Sri Guru Granth Sahib Ji

Ang: / 1430

Your last visited Ang:

जा सतिगुरु सराफु नदरि करि देखै सुआवगीर सभि उघड़ि आए ॥
Jā saṯgur sarāf naḏar kar ḏekẖai su▫āvgīr sabẖ ugẖaṛ ā▫e.
When the True Guru, the Tester, observes with His Glance, the selfish ones are all exposed.
ਜਦ ਪਾਰਖੂ, ਸਤਿਗੁਰੂ ਗਹੁ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਾਰੇ ਮਤਲਬ-ਪ੍ਰਸਤ ਨੰਗੇ ਹੋ ਜਾਂਦੇ ਹਨ।
ਸੁਆਵਗੀਰ = ਸੁਆਰਥ ਨੂੰ ਫੜਨ ਵਾਲੇ।(ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ)।
 
ओइ जेहा चितवहि नित तेहा पाइनि ओइ तेहो जेहे दयि वजाए ॥
O▫e jehā cẖiṯvahi niṯ ṯehā pā▫in o▫e ṯeho jehe ḏa▫yi vajā▫e.
As one thinks, so does he receive, and so does the Lord make him known.
ਜੇਹੋ ਜੇਹਾ ਉਹ ਆਰਾਧਦੇ ਹਨ, ਸਦੀਵ ਉਹ ਓਹੋ ਜਿਹਾ ਪਾਉਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਉਹੋ ਜਿਹਾ ਹੀ ਉਘਾ ਕਰ ਦਿੰਦਾ ਹੈ।
ਦਯੁ = ਖਸਮ। ਦਯਿ = ਖਸਮ ਨੇ। ਵਜਾਏ = ਪਰਗਟ ਕੀਤੇ।ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ,
 
नानक दुही सिरी खसमु आपे वरतै नित करि करि देखै चलत सबाए ॥१॥
Nānak ḏuhī sirī kẖasam āpe varṯai niṯ kar kar ḏekẖai cẖalaṯ sabā▫e. ||1||
O Nanak, the Lord and Master is pervading at both ends; He continually acts, and beholds His own play. ||1||
ਨਾਨਕ, ਸੁਆਮੀ ਖੁਦ ਦੋਨਾਂ (ਨੇਕ ਤੇ ਬਦ) ਸਿਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਦੀਵ ਹੀ ਉਹ ਅਨੇਕਾਂ ਕਉਤਕ ਰਚਦਾ ਤੇ ਦੇਖਦਾ ਹੈ।
ਸਿਰੀ = ਸਿਰੀਂ, ਪਾਸੀਂ। ਚਲਤ = ਕੌਤਕ। ਸਬਾਏ = ਸਾਰੇ ॥੧॥(ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ ॥੧॥
 
मः ४ ॥
Mėhlā 4.
Fourth Mehl:
ਚੌਥੀ ਪਾਤਸ਼ਾਹੀ।
xxxXXX
 
इकु मनु इकु वरतदा जितु लगै सो थाइ पाइ ॥
Ik man ik varaṯḏā jiṯ lagai so thā▫e pā▫e.
The mortal is of one mind - whatever he dedicates it to, in that he is successful.
ਹਰ ਇਕਸ ਇਨਸਾਨ ਅੰਦਰ ਇਕ ਪ੍ਰਭੂ ਰਮ ਰਿਹਾ ਹੈ। ਜਿਸ ਕਿਸੇ ਨਾਲ ਉਹ ਜੁੜਦਾ ਹੈ, ਉਸ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ।
ਜਿਤੁ = ਜਿਥੇ। ਥਾਇ ਪਾਇ = ਹਾਸਲ ਕਰ ਲੈਂਦਾ ਹੈ।ਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ, ਜਿਥੇ ਜੁੜਦਾ ਹੈ, ਓਥੇ ਸਫਲਤਾ ਹਾਸਲ ਕਰ ਲੈਂਦਾ ਹੈ।
 
कोई गला करे घनेरीआ जि घरि वथु होवै साई खाइ ॥
Ko▫ī galā kare gẖanerī▫ā jė gẖar vath hovai sā▫ī kẖā▫e.
Some talk a lot, but they eat only that which is in their own homes.
ਪ੍ਰਾਣੀ ਭਾਵੇਂ ਬਹੁਤੀਆਂ ਗੱਲਾਂ-ਬਾਤਾਂ ਕਰੇ, ਪਰ ਉਹ ਓਹੀ ਚੀਜ਼ ਖਾਂਦਾ ਹੈ, ਜਿਹੜੀ ਉਸ ਦੇ ਝੁੱਗੇ ਵਿੱਚ ਹੈ।
ਵਥੁ = ਚੀਜ਼।ਬਹੁਤੀਆਂ ਗੱਲਾਂ ਬਾਹਰੋਂ ਬਾਹਰੋਂ ਕੋਈ ਪਿਆ ਕਰੇ (ਭਾਵ, ਗੱਲਾਂ ਕਰਨ ਦਾ ਕੋਈ ਲਾਭ ਨਹੀਂ), ਖਾ ਤੇ ਉਹੋ ਚੀਜ਼ ਸਕਦਾ ਹੈ ਜੇਹੜੀ ਘਰ ਵਿਚ ਹੋਵੇ (ਭਾਵ, ਮਨ ਜਿਥੇ ਲੱਗਾ ਹੋਇਆ ਹੈ, ਪ੍ਰਾਪਤ ਤਾਂ ਉਹੋ ਸ਼ੈ ਹੋਣੀ ਹੈ)।
 
बिनु सतिगुर सोझी ना पवै अहंकारु न विचहु जाइ ॥
Bin saṯgur sojẖī nā pavai ahaʼnkār na vicẖahu jā▫e.
Without the True Guru, understanding is not obtained, and egotism does not depart from within.
ਸੱਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ ਨਾਂ ਹੀ ਹੰਕਾਰ ਅੰਦਰੋਂ ਜਾਂਦਾ ਹੈ।
xxxਮਨ ਨੂੰ ਸਤਿਗੁਰੂ ਦੇ ਅਧੀਨ ਕੀਤੇ ਬਿਨਾ (ਇਹ) ਸਮਝ ਨਹੀਂ ਪੈਂਦੀ ਤੇ ਹਿਰਦੇ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ।
 
अहंकारीआ नो दुख भुख है हथु तडहि घरि घरि मंगाइ ॥
Ahaʼnkārī▫ā no ḏukẖ bẖukẖ hai hath ṯadėh gẖar gẖar mangā▫e.
Suffering and hunger cling to the egotistical people; they hold out their hands and beg from door to door.
ਪੀੜ ਅਤੇ ਭੁਖ ਮਗਰੂਰਾਂ ਨੂੰ ਚਿਮੜਦੀਆਂ ਹਨ। ਉਹ ਆਪਣਾ ਹੱਥ ਟੱਡਦੇ ਹਨ ਤੇ ਦੁਆਰੇ ਦੁਆਰੇ ਮੰਗਦੇ ਫਿਰਦੇ ਹਨ।
ਘਰਿ ਘਰਿ = ਹਰੇਕ ਘਰ ਵਿਚ।ਅਹੰਕਾਰੀ ਜੀਵਾਂ ਨੂੰ (ਸਦਾ) ਤ੍ਰਿਸ਼ਨਾ ਤੇ ਦੁੱਖ (ਸਤਾਉਂਦੇ ਹਨ), (ਤ੍ਰਿਸ਼ਨਾ ਦੇ ਕਾਰਨ) ਹੱਥ ਅੱਡ ਕੇ ਘਰ ਘਰ ਮੰਗਦੇ ਫਿਰਦੇ ਹਨ (ਭਾਵ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸੇ ਕਰਕੇ ਦੁਖੀ ਰਹਿੰਦੇ ਹਨ)।
 
कूड़ु ठगी गुझी ना रहै मुलमा पाजु लहि जाइ ॥
Kūṛ ṯẖagī gujẖī nā rahai mulammā pāj lėh jā▫e.
Their falsehood and fraud cannot remain concealed; their false appearances fall off in the end.
ਝੂਠ ਅਤੇ ਛਲ ਲੁਕੇ ਨਹੀਂ ਰਹਿੰਦੇ। ਝਾਲ ਤੇ ਗਿਲਟ-ਸਾਜ਼ੀ ਓੜਕ ਨੂੰ ਨਿਸਫਲ ਹੋ ਜਾਂਦੇ ਹਨ।
ਗੁਝੀ = ਲੁਕੀ। ਮੁਲੰਮਾ ਪਾਜੁ = ਵਿਖਾਵਾ।ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਜਾਂਦਾ ਹੈ ਅਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੀ,
 
जिसु होवै पूरबि लिखिआ तिसु सतिगुरु मिलै प्रभु आइ ॥
Jis hovai pūrab likẖi▫ā ṯis saṯgur milai parabẖ ā▫e.
One who has such pre-ordained destiny comes to meet God through the True Guru.
ਸੁਆਮੀ-ਸਰੂਪ ਸਤਿਗੁਰੂ ਜੀ ਉਸ ਨੂੰ ਆ ਕੇ ਮਿਲ ਪੈਦੇ ਹਨ, ਜਿਸ ਲਈ ਇਹੋ ਜਿਹੀ ਲਿਖਤਾਕਾਰ ਧੁਰ ਮੁੱਢ ਤੋਂ ਹੈ।
xxx(ਪਰ ਉਹਨਾਂ ਵਿਚਾਰਿਆਂ ਦੇ ਭੀ ਕੀਹ ਵੱਸ)? ਪਿਛਲੇ (ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਤੇ ਭਲੇ ਸੰਸਕਾਰ) ਲਿਖੇ ਹੋਏ ਹਨ, ਉਹਨਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ,
 
जिउ लोहा पारसि भेटीऐ मिलि संगति सुवरनु होइ जाइ ॥
Ji▫o lohā pāras bẖetī▫ai mil sangaṯ suvran ho▫e jā▫e.
Just as iron is transmuted into gold by the touch of the Philosopher's Stone, so are people transformed by joining the Sangat, the Holy Congregation.
ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ, ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਨਾਲ ਮਿਲ ਕੇ ਇਨਸਾਨ ਨਿਰਮੋਲਕ ਬਣ ਜਾਂਦਾ ਹੈ।
ਪਾਰਸਿ = ਪਾਰਸ ਨਾਲ। ਸੁਵਰਨੁ = ਸੋਨਾ।ਤੇ ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੰਗਤਿ ਵਿਚ ਰਲ ਕੇ (ਉਹ ਭੀ ਚੰਗੇ ਬਣ ਜਾਂਦੇ ਹਨ)।
 
जन नानक के प्रभ तू धणी जिउ भावै तिवै चलाइ ॥२॥
Jan Nānak ke parabẖ ṯū ḏẖaṇī ji▫o bẖāvai ṯivai cẖalā▫e. ||2||
O God, You are the Master of servant Nanak; as it pleases You, You lead him. ||2||
ਹੇ ਸੁਆਮੀ! ਤੂੰ ਗੋਲੇ ਨਾਨਕ ਦਾ ਮਾਲਕ ਹੈਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਓਸੇ ਤਰ੍ਹਾਂ ਤੂੰ ਉਸ ਨੂੰ ਟੋਰ।
ਧਣੀ = ਮਾਲਕ ॥੨॥ਹੇ ਦਾਸ ਨਾਨਕ ਦੇ ਪ੍ਰਭੂ! (ਜੀਵਾਂ ਦੇ ਹੱਥ ਕੁਝ ਨਹੀਂ) ਤੂੰ ਆਪ ਸਭ ਦਾ ਮਾਲਕ ਹੈਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈਂ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिन हरि हिरदै सेविआ तिन हरि आपि मिलाए ॥
Jin har hirḏai sevi▫ā ṯin har āp milā▫e.
One who serves the Lord with all his heart - the Lord Himself unites him with Himself.
ਜੋ ਦਿਲੋਂ ਸੁਆਮੀ ਦੀ ਸੇਵਾ ਕਮਾਉਂਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਦਾ ਹੈ।
xxxਜਿਨ੍ਹਾਂ ਜੀਵਾਂ ਨੇ ਹਿਰਦੇ ਵਿਚ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਨੂੰ ਪ੍ਰਭੂ (ਆਪਣੇ ਵਿਚ) ਮਿਲਾ ਲੈਂਦਾ ਹੈ,
 
गुण की साझि तिन सिउ करी सभि अवगण सबदि जलाए ॥
Guṇ kī sājẖ ṯin si▫o karī sabẖ avgaṇ sabaḏ jalā▫e.
He enters into a partnership with virtue and merit, and burns off all his demerits with the fire of the Shabad.
ਮੈਂ ਉਨ੍ਹਾਂ ਨਾਲ ਨੇਕੀਆਂ ਦੀ ਭਾਈਵਾਲੀ ਕਰਦਾ ਹਾਂ ਅਤੇ ਰੱਬ ਦੇ ਨਾਮ ਦੀ ਅੱਗ ਨਾਲ ਬਦੀਆਂ ਨੂੰ ਸਾੜਦਾ ਹਾਂ।
xxxਉਹਨਾਂ ਨਾਲ (ਉਹਨਾਂ ਦੇ) ਗੁਣਾਂ ਦੀ ਜਿਨ੍ਹਾਂ ਨੇ ਭਿਆਲੀ ਕੀਤੀ ਹੈ, ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜੇ ਜਾਂਦੇ ਹਨ।
 
अउगण विकणि पलरी जिसु देहि सु सचे पाए ॥
A▫ugaṇ vikaṇ palrī jis ḏėh so sacẖe pā▫e.
Demerits are purchased cheap, like straw; he alone gathers merit, who is so blessed by the True Lord.
ਘਾਸ ਫੂਸ ਦੀ ਤਰ੍ਹਾਂ ਪਾਪ ਸਸਤੇ ਖਰੀਦੇ ਜਾਂਦੇ ਹਨ। ਕੇਵਲ ਓਹੀ ਨੇਕੀਆਂ ਹਾਸਲ ਕਰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ ਦਿੰਦਾ ਹੈ।
ਵਿਕਣਿ = ਵੇਚਣ ਲਈ। ਪਲਰੀ = ਪਰਾਲੀ ਦੇ ਵੱਟੇ। (ਨੋਟ: ਲਫ਼ਜ਼ 'ਵਿਕਣਿ' ਦਾ ਅਰਥ 'ਵਿਕਦੇ ਹਨ' ਕਰਨਾ ਗ਼ਲਤ ਹੈ; ਉਹ ਲਫ਼ਜ਼ 'ਵਿਕਨਿ' ਹੁੰਦਾ ਹੈ)।(ਪਰ) ਹੇ ਸੱਚੇ ਪ੍ਰਭੂ! ਔਗੁਣਾਂ ਨੂੰ ਪਰਾਲੀ ਦੇ ਭਾ ਵੇਚਣ ਲਈ (ਭਾਵ, ਸਹਲੇ ਹੀ ਨਾਸ ਕਰਨ ਲਈ) ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ।
 
बलिहारी गुर आपणे जिनि अउगण मेटि गुण परगटीआए ॥
Balihārī gur āpṇe jin a▫ugaṇ met guṇ pargatī▫ā▫e.
I am a sacrifice to my Guru, who has erased my demerits, and revealed my virtuous merits.
ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।
xxxਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ।
 
वडी वडिआई वडे की गुरमुखि आलाए ॥७॥
vadī vadi▫ā▫ī vade kī gurmukẖ ālā▫e. ||7||
The Gurmukh chants the glorious greatness of the great Lord God. ||7||
ਗੁਰੂ-ਸਮਰਪਣ ਵਿਸ਼ਾਲ ਪ੍ਰਭੂ ਦੀ ਵਿਸ਼ਾਲ ਪ੍ਰਭੁਤਾ ਉਚਾਰਨ ਕਰਦਾ ਹੈ।
ਆਲਾਏ = ਉਚਾਰਦਾ ਹੈ ॥੭॥ਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ॥੭॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੌਥੀ ਪਾਤਸ਼ਾਹੀ।
xxxXXX
 
सतिगुर विचि वडी वडिआई जो अनदिनु हरि हरि नामु धिआवै ॥
Saṯgur vicẖ vadī vadi▫ā▫ī jo an▫ḏin har har nām ḏẖi▫āvai.
Great is the greatness within the True Guru, who meditates night and day on the Name of the Lord, Har, Har.
ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ, ਜੋ ਦਿਨ ਰਾਤ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦੇ ਹਨ।
ਵਡਿਆਈ = ਗੁਣ। ਅਨਦਿਨੁ = ਹਰ ਰੋਜ਼।ਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ।
 
हरि हरि नामु रमत सुच संजमु हरि नामे ही त्रिपतावै ॥
Har har nām ramaṯ sucẖ sanjam har nāme hī ṯaripṯāvai.
The repetition of the Name of the Lord, Har, Har, is his purity and self-restraint; with the Name of the Lord, He is satisfied.
ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਉਸ ਦੀ ਪਵਿੱਤ੍ਰਤਾਂ ਤੇ ਸਵੈ-ਰੋਕ ਥਾਮ ਹੈ। ਰੱਬ ਦੇ ਨਾਮ ਨਾਲ ਹੀ ਉਸ ਨੂੰ ਰੱਜ ਆਉਂਦਾ ਹੈ।
ਰਮਤ = ਸਿਮਰਨਾ।ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤ੍ਰਿਪਤ ਰਹਿੰਦਾ ਹੈ।
 
हरि नामु ताणु हरि नामु दीबाणु हरि नामो रख करावै ॥
Har nām ṯāṇ har nām ḏībāṇ har nāmo rakẖ karāvai.
The Lord's Name is His power, and the Lord's Name is His Royal Court; the Lord's Name protects Him.
ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਬਲ ਹੈ ਤੇ ਵਾਹਿਗੁਰੂ ਦਾ ਨਾਮ ਹੀ ਆਸਰਾ। ਕੇਵਲ ਵਾਹਿਗੁਰੂ ਦਾ ਨਾਮ ਹੀ ਉਨ੍ਹਾਂ ਦੀ ਰਖਿਆ ਕਰਦਾ ਹੈ।
ਤਾਣੁ = ਬਲ। ਦੀਬਾਣੁ = ਆਸਰਾ। ਰਖ = ਰੱਖਿਆ।ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ।
 
जो चितु लाइ पूजे गुर मूरति सो मन इछे फल पावै ॥
Jo cẖiṯ lā▫e pūje gur mūraṯ so man icẖẖe fal pāvai.
One who centers his consciousness and worships the Guru, obtains the fruits of his mind's desires.
ਜੋ ਦਿਲ ਲਾ ਕੇ ਗੁਰਾਂ ਦੀ ਵਿਅਕਤੀ ਦੀ ਉਪਾਸ਼ਨਾ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲੈਦਾ ਹੈ।
ਗੁਰ ਮੂਰਤਿ = ਗੁਰੂ ਦਾ ਇਹ ਸਰੂਪ (ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ)।ਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ।
 
जो निंदा करे सतिगुर पूरे की तिसु करता मार दिवावै ॥
Jo ninḏā kare saṯgur pūre kī ṯis karṯā mār ḏivāvai.
But one who slanders the Perfect True Guru, shall be killed and destroyed by the Creator.
ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਿਰਜਣਹਾਰ ਨਾਸ ਕਰ ਦਿੰਦਾ ਹੈ।
ਮਾਰ = ਸਜ਼ਾ (ਨੋਟ: ਈਰਖਾ ਦੇ ਕਾਰਨ ਹੀ ਮਨੁੱਖ ਦੂਜੇ ਦੀ ਨਿੰਦਾ ਕਰਦਾ ਹੈ ਸੋ ਨਿੰਦਾ ਕਰਨ ਵੇਲੇ ਉਹ ਈਰਖਾ ਦੀ ਅੱਗ-ਰੂਪ ਘੋਰ ਨਰਕ ਵਿਚ ਸੜ ਰਿਹਾ ਹੁੰਦਾ ਹੈ, ਤੇ ਜਿਨ੍ਹਾਂ ਦੇ ਪਾਸ ਨਿੰਦਾ ਕਰਦਾ ਹੈ ਉਹਨਾਂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈਂਦਾ ਹੈ। ਸੋ, ਸੜਨ ਤੇ ਮੁਕਾਲਖ ਇਹ ਦੋ ਕਿਸਮ ਦੀ ਮਾਰ ਨਿੰਦਕ ਨੂੰ ਪੈਂਦੀ ਹੈ)।ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ।
 
फेरि ओह वेला ओसु हथि न आवै ओहु आपणा बीजिआ आपे खावै ॥
Fer oh velā os hath na āvai oh āpṇā bīji▫ā āpe kẖāvai.
This opportunity shall not come into his hands again; he must eat what he himself has planted.
ਉਹ ਅਉਸਰ ਉਸ ਨੂੰ ਮੁੜ ਕੇ ਹੱਥ ਨਹੀਂ ਲਗਦਾ। ਜੋ ਕੁਛ ਉਸ ਨੇ ਖੁਦ ਬੀਜਿਆਂ ਹੈ, ਉਹ ਆਪ ਹੀ ਖਾਂਦਾ ਹੈ।
xxxਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ।
 
नरकि घोरि मुहि कालै खड़िआ जिउ तसकरु पाइ गलावै ॥
Narak gẖor muhi kālai kẖaṛi▫ā ji▫o ṯaskar pā▫e galāvai.
He shall be taken to the most horrible hell, with his face blackened like a thief, and a noose around his neck.
ਉਸ ਦੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਸਿਆਹ ਮੂੰਹ ਨਾਲ ਭਿਆਨਕ ਦੌਜ਼ਕ ਵਿੱਚ, ਚੋਰ ਦੀ ਤਰ੍ਹਾਂ ਲਿਆਂਦਾ ਜਾਏਗਾ।
ਤਸਕਰੁ = ਚੋਰ। ਗਲਾਵੈ = ਗਲ ਦੀ ਰੱਸੀ।ਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ।
 
फिरि सतिगुर की सरणी पवै ता उबरै जा हरि हरि नामु धिआवै ॥
Fir saṯgur kī sarṇī pavai ṯā ubrai jā har har nām ḏẖi▫āvai.
But if he should again take to the Sanctuary of the True Guru, and meditate on the Name of the Lord, Har, Har, then he shall be saved.
ਜਦ ਉਹ ਮੁੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲੈਦਾ ਹੈ, ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਪਾਰ ਉਤਰ ਜਾਂਦਾ ਹੈ।
xxxਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ।
 
हरि बाता आखि सुणाए नानकु हरि करते एवै भावै ॥१॥
Har bāṯā ākẖ suṇā▫e Nānak har karṯe evai bẖāvai. ||1||
Nanak speaks and proclaims the Lord's Story; as it pleases the Creator, so does he speak. ||1||
ਨਾਨਕ ਰੱਬ ਦੇ ਦਰਬਾਰ ਦੀ ਕਾਰਵਾਈ ਕਹਿ ਕੇ ਸੁਣਾਉਂਦਾ ਹੈ। ਵਾਹਿਗੁਰੂ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ।
xxx ॥੧॥ਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
पूरे गुर का हुकमु न मंनै ओहु मनमुखु अगिआनु मुठा बिखु माइआ ॥
Pūre gur kā hukam na mannai oh manmukẖ agi▫ān muṯẖā bikẖ mā▫i▫ā.
One who does not obey the Hukam, the Command of the Perfect Guru - that self-willed manmukh is plundered by his ignorance and poisoned by Maya.
ਜੋ ਪੂਰਨ ਗੁਰਾਂ ਦੇ ਫੁਰਮਾਨ ਦੀ ਪਾਲਣਾ ਨਹੀਂ ਕਰਦਾ, ਉਹ ਆਪ-ਹੁਦਰਾ ਹੈ ਤੇ ਉਸ ਨੂੰ ਬੇਸਮਝੀ ਤੇ ਜਹਿਰੀਲੀ ਮੋਹਨੀ ਨੇ ਠੱਗ ਲਿਆ ਹੈ।
ਬਿਖੁ = ਜ਼ਹਿਰ।ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ)
 
ओसु अंदरि कूड़ु कूड़ो करि बुझै अणहोदे झगड़े दयि ओस दै गलि पाइआ ॥
Os anḏar kūṛ kūṛo kar bujẖai aṇhoḏe jẖagṛe ḏa▫yi os ḏai gal pā▫i▫ā.
Within him is falsehood, and he sees everyone else as false; the Lord has tied these useless conflicts around his neck.
ਉਸ ਦੇ ਚਿੱਤ ਅੰਦਰ ਝੂਠ ਹੈ ਅਤੇ ਉਹ ਹਰ ਇਕ ਨੂੰ ਝੂਠਾ ਕਰਕੇ ਜਾਣਦਾ ਹੈ। ਪ੍ਰਭੂ ਨੇ ਫਜ਼ੂਲ ਟੰਟੇ ਪੁਆੜੇ ਉਸ ਦੇ ਗੱਲ ਮੜ੍ਹ ਛੱਡੇ ਹਨ।
ਅਣਹੋਦੇ = ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਨਿਕੰਮੇ। ਦਯੁ = ਖਸਮ। ਦਯਿ = ਖਸਮ ਨੇ। ਗਲਿ = ਗਲ ਵਿਚ।ਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ।
 
ओहु गल फरोसी करे बहुतेरी ओस दा बोलिआ किसै न भाइआ ॥
Oh gal farosī kare bahuṯerī os ḏā boli▫ā kisai na bẖā▫i▫ā.
He babbles on and on, but the words he speaks please no one.
ਉਹ ਬੜੀ ਬਕਬਾਦ ਕਰਦਾ ਹੈ, ਪਰ ਜੋ ਕੁਛ ਉਹ ਕਹਿੰਦਾ ਹੈ, ਉਹ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।
ਗਲ ਫਰੋਸੀ = ਗੱਲਾਂ ਵੇਚਣੀਆਂ, ਗੱਲਾਂ ਦੀ ਖੱਟੀ ਖਾਣੀ।ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ।
 
ओहु घरि घरि हंढै जिउ रंन दोहागणि ओसु नालि मुहु जोड़े ओसु भी लछणु लाइआ ॥
Oh gẖar gẖar handẖai ji▫o rann ḏohāgaṇ os nāl muhu joṛe os bẖī lacẖẖaṇ lā▫i▫ā.
He wanders from house to house like an abandoned woman; whoever associates with him is stained by the mark of evil as well.
ਉਹ ਛੁਟੜ ਤੀਵੀ ਵਾਂਙੂ ਦੁਆਰੇ ਦੁਆਰੇ ਟੱਕਰਾ ਮਾਰਦਾ ਫਿਰਦਾ ਹੈ! ਜੋ ਕੋਈ ਭੀ ਉਸ ਨਾਲ ਮੈਲ ਮਿਲਾਪ ਕਰਦਾ ਹੈ, ਉਸ ਨੂੰ ਭੀ ਬਦੀ ਦਾ ਟਿੱਕਾ ਲੱਗ ਜਾਂਦਾ ਹੈ।
ਦਹਾਗਣਿ = (ਅੱਖਰ 'ਦ' ਦੇ ਨਾਲ ( ੁ) ਪੜ੍ਹਨਾ ਹੈ, ਅਸਲ ਲਫ਼ਜ਼ 'ਦੋਹਾਗਣਿ' ਹੈ)। ਲਛਣੁ = ਕਲੰਕ।ਛੁੱਟੜ ਰੰਨ ਵਾਂਙ ਉਹ ਘਰ ਘਰ ਫਿਰਦਾ ਹੈ, ਜੋ ਮਨੁੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ।
 
गुरमुखि होइ सु अलिपतो वरतै ओस दा पासु छडि गुर पासि बहि जाइआ ॥
Gurmukẖ ho▫e so alipaṯo varṯai os ḏā pās cẖẖad gur pās bahi jā▫i▫ā.
Those who become Gurmukh avoid him; they forsake his company and sit hear the Guru.
ਜੋ ਗੁਰੂ-ਅਨੁਸਾਰੀ ਹੋਏ ਹਨ, ਉਹ ਉਸ ਤੋਂ ਨਿਵੇਕਲੇ ਰਹਿੰਦੇ ਹਨ, ਉਹ ਉਸ ਦੀ ਉਠਕ ਬੈਠਕ ਤਿਆਗ ਕੇ ਗੁਰੂ ਜੀ ਕੋਲ ਆ ਬੈਠਦੇ ਹਨ।
ਅਲਿਪਤੋ = ਵੱਖਰਾ, ਨਿਰਾਲਾ। ਪਾਸੁ = ਪਾਸਾ, ਸਾਥ।ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ।