Sri Guru Granth Sahib Ji

Ang: / 1430

Your last visited Ang:

जन नानक नामु सलाहि तू सचु सचे सेवा तेरी होति ॥१६॥
Jan Nānak nām salāhi ṯū sacẖ sacẖe sevā ṯerī hoṯ. ||16||
O servant Nanak, praise the Naam, the Name of the Lord; this is your service to the Lord, the Truest of the True. ||16||
ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ, ਹੇ ਗੋਲੇ ਇਹ ਹੈ ਤੇਰੀ ਘਾਲ ਸਚਿਆਰਾ ਦੇ ਪਰਮ ਸਚਿਆਰ ਦੀ।
xxx ॥੧੬॥ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ॥੧੬॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
सभि रस तिन कै रिदै हहि जिन हरि वसिआ मन माहि ॥
Sabẖ ras ṯin kai riḏai hėh jin har vasi▫ā man māhi.
All joy is in the hearts of those, within whose minds the Lord abides.
ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਹਨ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
xxxਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ)।
 
हरि दरगहि ते मुख उजले तिन कउ सभि देखण जाहि ॥
Har ḏargahi ṯe mukẖ ujle ṯin ka▫o sabẖ ḏekẖaṇ jāhi.
In the Court of the Lord, their faces are radiant, and everyone goes to see them.
ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਨੂੰ ਜਾਂਦੇ ਹਨ।
xxxxxxਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ।
 
जिन निरभउ नामु धिआइआ तिन कउ भउ कोई नाहि ॥
Jin nirbẖa▫o nām ḏẖi▫ā▫i▫ā ṯin ka▫o bẖa▫o ko▫ī nāhi.
Those who meditate on the Name of the Fearless Lord have no fear.
ਜੋ ਨਿਡਰ ਪੁਰਖ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ।
xxxਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ;
 
हरि उतमु तिनी सरेविआ जिन कउ धुरि लिखिआ आहि ॥
Har uṯam ṯinī sarevi▫ā jin ka▫o ḏẖur likẖi▫ā āhi.
Those who have such pre-destined destiny remember the Sublime Lord.
ਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।
ਸਰੇਵਿਆ = ਸਿਮਰਿਆ। ਧੁਰਿ = ਮੁਢ ਤੋਂ। ਆਹਿ = ਹੈ।(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ।
 
ते हरि दरगहि पैनाईअहि जिन हरि वुठा मन माहि ॥
Ŧe har ḏargahi painā▫ī▫ah jin har vuṯẖā man māhi.
Those, within whose minds the Lord abides, are robed with honor in the Court of the Lord.
ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ।
ਪੈਨਾਈਅਹਿ = ਮੰਨੇ ਜਾਂਦੇ ਹਨ, ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ। ਵੁਠਾ = ਵੁੱਠਾ, ਵੱਸਿਆ।ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।
 
ओइ आपि तरे सभ कुट्मब सिउ तिन पिछै सभु जगतु छडाहि ॥
O▫e āp ṯare sabẖ kutamb si▫o ṯin picẖẖai sabẖ jagaṯ cẖẖadāhi.
They are carried across, along with all their family, and the whole world is saved along with them.
ਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।
ਤਿਨ ਪਿਛੈ = ਉਹਨਾਂ ਦੇ ਪੂਰਨਿਆਂ ਤੇ।ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ।
 
जन नानक कउ हरि मेलि जन तिन वेखि वेखि हम जीवाहि ॥१॥
Jan Nānak ka▫o har mel jan ṯin vekẖ vekẖ ham jīvāhi. ||1||
O Lord, please unite servant Nanak with Your humble servants; beholding them, beholding them, I live. ||1||
ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ, ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜੀਊਦਾ ਹੈ।
xxx ॥੧॥ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
सा धरती भई हरीआवली जिथै मेरा सतिगुरु बैठा आइ ॥
Sā ḏẖarṯī bẖa▫ī harī▫āvalī jithai merā saṯgur baiṯẖā ā▫e.
That land, where my True Guru comes and sits, becomes green and fertile.
ਉਹ ਜ਼ਿਮੀ ਜਿਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ, ਹਰੀ ਭਰੀ ਹੋ ਜਾਂਦੀ ਹੈ।
xxxਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ।
 
से जंत भए हरीआवले जिनी मेरा सतिगुरु देखिआ जाइ ॥
Se janṯ bẖa▫e harī▫āvle jinī merā saṯgur ḏekẖi▫ā jā▫e.
Those beings who go and behold my True Guru are rejuvenated.
ਜੀਵ ਜੰਤੂ ਜੋ ਜਾਂ ਕੇ ਸੱਚੇ ਗੁਰਾਂ ਦਾ ਦੀਦਾਰ ਪਾਉਂਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ।
xxxxxxਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ।
 
धनु धंनु पिता धनु धंनु कुलु धनु धनु सु जननी जिनि गुरू जणिआ माइ ॥
Ḏẖan ḏẖan piṯā ḏẖan ḏẖan kul ḏẖan ḏẖan so jannī jin gurū jaṇi▫ā mā▫e.
Blessed, blessed is the father; blessed, blessed is the family; blessed, blessed is the mother, who gave birth to the Guru.
ਹੇ ਅੰਮੜੀਏ, ਸ਼ਾਬਾਸ਼, ਸ਼ਾਬਾਸ਼ ਹੈ ਪਿਤਾ ਨੂੰ, ਸ਼ਾਬਾਸ਼ ਸ਼ਾਬਾਸ਼ ਹੈ ਖਾਨਦਾਨ ਨੂੰ ਸ਼ਾਬਾਸ਼, ਸ਼ਾਬਾਸ਼ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਗੁਰਾਂ ਨੂੰ ਜਨਮ ਦਿੱਤਾ ਹੈ।
ਧੰਨ = ਮੁਬਾਰਿਕ, ਭਾਗਾਂ ਵਾਲਾ। ਜਨਨੀ = ਮਾਂ। ਮਾਇ = ਹੇ ਮਾਂ!ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ।
 
धनु धंनु गुरू जिनि नामु अराधिआ आपि तरिआ जिनी डिठा तिना लए छडाइ ॥
Ḏẖan ḏẖan gurū jin nām arāḏẖi▫ā āp ṯari▫ā jinī diṯẖā ṯinā la▫e cẖẖadā▫e.
Blessed, blessed is the Guru, who worships and adores the Naam; He saves Himself, and emancipates those who see Him.
ਮੁਬਾਰਕ, ਮੁਬਾਰਕ ਹੈ ਗੁਰੂ ਜੋ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਦ ਤਰ ਜਾਂਦਾ ਹੈ ਅਤੇ ਜੋ ਉਸ ਨੂੰ ਵੇਖਦੇ ਹਨ, ਉਨ੍ਹਾਂ ਨੂੰ ਭੀ ਤਾਰ ਦਿੰਦਾ ਹੈ।
xxxਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ।
 
हरि सतिगुरु मेलहु दइआ करि जनु नानकु धोवै पाइ ॥२॥
Har saṯgur melhu ḏa▫i▫ā kar jan Nānak ḏẖovai pā▫e. ||2||
O Lord, be kind, and unite me with the True Guru, that servant Nanak may wash His feet. ||2||
ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਨਫਰ ਨਾਨਕ ਉਨ੍ਹਾਂ ਦੇ ਚਰਨ ਪਾਣੀ ਨਾਲ ਸਾਫ਼ ਕਰੇ।
ਪਾਇ = ਪੈਰ ॥੨॥ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सचु सचा सतिगुरु अमरु है जिसु अंदरि हरि उरि धारिआ ॥
Sacẖ sacẖā saṯgur amar hai jis anḏar har ur ḏẖāri▫ā.
Truest of the True is the Immortal True Guru; He has enshrined the Lord deep within His heart.
ਸਚਿਆ ਦਾ ਪਰਮ ਸੱਚਾ ਹੈ ਅਬਿਨਾਸੀ ਸਤਿਗੁਰੂ, ਜਿਸ ਨੇ ਵਾਹਿਗੁਰੂ ਨੂੰ ਆਪਣੇ ਦਿਲ ਵਿੱਚ ਟਿਕਾਇਆ ਹੈ।
ਉਰਿ = ਹਿਰਦੇ ਵਿਚ। ਜਿਸੁ ਅੰਦਰਿ = ਜਿਸ ਗੁਰੂ ਦੇ ਅੰਦਰ।ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ,
 
सचु सचा सतिगुरु पुरखु है जिनि कामु क्रोधु बिखु मारिआ ॥
Sacẖ sacẖā saṯgur purakẖ hai jin kām kroḏẖ bikẖ māri▫ā.
Truest of the True is the True Guru, the Primal Being, who has conquered sexual desire, anger and corruption.
ਸੱਚਿਆਂ ਦਾ ਪਰਮ ਸੱਚਾ ਹੈ ਸਰਬ-ਸ਼ਕਤੀਵਾਨ ਜਿਸ ਨੇ ਭੋਗ-ਵੇਗ, ਗੁੱਸੇ ਅਤੇ ਗੁਨਾਹ ਦਾ ਨਾਸ ਕੀਤਾ ਹੈ।
ਜਿਨਿ = ਜਿਸ (ਗੁਰੂ) ਨੇ।ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ, ਜਿਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ।
 
जा डिठा पूरा सतिगुरू तां अंदरहु मनु साधारिआ ॥
Jā diṯẖā pūrā saṯgurū ṯāʼn anḏrahu man sāḏẖāri▫ā.
When I see the Perfect True Guru, then deep within, my mind is comforted and consoled.
ਜਦ ਮੈਂ ਪੂਰਨ ਸੱਚੇ ਗੁਰਾਂ ਨੂੰ ਵੇਖਦਾ ਹਾਂ, ਤਦ ਮੇਰਾ ਮਨੂਆ ਅੰਦਰੋਂ ਆਸਰੇ-ਸਹਿਤ ਹੋ ਜਾਂਦਾ ਹੈ।
ਸਾਧਾਰਿਆ = ਆਧਾਰ ਵਾਲਾ ਧੀਰਜ ਵਾਲਾ ਹੋ ਗਿਆ।ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ।
 
बलिहारी गुर आपणे सदा सदा घुमि वारिआ ॥
Balihārī gur āpṇe saḏā saḏā gẖum vāri▫ā.
I am a sacrifice to my True Guru; I am devoted and dedicated to Him, forever and ever.
ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਦੀਵ ਤੇ ਹਮੇਸ਼ਾਂ ਉਨ੍ਹਾਂ ਉਤੋਂ ਸਦਕੇ ਤੇ ਸਮਰਪਣ ਹਾਂ।
ਘੁਮਿ ਵਾਰਿਆ = ਸਦਕੇ ਵਾਰੀ ਹਾਂ।(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ।
 
गुरमुखि जिता मनमुखि हारिआ ॥१७॥
Gurmukẖ jiṯā manmukẖ hāri▫ā. ||17||
A Gurmukh wins the battle of life whereas a self-willed manmukh loses it. ||17||
ਗੁਰੂ-ਅਨੁਸਾਰੀ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਹਾਰ ਦਿੰਦੇ ਹਨ।
xxx ॥੧੭॥ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ॥੧੭॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੌਥੀ ਪਾਤਸ਼ਾਹੀ।
xxxXXX
 
करि किरपा सतिगुरु मेलिओनु मुखि गुरमुखि नामु धिआइसी ॥
Kar kirpā saṯgur meli▫on mukẖ gurmukẖ nām ḏẖi▫ā▫isī.
By His Grace, He leads us to meet the True Guru; then, as Gurmukh, we chant the Lord's Name, and meditate on it.
ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ ਸੱਚੇ ਗੁਰਾਂ ਨਾਲ ਮਿਲਾਉਂਦੇ ਹਨ, ਉਹ ਗੁਰਾਂ ਦੇ ਰਾਹੀਂ, ਆਪਣੇ ਮੂੰਹ ਨਾਲ, ਨਾਮ ਦਾ ਉਚਾਰਨ ਕਰਦਾ ਹੈ।
ਮੇਲਿਓਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਮੁਖਿ = ਮੂੰਹ ਨਾਲ।ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ,
 
सो करे जि सतिगुर भावसी गुरु पूरा घरी वसाइसी ॥
So kare jė saṯgur bẖāvsī gur pūrā gẖarī vasā▫isī.
We do that which pleases the True Guru; the Perfect Guru comes to dwell in the home of the heart.
ਉਹ ਉਹੋ ਕੁਛ ਕਰਦਾ ਹੈ, ਜੋ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ ਅਤੇ ਪੂਰਨ ਗੁਰੂ ਉਸ ਨੂੰ ਉਸ ਦੇ ਗ੍ਰਹਿ ਵਿੱਚ ਟਿਕਾਣਾ ਬਖਸ਼ਦੇ ਹਨ।
ਸਤਿਗੁਰ = ਗੁਰੂ ਨੂੰ। ਘਰੀ = ਹਿਰਦੇ ਵਿਚ।ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ।
 
जिन अंदरि नामु निधानु है तिन का भउ सभु गवाइसी ॥
Jin anḏar nām niḏẖān hai ṯin kā bẖa▫o sabẖ gavā▫isī.
Those who have the treasure of the Naam deep within - all their fears are removed.
ਪ੍ਰਭੂ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਨਾਮ ਦਾ ਖ਼ਜ਼ਾਨਾ ਹੈ।
xxxਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
 
जिन रखण कउ हरि आपि होइ होर केती झखि झखि जाइसी ॥
Jin rakẖaṇ ka▫o har āp ho▫e hor keṯī jẖakẖ jẖakẖ jā▫isī.
They are protected by the Lord Himself; others struggle and fight against them, but they only come to death.
ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਅਨੇਕਾਂ ਹੀ ਉਨ੍ਹਾਂ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਵਿੱਚ ਖੱਪ ਕੇ ਮਰ ਜਾਂਦੇ ਹਨ।
xxxਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)।
 
जन नानक नामु धिआइ तू हरि हलति पलति छोडाइसी ॥१॥
Jan Nānak nām ḏẖi▫ā▫e ṯū har halaṯ palaṯ cẖẖodā▫isī. ||1||
O servant Nanak, meditate on the Naam; the Lord shall deliver you, here and hereafter. ||1||
ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ ਅਤੇ ਪ੍ਰਭੂ ਤੇਰੀ ਏਥੇ ਅਤੇ ਓਥੇ ਬੰਦ-ਖਲਾਸੀ ਕਰ ਦੇਵੇਗਾ।
ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ ॥੧॥(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ!
xxxXXX
 
गुरसिखा कै मनि भावदी गुर सतिगुर की वडिआई ॥
Gursikẖā kai man bẖāvḏī gur saṯgur kī vadi▫ā▫ī.
The glorious greatness of the Guru, the True Guru, is pleasing to the GurSikh's mind.
ਵੱਡੇ ਸੱਚੇ ਗੁਰਾਂ ਦੀ ਕੀਰਤੀ ਗੁਰੂ ਦੇ ਸਿੱਖਾਂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
xxxਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ।
 
हरि राखहु पैज सतिगुरू की नित चड़ै सवाई ॥
Har rākẖo paij saṯgurū kī niṯ cẖaṛai savā▫ī.
The Lord preserves the honor of the True Guru, which increases day by day.
ਵਾਹਿਗੁਰੂ ਸੱਚੇ ਗੁਰਾਂ ਦੀ ਇੱਜ਼ਤ ਰੱਖਦਾ ਹੈ, ਜੋ ਹਰ ਰੋਜ਼ ਵਧਦੀ ਜਾਂਦੀ ਹੈ।
xxxxxxਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ।
 
गुर सतिगुर कै मनि पारब्रहमु है पारब्रहमु छडाई ॥
Gur saṯgur kai man pārbarahm hai pārbarahm cẖẖadā▫ī.
The Supreme Lord God is in the Mind of the Guru, the True Guru; the Supreme Lord God saves Him.
ਵਿਸ਼ਾਲ ਸਤਿਗੁਰਾਂ ਦੇ ਹਿਰਦੇ ਅੰਦਰ ਪਰਮ ਪ੍ਰਭੂ ਵਸਦਾ ਹੈ ਅਤੇ ਪਰਮ ਪ੍ਰਭੂ ਹੀ ਉਨ੍ਹਾਂ ਦੀ ਰੱਖਿਆ ਕਰਦਾ ਹੈ।
xxxਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)।
 
गुर सतिगुर ताणु दीबाणु हरि तिनि सभ आणि निवाई ॥
Gur saṯgur ṯāṇ ḏībāṇ har ṯin sabẖ āṇ nivā▫ī.
The Lord is the Power and Support of the Guru, the True Guru; all come to bow before Him.
ਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।
ਤਾਣੁ = ਤਾਕਤ। ਦੀਬਾਣੁ = ਆਸਰਾ। ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ।ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ।
 
जिनी डिठा मेरा सतिगुरु भाउ करि तिन के सभि पाप गवाई ॥
Jinī diṯẖā merā saṯgur bẖā▫o kar ṯin ke sabẖ pāp gavā▫ī.
Those who have gazed lovingly upon my True Guru - all their sins are taken away.
ਜਿਨ੍ਹਾਂ ਨੇ ਮੇਰੇ ਸੱਚੇ ਗੁਰਾਂ ਨੂੰ ਪਿਆਰ ਨਾਲ ਵੇਖ ਲਿਆ ਹੈ, ਪ੍ਰਭੂ ਉਨ੍ਹਾਂ ਦੇ ਸਮੂਹ ਗੁਨਾਹ ਮੇਟ ਸੁੱਟਦਾ ਹੈ।
xxxਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ।
 
हरि दरगह ते मुख उजले बहु सोभा पाई ॥
Har ḏargėh ṯe mukẖ ujle baho sobẖā pā▫ī.
Their faces are radiant in the Court of the Lord, and they obtain great glory.
ਰੋਸ਼ਨ ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ ਹਰੀ ਦੇ ਦਰਬਾਰ ਅੰਦਰ ਅਤੇ ਉਹ ਘਣੀ ਵਡਿਆਈ ਪਾਉਂਦੇ ਹਨ।
xxxਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ।
 
जनु नानकु मंगै धूड़ि तिन जो गुर के सिख मेरे भाई ॥२॥
Jan Nānak mangai ḏẖūṛ ṯin jo gur ke sikẖ mere bẖā▫ī. ||2||
Servant Nanak begs for the dust of the feet of those GurSikhs, O my Siblings of Destiny. ||2||
ਨਫ਼ਰ ਨਾਨਕ ਉਨ੍ਹਾਂ ਆਪਣੇ ਭਰਾਵਾਂ ਦੀ ਖਾਕ ਦੀ ਯਾਚਨਾ ਕਰਦਾ ਹੈ ਜੋ ਗੁਰੂ ਦੇ ਮੁਰੀਦ ਹਨ।
ਧੂੜਿ ਤਿਨ = ਉਹਨਾਂ (ਦੇ ਚਰਨਾਂ) ਦੀ ਧੂੜ ॥੨॥ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
हउ आखि सलाही सिफति सचु सचु सचे की वडिआई ॥
Ha▫o ākẖ salāhī sifaṯ sacẖ sacẖ sacẖe kī vadi▫ā▫ī.
I chant the Praises and Glories of the True One. True is the glorious greatness of the True Lord.
ਮੈਂ ਸਤਿਪੁਰਖ ਦੀ ਕੀਰਤੀ ਕਹਿੰਦਾ ਤੇ ਵਡਿਆਉਂਦਾ ਹਾਂ। ਸੱਚੀ ਹੈ ਪ੍ਰਭੁਤਾ ਸੱਚੇ ਸੁਆਮੀ ਦੀ।
ਹਉ = ਮੈਂ।(ਮੇਰੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ,
 
सालाही सचु सलाह सचु सचु कीमति किनै न पाई ॥
Sālāhī sacẖ salāh sacẖ sacẖ kīmaṯ kinai na pā▫ī.
I praise the True Lord, and the Praises of the True Lord. His worth cannot be estimated.
ਮੈਂ ਸੱਚੇ ਸਾਈਂ ਅਤੇ ਸੱਚੇ ਸਾਈਂ ਦੀ ਕੀਰਤੀ ਦਾ ਜੱਸ ਕਰਦਾ ਹਾਂ। ਸਤਿਪੁਰਖ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ।
ਸਾਲਾਹ = ਸਲਾਹੁਣ-ਯੋਗ।(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ। ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ,