Sri Guru Granth Sahib Ji

Ang: / 1430

Your last visited Ang:

ओइ अगै कुसटी गुर के फिटके जि ओसु मिलै तिसु कुसटु उठाही ॥
O▫e agai kustī gur ke fitke jė os milai ṯis kusat uṯẖāhī.
They have already become like lepers; cursed by the Guru, whoever meets them is also afflicted with leprosy.
ਗੁਰਾਂ ਦੇ ਧਿਰਕਾਰੇ ਹੋਏ ਉਹ ਅੱਗੇ ਹੀ ਕੋੜ੍ਹੀ ਹੋ ਗਏ ਹਨ। ਜਿਹੜਾ ਕੋਈ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਭੀ ਕੋੜ੍ਹ ਲੱਗ ਜਾਂਦਾ ਹੈ।
ਜਿ = ਜੇਹੜਾ ਮਨੁੱਖ। ਉਠਾਹੀ = ਚਮੋੜ ਦੇਂਦੇ ਹਨ।(ਕਿਉਂਕਿ) ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ।
 
हरि तिन का दरसनु ना करहु जो दूजै भाइ चितु लाही ॥
Har ṯin kā ḏarsan nā karahu jo ḏūjai bẖā▫e cẖiṯ lāhī.
O Lord, I pray that I may not even catch sight of those, who focus their consciousness on the love of duality.
ਮੇਰੇ ਵਾਹਿਗੁਰੂ! ਮੈਂ ਉਨ੍ਹਾਂ ਦਾ ਦੀਦਾਰ ਨਹੀਂ ਕਰਦਾ ਜਿਹੜੇ ਆਪਣਾ ਮਨ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ।
xxx(ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ।
 
धुरि करतै आपि लिखि पाइआ तिसु नालि किहु चारा नाही ॥
Ḏẖur karṯai āp likẖ pā▫i▫ā ṯis nāl kihu cẖārā nāhī.
That which the Creator pre-ordained from the very beginning - there can be no escape from that.
ਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ।
xxxxxxਉਹਨਾਂ ਨਾਲ (ਭਾਵ, ਉਹਨਾਂ ਨੂੰ ਸੁਧਾਰਨ ਲਈ) ਕੋਈ ਉਪਾਵ ਕਾਰਗਰ ਨਹੀਂ ਹੋ ਸਕਦਾ, ਕਿਉਂਕਿ ਕਰਤਾਰ ਨੇ ਮੁੱਢ ਤੋਂ ਹੀ (ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੇ ਦੂਜੇ ਭਾਵ ਦੇ ਸੰਸਕਾਰ ਹੀ ਉਹਨਾਂ ਦੇ ਮਨ ਵਿਚ) ਲਿਖ ਕੇ ਪਾ ਦਿੱਤੇ ਹਨ।
 
जन नानक नामु अराधि तू तिसु अपड़ि को न सकाही ॥
Jan Nānak nām arāḏẖ ṯū ṯis apaṛ ko na sakāhī.
O servant Nanak, worship and adore the Naam, the Name of the Lord; no one can equal it.
ਹੇ ਨੋਕਰ ਨਾਨਕ, ਤੂੰ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜਿਸ ਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ।
xxxਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
 
नावै की वडिआई वडी है नित सवाई चड़ै चड़ाही ॥२॥
Nāvai kī vadi▫ā▫ī vadī hai niṯ savā▫ī cẖaṛai cẖaṛāhī. ||2||
Great is the greatness of His Name; it increases, day by day. ||2||
ਮਹਾਨ ਹੈ ਮਹਾਨਤਾ ਮਾਲਕ ਦੇ ਨਾਮ ਦੀ ਅਤੇ ਰੋਜ਼-ਬ-ਰੋਜ਼ ਇਹ ਵਧੇਰੇ ਹੁੰਦੀ ਜਾਂਦੀ ਹੈ।
xxxxxx ॥੨॥ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ ॥੨॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
जि होंदै गुरू बहि टिकिआ तिसु जन की वडिआई वडी होई ॥
Jė hoʼndai gurū bahi tiki▫ā ṯis jan kī vadi▫ā▫ī vadī ho▫ī.
Great is the greatness of that humble being, whom the Guru Himself anointed in His Presence.
ਸ਼ਾਨਦਾਰ ਹੈ ਸ਼ਾਨ-ਸ਼ੋਕਤ ਉਸ ਪੁਰਸ਼ ਦੀ, ਜਿਸ ਨੂੰ ਗੁਰੂ (ਅੰਨਦ ਦੇਵ) ਨੇ ਆਪਣੀ ਹਜ਼ੂਰੀ ਵਿੱਚ ਗੁਰਿਆਈ ਦਾ ਤਿਲਕ ਦਿੱਤਾ।
xxxਜਿਸ ਮਨੁੱਖ ਨੂੰ ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ (ਭਾਵ, ਆਪਣੀ ਜ਼ਿੰਦਗੀ ਵਿਚ ਆਪਣੀ ਹੱਥੀਂ) ਤਿਲਕ ਦਿੱਤਾ ਹੋਵੇ, ਉਸ ਦੀ ਬਹੁਤ ਸੋਭਾ ਹੁੰਦੀ ਹੈ।
 
तिसु कउ जगतु निविआ सभु पैरी पइआ जसु वरतिआ लोई ॥
Ŧis ka▫o jagaṯ nivi▫ā sabẖ pairī pa▫i▫ā jas varṯi▫ā lo▫ī.
All the world comes and bows to him, falling at his feet. His praises spread throughout the world.
ਸੰਸਾਰ ਉਸ ਨੂੰ ਨਮਸਕਾਰ ਕਰਦਾ ਹੈ, ਸਾਰੇ ਉਸ ਦੇ ਪੈਰੀ ਪੈਦੇ ਹਨ ਅਤੇ ਉਸ ਦੀ ਕੀਰਤੀ ਜਹਾਨ ਵਿੱਚ ਪਰੀਪੂਰਨ ਹੋ ਰਹੀ ਹੈ।
xxxਉਸ ਦੇ ਅੱਗੇ ਸਾਰਾ ਸੰਸਾਰ ਨਿਊਂਦਾ ਹੈ ਤੇ ਉਸ ਦੀ ਚਰਨੀਂ ਲੱਗਦਾ ਹੈ, ਉਸ ਦੀ ਸੋਭਾ ਸਾਰੇ ਜਗਤ ਵਿਚ ਖਿੱਲਰ ਜਾਂਦੀ ਹੈ।
 
तिस कउ खंड ब्रहमंड नमसकारु करहि जिस कै मसतकि हथु धरिआ गुरि पूरै सो पूरा होई ॥
Ŧis ka▫o kẖand barahmand namaskār karahi jis kai masṯak hath ḏẖari▫ā gur pūrai so pūrā ho▫ī.
The galaxies and solar systems bow in reverence to him; the Perfect Guru has placed His hand upon his head, and he has become perfect.
ਉਸ ਨੂੰ ਮਹਾਂਦੀਪ ਅਤੇ ਆਲਮ ਬੰਦਨਾ ਕਰਦੇ ਹਨ, ਜਿਸ ਦੇ ਮੱਥੇ ਉਤੇ ਪੂਰਨ ਗੁਰੂ ਆਪਣਾ ਹੱਥ ਰਖਦੇ ਹਨ, ਉਹ ਪੂਰਨ ਹੋ ਜਾਂਦਾ ਹੈ।
xxxਜਿਸ ਦੇ ਮਥੇ ਤੇ ਪੂਰੇ ਸਤਿਗੁਰੂ ਨੇ ਹੱਥ ਰੱਖਿਆ ਹੋਵੇ (ਭਾਵ, ਜਿਸ ਦੀ ਸਹਾਇਤਾ ਸਤਿਗੁਰੂ ਨੇ ਕੀਤੀ) ਉਹ (ਸਭ ਗੁਣਾਂ ਵਿਚ) ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ।
 
गुर की वडिआई नित चड़ै सवाई अपड़ि को न सकोई ॥
Gur kī vadi▫ā▫ī niṯ cẖaṛai savā▫ī apaṛ ko na sako▫ī.
The glorious greatness of the Guru increases day by day; no one can equal it.
ਗੁਰਾਂ ਦੀ ਵਿਸ਼ਾਲਤਾ ਦਿਨ-ਬਦਿਨ ਵਧਦੀ ਜਾ ਰਹੀ ਹੈ। ਕੋਈ ਭੀ ਇਸ ਦੀ ਤੁਲਨਾ ਨਹੀਂ ਕਰ ਸਕਦਾ।
xxxਸਤਿਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ,
 
जनु नानकु हरि करतै आपि बहि टिकिआ आपे पैज रखै प्रभु सोई ॥३॥
Jan Nānak har karṯai āp bahi tiki▫ā āpe paij rakẖai parabẖ so▫ī. ||3||
O servant Nanak, the Creator Lord Himself established him; God preserves his honor. ||3||
ਜੋ ਗੋਲੇ ਨਾਨਕ, ਵਾਹਿਗੁਰੂ ਸਿਰਜਣਹਾਰ ਨੇ ਖੁਦ (ਗੁਰੂ ਅਮਰਦਾਸ ਨੂੰ) ਨੀਅਤ ਕੀਤਾ ਹੈ ਅਤੇ ਖੁਦ ਹੀ ਉਹ ਸੁਆਮੀ ਉਸ ਦੀ ਇੱਜ਼ਤ ਰੱਖਦਾ ਹੈ।
xxxxxx ॥੩॥(ਕਿਉਂਕਿ) ਆਪਣੇ ਸੇਵਕ ਨਾਨਕ ਨੂੰ ਸਿਰਜਨਹਾਰ ਪ੍ਰਭੂ ਨੇ ਆਪ ਮਾਣ ਬਖ਼ਸ਼ਿਆ ਹੈ, (ਇਸ ਕਰਕੇ) ਪ੍ਰਭੂ ਆਪ ਲਾਜ ਰੱਖਦਾ ਹੈ ॥੩॥
 
पउड़ी ॥
Pa▫oṛī.
Pauree:
ਪਉੜੀ।
xxxXXX
 
काइआ कोटु अपारु है अंदरि हटनाले ॥
Kā▫i▫ā kot apār hai anḏar hatnāle.
The human body is a great fortress, with its shops and streets within.
ਅੰਦਰਵਾਰ ਦੁਕਾਨਾਂ ਦੇ ਸਮੇਤ, ਮਨੁੱਖੀ ਦੇਹਿ ਇਕ ਵੱਡਾ ਕਿਲ੍ਹਾ ਹੈ।
ਕੋਟੁ = ਕਿਲ੍ਹਾ। ਹਟਨਾਲੇ = ਬਾਜ਼ਾਰ।(ਮਨੁੱਖਾ) ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ (ਮਾਨੋ, ਸੁੰਦਰ) ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ)।
 
गुरमुखि सउदा जो करे हरि वसतु समाले ॥
Gurmukẖ sa▫uḏā jo kare har vasaṯ samāle.
The Gurmukh who comes to trade gathers the cargo of the Lord's Name.
ਗੁਰੂ ਅਨੁਸਾਰੀ ਜੋ ਵਣਜ ਕਰਨ ਆਉਂਦਾ ਹੈ। ਵਾਹਿਗੁਰੂ ਦੇ ਨਾਮ ਦੇ ਮਾਲ ਨੂੰ ਸਾਂਭ ਲੈਦਾ ਹੈ।
xxxਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ।
 
नामु निधानु हरि वणजीऐ हीरे परवाले ॥
Nām niḏẖān har vaṇjī▫ai hīre parvāle.
He deals in the treasure of the Lord's Name, the jewels and the diamonds.
ਸਾਨੂੰ ਰੱਬ ਦੇ ਨਾਮ ਦੀਆਂ ਜਵੇਹਰਾਂ ਅਤੇ ਮੂੰਗਿਆਂ ਦੇ ਖ਼ਜ਼ਾਲਿਆਂ ਨੂੰ ਖਰੀਦਣਾ ਉਚਿੱਤ ਹੈ।
xxx(ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ।
 
विणु काइआ जि होर थै धनु खोजदे से मूड़ बेताले ॥
viṇ kā▫i▫ā jė hor thai ḏẖan kẖojḏe se mūṛ beṯāle.
Those who search for this treasure outside of the body, in other places, are foolish demons.
ਜੋ ਪ੍ਰਭੂ ਦੇ ਪਦਾਰਥ ਨੂੰ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ, ਲੱਭਦੇ ਹਨ, ਉਹ ਮੂਰਖ ਭੂਤਨੇ ਹਨ।
ਕਾਇਆ = ਸਰੀਰ।ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ।
 
से उझड़ि भरमि भवाईअहि जिउ झाड़ मिरगु भाले ॥१५॥
Se ujẖaṛ bẖaram bẖavā▫ī▫ah ji▫o jẖāṛ mirag bẖāle. ||15||
They wander around in the wilderness of doubt, like the deer who searches for the musk in the bushes. ||15||
ਹਰਨ ਦੀ ਮਾਨਿੰਦ, ਜੋ ਕਸਤੂਰੀ ਨੂੰ ਝਾੜੀਆਂ ਅੰਦਰ ਲੱਭਦਾ ਹੈ, ਉਹ ਵਹਿਮ ਅੰਦਰ ਬੀਆਬਾਨ ਵਿੱਚ ਭਟਕਦੇ ਫਿਰਦੇ ਹਨ।
ਉਝੜਿ = ਉਜਾੜ ਵਿਚ। ਭਵਾਈਅਹਿ = ਭਵਾਏ ਜਾਂਦੇ ਹਨ। ਮਿਰਗੁ = ਹਰਨ ॥੧੫॥ਜਿਵੇਂ (ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾਹ ਜਾਣਦਾ ਹੋਇਆ) ਹਰਨ (ਕਸਤੂਰੀ ਦੀ ਵਾਸ਼ਨਾ ਲਈ) ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ (ਫਸੇ ਹੋਏ) ਬਨਾਂ ਵਿਚ ਭਉਂਦੇ ਫਿਰਦੇ ਹਨ ॥੧੫॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
जो निंदा करे सतिगुर पूरे की सु अउखा जग महि होइआ ॥
Jo ninḏā kare saṯgur pūre kī so a▫ukẖā jag mėh ho▫i▫ā.
One who slanders the Perfect True Guru, shall have difficulty in this world.
ਜੋ ਪੂਰਨ ਸੱਚੇ ਗੁਰੂ ਦੀ ਬਦਖੋਈ ਕਰਦਾ ਹੈ, ਉਸ ਨੂੰ ਜਹਾਨ ਅੰਦਰ ਮੁਸ਼ਕਲ ਬਣ ਜਾਂਦੀ ਹੈ।
xxxਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਸੰਸਾਰ ਵਿਚ (ਭਾਵ, ਸਾਰੀ ਉਮਰ) ਦੁਖੀ ਰਹਿੰਦਾ ਹੈ।
 
नरक घोरु दुख खूहु है ओथै पकड़ि ओहु ढोइआ ॥
Narak gẖor ḏukẖ kẖūhu hai othai pakaṛ oh dẖo▫i▫ā.
He is caught and thrown into the most horrible hell, the well of pain and suffering.
ਉਸ ਨੂੰ ਫੜ ਕੇ ਭਿਆਨਕ ਦੋਜ਼ਕ ਵਿੱਚ ਸੁਟਿਆ ਜਾਂਦਾ ਹੈ, ਜੋ ਮੁਸੀਬਤਾਂ ਦਾ ਖੂਹ ਹੈ।
ਢੋਇਆ = ਪਾਇਆ ਗਿਆ।ਦੁੱਖਾਂ ਦਾ ਖੂਹ-ਰੂਪ ਜੋ ਘੋਰ ਨਰਕ ਹੈ, ਉਸ ਨਿੰਦਕ ਨੂੰ ਪਕੜ ਕੇ ਉਸ (ਖੂਹ) ਵਿਚ ਪਾਇਆ ਜਾਂਦਾ ਹੈ,
 
कूक पुकार को न सुणे ओहु अउखा होइ होइ रोइआ ॥
Kūk pukār ko na suṇe oh a▫ukẖā ho▫e ho▫e ro▫i▫ā.
No one listens to his shrieks and cries; he cries out in pain and misery.
ਉਸ ਦੇ ਚੀਕ-ਚਿਹਾੜੇ ਤੇ ਵਿਰਲਾਪ ਨੂੰ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੌਦਾ-ਪਿੱਟਦਾ ਹੈ।
xxx(ਜਿਥੇ) ਉਸ ਦੇ ਹਾੜੇ-ਤਰਲਿਆਂ ਵਲ ਕੋਈ ਗਹੁ ਨਹੀਂ ਕਰਦਾ, ਤੇ ਉਹ ਜਿਉਂ ਜਿਉਂ ਦੁਖੀ ਹੁੰਦਾ ਹੈ, ਤਿਉਂ ਤਿਉਂ (ਵਧੀਕ) ਰੋਂਦਾ ਹੈ।
 
ओनि हलतु पलतु सभु गवाइआ लाहा मूलु सभु खोइआ ॥
On halaṯ palaṯ sabẖ gavā▫i▫ā lāhā mūl sabẖ kẖo▫i▫ā.
He totally loses this world and the next; he has lost all of his investment and profit.
ਉਹ ਇਹ ਜਹਾਨ ਤੇ ਪ੍ਰਲੋਕ ਮੁਕੰਮਲ ਗੁਆ ਲੈਦਾ ਹੈ। ਅਸਲ ਜ਼ਰ ਤੇ ਮੁਨਾਫਾ ਸਾਰੇ ਉਸ ਨੇ ਵੰਞਾ ਲਏ ਹਨ।
ਓਨਿ = ਉਸ ਨੇ। ਹਲਤੁ = ਇਹ ਲੋਕ। ਪਲਤੁ = ਪਰਲੋਕ। ਖੋਇਆ = ਗਵਾ ਲਿਆ।ਲੋਕ ਤੇ ਪਰਲੋਕ, ਭਜਨ-ਰੂਪ ਲਾਭ ਤੇ ਮਨੁੱਖਾ ਜਨਮ-ਰੂਪ ਮੂਲ-ਇਹ ਸਭ ਕੁਝ ਨਿੰਦਕ ਨੇ ਗਵਾ ਲਏ ਹੁੰਦੇ ਹਨ।
 
ओहु तेली संदा बलदु करि नित भलके उठि प्रभि जोइआ ॥
Oh ṯelī sanḏā balaḏ kar niṯ bẖalke uṯẖ parabẖ jo▫i▫ā.
He is like the ox at the oil-press; each morning when he rises, God places the yoke upon him.
ਉਹ ਤੇਲੀ ਦੇ ਬੈਲ ਦੀ ਮਾਨਿੰਦ ਹੈ। ਸਵੇਰੇ ਉਠ ਕੇ ਉਸ ਦਾ ਮਾਲਕ ਉਸ ਨੂੰ ਸਦਾ ਹੀ ਜੋੜ ਦਿੰਦਾ ਹੈ।
ਪ੍ਰਭਿ = ਪ੍ਰਭੂ ਨੇ। ਸੰਦਾ = ਦਾ।ਤੇਲੀ ਦਾ ਬਲਦ ਬਣਾ ਕੇ ਨਿੱਤ ਨਵੇਂ-ਸੂਰਜ ਉਹ ਪ੍ਰਭੂ ਦੇ ਹੁਕਮ ਵਿਚ ਜੋਇਆ ਜਾਂਦਾ ਹੈ (ਭਾਵ, ਜਿਵੇਂ ਤੇਲੀ ਦਾ ਬਲਦ ਹਰ ਰੋਜ਼ ਸਵੇਰੇ ਕੋਹਲੂ ਅੱਗੇ ਜੁਪਦਾ ਹੈ, ਤਿਵੇਂ ਉਹ ਨਿੰਦਕ ਨਿੱਤ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ)।
 
हरि वेखै सुणै नित सभु किछु तिदू किछु गुझा न होइआ ॥
Har vekẖai suṇai niṯ sabẖ kicẖẖ ṯiḏū kicẖẖ gujẖā na ho▫i▫ā.
The Lord always sees and hears everything; nothing can be concealed from Him.
ਵਾਹਿਗੁਰੂ ਹੇਮਸ਼ਾਂ ਸਾਰਾ ਕੁਛ ਵੇਖਦਾ ਤੇ ਸੁਣਦਾ ਹੈ। ਉਸ ਪਾਸੋਂ ਕੁਝ ਭੀ ਲੁਕਿਆ ਹੋਇਆ ਨਹੀਂ ਰਹਿੰਦਾ।
xxxਹਰੀ ਸਦਾ (ਇਹ) ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ।
 
जैसा बीजे सो लुणै जेहा पुरबि किनै बोइआ ॥
Jaisā bīje so luṇai jehā purab kinai bo▫i▫ā.
As you plant, so shall you harvest, according to what you planted in the past.
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਵੱਢੇਗਾ। ਜਿਸ ਤਰ੍ਹਾਂ ਕਿ ਪਿਛਲਾ ਬੀਜਿਆ ਹੋਇਆ ਉਹ ਹੁਣ ਵੱਢ ਰਿਹਾ ਹੈ।
ਤਿਦੂ = ਤਿਸ ਪ੍ਰਭੂ ਤੋਂ।(ਇਹ ਪ੍ਰਭੂ ਦੇ ਹੁਕਮ ਵਿਚ ਹੀ ਹੈ ਕਿ) ਜਿਹਾ ਬੀਜ ਕਿਸੇ ਜੀਵ ਨੇ ਮੁੱਢ ਤੋਂ ਬੀਜਿਆ ਹੈ ਤੇ ਜਿਹਾ ਹੁਣ ਬੀਜ ਰਿਹਾ ਹੈ, ਉਹੋ ਜਿਹਾ ਫਲ ਉਹ ਖਾਂਦਾ ਹੈ।
 
जिसु क्रिपा करे प्रभु आपणी तिसु सतिगुर के चरण धोइआ ॥
Jis kirpā kare parabẖ āpṇī ṯis saṯgur ke cẖaraṇ ḏẖo▫i▫ā.
One who is blessed by God's Grace washes the feet of the True Guru.
ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਹ ਸੱਚੇ ਗੁਰਾਂ ਦੇ ਪੈਰ ਧੋਦਾ ਹੈ।
xxxਜਿਸ ਮਨੁੱਖ ਤੇ ਪ੍ਰ੍ਰਭੂ ਆਪਣੀ ਮਿਹਰ ਕਰੇ, ਉਹ ਸਤਿਗੁਰੂ ਦੇ ਚਰਨ ਧੋਂਦਾ ਹੈ।
 
गुर सतिगुर पिछै तरि गइआ जिउ लोहा काठ संगोइआ ॥
Gur saṯgur picẖẖai ṯar ga▫i▫ā ji▫o lohā kāṯẖ sango▫i▫ā.
He is carried across by the Guru, the True Guru, like iron which is carried across by wood.
ਲੱਕੜ ਦੇ ਨਾਲ ਲੱਗੇ ਹੋਏ ਲੋਹੇ ਦੀ ਮਾਨਿੰਦ ਉਹ ਵੱਡੇ ਸੱਚੇ ਗੁਰਾਂ ਦੇ ਮਗਰ ਲੱਗ ਕੇ ਪਾਰ ਉਤਰ ਜਾਂਦਾ ਹੈ।
xxxਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ।
 
जन नानक नामु धिआइ तू जपि हरि हरि नामि सुखु होइआ ॥१॥
Jan Nānak nām ḏẖi▫ā▫e ṯū jap har har nām sukẖ ho▫i▫ā. ||1||
O servant Nanak, meditate on the Naam, the Name of the Lord; chanting the Name of the Lord, Har, Har, peace is obtained. ||1||
ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ। ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
xxxxxx ॥੧॥(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਨਾਮ ਜਪੁ (ਕਿਉਂਕਿ) ਪ੍ਰਭੂ ਦਾ ਨਾਮ ਜਪਿਆਂ ਸੁਖ ਮਿਲਦਾ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
वडभागीआ सोहागणी जिना गुरमुखि मिलिआ हरि राइ ॥
vadbẖāgī▫ā sohāgaṇī jinā gurmukẖ mili▫ā har rā▫e.
Very fortunate is the soul-bride, who, as Gurmukh, meets the Lord, her King.
ਬੜੀਆਂ ਨਸੀਬਾਂ ਵਾਲੀਆਂ ਹਨ ਉਹ ਵਹੁਟੀਆਂ ਜੋ ਗੁਰਾਂ ਦੇ ਰਾਹੀਂ ਆਪਣੇ ਸੁਆਮੀ ਪਾਤਸ਼ਾਹ ਨੂੰ ਮਿਲ ਪਈਆਂ ਹਨ।
xxxਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਤੇ ਜੀਊਂਦੇ ਖਸਮ ਵਾਲੀਆਂ ਹਨ।
 
अंतर जोति प्रगासीआ नानक नामि समाइ ॥२॥
Anṯar joṯ pargāsī▫ā Nānak nām samā▫e. ||2||
Her inner being is illuminated with His Divine Light; O Nanak, she is absorbed in His Name. ||2||
ਨਾਨਕ, ਵਾਹਿਗੁਰੂ ਦੇ ਨੂਰ ਨੇ ਉਨ੍ਹਾਂ ਦਾ ਦਿਲ ਰੋਸ਼ਨ ਕਰ ਦਿਤਾ ਹੈ, ਤੇ ਉਹ ਉਸ ਦੇ ਨਾਮ ਵਿੱਚ ਲੀਨ ਹੋ ਗਈਆਂ ਹਨ।
ਅੰਤਰ = ਅੰਦਰਲੀ। ਨਾਮਿ = ਨਾਮ ਵਿਚ ॥੨॥ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
इहु सरीरु सभु धरमु है जिसु अंदरि सचे की विचि जोति ॥
Ih sarīr sabẖ ḏẖaram hai jis anḏar sacẖe kī vicẖ joṯ.
This body is the home of Dharma; the Divine Light of the True Lord is within it.
ਇਹ ਦੇਹਿ ਜਿਸ ਦੇ ਦਿਲ ਵਿੱਚ ਸਤਿਪੁਰਖ ਦਾ ਚਾਨਣ ਹੈ, ਸੰਪੂਰਨ ਤੌਰ ਤੇ ਨੇਕੀ ਕਮਾਉਣ ਲਈ ਹੈ।
xxxਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ।
 
गुहज रतन विचि लुकि रहे कोई गुरमुखि सेवकु कढै खोति ॥
Guhaj raṯan vicẖ luk rahe ko▫ī gurmukẖ sevak kadẖai kẖoṯ.
Hidden within it are the jewels of mystery; how rare is that Gurmukh, that selfless servant, who digs them out.
ਇਸ ਦੇ ਅੰਦਰ ਗੈਬੀ ਜਵਾਹਿਰਾਤ ਛੁਪੇ ਹੋਏ ਹਨ। ਕੋਈ ਵਿਰਲਾ ਗੋਲਾ ਹੀ ਗੁਰਾਂ ਦੇ ਰਾਹੀਂ, ਉਨ੍ਹਾਂ ਨੂੰ ਖੁਣ ਕੇ ਕੱਢਦਾ ਹੈ!
ਗੁਹਜ ਰਤਨ = ਗੁੱਝੇ ਲਾਲ। ਖੋਤਿ = ਖੋਤਰ ਕੇ।ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ।
 
सभु आतम रामु पछाणिआ तां इकु रविआ इको ओति पोति ॥
Sabẖ āṯam rām pacẖẖāṇi▫ā ṯāʼn ik ravi▫ā iko oṯ poṯ.
When someone realizes the All-pervading Soul, then he sees the One and Only Lord permeating, through and through.
ਜਦ ਪ੍ਰਾਣੀ ਸਰਬ-ਵਿਆਪਕ ਰੂਹ ਨੂੰ ਅਨੁਭਵ ਕਰਦਾ ਹੈ, ਤਦ ਉਹ ਇਕ ਸੁਆਮੀ ਨੂੰ ਹਰ ਥਾਂ ਰਮਿਆ ਹੋਇਆ ਅਤੇ ਇੱਕ ਨੂੰ ਹੀ ਤਾਣੇ ਪੇਟੇ ਦੀ ਮਾਨੰਦ ਉਣਿਆ ਹੋਇਆ ਵੇਖਦਾ ਹੈ।
ਸਭੁ = ਹਰ ਥਾਂ। ਆਤਮ ਰਾਮੁ = ਪਰਮਾਤਮਾ। ਓਤਿ = ਉਣੇ ਹੋਏ ਵਿਚ। ਪੋਤਿ = ਪਰੋਤੇ ਹੋਏ ਵਿਚ (ਤਾਣੇ ਤੇ ਪੇਟੇ ਵਿਚ)।(ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ।
 
इकु देखिआ इकु मंनिआ इको सुणिआ स्रवण सरोति ॥
Ik ḏekẖi▫ā ik mani▫ā iko suṇi▫ā sarvaṇ saroṯ.
He sees the One, he believes in the One, and with his ears, he listens only to the One.
ਉਹ ਇਕ ਪ੍ਰਭੂ ਨੂੰ ਵੇਖਦਾ ਹੈ, ਉਹ ਇਕ ਪ੍ਰਭੂ ਉਤੇ ਹੀ ਭਰੋਸਾ ਰੱਖਦਾ ਹੈ ਅਤੇ ਆਪਣੇ ਕੰਨਾਂ ਨਾਲ ਕੇਵਲ ਪ੍ਰਭੂ ਦੀਆਂ ਹੀ ਕਨਸੋਆਂ ਸੁਣਦਾ ਹੈ।
xxx(ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ।