Sri Guru Granth Sahib Ji

Ang: / 1430

Your last visited Ang:

अंतरि हरि गुरू धिआइदा वडी वडिआई ॥
Anṯar har gurū ḏẖi▫ā▫iḏā vadī vadi▫ā▫ī.
Great is the greatness of the Guru, who meditates on the Lord within.
ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਹਨ।
xxxਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ;
 
तुसि दिती पूरै सतिगुरू घटै नाही इकु तिलु किसै दी घटाई ॥
Ŧus ḏiṯī pūrai saṯgurū gẖatai nāhī ik ṯil kisai ḏī gẖatā▫ī.
By His Pleasure, the Lord has bestowed this upon the Perfect True Guru; it is not diminished one bit by anyone's efforts.
ਪਰਸੰਨ ਹੋ ਕੇ ਪ੍ਰਭੂ ਨੇ ਇਹ ਪੂਰਨ ਸਤਿਗੁਰਾਂ ਨੂੰ ਪ੍ਰਦਾਨ ਕੀਤਾ ਹੈ। ਕਿਸੇ ਦੇ ਕੰਮ ਕਰਨ ਦੁਆਰਾ ਇਹ ਭੋਰਾ ਭਰ ਭੀ ਘੱਟ ਨਹੀਂ ਹੁੰਦੀ।
ਤੁਸਿ = ਤ੍ਰੁੱਠ ਕੇ। ਪੂਰੈ = ਪੂਰੇ (ਪ੍ਰਭੂ) ਨੇ।ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।
 
सचु साहिबु सतिगुरू कै वलि है तां झखि झखि मरै सभ लोकाई ॥
Sacẖ sāhib saṯgurū kai val hai ṯāʼn jẖakẖ jẖakẖ marai sabẖ lokā▫ī.
The True Lord and Master is on the side of the True Guru; and so, all those who oppose Him waste away to death in anger, envy and conflict.
ਸੱਚਾ ਸੁਆਮੀ ਸੱਚੇ ਗੁਰਾਂ ਦੇ ਪਾਸੇ ਹੈ, ਤਦ ਸਾਰੇ ਆਦਮੀ ਜੋ ਗੁਰਾਂ ਦੇ ਖਿਲਾਫ ਹਨ, ਖੱਪ ਖੱਪ ਕੇ ਮਰ ਜਾਂਦੇ ਹਨ।
ਝਖਿ ਝਖਿ = ਖਪ ਖਪ ਕੇ। ਲਕਾਈ = ( ੁ) ਪੜ੍ਹਨਾ ਹੈ, ਅਸਲ ਪਾਠ ਹੈ 'ਲੋਕਾਈ', ਸ੍ਰਿਸ਼ਟੀ।ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।)
 
निंदका के मुह काले करे हरि करतै आपि वधाई ॥
Ninḏkā ke muh kāle kare har karṯai āp vaḏẖā▫ī.
The Lord, the Creator, blackens the faces of the slanderers, and increases the glory of the Guru.
ਵਾਹਿਗੁਰੂ, ਸਿਰਜਣਹਾਰ ਬਦਖੋਈ ਕਰਨ ਵਾਲਿਆਂ ਦੇ ਚਿਹਰੇ ਸਿਆਹ ਕਰਦਾ ਹੈ। ਗੁਰਾਂ ਦੀ ਪ੍ਰਭੁਤਾ ਉਹ ਖੁਦ ਵਧੇਰੇ ਕਰਦਾ ਹੈ।
ਕਰਤੈ = ਕਰਤੇ ਨੇ।ਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।
 
जिउ जिउ निंदक निंद करहि तिउ तिउ नित नित चड़ै सवाई ॥
Ji▫o ji▫o ninḏak ninḏ karahi ṯi▫o ṯi▫o niṯ niṯ cẖaṛai savā▫ī.
As the slanderers spread their slander, so does the Guru's glory increase day by day.
ਜਿਸ ਜਿਸ ਤਰ੍ਹਾਂ ਕਲੰਕ ਲਾਉਣ ਵਾਲੇ ਗੁਰਾਂ ਤੇ ਕਲੰਕ ਲਾਉਂਦੇ ਹਨ, ਉਸੇ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਉਪਮਾ ਰੋਜ਼-ਬ-ਰੋਜ਼ ਵਧੇਰੇ ਹੁੰਦੀ ਜਾਂਦੀ ਹੈ।
ਚੜੈ ਸਵਾਈ = ਵਧਦੀ ਹੈ।ਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।
 
जन नानक हरि आराधिआ तिनि पैरी आणि सभ पाई ॥१॥
Jan Nānak har ārāḏẖi▫ā ṯin pairī āṇ sabẖ pā▫ī. ||1||
Servant Nanak worships the Lord, who makes everyone fall at His Feet. ||1||
ਗੋਲੇ ਨਾਨਕ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਚਰਨੀ ਪਾ ਦਿਤਾ ਹੈ।
ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ। ਸਭ = ਸਾਰੀ ਲੁਕਾਈ ॥੧॥ਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
सतिगुर सेती गणत जि रखै हलतु पलतु सभु तिस का गइआ ॥
Saṯgur seṯī gaṇaṯ jė rakẖai halaṯ palaṯ sabẖ ṯis kā ga▫i▫ā.
One who enters into a calculated relationship with the True Guru loses everything, this world and the next.
ਜੋ ਸੱਚੇ ਗੁਰਾਂ ਨਾਲ ਗਿਣਤੀ ਮਿਣਤੀ ਕਰਦਾ ਹੈ, ਉਹ ਇਹ ਲੋਕ ਅਤੇ ਪ੍ਰਲੋਕ ਸਮੂਹ ਗੁਆ ਲੈਦਾ ਹੈ।
ਗਣਤ = ਕਿੜ, ਵੈਰ।ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।
 
नित झहीआ पाए झगू सुटे झखदा झखदा झड़ि पइआ ॥
Niṯ jẖahī▫ā pā▫e jẖagū sute jẖakẖ▫ḏā jẖakẖ▫ḏā jẖaṛ pa▫i▫ā.
He grinds his teeth continually and foams at the mouth; screaming in anger, he perishes.
ਉਹ ਹਮੇਸ਼ਾਂ, ਆਪਣੇ ਦੰਦ ਪੀਹਦਾ ਹੈ, ਮੂੰਹ ਵਿਚੋਂ ਝੱਗ ਸੁਟਦਾ ਹੈ ਅਤੇ ਬਕਵਾਸ ਕਰਦਾ ਕਰਦਾ ਮਰ ਮੁਕ ਜਾਂਦਾ ਹੈ।
ਝਹੀਆ ਪਾਏ = ਕਚੀਚੀਆਂ ਵੱਟਦਾ ਹੈ। ਝਗੂ ਸੁਟੇ = ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ।(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।
 
नित उपाव करै माइआ धन कारणि अगला धनु भी उडि गइआ ॥
Niṯ upāv karai mā▫i▫ā ḏẖan kāraṇ aglā ḏẖan bẖī ud ga▫i▫ā.
He continually chases after Maya and wealth, but even his own wealth flies away.
ਦੌਲਤ ਤੇ ਪਦਾਰਥ ਲਈ, ਉਹ ਨਿਰੰਤਰ ਹੀ ਯਤਨ ਕਰਦਾ ਹੈ, ਪ੍ਰੰਤੂ ਉਸ ਦਾ ਪਹਿਲਾਂ ਪਦਾਰਥ ਭੀ ਖਤਮ ਹੋ ਜਾਂਦਾ ਹੈ।
ਉਪਾਵ = ਵਿਓਂਤਾਂ। ਕਾਰਣਿ = ਵਾਸਤੇ।(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ।
 
किआ ओहु खटे किआ ओहु खावै जिसु अंदरि सहसा दुखु पइआ ॥
Ki▫ā oh kẖate ki▫ā oh kẖāvai jis anḏar sahsā ḏukẖ pa▫i▫ā.
What shall he earn, and what shall he eat? Within his heart, there is only cynicism and pain.
ਉਹ ਕੀ ਕਮਾਏਗਾ ਅਤੇ ਕੀ ਖਾਏਗਾ, ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ।
ਸਹਸਾ = ਤੌਖ਼ਲਾ।ਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ)।
 
निरवैरै नालि जि वैरु रचाए सभु पापु जगतै का तिनि सिरि लइआ ॥
Nirvairai nāl jė vair racẖā▫e sabẖ pāp jagṯai kā ṯin sir la▫i▫ā.
One who hates the One who has no hatred, shall bear the load of all the sins of the world on his head.
ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਜਹਾਨ ਦੇ ਸਾਰੇ ਗੁਨਾਹ ਆਪਣੇ ਸਿਰ ਤੇ ਲੈ ਲੈਦਾ ਹੈ।
ਸਿਰਿ = ਸਿਰ ਤੇ।ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ,
 
ओसु अगै पिछै ढोई नाही जिसु अंदरि निंदा मुहि अम्बु पइआ ॥
Os agai picẖẖai dẖo▫ī nāhī jis anḏar ninḏā muhi amb pa▫i▫ā.
He shall find no shelter here or hereafter; his mouth blisters with the slander in his heart.
ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।
ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਮੁਹਿ = ਮੂੰਹ ਵਿਚ। ਅੰਬੁ = (ਭਾਵ) ਮਿਠਾਸ।ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),
 
जे सुइने नो ओहु हथु पाए ता खेहू सेती रलि गइआ ॥
Je su▫ine no oh hath pā▫e ṯā kẖehū seṯī ral ga▫i▫ā.
If gold comes into his hands, it turns to dust.
ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।
ਖੇਹੂ ਸੇਤੀ = ਸੁਆਹ ਨਾਲ।ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।
 
जे गुर की सरणी फिरि ओहु आवै ता पिछले अउगण बखसि लइआ ॥
Je gur kī sarṇī fir oh āvai ṯā picẖẖle a▫ugaṇ bakẖas la▫i▫ā.
But if he should come again to the Sanctuary of the Guru, then even his past sins shall be forgiven.
ਜੇਕਰ ਉਹ ਮੁੜ ਕੇ ਗੁਰਾਂ ਦੀ ਪਨਾਹ ਲੈ ਲਵੇ, ਤਦ ਉਸ ਦੇ ਪਹਿਲੇ ਪਾਪ ਮਾਫ ਹੋ ਜਾਂਦੇ ਹਨ।
xxxਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।
 
जन नानक अनदिनु नामु धिआइआ हरि सिमरत किलविख पाप गइआ ॥२॥
Jan Nānak an▫ḏin nām ḏẖi▫ā▫i▫ā har simraṯ kilvikẖ pāp ga▫i▫ā. ||2||
Servant Nanak meditates on the Naam, night and day. Remembering the Lord in meditation, wickedness and sins are erased. ||2||
ਰਾਤ ਦਿਨ, ਨੌਕਰ ਨੇ ਨਾਮ ਦਾ ਆਰਾਧਨ ਕੀਤਾ ਹੈ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਗੁਨਾਹ ਅਤੇ ਅਪ੍ਰਾਧ ਮਿਟ ਜਾਂਦੇ ਹਨ।
xxxxxx ॥੨॥ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तूहै सचा सचु तू सभ दू उपरि तू दीबाणु ॥
Ŧūhai sacẖā sacẖ ṯū sabẖ ḏū upar ṯū ḏībāṇ.
You are the Truest of the True; Your Regal Court is the most exalted of all.
ਤੂੰ ਸਚਿਆਰਾ ਦਾ ਪਰਮ ਸਚਿਆਰ ਹੈਂ। ਤੇਰੀ ਕਚਹਿਰੀ ਸਾਰੀਆਂ ਨਾਲੋਂ ਉੱਚੀ ਹੈ!
ਦੂ = ਤੋਂ। ਉਪਰਿ = ਵੱਡਾ। ਦੀਬਾਣੁ = ਆਸਰਾ।ਹੇ ਸੱਚੇ ਪ੍ਰਭੂ! ਤੂੰ ਹੀ ਸਭ ਤੋਂ ਵੱਡਾ (ਜੀਵਾਂ ਦਾ) ਆਸਰਾ ਹੈਂ।
 
जो तुधु सचु धिआइदे सचु सेवनि सचे तेरा माणु ॥
Jo ṯuḏẖ sacẖ ḏẖi▫ā▫iḏe sacẖ sevan sacẖe ṯerā māṇ.
Those who meditate on You, O True Lord, serve the Truth; O True Lord, they take pride in You.
ਜਿਹੜੇ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸਾਹਿਬ! ਉਹ ਸੱਚ ਦੀ ਕਮਾਈ ਕਰਦੇ ਹਨ। ਤੂੰ ਹੀ ਸਤਿਪੁਰਖ ਉਨ੍ਹਾਂ ਦਾ ਯੋਗ ਫਖਰ ਹੈ।
xxxਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ।
 
ओना अंदरि सचु मुख उजले सचु बोलनि सचे तेरा ताणु ॥
Onā anḏar sacẖ mukẖ ujle sacẖ bolan sacẖe ṯerā ṯāṇ.
Within them is the Truth; their faces are radiant, and they speak the Truth. O True Lord, You are their strength.
ਉਨ੍ਹਾਂ ਦੇ ਅੰਦਰ ਸੱਚ ਹੈ, ਉਨ੍ਹਾਂ ਦੇ ਚਿਹਰੇ ਰੋਸ਼ਨ ਹਨ, ਉਹ ਸੱਚ ਬੋਲਦੇ ਹਨ ਅਤੇ ਤੂੰ ਹੇ ਸਤਿਪੁਰਖ ਉਨ੍ਹਾਂ ਦੀ ਸੱਤਿਆ ਹੈਂ।
ਉਜਲੇ = ਖਿੜੇ ਹੋਏ।ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।
 
से भगत जिनी गुरमुखि सालाहिआ सचु सबदु नीसाणु ॥
Se bẖagaṯ jinī gurmukẖ salāhi▫ā sacẖ sabaḏ nīsāṇ.
Those who, as Gurmukh, praise You are Your devotees; they have the insignia and the banner of the Shabad, the True Word of God.
ਕੇਵਲ ਓਹੀ ਸੰਤ ਹਨ, ਜੋ ਗੁਰਾਂ ਦੇ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦੇ ਹਨ ਅਤੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਝੰਡਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ।ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।
 
सचु जि सचे सेवदे तिन वारी सद कुरबाणु ॥१३॥
Sacẖ jė sacẖe sevḏe ṯin vārī saḏ kurbāṇ. ||13||
I am truly a sacrifice, forever devoted to those who serve the True Lord. ||13||
ਨਿਸਚਿਤ ਹੀ ਮੈਂ ਉਨ੍ਹਾਂ ਉਤੋਂ ਸਦਕੇ ਅਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ, ਜੋ ਸੱਚੇ ਸਾਈਂ ਦੀ ਘਾਲ ਕਮਾਉਂਦੇ ਹਨ।
xxx ॥੧੩॥ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ॥੧੩॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
धुरि मारे पूरै सतिगुरू सेई हुणि सतिगुरि मारे ॥
Ḏẖur māre pūrai saṯgurū se▫ī huṇ saṯgur māre.
Those who were cursed by the Perfect True Guru, from the very beginning, are even now cursed by the True Guru.
ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨੇ ਮੁੱਢ ਤੋਂ ਧਿਰਕਾਰਿਆ ਸੀ, ਉਨ੍ਹਾਂ ਨੂੰ ਹੁਣ ਸੱਚੇ ਗੁਰਾਂ ਨੇ ਫਿਟਕਾਰ ਛੱਡਿਆ ਹੈ।
ਧੁਰਿ = ਧੁਰ ਤੋਂ। ਸਤਿਗੁਰਿ = ਗੁਰੂ ਨੇ।ਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ)।
 
जे मेलण नो बहुतेरा लोचीऐ न देई मिलण करतारे ॥
Je melaṇ no bahuṯerā locẖī▫ai na ḏe▫ī milaṇ karṯāre.
Even though they may have a great longing to associate with the Guru, the Creator does not allow it.
ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।
xxxਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ।
 
सतसंगति ढोई ना लहनि विचि संगति गुरि वीचारे ॥
Saṯsangaṯ dẖo▫ī nā lahan vicẖ sangaṯ gur vīcẖāre.
They shall not find shelter in the Sat Sangat, the True Congregation; in the Sangat, the Guru has proclaimed this.
ਸਾਧ ਸੰਗਤ ਅੰਦਰ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੰਤ ਸਮਾਗਮ ਅੰਦਰ ਗੁਰਾਂ ਨੇ ਏਸ ਤਰ੍ਹਾਂ ਆਪਣੀ ਰਾਇ ਪਰਗਟ ਕੀਤੀ ਹੈ।
xxxਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।
 
कोई जाइ मिलै हुणि ओना नो तिसु मारे जमु जंदारे ॥
Ko▫ī jā▫e milai huṇ onā no ṯis māre jam janḏāre.
Whoever goes out to meet them now, will be destroyed by the tyrant, the Messenger of Death.
ਜੋ ਕੋਈ ਭੀ ਹੁਣ ਜਾ ਕੇ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਮੌਤ ਦਾ ਨਿਰਦਈ ਦੂਤ ਨਾਸ ਕਰ ਦਿੰਦਾ ਹੈ।
ਜੰਦਾਰ = ਅਵੈੜਾ।ਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ)।
 
गुरि बाबै फिटके से फिटे गुरि अंगदि कीते कूड़िआरे ॥
Gur bābai fitke se fite gur angaḏ kīṯe kūṛi▫āre.
Those who were condemned by Guru Nanak were declared counterfeit by Guru Angad as well.
ਜੋ ਆਦਿ ਗੁਰਾਂ ਦੇ ਧਿਰਕਾਰੇ ਹੋਏ ਸਨ, ਉਹ ਭ੍ਰਿਸ਼ਟੇ ਹੀ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਭੀ ਉਨ੍ਹਾਂ ਨੂੰ ਝੂਠੇ ਕਰਾਰ ਦੇ ਦਿਤਾ।
xxxਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।
 
गुरि तीजी पीड़ी वीचारिआ किआ हथि एना वेचारे ॥
Gur ṯījī pīṛī vīcẖāri▫ā ki▫ā hath enā vecẖāre.
The Guru of the third generation thought, "What lies in the hands of these poor people?
ਤੀਸਰੀ ਪੀੜ੍ਹੀ ਵਿੱਚ ਗੁਰਾਂ ਨੇ ਖਿਆਲ ਕੀਤਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਹੱਥ ਵਿੱਚ ਕੀ ਹੈ?
xxxਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?
 
गुरु चउथी पीड़ी टिकिआ तिनि निंदक दुसट सभि तारे ॥
Gur cẖa▫uthī pīṛī tiki▫ā ṯin ninḏak ḏusat sabẖ ṯāre.
The Guru of the fourth generation saved all these slanderers and evil-doers.
ਜਿਨ੍ਹਾਂ ਸਤਿਗੁਰਾਂ ਨੇ ਚੋਥੀ ਪੀੜ੍ਹੀ ਵਿੱਚ ਗੁਰੂ ਮੁਕੱਰਰ ਕੀਤਾ ਸੀ, ਉਨ੍ਹਾਂ ਨੇ ਸਾਰੇ ਕਲੰਕ ਲਾਉਣ ਵਾਲੇ ਤੇ ਕੁਕਰਮੀ ਬਚਾ ਲਏ।
ਫਿਟਕੇ = ਫਿਟਕਾਰ ਪਾਈ। ਸੇ ਫਿਟੇ = ਉਹ ਫਿੱਟੇ ਹੋਏ ਅੰਹਕਾਰੀ।ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।
 
कोई पुतु सिखु सेवा करे सतिगुरू की तिसु कारज सभि सवारे ॥
Ko▫ī puṯ sikẖ sevā kare saṯgurū kī ṯis kāraj sabẖ savāre.
If any son or Sikh serves the True Guru, then all of his affairs will be resolved.
ਸੱਚੇ ਗੁਰਾਂ ਦਾ ਕੋਈ ਪੁਤ੍ਰ ਜਾ ਮੁਰੀਦ ਉਨ੍ਹਾਂ ਦੀ ਟਹਿਲ ਸੇਵਾ ਕਮਾਵੇ, ਉਸ ਦੇ ਸਾਰੇ ਕੰਮ ਗੁਰੂ ਜੀ ਰਾਸ ਕਰ ਦਿੰਦੇ ਹਨ।
ਸਭਿ = ਸਾਰੇ।ਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-
 
जो इछै सो फलु पाइसी पुतु धनु लखमी खड़ि मेले हरि निसतारे ॥
Jo icẖẖai so fal pā▫isī puṯ ḏẖan lakẖmī kẖaṛ mele har nisṯāre.
He obtains the fruits of his desires - children, wealth, property, union with the Lord and emancipation.
ਜੋ ਆਪਣੇ ਬੱਚੇ, ਜਾਇਦਾਦ ਅਤੇ ਦੌਲਤ ਲੈ ਜਾ ਕੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ, ਉਹ ਲੋੜੀਦੀਆਂ ਮੁਰਾਦਾਂ ਪਾ ਲੈਦਾ ਹੈ ਤੇ ਉਸ ਨੂੰ ਵਾਹਿਗੁਰੂ ਜੀਵਨ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਖੜਿ = ਖੜ ਕੇ, ਲੈ ਜਾ ਕੇ।ਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।
 
सभि निधान सतिगुरू विचि जिसु अंदरि हरि उर धारे ॥
Sabẖ niḏẖān saṯgurū vicẖ jis anḏar har ur ḏẖāre.
All treasures are in the True Guru, who has enshrined the Lord within the heart.
ਸਾਰੇ ਖ਼ਜ਼ਾਨੇ ਸੰਚੇ ਗੁਰਾਂ ਅੰਦਰ ਹਨ, ਜਿਨ੍ਹਾਂ ਨੇ ਆਪਣੇ ਅੰਤਰਿ ਆਤਮੇ ਵਾਹਿਗੁਰੂ ਨੂੰ ਟਿਕਾਇਆ ਹੋਇਆ ਹੈ।
ਉਰ = ਹਿਰਦਾ।(ਮੁਕਦੀ ਗੱਲ), ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।
 
सो पाए पूरा सतिगुरू जिसु लिखिआ लिखतु लिलारे ॥
So pā▫e pūrā saṯgurū jis likẖi▫ā likẖaṯ lilāre.
He alone obtains the Perfect True Guru, on whose forehead such blessed destiny is pre-ordained.
ਕੇਵਲ ਓਹੀ ਪੂਰਨ ਸੱਚੇ ਗੁਰਾਂ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਤੇ ਮੁਬਾਰਕ ਲਿਖਤਾਕਾਰ ਲਿਖੀ ਹੋਈ ਹੈ।
xxxਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।
 
जनु नानकु मागै धूड़ि तिन जो गुरसिख मित पिआरे ॥१॥
Jan Nānak māgai ḏẖūṛ ṯin jo gursikẖ miṯ pi▫āre. ||1||
Servant Nanak begs for the dust of the feet of those GurSikhs who love the Lord, their Friend. ||1||
ਬਾਂਦਾ ਨਾਨਕ, ਉਨ੍ਹਾਂ ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਖ਼ਾਕ ਦੀ ਯਾਚਨਾ ਕਰਦਾ ਹੈ, ਜਿਹੜੇ ਮਿਤ੍ਰ ਵਾਹਿਗੁਰੂ ਨੂੰ ਮਿਠੱੜੇ ਲੱਗਦੇ ਹਨ।
ਲਿਲਾਰੇ = ਮੱਥੇ ਤੇ ॥੧॥(ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ ॥੧॥