Sri Guru Granth Sahib Ji

Ang: / 1430

Your last visited Ang:

जिस नो दइआलु होवै मेरा सुआमी तिसु गुरसिख गुरू उपदेसु सुणावै ॥
Jis no ḏa▫i▫āl hovai merā su▫āmī ṯis gursikẖ gurū upḏes suṇāvai.
That person, unto whom my Lord and Master is kind and compassionate - upon that GurSikh, the Guru's Teachings are bestowed.
ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੁੰਦਾ ਹੈ, ਉਸ ਆਪਣੇ ਸ਼ਿਸ਼ ਨੂੰ ਗੁਰੂ ਜੀ ਆਪਣੀ ਸਿਖ-ਮਤ ਪ੍ਰਚਾਰਦੇ ਹਨ।
xxxਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।
 
जनु नानकु धूड़ि मंगै तिसु गुरसिख की जो आपि जपै अवरह नामु जपावै ॥२॥
Jan Nānak ḏẖūṛ mangai ṯis gursikẖ kī jo āp japai avrah nām japāvai. ||2||
Servant Nanak begs for the dust of the feet of that GurSikh, who himself chants the Naam, and inspires others to chant it. ||2||
ਨੋਕਰ ਨਾਨਕ, ਉਸ ਗੁਰੂ ਦੇ ਸਿਖ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜੋ ਖੁਦ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਨਾ ਤੋਂ ਉਸ ਦਾ ਸਿਮਰਨ ਕਰਵਾਉਂਦਾ ਹੈ।
ਅਵਰਹ = ਹੋਰਨਾਂ ਨੂੰ ॥੨॥ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जो तुधु सचु धिआइदे से विरले थोड़े ॥
Jo ṯuḏẖ sacẖ ḏẖi▫ā▫iḏe se virle thoṛe.
Those who meditate on You, O True Lord - they are very rare.
ਬਹੁਤ ਹੀ ਘਟ ਹਨ ਉਹ ਜੋ ਤੇਰੀ ਆਰਾਧਨਾ ਕਰਦੇ ਹਨ, ਹੇ ਸੱਚੇ ਸੁਆਮੀ!
xxxਹੇ ਸੱਚੇ ਪ੍ਰ੍ਹ੍ਹਭੂ! ਉਹ ਬਹੁਤ ਥੋਹੜੇ ਜੀਵ ਹਨ, ਜੋ (ਇਕਾਗਰ ਚਿੱਤ) ਤੇਰਾ ਸਿਮਰਨ ਕਰਦੇ ਹਨ।
 
जो मनि चिति इकु अराधदे तिन की बरकति खाहि असंख करोड़े ॥
Jo man cẖiṯ ik arāḏẖ▫ḏe ṯin kī barkaṯ kẖāhi asaʼnkẖ karoṛe.
Those who worship and adore the One Lord in their conscious minds - through their generosity, countless millions are fed.
ਜੋ ਮਨੋਂ ਤੇ ਦਿਲੋਂ ਅਦੁੱਤੀ ਸਾਹਿਬ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਬਦੌਲਤ ਅਣਗਿਣਤ ਤੇ ਕ੍ਰੋੜਾਂ ਹੀ ਖਾਂਦੇ ਹਨ।
ਬਰਕਤਿ = ਕਮਾਈ। ਬਰਕਤਿ ਖਾਹਿ = ਕਮਾਈ ਖਾਂਦੇ ਹਨ, ਭਾਵ, ਉਹਨਾਂ ਦਾ ਸਦਕਾ ਹੋਰ ਭੀ ਨਾਮ ਸਿਮਰਦੇ ਹਨ।ਪੂਰਨ ਇਕਾਗ੍ਰਤਾ ਵਿਚ ਜੋ ਮਨੁੱਖ ਇੱਕ ਦਾ ਅਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ।
 
तुधुनो सभ धिआइदी से थाइ पए जो साहिब लोड़े ॥
Ŧuḏẖuno sabẖ ḏẖi▫ā▫iḏī se thā▫e pa▫e jo sāhib loṛe.
All meditate on You, but they alone are accepted, who are pleasing to their Lord and Master.
ਸਾਰੀ ਰਚਨਾ ਤੈਨੂੰ ਯਾਦ ਕਰਦੀ ਹੈ। ਕੇਵਲ ਉਹੀ ਕਬੂਲ ਪੈਂਦੇ ਹਨ ਜੋ ਪ੍ਰਭੂ ਨੂੰ ਚੰਗੇ ਲਗਦੇ ਹਨ।
xxxਹੇ ਹਰੀ! (ਉਂਞ ਤਾਂ) ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਪਰ ਪਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈਂ।
 
जो बिनु सतिगुर सेवे खादे पैनदे से मुए मरि जमे कोड़्हे ॥
Jo bin saṯgur seve kẖāḏe painḏe se mu▫e mar jamme koṛĥe.
Those who eat and dress without serving the True Guru die; after death, those wretched lepers are consigned to reincarnation.
ਕੋੜ੍ਹੀ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਛਕਦੇ ਅਤੇ ਪਹਿਰਦੇ ਹਨ, ਉਹ ਮਰਨ ਮਗਰੋਂ ਆਵਾਗਉਣ ਵਿੱਚ ਪੈਦੇ ਹਨ।
xxxਸਤਿਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪੈਨਣ ਦੇ ਰਸਾਂ ਵਿਚ ਲੱਗੇ ਹੋਏ ਹਨ, ਉਹ ਕੋੜ੍ਹੇ ਮੁੜ ਮੁੜ ਜੰਮਦੇ ਹਨ।
 
ओइ हाजरु मिठा बोलदे बाहरि विसु कढहि मुखि घोले ॥
O▫e hājar miṯẖā bolḏe bāhar vis kadẖėh mukẖ gẖole.
In His Sublime Presence, they talk sweetly, but behind His back, they exude poison from their mouths.
ਗੁਰਾਂ ਦੇ ਰੂਬਰੂ ਉਹ ਮਿੱਠੜੇ ਬਚਨ ਅਲਾਪਦੇ ਹਨ, ਪ੍ਰੰਤੂ ਉਨ੍ਹਾਂ ਦੀ ਪਿੱਠ ਪਿਛੇ ਉਹ ਆਪਣੇ ਮੂੰਹ ਵਿਚੋਂ ਘੁਲੀ ਹੋਈ ਜ਼ਹਿਰ ਉਗਲਦੇ ਹਨ।
xxxਇਹੋ ਜਿਹੇ ਮਨੁੱਖ ਸਾਹਮਣੇ (ਤਾਂ) ਮਿੱਠੀਆਂ ਗੱਲਾਂ ਕਰਦੇ ਹਨ (ਪਰ) ਪਿਛੋਂ ਮੂੰਹ ਵਿਚੋਂ ਵਿਹੁ ਘੋਲ ਕੇ ਕੱਢਦੇ ਹਨ (ਭਾਵ, ਰੱਜ ਕੇ ਨਿੰਦਾ ਕਰਦੇ ਹਨ)।
 
मनि खोटे दयि विछोड़े ॥११॥
Man kẖote ḏa▫yi vicẖẖoṛe. ||11||
The evil-minded are consigned to separation from the Lord. ||11||
ਮੰਦੀ ਆਤਮਾ ਵਾਲਿਆਂ ਨੂੰ ਵਾਹਿਗੁਰੂ ਜੁਦਾ ਕਰ ਦਿੰਦਾ ਹੈ।
xxx ॥੧੧॥ਇਹੋ ਜਿਹੇ ਮਨੋਂ ਖੋਟਿਆਂ ਨੂੰ ਖਸਮ ਨੇ (ਆਪਣੇ ਨਾਲੋਂ) ਵਿਛੋੜ ਦਿੱਤਾ ਹੈ ॥੧੧॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मलु जूई भरिआ नीला काला खिधोलड़ा तिनि वेमुखि वेमुखै नो पाइआ ॥
Mal jū▫ī bẖari▫ā nīlā kālā kẖiḏẖolṛā ṯin vaimukẖ vemukẖai no pā▫i▫ā.
The faithless baymukh sent out his faithless servant, wearing a blue-black coat, filled with filth and vermin.
ਉਸ ਅਸ਼ਰਧਾਲੂ ਮਰਵਾਹੇ ਨੇ ਆਪਣੇ ਸ਼ਰਧਾਹੀਣ ਨੋਕਰ ਨੂੰ ਗੰਦਗੀ ਤੇ ਜੂਆਂ ਨਾਲ ਪੂਰਤ ਨੀਲੀ ਤੇ ਕਾਲੀ ਖਫਣੀ ਪੁਆ ਦਿੱਤੀ।
ਖਿਧੋਲੜਾ = ਜੁੱਲਾ।ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ,
 
पासि न देई कोई बहणि जगत महि गूह पड़ि सगवी मलु लाइ मनमुखु आइआ ॥
Pās na ḏe▫ī ko▫ī bahaṇ jagaṯ mėh gūh paṛ sagvī mal lā▫e manmukẖ ā▫i▫ā.
No one in the world will sit near him; the self-willed manmukh fell into manure, and returned with even more filth covering him.
ਸੰਸਾਰ ਅੰਦਰ ਕੋਈ ਭੀ ਉਸ ਨੂੰ ਆਪਣੇ ਨੇੜੇ ਬਹਿਣ ਨਹੀਂ ਦਿੰਦਾ। ਉਹ ਗੰਦਗੀ ਵਿੱਚ ਡਿਗ ਪਿਆ ਅਤੇ ਸਗੋਂ ਵਧੇਰੀ ਗੰਦਗੀ ਨਾਲ ਲਿਬੇੜ ਕੇ ਅਧਰਮੀ ਵਾਪਸ ਆ ਗਿਆ।
ਗੂਹ = ਗੰਦ। ਸਗਵੀ = ਸਗੋਂ ਵਧੇਰੀ।ਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।
 
पराई जो निंदा चुगली नो वेमुखु करि कै भेजिआ ओथै भी मुहु काला दुहा वेमुखा दा कराइआ ॥
Parā▫ī jo ninḏā cẖuglī no vaimukẖ kar kai bẖeji▫ā othai bẖī muhu kālā ḏuhā vemukẖā ḏā karā▫i▫ā.
The faithless baymukh was sent to slander and back-bite others, but when he went there, the faces of both he and his faithless master were blackened instead.
ਅਧਰਮੀ ਨੂੰ ਹੋਰਨਾ ਨੂੰ ਕਲੰਕਤ ਕਰਨ ਅਤੇ ਪਿੱਠ ਪਿਛੇ ਬੁਰਾ ਕਹਿਣ ਲਈ ਘੱਲਿਆ ਗਿਆ ਸੀ, ਪਰ ਓਥੇ ਭੀ ਦੋਨਾਂ ਪ੍ਰਤੀਕੂਲ ਪੁਰਸ਼ਾਂ ਦੇ ਚਿਹਰੇ ਕਾਲੇ ਕੀਤੇ ਗਏ।
xxxਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ।
 
तड़ सुणिआ सभतु जगत विचि भाई वेमुखु सणै नफरै पउली पउदी फावा होइ कै उठि घरि आइआ ॥
Ŧaṛ suṇi▫ā sabẖaṯ jagaṯ vicẖ bẖā▫ī vaimukẖ saṇai nafrai pa▫ulī pa▫uḏī fāvā ho▫e kai uṯẖ gẖar ā▫i▫ā.
It was immediately heard throughout the whole world, O Siblings of Destiny, that this faithless man, along with his servant, was kicked and beaten with shoes; in humiliation, they got up and returned to their homes.
ਤੁਰਤ ਹੀ ਸਾਰੇ ਜਹਾਨ ਵਿੱਚ ਵਜ ਗਿਆ ਮੇਰੇ ਭਰਾਓ, ਕਿ ਆਪ ਹੁਦਰਾ ਮਨੁੱਖ ਸਮੇਤ ਆਪਣੇ ਨੌਕਰ ਦੇ ਛਿਤੱਰਾਇਆ ਗਿਆ ਹੈ। ਡੌਰ ਭੌਰ ਹੋ ਕੇ, ਉਹ ਉਠ ਕੇ ਆਪਣੇ ਗ੍ਰਹਿ ਨੂੰ ਮੁੜ ਆਏ।
ਤੜ = ਤੜੱਕ, ਤੁਰਤ। ਸਭਤੁ = ਸਭ ਥਾਂ। ਸਣੈ = ਸਮੇਤ। ਨਫਰ = ਨੌਕਰ। ਪਉਲੀ ਪਉਦੀ = ਜੁੱਤੀਆਂ ਪੈਂਦਿਆਂ। ਫਾਵਾ = ਬਉਰਾ, ਪਾਗਲ।ਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।
 
अगै संगती कुड़मी वेमुखु रलणा न मिलै ता वहुटी भतीजीं फिरि आणि घरि पाइआ ॥
Agai sangṯī kuṛmī vaimukẖ ralṇā na milai ṯā vahutī bẖaṯījīʼn fir āṇ gẖar pā▫i▫ā.
The faithless baymukh was not allowed to mingle with others; his wife and niece then brought him home to lie down.
ਅਗੋਂ ਲਈ ਉਸ ਪ੍ਰਤੀਕੂਲ ਪੁਰਸ਼ ਦਾ ਸਭਾਵਾਂ ਅਤੇ ਉਸ ਦੇ ਬੱਚਿਆਂ ਦੇ ਸਹੁਰਿਆਂ ਨਾਲ ਮੇਲ ਜੋਲ ਬੰਦ ਕਰ ਦਿਤਾ ਗਿਆ। ਤਦ ਉਸ ਦੀ ਪਤਨੀ ਅਤੇ ਭਾਈ ਦੀ ਧੀ ਨੇ ਮੁੜ ਉਸ ਨੂੰ ਲਿਆ ਕੇ ਮਕਾਨ ਵਿੱਚ ਪਾ ਦਿਤਾ।
xxxਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ।
 
हलतु पलतु दोवै गए नित भुखा कूके तिहाइआ ॥
Halaṯ palaṯ ḏovai ga▫e niṯ bẖukẖā kūke ṯihā▫i▫ā.
He has lost both this world and the next; he cries out continually, in hunger and thirst.
ਉਸ ਨੇ ਇਹ ਲੋਕ ਤੇ ਪ੍ਰਲੋਕ ਦੋਨੋ ਹੀ ਗੁਆ ਲਏ ਹਨ। ਭੁੱਖਾ ਤੇ ਪਿਆਸਾ ਉਹ ਸਦਾ ਚੀਕਾਂ ਮਾਰਦਾ ਹੈ।
ਭਤੀਜੀ = ਭਤੀਜਿਆਂ ਨੇ। ਆਣਿ = ਲਿਆ ਕੇ।ਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।
 
धनु धनु सुआमी करता पुरखु है जिनि निआउ सचु बहि आपि कराइआ ॥
Ḏẖan ḏẖan su▫āmī karṯā purakẖ hai jin ni▫ā▫o sacẖ bahi āp karā▫i▫ā.
Blessed, blessed is the Creator, the Primal Being, our Lord and Master; He Himself sits and dispenses true justice.
ਮੁਬਾਰਕ! ਮੁਬਾਰਕ! ਹੈ ਸਰਬ-ਸ਼ਕਤੀਵਾਨ ਪ੍ਰਭੂ! ਸਿਰਜਣਹਾਰ ਜਿਸ ਨੇ ਇਨਸਾਫ ਦੇ ਆਸਣ ਤੇ ਬੈਠ ਕੇ ਖੁਦ ਅਸਲੀ ਫੈਸਲਾ ਕਰਵਾਇਆ ਹੈ।
ਬਹਿ = ਬੈਠ ਕੇ, (ਭਾਵ,) ਗੁਹ ਨਾਲ।ਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ,
 
जो निंदा करे सतिगुर पूरे की सो साचै मारि पचाइआ ॥
Jo ninḏā kare saṯgur pūre kī so sācẖai mār pacẖā▫i▫ā.
One who slanders the Perfect True Guru is punished and destroyed by the True Lord.
ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸੱਚਾ ਸੁਆਮੀ ਸਜ਼ਾ ਦੇ ਕੇ ਮਾਰ ਸੁਟਦਾ ਹੈ।
ਪਚਾਇਆ = ਖ਼ੁਆਰ ਕੀਤਾ।(ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ।
 
एहु अखरु तिनि आखिआ जिनि जगतु सभु उपाइआ ॥१॥
Ėhu akẖar ṯin ākẖi▫ā jin jagaṯ sabẖ upā▫i▫ā. ||1||
This Word is spoken by the One who created the whole universe. ||1||
ਇਹ ਬਚਨ ਉਸ ਨੇ ਉਚਾਰਣ ਕੀਤਾ ਹੈ, ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।
ਅਖਰੁ = ਬਚਨ, ਨਿਆਂ ਦਾ ਬਚਨ। ਤਿਨਿ = ਉਸ ਪ੍ਰਭੂ ਨੇ ॥੧॥(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
साहिबु जिस का नंगा भुखा होवै तिस दा नफरु किथहु रजि खाए ॥
Sāhib jis kā nangā bẖukẖā hovai ṯis ḏā nafar kithhu raj kẖā▫e.
One who has a poor beggar for a master - how can he be well-fed?
ਜਿਸ ਦਾ ਮਾਲਕ ਕੰਗਾਲ ਹੈ, ਉਸ ਦਾ ਨੌਕਰ ਕਿਥੋਂ ਢਿੱਡ ਭਰ ਕੇ ਖਾ ਸਕਦਾ ਹੈ।
ਨੰਗਾ ਭੁਖਾ = ਕੰਗਾਲ।ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ?
 
जि साहिब कै घरि वथु होवै सु नफरै हथि आवै अणहोदी किथहु पाए ॥
Jė sāhib kai gẖar vath hovai so nafrai hath āvai aṇhoḏī kithhu pā▫e.
If there is something in his master's house, he can get it; but how can he get what is not there?
ਜੇਕਰ ਮਾਲਕ ਦੇ ਗ੍ਰਹਿ ਅੰਦਰ ਕੋਈ ਚੀਜ਼ ਹੋਵੇ, ਉਸ ਨੂੰ ਉਸ ਦਾ ਨੌਕਰ ਹਾਸਲ ਕਰ ਸਕਦਾ ਹੈ, ਪਰ ਜੇ ਹੈ ਹੀ ਨਹੀਂ ਉਸ ਨੂੰ ਉਹ ਕਿਥੋ ਲੈ ਸਕਦਾ ਹੈ।
ਵਥੁ = ਚੀਜ਼। ਹਥਿ ਆਵੈ = ਹੱਥ ਵਿਚ ਆਉਂਦੀ ਹੈ, ਮਿਲਦੀ ਹੈ।ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?
 
जिस दी सेवा कीती फिरि लेखा मंगीऐ सा सेवा अउखी होई ॥
Jis ḏī sevā kīṯī fir lekẖā mangī▫ai sā sevā a▫ukẖī ho▫ī.
Serving him, who will be called to answer for his account? That service is painful and useless.
ਜਿਸ ਦੀ ਘਾਲ ਕਮਾਉਣ ਦੁਆਰਾ ਮੁੜ ਹਿਸਾਬ ਕਿਤਾਬ ਪੁਛਿਆ ਜਾਂਦਾ ਹੈ, ਉਹ ਘਾਲ ਨਿਰਸੰਦੇਹ ਦੁਖਦਾਈ ਹੈ?
xxxਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?)
 
नानक सेवा करहु हरि गुर सफल दरसन की फिरि लेखा मंगै न कोई ॥२॥
Nānak sevā karahu har gur safal ḏarsan kī fir lekẖā mangai na ko▫ī. ||2||
O Nanak, serve the Guru, the Lord Incarnate; the Blessed Vision of His Darshan is profitable, and in the end, you shall not be called to account. ||2||
ਨਾਨਕ ਤੂੰ ਰੱਬ ਰੂਪ ਗੁਰਾਂ ਦੀ ਟਹਿਲ ਕਮਾ ਜਿਨ੍ਹਾਂ ਦਾ ਦੀਦਾਰ ਲਾਭਦਾਇਕ ਹੈ ਅਤੇ ਮਗਰੋਂ ਤੇਰੇ ਪਾਸੋਂ ਕੋਈ ਹਿਸਾਬ ਕਿਤਾਬ ਤਲਬ ਨਹੀਂ ਕੀਤਾ ਜਾਵੇਗਾ।
xxxxxx ॥੨॥ਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
नानक वीचारहि संत जन चारि वेद कहंदे ॥
Nānak vicẖārėh sanṯ jan cẖār veḏ kahanḏe.
O Nanak, the Saints consider, and the four Vedas proclaim,
ਨਾਨਕ ਧਰਮਾਤਮਾ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
ਨਾਨਕ = ਹੇ ਨਾਨਕ!ਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ,
 
भगत मुखै ते बोलदे से वचन होवंदे ॥
Bẖagaṯ mukẖai ṯe bolḏe se vacẖan hovanḏe.
that whatever the Lord's devotees utter with their mouths, shall come to pass.
ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
ਮੁਖੈ ਤੇ = ਮੂੰਹ ਤੋਂ। ਹੋਵੰਦੇ = ਵਰਤ ਜਾਂਦੇ ਹਨ।(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ।
 
प्रगट पहारा जापदा सभि लोक सुणंदे ॥
Pargat pahārā jāpḏā sabẖ lok suṇanḏe.
He is manifest in His cosmic workshop. All people hear of this.
ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
ਪਹਾਰਾ = ਸੰਸਾਰ ਵਿਚ। ਸਭਿ = ਸਾਰੇ।(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।
 
सुखु न पाइनि मुगध नर संत नालि खहंदे ॥
Sukẖ na pā▫in mugaḏẖ nar sanṯ nāl kẖahanḏe.
The stubborn men who fight with the Saints shall never find peace.
ਬੁਧੂ ਬੰਦੇ ਜੋ ਸਾਧੂਆਂ ਨਾਲ ਖਹਿਬੜਦੇ ਹਨ, ਆਰਾਮ ਨਹੀਂ ਪਾਉਂਦੇ।
ਮੁਗਧ = ਮੂਰਖ। ਖਹੰਦੇ = (ਜੋ) ਝਗੜਾ ਪਾਂਦੇ ਹਨ।ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ।
 
ओइ लोचनि ओना गुणै नो ओइ अहंकारि सड़ंदे ॥
O▫e locẖan onā guṇai no o▫e ahaʼnkār saṛanḏe.
The Saints seek to bless them with virtue, but they only burn in their egos.
ਉਹ (ਸਾਧੂ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਬਲਦੇ ਹਨ।
ਓਇ = ਉਹ ਮੁਗਧ ਨਰ {ਬਹੁ-ਵਚਨ}। ਓਨਾ ਗੁਣੈ ਨੋ = ਉਹਨਾਂ ਸੰਤ-ਜਨਾਂ ਦੇ ਗੁਣਾਂ ਨੂੰ। ਅਹੰਕਾਰਿ = ਅਹੰਕਾਰ ਵਿਚ।(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।
 
ओइ विचारे किआ करहि जा भाग धुरि मंदे ॥
O▫e vicẖāre ki▫ā karahi jā bẖāg ḏẖur manḏe.
What can those wretched ones do, since, from the very beginning, their destiny is cursed with evil.
ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
xxxਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ)।
 
जो मारे तिनि पारब्रहमि से किसै न संदे ॥
Jo māre ṯin pārbarahm se kisai na sanḏe.
Those who are struck down by the Supreme Lord God are of no use to anyone.
ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।
ਤਿਨਿ = ਉਸ ਨੇ। ਸੰਦੇ = ਦੇ।ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।
 
वैरु करहि निरवैर नालि धरम निआइ पचंदे ॥
vair karahi nirvair nāl ḏẖaram ni▫ā▫e pacẖanḏe.
Those who hate the One who has no hatred - according to the true justice of Dharma, they shall perish.
ਇਹ ਅਸਲ ਇਨਸਾਫ ਹੈ ਕਿ ਜੋ ਵੈਰ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣੇ ਉਚਿੱਤ ਹਨ।
ਨਿਆਇ = ਨਿਆਂ ਅਨੁਸਾਰ। ਪਚੰਦੇ = ਸੜਦੇ ਹਨ।ਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ।
 
जो जो संति सरापिआ से फिरहि भवंदे ॥
Jo jo sanṯ sarāpi▫ā se firėh bẖavanḏe.
Those who are cursed by the Saints will continue wandering aimlessly.
ਜਿਨ੍ਹਾਂ ਨੂੰ ਸਾਧੂਆ ਨੇ ਫਿਟਕਾਰਿਆਂ ਹੈ, ਉਹ ਭਟਕਦੇ ਰਹਿੰਦੇ ਹਨ।
ਸੰਤਿ = ਸੰਤ ਵਲੋਂ।ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ।
 
पेडु मुंढाहूं कटिआ तिसु डाल सुकंदे ॥१२॥
Ped muʼndẖāhūʼn kati▫ā ṯis dāl sukanḏe. ||12||
When the tree is cut off at its roots, the branches wither and die. ||12||
ਜਦ ਬਿਰਛ ਜੜ੍ਹਾਂ ਤੋਂ ਵੱਢ ਦਿੱਤਾ ਜਾਂਦਾ ਹੈ, ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।
ਪੇਡੁ = ਬੂਟਾ। ਸਰਾਪਿਆ = ਫਿਟਕਾਰਿਆ ਹੋਇਆ, ਦੁਰਕਾਰਿਆ ਹੋਇਆ, ਪਰੇ ਹਟਿਆ ਹੋਇਆ ॥੧੨॥ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੧੨॥
 
सलोक मः ४ ॥
Salok mėhlā 4.
Shalok Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX