Ang:

सभि जीअ तेरे तू सभस दा तू सभ छडाही ॥४॥
Sabẖ jī▫a ṯere ṯū sabẖas ḏā ṯū sabẖ cẖẖadāhī. ||4||
All beings are Yours; You belong to all. You deliver all. ||4||
ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈ। ਤੂੰ ਸਾਰਿਆਂ ਦੀ ਬੰਦ-ਖਲਾਸ ਕਰਦਾ ਹੈ।
ਛਡਾਹੀ = ਦੁੱਖਾਂ ਝੋਰਿਆਂ ਤੋਂ ਤੂੰ ਛਡਾਂਦਾ ਹੈਂ (ਵੇਖੋ, ਪਉੜੀ ਨੰ: ੨, ੩ ਵਿਚ 'ਦੁਖ ਤੇ ਕਾੜਾ') ॥੪॥ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ॥੪॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੌਥੀ ਪਾਤਸ਼ਾਹੀ।
xxxXXX
 
सुणि साजन प्रेम संदेसरा अखी तार लगंनि ॥
Suṇ sājan parem sanḏesrā akẖī ṯār lagann.
Listen, O my Friend, to my message of love; my eyes are fixed upon You.
ਸ੍ਰਵਣ ਕਰ, ਹੇ ਮਿੱਤ੍ਰ! ਪਿਆਰ ਦਾ ਸੁਨੇਹਾ ਮੇਰੇ ਨੈਣਾ ਦੀ ਨੀਝ ਤੇਰੇ ਤੇ ਬੱਝੀ ਹੋਈ ਹੈ।
ਅਖੀ = ਅੱਖਾਂ।ਸੱਜਣ ਪ੍ਰਭੂ ਦਾ ਪਿਆਰ-ਭਰਿਆ ਸੁਨੇਹਾ ਸੁਣ ਕੇ (ਜਿਨ੍ਹਾਂ ਦੀਆਂ) ਅੱਖੀਆਂ ਤਾਰ ਵਿਚ (ਭਾਵ, ਦੀਦਾਰ ਦੀ ਤਾਂਘ ਵਿਚ) ਲੱਗ ਜਾਂਦੀਆਂ ਹਨ;
 
गुरि तुठै सजणु मेलिआ जन नानक सुखि सवंनि ॥१॥
Gur ṯuṯẖai sajaṇ meli▫ā jan Nānak sukẖ savann. ||1||
The Guru was pleased - He united servant Nanak with his friend, and now he sleeps in peace. ||1||
ਪ੍ਰਸੰਨ ਹੋ ਕੇ ਗੁਰਾਂ ਨੇ ਨਫ਼ਰ ਨਾਨਕ ਨੂੰ ਮਿਤ੍ਰ ਨਾਲ ਮਿਲਾ ਦਿੱਤਾ ਹੈ ਅਤੇ ਉਹ ਹੁਣ ਆਰਾਮ ਅੰਦਰ ਸੌਦਾਂ ਹੈ।
ਗੁਰਿ = ਗੁਰੂ ਨੇ। ਸਵੰਨਿ = ਸਉਂਦੇ ਹਨ, ਲੀਨ ਰਹਿੰਦੇ ਹਨ ॥੧॥ਹੇ ਨਾਨਕ! ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ, ਤੇ ਉਹ ਸੁਖ ਵਿਚ ਟਿਕੇ ਰਹਿੰਦੇ ਹਨ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀਂ।
xxxXXX
 
सतिगुरु दाता दइआलु है जिस नो दइआ सदा होइ ॥
Saṯgur ḏāṯā ḏa▫i▫āl hai jis no ḏa▫i▫ā saḏā ho▫e.
The True Guru is the Merciful Giver; He is always compassionate.
ਦਾਤਾਰ ਸਤਿਗੁਰੂ ਜੀ ਕਿਰਪਾਲੂ ਹਨ। ਉਹ ਸਦੀਵ, ਮਿਹਰ ਦੇ ਘਰ ਵਸਦੇ ਹਨ।
xxxਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ।
 
सतिगुरु अंदरहु निरवैरु है सभु देखै ब्रहमु इकु सोइ ॥
Saṯgur anḏrahu nirvair hai sabẖ ḏekẖai barahm ik so▫e.
The True Guru has no hatred within Him; He beholds the One God everywhere.
ਸੱਚੇ ਗੁਰੂ ਜੀ ਅੰਦਰ-ਵਾਰੋ ਦੁਸ਼ਮਨੀ-ਰਹਿਤ ਹਨ ਅਤੇ ਉਸ ਅਦੁੱਤੀ ਸਾਹਿਬ ਨੂੰ ਹਰ ਥਾਂ ਵੇਖਦੇ ਹਨ।
xxxਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ?
 
निरवैरा नालि जि वैरु चलाइदे तिन विचहु तिसटिआ न कोइ ॥
Nirvairā nāl jė vair cẖalā▫iḏe ṯin vicẖahu ṯisti▫ā na ko▫e.
Anyone who directs hate against the One who has no hate, shall never be satisfied within.
ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੰਤੁਸ਼ਟ ਨਹੀਂ ਹੁੰਦਾ।
ਤਿਸਟਿਆ = ਟਿਕਿਆ, ਸ਼ਾਂਤ-ਚਿੱਤ ਹੋਇਆ।ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)
 
सतिगुरु सभना दा भला मनाइदा तिस दा बुरा किउ होइ ॥
Saṯgur sabẖnā ḏā bẖalā manā▫iḏā ṯis ḏā burā ki▫o ho▫e.
The True Guru wishes everyone well; how can anything bad happen to Him?
ਸੱਚੇ ਗੁਰੂ ਜੀ ਸਾਰਿਆਂ ਦੀ ਸੁਖ ਮੰਗਦੇ ਹਨ। ਉਨ੍ਹਾਂ ਦਾ ਮੰਦਾ ਕਿਸ ਤਰ੍ਹਾਂ ਹੋ ਸਕਦਾ ਹੈ?
xxx(ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।
 
सतिगुर नो जेहा को इछदा तेहा फलु पाए कोइ ॥
Saṯgur no jehā ko icẖẖ▫ḏā ṯehā fal pā▫e ko▫e.
As one feels towards the True Guru, so are the rewards he receives.
ਸੱਚੇ ਗੁਰਾਂ ਵੱਲ ਜੇਹੋ ਜੇਹੀ ਕੋਈ ਭਾਵਨਾ ਰਖਦਾ ਉਹੋ ਜੇਹਾ ਹੀ ਉਹ ਮੇਵਾ ਪਾ ਲੈਦਾ ਹੈ।
xxxਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ);
 
नानक करता सभु किछु जाणदा जिदू किछु गुझा न होइ ॥२॥
Nānak karṯā sabẖ kicẖẖ jāṇḏā jiḏū kicẖẖ gujẖā na ho▫e. ||2||
O Nanak, the Creator knows everything; nothing can be hidden from Him. ||2||
ਨਾਨਕ, ਸਿਰਜਣਹਾਰ ਜਿਸ ਪਾਸੋਂ ਕੁਝ ਭੀ ਲੁਕਿਆ ਛਿਪਿਆ ਨਹੀਂ ਰਹਿ ਸਕਦਾ, ਸਾਰਾ ਕੁਝ ਜਾਣਦਾ ਹੈ।
ਗੁਝਾ = ਲੁਕਿਆ ॥੨॥ਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिस नो साहिबु वडा करे सोई वड जाणी ॥
Jis no sāhib vadā kare so▫ī vad jāṇī.
One who has been made great by his Lord and Master - know him to be great!
ਕੇਵਲ ਉਸੇ ਨੂੰ ਵਿਸ਼ਾਲ ਸਮਝ ਜਿਸ ਨੂੰ ਸੁਆਮੀ ਵਿਸ਼ਾਲ ਕਰਦਾ ਹੈ।
xxxਜਿਸ (ਜੀਵ-ਇਸਤ੍ਰੀ) ਨੂੰ ਮਾਲਕ-ਪ੍ਰਭੂ ਵਡਿਆਏ, ਉਹੀ (ਅਸਲ) ਵੱਡੀ ਸਮਝਣੀ ਚਾਹੀਦੀ ਹੈ।
 
जिसु साहिब भावै तिसु बखसि लए सो साहिब मनि भाणी ॥
Jis sāhib bẖāvai ṯis bakẖas la▫e so sāhib man bẖāṇī.
By His Pleasure, the Lord and Master forgives those who are pleasing to His Mind.
ਸੁਆਮੀ ਉਸ ਨੂੰ ਮਾਫ ਕਰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਅਤੇ ਉਹ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
ਸਾਹਿਬ ਮਨਿ = ਸਾਹਿਬ ਦੇ ਮਨ ਵਿਚ।ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿਚ ਪਿਆਰੀ ਲੱਗਦੀ ਹੈ।
 
जे को ओस दी रीस करे सो मूड़ अजाणी ॥
Je ko os ḏī rīs kare so mūṛ ajāṇī.
One who tries to compete with Him is a senseless fool.
ਜੋ ਕੋਈ ਉਸ ਦੀ ਤੁਲਨਾ ਕਰਦਾ ਹੈ ਉਹ ਬੇਸਮਝ ਬੇਵਕੂਫ ਹੈ।
xxxਉਹ (ਜੀਵ-ਇਸਤ੍ਰੀ) ਮੂਰਖ ਤੇ ਅੰਞਾਣ ਹੈ ਜੋ ਉਸ ਦੀ ਰੀਸ ਕਰਦੀ ਹੈ,
 
जिस नो सतिगुरु मेले सु गुण रवै गुण आखि वखाणी ॥
Jis no saṯgur mele so guṇ ravai guṇ ākẖ vakẖāṇī.
One who is united with the Lord by the True Guru, sings His Praises and speaks His Glories.
ਜਿਸ ਨੂੰ ਸਤਿਗੁਰੂ ਜੀ ਸਾਹਿਬ ਨਾਲ ਜੋੜਦੇ ਹਨ, ਉਹ ਉਸ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀਆਂ ਸਰੇਸ਼ਟਤਾਈਆਂ ਨੂੰ ਕਹਿੰਦਾ ਤੇ ਵਰਨਣ ਕਰਦਾ ਹੈ।
xxx(ਕਿਉਂਕਿ ਰੀਸ ਕੀਤਿਆਂ ਕੁਝ ਹੱਥ ਨਹੀਂ ਆਉਂਦਾ, ਇਥੇ ਤਾਂ) ਜਿਸ ਨੂੰ ਸਤਿਗੁਰੂ ਮੇਲਦਾ ਹੈ (ਉਹੀ ਮਿਲਦੀ ਹੈ ਤੇ) (ਹਰੀ ਦੀ) ਸਿਫ਼ਤਿ-ਸਾਲਾਹ ਹੀ ਉਚਾਰਨ ਕਰ ਕੇ (ਹੋਰਨਾਂ ਨੂੰ ਸੁਣਾਉਂਦੀ ਹੈ।
 
नानक सचा सचु है बुझि सचि समाणी ॥५॥
Nānak sacẖā sacẖ hai bujẖ sacẖ samāṇī. ||5||
O Nanak, the True Lord is True; one who understands Him is absorbed in Truth. ||5||
ਨਾਨਕ, ਕੇਵਲ ਸਤਿਪੁਰਖ ਹੀ ਸੱਚਾ ਹੈ। ਜੋ ਕੋਈ ਉਸ ਨੂੰ ਸਮਝਦਾ ਹੈ, ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ ॥੫॥ਹੇ ਨਾਨਕ! ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, (ਇਸ ਗੱਲ ਨੂੰ ਚੰਗੀ ਤਰ੍ਹਾਂ) ਸਮਝ ਕੇ (ਉਹ ਜੀਵ-ਇਸਤ੍ਰੀ) ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ॥੫॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੌਥੀ ਪਾਤਸ਼ਾਹੀ।
xxxXXX
 
हरि सति निरंजन अमरु है निरभउ निरवैरु निरंकारु ॥
Har saṯ niranjan amar hai nirbẖa▫o nirvair nirankār.
The Lord is true, immaculate and eternal; He has no fear, hatred or form.
ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।
ਨਿਰੰਜਨੁ = ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦਾ ਪ੍ਰਭਾਵ। ਨਿਰਭਉ = ਜਿਸ ਨੂੰ ਕੋਈ ਡਰ ਨਹੀਂ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ।ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,
 
जिन जपिआ इक मनि इक चिति तिन लथा हउमै भारु ॥
Jin japi▫ā ik man ik cẖiṯ ṯin lathā ha▫umai bẖār.
Those who chant and meditate on Him, who single-mindedly focus their consciousness on Him, are rid of the burden of their ego.
ਜੋ ਉਸ ਦਾ ਇੱਕ ਹਿਰਦੇ ਤੇ ਦਿਲ ਨਾਲ ਸਿਮਰਨ ਕਰਦੇ ਹਨ, ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
ਇਕ ਮਨਿ = ਇਕ ਮਨ ਦੀ ਰਾਹੀਂ, ਮਨ ਲਾ ਕੇ, ਮਨ ਇਕ ਹਰੀ ਵੱਲ ਲਾ ਕੇ।ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।
 
जिन गुरमुखि हरि आराधिआ तिन संत जना जैकारु ॥
Jin gurmukẖ har ārāḏẖi▫ā ṯin sanṯ janā jaikār.
Those Gurmukhs who worship and adore the Lord - hail to those Saintly beings!
ਸ਼ਾਬਾਸ਼ ਹੈ ਉਨ੍ਹਾਂ ਸਾਧ ਸਰੂਪ ਪੁਰਸ਼ਾਂ ਦੇ, ਜਿਨ੍ਹਾਂ ਨੇ ਗੁਰਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਜੈਕਾਰੁ = ਵਡਿਆਈ।(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।
 
कोई निंदा करे पूरे सतिगुरू की तिस नो फिटु फिटु कहै सभु संसारु ॥
Ko▫ī ninḏā kare pūre saṯgurū kī ṯis no fit fit kahai sabẖ sansār.
If someone slanders the Perfect True Guru, he will be rebuked and reproached by the whole world.
ਜੇਕਰ ਕੋਈ ਪੂਰਨ ਸਤਿਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਾਰਾ ਜਹਾਨ ਲਾਨ੍ਹਤ ਤੇ ਫਿਟਕਾਰ ਪਾਉਂਦਾ ਹੈ।
ਫਿਟੁ ਫਿਟੁ ਕਹੈ = ਫਿਟਕਾਰਾਂ ਪਾਂਦਾ ਹੈ।ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,
 
सतिगुर विचि आपि वरतदा हरि आपे रखणहारु ॥
Saṯgur vicẖ āp varaṯḏā har āpe rakẖaṇhār.
The Lord Himself abides within the True Guru; He Himself is His Protector.
ਸਤਿਗੁਰਾਂ ਅੰਦਰ ਨਾਰਾਇਣ ਖੁਦ ਵਸਦਾ ਹੈ ਅਤੇ ਹੀ ਉਨ੍ਹਾਂ ਦਾ ਰਖਵਾਲਾ ਹੈ।
ਵਰਤਦਾ = ਮੌਜੂਦ ਹੈ।(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।
 
धनु धंनु गुरू गुण गावदा तिस नो सदा सदा नमसकारु ॥
Ḏẖan ḏẖan gurū guṇ gāvḏā ṯis no saḏā saḏā namaskār.
Blessed, Blessed is the Guru, who sings the Glories of God. Unto Him, I bow forever and ever in deepest reverence.
ਮੁਬਾਰਕ! ਮੁਬਾਰਕ! ਹੈ, ਗੁਰੂ ਜੋ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਮੈਂ ਸਦੀਵ ਤੇ ਹਮੇਸ਼ਾਂ ਬੰਦਨਾ ਕਰਦਾ ਹਾਂ।
ਧੰਨੁ = ਮੁਬਾਰਿਕ।ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।
 
जन नानक तिन कउ वारिआ जिन जपिआ सिरजणहारु ॥१॥
Jan Nānak ṯin ka▫o vāri▫ā jin japi▫ā sirjaṇhār. ||1||
Servant Nanak is a sacrifice to those who have meditated on the Creator Lord. ||1||
ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰਤਾਰ ਦਾ ਆਰਾਧਨ ਕੀਤਾ ਹੈ।
ਵਾਰਿਆ = ਸਦਕੇ ॥੧॥(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
आपे धरती साजीअनु आपे आकासु ॥
Āpe ḏẖarṯī sājī▫an āpe ākās.
He Himself made the earth; He Himself made the sky.
ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।
ਸਾਜੀਅਨੁ = ਸਾਜੀ ਉਸ ਨੇ।ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।
 
विचि आपे जंत उपाइअनु मुखि आपे देइ गिरासु ॥
vicẖ āpe janṯ upā▫i▫an mukẖ āpe ḏe▫e girās.
He Himself created the beings there, and He Himself places food in their mouths.
ਉਨ੍ਹਾਂ ਵਿੱਚ ਉਸ ਨੇ ਆਪ ਹੀ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹਾਂ ਵਿੱਚ ਬੁਰਕੀਆਂ (ਭੋਜਨ) ਪਾਉਂਦਾ ਹੈ।
ਉਪਾਇਅਨੁ = ਉਪਾਏ ਉਸ ਨੇ। ਗਿਰਾਸੁ = ਗਰਾਹੀ, ਖ਼ੁਰਾਕ।ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।
 
सभु आपे आपि वरतदा आपे ही गुणतासु ॥
Sabẖ āpe āp varaṯḏā āpe hī guṇṯās.
He Himself is All-pervading; He Himself is the Treasure of Excellence.
ਆਪਣੇ ਆਪ ਹੀ ਉਹ ਹਰ ਥਾਂ ਵਿਆਪਕ ਹੈ ਅਤੇ ਆਪ ਹੀ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
ਸਭੁ = ਹਰ ਥਾਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।
 
जन नानक नामु धिआइ तू सभि किलविख कटे तासु ॥२॥
Jan Nānak nām ḏẖi▫ā▫e ṯū sabẖ kilvikẖ kate ṯās. ||2||
O servant Nanak, meditate on the Naam, the Name of the Lord; He shall take away all your sinful mistakes. ||2||
ਤੂੰ ਰੱਬ ਦੇ ਨਾਮ ਦਾ ਸਿਮਰਨ ਕਰ ਹੇ ਗੋਲੇ ਨਾਨਕ! ਅਤੇ ਉਹ ਤੇਰੇ ਸਾਰੇ ਪਾਪ ਨਾਸ ਕਰ ਦਏਗਾ।
ਸਭਿ = ਸਾਰੇ। ਕਿਲਵਿਖ = ਪਾਪ। ਤਾਸੁ = ਉਸ ਦੇ ॥੨॥ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू सचा साहिबु सचु है सचु सचे भावै ॥
Ŧū sacẖā sāhib sacẖ hai sacẖ sacẖe bẖāvai.
You, O True Lord and Master, are True; the Truth is pleasing to the True One.
ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸੱਚ ਸਤਿਪੁਰਖ ਨੂੰ ਚੰਗਾ ਲੱਗਦਾ ਹੈ।
xxxਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ।
 
जो तुधु सचु सलाहदे तिन जम कंकरु नेड़ि न आवै ॥
Jo ṯuḏẖ sacẖ salāhḏe ṯin jam kankar neṛ na āvai.
The Messenger of Death does not even approach those who praise You, O True Lord.
ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ, ਜੋ ਤੇਰੀ, ਹੇ ਸੱਚੇ ਸੁਆਮੀ! ਪ੍ਰਸੰਸਾ ਕਰਦੇ ਹਨ।
ਜਮ ਕੰਕਰੁ = ਜਮ ਦਾ ਸੇਵਕ, ਜਮਦੂਤ।ਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ।
 
तिन के मुख दरि उजले जिन हरि हिरदै सचा भावै ॥
Ŧin ke mukẖ ḏar ujle jin har hirḏai sacẖā bẖāvai.
Their faces are radiant in the Court of the Lord; the Lord is pleasing to their hearts.
ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਨ੍ਹਾਂ ਦੇ ਚਿਹਰੇ ਉਸ ਦੇ ਦਰਬਾਰ ਵਿੱਚ ਰੋਸ਼ਨ ਹੁੰਦੇ ਹਨ।
ਉਜਲੇ = ਖਿੜੇ ਹੋਏ।ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ,
 
कूड़िआर पिछाहा सटीअनि कूड़ु हिरदै कपटु महा दुखु पावै ॥
Kūṛi▫ār picẖẖāhā satī▫an kūṛ hirḏai kapat mahā ḏukẖ pāvai.
The false ones are left behind; because of the falsehood and deceit in their hearts, they suffer in terrible pain.
ਝੂਠੇ ਪਿੱਛੇ ਧੱਕੇ ਜਾਂਦੇ ਹਨ, ਚਿੱਤ ਵਿੱਚ ਝੂਠ ਤੇ ਛਲ ਹੋਣ ਦੇ ਕਾਰਨ, ਉਹ ਘਣਾ ਕਸ਼ਟ ਉਠਾਉਂਦੇ ਹਨ।
ਸਟੀਅਨਿ = ਸੱਟੇ ਜਾਂਦੇ ਹਨ। ਹਿਰਦੈ = ਹਿਰਦੇ ਵਿਚ।(ਪਰ) ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ।
 
मुह काले कूड़िआरीआ कूड़िआर कूड़ो होइ जावै ॥६॥
Muh kāle kūṛi▫ārī▫ā kūṛi▫ār kūṛo ho▫e jāvai. ||6||
Black are the faces of the false; the false remain just false. ||6||
ਸਿਆਹ ਹਨ ਚਿਹਰੇ ਝੂਠਿਆਂ ਦੇ। ਝੂਠੇ ਨਿਰੋਲ ਝੁਠੇ ਹੀ ਰਹਿੰਦੇ ਹਨ।
ਕੂੜੋ = ਕੂੜ ਹੀ ॥੬॥ਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ (ਕਿਉਂਕਿ) ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ ॥੬॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੌਥੀ ਪਾਤਸ਼ਾਹੀ।
xxxXXX
 
सतिगुरु धरती धरम है तिसु विचि जेहा को बीजे तेहा फलु पाए ॥
Saṯgur ḏẖarṯī ḏẖaram hai ṯis vicẖ jehā ko bīje ṯehā fal pā▫e.
The True Guru is the field of Dharma; as one plants the seeds there, so are the fruits obtained.
ਸੱਚਾ ਗੁਰੂ ਸ਼ਰਧਾ ਈਮਾਨ ਦੀ ਜ਼ਮੀਨ ਹੈ। ਉਸ ਵਿੱਚ ਜਿਹੋ ਜੇਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਮੇਵਾ ਪਾਉਂਦਾ ਹੈ।
xxx(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।
 
गुरसिखी अम्रितु बीजिआ तिन अम्रित फलु हरि पाए ॥
Gursikẖī amriṯ bīji▫ā ṯin amriṯ fal har pā▫e.
The GurSikhs plant ambrosial nectar, and obtain the Lord as their ambrosial fruit.
ਗੁਰੂ ਦੇ ਸਿੱਖ ਆਬਿ-ਹਿਯਾਤ ਬੀਜਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਆਬਿ-ਹਿਯਾਤੀ ਮੇਵੇ ਵਜੋਂ ਪਾਉਂਦੇ ਹਨ।
ਗੁਰਸਿਖੀ = ਗੁਰੂ ਦੇ ਸਿੱਖਾਂ ਨੇ।ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।
 
ओना हलति पलति मुख उजले ओइ हरि दरगह सची पैनाए ॥
Onā halaṯ palaṯ mukẖ ujle o▫e har ḏargėh sacẖī painā▫e.
Their faces are radiant in this world and the next; in the Court of the Lord, they are robed with honor.
ਇਸ ਲੋਕ ਅਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ। ਰੱਬ ਦੇ ਸੱਚੇ ਦਰਬਾਰ ਅੰਦਰ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਾਈ ਜਾਂਦੀ ਹੈ।
ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪੈਨਾਏ = ਮੰਨੇ ਜਾਂਦੇ ਹਨ, ਆਦਰ ਦਿੱਤਾ ਜਾਂਦਾ ਹੈ। ਓਇ = (ਲਫ਼ਜ਼ 'ਓਹੁ' ਤੋਂ ਬਹੁ-ਵਚਨ)।ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।
 
इकन्हा अंदरि खोटु नित खोटु कमावहि ओहु जेहा बीजे तेहा फलु खाए ॥
Iknĥā anḏar kẖot niṯ kẖot kamāvėh oh jehā bīje ṯehā fal kẖā▫e.
Some have cruelty in their hearts - they constantly act in cruelty; as they plant, so are the fruits which they eat.
ਕਈਆਂ ਦੇ ਦਿਲ ਅੰਦਰ ਕਪਟ ਹੈ ਅਤੇ ਉਹ ਸਦੀਵ ਕਪਟ ਹੀ ਕਮਾਉਂਦੇ ਹਨ, ਜਿਸ ਤਰ੍ਹਾਂ ਦਾ ਉਹ ਬੀਜਦੇ ਹਨ, ਓਸੇ ਤਰ੍ਹਾਂ ਦਾ ਹੀ ਫਲ ਖਾਂਦੇ ਹਨ।
xxxਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,