Sri Guru Granth Sahib Ji

Ang: / 1430

Your last visited Ang:

मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
जिन कउ आपि देइ वडिआई जगतु भी आपे आणि तिन कउ पैरी पाए ॥
Jin ka▫o āp ḏe▫e vadi▫ā▫ī jagaṯ bẖī āpe āṇ ṯin ka▫o pairī pā▫e.
The Lord Himself bestows glorious greatness; He Himself causes the world to come and fall at their feet.
ਜਿਨ੍ਹਾਂ ਨੂੰ ਪ੍ਰਭੂ ਖੁਦ ਬਜ਼ੁਰਗੀ ਬਖਸ਼ਦਾ ਹੈ, ਉਹ ਖੁਦ ਹੀ ਜਹਾਨ ਨੂੰ ਭੀ ਲਿਆ ਕੇ ਉਨ੍ਹਾਂ ਦੇ ਪੈਰੀ ਪਾਉਂਦਾ ਹੈ।
xxxਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ।
 
डरीऐ तां जे किछु आप दू कीचै सभु करता आपणी कला वधाए ॥
Darī▫ai ṯāʼn je kicẖẖ āp ḏū kīcẖai sabẖ karṯā āpṇī kalā vaḏẖā▫e.
We should only be afraid, if we try to do things by ourselves; the Creator is increasing His Power in every way.
ਕੇਵਲ ਤਦ ਹੀ ਸਾਨੂੰ ਡਰਨਾ ਚਾਹੀਦਾ ਹੈ, ਜੇਕਰ ਅਸੀਂ ਖੁਦ ਕੁਛ ਕਰੀਏ। ਸਿਰਜਣਹਾਰ ਹਰ ਤਰ੍ਹਾਂ ਆਪਣੀ ਸੱਤਿਆ ਨੂੰ ਵਧਾ ਰਿਹਾ ਹੈ।
xxx(ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀਂ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ।
 
देखहु भाई एहु अखाड़ा हरि प्रीतम सचे का जिनि आपणै जोरि सभि आणि निवाए ॥
Ḏekẖhu bẖā▫ī ehu akẖāṛā har parīṯam sacẖe kā jin āpṇai jor sabẖ āṇ nivā▫e.
Behold, O Siblings of Destiny: this is the Arena of the Beloved True Lord; His power brings everyone to bow in humility.
ਵੇਖੋ ਭਰਾਓ! ਇਹ ਜੋਰ-ਅਜ਼ਮਾਈ ਦਾ ਮੈਦਾਨ ਪਿਆਰੇ ਸੱਚੇ ਵਾਹਿਗੁਰੂ ਦਾ ਹੈ, ਜਿਸ ਨੇ ਆਪਣੀ ਤਾਕਤ ਦੁਆਰਾ ਸਾਰੇ ਆ ਝੁਕਾਏ ਹਨ।
ਆਪਣੈ ਜੋਰਿ = ਆਪਣੇ ਬਲ ਨਾਲ।ਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ,
 
आपणिआ भगता की रख करे हरि सुआमी निंदका दुसटा के मुह काले कराए ॥
Āpṇi▫ā bẖagṯā kī rakẖ kare har su▫āmī ninḏkā ḏustā ke muh kāle karā▫e.
The Lord, our Lord and Master, preserves and protects His devotees; He blackens the faces of the slanderers and evil-doers.
ਵਾਹਿਗੁਰੂ ਸੁਆਮੀ ਆਪਣੇ ਸੰਤਾਂ ਦੀ ਰਖਿਆ ਕਰਦਾ ਅਤੇ ਕਲੰਕ ਲਾਉਣੇ ਵਾਲਿਆਂ ਤੇ ਲੁੱਚਿਆਂ ਲੰਡਿਆਂ ਦੇ ਚਿਹਰੇ ਕਾਲੇ ਕਰਵਾਉਂਦਾ ਹੈ।
ਮੁਹ ਕਾਲੇ ਕਰਾਏ = ਸ਼ਰਮਿੰਦਗੀ ਦੇਂਦਾ ਹੈ।(ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ।
 
सतिगुर की वडिआई नित चड़ै सवाई हरि कीरति भगति नित आपि कराए ॥
Saṯgur kī vadi▫ā▫ī niṯ cẖaṛai savā▫ī har kīraṯ bẖagaṯ niṯ āp karā▫e.
The glorious greatness of the True Guru increases day by day; the Lord inspires His devotees to continually sing the Kirtan of His Praises.
ਸੱਚੇ ਗੁਰਾਂ ਦੀ ਮਹਾਨਤਾ ਦਿਨ-ਬ-ਦਿਨ ਵਧਦੀ ਜਾਂਦੀ ਹੈ। ਪ੍ਰੰਭੂ ਆਪਣੇ ਸਾਧੂਆਂ ਨੂੰ ਹਮੇਸ਼ਾਂ ਆਪਣਾ ਜੱਸ ਖੁਦ ਹੀ ਕਰਾਉਂਦਾ ਹੈ।
ਚੜੈ ਸਵਾਈ = ਵਧਦੀ ਹੈ। ਕੀਰਤਿ = ਸੋਭਾ, ਵਡਿਆਈ। ਭਗਤਿ = ਬੰਦਗੀ।ਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ।
 
अनदिनु नामु जपहु गुरसिखहु हरि करता सतिगुरु घरी वसाए ॥
An▫ḏin nām japahu gursikẖahu har karṯā saṯgur gẖarī vasā▫e.
O GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.
ਤੁਸੀਂ ਹੋ ਗੁਰੂ ਦੇ ਸਿਖੋ ਰਾਤ ਦਿਨ ਨਾਮ ਦਾ ਉਚਾਰਨ ਕਰੋ ਅਤੇ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸਿਰਜਣਹਾਰ ਨੂੰ ਆਪਣੇ ਦਿਲਾਂ ਅੰਦਰ ਅਸਥਾਪਨ ਕਰੋ।
xxxਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ।
 
सतिगुर की बाणी सति सति करि जाणहु गुरसिखहु हरि करता आपि मुहहु कढाए ॥
Saṯgur kī baṇī saṯ saṯ kar jāṇhu gursikẖahu har karṯā āp muhhu kadẖā▫e.
O GurSikhs, know that the Bani, the Word of the True Guru, is true, absolutely true. The Creator Lord Himself causes the Guru to chant it.
ਹੇ ਗੁਰੂ ਦਿਓ ਮੁਰੀਦੋ! ਜਾਣ ਲਓ ਕਿ ਸਤਿਗੁਰਾਂ ਦੀ ਗੁਰਬਾਣੀ ਮੁਕੰਮਲ ਸੱਚ ਹੈ। ਵਾਹਿਗੁਰੂ ਸਿਰਜਣਹਾਰ ਖੁਦ ਇਸ ਨੂੰ ਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ।
xxxਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ।
 
गुरसिखा के मुह उजले करे हरि पिआरा गुर का जैकारु संसारि सभतु कराए ॥
Gursikẖā ke muh ujle kare har pi▫ārā gur kā jaikār sansār sabẖaṯ karā▫e.
The Beloved Lord makes the faces of His GurSikhs radiant; He makes the whole world applaud and acclaim the Guru.
ਪ੍ਰੀਤਮ ਵਾਹਿਗੁਰੂ ਗੁਰੂ ਦੇ ਸਿੱਖਾਂ ਦੇ ਚਿਹਰੇ ਰੋਸ਼ਨ ਕਰਦਾ ਹੈ ਅਤੇ ਸਾਰੇ ਜਹਾਨ ਪਾਸੋਂ ਗੁਰਾਂ ਨੂੰ ਪ੍ਰਣਾਮ ਕਰਵਾਉਂਦਾ ਹੈ।
ਸੰਸਾਰਿ = ਸੰਸਾਰ ਵਿਚ। ਸਭਤੁ = ਹਰ ਥਾਂ।ਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ।
 
जनु नानकु हरि का दासु है हरि दासन की हरि पैज रखाए ॥२॥
Jan Nānak har kā ḏās hai har ḏāsan kī har paij rakẖā▫e. ||2||
Servant Nanak is the slave of the Lord; the Lord Himself preserves the honor of His slave. ||2||
ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਵਾਹਿਗੁਰੂ ਦੇ ਸੇਵਕਾਂ ਦੀ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ।
ਪੈਜ = ਲਾਜ ॥੨॥ਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू सचा साहिबु आपि है सचु साह हमारे ॥
Ŧū sacẖā sāhib āp hai sacẖ sāh hamāre.
O My True Lord and Master, You Yourself are my True Lord King.
ਹੇ ਮੇਰੇ ਸੱਚੇ ਪਾਤਸ਼ਾਹ! ਤੂੰ ਆਪੇ ਹੀ ਮੇਰਾ ਸੱਚਾ ਸੁਆਮੀ ਹੈ।
xxxਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ।
 
सचु पूजी नामु द्रिड़ाइ प्रभ वणजारे थारे ॥
Sacẖ pūjī nām driṛ▫ā▫e parabẖ vaṇjāre thāre.
Please, implant within me the true treasure of Your Name; O God, I am Your merchant.
ਮੇਰੇ ਮਾਲਕ! ਮੈਂ ਤੇਰਾ ਵਾਪਾਰੀ ਹਾਂ। ਮੇਰੇ ਅੰਦਰ ਆਪਣੇ ਨਾਮ ਦੀ ਅਸਲੀ ਰਾਸ ਪੱਕੀ ਕਰ ਦੇ।
ਦ੍ਰਿੜਾਇ = ਦ੍ਰਿੜ ਕਰਾ, ਨਿਸਚੇ ਕਰਾ।ਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ।
 
सचु सेवहि सचु वणंजि लैहि गुण कथह निरारे ॥
Sacẖ sevėh sacẖ vaṇanj laihi guṇ kathah nirāre.
I serve the True One, and deal in the True One; I chant Your Wondrous Praises.
ਮੈਂ ਸਤਿਪੁਰਖ ਦੀ ਘਾਲ ਕਮਾਉਂਦਾ, ਸੱਚ ਦਾ ਵਾਪਾਰ ਕਰਦਾ ਹਾਂ ਅਤੇ ਅਦਭੁਤ ਸੁਆਮੀ ਦਾ ਜੱਸ ਉਚਾਰਦਾ ਹਾਂ।
xxxਜੋ ਮਨੁੱਖ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ,
 
सेवक भाइ से जन मिले गुर सबदि सवारे ॥
Sevak bẖā▫e se jan mile gur sabaḏ savāre.
Those humble beings who serve the Lord with love meet Him; they are adorned with the Word of the Guru's Shabad.
ਜਿਹੜੇ ਪੁਰਸ਼ ਗੁਰਾਂ ਦੇ ਦਿਤੇ ਹੋਏ ਨਾਮ ਨਾਲ ਸ਼ਿੰਗਾਰੇ ਹਨ, ਉਹ ਗੋਲਿਆਂ ਦੇ ਜਜਬੇ ਧਾਰਨ ਕਰਨਾ ਦੁਆਰਾ ਮਾਲਕ ਨੂੰ ਮਿਲ ਪੈਦੇ ਹਨ।
ਸੇਵਕ ਭਾਇ = ਦਾਸ-ਭਾਵਨਾ ਨਾਲ।ਉਹ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ।
 
तू सचा साहिबु अलखु है गुर सबदि लखारे ॥१४॥
Ŧū sacẖā sāhib alakẖ hai gur sabaḏ lakẖāre. ||14||
O my True Lord and Master, You are unknowable; through the Word of the Guru's Shabad, You are known. ||14||
ਤੂੰ ਹੇ ਸੱਚੇ ਸੁਆਮੀ! ਸੋਚ-ਵਿਚਾਰ ਤੋਂ ਪਰੇਡੇ ਹੈ। ਕੇਵਲ ਗੁਰਾਂ ਦੇ ਨਾਮ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ।
xxx ॥੧੪॥ਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ ॥੧੪॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
जिसु अंदरि ताति पराई होवै तिस दा कदे न होवी भला ॥
Jis anḏar ṯāṯ parā▫ī hovai ṯis ḏā kaḏe na hovī bẖalā.
One whose heart is filled with jealousy of others, never comes to any good.
ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ।
xxxਜਿਸ ਦੇ ਹਿਰਦੇ ਵਿਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ।
 
ओस दै आखिऐ कोई न लगै नित ओजाड़ी पूकारे खला ॥
Os ḏai ākẖi▫ai ko▫ī na lagai niṯ ojāṛī pūkāre kẖalā.
No one pays any attention to what he says; he is just a fool, crying out endlessly in the wilderness.
ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ।
xxxਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ (ਮਾਨੋ) ਉਜਾੜ ਵਿਚ ਖਲੋਤਾ ਕੂਕਦਾ ਹੈ।
 
जिसु अंदरि चुगली चुगलो वजै कीता करतिआ ओस दा सभु गइआ ॥
Jis anḏar cẖuglī cẖuglo vajai kīṯā karṯi▫ā os ḏā sabẖ ga▫i▫ā.
One whose heart is filled with malicious gossip, is known as a malicious gossip; everything he does is in vain.
ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ।
ਵਜੈ = ਵੱਜੈ, ਮਸ਼ਹੂਰ ਹੋ ਜਾਂਦਾ ਹੈ।ਜਿਸ ਮਨੁੱਖ ਦੇ ਹਿਰਦੇ ਵਿਚ ਚੁਗ਼ਲੀ ਹੁੰਦੀ ਹੈ ਉਹ ਚੁਗ਼ਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਉਸ ਦੀ (ਪਿਛਲੀ) ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ।
 
नित चुगली करे अणहोदी पराई मुहु कढि न सकै ओस दा काला भइआ ॥
Niṯ cẖuglī kare aṇhoḏī parā▫ī muhu kadẖ na sakai os ḏā kālā bẖa▫i▫ā.
Night and day, he continually gossips about others; his face has been blackened, and he cannot show it to anyone.
ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।
ਅਣਹੋਦੀ = ਝੂਠੀ, ਜਿਸ ਦੀ ਅਸਲੀਅਤ ਨਹੀਂ ਹੈ।ਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ)।
 
करम धरती सरीरु कलिजुग विचि जेहा को बीजे तेहा को खाए ॥
Karam ḏẖarṯī sarīr kalijug vicẖ jehā ko bīje ṯehā ko kẖā▫e.
The body is the field of action, in this Dark Age of Kali Yuga; as you plant, so shall you harvest.
ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ।
xxxਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ।
 
गला उपरि तपावसु न होई विसु खाधी ततकाल मरि जाए ॥
Galā upar ṯapāvas na ho▫ī vis kẖāḏẖī ṯaṯkāl mar jā▫e.
Justice is not passed on mere words; if someone eats poison, he dies.
ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ।
ਤਪਾਵਸੁ = ਨਿਆਂ, ਨਿਬੇੜਾ। ਵਿਸੁ = ਜ਼ਹਿਰ।ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ।
 
भाई वेखहु निआउ सचु करते का जेहा कोई करे तेहा कोई पाए ॥
Bẖā▫ī vekẖhu ni▫ā▫o sacẖ karṯe kā jehā ko▫ī kare ṯehā ko▫ī pā▫e.
O Siblings of Destiny, behold the justice of the True Creator; as people act, so they are rewarded.
ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ।
xxxਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ।
 
जन नानक कउ सभ सोझी पाई हरि दर कीआ बाता आखि सुणाए ॥१॥
Jan Nānak ka▫o sabẖ sojẖī pā▫ī har ḏar kī▫ā bāṯā ākẖ suṇā▫e. ||1||
The Lord has bestowed total understanding upon servant Nanak; he speaks and proclaims the words of the Lord's Court. ||1||
ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ।
xxxxxx ॥੧॥ਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
होदै परतखि गुरू जो विछुड़े तिन कउ दरि ढोई नाही ॥
Hoḏai parṯakẖ gurū jo vicẖẖuṛe ṯin ka▫o ḏar dẖo▫ī nāhī.
Those who separate themselves from the Guru, in spite of His Constant Presence - they find no place of rest in the Court of the Lord.
ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ।
ਹੋਦੈ = ਹੁੰਦਿਆਂ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ।ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ।
 
कोई जाइ मिलै तिन निंदका मुह फिके थुक थुक मुहि पाही ॥
Ko▫ī jā▫e milai ṯin ninḏkā muh fike thuk thuk muhi pāhī.
If someone goes to meet with those dull-faced slanderers, he will find their faces covered with spit.
ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ।
ਫਿਕੇ = ਭਰਿਸ਼ਟੇ ਹੋਏ।ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ)
 
जो सतिगुरि फिटके से सभ जगति फिटके नित भ्मभल भूसे खाही ॥
Jo saṯgur fitke se sabẖ jagaṯ fitke niṯ bẖambal bẖūse kẖāhī.
Those who are cursed by the True Guru, are cursed by all the world. They wander around endlessly.
ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ।
ਸਤਿਗੁਰਿ = ਗੁਰੂ ਵਲੋਂ। ਫਿਟਕੇ = ਫਿਟਕਾਰੇ ਹੋਏ, ਵਿਛੜੇ ਹੋਏ। ਭੰਭਲਭੂਸੇ = ਡੱਕੋ-ਡੋਲੇ।(ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ।
 
जिन गुरु गोपिआ आपणा से लैदे ढहा फिराही ॥
Jin gur gopi▫ā āpṇā se laiḏe dẖahā firā▫ī.
Those who do not publicly affirm their Guru wander around, moaning and groaning.
ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ।
ਗੋਪਿਆ = ਨਿੰਦਾ ਕੀਤੀ ਹੈ। ਢਹਾ = ਢਾਹਾਂ।ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ।
 
तिन की भुख कदे न उतरै नित भुखा भुख कूकाही ॥
Ŧin kī bẖukẖ kaḏe na uṯrai niṯ bẖukẖā bẖukẖ kūkāhī.
Their hunger shall never depart; afflicted by constant hunger, they cry out in pain.
ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ।
ਭੁਖ = ਤ੍ਰਿਸ਼ਨਾ।ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ।
 
ओना दा आखिआ को ना सुणै नित हउले हउलि मराही ॥
Onā ḏā ākẖi▫ā ko na suṇai niṯ ha▫ule ha▫ul marāhī.
No one hears what they have to say; they live in constant fear and terror, until they finally die.
ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ।
ਹਉਲਿ = ਹਉਲ ਵਿਚ, ਧੁੜਕੂ ਵਿਚ। ਹਉਲੇ = ਹਉਲ ਵਿਚ ਹੀ।ਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ।
 
सतिगुर की वडिआई वेखि न सकनी ओना अगै पिछै थाउ नाही ॥
Saṯgur kī vadi▫ā▫ī vekẖ na saknī onā agai picẖẖai thā▫o nāhī.
They cannot bear the glorious greatness of the True Guru, and they find no place of rest, here or hereafter.
ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।
ਅਗੈ = ਅੱਗੇ, ਪਰਲੋਕ ਵਿਚ।ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ।
 
जो सतिगुरि मारे तिन जाइ मिलहि रहदी खुहदी सभ पति गवाही ॥
Jo saṯgur māre ṯin jā▫e milėh rahḏī kẖuhḏī sabẖ paṯ gavāhī.
Those who go out to meet with those who have been cursed by the True Guru, lose all remnants of their honor.
ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਞਾ ਲੈਦਾ ਹੈ।
ਸਤਿਗੁਰਿ = ਗੁਰੂ ਵਲੋਂ। ਪਤਿ = ਇੱਜ਼ਤ। ਫਿਟਕੇ = ਫਿਟਕਾਰੇ ਹੋਏ।ਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ,