Sri Guru Granth Sahib Ji

Ang: / 1430

Your last visited Ang:

सचु सचा रसु जिनी चखिआ से त्रिपति रहे आघाई ॥
Sacẖ sacẖā ras jinī cẖakẖi▫ā se ṯaripaṯ rahe āgẖā▫ī.
Those who have tasted the true essence of the True Lord, remain satisfied and fulfilled.
ਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ।
ਆਘਾਈ ਰਹੇ = ਆਘਾਇ ਰਹੇ, ਰੱਜੇ ਰਹਿੰਦੇ ਹਨ।ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ।
 
इहु हरि रसु सेई जाणदे जिउ गूंगै मिठिआई खाई ॥
Ih har ras se▫ī jāṇḏe ji▫o gūʼngai miṯẖi▫ā▫ī kẖā▫ī.
They know this essence of the Lord, but they say nothing, like the mute who tastes the sweet candy, and says nothing.
ਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ।
xxxਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ)।
 
गुरि पूरै हरि प्रभु सेविआ मनि वजी वाधाई ॥१८॥
Gur pūrai har parabẖ sevi▫ā man vajī vāḏẖā▫ī. ||18||
The Perfect Guru serves the Lord God; His vibration vibrates and resounds in the mind. ||18||
ਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
ਗੁਰਿ = ਗੁਰੂ ਦੀ ਰਾਹੀਂ। ਵਜੀ ਵਾਧਾਈ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਜ਼ੋਰਾਂ ਵਿਚ ਹੁੰਦੀ ਹੈ ॥੧੮॥ਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) ॥੧੮॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
जिना अंदरि उमरथल सेई जाणनि सूलीआ ॥
Jinā anḏar umarthal se▫ī jāṇan sūlī▫ā.
Those who have a festering boil within - they alone know its pain.
ਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ।
ਉਮਰਥਲ = ਗੱਦਹੁਧਾਣਾ, ਅੰਦਰ ਦਾ ਫੋੜਾ। ਸੂਲੀ = ਤ੍ਰਿੱਖੀ ਪੀੜ।(ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ।
 
हरि जाणहि सेई बिरहु हउ तिन विटहु सद घुमि घोलीआ ॥
Har jāṇėh se▫ī birahu ha▫o ṯin vitahu saḏ gẖum gẖolī▫ā.
Those who know the pain of separation from the Lord - I am forever a sacrifice, a sacrifice to them.
ਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ।
ਬਿਰਹੁ = ਵਿਛੋੜੇ ਤੋਂ ਉਪਜਿਆ ਪਿਆਰ।(ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ-ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।
 
हरि मेलहु सजणु पुरखु मेरा सिरु तिन विटहु तल रोलीआ ॥
Har melhu sajaṇ purakẖ merā sir ṯin vitahu ṯal rolī▫ā.
O Lord, please lead me to meet the Guru, the Primal Being, my Friend; my head shall roll in the dust under His feet.
ਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ।
ਤਲ = ਚਰਨਾਂ ਦੇ ਹੇਠ।ਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ।
 
जो सिख गुर कार कमावहि हउ गुलमु तिना का गोलीआ ॥
Jo sikẖ gur kār kamāvėh ha▫o gulam ṯinā kā golī▫ā.
I am the slave of the slaves of those GurSikhs who serve Him.
ਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ।
xxxਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ।
 
हरि रंगि चलूलै जो रते तिन भिनी हरि रंगि चोलीआ ॥
Har rang cẖalūlai jo raṯe ṯin bẖinī har rang cẖolī▫ā.
Those who are imbued with the deep crimson color of the Lord's Love - their robes are drenched in the Love of the Lord.
ਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ।
ਚਲੂਲਾ = ਗੂੜ੍ਹਾ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਭਿਨੀ = ਭਿੱਜੀ ਹੋਈ।ਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ।
 
करि किरपा नानक मेलि गुर पहि सिरु वेचिआ मोलीआ ॥१॥
Kar kirpā Nānak mel gur pėh sir vecẖi▫ā molī▫ā. ||1||
Grant Your Grace, and lead Nanak to meet the Guru; I have sold my head to Him. ||1||
ਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ।
xxx ॥੧॥ਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ॥੧॥
 
मः ४ ॥
Mėhlā 4.
Fourth Mehl:
ਪਾਤਸ਼ਾਹੀ ਚੋਥੀ।
xxxXXX
 
अउगणी भरिआ सरीरु है किउ संतहु निरमलु होइ ॥
A▫ugaṇī bẖari▫ā sarīr hai ki▫o sanṯahu nirmal ho▫e.
The body is full of mistakes and misdeeds; how can it become pure, O Saints?
ਦੇਹਿ ਪਾਪਾ ਨਾਲ ਪਰੀ-ਪੂਰਨ ਹੈ। ਇਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦੀ ਹੈ, ਹੇ ਸਾਧੂਓ?
xxxxxx(ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ?
 
गुरमुखि गुण वेहाझीअहि मलु हउमै कढै धोइ ॥
Gurmukẖ guṇ vehājẖī▫ah mal ha▫umai kadẖai ḏẖo▫e.
The Gurmukh purchases virtues, which wash off the sin of egotism.
ਗੁਰਾਂ ਦੇ ਰਾਹੀਂ, ਨੇਕੀਆਂ ਖਰੀਦੀਆਂ ਜਾਂਦੀਆਂ ਹਨ, ਜੋ ਹੰਕਾਰ ਦੀ ਮੈਲ ਨੂੰ ਧੋ ਕੇ ਕੱਢ ਸੁੱਟਦੀਆਂ ਹਨ।
xxxxxx(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।
 
सचु वणंजहि रंग सिउ सचु सउदा होइ ॥
Sacẖ vaṇaʼnjahi rang si▫o sacẖ sa▫uḏā ho▫e.
True is the trade which purchases the True Lord with love.
ਸੱਚੇ ਸੁਆਮੀ ਨੂੰ ਪਿਆਰ ਨਾਲ ਮੁੱਲ ਲੈਣ ਦਾ ਵਣਜ ਸੱਚਾ ਹੈ।
ਵਣੰਜਹਿ = ਵਣਜਦੇ ਹਨ। ਰੰਗ = ਪਿਆਰ।ਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ।
 
तोटा मूलि न आवई लाहा हरि भावै सोइ ॥
Ŧotā mūl na āvī lāhā har bẖāvai so▫e.
No loss will come from this, and the profit comes by the Lord's Will.
ਇਸ ਤਰ੍ਹਾਂ ਬੰਦੇ ਨੂੰ ਕਦਾਚਿੱਤ ਘਾਟਾ ਨਹੀਂ ਪੈਦਾ ਅਤੇ ਜਿਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਹੈ, ਉਹ ਨਫ਼ਾ ਕਮਾਉਂਦਾ ਹੈ।
ਲਾਹਾ = ਲਾਭ, ਨਫ਼ਾ। ਤੋਟਾ = ਘਾਟਾ।(ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
 
नानक तिन सचु वणंजिआ जिना धुरि लिखिआ परापति होइ ॥२॥
Nānak ṯin sacẖ vaṇanji▫ā jinā ḏẖur likẖi▫ā parāpaṯ ho▫e. ||2||
O Nanak, they alone purchase the Truth, who are blessed with such pre-ordained destiny. ||2||
ਨਾਨਕ, ਕੇਵਲ ਓਹੀ ਸੱਚੇ ਨਾਮ ਨੂੰ ਵਿਹਾਝਦੇ ਹਨ, ਜਿਨ੍ਹਾਂ ਦੇ ਪੱਲੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਾਕਾਰ ਹੈ।
xxxxxx ॥੨॥ਹੇ ਨਾਨਕ! ਸੱਚੇ ਨਾਮ ਦੀ ਖ਼ਰੀਦ ਉਹ ਮਨੁੱਖ ਕਰਦੇ ਹਨ, ਜਿਨ੍ਹਾਂ ਨੂੰ (ਇਹ ਸੱਚਾ ਨਾਮ) ਮੁਢ ਤੋਂ (ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ) (ਹਿਰਦੇ ਵਿਚ) ਉੱਕਰਿਆ ਹੋਇਆ ਮਿਲਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सालाही सचु सालाहणा सचु सचा पुरखु निराले ॥
Sālāhī sacẖ salāhṇā sacẖ sacẖā purakẖ nirāle.
I praise the True One, who alone is worthy of praise. The True Primal Being is True - this is His unique quality.
ਮੈਂ ਉਪਮਾ ਯੋਗ ਸਤਿਪੁਰਖ ਦੀ ਉਪਮਾ ਕਰਦਾ ਹਾਂ। ਸੱਚਾ ਸੁਆਮੀ ਨਿਸਚਿਤ ਹੀ, ਬੇਨਜ਼ੀਰ ਹੈ।
xxx(ਮੇਰਾ ਚਿੱਤ ਚਾਹੁੰਦਾ ਹੈ ਕਿ) ਜੋ ਨਿਰਾਲਾ ਪੁਰਖ ਸੱਚਾ ਹਰੀ ਹੈ, ਉਸ ਸੱਚੇ ਹਰੀ ਦੀ ਸਿਫ਼ਤਿ ਕਰਾਂ, ਉਸ ਦੀ ਸਿਫ਼ਤਿ ਕੀਤੀ ਹੋਈ ਸਦਾ ਨਾਲ ਨਿਭਦੀ ਹੈ।
 
सचु सेवी सचु मनि वसै सचु सचा हरि रखवाले ॥
Sacẖ sevī sacẖ man vasai sacẖ sacẖā har rakẖvāle.
Serving the True Lord, the Truth comes to dwell in the mind. The Lord, the Truest of the True, is my Protector.
ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚ ਚਿੱਤ ਅੰਦਰ ਟਿਕ, ਜਾਂਦਾ ਹੈ, ਸੱਚਿਆਂ ਦਾ ਪਰਮ ਸੱਚਾ ਵਾਹਿਗੁਰੂ ਮੇਰਾ ਰਖਿਅਕ ਹੈ।
xxx(ਚਿੱਤ ਲੋਚਦਾ ਹੈ ਕਿ) ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ, ਤੇ ਸੱਚਾ ਹਰੀ ਮੇਰੇ ਮਨ ਵਿਚ ਨਿਵਾਸ ਕਰੇ।
 
सचु सचा जिनी अराधिआ से जाइ रले सच नाले ॥
Sacẖ sacẖā jinī arāḏẖi▫ā se jā▫e rale sacẖ nāle.
Those who worship and adore the Truest of the True, shall go and merge with the True Lord.
ਜੋ ਸਚਿਆਰਾ ਦੇ ਮਹਾਂ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਜਾ ਕੇ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।
xxxਜਿਨ੍ਹਾਂ ਨੇ ਸੱਚ-ਮੁਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ।
 
सचु सचा जिनी न सेविआ से मनमुख मूड़ बेताले ॥
Sacẖ sacẖā jinī na sevi▫ā se manmukẖ mūṛ beṯāle.
Those who do not serve the Truest of the True - those self-willed manmukhs are foolish demons.
ਜੋ ਸਚਿਆਰਾ ਦੇ ਮਹਾਂ ਸਚਿਆਰ ਦੀ ਘਾਲ ਨਹੀਂ ਕਮਾਉਂਦੇ, ਉਹ ਮੂਰਖ ਅਤੇ ਆਪ-ਹੁਦਰੇ ਭੂਤਨੇ ਹਨ।
xxxਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ, ਉਹ ਮਨਮੁਖ ਮੂਰਖ ਤੇ ਭੂਤਨੇ ਹਨ,
 
ओह आलु पतालु मुहहु बोलदे जिउ पीतै मदि मतवाले ॥१९॥
Oh āl paṯāl muhhu bolḏe ji▫o pīṯai maḏ maṯvāle. ||19||
With their mouths, they babble on about this and that, like the drunkard who has drunk his wine. ||19||
ਸ਼ਰਾਬ ਪੀ ਕੇ ਗੁਟ ਹੋਏ ਹੋਏ ਸ਼ਰਾਬੀ ਦੀ ਤਰ੍ਹਾਂ ਉਹ ਆਪਣੇ ਮੂੰਹ ਨਾਲ ਉਲਟ ਪੁਲਟ ਬੋਲਦੇ ਹਨ।
ਆਲੁ ਪਤਾਲੁ = ਅਕਾਸ਼ ਪਤਾਲ, ਉੱਚਾ ਨੀਵਾਂ, ਬਕਵਾਸ। ਮਦਿ = ਸ਼ਰਾਬ ਦੇ ਕਾਰਨ। ਮਤਵਾਲੇ = ਸ਼ਰਾਬੀ, ਮਸਤ ॥੧੯॥ਮੂੰਹੋਂ ਅਜਿਹਾ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ (ਬਕਵਾਸ ਕਰਦੇ ਹਨ) ॥੧੯॥
 
सलोक महला ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਸ਼ਾਹੀ।
xxxXXX
 
गउड़ी रागि सुलखणी जे खसमै चिति करेइ ॥
Ga▫oṛī rāg sulakẖ▫ṇī je kẖasmai cẖiṯ kare▫i.
Gauree Raga is auspicious, if, through it, one comes to think of his Lord and Master.
ਗਉੜੀ ਰਾਗ ਮੁਬਾਰਕ ਹੈ ਜੇਕਰ ਇਸ ਵਿੱਚ ਇਨਸਾਨ ਆਪਣੇ ਮਾਲਕ ਨੂੰ ਚੇਤੇ ਕਰੇ।
xxx(ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ;
 
भाणै चलै सतिगुरू कै ऐसा सीगारु करेइ ॥
Bẖāṇai cẖalai saṯgurū kai aisā sīgār kare▫i.
He should walk in harmony with the Will of the True Guru; this should be his decoration.
ਉਹ ਗੁਰਾਂ ਦੀ ਰਜ਼ਾ ਅੰਦਰ ਟੁਰੇ। ਐਹੋ ਜੇਹਾ ਹਾਰਸ਼ਿੰਗਾਰ ਉਸ ਨੂੰ ਕਰਣਾ ਉਚਿਤ ਹੈ।
xxxਸਤਿਗੁਰੂ ਦੇ ਭਾਣੇ ਵਿਚ ਤੁਰੇ-ਇਹੋ ਜਿਹਾ ਸ਼ਿੰਗਾਰ ਕਰੇ;
 
सचा सबदु भतारु है सदा सदा रावेइ ॥
Sacẖā sabaḏ bẖaṯār hai saḏā saḏā rāve▫e.
The True Word of the Shabad is our spouse; ravish and enjoy it, forever and ever.
ਸੱਚਾ ਸ਼ਬਦ ਪ੍ਰਾਣੀ ਦਾ ਕੰਤ ਹੈ। ਹਮੇਸ਼ਾਂ ਤੇ ਹਮੇਸ਼ਾਂ ਉਸ ਨੂੰ ਉਸੇ ਦਾ ਆਨੰਦ ਲੈਣਾ ਚਾਹੀਦਾ ਹੈ।
xxxਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ)।
 
जिउ उबली मजीठै रंगु गहगहा तिउ सचे नो जीउ देइ ॥
Ji▫o ublī majīṯẖai rang gahgahā ṯi▫o sacẖe no jī▫o ḏe▫e.
Like the deep crimson color of the madder plant - such is the dye which shall color you, when you dedicate your soul to the True One.
ਜਿਸ ਤਰ੍ਹਾਂ ਦਾ ਗੂੜ੍ਹਾ ਲਾਲ ਰੰਗ ਉਬਲੀ ਹੋਈ ਮਜੀਠ ਦਾ ਹੈ, ਸੱਚੇ ਸਾਹਿਬ ਨੂੰ ਆਪਣੀ ਆਤਮਾ ਸਮਰਪਣ ਕਰਨ ਦੁਆਰ ਤੇਰਾ ਉਹੋ ਜਿਹਾ ਰੰਗ ਹੋ ਜਾਵੇਗਾ।
ਗਹਗਹਾ = ਗੂੜ੍ਹਾ।ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ,
 
रंगि चलूलै अति रती सचे सिउ लगा नेहु ॥
Rang cẖalūlai aṯ raṯī sacẖe si▫o lagā nehu.
One who loves the True Lord is totally imbued with the Lord's Love, like the deep crimson color of the poppy.
ਜੋ ਸਤਿਪੁਰਖ ਨੂੰ ਪਿਆਰ ਕਰਦੀ ਹੈ, ਉਹ ਪੋਸਤ ਦੇ ਫੁੱਲ ਦੀ ਰੰਗਤ ਦੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਜਾਂਦੀ ਹੈ।
xxx(ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ।
 
कूड़ु ठगी गुझी ना रहै कूड़ु मुलमा पलेटि धरेहु ॥
Kūṛ ṯẖagī gujẖī nā rahai kūṛ mulammā palet ḏẖarehu.
Falsehood and deception may be covered with false coatings, but they cannot remain hidden.
ਝੂਠੀ ਗਿਲਟ ਨਾਲ ਲਪੇਟੇ ਹੋਏ, ਝੂਠ ਅਤੇ ਵਲਛਲ ਲੁਕੇ ਨਹੀਂ ਰਹਿੰਦੇ।
xxxਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ।
 
कूड़ी करनि वडाईआ कूड़े सिउ लगा नेहु ॥
Kūṛī karan vadā▫ī▫ā kūṛe si▫o lagā nehu.
False is the uttering of praises, by those who love falsehood.
ਝੂਠ ਹੈ ਉਨ੍ਹਾਂ ਦੀ ਸਿਫ਼ਤ ਕਰਨੀ, ਜਿਨ੍ਹਾਂ ਦਾ ਝੂਠ ਨਾਲ ਪਿਆਰ ਹੈ।
xxxxxx(ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ)।
 
नानक सचा आपि है आपे नदरि करेइ ॥१॥
Nānak sacẖā āp hai āpe naḏar kare▫i. ||1||
O Nanak, He alone is True; He Himself casts His Glance of Grace. ||1||
ਨਾਨਕ, ਕੇਵਲ ਵਾਹਿਗੁਰੂ ਦੀ ਸੱਚਾ ਹੈ ਅਤੇ ਉਹ ਆਪ ਹੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
xxxxxx ॥੧॥(ਪਰ) ਹੇ ਨਾਨਕ! (ਇਹ ਕਿਸੇ ਦੇ ਵੱਸ ਨਹੀਂ) ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ (ਤੇ ਹਿਰਦੇ ਵਿਚੋਂ ਠੱਗੀ ਦੂਰ ਹੋ ਸਕਦੀ ਹੈ) ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
सतसंगति महि हरि उसतति है संगि साधू मिले पिआरिआ ॥
Saṯsangaṯ mėh har usṯaṯ hai sang sāḏẖū mile pi▫āri▫ā.
In the Sat Sangat, the True Congregation, the Lord's Praises are sung. In the Saadh Sangat, the Company of the Holy, the Beloved Lord is met.
ਸਤਿ ਸੰਗਤ ਅੰਦਰ ਰੱਬ ਦਾ ਜੱਸ ਗਾਇਨ ਹੁੰਦਾ ਹੈ। ਸੰਤਾਂ ਨਾਲ ਸੰਗਤ ਕਰਨ ਦੁਆਰਾ ਪ੍ਰੀਤਮ ਮਿਲਦਾ ਹੈ।
xxxਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ (ਕਿਉਂਕਿ ਓਥੇ) ਪਿਆਰੇ (ਗੁਰਸਿੱਖ, ਸੰਤ ਜਨ) ਸਤਿਗੁਰੂ ਦੇ ਨਾਲ ਮਿਲਦੇ ਹਨ।
 
ओइ पुरख प्राणी धंनि जन हहि उपदेसु करहि परउपकारिआ ॥
O▫e purakẖ parāṇī ḏẖan jan hėh upḏes karahi par▫upkāri▫ā.
Blessed is that mortal being, who shares the Teachings for the good of others.
ਬੰਦਿਆਂ ਵਿਚੋਂ ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ ਦਿੰਦਾ ਹੈ।
xxxਉਹ ਮਨੁੱਖ ਮੁਬਾਰਿਕ ਹਨ (ਕਿਉਂਕਿ) ਪਰਉਪਕਾਰ ਲਈ ਉਹ (ਹੋਰਨਾਂ ਨੂੰ ਭੀ) ਉਪਦੇਸ਼ ਕਰਦੇ ਹਨ।
 
हरि नामु द्रिड़ावहि हरि नामु सुणावहि हरि नामे जगु निसतारिआ ॥
Har nām ḏariṛāvėh har nām suṇāvėh har nāme jag nisṯāri▫ā.
He implants the Name of the Lord, and he preaches the Name of the Lord; through the Name of the Lord, the world is saved.
ਰੱਬ ਦੇ ਨਾਮ ਦੀ ਉਹ ਤਾਕੀਦ ਕਰਦਾ ਹੈ ਅਤੇ ਰੱਬ ਦਾ ਨਾਮ ਹੀ ਉਹ ਪਰਚਾਰਦਾ ਹੈ। ਰੱਬ ਦੇ ਨਾਮ ਰਾਹੀਂ ਹੀ ਦੁਨੀਆਂ ਬੰਦ-ਖਲਾਸ ਹੁੰਦੀ ਹੈ।
xxxxxxਪ੍ਰਭੂ ਦੇ ਨਾਮ ਵਿਚ ਸਿਦਕ ਬੰਨ੍ਹਾਉਂਦੇ ਹਨ, ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਸੰਸਾਰ ਨੂੰ ਤਾਰਦੇ ਹਨ, (ਇਹ ਸਾਰੀ ਬਰਕਤਿ ਇਸ ਲਈ ਹੈ ਕਿ ਉਹ ਵਡਭਾਗੀ ਸਤਸੰਗਤਿ ਵਿਚ ਜਾ ਕੇ ਸਤਿਗੁਰੂ ਵਿਚ ਜੁੜਦੇ ਹਨ)।
 
गुर वेखण कउ सभु कोई लोचै नव खंड जगति नमसकारिआ ॥
Gur vekẖaṇ ka▫o sabẖ ko▫ī locẖai nav kẖand jagaṯ namaskāri▫ā.
Everyone longs to see the Guru; the world, and the nine continents, bow down to Him.
ਸਾਰੇ ਹੀ ਗੁਰਾਂ ਨੂੰ ਦੇਖਣਾ ਲੋੜਦੇ ਹਨ ਨੌ ਮਹਾਂ ਦੀਪਾਂ ਵਾਲਾ ਸੰਸਾਰ ਉਨ੍ਹਾਂ ਨੂੰ ਬੰਦਨਾਂ ਕਰਦਾ ਹੈ।
xxx(ਇਹ ਬਰਕਤਾਂ ਸੁਣ ਕੇ) ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿਚ ਨਵਾਂ ਖੰਡਾਂ (ਦੇ ਜੀਵ) ਸਤਿਗੁਰੂ ਦੇ ਅੱਗੇ ਸਿਰ ਨਿਵਾਂਦੇ ਹਨ।
 
तुधु आपे आपु रखिआ सतिगुर विचि गुरु आपे तुधु सवारिआ ॥
Ŧuḏẖ āpe āp rakẖi▫ā saṯgur vicẖ gur āpe ṯuḏẖ savāri▫ā.
You Yourself have established the True Guru; You Yourself have adorned the Guru.
ਆਪਣੇ ਆਪ ਨੂੰ ਤੂੰ ਸੱਚੇ ਗੁਰਾਂ ਅੰਦਰ ਟਿਕਾਇਆ ਹੈ ਅਤੇ ਤੂੰ ਆਪ ਹੀ ਗੁਰਾਂ ਨੂੰ ਸੁਸ਼ੋਭਤ ਕੀਤਾ ਹੈ, ਹੇ ਸੁਆਮੀ!
xxxਸਤਿਗੁਰੂ ਨੂੰ ਪੈਦਾ ਕਰਨ ਵਾਲੇ ਹੇ ਪ੍ਰਭੂ! ਤੂੰ ਆਪਣਾ ਆਪ ਸਤਿਗੁਰੂ ਵਿਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਿਗੁਰੂ ਨੂੰ ਸੁੰਦਰ ਬਣਾਇਆ ਹੈ।
 
तू आपे पूजहि पूज करावहि सतिगुर कउ सिरजणहारिआ ॥
Ŧū āpe pūjėh pūj karāvėh saṯgur ka▫o sirjaṇhāri▫ā.
You Yourself worship and adore the True Guru; You inspire others to worship Him as well, O Creator Lord.
ਮੇਰੇ ਕਰਤਾਰ, ਤੂੰ ਆਪ ਸੱਚੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ ਅਤੇ ਹੋਰਨਾ ਤੋਂ ਉਨ੍ਹਾਂ ਦੀ ਉਪਾਸ਼ਨਾ ਕਰਵਾਉਂਦਾ ਹੈ।
xxxxxxਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦੇਂਦਾ ਹੈਂ ਤੇ ਆਪ ਹੀ (ਹੋਰਨਾਂ ਪਾਸੋਂ ਗੁਰੂ ਦੀ) ਵਡਿਆਈ ਕਰਾਉਂਦਾ ਹੈਂ।
 
कोई विछुड़ि जाइ सतिगुरू पासहु तिसु काला मुहु जमि मारिआ ॥
Ko▫ī vicẖẖuṛ jā▫e saṯgurū pāshu ṯis kālā muhu jam māri▫ā.
If someone separates himself from the True Guru, his face is blackened, and he is destroyed by the Messenger of Death.
ਜੇਕਰ ਕੋਈ ਸੱਚੇ ਗੁਰਾਂ ਨਾਲੋਂ ਵੱਖਰਾ ਹੋ ਜਾਵੇ, ਉਸ ਦਾ ਮੂੰਹ ਸਿਆਹ ਹੋ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਾਸ ਕਰ ਦਿੰਦਾ ਹੈ।
xxxਜੋ ਮਨੁੱਖ ਸਤਿਗੁਰੂ ਕੋਲੋਂ ਵਿੱਛੜ ਜਾਏ, ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ, (ਭਾਵ, ਉਹ ਜਗਤ ਵਿਚ ਇਕ ਤਾਂ ਮੁਕਾਲਖ ਖੱਟਦਾ ਹੈ, ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ)।